February 25, 2025

ਪੰਜਾਬ ਚ ਅਵਾਰਾ ਕੁੱਤਿਆਂ ਦੀਆਂ ਹਮਲਾ ਕਰਨ ਦੀਆਂ ਘਟਨਾਵਾਂ ਰੋਕਣ ਲਈ ਪੰਜਾਬ ਸਰਕਾਰ ਯਤਨਸ਼ੀਲ -ਡਾਕਟਰ ਰਵਜੋਤ

ਚੰਡੀਗੜ੍ਹ- 25 ਫਰਵਰੀ – ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਨਰਿੰਦਰ ਕੌਰ ਭਰਾਜ, ਐਮ.ਐਲ.ਏ. ਸੰਗਰੂਰ ਵੱਲੋਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਅਤੇ ਆਕਰਮਕਤਾ ਸਬੰਧੀ ਧਿਆਨ ਦਵਾਓ ਪ੍ਰਸਤਾਵ ਦਾ ਉੱਤਰ ਦਿੰਦੇ ਹੋਏ ਸਦਨ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਦਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮੱਸਿਆ ਸਮੁੱਚੇ ਪੰਜਾਬ ਰਾਜ ਦੀ ਸਮੱਸਿਆ ਹੈ। ਇਸ ਮਸਲੇ ਵਿਚ ਸ਼ਹਿਰੀ ਅਤੇ ਦਿਹਾਤੀ ਖੇਤਰ ਸ਼ਾਮਿਲ ਹਨ। ਇਸ ਸਮੱਸਿਆ ਨੂੰ ਨਜਿਠਣ ਸਬੰਧੀ ਸ਼ਹਿਰੀ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਹਾਊਸ ਦੇ ਸਨਮੁੱਖ ਪੇਸ ਕਰਦਿਆਂ ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਰਾਜ ਅੰਦਰ ਅਵਾਰਾ ਕੁੱਤਿਆਂ ਦੀ ਅਬਾਦੀ ਵਧਣ ਕਰਕੇ ਕੁੱਤਿਆਂ ਵੱਲੋਂ ਆਮ ਪਬਲਿਕ ਨੂੰ ਕੱਟਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਗੰਭੀਰ ਸਮੱਸਿਆ ਸਬੰਧੀ ਵਿਭਾਗ ਸੁਚੇਤ ਹੈ ਅਤੇ ਇਸ ਸਬੰਧੀ ਰਾਜ ਦੀਆਂ ਸਮੂਹ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਇਸ ਸਮੱਸਿਆ ਨੂੰ ਨਜਿੱਠਣ ਲਈ ਉਨ੍ਹਾਂ ਨੂੰ ਖਾਸ ਉਪਰਾਲੇ ਕਰਨ ਲਈ ਲਗਾਤਾਰ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਸਬੰਧੀ ਕਾਰਵਾਈ Prevention & Cruelty to Animals Act, 1960 ਅਨੁਸਾਰ ਹੀ ਕੀਤੀ ਜਾਂਦੀ ਹੈ। ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਨਜਿੱਠਣ ਲਈ ਢੁੱਕਵਾ ਹੱਲ ਇਹ ਹੈ ਕਿ ਇੰਨ੍ਹਾਂ ਦੀ ਨਸਬੰਦੀ ਕੀਤੀ ਜਾਵੇ ਤਾਂ ਜੋ ਇੰਨ੍ਹਾਂ ਦੀ ਸੰਖਿਆ ਨੂੰ ਕੰਟਰੋਲ ਵਿੱਚ ਕੀਤਾ ਜਾ ਸਕੇ। ਐਨੀਮਲ ਬਰਥ ਕੰਟਰੋਲ ਰੂਲਜ 2023 ਦੇ ਤਹਿਤ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਵਾਈ ਜਾਂਦੀ ਹੈ, ਮਾਹਿਰਾਂ ਦੀ ਰਾਏ ਅਨੁਸਾਰ ਜਦੋਂ ਵੀ ਕਿਸੇ ਕੁੱਤੇ ਦੀ ਨਸਬੰਦੀ ਕੀਤੀ ਜਾਂਦੀ ਹੈ ਤਾਂ ਉਸਦੇ ਆਕਰਾਮਕ ਹੋਣ ਵਿੱਚ ਕਮੀ ਆਉਂਦੀ ਹੈ ਅਤੇ ਜਿਸ ਨਾਲ ਕੁੱਤਿਆਂ ਵੱਲੋਂ ਕੱਟਣ ਦੀਆਂ ਘਟਨਾਵਾਂ ਵਿੱਚ ਵੀ ਕਮੀ ਹੁੰਦੀ ਹੈ। ਇਹ ਵੀ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਉਕਤ ਰੂਲਜ ਦੇ ਤਹਿਤ ਕੁੱਤਿਆਂ ਦੀ ਨਸਬੰਦੀ ਕਰਨ ਉਪਰੰਤ ਉਨ੍ਹਾਂ ਨੂੰ ਉਸੇ ਜਗ੍ਹਾ ਤੇ ਵਾਪਸ ਛੱਡਿਆ ਜਾਣਾ ਹੁੰਦਾ ਹੈ, ਜਿੱਥੇ ਉਨ੍ਹਾਂ ਨੂੰ ਪਕੜਿਆ ਗਿਆ ਸੀ ਭਾਵ ਕਿ ਉਨਾਂ ਦੀ ਜਗ੍ਹਾ ਬਦਲੀ ਨਹੀਂ ਕੀਤੀ ਜਾ ਸਕਦੀ। ਸਥਾਨਕ ਸਰਕਾਰ ਵਿਭਾਗ ਅਧੀਨ ਰਾਜ ਅੰਦਰ 14 ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਆਪਣੇ ਐਨੀਮਲ ਬਰਥ ਕੰਟਰੋਲ ਸੈਂਟਰ ਸਥਾਪਿਤ ਕੀਤੇ ਗਏ ਹਨ ਅਤੇ ਮੌਜੂਦਾ ਸਮੇਂ ਨਗਰ ਨਿਗਮ ਸ੍ਰੀ ਅੰਮ੍ਰਿਤਸਰ ਸਾਹਿਬ, ਮੋਹਾਲੀ, ਬਠਿੰਡਾ, ਪਟਿਆਲਾ, ਲੁਧਿਆਣਾ, ਜਲੰਧਰ ਵਿਖੇ ਐਨੀਮਲ ਬਰਥ ਕੰਟਰੋਲ ਦਾ ਪ੍ਰੋਗਰਾਮ ਸਫਲਤਾਪੂਰਵਕ ਚੱਲ ਰਿਹਾ ਹੈ। 8 ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਡਾਗ ਪਾਊਂਡਜ ਵੀ ਤਿਆਰ ਕੀਤੇ ਗਏ ਹਨ, ਜਿੱਥੇ ਕੁੱਤਿਆਂ ਨੂੰ ਅਸਥਾਈ ਤੌਰ ਤੇ ਰੱਖਿਆ ਜਾਂਦਾ ਹੈ। ਹੁਣ ਤੱਕ ਰਾਜ ਵਿੱਚ ਲਗਭਗ 2,18,063 ਕੁੱਤਿਆਂ ਦੀ ਨਸਬੰਦੀ ਕਰਵਾਈ ਗਈ ਹੈ ਅਤੇ ਸਾਲ 2022 ਤੋਂ 2024 ਦੌਰਾਨ ਲਗਭਗ 80,000 ਹਜਾਰ ਕੁੱਤਿਆਂ ਦੀ ਨਸਬੰਦੀ ਕਰਵਾਈ ਗਈ ਹੈ। ਸਥਾਨਕ ਸਰਕਾਰ ਵਿਭਾਗ ਵੱਲੋਂ ਅਵਾਰਾ ਜਾਨਵਰਾਂ ਦੀ ਰਜਿਸਟ੍ਰੇਸ਼ਨ, ਪ੍ਰੋਪਰ ਕੰਟਰੋਲ ਅਤੇ ਅਵਾਰਾ ਜਾਨਵਰਾਂ ਦੇ ਅਟੈਕ ਦੇ ਵਿਕਟਮਜ ਨੂੰ ਕੰਪਨਸੇਸ਼ਨ ਦੇਣ ਲਈ ਮਾਡਲ ਬਾਈਲਾਜ ਨੋਟੀਫਿਕੇਸ਼ਨ ਮਿਤੀ : 12-10-2020 ਰਾਹੀਂ ਜਾਰੀ ਕੀਤੇ ਗਏ ਹਨ। ਸਥਾਨਕ ਸਰਕਾਰ ਵਿਭਾਗ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਨਾਲ ਮਿਲਕੇ ਅਵਾਰਾ ਪਸੂਆਂ ਕਾਰਨ ਹੋਏ ਹਾਦਸਿਆਂ ਦੇ ਸਿਕਾਰ ਲੋਕਾਂ ਨੂੰ ਮੁਆਵਜਾ ਦੇਣ ਲਈ ਰਾਜ ਪੱਧਰ ਤੇ ਦੀ ਪੰਜਾਬ ਕੰਪਨਸੇਸ਼ਨ ਟੂ ਦੀ ਵਿਕਟਿਮਸ ਆਫ ਐਨੀਮਲ ਅਟੈਕ ਐਂਡ ਐਕਸੀਡੈਂਟ ਪਾਲਸੀ 2023 ਤਿਆਰ ਕੀਤੀ ਗਈ ਹੈ। ਇਸ ਪਾਲਿਸੀ ਤਹਿਤ ਅਵਾਰਾ ਪਸੂਆਂ ਕਾਰਨ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਵਾਰਸਾਂ ਨੂੰ 5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਉਪਬੰਧ ਹੈ ਅਤੇ ਜੇਕਰ ਕੋਈ ਵਿਅਕਤੀ ਸਥਾਈ ਤੌਰ ਤੇ ਅਪਾਹਜ ਹੋ ਜਾਂਦਾ ਹੈ ਤਾਂ ਉਸਨੂੰ 2 ਲੱਖ ਤੱਕ ਦਾ ਮੁਆਵਜਾ ਦੇਣ ਦਾ ਉਪਬੰਧ ਹੈ। ਇਸ ਤੋਂ ਇਲਾਵਾ ਸਥਾਨਕ ਸਰਕਾਰ ਵਿਭਾਗ ਵੱਲੋਂ ਪਾਲਤੂ ਕੁੱਤਿਆਂ ਵਜੋਂ ਰੱਖੀਆਂ ਜਾ ਰਹੀਆਂ ਕੁੱਤਿਆਂ ਦੀਆਂ ਖਤਰਨਾਕ ਪ੍ਰਜਾਤੀਆਂ ਲਈ ਵੱਖਰੇ ਤੌਰ ਤੇ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ। ਅਵਾਰਾ ਕੁੱਤਿਆਂ ਦੀ ਨਸਬੰਦੀ ਪ੍ਰੋਗਰਾਮ ਵਿੱਚ ਹੋਰ ਤੇਜੀ ਲਿਆਉਣ ਲਈ ਹੋਰ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਜਰੂਰਤ ਹੈ ਜਿਸ ਤੇ ਵਿਭਾਗ ਵਚਨਬੱਧ ਹੈ ਅਤੇ ਲੋੜੀਂਦੇ ਕਦਮ ਵੀ ਚੁੱਕੇਗਾ।

ਪੰਜਾਬ ਚ ਅਵਾਰਾ ਕੁੱਤਿਆਂ ਦੀਆਂ ਹਮਲਾ ਕਰਨ ਦੀਆਂ ਘਟਨਾਵਾਂ ਰੋਕਣ ਲਈ ਪੰਜਾਬ ਸਰਕਾਰ ਯਤਨਸ਼ੀਲ -ਡਾਕਟਰ ਰਵਜੋਤ Read More »

ਕਿਸਾਨਾਂ ਨੇ ਫੂਕੇ ਮੋਦੀ, ਸ਼ਾਹ ਅਤੇ ਚੌਹਾਨ ਤਿੰਨਾ ਦੇ ਪੁਤਲੇ

ਪਾਤੜਾਂ, 25 ਫਰਵਰੀ – ਢਾਬੀ ਗੁੱਜਰਾਂ (ਖਨੋਰੀ) ਬਾਰਡਰ ਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਮੰਨੀਆਂ ਮੰਗਾ ਅਤੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ-2 ਦੇ 379 ਦਿਨ ਪੂਰੇ ਹੋਣ ਤੇ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਦੇ ਸ਼ਿਵਰਾਜ ਸਿੰਘ ਚੌਹਾਨ ਦਾ ਪੁਤਲਾ ਫੂਕਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਅਤੇ ਐੱਮਐੱਸਪੀ ਦੀ ਗਰੰਟੀ ਲਈ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਹੈ।

ਕਿਸਾਨਾਂ ਨੇ ਫੂਕੇ ਮੋਦੀ, ਸ਼ਾਹ ਅਤੇ ਚੌਹਾਨ ਤਿੰਨਾ ਦੇ ਪੁਤਲੇ Read More »

ਸਕੇਪ ਸਾਹਿਤਕ ਸੰਸਥਾ ਨੇ ਕਰਵਾਇਆ ਕਵੀ ਦਰਬਾਰ ਅਤੇ ਕਿਤਾਬ “ਤੋਸ਼ਾਖਾਨਾ” ਕੀਤੀ ਲੋਕ ਅਰਪਨ

ਫਗਵਾੜਾ, 25 ਫਰਵਰੀ (  ਏ.ਡੀ.ਪੀ. ਨਿਊਜ਼   ) ਸਕੇਪ ਸਾਹਿਤਕ ਸੰਸਥਾ (ਰਜਿ:)  ਵੱਲੋਂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਪ੍ਰਧਾਨ ਕਮਲੇਸ਼ ਸੰਧੂ , ਪ੍ਰਸਿੱਧ ਲੇਖਿਕਾ ਹਰਪ੍ਰੀਤ ਕੌਰ ਖਾਲਸਾ ,  ਸ਼ਾਇਰ ਬਲਦੇਵ ਰਾਜ ਕੋਮਲ ਅਤੇ ਕਹਾਣੀਕਾਰ ਰਵਿੰਦਰ ਚੋਟ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਹਾਣੀਕਾਰ ਸੰਸਥਾ ਦੇ ਜਨਰਲ ਸਕੱਤਰ ਪਰਵਿੰਦਰ ਜੀਤ ਸਿੰਘ ਨੇ ਆਏ ਹੋਏ ਸਰੋਤਿਆਂ ਨੂੰ “ਜੀ ਆਇਆਂ ਨੂੰ” ਆਖ ਕੇ ਕੀਤੀ।  ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਡਾ. ਹਰਪ੍ਰੀਤ ਕੌਰ ਖ਼ਾਲਸਾ ਦੀ ਪੰਜਾਬੀ ਅਤੇ ਅੰਗਰੇਜ਼ੀ ਤਰਜ਼ਮਾ ਪੁਸਤਕ ‘ਤੋਸ਼ਾਖਾਨਾ’ ਲੋਕ ਅਰਪਨ ਕੀਤੀ। ਇਸ ਸਮੇਂ ਉਹਨਾ ਨਾਲ ਐਡਵੋਕੇਟ ਐਸ.ਐਲ.ਵਿਰਦੀ, ਡਾ. ਵਰਿਆਮ ਸਿੰਘ ਸੰਧੂ, ਲਖਵਿੰਦਰ ਸਿੰਘ ਜੌਹਲ, ਪ੍ਰੋ. ਜਸਵੰਤ ਸਿੰਘ ਗੰਡਮ ਅਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਹਾਜ਼ਰ ਸਨ। ਇਸ ਉਪਰੰਤ ਵੱਖ-ਵੱਖ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖੂਬ ਸਮਾਂ ਬੰਨ੍ਹਿਆਂ ਗਿਆ। ਇਸ ਮੌਕੇ ਅਸ਼ੋਕ ਟਾਂਡੀ ਅਤੇ ਸੀਤਲ ਰਾਮ ਬੰਗਾ ਵੱਲੋਂ ਆਪਣੀਆਂ ਕਹਾਣੀਆਂ ਵੀ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ ਗਈਆਂ। ਉਰਮਲਜੀਤ ਸਿੰਘ ਵਾਲੀਆਂ ਨੇ ਆਪਣੀ ਉਮਦਾ ਗ਼ਜ਼ਲ ਤਰੰਨੁਮ ਵਿੱਚ ਗਾ ਕੇ ਖ਼ੂਬਸੂਰਤ ਹਾਜ਼ਰੀ ਲਗਵਾਈ ਗਈ। ਹਰਜਿੰਦਰ ਨਿਆਣਾ, ਸੁਬੇਗ ਸਿੰਘ ਹੰਝਰਾਅ, ਸੋਹਣ ਸਹਿਜਲ , ਗੁਰਮੁੱਖ ਲੋਕਪ੍ਰੇਮੀ,ਸੁਖਦੇਵ ਸਿੰਘ ਗੰਢਵਾ, ਬਲਬੀਰ ਕੌਰ ਬੱਬੂ ਸੈਣੀ ਨੇ ਕਵਿਤਾਵਾਂ ਪੇਸ਼ ਕਰ ਕੇ ਸਰੋਤਿਆਂ ਕੋਲੋ ਖ਼ੂਬ ਵਾਹ ਵਾਹ ਖੱਟੀ। ਨਗੀਨਾ ਸਿੰਘ ਬਲੱਗਣ, ਮੋਹਣ ਸਿੰਘ ਭੰਮਰਾ,ਸਿਮਰਤ ਕੌਰ,ਗੁਰਨੂਰ ਕੌਰ,ਬਲਬੀਰ ਸਿੰਘ ਡੁਮੇਲੀ, ਮਹਿੰਦਰ ਸੂਦ ਵਿਰਕ,ਹਰਜਿੰਦਰ ਨਿਆਣਾ  ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨਾਲ਼ ਸਾਂਝ ਪਾਈ। ਇਸ ਮੌਕੇ ਦਵਿੰਦਰ ਸਿੰਘ ਜੱਸਲ, ਜਰਨੈਲ ਸਿੰਘ ਸਾਖੀ  , ਆਸ਼ਾ ਰਾਣੀ, ਮੈਡਮ ਸੀਮਾ,ਅਸ਼ੋਕ ਸ਼ਰਮਾ ,ਅਸ਼ੀਸ਼ ਗਾਂਧੀ ,ਪ੍ਰਸਿੱਧ ਲੇਖਕ,ਚਿੰਤਕ ਅਤੇ ਸਮਾਜ ਸੇਵਕ ਐਡਵੋਕੇਟ ਐੱਸ.ਐੱਲ .ਵਿਰਦੀ , ਸ੍ਰੀਮਤੀ ਬੰਸੋ ਦੇਵੀ,ਸੋਢੀ ਸੱਤੋਵਾਲੀ,ਵਿਪਨ ਕੁਮਾਰ ਜੈਨ, ਕੇ.ਕੇ. ਕੰਡਾ,ਸੁਖਵਿੰਦਰ ਕੌਰ ਸੁੱਖੀ,ਕਮਲਜੀਤ ਸਿੰਘ,ਅਰਸ਼ਜੋਤ ਕੌਰ,ਸਵਰਨ ਅੱਟਾ,ਸੁਧਾ ਬੇਦੀ, ਮੋਹਣ ਲਾਲ,ਇੰਦਰ ਸਿੰਘ ,ਮਨਦੀਪ ਸਿੰਘ,ਬਬੀਤਾ,ਅਨਮੋਲ ,ਲਸ਼ਕਰ ਢੰਡਵਾੜਵੀ ਆਦਿ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ  ਪਰਵਿੰਦਰ ਜੀਤ ਸਿੰਘ ਨੇ ਬਾਖ਼ੂਬੀ ਨਿਭਾਈ ਗਈ।

ਸਕੇਪ ਸਾਹਿਤਕ ਸੰਸਥਾ ਨੇ ਕਰਵਾਇਆ ਕਵੀ ਦਰਬਾਰ ਅਤੇ ਕਿਤਾਬ “ਤੋਸ਼ਾਖਾਨਾ” ਕੀਤੀ ਲੋਕ ਅਰਪਨ Read More »

ਚੈਂਪੀਅਨਜ਼ ਟਰਾਫ਼ੀ 2025 ’ਤੇ ਅਤਿਵਾਦੀ ਖ਼ਤਰੇ ਦਾ ਅਲਰਟ

ਲਾਹੌਰ, 25 ਫਰਵਰੀ – ਪਾਕਿਸਤਾਨ ਦੇ ਖੁਫ਼ੀਆ ਬਿਊਰੋ ਨੇ ਸੋਮਵਾਰ ਨੂੰ ਇਕ ਉੱਚ ਪਧਰੀ ਅਲਰਟ ਭੇਜਿਆ, ਜਿਸ ਵਿਚ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਵਿਚ ਹਿੱਸਾ ਲੈਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਫ਼ਿਰੌਤੀ ਲਈ ਅਗਵਾ ਕਰਨ ਦੀ ਸੰਭਾਵਤ ਸਾਜ਼ਿਸ਼ ਬਾਰੇ ਸਾਵਧਾਨ ਕੀਤਾ ਗਿਆ। ਅਲਰਟ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਆਈਐਸਆਈਐਸ ਅਤੇ ਹੋਰ ਕੱਟੜਪੰਥੀ ਸਮੂਹਾਂ ਸਮੇਤ ਅਤਿਵਾਦੀ ਸਮੂਹਾਂ ਤੋਂ ਖਤਰੇ ਦਾ ਜ਼ਿਕਰ ਹੈ। ਪਾਕਿਸਤਾਨੀ ਟੀਮ ਐਤਵਾਰ ਨੂੰ ਭਾਰਤ ਤੋਂ ਕਰਾਰੀ ਹਾਰ ਤੋਂ ਬਾਅਦ ਸੰਘਰਸ਼ ਕਰ ਰਹੀ ਹੈ ਅਤੇ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਗਈ ਹੈ। ਸੁਰੱਖਿਆ ਖਤਰਿਆਂ ਦੀਆਂ ਚੇਤਾਵਨੀਆਂ ਤੋਂ ਬਾਅਦ, ਪਾਕਿਸਤਾਨ ਨੇ ਪੂਰੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਦੀ ਸੁਰੱਖਿਆ ਦੀ ਗਾਰੰਟੀ ਦੇਣ ਲਈ ਰੇਂਜਰਾਂ ਅਤੇ ਪੁਲਿਸ ਵਰਗੇ ਸੁਰੱਖਿਆ ਪ੍ਰੋਟੋਕੋਲ ਨੂੰ ਨਿਯੁਕਤ ਕੀਤਾ ਹੈ। ਇਹ ਅਲਰਟ ਪਾਕਿਸਤਾਨ ਵਲੋਂ ਇਸ ਬਹੁ-ਉਡੀਕ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਫ਼ੈਸਲੇ ਤੋਂ ਬਾਅਦ ਜਾਰੀ ਕੀਤਾ ਗਿਆ ਹੈ, ਜੋ ਦੇਸ਼ ਦੀ ਕ੍ਰਿਕਟ ਜਗਤ ਲਈ ਵੱਡੀ ਪ੍ਰਾਪਤੀ ਹੈ। ਇਸ ਤਰ੍ਹਾਂ ਦੀ ਜਾਣਕਾਰੀ ਵੱਡੇ ਅੰਤਰਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਸੁਰੱਖਿਆ ਦੇ ਲਿਹਾਜ਼ ਨਾਲ ਪਾਕਿਸਤਾਨ ਦੀ ਸਮਰੱਥਾ ’ਤੇ ਸਵਾਲ ਖੜੇ ਕਰਦੀ ਹੈ। ਰਾਵਲਪਿੰਡੀ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਪੁਲਿਸ ਵਿਭਾਗ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕਰਨਗੇ। ਰਿਪੋਰਟਾਂ ਅਨੁਸਾਰ, ਨਿਗਰਾਨੀ ਪ੍ਰਣਾਲੀਆਂ ਨੂੰ 10,000 19 ਦੁਆਰਾ ਸੰਚਾਲਿਤ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰਿਆਂ ਅਤੇ ਵਾਧੂ ਸੀਸੀਟੀਵੀ ਕੈਮਰਿਆਂ ਨਾਲ ਅਪਗ੍ਰੇਡ ਕੀਤਾ ਗਿਆ ਹੈ। ਪਾਕਿਸਤਾਨ ਨੇ ਸੁਰੱਖਿਆ ਦਾ ਦਿਤਾ ਭਰੋਸਾ  ਕਰਾਚੀ ਪੁਲਿਸ ਨੇ ਦਸਿਆ ਕਿ ਕਿਸੇ ਵੀ ਐਮਰਜੈਂਸੀ ਲਈ ਵਾਧੂ ਸਵੈਟ ਯੂਨਿਟਾਂ ਨੂੰ ਬਹਾਲ ਕਰ ਦਿਤਾ ਗਿਆ ਹੈ। ਕਰਾਚੀ ਵਿਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਮਕਸੂਦ ਅਹਿਮਦ ਨੇ ਕਿਹਾ ਕਿ ਰੇਂਜਰਾਂ ਅਤੇ ਪਾਕਿਸਤਾਨੀ ਫ਼ੌਜ ਵਰਗੀਆਂ ਏਜੰਸੀਆਂ ਦੇ ਨਾਲ ਸ਼ਹਿਰ ਵਿਚ 5,000 ਤੋਂ ਵੱਧ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਪੁਲਿਸ ਬੁਲਾਰੇ ਨੇ ਦਸਿਆ ਕਿ ਲਾਹੌਰ ਅਤੇ ਰਾਵਲਪਿੰਡੀ ’ਚ ਹੋਣ ਵਾਲੇ ਸ਼ਾਨਦਾਰ ਸਮਾਰੋਹ ਦੀ ਸੁਰੱਖਿਆ ਲਈ 12,000 ਪੁਲਿਸ ਅਧਿਕਾਰੀ ਮੌਜੂਦ ਰਹਿਣਗੇ। ਲਾਹੌਰ ਦੀ ਸੁਰੱਖਿਆ ਫੋਰਸ ਵਿਚ 8,000 ਜਵਾਨ ਸ਼ਾਮਲ ਹਨ, ਜਿਨ੍ਹਾਂ ਵਿਚ 12 ਸੀਨੀਅਰ ਅਧਿਕਾਰੀ, 39 ਡੀਐਸਪੀ, 86 ਇੰਸਪੈਕਟਰ, 6,673 ਕਾਂਸਟੇਬਲ ਅਤੇ 700 ਸੀਨੀਅਰ ਅਧੀਨ ਹਨ। ਮਹਿਲਾ ਪ੍ਰਸ਼ੰਸਕਾਂ ਦੀ ਮਦਦ ਲਈ 129 ਮਹਿਲਾ ਕਾਂਸਟੇਬਲਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਰਾਵਲਪਿੰਡੀ ਸਟੇਡੀਅਮ ਵਿਚ 5,000 ਤੋਂ ਵੱਧ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ, ਜਿਨ੍ਹਾਂ ਵਿਚ ਛੇ ਸੀਨੀਅਰ ਅਧਿਕਾਰੀ, 15 ਡੀਐਸਪੀ, 50 ਇੰਸਪੈਕਟਰ, 4,000 ਕਾਂਸਟੇਬਲ, 500 ਸੀਨੀਅਰ ਅਧੀਨ ਅਤੇ 100 ਮਹਿਲਾ ਸੁਰੱਖਿਆ ਕਰਮਚਾਰੀ ਸ਼ਾਮਲ ਹੋਣਗੇ।

ਚੈਂਪੀਅਨਜ਼ ਟਰਾਫ਼ੀ 2025 ’ਤੇ ਅਤਿਵਾਦੀ ਖ਼ਤਰੇ ਦਾ ਅਲਰਟ Read More »

ਪਾਕਿਸਤਾਨ 5 ਦਿਨਾਂ ‘ਚ ਚੈਂਪੀਅਨਜ਼ ਟਰਾਫੀ ‘ਚੋਂ ਬਾਹਰ

ਨਵੀਂ ਦਿੱਲੀ, 25 ਫਰਵਰੀ – ਚੈਂਪੀਅਨਜ਼ ਟਰਾਫੀ 2025 ‘ਚ ਪਾਕਿਸਤਾਨ ਕ੍ਰਿਕਟ ਟੀਮ ਦੀ ਚੁਣੌਤੀ ਸੋਮਵਾਰ 24 ਫਰਵਰੀ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ‘ਚ ਬੰਗਲਾਦੇਸ਼ ‘ਤੇ ਨਿਊਜ਼ੀਲੈਂਡ ਦੀ 5 ਵਿਕਟਾਂ ਨਾਲ ਅਸਾਨ ਜਿੱਤ ਤੋਂ ਬਾਅਦ ਸਮਾਪਤ ਦੋ ਗਈ। ਨਿਊਜ਼ੀਲੈਂਡ ਨੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 60 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਇਸ ਨੂੰ ਕੱਟੜ ਵਿਰੋਧੀ ਭਾਰਤ ਤੋਂ ਵੀ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਵਿੱਚ ਦੋ-ਦੋ ਜਿੱਤਾਂ ਦੇ ਨਾਲ, ਭਾਰਤ ਅਤੇ ਨਿਊਜ਼ੀਲੈਂਡ ਨੇ ਗਰੁੱਪ ਏ ਵਿੱਚੋਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਜਦੋਂ ਕਿ ਮੌਜੂਦਾ ਚੈਂਪੀਅਨ ਅਤੇ ਸਹਿ-ਮੇਜ਼ਬਾਨ ਪਾਕਿਸਤਾਨ ਅਤੇ ਬੰਗਲਾਦੇਸ਼ 2-2 ਹਾਰਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਚੈਂਪੀਅਨਜ਼ ਟਰਾਫੀ 2025 ‘ਚ ਖਰਾਬ ਪ੍ਰਦਰਸ਼ਨ ਨਾਲ ਪਾਕਿਸਤਾਨ ਦੇ ਨਾਂ ਦੋ ਸ਼ਰਮਨਾਕ ਰਿਕਾਰਡ ਜੁੜ ਗਏ ਹਨ। ਪਾਕਿਸਤਾਨ ਨੇ ਬਣਾਏ 2 ਅਣਚਾਹੇ ਰਿਕਾਰਡ ਪਾਕਿਸਤਾਨ ਦਾ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋਣਾ 2009 ਤੋਂ ਬਾਅਦ ਪਹਿਲੀ ਵਾਰ ਸੀ ਜਦੋਂ ਮੇਜ਼ਬਾਨ ਦੇਸ਼ ਚੈਂਪੀਅਨਜ਼ ਟਰਾਫੀ ਦੇ ਗਰੁੱਪ ਪੜਾਅ ਤੋਂ ਅੱਗੇ ਵਧਣ ਵਿੱਚ ਅਸਫਲ ਰਿਹਾ। ਪਿਛਲੀ ਵਾਰ ਅਜਿਹਾ ਉਦੋਂ ਹੋਇਆ ਸੀ ਜਦੋਂ 2009 ਦੇ ਟੂਰਨਾਮੈਂਟ ਵਿੱਚ ਦੱਖਣੀ ਅਫਰੀਕਾ ਨੇ 1 ਮੈਚ ਜਿੱਤਿਆ ਸੀ ਅਤੇ 2 ਮੈਚ ਹਾਰੇ ਸਨ ਅਤੇ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਰਹਿ ਕੇ ਆਪਣੇ ਗਰੁੱਪ ਵਿੱਚੋਂ ਬਾਹਰ ਹੋ ਗਏ ਸਨ। ਰਿਜ਼ਵਾਨ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਚੈਂਪੀਅਨਜ਼ ਟਰਾਫੀ ਵਿੱਚ ਡਿਫੈਂਡਿੰਗ ਚੈਂਪੀਅਨ ਵਜੋਂ ਪ੍ਰਵੇਸ਼ ਕਰਨ ਵਾਲੀ ਚੌਥੀ ਟੀਮ ਬਣ ਗਈ ਅਤੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ। ਇਸ ਤੋਂ ਪਹਿਲਾਂ ਅਜਿਹਾ 2004 ‘ਚ ਹੋਇਆ ਸੀ ਜਦੋਂ ਭਾਰਤ ਅਤੇ ਸ਼੍ਰੀਲੰਕਾ ਗਰੁੱਪ ਗੇੜ ਤੋਂ ਬਾਹਰ ਹੋ ਗਏ ਸਨ। ਭਾਰਤ ਅਤੇ ਸ਼੍ਰੀਲੰਕਾ 2002 ਵਿੱਚ ਸੰਯੁਕਤ ਜੇਤੂ ਸਨ। ਪਿਛਲੀ ਵਾਰ ਅਜਿਹਾ 2013 ਵਿੱਚ ਹੋਇਆ ਸੀ ਜਦੋਂ ਮੌਜੂਦਾ ਚੈਂਪੀਅਨ ਆਸਟਰੇਲੀਆ ਕੋਈ ਵੀ ਮੈਚ ਜਿੱਤਣ ਵਿੱਚ ਅਸਫਲ ਰਿਹਾ ਸੀ ਅਤੇ ਗਰੁੱਪ ਪੜਾਅ ਵਿੱਚ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਪਾਕਿਸਤਾਨ ਆਪਣਾ ਆਖਰੀ ਮੈਚ 27 ਫਰਵਰੀ ਨੂੰ ਬੰਗਲਾਦੇਸ਼ ਖਿਲਾਫ ਖੇਡੇਗਾ। ਹਾਲਾਂਕਿ, ਇਸ ਮੈਚ ‘ਤੇ ਮੀਂਹ ਪੈਣ ਦਾ ਵੱਡਾ ਖਤਰਾ ਹੈ, ਜਿਸਦਾ ਮਤਲਬ ਹੈ ਕਿ ਪਾਕਿਸਤਾਨ ਬਿਨਾਂ ਜਿੱਤ ਦੇ ਟੂਰਨਾਮੈਂਟ ਨੂੰ ਖਤਮ ਕਰ ਸਕਦਾ ਹੈ। ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝਿਆ ਪਾਕਿਸਤਾਨ ਤੁਹਾਨੂੰ ਦੱਸ ਦਈਏ ਕਿ ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਪਾਕਿਸਤਾਨ ਦੇ ਕਈ ਖਿਡਾਰੀਆਂ ਨੂੰ ਸੱਟਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਸ ਦੇ ਫਾਰਮ ਵਿੱਚ ਚੱਲ ਰਹੇ ਸਲਾਮੀ ਬੱਲੇਬਾਜ਼ ਸੈਮ ਅਯੂਬ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਸਟਾਰ ਬੱਲੇਬਾਜ਼ ਫਖਰ ਜ਼ਮਾਨ ਵੀ ਕਰਾਚੀ ‘ਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਦੀ ਦੂਜੀ ਹੀ ਗੇਂਦ ‘ਤੇ ਜ਼ਖਮੀ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ।

ਪਾਕਿਸਤਾਨ 5 ਦਿਨਾਂ ‘ਚ ਚੈਂਪੀਅਨਜ਼ ਟਰਾਫੀ ‘ਚੋਂ ਬਾਹਰ Read More »

ਅਮਨ ਅਰੋੜਾ ਨੇ ਖਨੌਰੀ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਰਸਤਾ ਖੋਲ੍ਹਣ ਦੀ ਕੀਤੀ ਅਪੀਲ

ਚੰਡੀਗੜ੍ਹ, 25 ਫਰਵਰੀ – ਕੇਂਦਰੀ ਖੇਤੀ ਨੀਤੀ ਦੇ ਵਿਰੋਧ ਦੇ ਵਿੱਚ ਬੋਲਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਕੇਂਦਰ ਦੇ ਫੈਸਲਿਆਂ ਦੇ ਖਿਲਾਫ ਹਾਂ ਤਾਂ ਉੱਥੇ ਹੀ ਵਪਾਰੀਆਂ ਦੀ ਪਰੇਸ਼ਾਨੀ ਵੀ ਸਮਝਣ ਦੀ ਲੋੜ ਹੈ ਕਿਉਂਕਿ ਵਪਾਰੀ ਚਾਹੇ ਛੋਟਾ ਹੋਵੇ ਜਾਂ ਵੱਡਾ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਪਏ ਹਨ। ਜਿਸ ਕਰਕੇ ਲਗਾਤਾਰ ਵਪਾਰੀ ਵਰਗ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਇੱਕ ਕਮੇਟੀ ਭਾਵੇਂ ਬਣਾਈ ਜਾਵੇ ਜਿਹੜੀ ਕਿਸਾਨਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਅਪੀਲ ਕਰੇ ਕਿ ਉਹ ਰਸਤਾ ਖੋਲਣ ਜਿਸ ਨਾਲ ਪੰਜਾਬ ਦੇ ਵਪਾਰੀ ਅਤੇ ਪੰਜਾਬ ਦਾ ਵਿੱਤੀ ਨੁਕਸਾਨ ਨਾ ਹੋਵੇ।

ਅਮਨ ਅਰੋੜਾ ਨੇ ਖਨੌਰੀ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਰਸਤਾ ਖੋਲ੍ਹਣ ਦੀ ਕੀਤੀ ਅਪੀਲ Read More »

ਪੰਜਾਬ ਪੁਲਿਸ ਨੇ ਸੂਬੇ ਭਰ ਦੇ 1274 ਗੈਰ-ਕਾਨੂੰਨੀ ਇਮੀਗ੍ਰੇਸ਼ਨ ਫਰਮਾਂ ‘ਤੇ ਕਸਿਆ ਸ਼ਿਕੰਜਾ

ਚੰਡੀਗੜ੍ਹ, 25 ਫਰਵਰੀ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਵਿਦੇਸ਼ਾਂ ਵਿੱਚ ਵਸਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਦੇ ਸ਼ਿਕਾਰ ਹੋਣ ਤੋਂ ਬਚਾਉਣ ਲਈ, ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਰਾਜ ਭਰ ਵਿੱਚ 1274 ਇਮੀਗ੍ਰੇਸ਼ਨ ਫਰਮਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੋਮਵਾਰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਵਿਰੁੱਧ ਵਿਸ਼ਾਲ ਮੁਹਿੰਮ ਚਲਾਈ ਗਈ। ਇਹ ਵਿਕਾਸ ਅਮਰੀਕਾ ਤੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੇ ਮੱਦੇਨਜ਼ਰ ਰਾਜ ਭਰ ਵਿੱਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ਵਿਰੁੱਧ ਚੱਲ ਰਹੀ ਕਾਰਵਾਈ ਦੇ ਵਿਚਕਾਰ ਹੋਇਆ ਹੈ। ਵੇਰਵੇ ਸਾਂਝੇ ਕਰਦੇ ਹੋਏ, ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ, ਜੋ ਇਸ ਦਿਨ ਭਰ ਚੱਲੇ ਰਾਜ ਪੱਧਰੀ ਆਪ੍ਰੇਸ਼ਨ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ ਪੁਲਿਸ ਟੀਮਾਂ ਨੇ ਡਿਫਾਲਟਰ ਟ੍ਰੈਵਲ ਏਜੰਟਾਂ ਵਿਰੁੱਧ ਘੱਟੋ-ਘੱਟ 24 ਪਹਿਲੀ ਸੂਚਨਾ ਰਿਪੋਰਟਾਂ (ਐਫਆਈਆਰ) ਦਰਜ ਕੀਤੀਆਂ ਹਨ ਅਤੇ ਉਨ੍ਹਾਂ ਵਿੱਚੋਂ ਸੱਤ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸੀਪੀ/ਐਸਐਸਪੀ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਸਾਰੀਆਂ ਇਮੀਗ੍ਰੇਸ਼ਨ ਅਤੇ ਟ੍ਰੈਵਲ ਏਜੰਟ ਫਰਮਾਂ ‘ਤੇ ਤਲਾਸ਼ੀ ਲੈਣ ਲਈ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲਿਸ ਟੀਮਾਂ ਬਣਾਉਣ ਲਈ ਕਿਹਾ ਗਿਆ ਸੀ। “ਸਾਰੇ ਸੀਪੀ/ਐਸਐਸਪੀ ਨੂੰ ਉਨ੍ਹਾਂ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਜੋ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2012 ਦੇ ਲਾਜ਼ਮੀ ਉਪਬੰਧਾਂ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕਰਦੇ ਪਾਏ ਗਏ ਸਨ ਜਾਂ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ ਦੇ ਝੂਠੇ ਵਾਅਦੇ ਕਰਕੇ ਮਾਸੂਮ ਲੋਕਾਂ ਨਾਲ ਧੋਖਾ ਕਰਦੇ ਪਾਏ ਗਏ ਸਨ,” ਸਪੈਸ਼ਲ ਡੀਜੀਪੀ ਨੇ ਕਿਹਾ। ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਉਪਬੰਧਾਂ ਦੇ ਅਨੁਸਾਰ, ਸਾਰੇ ਟ੍ਰੈਵਲ ਏਜੰਟਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲਾਇਸੈਂਸ ਪ੍ਰਾਪਤ ਕਰਨਾ ਲਾਜ਼ਮੀ ਹੈ, ਜੋ ਕਿ ਪੰਜ ਸਾਲਾਂ ਲਈ ਵੈਧ ਹੈ ਅਤੇ ਅਗਲੇ ਪੰਜ ਸਾਲਾਂ ਦੀ ਮਿਆਦ ਲਈ ਨਵਿਆਇਆ ਜਾ ਸਕਦਾ ਹੈ। ਲਾਇਸੰਸਸ਼ੁਦਾ ਏਜੰਟਾਂ ਨੂੰ ਆਪਣਾ ਲਾਇਸੈਂਸ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ, ਗਾਹਕਾਂ ਅਤੇ ਸੇਵਾਵਾਂ ਦੇ ਰਿਕਾਰਡ ਰੱਖਣ ਅਤੇ ਇਸ਼ਤਿਹਾਰ ਦੇਣ ਜਾਂ ਸੈਮੀਨਾਰ ਕਰਵਾਉਣ ਤੋਂ ਪਹਿਲਾਂ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਵੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਏਜੰਟਾਂ ਨੂੰ ਮਨੁੱਖੀ ਤਸਕਰੀ ਜਾਂ ਅਣਅਧਿਕਾਰਤ ਪ੍ਰਵਾਸ ਸਹਾਇਤਾ ਸਮੇਤ ਆਪਣੀਆਂ ਲਾਇਸੰਸਸ਼ੁਦਾ ਸੇਵਾਵਾਂ ਤੋਂ ਇਲਾਵਾ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਮਨਾਹੀ ਹੈ। ਪਾਲਣਾ ਨਾ ਕਰਨ ਦੇ ਨਤੀਜੇ ਵਜੋਂ ਲਾਇਸੈਂਸ ਮੁਅੱਤਲ ਜਾਂ ਰੱਦ ਕੀਤਾ ਜਾ ਸਕਦਾ ਹੈ ਅਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਡੀਜੀਪੀ ਪੰਜਾਬ ਨੇ ਏਡੀਜੀਪੀ ਐਨਆਰਆਈ ਮਾਮਲਿਆਂ ਦੇ ਪ੍ਰਵੀਨ ਸਿਨਹਾ ਦੀ ਅਗਵਾਈ ਵਿੱਚ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ ਜੋ ਡਿਪੋਰਟ ਕੀਤੇ ਗਏ ਲੋਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ ਅਤੇ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕਰੇਗੀ।

ਪੰਜਾਬ ਪੁਲਿਸ ਨੇ ਸੂਬੇ ਭਰ ਦੇ 1274 ਗੈਰ-ਕਾਨੂੰਨੀ ਇਮੀਗ੍ਰੇਸ਼ਨ ਫਰਮਾਂ ‘ਤੇ ਕਸਿਆ ਸ਼ਿਕੰਜਾ Read More »

ਸਿੱਖ ਵਿਰੋਧੀ ਮਾਮਲੇ ‘ਚ ਸੱਜਣ ਕੁਮਾਰ ਨੂੰ ਉਮਰ ਕੈਦ ‘ਤੇ ਰਵਨੀਤ ਬਿੱਟੂ ਨੇ, ਕਿਹਾ…..

ਨਵੀਂ ਦਿੱਲੀ, 25 ਫਰਵਰੀ – ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਕਿ ਇਨਸਾਫ਼ ਮਿਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੱਜਣ ਕੁਮਾਰ ਹੁਣ ਸਾਰੀ ਉਮਰ ਜੇਲ੍ਹ ਵਿੱਚ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਨਸਾਫ ਭਾਵੇ ਲੇਟ ਮਿਲਿਆ ਹੈ ਫਿਰ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ। ਬਿੱਟੂ ਨੇ ਕਿਹਾ,  “41 ਸਾਲ ਬਾਅਦ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਇਸ ਲਈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ। ਸੱਜਣ ਕੁਮਾਰ ਹੁਣ ਜੇਲ੍ਹ ਵਿੱਚ ਹੀ ਰਹੇਗਾ। ਕਾਂਗਰਸ ਪਾਰਟੀ ਨੇ ਫਾਈਲਾਂ ਬੰਦ ਕਰ ਦਿੱਤੀਆਂ ਸਨ ਪਰ ਭਾਜਪਾ ਨੇ ਫਾਈਲਾਂ ਖੋਲ੍ਹ ਕੇ ਜਾਂਚ ਕਰਵਾਈ ਅਤੇ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸਨੂੰ 1 ਨਵੰਬਰ, 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਪਿਤਾ-ਪੁੱਤਰ ਦੀ ਹੱਤਿਆ ਨਾਲ ਸਬੰਧਤ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

ਸਿੱਖ ਵਿਰੋਧੀ ਮਾਮਲੇ ‘ਚ ਸੱਜਣ ਕੁਮਾਰ ਨੂੰ ਉਮਰ ਕੈਦ ‘ਤੇ ਰਵਨੀਤ ਬਿੱਟੂ ਨੇ, ਕਿਹਾ….. Read More »

ਜਾਣੋ ਕਿਉਂ ਜ਼ਰੂਰੀ ਹੈ ਅਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨਾ

25, ਫਰਵਰੀ – ਪੰਜਾਬ ਵਿਚ ਆਧਾਰ ਕਾਰਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਬਹੁਤ ਸਾਰੇ ਮਾਪੇ ਜੋ ਆਪਣੇ ਬੱਚਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਦਾਖਲੇ ਪ੍ਰਤੀ ਗੰਭੀਰ ਜਾਪਦੇ ਹਨ, ਉਹ ਉਨ੍ਹਾਂ ਦੀ ਦਸਤਾਵੇਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਬਹੁਤ ਲਾਪਰਵਾਹੀ ਵਰਤ ਰਹੇ ਹਨ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ ਲਗਭਗ 26.8 ਲੱਖ ਬੱਚੇ ਹਨ ਜਿਨ੍ਹਾਂ ਦੇ ਆਧਾਰ ਕਾਰਡ ਤਾਂ ਬਣ ਗਏ, ਪਰ ਉਨ੍ਹਾਂ ਦੇ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨ ਦੀ ਜ਼ਰੂਰਤ ਕਦੇ ਮਹਿਸੂਸ ਨਹੀਂ ਕੀਤੀ ਗਈ। ਸਕੂਲ ਸਿੱਖਿਆ ਵਿਭਾਗ ਦੇ ਅਕਾਦਮਿਕ ਸਕੱਤਰ ਕਮਲ ਕਿਸ਼ੋਰ ਯਾਦਵ ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝ ਗਏ ਹਨ, ਤਾਂ ਜੋ ਸਕੂਲਾਂ ਵਿੱਚ ਪੜ੍ਹ ਰਹੇ ਇਨ੍ਹਾਂ ਬੱਚਿਆਂ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਪਿਛਲੇ ਹਫ਼ਤੇ, ਉਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਲਿਖ ਕੇ ਬੱਚਿਆਂ ਦੇ ਆਧਾਰ ਕਾਰਡਾਂ ਵਿੱਚ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨ ਲਈ ਕਿਹਾ ਸੀ।

ਜਾਣੋ ਕਿਉਂ ਜ਼ਰੂਰੀ ਹੈ ਅਧਾਰ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨਾ Read More »

ਲਲਿਤ ਮੋਦੀ ਨੂੰ ਭਾਰਤ ਲਿਆਉਣਾ ਆ ਰਹੀਆਂ ਨੇ ਔਕੜਾ

25, ਫਰਵਰੀ – ਭਾਰਤ ਦੇ ਭਗੌੜੇ ਲਲਿਤ ਮੋਦੀ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਲਈ ਹੈ। ਲਲਿਤ ਮੋਦੀ 12 ਸਾਲਾਂ ਤੋਂ ਭਾਰਤ ਤੋਂ ਫਰਾਰ ਹਨ ਅਤੇ ਹੁਣ ਉਸ ਨੇ ਪ੍ਰਸ਼ਾਂਤ ਮਹਾਸਾਗਰ ਦੇ ਇੱਕ ਛੋਟੇ ਜਿਹੇ ਦੇਸ਼ ਵਾਨੂਆਟੂ ਦੀ ਨਾਗਰਿਕਤਾ ਹਾਸਲ ਕਰ ਲਈ ਹੈ। ਹੁਣ ਲਲਿਤ ਮੋਦੀ ਦੀ ਹਵਾਲਗੀ ਲਈ ਮੁਸ਼ਕਲਾਂ ਵਧ ਸਕਦੀਆਂ ਹਨ। ਕੁੱਲ ਮਿਲਾ ਕੇ, ਹੁਣ ਲਲਿਤ ਮੋਦੀ ਨੂੰ ਭਾਰਤ ਲਿਆਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਕਿਉਂਕਿ ਉਹ ਹੁਣ ਭਾਰਤ ਦਾ ਨਹੀਂ ਸਗੋਂ ਵਾਨੂਆਟੂ ਦਾ ਨਾਗਰਿਕ ਹੈ। ਲਲਿਤ ਮੋਦੀ ਦੇ ਨਵੇਂ ਪਾਸਪੋਰਟ ਦਾ ਨੰਬਰ RV0191750 ਹੈ। ਇਹ ਪਾਸਪੋਰਟ 30 ਦਸੰਬਰ 2024 ਨੂੰ ਵੈਨੂਆਟੂ ਤੋਂ ਜਾਰੀ ਕੀਤਾ ਗਿਆ ਸੀ। ਲਲਿਤ ਮੋਦੀ ‘ਤੇ 125 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ। ਭਾਰਤੀ ਏਜੰਸੀਆਂ ਪਿਛਲੇ 12 ਸਾਲਾਂ ਤੋਂ ਲਲਿਤ ਮੋਦੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਲਲਿਤ ਮੋਦੀ ਦੇ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ, ਉਸ ਨੂੰ ਭਾਰਤ ਲਿਆਉਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਭਾਰਤ ਦੀ ਵੈਨੂਆਟੂ ਨਾਲ ਕੋਈ ਹਵਾਲਗੀ ਸੰਧੀ ਨਹੀਂ ਭਾਰਤੀ ਏਜੰਸੀਆਂ ਕੋਲ ਵੀ ਲਲਿਤ ਮੋਦੀ ਦੇ ਨਵੇਂ ਪਾਸਪੋਰਟ ਬਾਰੇ ਜਾਣਕਾਰੀ ਨਹੀਂ ਹੈ। TV9 ਭਾਰਤਵਰਸ਼ ਕੋਲ ਲਲਿਤ ਮੋਦੀ ਦੇ ਨਵੇਂ ਪਾਸਪੋਰਟ ਦੀ ਕਾਪੀ ਹੈ। ਇਹ ਲਲਿਤ ਮੋਦੀ ਦੀ ਭਾਰਤੀ ਏਜੰਸੀਆਂ ਤੋਂ ਬਚਣ ਦੀ ਇੱਕ ਚਾਲ ਹੈ। ਉਹ ਭਾਰਤ ਦੀ ਪਕੜ ਤੋਂ ਮੁਕਤ ਹੋਣਾ ਚਾਹੁੰਦਾ ਹੈ। ਭਾਰਤ ਦੀ ਵੈਨੂਆਟੂ ਨਾਲ ਹਵਾਲਗੀ ਸੰਧੀ ਨਹੀਂ ਹੈ, ਇਸ ਲਈ ਲਲਿਤ ਮੋਦੀ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਗੁੰਝਲਦਾਰ ਹੋ ਸਕਦੀ ਹੈ। ਕਦੋਂ ਤੇ ਕਿਉਂ ਭੱਜੇ ਲਲਿਤ ਮੋਦੀ? ਲਲਿਤ ਮੋਦੀ 2010 ਵਿੱਚ ਭਾਰਤ ਛੱਡ ਕੇ ਲੰਡਨ ਚਲਾ ਗਿਆ। ਉਸ ਵਿਰੁੱਧ ਵਿੱਤੀ ਬੇਨਿਯਮੀਆਂ, ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਲਲਿਤ ਮੋਦੀ ਵਿਰੁੱਧ ਕਈ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਭਾਰਤੀ ਅਦਾਲਤਾਂ ਵੱਲੋਂ ਲਲਿਤ ਮੋਦੀ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਦੋਸ਼ ਹੈ ਕਿ ਉਸ ਨੇ ਆਈਪੀਐਲ ਮੀਡੀਆ ਅਧਿਕਾਰਾਂ ਅਤੇ ਟੀਮ ਫਰੈਂਚਾਇਜ਼ੀ ਸੌਦਿਆਂ ਰਾਹੀਂ ਕਰੋੜਾਂ ਰੁਪਏ ਦੀ ਹੇਰਾਫੇਰੀ ਕੀਤੀ। ਲਲਿਤ ਮੋਦੀ ਵਿਰੁੱਧ ਕਿਹੜੇ ਮਾਮਲੇ ਹਨ? ਭਾਰਤ ਸਰਕਾਰ ਤੇ ਈਡੀ ਲੰਬੇ ਸਮੇਂ ਤੋਂ ਲਲਿਤ ਮੋਦੀ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਹੁਣ ਵਾਨੂਆਟੂ ਦੀ ਨਾਗਰਿਕਤਾ ਲੈਣ ਕਾਰਨ ਇਹ ਪ੍ਰਕਿਰਿਆ ਹੋਰ ਵੀ ਮੁਸ਼ਕਲ ਹੋ ਗਈ ਹੈ। ਉਸ ਵਿਰੁੱਧ ਕਈ ਮਾਮਲੇ ਦਰਜ ਹਨ।

ਲਲਿਤ ਮੋਦੀ ਨੂੰ ਭਾਰਤ ਲਿਆਉਣਾ ਆ ਰਹੀਆਂ ਨੇ ਔਕੜਾ Read More »