February 25, 2025

ਅਚਾਨਕ ਵਿਗੜੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ, ਸਭ ਲਈ ਬਣਿਆ ਚਿੰਤਾਂ ਦਾ ਵਿਸ਼ਾ

ਖਨੌਰੀ, 25 ਫਰਵਰੀ – ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਗੰਭੀਰ ਰੂਪ ਵਿੱਚ ਸਿਹਤ ਵਿਗੜ ਗਈ। ਉਨ੍ਹਾਂ ਬਲੱਡ ਪ੍ਰੈਸ਼ਰ ਬਹੁਤ ਖ਼ਤਰਨਾਕ ਪੱਧਰ (176/107) ਤੱਕ ਵਧ ਗਿਆ, ਜਿਸ ਨਾਲ ਡਾਕਟਰਾਂ ਵਿੱਚ ਚਿੰਤਾ ਵਧ ਗਈ ਹੈ। ਕਿਸਾਨ ਮੋਰਚੇ ‘ਤੇ ਮੌਜੂਦ ਡਾਕਟਰਾਂ ਦੀ ਟੀਮ ਡੱਲੇਵਾਲ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਡਾਕਟਰਾਂ ਅਨੁਸਾਰ, ਇੰਨੇ ਲੰਬੇ ਸਮੇਂ ਤੋਂ ਭੁੱਖ ਹੜਤਾਲ ਜਾਰੀ ਰਹਿਣ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਤੇ ਬਲੱਡ ਪ੍ਰੈਸ਼ਰ ਵਿੱਚ ਇੰਨਾ ਜ਼ਿਆਦਾ ਵਾਧਾ ਉਨ੍ਹਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਖ਼ਬਰ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ ਦੇ ਹੋਰ ਆਗੂਆਂ ਅਤੇ ਵਰਕਰਾਂ ਵਿੱਚ ਚਿੰਤਾ ਵਧ ਗਈ ਹੈ। ਮੋਰਚੇ ‘ਤੇ ਸਾਥੀ ਕਿਸਾਨ ਉਸਦੀ ਸਿਹਤ ਲਈ ਪ੍ਰਾਰਥਨਾਵਾਂ ਕਰ ਰਹੇ ਹਨ ਤੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ। ਜ਼ਿਕਰ ਕਰ ਦਈਏ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੋਮਵਾਰ ਨੂੰ ਹੀ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਦੋਵਾਂ ਮੰਚਾਂ ਦੇ ਆਗੂਆਂ ਨੇ ਆਪਣੇ-ਆਪਣੇ ਸਮਰਥਕਾਂ ਨਾਲ ਗੱਲਬਾਤ ਕੀਤੀ ਤੇ ਭਵਿੱਖ ਦੀ ਰਣਨੀਤੀ ‘ਤੇ ਚਰਚਾ ਕੀਤੀ। ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਵਿਚਕਾਰ ਹੋਈ ਛੇਵੀਂ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲ ਸਕਿਆ।

ਅਚਾਨਕ ਵਿਗੜੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ, ਸਭ ਲਈ ਬਣਿਆ ਚਿੰਤਾਂ ਦਾ ਵਿਸ਼ਾ Read More »

ਪਰਵਾਸ ਦੀਆਂ ਪਰਤਾਂ ਹੇਠ/ਗੁਰਬਚਨ ਜਗਤ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਜਿਸ ਨੂੰ ਯੂਨਾਨੀਆਂ ਨੇ ‘ਪੈਂਟਾਪੋਟਾਮੀਆ’ ਆਖਿਆ ਸੀ। ਇਹ ਖਿੱਤਾ ਸਿੰਧੂ ਘਾਟੀ ਦੀ ਸੱਭਿਅਤਾ ਨਾਲ ਜੁਡਿ਼ਆ ਰਿਹਾ, ਰਿਗਵੇਦ ਤੇ ਮਹਾਭਾਰਤ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਅਤੇ ਜਿਹਲਮ ਦਰਿਆ ਦੇ ਕੰਢਿਆਂ ’ਤੇ ਸਿਕੰਦਰ ਦਾ ਪੋਰਸ ਨਾਲ ਯੁੱਧ ਹੋਇਆ, ਬਾਬਰ ਦੀ ਇਬਰਾਹੀਮ ਲੋਧੀ ਨਾਲ ਜੰਗ ਹੁੰਦੀ ਹੈ ਅਤੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਲੜਾਈਆਂ ਹੋਈਆਂ। ਸਦੀਆਂ ਤੋਂ ਪੰਜਾਬ ਜਿਵੇਂ ਧਾੜਵੀਆਂ ਦੇ ਹਮਲਿਆਂ ਦਾ ਨਿਸ਼ਾਨਾ ਬਣਦਾ ਰਿਹਾ, ਤਬਾਹ ਹੁੰਦਾ ਰਿਹਾ ਹੈ, ਹੋਰ ਕਿਤਿਓਂ ਅਜਿਹੀਆਂ ਮਿਸਾਲਾਂ ਘੱਟ ਹੀ ਮਿਲਦੀਆਂ ਹਨ। ਅਸੀਂ 1947 ਤੋਂ ਗੱਲ ਸ਼ੁਰੂ ਕਰਾਂਗੇ ਜਿਸ ਨੂੰ ਸ਼ਾਨਦਾਰ ਯੁੱਗ ਦੀ ਸਵੇਰ ਮੰਨਿਆ ਜਾਂਦਾ ਸੀ। ਪੰਜਾਬ ਅਤੇ ਬੰਗਾਲ ਨੂੰ ਛੱਡ ਕੇ ਬਾਕੀ ਭਾਰਤ ਲਈ ਤਾਂ ਇਹ ਖੁਸ਼ੀਆਂ ਅਤੇ ਰੌਸ਼ਨੀ ਦੀ ਸਵੇਰ ਹੀ ਸੀ। ਦੇਸ਼ ਦੀ ਜੋ ਵੰਡ ਹੋਈ, ਉਹ ਮੁੱਖ ਤੌਰ ’ਤੇ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਅੰਗਰੇਜ਼ਾਂ ਨੇ ਖਿਆਲੀ ਲਕੀਰ ਵਾਹ ਦਿੱਤੀ ਅਤੇ ਇਸ ਨੂੰ ਕਾਂਗਰਸ ਲੀਡਰਸ਼ਿਪ, ਗਾਂਧੀ ਅਤੇ ਜਿਨਾਹ ਨੇ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ ਪੰਜਾਬ ਦੀਆਂ ਆਂਦਰਾਂ ਵੱਢ ਦਿੱਤੀਆਂ ਗਈਆਂ। ਇਹ ਪੰਜਾਬ ਦੇ ਜਿਸਮ ਅਤੇ ਆਤਮਾ ਦਾ ਵਢਾਂਗਾ ਸੀ ਤੇ ਇਸ ਨਾਲ ਹੱਤਿਆ, ਬਲਾਤਕਾਰ ਅਤੇ ਅਫ਼ਰਾ-ਤਫ਼ਰੀ ਦੀ ਸੁਨਾਮੀ ਦੀ ਲਹਿਰ ਪੈਦਾ ਹੋਈ। ਉਸ ਕਤਲੋਗ਼ਾਰਤ ਦੀ ਹੋਰ ਕਿਤੇ ਮਿਸਾਲ ਨਹੀਂ ਮਿਲਦੀ ਜਿਸ ਕਰ ਕੇ ਮਾਨਵ ਇਤਿਹਾਸ ਵਿੱਚ ਸਭ ਤੋਂ ਵੱਡਾ ਉਜਾੜਾ ਹੋਇਆ ਸੀ। 1950ਵਿਆਂ ਦੇ ਸ਼ੁਰੂ ਵਿੱਚ ਪੱਛਮੀ ਦੁਨੀਆ ਵੱਲ ਪਰਵਾਸ ਦੀ ਪਹਿਲੀ ਲਹਿਰ ਦੇ ਮੁੱਖ ਕਾਰਨ ’ਚੋਂ ਇੱਕ ਕਾਰਨ ਸ਼ਾਇਦ ਇਹ ਉਜਾੜਾ ਵੀ ਸੀ। ਸ਼ੁਰੂ-ਸ਼ੁਰੂ ਵਿੱਚ ਥੋੜ੍ਹੇ ਜਿਹੇ ਲੋਕ ਪਰਵਾਸ ਕਰਨ ਲੱਗੇ ਜੋ ਮੁੱਖ ਤੌਰ ’ਤੇ ਬਰਤਾਨੀਆ ਜਾਂਦੇ ਸਨ ਅਤੇ ਫਿਰ ਕੈਨੇਡਾ ਦਾ ਰੁਖ਼ ਕੀਤਾ ਜਾਣ ਲੱਗਿਆ। ਦੋ ਆਲਮੀ ਜੰਗਾਂ ਵਿੱਚ ਇਸ ਖਿੱਤੇ ਦਾ ਯੋਗਦਾਨ ਬਹੁਤ ਜ਼ਿਆਦਾ ਸੀ ਅਤੇ ਜੰਗ ਤੋਂ ਵਾਪਸ ਆਉਣ ਵਾਲੇ ਬੰਦੇ ਯੂਰੋਪ, ਅਫਰੀਕਾ, ਦੱਖਣ-ਪੂਰਬੀ ਏਸ਼ੀਆ ਅਤੇ ਮੱਧ-ਪੂਰਬ ਦੀਆਂ ਕਹਾਣੀਆਂ ਲੈ ਕੇ ਮੁੜੇ ਸਨ। ਇਨਸਾਨ ਹਮੇਸ਼ਾ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਰਹਿੰਦਾ ਹੈ ਅਤੇ ਜਦੋਂ ਵੀ ਕਦੇ ਅਸੁਖਾਵੇਂ ਘਰੇਲੂ ਹਾਲਾਤ ਕਰ ਕੇ ਮੌਕੇ ਬਣਦੇ ਹਨ ਤਾਂ ਉਹ ਬਾਹਰ ਦੇ ਰਾਹ ਪੈ ਜਾਂਦੇ ਹਨ। ਵੰਡ ਦੇ ਝੱਖੜ ਤੋਂ ਬਾਅਦ ਹੌਲੀ-ਹੌਲੀ ਪੰਜਾਬੀ ਜਜ਼ਬਾ ਉਭਰਿਆ ਅਤੇ ਚੰਗੀ ਲੀਡਰਸ਼ਿਪ ਤੇ ਪ੍ਰਸ਼ਾਸਨ ਦੀ ਬਦੌਲਤ ਅਸੀਂ ਆਪਣੇ ਤਿਣਕੇ ਸਮੇਟ ਕੇ ਇੱਕ ਵਾਰ ਫਿਰ ਆਪਣੇ ਪੈਰਾਂ ’ਤੇ ਖੜ੍ਹੇ ਹੋ ਗਏ। ਕੁਝ ਦਹਾਕਿਆਂ ਤੱਕ ਇਵੇਂ ਲੱਗਿਆ ਕਿ ਅਸੀਂ ਖੁਸ਼ਹਾਲੀ ਤੇ ਸ਼ਾਂਤੀ ਦੇ ਮਾਰਗ ’ਤੇ ਚੜ੍ਹ ਗਏ ਹਾਂ ਪਰ ਇਹ ਛਲਾਵਾ ਸਾਬਿਤ ਹੋਇਆ ਅਤੇ ਸਿਆਸੀ ਤੇ ਪ੍ਰਸ਼ਾਸਨਿਕ ਢਾਂਚਿਆਂ ਅੰਦਰ ਉਹੀ ਤਰੇੜਾਂ ਉੱਭਰਨ ਲੱਗ ਪਈਆਂ। ਪਹਿਲਾਂ ਹੀ ਵੱਢੇ-ਟੁੱਕੇ ਪੰਜਾਬ ਵਿੱਚ ਹੋਰ ਵੰਡ ਦੀਆਂ ਮੰਗਾਂ ਉੱਭਰ ਪਈਆਂ। ਅਕਾਲੀ ਆਗੂ ਸਿੱਖਾਂ ਦੇ ਦਬਦਬੇ ਵਾਲਾ ਸੂਬਾ ਚਾਹੁੰਦੇ ਸਨ ਅਤੇ ਇਵੇਂ ਹੀ ਪਹਾੜ੍ਹੀਆਂ ਤੇ ਹਰਿਆਣਵੀਆਂ ਨੇ ਆਪੋ-ਆਪਣੇ ਟਿਕਾਣਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸਾਂਝੇ ਪੰਜਾਬ ਨੂੰ ਤਿੰਨ ਟੁਕਡਿ਼ਆਂ ਵਿੱਚ ਵੰਡ ਦਿੱਤਾ ਗਿਆ ਅਤੇ ਲਾਹੌਰ ਤੋਂ ਬਾਅਦ ਆਧੁਨਿਕ ਰਾਜਧਾਨੀ ਵਜੋਂ ਵਿਕਸਤ ਕੀਤੇ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਵੰਡ ਤੋਂ ਪਹਿਲਾਂ ਪੰਜਾਬ ਦੀਆਂ ਪੰਜ ਡਿਵੀਜ਼ਨਾਂ ਹੁੰਦੀਆਂ ਸਨ -ਜਲੰਧਰ, ਲਾਹੌਰ, ਦਿੱਲੀ, ਮੁਲਤਾਨ ਅਤੇ ਰਾਵਲਪਿੰਡੀ। ਇਸ ਨੂੰ ਵੱਡੀ ਪ੍ਰਾਪਤੀ ਵਜੋਂ ਦਰਸਾਇਆ ਗਿਆ ਹੈ ਪਰ ਅਸਲ ਵਿੱਚ ਇਸ ਨੇ ਪੰਜਾਬ ਦੇ ਪਤਨ ਦਾ ਮੁੱਢ ਬੰਨ੍ਹਿਆ ਸੀ ਕਿਉਂਕਿ ਅਰਥਚਾਰਾ ਕਮਜ਼ੋਰ ਹੋਣ ਅਤੇ ਮਾੜੀ ਲੀਡਰਸ਼ਿਪ ਕਰ ਕੇ ਇਹ ਅਫ਼ਰਾ-ਤਫ਼ਰੀ ਪੈਦਾ ਹੋਣ ਲੱਗੀ। ਪਹਾੜੀਆਂ, ਜੰਗਲ ਅਤੇ ਜਲ ਸਰੋਤ ਹਿਮਾਚਲ ਕੋਲ ਚਲੇ ਗਏ, ਕੌਮੀ ਰਾਜਧਾਨੀ ਨੇੜਲੇ ਗਤੀਸ਼ੀਲ ਇਲਾਕੇ ਅਤੇ ਯਮੁਨਾ ਨਦੀ ਹਰਿਆਣੇ ਵਿੱਚ ਆ ਗਏ। ਪੰਜਾਬ ਹੁਣ ਪੰਜ ਦਰਿਆਵਾਂ ਦੀ ਧਰਤੀ ਨਹੀਂ ਰਹਿ ਗਿਆ ਤੇ ਸ਼ਾਇਦ ਇਸ ਦਾ ਨਾਂ ਵੀ ਬਦਲ ਦੇਣ ਚਾਹੀਦਾ ਹੈ। ਇਹ ਤਿੰਨੇ ਸੂਬੇ ਵਿਕਾਸ ਦੇ ਜ਼ਿਆਦਾਤਰ ਮਾਪਕਾਂ ਪੱਖੋਂ ਪੱਛੜ ਗਏ ਹਨ। ਲੋਕਰਾਜ ਵਿੱਚ ਵੋਟਾਂ ਦਾ ਮੁੱਲ ਪੈਂਦਾ ਹੈ ਅਤੇ ਪਾਰਲੀਮੈਂਟ ਵਿੱਚ 10 ਜਾਂ 13 ਸੀਟਾਂ ਵਾਲਿਆਂ ਦੀ ਬਜਾਇ 80 ਸੀਟਾਂ ਵਾਲੇ ਸੂਬੇ ਦੀ ਸੁਣੀ ਜਾਂਦੀ ਹੈ। ਹੌਲੀ-ਹੌਲੀ ਨੌਜਵਾਨਾਂ ਨੂੰ ਕੱਟੜਵਾਦ ਦੀ ਪਾਣ ਚੜ੍ਹਨ ਲੱਗ ਪਈ ਅਤੇ ਹਿੰਸਕ ਲਹਿਰ ਨਾਲ ਸਬੰਧਿਤ ਧਰਮ ਦੀ ਆੜ ਹੇਠ ਨਵੇਂ ਨਾਅਰਿਆਂ ਸਹਿਤ ਨਵੀਂ ਖਾੜਕੂ ਲੀਡਰਸ਼ਿਪ ਉੱਭਰ ਆਈ। ਇਸ ਪਿੱਛੇ ਹਰ ਰੰਗ ਦੇ ਸਿਆਸਤਦਾਨਾਂ ਦੇ ਦਿਮਾਗ ਅਤੇ ਹੱਥ ਕੰਮ ਕਰਦੇ ਸਨ; ਹਾਲਾਤ ਪੈਦਾ ਕੀਤੇ ਗਏ ਅਤੇ ਹਿੰਸਾ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਤੇ ਰਾਜ ਦੇ ਦੁਸ਼ਮਣਾਂ ਵਿੱਚ ਵੀ ਵਾਧਾ ਹੋਇਆ। ਇਸ ਸਭ ਕਾਸੇ ਦਾ ਸਿੱਟਾ ਸਾਕਾ ਨੀਲਾ ਤਾਰਾ ਅਤੇ ਇੰਦਰਾ ਗਾਂਧੀ ਦੀ ਹੱਤਿਆ ਦੇ ਰੂਪ ਵਿੱਚ ਨਿਕਲਿਆ ਜਿਸ ਤੋਂ ਬਾਅਦ ਸਮੁੱਚੇ ਭਾਰਤ ਅੰਦਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਸ ਕਤਲੇਆਮ ਨੂੰ ਉਦੋਂ ਤੱਕ ਚੱਲਣ ਦਿੱਤਾ ਗਿਆ ਜਿੰਨੀ ਦੇਰ ਖ਼ੂਨ ਦੀ ਪਿਆਸ ਅੰਸ਼ਕ ਤੌਰ ’ਤੇ ਬੁਝ ਨਹੀਂ ਗਈ। ਅਗਲਾ ਦਹਾਕਾ ਇਸੇ ’ਚ ਗੁਆਚ ਗਿਆ, ਰੋਜ਼ ਬੇਕਸੂਰਾਂ ਦੇ ਕਤਲ ਹੁੰਦੇ ਰਹੇ। ਉੱਤਰ-ਪੱਛਮ ’ਚ ਸਾਡੇ ਗੁਆਂਢੀ ਨੇ ਇਸ ਸਥਿਤੀ ਦਾ ਪੂਰਾ ਲਾਹਾ ਲਿਆ ਅਤੇ ਅਤਿਵਾਦੀ ਤੇ ਖਾੜਕੂ ਕਾਰਵਾਈ ਦੀ ਆੜ ’ਚ ਅਸਿੱਧੀ ਜੰਗ ਛੇੜ ਦਿੱਤੀ। ਪੰਜਾਬ ਨੂੰ ਇਸ ਦੀ ਕੀਮਤ ਚੁਕਾਉਣੀ ਪਈ। ਪਾਕਿਸਤਾਨ ਸੰਨ 1948, 1965 ਤੇ 1971 ਵਿੱਚ ਵੱਡੀਆਂ ਜੰਗਾਂ ਹਾਰ ਚੁੱਕਾ ਸੀ; ਇਹ ਬਦਲਾ ਲੈਣ ਦੀ ਤਾਕ ਵਿੱਚ ਸੀ ਤੇ ਅਸੀਂ ਇਸ ਨੂੰ ਇਹ ਥਾਲ ’ਚ ਸਜਾ ਕੇ ਦੇ ਦਿੱਤਾ (ਉਹ ਵੀ ਪੰਜਾਬ ਹੀ ਸੀ ਜਿਸ ਨੇ 1965 ਦੀ ਜੰਗ ਦਾ ਬਹੁਤਾ ਨੁਕਸਾਨ ਸਹਿਣ ਕੀਤਾ ਕਿਉਂਕਿ ਜ਼ਿਆਦਾਤਰ ਕਾਰਵਾਈ ਇਸੇ ਮੋਰਚੇ ਤੱਕ ਸੀਮਤ ਸੀ)। ਪੰਜਾਬ ’ਚ ਮੁੜ ਉਹ ਗੱਲ ਨਹੀਂ ਬਣ ਸਕੀ ਤੇ ਚੋਣਾਂ ਹੋਣ ਤੱਕ ਲਗਭਗ ਪੂਰਾ ਦਹਾਕਾ ਇਹ ਰਾਸ਼ਟਰਪਤੀ ਰਾਜ ਹੇਠਾਂ ਰਿਹਾ। ਕਈ ਪ੍ਰਮੁੱਖ ਮੰਗਾਂ ਦੇ ਬਾਵਜੂਦ, ਲੋਕਾਂ ਨੂੰ ਬਿਨਾਂ ਕਿਸੇ ਕਸੂਰ ਦਹਾਕਿਆਂ ਤੱਕ ਝੱਲਣੇ ਪਏ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਗਈ ਤੇ ਪੰਜਾਬ ਲਈ ਕੋਈ ਵਿੱਤੀ ਪੈਕੇਜ ਜਾਂ ਵਿਸ਼ੇਸ਼ ਵਿਕਾਸ ਯੋਜਨਾ ਨਹੀਂ ਐਲਾਨੀ ਗਈ। ਯਾਦ ਹੋਣਾ ਚਾਹੀਦਾ ਹੈ ਕਿ ਦੱਖਣੀ, ਪੱਛਮੀ ਤੇ ਪੂਰਬੀ ਤੱਟੀ ਖੇਤਰਾਂ ਤੋਂ ਉਲਟ ਪੰਜਾਬ ਦੇ ਚਹੁੰ ਪਾਸੇ ਜ਼ਮੀਨ ਹੈ। ਇਸ ਦਾ ਵਪਾਰ ਸਿਰਫ਼ ਤੇ ਸਿਰਫ਼ ਉੱਤਰ-ਪੱਛਮ ਤੇ ਕੇਂਦਰੀ ਏਸ਼ੀਆ ਵੱਲ ਖੁੱਲ੍ਹਦਾ ਹੈ। ਇਹ ਰਾਹ ਵੀ ਬੰਦ ਹੈ ਤੇ ਇਸ ਨੂੰ ਖੋਲ੍ਹਣ ਦੀਆਂ ਸਾਰੀਆਂ ਅਰਜ਼ੀਆਂ ਅਣਸੁਣੀਆਂ ਕਰ ਦਿੱਤੀਆਂ ਗਈਆਂ ਹਨ। ਅੱਸੀਵਿਆਂ ਦੀਆਂ ਘਟਨਾਵਾਂ ਨੇ ਪਰਵਾਸ ਦੀ ਦੂਜੀ ਲਹਿਰ ਨੂੰ ਜਨਮ ਦਿੱਤਾ ਤੇ ਇਸ ਵਾਰ ਇਹ ਬਹੁਤ ਵੱਡੀ ਸੀ। ਰਾਹਤ ਤੇ ਰੁਜ਼ਗਾਰ ਖਾਤਰ ਸੂਈ ਘੁੰਮ ਕੇ ਪੱਛਮੀ ਸਾਹਿਲੀ ਤੱਟਾਂ ’ਤੇ ਟਿਕ ਗਈ। ਤੀਜੀ ਲਹਿਰ ਹੁਣ ਜਾਰੀ ਹੈ ਕਿਉਂਕਿ ਨੌਜਵਾਨ ਸਿੱਖਿਆ ਤੇ ਗੁਜ਼ਾਰੇ ਦੇ ਬਿਹਤਰ ਮੌਕੇ ਤਲਾਸ਼ ਰਹੇ ਹਨ। ਮੈਂ ਇਸ ਨੂੰ ਤੀਸਰੀ ਲਹਿਰ ਕਹਿੰਦਾ ਹਾਂ ਕਿਉਂਕਿ ਹੁਣ ਇਸ ’ਚ ਉਹ ਨੌਜਵਾਨ ਸ਼ਾਮਿਲ ਹਨ ਜਿਨ੍ਹਾਂ ਨੂੰ ਵਿਰਾਸਤ ’ਚ ਕਰਜ਼ਈ (ਪੰਜਾਬ ਸਿਰ ਕਰੀਬ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ) ਸੂਬਾ ਮਿਲਿਆ ਹੈ ਜਿਸ ਨੂੰ ਮੌਕਿਆਂ ਜਾਂ ਉਨ੍ਹਾਂ ਨੂੰ ਪੈਦਾ ਕਰਨ ਵਾਲੀ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ ਹੈ। ਇੰਟਰਨੈੱਟ ਜਾਗਰੂਕਤਾ ਲਿਆਇਆ ਹੈ ਤੇ ਜਾਗਰੂਕਤਾ ਨੇ ਇੱਛਾਵਾਂ ਜਗਾਈਆਂ ਹਨ। ਨੌਜਵਾਨ ਪੱਛਮੀ ਸੰਸਾਰ ਦੀ ਜ਼ਿੰਦਗੀ ਤੇ ਆਰਾਮ ਲੋਚਦੇ ਹਨ। ਅਫ਼ਸੋਸ, ਉਨ੍ਹਾਂ ਨੂੰ ਇਹ ਇੱਥੇ ਨਹੀਂ ਮਿਲਦੇ ਜਾਂ ਇਨ੍ਹਾਂ ਨੂੰ ਇੱਥੇ ਸਿਰਜਣ ਦਾ ਮਾਹੌਲ ਤੇ ਸਾਧਨ ਨਹੀਂ ਮਿਲਦੇ। ਲੋਕ ਪੂਰੇ ਪੰਜਾਬ ਤੋਂ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਪਰਵਾਸ ਕਰ ਰਹੇ ਹਨ। ਸਿਆਸਤਦਾਨਾਂ, ਪੁਲੀਸ ਤੇ

ਪਰਵਾਸ ਦੀਆਂ ਪਰਤਾਂ ਹੇਠ/ਗੁਰਬਚਨ ਜਗਤ Read More »

ਕੋਮਲ ਮਿੱਤਲ ਨੇ ਐਸ.ਏ.ਐਸ.ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਐਸ.ਏ.ਐਸ.ਨਗਰ, 25 ਫਰਵਰੀ – 2014 ਬੈਚ ਦੇ ਆਈ.ਏ.ਐਸ. ਅਫ਼ਸਰ, ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ 2015 ਬੈਚ ਦੀ ਆਈ.ਏ.ਐਸ. ਅਧਿਕਾਰੀ ਸ਼੍ਰੀਮਤੀ ਆਸ਼ਿਕਾ ਜੈਨ ਦੀ ਥਾਂ ਲੈ ਲਈ ਹੈ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ।  ਕੋਮਲ ਮਿੱਤਲ ਜੋ ਕਿ ਐਸ.ਏ.ਐਸ.ਨਗਰ ਵਿੱਚ ਆਉਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਤਾਇਨਾਤ ਸਨ, ਇਸ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਏ ਡੀ ਸੀ (ਜ) ਅਤੇ ਏ ਡੀ ਸੀ (ਯੂ ਡੀ), ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਪੰਜਾਬ ਦੇ ਵਧੀਕ ਸਕੱਤਰ, ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਐਸ ਡੀ ਐਮ ਮੁਕੇਰੀਆਂ ਰਹਿ ਚੁੱਕੇ ਹਨ। ਆਪਣੀਆਂ ਤਰਜੀਹਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮਾਂ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਮੁਹਿੰਮ ਦੀ ਅਗਵਾਈ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ।   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਪ੍ਰਸਾਸ਼ਨ ਵਿੱਚ ਪਾਰਦਰਸ਼ਤਾ, ਭ੍ਰਿਸ਼ਟਾਚਾਰ ਵਿਰੁੱਧ ਲੜਾਈ ਜਾਰੀ ਰੱਖਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਘੱਟ ਕਰਨ ਲਈ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਸਮੇਂ ਸਿਰ ਪ੍ਰਦਾਨ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਖਾਸ ਕਰਕੇ ਮੁਹਾਲੀ ਵਿੱਚ ਵੱਧ ਰਹੇ ਸ਼ਹਿਰੀਕਰਨ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਜ਼ਿਲ੍ਹਾ ਵਾਸੀਆਂ ਦੇ ਹਿੱਤਾਂ ਦੀ ਰਾਖੀ ਲਈ ਜਲਦੀ ਹੀ ਟਰੈਵਲ ਏਜੰਟਾਂ ਨਾਲ ਮੀਟਿੰਗ ਕਰਕੇ, ਜ਼ਿਲ੍ਹੇ ਵਿੱਚ ਕੰਮ ਕਰ ਰਹੇ ਰਜਿਸਟਰਡ ਟਰੈਵਲ ਏਜੰਟਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਡੀ ਸੀ ਦਫ਼ਤਰ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।

ਕੋਮਲ ਮਿੱਤਲ ਨੇ ਐਸ.ਏ.ਐਸ.ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ Read More »

ਨਵੀਂ ਸਰਕਾਰ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ: ਉਪ ਰਾਜਪਾਲ

ਨਵੀਂ ਦਿੱਲੀ, 25 ਫਰਵਰੀ – ਉਪ ਰਾਜਪਾਲ ਵੀਕੇ ਸਕਸੈਨਾ ਦਿੱਲੀ ਦੀ ਨਵੀਂ ਚੁਣੀ 8ਵੀਂ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਿਕਸਤ ਦਿੱਲੀ ਸੰਕਲਪ ਪੱਤਰ ਨੂੰ ਸੇਧ ਦੇਣ ਵਾਲੇ ਦਸਤਾਵੇਜ਼ ਵਜੋਂ ਅਪਣਾਏਗੀ। ਸਕਸੈਨਾ ਨੇ ਆਪਣੇ ਸੰਬੋਧਨ ਵਿਚ ਦਿੱਲੀ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਤਰਜੀਹਾਂ ਨੂੰ ਉਭਾਰਿਆਉਪ ਰਾਜਪਾਲ ਨੇ ਕਿਹਾ ਕਿ ਨਵੇਂ ਨਿਜ਼ਾਮ ਦਾ ਸਾਰਾ ਧਿਆਨ ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਮਹਿਲਾਵਾਂ ਨੂੰ ਸਸ਼ੱਕਤ ਬਣਾਉਣ, ਪ੍ਰਦੂਸ਼ਣ ਮੁਕਤ ਦਿੱਲੀ, ਯਮੁਨਾ ਦੀ ਕਾਇਆਕਲਪ ਤੇ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਵੱਲ ਰਹੇਗਾ।

ਨਵੀਂ ਸਰਕਾਰ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ: ਉਪ ਰਾਜਪਾਲ Read More »

ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਹੋਈ ਮੀਟਿੰਗ

*ਅੱਖਾਂ ਦੀ ਮੁਫ਼ਤ ਜਾਂਚ ਲਈ 21ਵਾਂ ਕੈਂਪ ਪਿੰਡ ਘੁੱਦਾ ਲੱਗੇਗਾ: ਗੁਰਜੀਤ ਸਿੰਘ ਪ੍ਰਧਾਨ ਬਠਿੰਡਾ, 25 ਫਰਵਰੀ (ਏ.ਡੀ.ਪੀ ਨਿਊਜ਼) – ਪਿਛਲੇ ਲੰਮੇ ਸਮੇਂ ਤੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਅਤੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਪ੍ਰੈਸ ਕਲੱਬ ਬਠਿੰਡਾ, ਦਿਹਾਤੀ ਵੱਲੋਂ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਟੀਚਰ ਹੋਮ,ਬਠਿੰਡਾ ਵਿੱਚ ਕੀਤੀ ਗਈ। ਇਸ ਮੌਕੇ ਅਹੁਦੇਦਾਰਾਂ ਵੱਲੋਂ ਫੈਸਲਾ ਲਿਆ ਗਿਆ ਕਿ ਅੱਖਾਂ ਦੀ ਮੁਫਤ ਜਾਂਚ ਲਈ 21ਵਾਂ ਕੈਂਪ ਪਿੰਡ ਘੁੱਦਾ ਵਿੱਚ ਲਾਇਆ ਜਾਵੇਗਾ, ਜਿਸ ਵਿੱਚ ਅੱਖਾਂ ਦੀ ਮੁਫਤ ਜਾਂਚ ਕਰਨ ਦੇ ਨਾਲ ਨਾਲ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਅਪਰੇਸ਼ਨ ਵੀ ਮੁਫਤ ਕੀਤੇ ਜਾਣਗੇ। ਇਸ ਕੈਂਪ ਲਈ ਹਾਜ਼ਰ ਅਹੁਦੇਦਾਰਾਂ ਨੇ ਪ੍ਰਵਾਨਗੀ ਦਿੱਤੀ। ਇਸ ਮੌਕੇ ਕਲੱਬ ਪ੍ਰਧਾਨ ਗੁਰਜੀਤ ਚੌਹਾਨ ਤੋਂ ਇਲਾਵਾ ਕਲੱਬ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਖਜਾਨਚੀ ਰਾਜਦੀਪ ਜੋਸ਼ੀ,ਸਹਾਇਕ ਖਜਾਨਚੀ ਜਸ਼ਨਦੀਪ ਸਿੰਘ, ਸਲਾਹਕਾਰ ਸਤਪਾਲ ਮਾਨ, ਦਫ਼ਤਰ ਸਕੱਤਰ ਰਾਜ ਕੁਮਾਰ,ਗੁਰਸੇਵਕ ਸਿੰਘ ਚੁੱਘੇ ਖੁਰਦ (ਪ੍ਰੈਸ ਸਕੱਤਰ) ਹਾਜ਼ਰ ਸਨ

ਪ੍ਰੈਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਹੋਈ ਮੀਟਿੰਗ Read More »

ਦੋ ਵਾਰ ਹੋਈ ਫੇਲ੍ਹ, ਤੀਜੀ ਕੋਸ਼ਿਸ਼ ‘ਚ ਬਣੀ IFS ਅਧਿਕਾਰੀ

ਯੂਨੀਅਨ ਪਬਲਿਕ ਸਰਵਿਸਿਜ਼ ਕਮਿਸ਼ਨ (UPSC) ਦੁਆਰਾ ਕਰਵਾਈ ਜਾਂਦੀ ਸਿਵਲ ਸਰਵਿਸਿਜ਼ ਪ੍ਰੀਖਿਆ ਨੂੰ ਪਾਸ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਇਸ ਪ੍ਰੀਖਿਆ ਨੂੰ ਭਾਰਤ ਵਿੱਚ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਵਿਸ਼ਵ ਪੱਧਰ ‘ਤੇ ਵੀ ਇਸ ਨੂੰ ਚੁਣੌਤੀਪੂਰਨ ਮੰਨਿਆ ਜਾਂਦਾ ਹੈ। UPSC ਦੀ ਪ੍ਰੀਖਿਆ ਪਾਸ ਕਰਨ ਲਈ ਸਿਰਫ਼ ਸਖ਼ਤ ਮਿਹਨਤ ਹੀ ਨਹੀਂ, ਸਗੋਂ ਜ਼ਬਰਦਸਤ ਸਮਰਪਣ ਅਤੇ ਸੰਘਰਸ਼ ਦੀ ਵੀ ਲੋੜ ਹੁੰਦੀ ਹੈ। ਹਰ ਸਾਲ ਹਜ਼ਾਰਾਂ ਉਮੀਦਵਾਰ ਇਸ ਪ੍ਰੀਖਿਆ ਵਿੱਚ ਬੈਠਦੇ ਹਨ, ਪਰ ਉਨ੍ਹਾਂ ਵਿੱਚੋਂ ਕੁਝ ਹੀ ਅੰਤਿਮ ਸੂਚੀ ਵਿੱਚ ਜਗ੍ਹਾ ਬਣਾ ਪਾਉਂਦੇ ਹਨ। ਅਸੀਂ ਤੁਹਾਡੇ ਲਈ ਇੱਕ ਖਾਸ ਸੀਰੀਜ਼ ‘ਸਫਲਤਾ ਮੰਤਰ’ ਲੈ ਕੇ ਆਏ ਹਾਂ, ਜਿਸ ਵਿੱਚ ਅੱਜ ਅਸੀਂ ਤੁਹਾਨੂੰ IFS (ਭਾਰਤੀ ਵਿਦੇਸ਼ ਸੇਵਾਵਾਂ) ਅਧਿਕਾਰੀ ਅਨੀਸ਼ਾ ਤੋਮਰ ਦੀ ਸਫਲਤਾ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਤੀਜ਼ੀ ਕੋਸ਼ਿਸ਼ ਵਿੱਚ UPSC ਦੀ ਪ੍ਰੀਖਿਆ ਪਾਸ ਕੀਤੀ। ਇੰਜੀਨੀਅਰਿੰਗ ਦੀ ਪੜ੍ਹਾਈ ਦੇ ਦੌਰਾਨ ਤਿਆਰੀ ਅਨੀਸ਼ਾ ਨੂੰ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਸੀ, ਜੋ ਉਨ੍ਹਾਂ ਦੀਆਂ ਭਵਿੱਖ ਦੀਆਂ ਪ੍ਰਾਪਤੀਆਂ ਦੀ ਨੀਂਹ ਬਣ ਗਈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਅਤੇ ਆਪਣੇ ਅੰਡਰਗ੍ਰੈਜੂਏਟ ਦਿਨਾਂ ਤੋਂ ਹੀ UPSC ਪ੍ਰੀਖਿਆ ਦੇਣ ਬਾਰੇ ਸੋਚ ਲਿਆ। 2016 ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਅਨੀਸ਼ਾ ਨੇ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਆਪਣੀ ਅਧਿਐਨ ਸਮੱਗਰੀ ਨੂੰ UPSC ਸਿਲੇਬਸ ਦੇ ਅਨੁਸਾਰ ਬਣਾਇਆ ਅਤੇ ਇੱਕ ਨਿਯਮਤ ਅਧਿਐਨ ਰੁਟੀਨ ਤਿਆਰ ਕੀਤਾ, ਜਿਸ ਦਾ ਪਾਲਣ ਉਨ੍ਹਾਂ ਨੇ ਲਗਾਤਾਰ ਕੀਤਾ। ਮੁਸ਼ਕਲਾਂ ਦਾ ਕੀਤਾ ਸਾਹਮਣਾ ਅਨੀਸ਼ਾ ਆਪਣੀ ਪਹਿਲੀ ਕੋਸ਼ਿਸ਼ ਵਿੱਚ ਬਹੁਤ ਘੱਟ ਅੰਕਾਂ ਨਾਲ ਪ੍ਰੀਲਿਮਸ ਕਟਆਫ ਤੋਂ ਖੁੰਝ ਗਈ, ਜਿਸ ਕਾਰਨ ਉਹ ਥੋੜ੍ਹੀ ਨਿਰਾਸ਼ ਹੋ ਗਈ। ਹਾਲਾਂਕਿ, ਉਨ੍ਹਾਂ ਨੇ ਇਸ ਅਸਫਲਤਾ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਆਪਣੀ ਦੂਜੀ ਕੋਸ਼ਿਸ਼ ਲਈ ਸਖ਼ਤ ਮਿਹਨਤ ਜਾਰੀ ਰੱਖੀ। ਸਿਹਤ ਸਮੱਸਿਆਵਾਂ ਨਾਲ ਜੂਝਣਾ ਆਪਣੀ ਦੂਜੀ ਕੋਸ਼ਿਸ਼ ਦੀ ਤਿਆਰੀ ਕਰਦੇ ਸਮੇਂ ਅਨੀਸ਼ਾ ਨੂੰ ਫਰਵਰੀ 2018 ਵਿੱਚ ਇਡੀਓਪੈਥਿਕ ਇੰਟਰਾਕ੍ਰੈਨੀਅਲ ਹਾਈਪਰਟੈਨਸ਼ਨ (IIH) ਦਾ ਪਤਾ ਲੱਗਿਆ। ਹਾਲਾਂਕਿ, ਸਿਹਤ ਸਮੱਸਿਆਵਾਂ ਦੇ ਬਾਵਜੂਦ ਉਹ ਆਪਣੇ ਟੀਚੇ ਵੱਲ ਵਧਦੀ ਰਹੀ। ਰਿਪੋਰਟਾਂ ਦੇ ਅਨੁਸਾਰ ਅਨੀਸ਼ਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਤਾਕਤ ਘੱਟ ਹੋ ਰਹੀ ਹੈ ਪਰ ਉਨ੍ਹਾਂ ਨੇ ਦਵਾਈਆਂ ਖਾਣ, MRI ਅਤੇ ਸਪਾਈਨਲ ਟੈਪ ਵਰਗੀਆਂ ਮੁਸ਼ਕਲਾਂ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ। ਆਪਣੀ ਦੂਜੀ ਕੋਸ਼ਿਸ਼ ਵਿੱਚ ਉਹ ਪ੍ਰੀਲਿਮਸ ਨੂੰ ਪਾਸ ਕਰਨ ਵਿੱਚ ਕਾਮਯਾਬ ਰਹੀ ਪਰ ਮੇਨਜ਼ ਪ੍ਰੀਖਿਆ ਵਿੱਚ ਸਿਰਫ਼ ਛੇ ਅੰਕਾਂ ਤੋਂ ਅਸਫਲਤਾ ਮਿਲੀ। ਸਫਲਤਾ ਪ੍ਰਾਪਤ ਕਰੋ ਕਈ ਸਾਲਾਂ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਅਨੀਸ਼ਾ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਆਲ ਇੰਡੀਆ ਰੈਂਕ (AIR) 94 ਪ੍ਰਾਪਤ ਕੀਤਾ ਅਤੇ ਇੱਕ IFS ਅਧਿਕਾਰੀ ਬਣ ਗਈ। ਅਨੀਸ਼ਾ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਟੀਚੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਹਾਰ ਨਹੀਂ ਮੰਨਦਾ, ਤਾਂ ਸਫਲਤਾ ਜ਼ਰੂਰ ਮਿਲਦੀ ਹੈ।

ਦੋ ਵਾਰ ਹੋਈ ਫੇਲ੍ਹ, ਤੀਜੀ ਕੋਸ਼ਿਸ਼ ‘ਚ ਬਣੀ IFS ਅਧਿਕਾਰੀ Read More »

ਰੂਸ ਲਈ ਫਾਈਦੇ ‘ਚ ਰਹੇਗਾ ਯੂਕਰੇਨ ਨਾਲ ਸਮਝੌਤਾ ਕਰਨਾ

ਵਾਸ਼ਿੰਗਟਨ, 24 ਫਰਵਰੀ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਯੂਕਰੇਨ ਵਿਰੁੱਧ ਜੰਗ ਨੂੰ ਖਤਮ ਕਰਨ ਅਤੇ ਸਮਝੌਤਾ ਕਰਨਾ ਰੂਸ ਦੇ ਫਾਇਦੇ ਵਿਚ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਸਮਝੌਤਾ ਕਰਨਾ ਚਾਹੁੰਦੇ ਹਨ। ਉਨ੍ਹਾਂ ਸੰਯੁਕਤ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਫਰਾਂਸ ਦੇ ਇਮੈਨੁਅਲ ਮੈਕਰੋਨ ਨੇ ਜੰਗ ਨੂੰ ਖਤਮ ਕਰਨ ਲਈ ਕਿਸੇ ਵੀ ਗੱਲਬਾਤ ਸਮਝੌਤੇ ਵਿੱਚ ਸੁਰੱਖਿਆ ਗਾਰੰਟੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਦੋਵੇਂ ਆਗੂ 2022 ਵਿਚ ਸ਼ੁਰੂ ਹੋਈ ਯੂਕਰੇਨ ’ਤੇ ਰੂਸੀ ਹਮਲੇ ਦੀ ਤੀਜੀ ਵਰ੍ਹੇਗੰਢ ’ਤੇ ਵ੍ਹਾਈਟ ਹਾਊਸ ਵਿਚ ਮਿਲੇ ਸਨ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੇ ਪਹਿਲੀਆਂ ਫ਼ੋਨ ਕਾਲਾਂ ਵਿੱਚੋਂ ਇੱਕ ਰਾਸ਼ਟਰਪਤੀ ਪੁਤਿਨ ਨੂੰ ਕੀਤੀ ਸੀ, ਜਿਸਦੇ ਵਜੋਂ ਉਹ ਵਿਸ਼ਵਾਸ ਕਰਦੇ ਹਨ ਕਿ ਇੱਕ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਦੁਹਰਾਇਆ ਕਿ ਸਮਝੌਤਾ ਕਰਨ ਅਤੇ (ਰਾਸ਼ਟਰਪਤੀ ਪੁਤਿਨ ਲਈ) ਰੂਸ ਦੀ ਅਗਵਾਈ ਕਰਨ ਲਈ ਇੱਕ ਬਹੁਤ ਹੀ ਸਕਾਰਾਤਮਕ ਤਰੀਕੇ ਨਾਲ ਅੱਗੇ ਵਧਣਾ ਰੂਸ ਦੇ ਫਾਇਦੇ ਵਿਚ ਹੈ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਯੂਕਰੇਨ ਨਾਲ ਇਕ ਸਮਝੌਤੇ ’ਤੇ ਦਸਤਖਤ ਕਰਨ ਦੀ ਉਮੀਦ ਕਰ ਰਹੇ ਹਨ ਜੋ ਅਰਬਾਂ ਡਾਲਰ ਦੀ ਸੁਰੱਖਿਆ ਸਹਾਇਤਾ ਦੇ ਬਦਲੇ ਅਮਰੀਕਾ ਨੂੰ ਧਰਤੀ ਦੇ ਖਣਿਜਾਂ ਦਾ ਅਧਿਕਾਰ ਦੇਵੇਗਾ।

ਰੂਸ ਲਈ ਫਾਈਦੇ ‘ਚ ਰਹੇਗਾ ਯੂਕਰੇਨ ਨਾਲ ਸਮਝੌਤਾ ਕਰਨਾ Read More »

ਮੋਦੀ ਨੇ ਦਿੱਤਾ ਮੱਧ ਪ੍ਰਦੇਸ਼ ’ਚ ਨਿਵੇਸ਼ ਦਾ ਸੱਦਾ

ਭੋਪਾਲ, 25 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਕਾਰੋਬਾਰ ਲਈ ਇਕ ਪਸੰਦੀਦਾ ਟਿਕਾਣਾ ਬਣ ਰਿਹਾ ਹੈ ਅਤੇ ਸੂਬੇ ’ਚ ਨਿਵੇਸ਼ ਦਾ ਇਹ ਢੁੱਕਵਾਂ ਸਮਾਂ ਹੈ। ਮੱਧ ਪ੍ਰਦੇਸ਼ ’ਚ ਆਲਮੀ ਨਿਵੇਸ਼ ਸਿਖਰ ਸੰਮੇਲਨ ਦਾ ਉਦਘਾਟਨ ਕਰਨ ਮਗਰੋਂ ਮੋਦੀ ਨੇ ਕਿਹਾ ਕਿ ਮੁਲਕ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਮੌਕਾ ਆਇਆ ਹੈ ਜਦੋਂ ਪੂਰੀ ਦੁਨੀਆ ਆਸ ਭਰੀ ਨਜ਼ਰ ਨਾਲ ਭਾਰਤ ਵੱਲ ਦੇਖ ਰਹੀ ਹੈ। ਮੋਦੀ ਨੇ ਕਿਹਾ, ‘‘ਦੁਨੀਆ ਦਾ ਭਵਿੱਖ ਭਾਰਤ ’ਚ ਹੈ। ਪਿਛਲੇ ਕੁਝ ਹਫ਼ਤਿਆਂ ’ਚ ਅਜਿਹੀਆਂ ਟਿੱਪਣੀਆਂ ਨੇ ਨਿਵੇਸ਼ਕਾਂ ਦਾ ਉਤਸ਼ਾਹ ਵਧਾਇਆ ਹੈ। ਵਿਸ਼ਵ ਬੈਂਕ ਨੇ ਭਰੋਸਾ ਜਤਾਇਆ ਹੈ ਕਿ ਭਾਰਤ ਆਉਣ ਵਾਲੇ ਸਾਲਾਂ ’ਚ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਅਰਥਚਾਰਾ ਬਣਿਆ ਰਹੇਗਾ।

ਮੋਦੀ ਨੇ ਦਿੱਤਾ ਮੱਧ ਪ੍ਰਦੇਸ਼ ’ਚ ਨਿਵੇਸ਼ ਦਾ ਸੱਦਾ Read More »

ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ 2,000 ਕਰੋੜ ਦਾ ਹੋਇਆ ਨੁਕਸਾਨ

ਨਵੀਂ ਦਿੱਲੀ, 25 ਫਰਵਰੀ – ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਅਨੁਸਾਰ 2021-2022 ਦੀ ਆਬਕਾਰੀ ਨੀਤੀ ਕਾਰਨ ਦਿੱਲੀ ਸਰਕਾਰ ਨੂੰ 2,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਕਮਜ਼ੋਰ ਨੀਤੀ ਢਾਂਚੇ ਤੋਂ ਲੈ ਕੇ ਆਬਕਾਰੀ ਨੀਤੀ ਨੂੰ ਲਾਗੂ ਕਰਨ ਵਿਚ ਤਰੁੱਟੀਆਂ ਤਕ ਕਈ ਕਾਰਨ ਇਸ ਲਈ ਜ਼ਿੰਮੇਵਾਰ ਸਨ। ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਲੋਂ ਪੇਸ਼ ਕੀਤੀ ਜਾਣ ਵਾਲੀ ਪਿਛਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕਾਰਗੁਜ਼ਾਰੀ ਬਾਰੇ 14 ਰਿਪੋਰਟਾਂ ਵਿਚੋਂ ਇਕ ਵਿਚ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਉਲੰਘਣਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਅਤੇ ਆਬਕਾਰੀ ਮੰਤਰੀ ਮਨੀਸ਼ ਸਿਸੋਦੀਆ ਨੇ ਹੁਣ ਬੰਦ ਹੋ ਚੁਕੀ ਨੀਤੀ ਦੇ ਗਠਨ ਵਿਚ ਬਦਲਾਅ ਦਾ ਸੁਝਾਅ ਦੇਣ ਲਈ ਬਣਾਈ ਗਈ ਇਕ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਸੀ। ਚੋਣਾਂ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਬਣੇ ਕਥਿਤ ਸ਼ਰਾਬ ਘੁਟਾਲੇ ਦੀ ਰਿਪੋਰਟ ਵਿਚ 941.53 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ “ਗ਼ੈਰ-ਅਨੁਕੂਲ ਮਿਉਂਸਪਲ ਵਾਰਡਾਂ” ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਸਮੇਂ ਸਿਰ ਇਜਾਜ਼ਤ ਨਹੀਂ ਲਈ ਗਈ। ਗ਼ੈਰ-ਅਨੁਕੂਲ ਖੇਤਰ ਉਹ ਖੇਤਰ ਹਨ ਜਿਥੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੁੰਦੀ। ਮੁੱਖ ਮੰਤਰੀ ਵਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ, “ਆਬਕਾਰੀ ਵਿਭਾਗ ਨੂੰ ਇਨ੍ਹਾਂ ਖੇਤਰਾਂ ਤੋਂ ਲਾਇਸੈਂਸ ਫ਼ੀਸ ਦੇ ਤੌਰ ’ਤੇ ਲਗਭਗ 890.15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਨੀਤੀ ਨੂੰ ਵਾਪਸ ਲੈਣ ਅਤੇ ਟੈਂਡਰ ਦੁਬਾਰਾ ਜਾਰੀ ਕਰਨ ਵਿਚ ਵਿਭਾਗ ਦੀ ਅਸਫ਼ਲਤਾ ਕਾਰਨ ਇਨ੍ਹਾਂ ਖੇਤਰਾਂ ਤੋਂ ਲਾਇਸੈਂਸ ਫ਼ੀਸ ਵਸੂਲੀ ਗਈ ਸੀ।’’ ਇਸ ਤੋਂ ਇਲਾਵਾ, ਕੋਵਿਡ-19 ਮਹਾਂਮਾਰੀ ਨਾਲ ਸਬੰਧਤ ਬੰਦ ਕਾਰਨ ਲਾਇਸੰਸਧਾਰਕਾਂ ਨੂੰ ‘‘ਅਨਿਯਮਿਤ ਗ੍ਰਾਂਟ’’ ਛੋਟ ਕਾਰਨ 144 ਕਰੋੜ ਰੁਪਏ ਦਾ ਮਾਲੀਆ ਦਾ ਨੁਕਸਾਨ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ‘ਮਾਸਟਰ ਪਲਾਨ ਦਿੱਲੀ-2021’ ਨੇ ਗ਼ੈਰ-ਅਨੁਕੂਲ ਖੇਤਰਾਂ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ’ਤੇ ਪਾਬੰਦੀ ਲਗਾਈ ਹੈ, ਪਰ ਆਬਕਾਰੀ ਨੀਤੀ 2021-22 ਨੇ ਹਰ ਇਕ ਵਾਰਡ ਵਿਚ ਘੱਟੋ-ਘੱਟ ਦੋ ਪ੍ਰਚੂਨ ਦੁਕਾਨਾਂ ਖੋਲ੍ਹਣ ਨੂੰ ਲਾਜ਼ਮੀ ਕਰ ਦਿਤਾ ਹੈ। ਰਿਪੋਰਟਾਂ ਦੇ ਅਨੁਸਾਰ, ਨਵੀਂ ਦੁਕਾਨਾਂ ਖੋਲ੍ਹਣ ਲਈ ਟੈਂਡਰ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸ਼ਰਾਬ ਦੀ ਦੁਕਾਨ ਗ਼ੈਰ-ਅਨੁਕੂਲ ਖੇਤਰ ਵਿਚ ਨਹੀਂ ਹੋਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਦੁਕਾਨ ਗੈਰ-ਅਨੁਕੂਲ ਖੇਤਰ ’ਚ ਹੈ ਤਾਂ ਉਸ ਨੂੰ ਸਰਕਾਰ ਤੋਂ ਅਗਾਊਂ ਮਨਜ਼ੂਰੀ ਲੈ ਕੇ ਖੋਲ੍ਹਿਆ ਜਾਣਾ ਚਾਹੀਦਾ ਹੈ।

ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ 2,000 ਕਰੋੜ ਦਾ ਹੋਇਆ ਨੁਕਸਾਨ Read More »

ਸਿਆਸੀ ਬਿਆਨਬਾਜ਼ੀ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਫ਼ੀ ਅਰਸੇ ਤੋਂ ਇਹ ਦਾਅਵਾ ਕਰਦੇ ਰਹੇ ਹਨ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਹਰ ਵਾਰ ਇਹ ਕਹਿ ਕੇ ਟਾਲਾ ਵੱਟ ਜਾਂਦੇ ਹਨ ਕਿ ਕਾਂਗਰਸ ਪਾਰਟੀ ਦਾ ‘ਆਪ’ ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ ਹੈ। ਦਿੱਲੀ ਵਿੱਚ ਜਿਸ ਦਿਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ ਤਾਂ ਟੀਵੀ ਐਂਕਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਜਵਾ ਨੇ ਆਪਣਾ ਪੁਰਾਣਾ ਬਿਆਨ ਦਾਗ਼ ਦਿੱਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਰਹਿਣਗੇ ਅਤੇ ‘ਆਪ’ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਹੁਣ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਫਿਰ ਦੁਹਰਾਇਆ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਸ੍ਰੀ ਬਾਜਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਨ, ਕਈ ਜ਼ਿੰਮੇਵਾਰ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਸਮੇਂ ਵੀ ਉਹ ਵਿਰੋਧੀ ਧਿਰ ਦੇ ਆਗੂ ਦੇ ਜ਼ਿੰਮੇਵਾਰ ਅਹੁਦੇ ’ਤੇ ਬਿਰਾਜਮਾਨ ਹਨ। ਉਨ੍ਹਾਂ ਨੂੰ ਕਿਸੇ ਵੀ ਸਿਆਸੀ ਜਾਂ ਗ਼ੈਰ-ਸਿਆਸੀ ਮਾਮਲੇ ਬਾਰੇ ਬਿਆਨ ਦੇਣ ਜਾਂ ਚੁੱਪ ਰਹਿਣ ਦਾ ਪੂਰਾ ਹੱਕ ਹੈ ਪਰ ਬੇਤੁਕੀ ਬਿਆਨਬਾਜ਼ੀ ਨਾਲ ਕਿਸੇ ਪਾਰਟੀ ਜਾਂ ਆਗੂ ਨੂੰ ਕੁਝ ਵੀ ਹਾਸਿਲ ਨਹੀਂ ਹੁੰਦਾ ਸਗੋਂ ਇਸ ਨਾਲ ਪੰਜਾਬ ਦਾ ਸਿਆਸੀ ਸਭਿਆਚਾਰ ਹੋਰ ਗੰਧਲਾ ਹੀ ਹੁੰਦਾ ਹੈ। ਜੇ ਉਨ੍ਹਾਂ ਦਾ ਦਾਅਵਾ ਸਹੀ ਵੀ ਮੰਨ ਲਿਆ ਜਾਵੇ ਤਾਂ ਵੀ ਇਸ ਨਾਲ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸਮੱਰਥ ਨਹੀਂ ਹੋ ਸਕੇਗੀ। ਜੇ ਬਾਕੀ ਦੀਆਂ ਪਾਰਟੀਆਂ ਦੇ ਮੈਂਬਰ ਅਤੇ ਆਜ਼ਾਦ ਵਿਧਾਇਕ ਵੀ ਉਨ੍ਹਾਂ ਨਾਲ ਆ ਜਾਣ ਤਾਂ ਵੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਜੁਟਾਉਣ ਵਾਸਤੇ ਚਾਰ ਪੰਜ ਹੋਰ ਵਿਧਾਇਕ ਤੋੜਨੇ ਪੈਣਗੇ। ਦੂਜੇ ਪਾਸੇ, ਸੱਤਾਧਾਰੀ ਪਾਰਟੀ ਦੇ ਆਗੂ ਵੀ ਅਜਿਹੇ ਦਾਅਵਿਆਂ ਤੋਂ ਤੈਸ਼ ਵਿੱਚ ਆ ਕੇ ਜਵਾਬੀ ਦਾਅਵੇ ਕਰਨ ਲੱਗ ਪੈਂਦੇ ਹਨ ਜਿਸ ਨਾਲ ਸਰਕਾਰ ਦਾ ਵੱਕਾਰ ਨਹੀਂ ਵਧਦਾ ਸਗੋਂ ਪੰਜਾਬ ਵਿੱਚ ਸਿਆਸੀ ਸੰਵਾਦ ਦਾ ਪੱਧਰ ਹੀ ਨੀਵਾਂ ਹੁੰਦਾ ਹੈ। ਇਸ ਸਮੇਂ ਅਮਰੀਕਾ ਤੋਂ ਉੱਥੇ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚੇ ਜਾਂ ਬਿਨਾਂ ਕਾਗਜ਼ਾਤ ਤੋਂ ਪਰਵਾਸੀ ਭਾਰਤੀਆਂ ਨੂੰ ਫ਼ੌਜੀ ਜਹਾਜ਼ਾਂ ਵਿੱਚ ਲੱਦ ਕੇ ਵਾਪਸ ਵਤਨ ਭੇਜਿਆ ਜਾ ਰਿਹਾ ਹੈ। ਟਰੰਪ ਸਰਕਾਰ ਜਿਸ ਅਪਮਾਨਜਨਕ ਢੰਗ ਨਾਲ ਇਹ ਸਾਰੀ ਕਾਰਵਾਈ ਕਰ ਰਹੀ ਹੈ, ਉਸ ਨਾਲ ਸਮੁੱਚੇ ਭਾਰਤੀਆਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਪੰਜਾਬ ਲਈ ਇਹ ਸ਼ਰਮਿੰਦਗੀ ਹੋਰ ਵੀ ਭਾਰੀ ਸਾਬਿਤ ਹੋ ਰਹੀ ਹੈ ਕਿਉਂਕਿ ਭਾਰਤ ਸਰਕਾਰ ਨੇ ਪਰਵਾਸੀਆਂ ਦੀ ਵਤਨ ਵਾਪਸੀ ਲਈ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਦੀ ਚੋਣ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਬਾਦਸਤੂਰ ਚੱਲ ਰਿਹਾ ਹੈ।

ਸਿਆਸੀ ਬਿਆਨਬਾਜ਼ੀ Read More »