February 24, 2025

ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ, 24 ਫਰਵਰੀ – ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਗਮ ਦੀ ਅਗਵਾਈ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਕੀਤੀ। ਪ੍ਰੋਟੇਮ ਸਪੀਕਰ ਦਾ ਕੰਮ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਸਪੀਕਰ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਂਦਾ ਹੈ ਅਤੇ ਸਦਨ ਦੀ ਕਾਰਵਾਈ ਸ਼ੁਰੂ ਕਰਦਾ ਹੈ।

ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਚੁੱਕੀ ਸਹੁੰ Read More »

ਲਾਲਪੁਰਾ ਵਲੋਂ ਆਯੂਸ਼ਮਾਨ ਕਾਰਡਾਂ ਸਮੇਤ ਹੋਰ ਸਕੀਮਾਂ ਵਿਚ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ 25 ਨੂੰ

ਰੂਪਨਗਰ, 24 ਫਰਵਰੀ – ਭਾਜਪਾ ਦੇ ਜਿ਼ਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਮਿਤੀ 25 ਫਰਵਰੀ 2025 ਨੂੰ ਸਬਜੀ ਮੰਡੀ ਘਨੌਲੀ ਵਿਖੇ ਮੁਫ਼ਤ ਸਹਾਇਤਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਘਨੌਲੀ ਸਬਜੀ ਮੰਡੀ ਨੇੜੇ ਮੇਨ ਮਾਰਕੀਟ ਵਿਖੇ ਲਗਾਇਆ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਲਾਲਪੁਰਾ ਨੇ ਦੱਸਿਆ ਕਿ ਇਸ ਕੈਂਪ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿਚ ਰਜਿਸਟ੍ਰ੍ਰੇਸ਼ਨ ਉਪਰੰਤ ਕਾਰਡ ਬਣਾਏ ਜਾਣਗੇ। ਇਸ ਤੋਂ ਆਵਾਸ ਯੋਜਨਾ ਕਾਰਡ, ਈਸ਼ਰਮ ਕਾਰਡ, ਆਭਾ ਕਾਰਡ ਆਦਿ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕਾਰਡ ਬਿਲਕੁੱਲ ਮੁਫ਼ਤ ਬਣਾਏ ਜਾ ਰਹੇ ਹਨ, ਤੇ ਲੋਕ ਸਿਰਫ ਆਪਣੇ ਜ਼ਰੁੂਰੀ ਦਸਤਾਵੇਜ ਜਿਵੇਂ ਆਧਾਰ ਕਾਰਡ, ਜੇ ਫਾਰਮ ਜਾਂ ਨੀਲਾ ਕਾਰਡ ਆਦਿ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕੇਵਾਈਸੀ ਲਈ ਆਪਣਾ ਮੋਬਾਈਲ ਨੰਬਰ ਜ਼ਰੂਰ ਲੈ ਕੇ ਆਉਣ। ਇਸ ਮੌਕੇ ਪ੍ਰਿੰਸ ਕੌਸਿ਼ਕ ਤੇ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਮਾਹਿਰ ਟੀਮਾਂ ਪਹੁੰਚ ਰਹੀਆਂ ਹਨ, ਜੋ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਬਤ ਜਾਣਕਾਰੀ ਦੇਣ ਦੇ ਨਾਲ—ਨਾਲ ਰਜਿਸਟੇ੍ਰਸ਼ਨ ਵੀ ਕਰਨਗੇ।

ਲਾਲਪੁਰਾ ਵਲੋਂ ਆਯੂਸ਼ਮਾਨ ਕਾਰਡਾਂ ਸਮੇਤ ਹੋਰ ਸਕੀਮਾਂ ਵਿਚ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ 25 ਨੂੰ Read More »

ਪਨਾਮਾ ਰਾਹੀਂ ਅਮਰੀਕਾ ਤੋਂ ਡਿਪੋਰਟ ਕੀਤੇ ਗਏ 12 ਭਾਰਤੀ ਚੌਥੀ ਵਤਨ ਵਾਪਸੀ ਉਡਾਣ ਰਾਹੀਂ ਦਿੱਲੀ ਪਹੁੰਚੇ

ਨਵੀਂ ਦਿੱਲੀ, 24 ਫਰਵਰੀ – ਪਨਾਮਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 12 ਭਾਰਤੀ ਨਾਗਰਿਕਾਂ ਨੂੰ ਲੈ ਕੇ ਤੁਰਕੀ ਏਅਰਲਾਈਨਜ਼ ਦੀ ਇੱਕ ਉਡਾਣ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਇਹ ਵਿਅਕਤੀ 299 ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਨੂੰ ਅਮਰੀਕਾ ਦੁਆਰਾ ਅਮਰੀਕੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੱਢ ਦਿੱਤਾ ਗਿਆ ਸੀ। ਇਹ ਇੱਕ ਨਵੇਂ ਅੰਤਰਰਾਸ਼ਟਰੀ ਸਹਿਯੋਗ ਦੇ ਤਹਿਤ ਪਨਾਮਾ ਤੋਂ ਭਾਰਤੀ ਡਿਪੋਰਟੀਆਂ ਨੂੰ ਵਾਪਸ ਭੇਜਣ ਦਾ ਪਹਿਲਾ ਮਾਮਲਾ ਹੈ। ਸੰਯੁਕਤ ਰਾਜ ਅਮਰੀਕਾ, ਪਨਾਮਾ ਅਤੇ ਕੋਸਟਾ ਰੀਕਾ ਦੇ ਨਾਲ, ਵੱਖ-ਵੱਖ ਏਸ਼ੀਆਈ ਦੇਸ਼ਾਂ ਤੋਂ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਸਹੂਲਤ ਦੇ ਰਿਹਾ ਹੈ। ਇਹ ਪ੍ਰਬੰਧ ਮੁੱਖ ਤੌਰ ‘ਤੇ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਨ੍ਹਾਂ ਨੇ ਜਾਂ ਤਾਂ ਘਰ ਵਾਪਸੀ ਦਾ ਵਿਰੋਧ ਕੀਤਾ ਹੈ ਜਾਂ ਜਿਨ੍ਹਾਂ ਦੀਆਂ ਮੂਲ ਸਰਕਾਰਾਂ ਨੇ ਅਜੇ ਤੱਕ ਉਨ੍ਹਾਂ ਦੀ ਵਾਪਸੀ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਪਨਾਮਾ ਰਾਹੀਂ ਅਮਰੀਕਾ ਤੋਂ ਡਿਪੋਰਟ ਕੀਤੇ ਗਏ 12 ਭਾਰਤੀ ਚੌਥੀ ਵਤਨ ਵਾਪਸੀ ਉਡਾਣ ਰਾਹੀਂ ਦਿੱਲੀ ਪਹੁੰਚੇ Read More »

ਸੀ.ਪੀ.ਆਈ ਦੇ ਕੌਮੀ ਅਜਲਾਸ ਲਈ ਕਾਮਰੇਡਾਂ ’ਚ ਭਾਰੀ ਉਤਸ਼ਾਹ

ਤਰਨ ਤਾਰਨ/ਝਬਾਲ, 24 ਫਰਵਰੀ – ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕੌਂਸਲ ਤਰਨ ਤਾਰਨ ਦੀ ਮੀਟਿੰਗ ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਕਿਰਨਜੀਤ ਕੌਰ ਵਲਟੋਹਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਵਿਖੇ ਹੋਈ।ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਤੇ ਸੂਬਾਈ ਆਗੂ ਹਰਭਜਨ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ ਕੌਮੀ ਅਜਲਾਸ ਇਸ ਵਾਰੀ ਪੰਜਾਬ ਇਕਾਈ ਦੇ ਜ਼ਿੰਮੇ ਹੈ, ਜਿਸ ਦਾ ਖ਼ਰਚਾ ਦੋ ਕਰੋੜ ਰੁਪਏ ਦੇ ਲੱਗਭੱਗ ਹੈ।ਇਸ ਲਈ ਹਰੇਕ ਪਾਰਟੀ ਮੈਂਬਰ ਤੇ ਆਗੂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਪਵੇਗਾ।ਉਹਨਾ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਲੜਾਈ ਲੜਨ ਵਾਲੀ ਭਾਰਤੀ ਕਮਿਊਨਿਸਟ ਪਾਰਟੀ ਦਾ ਅਜਲਾਸ ਉਸ ਸਮੇਂ ਹੋ ਰਿਹਾ ਹੈ, ਜਦੋਂ ਸਮੇਂ ਦੀਆਂ ਸਰਕਾਰਾਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦਾ ਖ਼ੂਨ ਨਿਚੋੜ ਕੇ ਕਾਰਪੋਰੇਟ ਘਰਾਣਿਆਂ ਦੇ ਘਰ ਭਰ ਰਹੀਆਂ ਹਨ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਦੇ ਵੱਡੇ ਤੇ ਸਾਂਝੇ ਸੰਘਰਸ਼ ਕਰਨੇ ਸਮੇਂ ਦੀ ਲੋੜ ਹੈ। ਕੇਂਦਰ ਦੀ ਭਾਜਪਾ ਸਰਕਾਰ ਕਮਿਊਨਿਸਟਾਂ ਨੂੰ ਨਕਸਲੀ ਤੇ ਬੁੱਧੀਜੀਵੀਆਂ ਨੂੰ ਸ਼ਹਿਰੀ ਨਕਸਲੀ ਕਹਿ ਕੇ ਕਤਲ ਕਰ ਰਹੀ ਹੈ।ਛੱਤੀਸਗੜ੍ਹ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ 300 ਤੋਂ ਵੱਧ ਸੰਘਰਸ਼ਸ਼ੀਲ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਹੈ। ਸਰਕਾਰੀ ਦਹਿਸ਼ਤਗਰਦੀ ਜ਼ੋਰਾਂ ’ਤੇ ਹੈ। ਇਸ ਸਮੇਂ ਲੋਕਾਂ ਨੂੰ ਸੰਘਰਸ਼ਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਕਾਮਰੇਡ ਬਰਾੜ ਵੱਲੋਂ ਫੰਡ ਦੀ ਅਪੀਲ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਮੌਕੇ ’ਤੇ ਹੀ ਕਮਿਊਨਿਸਟ ਕਾਰਕੁਨਾਂ ਨੇ ਇੱਕ ਲੱਖ ਰੁਪਏ ਫੰਡ ਦਿੱਤਾ ਤੇ ਬਾਕੀ ਵੀ ਕੋਟੇ ਤੋਂ ਵੱਧ ਫੰਡ ਇਕੱਠਾ ਕਰਨ ਦੀ ਜ਼ਿੰਮੇਵਾਰੀ ਲਈ। ਇਸ ਮੌਕੇ ਹਰਭਜਨ ਸਿੰਘ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ 100 ਵੀਂ ਵਰੇ੍ਹਗੰਢ ਦੀ ਵਧਾਈ ਦਿੰਦਿਆਂ ਕਿਹਾ ਕਿ ਜਦੋਂ 1925 ਵਿੱਚ ਕਈ ਇਨਕਲਾਬੀ ਗਰੁੱਪਾਂ ਨੇ ਇਕੱਠੇ ਹੋ ਕੇ ਭਾਰਤੀ ਕਮਿਊਨਿਸਟ ਪਾਰਟੀ ਦੀ ਨੀਂਹ ਰੱਖੀ, ਉਸ ਵਕਤ ਅਸਲੀ ਅਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ। ਬਹੁਤ ਸਾਰੇ ਗ਼ਦਰੀ ਬਾਬੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਏ ਤੇ ਅਜ਼ਾਦੀ ਲਈ ਸੰਘਰਸ਼ਸ਼ੀਲ ਰਹੇ। ਅਜ਼ਾਦੀ ਤੋਂ ਤੁਰੰਤ ਬਾਅਦ ਵੀ ਜ਼ਮੀਨ ਵੰਡ ਦੇ ਵੱਡੇ ਸੰਘਰਸ਼ ਜਗੀਰਦਾਰਾਂ ਵਿਰੁੱਧ ਕਮਿਊਨਿਸਟ ਪਾਰਟੀ ਨੇ ਲੜੇ। ਮਿਹਨਤਕਸ਼ ਲੋਕਾਂ ਦੇ ਜਮਹੂਰੀ ਹੱਕਾਂ ਲਈ ਕਮਿਊਨਿਸਟ ਹਮੇਸ਼ਾ ਮੈਦਾਨ ਵਿੱਚ ਡਟਦੇ ਆ ਰਹੇ ਹਨ। ਕਈ ਵਾਰ ਕਮਿਊਨਿਸਟ ਆਗੂ ਮੁੱਖ ਮੰਤਰੀ ਤੇ ਕੇਂਦਰ ਤੱਕ ਮੰਤਰੀ ਵੀ ਬਣੇ, ਪਰ ਆਪਣੀ ਇਮਾਨਦਾਰੀ ਨੂੰ ਦਾਗ਼ ਨਹੀਂ ਲੱਗਣ ਦਿੱਤਾ।

ਸੀ.ਪੀ.ਆਈ ਦੇ ਕੌਮੀ ਅਜਲਾਸ ਲਈ ਕਾਮਰੇਡਾਂ ’ਚ ਭਾਰੀ ਉਤਸ਼ਾਹ Read More »

ਮਹਾਂਕੁੰਭ ਦੀਆਂ ਡੁੱਬਕੀਆਂ ਪੈ ਗਈਆਂ ਮਹਿੰਗੀਆਂ

ਨਵੀਂ ਦਿੱਲੀ, 24 ਫਰਵਰੀ – ਮਹਾਂਸ਼ਿਵਰਾਤਰੀ ’ਤੇ ਪ੍ਰਯਾਗਰਾਜ ਵਿੱਚ ਚੱਲ ਰਿਹਾ ਮਹਾਕੁੰਭ ਸਮਾਪਤ ਹੋ ਜਾਣਾ ਹੈ, ਪਰ ਤਿ੍ਰਵੈਣੀ ਸੰਗਮ ਵਿੱਚ ਡੁੱਬਕੀ ਲਾਉਣ ਦਾ ਕਰੇਜ਼ ਅਜੇ ਵੀ ਬਰਕਰਾਰ ਹੈ। ਯੂ ਪੀ ਸਰਕਾਰ ਨੇ ਦੱਸਿਆ ਹੈ ਕਿ ਕਰੀਬ 60 ਕਰੋੜ ਲੋਕ ਡੁੱਬਕੀ ਲਾ ਚੁੱਕੇ ਹਨ ਤੇ 26 ਫਰਵਰੀ ਨੂੰ ਮਹਾਂਸ਼ਿਵਰਾਤਰੀ ਵਾਲੇ ਦਿਨ ਅੰਮਿ੍ਰਤ ਇਸ਼ਨਾਨ ਤੱਕ 65 ਕਰੋੜ ਦਾ ਅੰਕੜਾ ਟੱਪ ਜਾਵੇਗਾ। ਲੋਕਾਂ ਨੇ ਆਸਥਾ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ, ਪਰ ਇਸ ਦੀ ਕੀਮਤ ਵੀ ਕਾਫੀ ਚੁਕਾਈ ਹੈ। ਇੱਕ ਸਰਵੇਖਣ ਮੁਤਾਬਕ ਉਨ੍ਹਾਂ ਨੂੰ ਜਹਾਜ਼ਾਂ, ਹੋਟਲਾਂ ਤੇ ਲੋਕਲ ਟਰਾਂਸਪੋਰਟ ਸੇਵਾ ’ਤੇ ਆਮ ਨਾਲੋਂ 300 ਗੁਣਾ ਖਰਚ ਕਰਨਾ ਪਿਆ। 87 ਫੀਸਦੀ ਹਵਾਈ ਯਾਤਰੀਆਂ ਨੇ ਆਮ ਨਾਲੋਂ 50-300 ਫੀਸਦੀ ਵੱਧ ਕਿਰਾਇਆ ਭਰਿਆ। ਹੋਟਲਾਂ ਤੇ ਟੈਂਟਾਂ ਵਿੱਚ ਰਹਿਣ ਵਾਲਿਆਂ ਦੀ ਵੀ ਏਨੀ ਹੀ ਜੇਬ ਢਿੱਲੀ ਹੋਈ। 25 ਫਰਵਰੀ ਲਈ ਮੁੰਬਈ ਤੋਂ ਪ੍ਰਯਾਗਰਾਜ ਦੀਆਂ ਟਿਕਟਾਂ ਸਾਢੇ 21 ਹਜ਼ਾਰ ਤੋਂ ਸਾਢੇ 37 ਹਜ਼ਾਰ ਤੱਕ ਦੀਆਂ ਬੁੱਕ ਹੋਈਆਂ।

ਮਹਾਂਕੁੰਭ ਦੀਆਂ ਡੁੱਬਕੀਆਂ ਪੈ ਗਈਆਂ ਮਹਿੰਗੀਆਂ Read More »

ਨੇਕ ਚੰਦ ਦੀ ਵਿਰਾਸਤ ’ਤੇ ਬੁਲਡੋਜ਼ਰ

ਚੰਡੀਗੜ੍ਹ, 24 ਫਰਵਰੀ – ਇੱਥੇ ਨੇਕ ਚੰਦ ਵੱਲੋਂ ਬਣਾਏ ਗਏ ਰੌਕ ਗਾਰਡਨ, ਜਿਸ ਨੂੰ ਰੀਸਾਈਕਲ ਕੀਤੀਆਂ ਚੀਜ਼ਾਂ ਦੀ ਨਵੀਨਤਾਕਾਰੀ ਅਤੇ ਕਲਾਤਮਿਕ ਵਰਤੋਂ ਲਈ ਜਾਣਿਆ ਜਾਂਦਾ ਹੈ, ਨੂੰ ਇੱਕ ਵੱਡੀ ਚੁਣੌਤੀ ਦਰਪੇਸ਼ ਹੈ। ਰੌਕ ਗਾਰਡਨ ਦੇ ਕੁਝ ਹਿੱਸਿਆਂ ਨੂੰ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਲਈ ਢਾਹਿਆ ਜਾ ਰਿਹਾ ਹੈ। ਇਸ ਯੋਜਨਾ ਦਾ ਮੰਤਵ ਹਾਈ ਕੋਰਟ ਦੇ ਨੇੜੇ ਵਾਧੂ ਪਾਰਕਿੰਗ ਲਈ ਥਾਂ ਬਣਾਉਣਾ ਹੈ, ਪਰ ਇਸ ਨਾਲ ਰੌਕ ਗਾਰਡਨ ਦੇ ਬਾਗ਼ ਦੀ ਕੰਧ ਦਾ ਇੱਕ ਹਿੱਸਾ ਤਬਾਹ ਹੋ ਗਿਆ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਖਿਲਾਫ ਲੋਕਾਂ ਵਿੱਚ ਗੁੱਸਾ ਹੈ, ਕਿਉਂਕਿ ਰੌਕ ਗਾਰਡਨ, ਜੋ ਰਚਨਾਤਮਕ ਅਤੇ ਟਿਕਾਊ ਕਲਾ ਦਾ ਪ੍ਰਤੀਕ ਹੈ, ਚੰਡੀਗੜ੍ਹ ਵਾਸੀਆਂ ਲਈ ਬਹੁਤ ਭਾਵਨਾਤਮਕ ਅਤੇ ਸੱਭਿਆਚਾਰਕ ਅਹਿਮੀਅਤ ਰੱਖਦਾ ਹੈ। ਨੇਕ ਚੰਦ ਦੇ ਪੁੱਤਰ ਅਨੁਜ ਸੈਣੀ ਨੇ ਵੀ ਆਪਣੇ ਪਿਤਾ ਦੀ ਵਿਰਾਸਤ ਨੂੰ ਪੁੱਜੇ ਨੁਕਸਾਨ ’ਤੇ ਡੂੰਘੀ ਚਿੰਤਾ ਜਤਾਈ ਹੈ। ਵਿਰਾਸਤ ਦੀ ਸਾਂਭ-ਸੰਭਾਲ ਵਿੱਚ ਲੱਗੇ ਕਾਰਕੁੰਨਾਂ ਨੇ ਕਿਹਾ ਹੈ ਕਿ ਅਜਿਹੇ ਵਿਲੱਖਣ ਮੀਲ ਪੱਥਰ ਦੀ ਤਬਾਹੀ ਚੰਡੀਗੜ੍ਹ ਦੇ ਵਾਤਾਵਰਨ ਤੇ ਇਤਿਹਾਸਕ ਅਖੰਡਤਾ ਦੋਵਾਂ ਨਾਲ ਸਮਝੌਤਾ ਹੈ।

ਨੇਕ ਚੰਦ ਦੀ ਵਿਰਾਸਤ ’ਤੇ ਬੁਲਡੋਜ਼ਰ Read More »

ਕਿਸਾਨਾਂ ਤੋਂ ਬਾਅਦ ਵਕੀਲਾਂ ਦੀ ਫਤਿਹ

ਕੇਂਦਰ ਸਰਕਾਰ ਵਕੀਲਾਂ ਬਾਰੇ ਸੋਧ ਬਿੱਲ-2025 ’ਤੇ ਨਜ਼ਰਸਾਨੀ ਕਰਨ ਲਈ ਸਹਿਮਤ ਹੋ ਗਈ ਹੈ। ਦੇਸ਼ ਭਰ ਦੇ ਵਕੀਲ ਇਸ ਬਿੱਲ ਵਿਰੁੱਧ ਉੱਬਲੇ ਪਏ ਸਨ, ਕਿਉਕਿ ਇਸ ਨੇ ਉਨ੍ਹਾਂ ਤੇ ਬਾਰ ਕੌਂਸਲ ਆਫ ਇੰਡੀਆ (ਬੀ ਸੀ ਆਈ) ਦੀ ਆਜ਼ਾਦੀ ਨੂੰ ਜ਼ਬਰਦਸਤ ਖੋਰਾ ਲਾਉਣਾ ਸੀ। ਮੋਦੀ ਸਰਕਾਰ ਨੇ ਇਹ ਫੈਸਲਾ ਜ਼ਿਲ੍ਹਾ ਕੋਰਟਾਂ ਦੇ ਵਕੀਲਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨ ਦੇ ਐਲਾਨ ਦੇ ਪਿਛੋਕੜ ਵਿੱਚ ਕੀਤਾ ਹੈ। ਜ਼ਿਲ੍ਹਿਆਂ ਦੇ ਵਕੀਲਾਂ ਤੋਂ ਬਾਅਦ ਅੰਦੋਲਨ ਮੁਲਕਗੀਰ ਹੜਤਾਲ ਵਿੱਚ ਬਦਲ ਜਾਣਾ ਸੀ, ਕਿਉਕਿ ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਹੜਤਾਲ ਦਾ ਸੱਦਾ ਦੇ ਦਿੱਤਾ ਸੀ। ਹਾਲਾਂਕਿ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਦਖਲ ਨਾਲ ਇਹ ਫੈਸਲਾ ਲਿਆ ਗਿਆ ਹੈ, ਪਰ ਇਹ ਕਿਸਾਨਾਂ ਵੱਲੋਂ ਦੇਸ਼ ਵਿਆਪੀ ਪ੍ਰੋਟੈੱਸਟ ਨਾਲ ਮੁੜਵਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਵਰਗਾ ਹੀ ਫੈਸਲਾ ਹੈ। ਬੀ ਸੀ ਆਈ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਕੋਲ ਵਕੀਲ ਭਾਈਚਾਰੇ ਦੀਆਂ ਚਿੰਤਾਵਾਂ ਲਗਾਤਾਰ ਉਠਾ ਰਹੀ ਸੀ। ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਸਾਰੇ ਵਿਵਾਦਤ ਮੁੱਦਿਆਂ ’ਤੇ ਖੁੱਲ੍ਹਾ ਵਿਚਾਰ ਕਰਕੇ ਹੀ ਬਿੱਲ ਨੂੰ ਅੰਤਮ ਰੂਪ ਦਿੱਤਾ ਜਾਵੇਗਾ। ਅਜਿਹੀ ਕੋਈ ਮੱਦ ਲਾਗੂ ਨਹੀਂ ਕੀਤੀ ਜਾਵੇਗੀ, ਜਿਹੜੀ ਲੀਗਲ ਪ੍ਰੋਫੈਸ਼ਨ ਦੀ ਖੁਦਮੁਖਤਿਆਰੀ, ਆਜ਼ਾਦੀ ਤੇ ਵਕਾਰ ਨੂੰ ਢਾਹ ਲਾਉਦੀ ਹੋਵੇ। ਮੰਤਰੀ ਦੇ ਭਰੋਸੇ ਤੋਂ ਬਾਅਦ ਬੀ ਸੀ ਆਈ ਨੇ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਕਿਹਾ ਹੈ ਕਿ ਉਹ ਫਿਲਹਾਲ ਪ੍ਰੋਟੈੱਸਟ ਤੇ ਹੜਤਾਲਾਂ ਬਾਰੇ ਨਾ ਸੋਚਣ। ਬੀ ਸੀ ਆਈ ਇਹ ਯਕੀਨੀ ਬਣਾਏਗੀ ਕਿ ਐਡਵੋਕੇਟਸ ਐਕਟ 1961 ਵਿੱਚ ਕੋਈ ਵੀ ਸੋਧ ਢੁੱਕਵੇਂ ਵਿਚਾਰ-ਵਟਾਂਦਰੇ ਅਤੇ ਲੀਗਲ ਭਾਈਚਾਰੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤੀ ਜਾਵੇ। ਵਕੀਲਾਂ ਦੀ ਦਲੀਲ ਸੀ ਕਿ ਪ੍ਰਸਤਾਵਤ ਬਿੱਲ ’ਚ ਵਕੀਲਾਂ ਨੂੰ ਆਪਣੀਆਂ ਵਾਜਬ ਮੰਗਾਂ ਉਠਾਉਣ ਲਈ ਬਾਈਕਾਟ ਜਾਂ ਕੰਮ-ਛੋੜ ਅੰਦੋਲਨ ਕਰਨ ’ਤੇ ਸਜ਼ਾ ਦੇਣ ਦਾ ਪ੍ਰਬੰਧ ਹੈ ਅਤੇ ਵਕੀਲਾਂ ਦੀਆਂ ਜਥੇਬੰਦੀਆਂ ਦੀ ਬਣਤਰ, ਪ੍ਰੈਕਟਿਸ ਤੇ ਪ੍ਰਕਿਰਿਆ ਵਿੱਚ ਕਾਫੀ ਸਰਕਾਰੀ ਦਖਲ ਦੀ ਆਗਿਆ ਦਿੰਦਾ ਹੈ। ਦੂਜਾ, ਸਰਕਾਰ ਨੇ ਬਿਨਾਂ ਵਿਚਾਰ-ਵਟਾਂਦਰੇ ਦੇ ਬਿੱਲ ਪਾਸ ਕਰਾਉਣ ਲਈ ਜਿੰਨੀ ਕਾਹਲੀ ਦਿਖਾਈ ਹੈ, ਉਸ ਤੋਂ ਸਾਫ ਹੈ ਕਿ ਉਸ ਦਾ ਇਰਾਦਾ ਵਕੀਲਾਂ ਦੀ ਪ੍ਰੋਫੈਸ਼ਨਲ ਬਾਡੀ ’ਤੇ ਸਰਕਾਰੀ ਕੰਟਰੋਲ ਵਧਾਉਣਾ ਹੈ। ਤੀਜਾ, ਵਿਧਾਨ ਮੰਡਲਾਂ ਵਿੱਚ ਬਿੱਲ ਲਿਆਉਣ ਤੋਂ ਪਹਿਲਾਂ ਦੀ 2014 ਦੀ ਮਸ਼ਵਰਾ ਨੀਤੀ ਵਿੱਚ ਸਾਫ ਕਿਹਾ ਗਿਆ ਹੈ ਕਿ ਕੋਈ ਵੀ ਬਿੱਲ ਲਿਆਉਣ ਤੋਂ ਪਹਿਲਾਂ ਜਨਤਕ ਰਾਇ ਲਈ ਜਾਵੇਗੀ। ਇਸ ਮਾਮਲੇ ਵਿੱਚ ਸਰਕਾਰ ਨੇ ਇਹ ਪ੍ਰਕਿਰਿਆ ਨਹੀਂ ਅਪਣਾਈ ਤੇ ਚਲਾਕੀ ਨਾਲ ਬਿੱਲ ਪਾਸ ਕਰਾਉਣਾ ਚਾਹੁੰਦੀ ਹੈ।

ਕਿਸਾਨਾਂ ਤੋਂ ਬਾਅਦ ਵਕੀਲਾਂ ਦੀ ਫਤਿਹ Read More »

ਸੁਰੰਗ ਵਿਚ ਫਸੇ 8 ਵਿਅਕਤੀਆਂ ਦੇ ਬਚਣ ਲਈ ਨਹੀਂ ਲੱਭ ਦਿੱਸ ਰਹੀ ਉਮੀਦ

ਹੈਦਰਾਬਾਦ, 24 ਫਰਵਰੀ – ਤੇਲੰਗਾਨਾ ਦੇ ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਨੇ ਸੋਮਵਾਰ ਨੂੰ ਕਿਹਾ ਕਿ ਦੋ ਦਿਨ ਪਹਿਲਾਂ ਐੱਸਐੱਲਬੀਸੀ ਸੁਰੰਗ ਦੇ ਅੰਸ਼ਕ ਤੌਰ ’ਤੇ ਡਿੱਗਣ ਤੋਂ ਬਾਅਦ ਉੱਥੇ ਫਸੇ ਅੱਠ ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ, ਹਾਲਾਂਕਿ ਉਨ੍ਹਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰੈਟ ਮਾਈਨਰਜ਼ ਇੱਕ ਟੀਮ ਜਿਸ ਨੇ 2023 ਵਿੱਚ ਉੱਤਰਾਖੰਡ ਵਿੱਚ ਸਿਲਕਿਆਰਾ ਮੋੜ-ਬਰਕੋਟ ਸੁਰੰਗ ਵਿੱਚ ਫਸੇ ਉਸਾਰੀ ਮਜ਼ਦੂਰਾਂ ਨੂੰ ਬਚਾਇਆ ਸੀ, ਬਚਾਅ ਟੀਮਾਂ ਵਿੱਚ ਸ਼ਾਮਲ ਹੋ ਗਈ ਹੈ। ਮੰਤਰੀ ਨੇ ਕਿਹਾ ਕਿ ਫਸੇ ਵਿਅਕਤੀਆਂ ਨੂੰ ਬਚਾਉਣ ਵਿੱਚ ਘੱਟੋ-ਘੱਟ ਤਿੰਨ ਤੋਂ ਚਾਰ ਦਿਨ ਲੱਗਣਗੇ ਕਿਉਂਕਿ ਹਾਦਸੇ ਵਾਲੀ ਥਾਂ ਮਿੱਟੀ ਅਤੇ ਮਲਬੇ ਨਾਲ ਭਰੀ ਹੋਈ ਹੈ, ਜਿਸ ਕਾਰਨ ਬਚਾਅ ਟੀਮਾਂ ਨੂੰ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ, ‘‘ਇਮਾਨਦਾਰੀ ਨਾਲ ਕਹਾਂ ਤਾਂ, ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਦੂਰ ਹਨ। ਕਿਉਂਕਿ ਮੈਂ ਖੁਦ ਸਿਰੇ ਤੱਕ ਗਿਆ ਸੀ ਲਗਭਗ 50 ਮੀਟਰ ਦੀ ਦੂਰੀ ’ਤੇ, ਜਦੋਂ ਅਸੀਂ ਫੋਟੋਆਂ ਖਿੱਚੀਆਂ ਤਾਂ (ਸੁਰੰਗ ਦਾ) ਸਿਰਾ ਦਿਖਾਈ ਦੇ ਰਿਹਾ ਸੀ।’’ “ਜਦੋਂ ਅਸੀਂ ਉਨ੍ਹਾਂ ਦੇ ਨਾਮ ਲੈ ਕੇ ਰੌਲਾ ਪਾਇਆ ਤਾਂ ਕੋਈ ਜਵਾਬ ਨਹੀਂ ਆਇਆ… ਇਸ ਲਈ, ਕੋਈ ਮੌਕਾ ਨਹੀਂ ਹੈ।’’ ਜ਼ਿਕਰਯੋਗ ਹੈ ਕਿ ਪਿਛਲੇ 48 ਘੰਟਿਆਂ ਤੋਂ ਟੁੱਟੀ ਸੁਰੰਗ ਵਿੱਚ ਫਸੇ ਵਿਅਕਤੀਆਂ ਦੀ ਪਛਾਣ ਮਨੋਜ ਕੁਮਾਰ, ਸ੍ਰੀ ਨਿਵਾਸ ਉੱਤਰ ਪ੍ਰਦੇਸ਼, ਸੰਨੀ ਸਿੰਘ (ਜੰਮੂ-ਕਸ਼ਮੀਰ), ਗੁਰਪ੍ਰੀਤ ਸਿੰਘ (ਪੰਜਾਬ) ਅਤੇ ਸੰਦੀਪ ਸਾਹੂ, ਜੇਗਤਾ ਐਕਸ, ਸੰਤੋਸ਼ ਸਾਹੂ ਅਤੇ ਅਨੁਜ ਸਾਹੂ ਵਾਸੀ ਝਾਰਖੰਡ ਵਜੋਂ ਹੋਈ ਹੈ। ਅੱਠਾਂ ਵਿੱਚੋਂ ਦੋ ਇੰਜੀਨੀਅਰ, ਦੋ ਆਪਰੇਟਰ ਅਤੇ ਚਾਰ ਮਜ਼ਦੂਰ ਹਨ।ਐਂਡੋਸਕੋਪਿਕ ਅਤੇ ਰੋਬੋਟਿਕ ਕੈਮਰੇ ਨੂੰ ਬਚਾਅ ਕਾਰਜ ਲਈ ਨਾਗਰਕੁਰਨੂਲ (ਐੱਸਐੱਲਬੀਸੀ) ਸੁਰੰਗ ਵਿੱਚ ਲਿਆਂਦਾ ਗਿਆ ਹੈ। ਆਪਰੇਸ਼ਨ ਵਿੱਚ ਸਹਾਇਤਾ ਲਈ NDRF ਡਾਗ ਸਕੁਐਡ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਸੁਰੰਗ ਵਿਚ ਫਸੇ 8 ਵਿਅਕਤੀਆਂ ਦੇ ਬਚਣ ਲਈ ਨਹੀਂ ਲੱਭ ਦਿੱਸ ਰਹੀ ਉਮੀਦ Read More »

ਖੂਨਦਾਨ ਸੇਵਾਵਾਂ ਲਈ ਪੀ.ਜੀ.ਆਈ ਦਾ ਬੀ.ਡੀ.ਸੀ ਬਲੱਡ ਸੈਂਟਰ ਤੇ ਵਿਸ਼ਵਾਸ ਹੋਰ ਵਧਿਆ

ਨਵਾਂ ਸ਼ਹਿਰ, 24 ਫਰਵਰੀ – ਇਲਾਕਾ ਵਾਸੀਆਂ ਨੂੰ ਖਾਸ ਕਰਕੇ ਖੂਨਦਾਨ ਲਹਿਰ ਨਾਲ੍ਹ ਸਬੰਧਤ ਖੂਨਦਾਨੀਆਂ,ਪ੍ਰੇਰਕਾਂ,ਆਯੋਜਿਕਾਂ ਅਤੇ ਸਮੂਹ ਸ਼ੁੱਭ ਚਿੰਤਕਾਂ ਨੂੰ ਇਹ ਜਾਣਕੇ ਖੁਸ਼ੀ ਅਤੇ ਤਸੱਲੀ ਪ੍ਰਾਪਤ ਹੋਵੇਗੀ ਕਿ “ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂ: ਚੰਡੀਗੜ੍ਹ” (ਪੀ.ਜੀ.ਆਈ) ਦਾ ਦਿਨ ਪ੍ਰਤੀ ਦਿਨ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਤ ਵਿਸ਼ਵਾਸ ਵੱਧ ਰਿਹਾ ਹੈ ਕਿਉਂਕਿ ਹੁਣ ਏ-ਨੈਗੇਟਿਵ ਖੂਨ ਗਰੁੱਪ ਦੇ ਇੱਕ ਮਰੀਜ਼ ਲਈ ਤਿੰਨ ਯੂਨਿਟਾਂ ਦੀ ਲੋੜ ਤੇ ਪੀ.ਜੀ.ਆਈ ਦੇ ਸਬੰਧਤ ਡਾਕਟਰ ਨੇ ਬੀ.ਡੀ.ਸੀ.ਬਲੱਡ ਸੈਂਟਰ ਵਿਖੇ ਖੂਨ ਇੱਕਠਾ ਕਰਨ ਅਤੇ ਟੈਸਟਾਂ ਦੀ ਤਕਨੀਕੀ ਪ੍ਰਕਿਰਿਆ ਨੂੰ ਸਮਝਣ ਉਪ੍ਰੰਤ ਦੁਰਲੱਭ ਗਰੁੱਪ ਦੇ 3 ਬਲੱਡ ਯੂਨਿਟ ਜਾਰੀ ਕਰਨ ਦੀ ਸਹਿਮਤੀ ਦਿੱਤੀ ਹੈ। ਇੱਥੇ ਇਹ ਜ਼ਿਕਰ ਕਰਨਾ ਉਚਿੱਤ ਹੋਵੇਗਾ ਕਿ ਆਮ ਤੌਰ ‘ਤੇ ਪੀ.ਜੀ.ਆਈ ਆਪਣੇ ਦਾਖਲ ਮਰੀਜ਼ਾਂ ਲਈ ਦੂਜੇ ਬਲੱਡ ਸੈਂਟਰਾਂ ਵਲੋਂ ਇੱਕਠਾ ਤੇ ਟੈਸਟ ਕੀਤਾ ਹੋਇਆ ਖੂਨ ਪਵਾਨ ਨਹੀਂ ਕਰਦੀ ਪਰ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਖੂਨ ਦੀ ਜਾਂਚ ਲਈ ਅਪਣਾਈ ਗਈ ਵਿਧੀ ਨੂੰ ਜਾਣਨ ਉਪ੍ਰੰਤ ਪੀ.ਜੀ.ਆਈ ਵਲੋਂ ਫਿਰ ਤੋਂ 3 ਯੂਨਿਟ ਖੂਨ ਸਵੀਕਾਰ ਕੀਤੇ ਹਨ ਜਿਸ ਤੋਂ ਇਸ ਬਲੱਡ ਸੈਂਟਰ ਦੀ ਭਰੋਸੇਯੋਗਤਾ ਦਾ ਪਤਾ ਲੱਗਦਾ ਹੈ।

ਖੂਨਦਾਨ ਸੇਵਾਵਾਂ ਲਈ ਪੀ.ਜੀ.ਆਈ ਦਾ ਬੀ.ਡੀ.ਸੀ ਬਲੱਡ ਸੈਂਟਰ ਤੇ ਵਿਸ਼ਵਾਸ ਹੋਰ ਵਧਿਆ Read More »

ਪੰਜਾਬ ਵਿਧਾਨ ਸਭਾ ਦਾ ਸੈਸ਼ਨ 12:30 ਵਜੇ ਤੱਕ ਮੁਲਤਵੀ

ਚੰਡੀਗੜ੍ਹ, 24 ਫਰਵਰੀ – ਪੰਜਾਬ ਵਿਧਾਨ ਸਭਾ ਦਾ ਅੱਜ ਤੋਂ ਸ਼ੁਰੂ ਹੋਇਆ ਦੋ ਦਿਨਾ ਇਜਲਾਸ ਸਦੀਵੀ ਵਿਛੋੜਾ ਦੇ ਗਏ ਆਜ਼ਾਦੀ ਘੁਲਾਟੀਆਂ ਅਤੇ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸਰਧਾਂਜਲੀ ਭੇਟ ਕਰਨ ਮਗਰੋਂ ਦੁਪਹਿਰੇ 12:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।ਸੈਸ਼ਨ ਦੀ ਸ਼ੁਰੂਆਤ ਵਿਚ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਨ੍ਹਾਂ ਵਿਚ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਬੱਸੀ (ਗੋਗੀ), ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਧਰਮ ਪਾਲ ਸੱਭਰਵਾਲ, ਸਾਬਕਾ ਮੰਤਰੀ ਅਤੇ ਰਾਜ ਸਭਾ ਮੈਂਬਰ, ਅਜੈਬ ਸਿੰਘ ਮੁਖਮੈਲਪੁਰਾ ਸਾਬਕਾ ਮੰਤਰੀ, ਹਰਵਿੰਦਰ ਸਿੰਘ ਹੰਸਪਾਲ ਸਾਬਕਾ ਰਾਜ ਸਭਾ ਮੈਂਬਰ, ਜੋਗਿੰਦਰ ਪਾਲ ਜੈਨ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਬੁੱਟਰ ਸਾਬਕਾ ਵਿਧਾਇਕ, ਭਾਗ ਸਿੰਘ ਸਾਬਕਾ ਵਿਧਾਇਕ, ਆਜ਼ਾਦੀ ਘੁਲਾਟੀਏ ਕਰਨੈਲ ਸਿੰਘ, ਆਜ਼ਾਦੀ ਘੁਲਾਟੀਏ ਕਿੱਕਰ ਸਿੰਘ, ਆਜ਼ਾਦੀ ਘੁਲਾਟੀਏ ਕੇਹਰ ਸਿੰਘ, ਜਰਨੈਲ ਸਿੰਘ ਚਿੱਤਰਕਾਰ ਅਤੇ ਹੋਰ ਸ਼ਾਮਲ ਹਨ।

ਪੰਜਾਬ ਵਿਧਾਨ ਸਭਾ ਦਾ ਸੈਸ਼ਨ 12:30 ਵਜੇ ਤੱਕ ਮੁਲਤਵੀ Read More »