February 24, 2025

ਸਕੂਟੀ ਦੇ ਵਿਸਤਾਰ ਲਈ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ‘Swiggy’

ਮੁੰਬਈ, 24 ਫਰਵਰੀ – ਸੋਮਵਾਰ ਨੂੰ Swiggy Limited ਦੇ ਸ਼ੇਅਰ ਚਰਚਾ ‘ਚ ਹਨ। ਕੰਪਨੀ ਨੇ ਆਪਣੀ ਸਹਾਇਕ ਕੰਪਨੀ ਸਕੂਟੀ ਦੇ ਵਿਸਤਾਰ ਲਈ 1,000 ਕਰੋੜ ਰੁਪਏ ਦੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਹੈ। ਬੰਬਈ ਸਟਾਕ ਐਕਸਚੇਂਜ (ਬੀਐਸਈ) ‘ਤੇ ਸਵਿਗੀ ਦੇ ਸ਼ੇਅਰ 1.25% ਘੱਟ ਕੇ 356.20 ਰੁਪਏ ‘ਤੇ ਕਾਰੋਬਾਰ ਕਰ ਰਹੇ ਸਨ। ਇਹ ਪਿਛਲੀ ਬੰਦ ਕੀਮਤ ਨਾਲੋਂ 4.50 ਰੁਪਏ ਦੀ ਗਿਰਾਵਟ ਸੀ। ਇਸ ਦੌਰਾਨ ਬ੍ਰਾਡਰ ਬਾਜ਼ਾਰ ‘ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਬੈਂਚਮਾਰਕ BSE ਸੈਂਸੈਕਸ 772.77 ਅੰਕ ਜਾਂ 1.03 ਫੀਸਦੀ ਡਿੱਗ ਕੇ 74,538.29 ‘ਤੇ, ਜਦੋਂ ਕਿ NSE ਨਿਫਟੀ 234.10 ਅੰਕ ਜਾਂ 1.03 ਫੀਸਦੀ ਡਿੱਗ ਕੇ 22,561.80 ‘ਤੇ ਆ ਗਿਆ।

ਸਕੂਟੀ ਦੇ ਵਿਸਤਾਰ ਲਈ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ‘Swiggy’ Read More »

5 ਲੱਖ ਕਰੋੜ ਖ਼ਤਮ, ਟਰੰਪ ਦੇ ਟੈਰਿਫ ਤੋਂ ਬਾਅਦ ਬਾਜ਼ਾਰ ਵਿੱਚ ਮੰਦੀ

ਨਵੀਂ ਦਿੱਲੀ, 24 ਫਰਵਰੀ – ਹਫ਼ਤੇ ਦੇ ਪਹਿਲੇ ਦਿਨ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ੇਅਰ ਬਾਜ਼ਾਰ ਲਗਾਤਾਰ ਪੰਜਵੇਂ ਦਿਨ ਗਿਰਾਵਟ ਨਾਲ ਖੁੱਲ੍ਹਿਆ। ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਆਈ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ ‘ਤੇ ਦੇਖਿਆ ਗਿਆ। ਅਮਰੀਕੀ ਬਾਜ਼ਾਰ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ। ਕਮਜ਼ੋਰ ਖਪਤਕਾਰ ਮੰਗ ਅਤੇ ਟੈਰਿਫ ਦੇ ਖ਼ਤਰੇ ਕਾਰਨ ਅਮਰੀਕੀ ਸਟਾਕ ਡਿੱਗ ਗਏ। ਭਾਰਤੀ ਬਾਜ਼ਾਰ ਵਿੱਚ ਸਾਰੇ ਖੇਤਰਾਂ ਵਿੱਚ ਵਿਕਰੀ ਦੇਖੀ ਗਈ। ਬੀਐਸਈ ਸੈਂਸੈਕਸ 550 ਅੰਕਾਂ ਤੋਂ ਵੱਧ ਡਿੱਗ ਗਿਆ ਹੈ ਜਦੋਂ ਕਿ ਨਿਫਟੀ 22,650 ਅੰਕਾਂ ਤੋਂ ਹੇਠਾਂ ਆ ਗਿਆ ਹੈ। ਜ਼ੋਮੈਟੋ ਅਤੇ ਓਐਨਜੀਸੀ 2 ਪ੍ਰਤੀਸ਼ਤ ਡਿੱਗ ਗਏ। ਸੈਂਸੈਕਸ ਦੇ 30 ਵਿੱਚੋਂ 26 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਦੁਪਹਿਰ 1.50 ਵਜੇ, ਸੈਂਸੈਕਸ 900.27 ਅੰਕ ਜਾਂ 1.20% ਡਿੱਗ ਕੇ 74,410.79 ‘ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ50 ਇੰਡੈਕਸ ਵੀ 265.50 ਅੰਕ ਜਾਂ 1.16% ਡਿੱਗ ਕੇ 22,530.40 ਅੰਕ ‘ਤੇ ਆ ਗਿਆ। ਇਸ ਗਿਰਾਵਟ ਕਾਰਨ, BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 5.07 ਲੱਖ ਕਰੋੜ ਰੁਪਏ ਘਟ ਕੇ 397.13 ਲੱਖ ਕਰੋੜ ਰੁਪਏ ਰਹਿ ਗਿਆ। ਜ਼ੋਮੈਟੋ, ਐਚਸੀਐਲ ਟੈਕ, ਟੀਸੀਐਸ, ਟੈਕ ਮਹਿੰਦਰਾ, ਐਚਡੀਐਫਸੀ ਬੈਂਕ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਗਿਰਾਵਟ ਨਾਲ ਖੁੱਲ੍ਹੇ। ਇਸ ਦੇ ਨਾਲ ਹੀ, ਸਨ ਫਾਰਮਾ, ਮਾਰੂਤੀ, ਐਮ ਐਂਡ ਐਮ, ਬਜਾਜ ਫਿਨਸਰਵ ਅਤੇ ਨੇਸਲੇ ਇੰਡੀਆ ਦੇ ਸ਼ੇਅਰਾਂ ਵਿੱਚ ਸ਼ੁਰੂਆਤੀ ਵਾਧਾ ਦੇਖਣ ਨੂੰ ਮਿਲਿਆ। ਸੈਕਟਰਾਂ ਦੀ ਗੱਲ ਕਰੀਏ ਤਾਂ ਨਿਫਟੀ ਆਈਟੀ ਇੰਡੈਕਸ 1.8% ਡਿੱਗ ਗਿਆ।

5 ਲੱਖ ਕਰੋੜ ਖ਼ਤਮ, ਟਰੰਪ ਦੇ ਟੈਰਿਫ ਤੋਂ ਬਾਅਦ ਬਾਜ਼ਾਰ ਵਿੱਚ ਮੰਦੀ Read More »

‘ਵਿਦੇਸ਼ੀ ਹੱਥ’ ਦੀ ਤੂਤੀ

ਇੰਦਰਾ ਗਾਂਧੀ ਵੱਲੋਂ ਆਪਣੇ ਵਿਰੋਧੀਆਂ ’ਤੇ ਹਮਲਾ ਬੋਲਣ ਦਾ ਸਭ ਤੋਂ ਚਹੇਤਾ ਹਥਿਆਰ ਹੁੰਦਾ ਸੀ ‘ਵਿਦੇਸ਼ੀ ਹੱਥ’ ਅਤੇ ਅੱਜ ਕੱਲ੍ਹ ਇਸ ਬਦਨੁਮਾ ‘ਵਿਦੇਸ਼ੀ ਹੱਥ’ ਦੇ ਹਥਕੰਡੇ ਦੀ ਵਾਪਸੀ ਹੋ ਰਹੀ ਹੈ। ਪਿਆਰੇ ਪਾਠਕੋ, ਟ੍ਰਿਬਿਊਨ ਦੀਆਂ ਪੁਰਾਣੀਆਂ ਫਾਈਲਾਂ ਫਰੋਲ ਕੇ ਦੇਖੋ ਤਾਂ ਤੁਹਾਨੂੰ ਐਸੀਆਂ ਬਹੁਤ ਸਾਰੀਆਂ ਮਿਸਾਲਾਂ ਮਿਲਣਗੀਆਂ ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਨ੍ਹਾਂ ਵਿਦੇਸ਼ੀ ਗੁੱਝੀਆਂ ਤਾਕਤਾਂ ਵੱਲ ਇਸ਼ਾਰਾ ਕਰਦੀ ਹੁੰਦੀ ਸੀ ਜੋ ਦੇਸ਼ ਨੂੰ ਅਸਥਿਰ ਕਰਨ ’ਤੇ ਤੁਲੇ ਹੋਏ ਸਨ। ਇਹ ਚਾਲੀ ਸਾਲ ਪਹਿਲਾਂ ਦੀਆਂ ਗੱਲਾਂ ਹਨ ਤੇ ਬਿਨਾਂ ਸ਼ੱਕ ਅਸੀਂ ਉਨ੍ਹਾਂ ਸਮਿਆਂ ਨੂੰ ਬਹੁਤ ਪਿੱਛੇ ਛੱਡ ਆਏ ਹਾਂ ਅਤੇ ਹੁਣ ਕਿਤੇ ਵੱਧ ਸੁਰੱਖਿਅਤ ਤੇ ਭਰੋਸੇਮੰਦ ਰਾਸ਼ਟਰ ਬਣ ਗਏ ਹਾਂ। ਮਾਅਸੇਲ ਪਰੂਸਟ (ਅਤੀਤ ਅਤੇ ਯਾਦਾਂ ਦੇ ਮਸ਼ਹੂਰ ਫਰਾਂਸੀਸੀ ਨਾਵਲਕਾਰ) ਤੋਂ ਖਿਮਾ, ਇਵੇਂ ਲੱਗਦਾ ਹੈ ਜਿਵੇਂ ਇਹ ਹਫ਼ਤਾ ਥੋੜ੍ਹਾ-ਥੋੜ੍ਹਾ ਅਤੀਤ ਦੀਆਂ ਚੀਜ਼ਾਂ ਵਿੱਚ ਡੁਬਕੀ ਲਗਾ ਰਿਹਾ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੇਲੀ ਐਲਨ ਮਸਕ ਦੇ ਇਸ ਬਿਆਨ ਨੂੰ ਭਾਜਪਾ ਨੇ ਦੈਵੀ ਵਚਨ ਵਜੋਂ ਲਿਆ ਹੈ ਕਿ ਯੂਐੱਸਏਡ ਭਾਰਤ ਵਿੱਚ ਮਤਦਾਨ ਲਈ 2.1 ਕਰੋੜ ਡਾਲਰ ਖਰਚ ਕਰ ਰਹੀ ਹੈ। ਟਰੰਪ ਨੇ ਸ਼ੁਰਲੀ ਛੱਡ ਦਿੱਤੀ ਕਿ ਹੋ ਸਕਦਾ ਹੈ ਕਿ ਇਹ ਪੈਸਾ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ‘ਕਿਸੇ ਹੋਰ ਨੂੰ ਜਿਤਾਉਣ ਲਈ ਭੇਜਿਆ ਹੋਵੇ’ ਤੇ ਸੱਤਾਧਾਰੀ ਪਾਰਟੀ ਹੁਣ ਕਾਂਗਰਸ ਪਾਰਟੀ ਪਿੱਛੇ ਪੈ ਨਿਕਲੀ ਹੈ ਕਿ ਉਸ ਨੇ ਇਹ ਪੈਸਾ ਵਸੂਲ ਕੀਤਾ ਸੀ ਜਿਸ ਦੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬਿਨਾਂ ਸ਼ੱਕ, ਟਰੰਪ ਖੇਖਣ ਕਰ ਰਿਹਾ ਹੈ। ਇਵੇਂ ਦਾ ਹੀ ਕੁਝ ਭਾਜਪਾ ਕਰ ਰਹੀ ਹੈ ਤੇ ਨਾਲ ਹੀ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲਾ ਕਹਿ ਰਿਹਾ ਹੈ ਕਿ ਇਹ ਬਹੁਤ ਹੀ ਪ੍ਰੇਸ਼ਾਨਕੁਨ ਜਾਣਕਾਰੀ ਹੈ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਵਿਦੇਸ਼ੀ ਦਖ਼ਲ ਚਿੰਤਾ ਦੀ ਗੱਲ ਹੈ। ਤੁਸੀਂ ਇਹ ਦਲੀਲ ਦੇ ਸਕਦੇ ਹੋ ਕਿ ਇਹ ਸਭ ਸਿਆਸਤ ਹੈ ਜਿਸ ਦਾ ਮੂਲ ਮਤਲਬ ਹੈ ਕਿ ਇਹ ਰੌਲਾ-ਰੱਪਾ ਰਾਹੁਲ ਗਾਂਧੀ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਹੈ। ਇਹ ਤੂਫ਼ਾਨ ਭਾਵੇਂ ਦੋ-ਚਹੁੰ ਦਿਨਾਂ ਵਿੱਚ ਖ਼ਤਮ ਹੋ ਜਾਵੇਗਾ ਪਰ ਆਓ ਪੜਚੋਲ ਕਰਦੇ ਹਾਂ ਕਿ ਇਸ ਨੇ ਪਿਆਲੀ ਦੇ ਕੰਢਿਆਂ ਨੂੰ ਹੁਣ ਤੱਕ ਕਿੰਨਾ ਕੁ ਖ਼ੋਰਾ ਲਾਇਆ ਹੈ। ਪਹਿਲੀ ਕਿਰਕਿਰੀ ਕਾਂਗਰਸ ਦੀ ਨਹੀਂ ਸਗੋਂ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੀ ਹੀ ਹੋਈ ਹੈ। ਦੁਨੀਆ ਦੇ ਬਿਹਤਰੀਨ ਸਫ਼ੀਰਾਂ ਦੀ ਬਣਤਰ ਵਾਲਾ ਇਹ ਮੰਤਰਾਲਾ ਅਕਸਰ ਅਤੇ ਬਹੁਤੀ ਵਾਰ ਸਿਆਸਤ ਦੇ ਗੰਦੇ ਤਲਾਅ ਤੋਂ ਉੱਪਰ ਹੀ ਰਿਹਾ ਹੈ। ਇਹ ਬਿਨਾਂ ਕਾਰਨ ਹੀ ਨਹੀਂ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਕਸਰ ਵਿਦੇਸ਼ ਮੰਤਰੀ ਵੀ ਰਹੇ ਸਨ ਅਤੇ ਜਦੋਂ ਉਹ ਨਹੀਂ ਹੁੰਦੇ ਸਨ ਤਾਂ ਵੀ ਉਹ ਇਸ ਮੰਤਰਾਲੇ ਦੇ ਮਾਮਲਿਆਂ ਵਿੱਚ ਗਹਿਰੀ ਰੁਚੀ ਲੈਂਦੇ ਸਨ। ਦਰਅਸਲ, ਭਾਰਤੀ ਗਣਰਾਜ ਦੇ ਦੂਤਾਵਾਸ ਦੀ ਹਰੇਕ ਨਿਯੁਕਤੀ ਉੱਪਰ ਪ੍ਰਧਾਨ ਮੰਤਰੀ ਵੱਲੋਂ ਸਹੀ ਪਾਈ ਜਾਂਦੀ ਹੈ। ਜੇ ਰਾਸ਼ਟਰੀ ਹਿੱਤ ਦੀ ਪਹਿਰੇਦਾਰੀ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੀ ਇਹੋ ਜਿਹੀ ਭੂਮਿਕਾ ਹੈ ਤਾਂ ਇਹ ਇਸ ਗੱਲ ਦੀ ਪੈਰਵੀ ਕਰਦਾ ਹੈ ਕਿ ਇਹ ਕਿਸੇ ਵੀ ਪਾਰਟੀ ਦਾ ਹਥਿਆਰ ਨਹੀਂ ਬਣੇਗਾ। ਇਸੇ ਕਰ ਕੇ ਇਹ ਆਪਣੇ ਸ਼ਬਦਾਂ ਦੀ ਬਹੁਤ ਸੋਚ ਸਮਝ ਕੇ ਵਰਤੋਂ ਕਰਦਾ ਹੈ। ਆਖ਼ਿਰਕਾਰ ਸ਼ਬਦ ਹੀ ਕਿਸੇ ਸਫ਼ੀਰ ਦੇ ਭੱਥੇ ਦੇ ਇਕਮਾਤਰ ਤੀਰ ਹੁੰਦੇ ਹਨ ਅਤੇ ਹਰੇਕ ਸ਼ਬਦ ਦਾ ਕੋਈ ਨਾ ਕੋਈ ਮਤਲਬ ਅਤੇ ਕੋਈ ਨਾ ਕੋਈ ਇਸ਼ਾਰਾ ਹੁੰਦਾ ਹੈ। ਦੂਜਾ ਇਹ ਕਿ ਇਸ ਤੂਫ਼ਾਨ ਦਾ ਮਤਲਬ ਹੈ ਕਿ ਭਾਜਪਾ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪਿਛਲੇ ਪੰਦਰਾਂ ਕੁ ਦਿਨਾਂ ਵਿੱਚ ਤਿੰਨ ਅਮਰੀਕੀ ਫ਼ੌਜੀ ਜਹਾਜ਼ਾਂ ਰਾਹੀਂ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਲਿਆਂਦੇ ਗਏ ਪਰਵਾਸੀ ਭਾਰਤੀਆਂ ਦੇ ਵਿਵਾਦ ਨੂੰ ਭੁਲਾ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਦੋ ਉਡਾਣਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਰੰਪ ਨੂੰ ਮਿਲ ਕੇ ਆਉਣ ਤੋਂ ਬਾਅਦ ਆਈਆਂ ਹਨ ਪਰ ਅਜੇ ਤੱਕ ਸਰਕਾਰ ਦੇ ਕਿਸੇ ਸ਼ਖ਼ਸ ਨੇ ਇਹ ਜਵਾਬ ਨਹੀਂ ਦਿੱਤਾ ਕਿ ਕੀ ਭਾਰਤ ਨੇ ਟਰੰਪ ਕੋਲ ਇਹ ਮਾਮਲਾ ਉਠਾਇਆ ਸੀ ਜਾਂ ਨਹੀਂ? ਇਹ ਕਹਾਣੀ ਖ਼ਤਮ ਹੋ ਗਈ ਹੈ। ਦਿੱਲੀ ਅਗਾਂਹ ਵਧ ਗਈ ਹੈ। ਬਹਰਹਾਲ, ਇਹ ਤੱਥ ਜਿਉਂ ਦਾ ਤਿਉਂ ਕਾਇਮ ਹੈ ਕਿ ਬਹੁਤ ਸਾਰੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਨ੍ਹਾਂ ’ਚੋਂ ਇੱਕ ਇਹ ਵੀ ਸ਼ਾਮਿਲ ਹੈ ਕਿ ਸਿੱਖ ਡਿਪੋਰਟੀਆਂ ਦੀਆਂ ਪੱਗਾਂ ਕਿਉਂ ਉਤਰਵਾਈਆਂ ਗਈਆਂ ਸਨ। ਜਿੱਥੋਂ ਤੱਕ ਹਥਕੜੀਆਂ ਤੇ ਬੇੜੀਆਂ ਦਾ ਸਵਾਲ ਹੈ ਤਾਂ ਲੱਗਦਾ ਹੈ ਕਿ ਅਣਚਾਹੇ ਭਾਰਤੀਆਂ ਨੂੰ ਵਾਪਸ ਭੇਜਣ ਸਮੇਂ ਅਮਰੀਕੀ ਇਵੇਂ ਕਰਦੇ ਹਨ ਜਦੋਂਕਿ ਕਈ ਹੋਰਨਾਂ ਦੇਸ਼ਾਂ ਦੀ ਸੂਰਤ ਵਿੱਚ ਇਵੇਂ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਕੀਤਾ ਗਿਆ ਹੈ ਪਰ ਜਾਪਦਾ ਹੈ ਕਿ ਅਮਰੀਕੀ ਕੋਈ ਵੀ ਜੋਖ਼ਮ ਲੈਣਾ ਨਹੀਂ ਚਾਹ ਰਹੇ। ਬੁਨਿਆਦੀ ਸਵਾਲ ਉਵੇਂ ਹੀ ਖੜ੍ਹਾ ਹੈ। ਕੀ ਅਮਰੀਕਾ ਵਿਚਲੇ ਭਾਰਤੀ ਦੂਤਾਵਾਸ ਜਾਂ ਦਿੱਲੀ ਵਿੱਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਅਮਰੀਕੀ ਰਾਜਦੂਤਾਂ ਨੂੰ ਤਲਬ ਕਰ ਕੇ ਉਨ੍ਹਾਂ ਨੂੰ ਤਾੜਨਾ ਕੀਤੀ ਸੀ ਕਿ ਉਨ੍ਹਾਂ ਉਡਾਣਾਂ ਦੌਰਾਨ ਭਾਰਤੀ ਨਾਗਰਿਕਾਂ ਨਾਲ ਇਹ ਬਦਸਲੂਕੀ ਕਿਉਂ ਕੀਤੀ ਗਈ ਹੈ? ਜ਼ਾਹਿਰ ਹੈ ਕਿ ਅਮਰੀਕੀਆਂ ਨੇ ਉਡਾਣਾਂ ਰਾਹੀਂ ਡਿਪੋਰਟ ਕਰਨ ਦਾ ਸਿਲਸਿਲਾ ਫਿਲਹਾਲ ਛੱਡ ਦਿੱਤਾ ਹੈ, ਉਨ੍ਹਾਂ ਨੂੰ ਇਹ ਪਰਵਾਸੀ ਪਨਾਮਾ ਅਤੇ ਕੋਸਟਾ ਰੀਕਾ ਵਿੱਚ ਧੱਕ ਦੇਣਾ ਕਿਤੇ ਸਸਤਾ ਪੈਂਦਾ ਹੈ। ਦਿੱਲੀ ਦਾ ਕਹਿਣਾ ਹੈ ਕਿ ਉਨ੍ਹਾਂ ਬੰਦਿਆਂ ਦੀ ਪਛਾਣ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਕਾਫ਼ੀ ਲੰਮੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਬਹੁਤ ਸਾਰੇ ਫ਼ੈਸਲੇ ਕਰਨੇ ਪੈਂਦੇ ਹਨ ਕਿ ਕੀ ਇਹ ਲੋਕ ਭਾਰਤੀ ਹਨ ਜਾਂ ਫਿਰ ਦੱਖਣੀ ਏਸ਼ੀਆ ਦੇ ਕਿਸੇ ਹੋਰ ਦੇਸ਼ ਤੋਂ ਹਨ। ਜ਼ਰਾ ਸੋਚੋ ਕਿ ਜੇ ਤੁਹਾਡੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਏਜੰਟ ਨੇ ਜੰਗਲ ਵਿੱਚ ਤੁਹਾਡਾ ਪਾਸਪੋਰਟ ਲੈ ਕੇ ਰੱਖ ਲਿਆ ਹੋਵੇ ਜਾਂ ਇਸ ਨੂੰ ਪਾੜ ਕੇ ਸੁੱਟ ਦਿੱਤਾ ਹੋਵੇ ਤਾਂ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਬਚੇਗਾ ਅਤੇ ਕੋਸਟਾ ਰੀਕਾ ਜਾਂ ਪਨਾਮਾ ਵਿਚਲੇ ਭਾਰਤੀ ਸਫ਼ੀਰ ਕਿਸ ਆਧਾਰ ’ਤੇ ਇਹ ਫ਼ੈਸਲਾ ਕਰਨਗੇ ਕਿ ਫਲਾਂ ਬੰਦਾ ਭਾਰਤੀ ਹੈ ਜਾਂ ਨਹੀਂ? ਕੀ ਇਸ ਆਧਾਰ ’ਤੇ ਕਿ ਉਹ ਕਿਹੋ ਜਿਹਾ ਦਿਸਦਾ ਹੈ ਜਾਂ ਉਹ ਕਿਹੜੀ ਭਾਸ਼ਾ ਬੋਲਦਾ ਹੈ? ਤੀਜਾ ਇਹ ਤੱਥ ਬਰਕਰਾਰ ਹੈ ਕਿ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਲੋਕ ਟੋਭਾ ਟੇਕ ਸਿੰਘ ਵਰਗੀ ਲਾਚਾਰੀ ਦੇ ਆਲਮ ਵਿੱਚ ਫਸ ਗਏ ਹਨ- ਪਿੱਛੇ ਪੰਜਾਬ ਵਿੱਚ ਹਾਲਾਤ ਇਸ ਨਾਲੋਂ ਵੀ ਮਾੜੇ ਬਣੇ ਹੋਏ ਹਨ ਅਤੇ ਕੈਨੇਡਾ-ਅਮਰੀਕਾ ਦੀ ਚਮਕ ਅਜੇ ਵੀ ਧੂਹ ਪਾ ਰਹੀ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਣਾ ਚਾਹੁੰਦੇ ਹਨ ਜਿਵੇਂ ਗੁਜਰਾਤੀ ਕਰਦੇ ਹਨ- ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਵਿੱਚ ਦੂਜਾ ਨੰਬਰ ਗੁਜਰਾਤੀਆਂ ਦਾ ਹੀ ਹੈ ਅਤੇ ਉਹ ਵੀ ਉਵੇਂ ਹੀ ਕਰਦੇ ਹਨ ਜਿਵੇਂ ਸਾਡੇ ’ਚੋਂ ਬਹੁਤ ਸਾਰੇ ਲੋਕ ਅਮਰੀਕੀ ਵੀਜ਼ੇ ਲਈ ਕਰਦੇ ਹਨ। ਚੌਥਾ ਸਵਾਲ ਇਹ ਹੈ ਕਿ ਸਮਾਂ ਆ ਗਿਆ ਹੈ ਕਿ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਮੂਲ ਮੁੱਦੇ ਦੀ ਗੱਲ ਕਰੀਏ। ਸਚਾਈ ਇਹ ਹੈ ਕਿ ਜੋ ਇਹ ਤੂਫ਼ਾਨ ਖੜ੍ਹਾ ਕੀਤਾ ਜਾ ਰਿਹਾ ਹੈ, ਉਹ ਤੁਹਾਡੇ ਆਸ-ਪਾਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੀ ਨਿਰਖ-ਪਰਖ ਤੋਂ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ। ਰਿਆਧ ਵਿੱਚ ਰੂਸ-ਅਮਰੀਕਾ ਵਾਰਤਾ ਤੋਂ ਬਾਅਦ ਟਰੰਪ ਦੀ ਮੰਡਲੀ ਰੂਸੀਆਂ ਨਾਲ ਚੰਗੀਆਂ-ਚੰਗੀਆਂ ਗੱਲਾਂ

‘ਵਿਦੇਸ਼ੀ ਹੱਥ’ ਦੀ ਤੂਤੀ Read More »

ਬਟਾਲਾ ‘ਚ ਜ਼ਮੀਨ ਅਕਵਾਇਰ ਨੂੰ ਲੈ ਕੇ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ

ਬਟਾਲਾ, 24 ਫਰਵਰੀ – ਬਟਾਲਾ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਚੀਮਾਂ ਖੁੱਡੀ ਵਿਖੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੀ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਝਿਰਮਲ ਸਿੰਘ ਬੱਜੂਮਾਨ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਐਕਸ ਪ੍ਰੈਸ ਵੇਅ ਦੀ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨ ਦਾ ਧਰਨਾ ਲਗਾ ਕੇ ਵਿਰੋਧ ਕੀਤਾ ਜਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਝਿਰਮਲ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਆਖਿਆ ਅਸੀਂ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰਾਂਗੇ। ਪੁਲਿਸ ਦਾ ਕੀ ਹੈ ਕਹਿਣਾ ? ਇਸ ਮੌਕੇ ਪ੍ਰਸ਼ਾਸਨ ਅਧਿਕਾਰੀ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਦਿੱਲੀ-ਕਟੜਾ ਐਕਸਵੇਅ ਦੀ ਜ਼ਮੀਨ ਐਕਵਾਇਰ ਕਰਨ ਦੇ ਕਿਸਾਨਾਂ ਨੂੰ ਪੇਮੈਂਟ ਕਰ ਦਿੱਤੀ ਹੈ ਪਰ ਫਿਰ ਕਿਸਾਨ ਇਸ  ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਬੈਠ ਕੇ ਇਸ ਦਾ ਹੱਲ ਕੱਢ ਲਿਆ ਜਾਵੇਗਾ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਹੋਇਆਂ ਅਤੇ ਅਣ-ਸੁਖਾਵੀਂ ਘਟਨਾ ਵਾਪਰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ।

ਬਟਾਲਾ ‘ਚ ਜ਼ਮੀਨ ਅਕਵਾਇਰ ਨੂੰ ਲੈ ਕੇ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ Read More »

ਤਾਲਿਬਾਨ ਨੇ ਟਰੰਪ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਕਾਬੁਲ, 24 ਫਰਵਰੀ – ਜਦੋਂ ਅਮਰੀਕੀ ਫੌਜਾਂ ਅਗਸਤ 2021 ਵਿੱਚ ਅਫਗਾਨਿਸਤਾਨ ਤੋਂ ਪਿੱਛੇ ਹਟ ਰਹੀਆਂ ਸਨ, ਤਾਂ ਉਹ ਆਪਣੇ ਪਿੱਛੇ ਹੈਲੀਕਾਪਟਰਾਂ ਤੋਂ ਲੈ ਕੇ ਬਖਤਰਬੰਦ ਵਾਹਨਾਂ ਤੱਕ, ਵੱਡੀ ਮਾਤਰਾ ਵਿੱਚ ਹਥਿਆਰ ਛੱਡ ਗਏ ਸਨ। ਇਹ ਹਥਿਆਰ ਤਾਲਿਬਾਨ ਨੇ ਕਬਜ਼ੇ ਵਿੱਚ ਲੈ ਲਏ ਹਨ। ਹੁਣ, ਲਗਭਗ ਸਾਢੇ ਤਿੰਨ ਸਾਲ ਬਾਅਦ, ਤਾਲਿਬਾਨ ਇਨ੍ਹਾਂ ਹੀ ਹਥਿਆਰਾਂ ਨਾਲ ਅਮਰੀਕਾ ਨੂੰ ਧਮਕੀ ਦੇ ਰਿਹਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇਕਰ ਕੋਈ ਅਫਗਾਨਿਸਤਾਨ ‘ਤੇ ਹਮਲਾ ਕਰਨ ਬਾਰੇ ਸੋਚਦਾ ਹੈ ਤਾਂ ਉਸਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ। ਤਾਲਿਬਾਨ ਦੀ ਇਹ ਧਮਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਚੇਤਾਵਨੀ ਤੋਂ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਛੱਡੇ ਗਏ ਅਮਰੀਕੀ ਹਥਿਆਰਾਂ ਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਸੀ। ਟਰੰਪ ਨੇ ਕੀ ਕਿਹਾ? ਦਰਅਸਲ, ਹਰ ਸਾਲ ਤਾਲਿਬਾਨ ਇੱਕ ਪਰੇਡ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਅਮਰੀਕੀ ਹਥਿਆਰ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਜਿਸਨੂੰ ਅਮਰੀਕਾ ਉੱਤੇ ਜਿੱਤ ਵਜੋਂ ਦਰਸਾਇਆ ਜਾਂਦਾ ਹੈ। ਇਹ ਅਮਰੀਕਾ ਲਈ ਸ਼ਰਮਿੰਦਗੀ ਦਾ ਵਿਸ਼ਾ ਹੈ। ਟਰੰਪ ਇਹ ਹਥਿਆਰ ਵਾਪਸ ਚਾਹੁੰਦੇ ਹਨ। ਪਿਛਲੇ ਸ਼ਨੀਵਾਰ ਨੂੰ ਮੈਰੀਲੈਂਡ ਵਿੱਚ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ (CPAC) ਵਿੱਚ ਬੋਲਦਿਆਂ ਟਰੰਪ ਨੇ ਕਿਹਾ, ‘ਅਸੀਂ ਅਫਗਾਨਿਸਤਾਨ ਵਿੱਚ ਬਹੁਤ ਕੁਝ ਪਿੱਛੇ ਛੱਡ ਦਿੱਤਾ ਹੈ।

ਤਾਲਿਬਾਨ ਨੇ ਟਰੰਪ ਨੂੰ ਦਿੱਤੀ ਖੁੱਲ੍ਹੀ ਚੁਣੌਤੀ Read More »

25 ਮਾਰਚ ਨੂੰ ਦਿੱਲੀ ਵੱਲ ਰਵਾਨਾ ਹੋਵੇਗਾ ਕਿਸਾਨਾਂ ਦਾ ਜੱਥਾ – ਸਰਵਨ ਸਿੰਘ ਪੰਧੇਰ

ਅੰਮ੍ਰਿਤਸਰ, 24 ਫਰਵਰੀ – ਪਿਛਲੇ ਦਿਨੀ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪਧੇਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦਾ ਜੱਥਾ ਪਹਿਲਾਂ 20 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਹੁਣ ਇਹ ਜੱਥਾ 25 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਵੇਗਾ ਇਸ ਦੇ ਨਾਲ ਹੀ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਵੱਲੋਂ 12 ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ ਹੈ ਅਤੇ ਸਾਡੀ ਮੰਗ ਹੈ ਕਿ ਉਸ ਨੂੰ ਮਤਾ ਪਾਸ ਕਰਕੇ ਕੇਂਦਰ ਸਰਕਾਰ ਕੋਲ ਭੇਜਿਆ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਹੈ ਉਸ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਵਿਦੇਸ਼ ਤੋਂ ਡਿਪੋਰਟ ਹੋ ਕੇ ਆਏ ਹਨ ਅਤੇ ਇਸ ਪਿੱਛੇ ਜਿਹੜੇ ਵੀ ਏਜਂਟ ਜਿੰਮੇਵਾਰ ਹਨ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਉਹਨਾਂ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕਬਜ਼ਾ ਕਰ ਰਹੀ ਹੈ ਚਾਹੇ ਉਹ ਬਠਿੰਡਾ ਹੋਵੇ ਚਾਹੇ ਗੁਰਦਾਸਪੁਰ ਜਾਂ ਤਰਨ ਤਾਰਨ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਜੇਕਰ ਕੋਈ ਸਰਕਾਰ ਜ਼ਬਰਦਸਤੀ ਕਿਸਾਨਾਂ ਦੀ ਜਮੀਨ ’ਤੇ ਕਬਜ਼ਾ ਕਰੇਗੀ ਤਾਂ ਅਸੀਂ ਉਸਦਾ ਵਿਰੋਧ ਵੀ ਕਰਾਂਗੇ।

25 ਮਾਰਚ ਨੂੰ ਦਿੱਲੀ ਵੱਲ ਰਵਾਨਾ ਹੋਵੇਗਾ ਕਿਸਾਨਾਂ ਦਾ ਜੱਥਾ – ਸਰਵਨ ਸਿੰਘ ਪੰਧੇਰ Read More »

ਮੰਗਲਵਾਰ ਨੂੰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਦੀ ਛੁੱਟੀ

ਹੁਸ਼ਿਆਰਪੁਰ, 24 ਫਰਵਰੀ – ਸ੍ਰੀ ਸ਼ਿਵਰਾਤਰੀ ਉਤਸਵ ਦੇ ਸਬੰਧ ਵਿਚ 25 ਫਰਵਰੀ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਵਿਦਿਅਕ ਸੰਸਥਾਵਾਂ ਵਿਚ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਐਲਾਨੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਸਕੂਲਾਂ/ਕਾਲਜਾਂ ਵਿਚ ਬੋਰਡ/ਯੂਨੀਵਰਸਿਟੀ/ਕਾਲਜ ਦੀਆਂ ਆਪਣੀਆਂ ਪ੍ਰੀਖਿਆਵਾਂ ਉਕਤ ਮਿਤੀ ’ਤੇ ਹੋ ਰਹੀਆਂ ਹਨ ਉਨ੍ਹਾਂ ਸਕੂਲਾਂ/ਕਾਲਜਾਂ ਵਿਚ ਇਹ ਛੁੱਟੀ ਦੇ ਹੁਕਮ ਲਾਗੂ ਨਹੀਂ ਹੋਣਗੇ।

ਮੰਗਲਵਾਰ ਨੂੰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਦੀ ਛੁੱਟੀ Read More »

ਰੂਸ ਦੀ ਮੀਰਾ ਐਂਡਰੀਵਾ ਨੇ ਜਿੱਤਿਆ ਦੁਬਈ ਓਪਨ ਖ਼ਿਤਾਬ

ਦੁਬਈ, 24 ਫਰਵਰੀ – ਰੂਸ ਦੀ 17 ਸਾਲਾ ਖਿਡਾਰਨ ਮੀਰਾ ਐਂਡਰੀਵਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਕਲਾਰਾ ਟੌਸਨ ਨੂੰ 7-6 (1), 6-1 ਨਾਲ ਹਰਾ ਕੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਹਾਸਲ ਕੀਤਾ। ਇਸ ਜਿੱਤ ਨਾਲ ਐਂਡਰੀਵਾ ਦਾ ਅਗਲੇ ਹਫ਼ਤੇ ਵਿਸ਼ਵ ਰੈਂਕਿੰਗਜ਼ ਵਿੱਚ ਪਹਿਲੀ ਵਾਰ ਸਿਖ਼ਰਲੇ 10 ਵਿੱਚ ਸ਼ਾਮਲ ਹੋਣਾ ਯਕੀਨੀ ਹੋ ਗਿਆ ਹੈ। ਉਹ 2007 ਵਿੱਚ ਨਿਕੋਲ ਵੈਦੀਸੋਵਾ ਤੋਂ ਬਾਅਦ ਅਜਿਹੀ ਪ੍ਰਾਪਤੀ ਕਰਨ ਵਾਲੀ ਪਹਿਲੀ ਖਿਡਾਰਨ ਬਣ ਜਾਵੇਗੀ। ਐਂਡਰੀਵਾ ਨੇ ਦੁਬਈ ਚੈਂਪੀਅਨਸ਼ਿਪ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਰੂਸ ਦੀ ਮੀਰਾ ਐਂਡਰੀਵਾ ਨੇ ਜਿੱਤਿਆ ਦੁਬਈ ਓਪਨ ਖ਼ਿਤਾਬ Read More »

ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ, ਵਿਰਾਟ ਕੋਹਲੀ ਨੇ ਜੜ੍ਹਿਆ 51ਵਾਂ ਸੈਂਕੜਾਂ

ਦੁਬਈ, 24 ਫਰਵਰੀ – ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ ਤੂਫਾਨੀ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਵਿਰਾਟ ਨੇ ਵਨਡੇ ਵਿਸ਼ਵ ਕੱਪ 2023 ‘ਚ ਨਿਊਜ਼ੀਲੈਂਡ ਖਿਲਾਫ ਆਪਣਾ ਆਖਰੀ ਵਨਡੇ ਸੈਂਕੜਾ ਲਗਾਇਆ ਸੀ। ਇਸ ਤੋਂ ਬਾਅਦ ਵਨਡੇ ‘ਚ ਕੋਹਲੀ ਦਾ ਇਹ ਪਹਿਲਾ ਸੈਂਕੜਾ ਹੈ। ਇਸ ਨਾਲ ਭਾਰਤ ਨੇ ਚੈਂਪੀਅਨਸ ਟਰਾਫੀ 2025 ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਵਨਡੇ ਕਰੀਅਰ ਦਾ 51ਵਾਂ ਸੈਂਕੜਾ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ‘ਚ ਵਿਰਾਟ ਕੋਹਲੀ ਨੇ ਆਪਣਾ 51ਵਾਂ ਵਨਡੇ ਸੈਂਕੜਾ ਲਗਾਇਆ। ਇਸ ਮੈਚ ‘ਚ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 51ਵਾਂ ਸੈਂਕੜਾ ਲਗਾਇਆ ਹੈ। ਉਹ ਦੁਨੀਆ ਭਰ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਇੱਕਲੌਤਾ ਬੱਲੇਬਾਜ਼ ਹੈ। ਕੋਹਲੀ ਦਾ ਸੈਂਕੜਾ ਉਸ ਸਮੇਂ ਆਇਆ ਜਦੋਂ ਭਾਰਤ ਪਾਕਿਸਤਾਨ ਤੋਂ ਜਿੱਤ ਲਈ ਲੋੜੀਂਦੇ 242 ਦੌੜਾਂ ਦਾ ਪਿੱਛਾ ਕਰ ਰਿਹਾ ਸੀ। ਕਿਵੇਂ ਰਹੀ ਵਿਰਾਟ ਕੋਹਲੀ ਦੀ ਪਾਰੀ ਇਸ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਕ੍ਰੀਜ਼ ‘ਤੇ ਆਏ। ਉਸ ਨੇ ਤੀਜੇ ਨੰਬਰ ‘ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਨੇ 111 ਗੇਂਦਾਂ ‘ਚ 7 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਉਸ ਨੇ 62 ਗੇਂਦਾਂ ‘ਚ 4 ਚੌਕਿਆਂ ਦੀ ਮਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ ਸਨ। ਉਸ ਦੀ 100 ਦੌੜਾਂ ਦੀ ਅਜੇਤੂ ਪਾਰੀ ਨੇ ਭਾਰਤ ਨੂੰ ਸੈਮੀਫਾਈਨਲ ਤੱਕ ਪਹੁੰਚਾਇਆ ਹੈ। ਮੈਚ ‘ਚ ਵਿਰਾਟ ਕੋਹਲੀ ਨੇ ਬਣਾਏ 2 ਵੱਡੇ ਰਿਕਾਰਡ ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 14,000 ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਵਿਰਾਟ ਭਾਰਤ ਲਈ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲੇ ਖਿਡਾਰੀ ਵੀ ਬਣ ਗਏ ਹਨ। ਵਨਡੇ ‘ਚ ਉਨ੍ਹਾਂ ਦੇ ਨਾਂ ਕੁੱਲ 158 ਕੈਚ ਦਰਜ ਹਨ। ਇਨ੍ਹਾਂ ਦੋ ਵੱਡੇ ਰਿਕਾਰਡਾਂ ਨਾਲ ਵਿਰਾਟ ਕੋਹਲੀ ਨੇ ਦਿਖਾ ਦਿੱਤਾ ਹੈ ਕਿ ਉਹ ਵੱਡੇ ਟੂਰਨਾਮੈਂਟਾਂ ਦਾ ਖਿਡਾਰੀ ਹੈ। ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.4 ਓਵਰਾਂ ਵਿੱਚ 10 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ। ਭਾਰਤ ਨੇ 242 ਦੌੜਾਂ ਦਾ ਟੀਚਾ 43ਵੇਂ ਓਵਰ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਪਾਕਿਸਤਾਨ ਲਈ ਸੌਦ ਸ਼ਕੀਲ ਨੇ 62, ਮੁਹੰਮਦ ਰਿਜ਼ਵਾਨ ਨੇ 46 ਅਤੇ ਖੁਸ਼ਦਿਲ ਸ਼ਾਹ ਨੇ 38 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਭਾਰਤ ਲਈ ਵਿਰਾਟ ਕੋਹਲੀ ਨੇ 100 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਸ਼੍ਰੇਅਸ ਅਈਅਰ ਨੇ 56 ਦੌੜਾਂ ਅਤੇ ਸ਼ੁਭਮਨ ਗਿੱਲ ਨੇ 46 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਖੁਸ਼ਦਿਲ ਸ਼ਾਹ ਅਤੇ ਅਬਰਾਰ ਅਹਿਮਦ ਨੇ 1-1 ਵਿਕਟ ਲਿਆ।

ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ, ਵਿਰਾਟ ਕੋਹਲੀ ਨੇ ਜੜ੍ਹਿਆ 51ਵਾਂ ਸੈਂਕੜਾਂ Read More »

ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ ਅੱਜ ਦੇ ਦਿਨ 1582 ਵਿੱਚ ਗ੍ਰੈਗੋਰੀਅਨ ਕਲੰਡਰ ਦਾ ਐਲਾਨ ਕੀਤਾ ਸੀ

ਔਕਲੈਂਡ, 24 ਫਰਵਰੀ (ਹਰਜਿੰਦਰ ਸਿੰਘ ਬਸਿਆਲਾ) – ਗ੍ਰੈਗੋਰੀਅਨ ਕਲੰਡਰ ਉਹ ਕੈਲੰਡਰ ਹੈ ਜੋ ਹੁਣ ਸਾਰੀ ਦੁਨੀਆਂ ’ਚ ਵਰਤਿਆ ਜਾਂਦਾ ਹੈ। ਇਹ ਜੂਲੀਅਨ ਕਲੰਡਰ ਦਾ ਸੋਧਿਆ ਹੋਇਆ ਰੂਪ ਹੈ। ਪੋਪ ਗ੍ਰੈਗੋਰੀ ਨੇ ਸੋਲ੍ਹਵੀਂ ਸਦੀ ਵਿੱਚ ਇਸ ਵਿੱਚ ਆਖ਼ਰੀ ਕਾਬਲ-ਏ-ਜ਼ਿਕਰ ਤਬਦੀਲੀ ਕੀਤੀਆਂ ਸਨ ਇਸ ਲਈ ਇਸਨੂੰ ਗ੍ਰੈਗੋਰੀਅਨ ਕਲੰਡਰ ਕਿਹਾ ਜਾਂਦਾ ਹੈ। ਜੂਲੀਅਨ ਕੈਲੰਡਰ ਦੇ ਵਿਚ ਸਾਲ ਦੀ ਗਿਣਤੀ 365 ਦਿਨ ਅਤੇ 6 ਘੰਟੇ ਮੰਨੀ ਜਾਂਦੀ ਸੀ, ਪਰ ਇਸ ਕਮਾਲ ਦੇ ਬੰਦੇ ਨੇ ਐਨੀ ਬਾਰਾਕੀ ਨਾਲ ਖੋਜ ਕੀਤੀ ਕਿ ਇਸਨੇ ਸਾਲ ਦੀ ਲੰਬਾਈ 365 ਦਿਨ 5 ਘੰਟੇ 48.25 ਸੈਕਿੰਡ ਸਿੱਧ ਕਰ ਦਿੱਤੀ। ਪਹਿਲਾਂ ਕੁਝ ਦੇਸ਼ ਮੰਨੇ ਫਿਰ ਆਖਿਰ ਸਭ ਨੂੰ ਮੰਨਣਾ ਪੈ ਗਿਆ। 24 ਫਰਵਰੀ 1582 ਨੂੰ ਜੂਲੀਅਨ ਕੈਲੰਡਰ ਦੇ ਵਿਚ ਸੋਧ ਦਾ ਐਲਾਨ ਕਰ ਦਿੱਤਾ ਗਿਆ ਸੀ। ਗ੍ਰੈਗੋਰੀਅਨ ਕਲੰਡਰ ਦੀ ਮੂਲ ਇਕਾਈ ਦਿਨ ਹੁੰਦੀ ਹੈ। 365 ਦਿਨਾਂ ਦਾ ਇੱਕ ਸਾਲ ਹੁੰਦਾ ਹੈ, ਪਰ ਹਰ ਚੌਥਾ ਸਾਲ 366 ਦਿਨ ਦਾ ਹੁੰਦਾ ਹੈ ਜਿਸ ਨੂੰ ਲੀਪ ਦਾ ਸਾਲ ਕਹਿੰਦੇ ਹਨ। ਸੂਰਜ ਉੱਤੇ ਆਧਾਰਿਤ ਪੰਚਾਂਗ (ਕੈਲੰਡਰ ਹਰ 400 ਸਾਲ ਬਾਅਦ ਦੁਹਰਾਇਆ ਜਾਂਦਾ ਹੈ) ਹਰ 146,097 ਦਿਨਾਂ ਬਾਅਦ ਦੁਹਰਾਇਆ ਜਾਂਦਾ ਹੈ। ਇਸਨੂੰ 400 ਸਾਲਾਂ ਵਿੱਚ ਵੰਡਿਆ ਗਿਆ ਹੈ। ਅਤੇ ਇਹ 20871 ਹਫ਼ਤੇ ਦੇ ਬਰਾਬਰ ਹੁੰਦਾ ਹੈ। ਇਨ੍ਹਾਂ 400 ਸਾਲਾਂ ਵਿੱਚ 303 ਸਾਲ ਆਮ ਸਾਲ ਹੁੰਦੇ ਹਨ ਅਤੇ 97 ਲੀਪ ਦੇ ਸਾਲ। ਇਹ ਕੈਲੰਡਰ ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ 1582 ਵਿੱਚ ਤਿਆਰ ਕਰ ਕੇ ਲਾਗੂ ਕੀਤਾ ਸੀ। ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਲਾਗੂ ਸੀ। ਜੂਲੀਅਨ ਕੈਲੰਡਰ ਦਾ ਆਖ਼ਰੀ ਦਿਨ 4 ਅਕਤੂਬਰ, 1582 ਸੀ (ਅਤੇ ਉਦੋਂ ਜੋੜ ਗਿਣਤੀ ਵਿੱਚ 10 ਦਿਨ ਦਾ ਫ਼ਰਕ ਹੋਣ ਕਾਰਨ) ਗਰੈਗੋਰੀਅਨ ਕੈਲੰਡਰ ਦਾ ਪਹਿਲਾ ਦਿਨ 15 ਅਕਤੂਬਰ ਸੀ। ਇਸ ਨੂੰ ਸਭ ਤੋਂ ਪਹਿਲਾਂ 1582 ਵਿੱਚ ਹੀ ਕੈਥੋਲਿਕ ਦੇਸ਼ਾਂ ਸਪੇਨ, ਪੁਰਤਗਾਲ ਤੇ ਇਟਲੀ ਨੇ ਲਾਗੂ ਕੀਤਾ ਸੀ। ਫ਼ਰਾਂਸ ਨੇ 9 ਦਸੰਬਰ, 1582 ਨੂੰ ਮੰਨ ਲਿਆ ਅਤੇ ਉਥੇ ਅਗਲਾ ਦਿਨ 20 ਦਸੰਬਰ ਸੀ (ਉਹਨਾਂ ਵੀ 10 ਦਿਨ ਖ਼ਤਮ ਕਰ ਦਿਤੇ) ਸਨ। ਪਹਿਲਾਂ ਤਾਂ ਇਸ ਨੂੰ ਸਿਰਫ਼ ਕੈਥੋਲਿਕ ਦੇਸ਼ਾਂ ਨੇ ਹੀ ਲਾਗੂ ਕੀਤਾ ਪਰ ਫਿਰ 1700 ਵਿੱਚ ਪ੍ਰੋਟੈਸਟੈਂਟ ਦੇਸ਼ਾਂ ਨੇ ਵੀ ਮਨਜ਼ੂਰ ਕਰ ਲਿਆ। ਇੰਗਲੈਂਡ ਨੇ ਇਸ ਕੈਲੰਡਰ ਨੂੰ 1752 ਵਿੱਚ ਲਾਗੂ ਕੀਤਾ, ਉਥੇ 2 ਸਤੰਬਰ, 1752 ਤੋਂ ਅਗਲਾ ਦਿਨ 14 ਸਤੰਬਰ ਸੀ (ਹੁਣ 11 ਦਿਨ ਐਡਜਸਟ ਕਰਨੇ ਪਏ ਸਨ)। ਰੂਸ ਨੇ ਇਸ ਨੂੰ 1 ਫ਼ਰਵਰੀ, 1918 ਤੋਂ ਲਾਗੂ ਕੀਤਾ ਪਰ ਉਥੇ 31 ਜਨਵਰੀ, 1918 ਤੋਂ ਅਗਲਾ ਦਿਨ 14 ਫ਼ਰਵਰੀ ਸੀ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ)। ਯੂਰਪ ਵਿੱਚ ਯੂਨਾਨ ਨੇ ਇਸ ਕੈਲੰਡਰ ਨੂੰ ਸਭ ਤੋਂ ਬਾਅਦ ਵਿੱਚ ਲਾਗੂ ਕੀਤਾ ਸੀ; ਉਥੇ 15 ਫ਼ਰਵਰੀ, 1923 ਤੋਂ ਅਗਲਾ ਦਿਨ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ) 1 ਮਾਰਚ ਬਣਿਆ ਸੀ। ਸਿੱਖ ਤਵਾਰੀਖ਼ ਵਿੱਚ 1699 ਵਿੱਚ ਵਿਸਾਖੀ 29 ਮਾਰਚ ਨੂੰ ਸੀ, ਪਰ 1763 ਵਿੱਚ 10 ਅਪ੍ਰੈਲ ਨੂੰ ਆਉਣ ਦਾ ਕਾਰਨ ਇਹ ਸੀ ਕਿ ਬਰਤਾਨਵੀ ਹਕੂਮਤ ਨੇ 1752 ਵਿੱਚ ਇਸ ਕੈਲੰਡਰ ਨੂੰ ਬ੍ਰਿਟਿਸ਼ ਇੰਡੀਆ ਵਿੱਚ ਲਾਗੂ ਕਰ ਲਿਆ ਸੀ ਤੇ ਇਸ ਨਾਲ ਵਿਚਕਾਰਲੇ 12 ਦਿਨ ਐਡਜਸਟ ਹੋ ਗਏ ਸਨ। ਜੂਲੀਅਨ ਕੈਲੰਡਰ ਅਨੁਸਾਰ ਦਿਨ ਦੀ ਆਰੰਭਤਾ ਦਾ ਸਮਾਂ ਵੀ ਯੂਨੀਵਰਸਲ ਟਾਈਮ ਦੇ ਅਨੁਸਾਰ ਹੋਇਆ ਕਰਦਾ ਸੀ ਅਤੇ ਇਹ ਸ਼ਾਮ ਦਾ ਹੁੰਦਾ ਸੀ। ਜਿਸ ਦਿਨ ਅੰਮ੍ਰਿਤ ਛਕਾਇਆ ਗਿਆ ਸੀ ਉਸ ਦਿਨ ਬਿਕਰਮੀ ਸੰਮਤ ਪਹਿਲੀ ਵੈਸਾਖ 1756 ਸੀ। ਭਾਰਤ ਦੇ ਵਿਚ ਗਰੈਗਰੀ ਕੈਲੰਡਰ ਨੂੰ 1752 ਦੇ ਵਿਚ ਲਾਗੂ ਕੀਤਾ ਗਿਆ ਸੀ।

ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ ਅੱਜ ਦੇ ਦਿਨ 1582 ਵਿੱਚ ਗ੍ਰੈਗੋਰੀਅਨ ਕਲੰਡਰ ਦਾ ਐਲਾਨ ਕੀਤਾ ਸੀ Read More »