January 29, 2025

ਟਰੰਪ ਨੇ ਪੁਲਾੜ ’ਚ ਫਸੀ ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣ ਲਈ ਐਲੋਨ ਮਸਕ ਤੋਂ ਮਦਦ ਮੰਗੀ

ਨਵੀਂ ਦਿੱਲੀ, 29 ਜਨਵਰੀ – ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਕਈ ਮਹੀਨਿਆਂ ਤੋਂ ਪੁਲਾੜ ’ਚ ਫਸੀ ਹੋਈ ਹੈ। ਹੁਣ ਉਸ ਦੀ ਮਦਦ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਨ ਮਸਕ ਤੋਂ ਮਦਦ ਮੰਗੀ ਹੈ। ਐਲਨ ਮਸਕ ਨੇ ਇਸ ਬਾਰੇ X ‘ਤੇ ਪੋਸਟ ਕੀਤੀ ਹੈ। ਐਲਨ ਮਸਕ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਦੋ ਬੋਇੰਗ ਸਟਾਰਲਾਈਨਰ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੀ ਜਲਦੀ ਵਾਪਸੀ ਦੀ ਸਹੂਲਤ ਦੇਣ ਲਈ ਕਿਹਾ ਸੀ, ਜੋ ਜੂਨ 2024 ਤੋਂ ਪੁਲਾੜ ਸਟੇਸ਼ਨ ‘ਤੇ ਹਨ। ਨਾਸਾ ਨੇ ਸਪੇਸਐਕਸ ਨੂੰ ਕੀਤਾ ਸੀ ਸ਼ਾਮਿਲ ਸਪੇਸਐਕਸ ਦੇ ਸੀਈਓ ਨੇ ਦਾਅਵਾ ਕੀਤਾ ਕਿ ਇਹ ਬਹੁਤ ਭਿਆਨਕ ਸੀ ਕਿ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇੰਨੇ ਲੰਬੇ ਸਮੇਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵਿਚ ਛੱਡ ਦਿੱਤਾ ਗਿਆ ਸੀ। ਭਾਵੇਂ ਹੀ ਨਾਸਾ ਨੇ ਆਪਣੇ ਕਰੂ-9 ਮਿਸ਼ਨ ਦੇ ਹਿੱਸੇ ਵਜੋਂ ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਕਈ ਮਹੀਨੇ ਪਹਿਲਾਂ ਹੀ ਸਪੇਸਐਕਸ ਨੂੰ ਸ਼ਾਮਿਲ ਕਰ ਲਿਆ ਸੀ। ਮਾਸਕ ਨੇ ਇਕ ਪੋਸਟ ’ਚ ਕਿਹਾ ਕਿ “@POTUS ਨੇ @SpaceX ਨੂੰ @Space_Station ‘ਤੇ ਫਸੇ ਦੋ ਪੁਲਾੜ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਘਰ ਲਿਆਉਣ ਲਈ ਕਿਹਾ ਹੈ,ਅਸੀਂ ਇਹ ਕਰਾਂਗੇ।’ਨਾਸਾ ਨੇ ਲਗਾਤਾਰ ਕਿਹਾ ਹੈ ਕਿ ਪੁਲਾੜ ਯਾਤਰੀ ਫਸੇ ਨਹੀਂ ਹਨ ਤੇ ਚੰਗੀ ਸਿਹਤ ਵਿਚ ਹਨ ਅਤੇ ਦੂਜੇ ਲੋਕਾਂ ਨਾਲ ਜੁੜੇ ਹੋਏ ਹਨ। ਕਈ ਵਾਰ ਲਿਆਉਣ ਦੀ ਕੀਤੀ ਕੋਸ਼ਿਸ਼ ? – ਬੁੱਚ ਵਿਲਮੋਰ ਤੇ ਸੁਨੀਤਾ ਵਿਲੀਅਮਜ਼ ਜੂਨ 2024 ਵਿਚ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਆਈਐਸਐਸ ਲਈ ਰਵਾਨਾ ਹੋਏ ਸਨ। – ਇਹ ਉਡਾਣ, ਜੋ ਸਿਰਫ਼ 10 ਦਿਨ ਚੱਲਣ ਵਾਲੀ ਸੀ, ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। – ਪੁਲਾੜ ਸਟੇਸ਼ਨ ‘ਤੇ ਪਹੁੰਚਣ ਤੋਂ ਬਾਅਦ ਨਾਸਾ ਅਤੇ ਬੋਇੰਗ ਨੇ ਪੁਲਾੜ ਯਾਨ ਦੀਆਂ ਸਮੱਸਿਆਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਹਫ਼ਤਿਆਂ ਤੱਕ ਕੰਮ ਕੀਤਾ ਪਰ ਅੰਤ ਵਿਚ ਫੈਸਲਾ ਕੀਤਾ ਕਿ ਸਟਾਰਟਲਾਈਨਰ ਨੂੰ ਚਾਲਕ ਦਲ ਦੇ ਨਾਲ ਵਾਪਸ ਲਿਆਉਣਾ ਬਹੁਤ ਮੁਸ਼ਕਲ ਸੀ। ਪੁਲਾੜ ਏਜੰਸੀ ਨੇ ਕੀਤਾ ਸੀ ਐਲਾਨ ਅਗਸਤ 2024 ਵਿਚ ਪੁਲਾੜ ਏਜੰਸੀ ਨੇ ਐਲਾਨ ਕੀਤਾ ਕਿ ਉਸ ਨੇ ਸਪੇਸਐਕਸ ਨੂੰ ਸਪੇਸਐਕਸ ਕਰੂ-9 ਕੈਪਸੂਲ ‘ਤੇ ਵਿਲੀਅਮਜ਼ ਅਤੇ ਵਿਲਮੋਰ ਨੂੰ ਘਰ ਲਿਆਉਣ ਲਈ ਕਿਹਾ ਹੈ। ਦੋ ਪੁਲਾੜ ਯਾਤਰੀਆਂ ਨੂੰ ਕਰੂ-9 ‘ਚ ਰੱਖਿਆ ਗਿਆ ਸੀ, ਨਾਸਾ ਨੇ ਚਾਰ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਦੋ ਨੂੰ ਹਟਾ ਦਿੱਤਾ ਸੀ ਜਿਨ੍ਹਾਂ ਨੂੰ ਸਤੰਬਰ ਵਿਚ ਸਪੇਸਐਕਸ ਡਰੈਗਨ ‘ਤੇ ਲਾਂਚ ਕਰਨ ਲਈ ਨਿਰਧਾਰਤ ਕੀਤਾ ਗਿਆ ਸੀ।

ਟਰੰਪ ਨੇ ਪੁਲਾੜ ’ਚ ਫਸੀ ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣ ਲਈ ਐਲੋਨ ਮਸਕ ਤੋਂ ਮਦਦ ਮੰਗੀ Read More »

ਅਖਿਲੇਸ਼ ਯਾਦਵ ਨੇ ਯੋਗੀ ਤੋਂ ਮੰਗਿਆ ਅਸਤੀਫ਼ਾ

ਮਹਾਂਕੁੰਭ, 29 ਜਨਵਰੀ – ਪ੍ਰਯਾਗਰਾਜ ਮਹਾਂਕੁੰਭ ਮੇਲਾ 2025 ਦੌਰਾਨ ਮੌਨੀ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਸੰਗਮ ਵਿਖੇ ਭਗਦੜ ਮਚਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। 70 ਤੋਂ ਵੱਦ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ, ਵਿਰੋਧੀ ਪਾਰਟੀਆਂ ਨੇ ਇਸ ਹਾਦਸੇ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਰਤੀ ਫ਼ੌਜ ਬੁਲਾਉਣ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਹੈ ਕਿ ਜੋ ਲੋਕ ਵਿਸ਼ਵ ਪੱਧਰੀ ਪ੍ਰਣਾਲੀ ਦਾ ਦਾਅਵਾ ਕਰ ਰਹੇ ਸਨ, ਉਨ੍ਹਾਂ ਨੂੰ ਹਾਦਸੇ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹੁਣ ਜਦੋਂ ‘ਵਿਸ਼ਵ ਪੱਧਰੀ ਵਿਵਸਥਾ’ ਸਥਾਪਤ ਕਰਨ ਦੇ ਦਾਅਵਿਆਂ ਪਿੱਛੇ ਸੱਚਾਈ ਸਾਹਮਣੇ ਆ ਗਈ ਹੈ, ਤਾਂ ਜਿਹੜੇ ਲੋਕ ਇਹ ਦਾਅਵੇ ਅਤੇ ਝੂਠਾ ਪ੍ਰਚਾਰ ਕਰ ਰਹੇ ਸਨ, ਉਨ੍ਹਾਂ ਨੂੰ ਇਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।”

ਅਖਿਲੇਸ਼ ਯਾਦਵ ਨੇ ਯੋਗੀ ਤੋਂ ਮੰਗਿਆ ਅਸਤੀਫ਼ਾ Read More »

50 ਲੱਖ ਰੁਪਏ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਕੀਤਾ ਬਰੀ

ਲੋਹੀਆਂ ਖਾਸ, 29 ਜਨਵਰੀ – ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਖ ਮਾਸਟਰਮਾਇੰਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫਰੀਦਕੋਟ ਅਦਾਲਤ ਨੇ 2021 ਦੇ ਇਕ ਪੁਰਾਣੇ ਰੰਗਦਾਰੀ ਦੇ ਮਾਮਲੇ ਵਿਚ ਲਾਰੈਂਸ ਨੂੰ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਸਾਲ 2021 ‘ਚ ਲਾਰੇਂਸ ਬਿਸ਼ਨੋਈ ਖਿਲਾਫ ਕੋਟਕਪੂਰਾ ਸਿਟੀ ਅੰਦਰ ਦਰਜ਼ ਇੱਕ ਫਿਰੌਤੀ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ ਆਰੋਪੀ ਲਾਰੇਂਸ ਬਿਸ਼ਨੋਈ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ।ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਟਸਐਪ ਉਤੇ ਕਾਲ ਕਰ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਦੇ ਹੋਏ ਲਾਰੇਂਸ ਬਿਸ਼ਨੋਈ ਲਈ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਉਸ ਦੀ ਡਿਮਾਂਡ ਪੁਰੀ ਨਾ ਕਰਨ ਦੀ ਸੂਰਤ ਵਿਚ ਵਪਾਰੀ ਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁਚਾਉਣ ਦੀ ਧਮਕੀ ਦਿੱਤੀ ਗਈ ਸੀ।ਹੁਣ ਉਸ ਮਾਮਲੇ ਵਿਚ ਅਦਾਲਤ ਵੱਲੋਂ ਲਾਰੈਂਸ ਖਿਲਾਫ ਪੁਖ਼ਤਾ ਸਬੂਤ ਨਾ ਹੋਣ ਦੀ ਸੂਰਤ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ।

50 ਲੱਖ ਰੁਪਏ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਕੀਤਾ ਬਰੀ Read More »

ਭੋਜਨ ਸੁਰੱਖਿਆ ਦਾ ਆਧਾਰ ਟਿਕਾਊ ਖੇਤੀ ਆਮਦਨੀ/ਦਵਿੰਦਰ ਸ਼ਰਮਾ

ਬਰਿਜ ਡਿਕਸ਼ਨਰੀ ਮੁਤਾਬਿਕ ‘ਮੂਨਸ਼ੌਟ’ ਦਾ ਮਤਲਬ ਹੈ ਕੁਝ ਅਸੰਭਵ ਕਰਨ ਲਈ ਹਿੰਮਤੀ ਯੋਜਨਾ ਬਣਾਉਣਾ। ਇਸ ਲਈ ਜਦੋਂ 150 ਤੋਂ ਵੱਧ ਨੋਬੇਲ ਪੁਰਸਕਾਰ ਤੇ ਵਿਸ਼ਵ ਖ਼ੁਰਾਕ ਸਨਮਾਨ ਜੇਤੂਆਂ ਨੇ ਖੁੱਲ੍ਹਾ ਖ਼ਤ ਲਿਖਦਿਆਂ ਧਰਤੀ ਪੱਖੀ ਮੂਨਸ਼ੌਟ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ ਜੋ ਬਾਅਦ ’ਚ ਖ਼ੁਰਾਕ ਉਤਪਾਦਨ ’ਚ ਕੇਵਲ ਵਾਧੇ ਦਾ ਹੀ ਨਹੀਂ ਬਲਕਿ ਸਾਰਥਕ ਵਾਧੇ ਦਾ ਕਾਰਨ ਬਣਨਗੀਆਂ; ਉਹ ਵਾਧਾ ਜੋ ਮੌਜੂਦਾ ਰਫ਼ਤਾਰ ’ਤੇ 2050 ਤੱਕ ਦੁਨੀਆ ਭਰ ਦੇ ਲੋਕਾਂ ਨੂੰ ਰਜਾਉਣ ਦੀ ਵੱਡੀ ਚੁਣੌਤੀ ਦੇ ਪੱਖ ਤੋਂ ਲਗਭਗ ਅਸੰਭਵ ਜਾਪ ਰਿਹਾ ਹੈ। ਉਦੋਂ ਮਾਹਿਰ ਇਸ ਸੱਦੇ ਰਾਹੀਂ ਵੇਲੇ ਸਿਰ ਕਦਮ ਚੁੱਕਣ ਦੀ ਸਪਸ਼ਟ ਚਿਤਾਵਨੀ ਦੇਣ ਦਾ ਹੀਲਾ ਕਰ ਰਹੇ ਹਨ। ਚਿੱਠੀ ਵਿੱਚ ਚਿਤਾਵਨੀ ਹੈ, “ਅਸੀਂ ਭਵਿੱਖ ਦੀਆਂ ਖ਼ੁਰਾਕ ਲੋੜਾਂ ਪੂਰਨ ਦੇ ਰਾਹ ਉੱਤੇ ਬਿਲਕੁਲ ਨਹੀਂ ਹਾਂ ਬਲਕਿ ਨੇੜੇ-ਤੇੜੇ ਵੀ ਨਹੀਂ ਹਾਂ।” ਇਸ ’ਤੇ ਸਾਡੇ ਸਮਿਆਂ ਦੀਆਂ ਕੁਝ ਸਭ ਤੋਂ ਵੱਡੀਆਂ ਹਸਤੀਆਂ ਦੇ ਦਸਤਖ਼ਤ ਹਨ ਜਿਵੇਂ ਨੋਬੇਲ ਨਾਲ ਸਨਮਾਨਿਤ 14ਵੇਂ ਦਲਾਈ ਲਾਮਾ, ਜੋਸੇਫ ਸਟਿਗਲਿਟਜ਼, ਕੈਲਾਸ਼ ਸਤਿਆਰਥੀ, ਰੌਬਰਟ ਹੂਬਰ, ਡੈਰਨ ਐਸਮੋਗਲੂ ਤੇ ਸਰ ਜੌਹਨ ਈ ਵਾਕਰ, ਵਿਸ਼ਵ ਖ਼ੁਰਾਕ ਪੁਰਸਕਾਰ ਜੇਤੂ ਜਿਵੇਂ ਡਾ. ਗੁਰਦੇਵ ਸਿੰਘ ਖੁਸ਼, ਪੇਰ ਪਿਨਸਟਰੱਪ-ਐਂਡਰਸਨ, ਰਤਨ ਲਾਲ ਤੇ ਹਾਂਸ ਆਰ ਹੈਰਨ। ਚਿੱਠੀ ਦੇ ਅਖੀਰ ’ਚ ਦਰਜ ਹੈ, “ਵਿਗਿਆਨ ਤੇ ਖੋਜ ਦੇ ਮੋਹਰੀਆਂ ਵਜੋਂ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਚਿਤਾਵਨੀ ਦੇਣ ਲੱਗਿਆਂ ਤੁਸੀਂ ਸਾਡੇ ਨਾਲ ਖੜ੍ਹੇ ਹੋਵੋ, (ਆਓ) ਇਕੱਠੇ ਹੋ ਕੇ ਆਪਣੀਆਂ ਉਮੰਗਾਂ ਨੂੰ ਪ੍ਰਗਟ ਕਰੀਏ ਤੇ ਸੰਸਾਰ ਦੀ ਭੋਜਨ ਤੇ ਪੋਸ਼ਣ ਸੁਰੱਖਿਆ ਯਕੀਨੀ ਬਣਾਉਣ ਲਈ ਖੋਜ ਨੂੰ ਸਿਖਰਲੇ ਪੱਧਰ ’ਤੇ ਲਿਜਾਣ ਦੀ ਵਕਾਲਤ ਕਰੀਏ।” ਜਦੋਂ ਸੰਸਾਰ ਪਹਿਲਾਂ ਹੀ 2050 ਤੱਕ 9.8 ਅਰਬ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲੋੜੀਂਦੀ ਖ਼ੁਰਾਕ ਪੈਦਾ ਕਰ ਰਿਹਾ ਹੈ, ਇਹ ਕੇਵਲ ਦਿਖਾਉਂਦਾ ਹੈ ਕਿ ਖ਼ੁਰਾਕੀ ਕਮੀਆਂ- 80 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹਨ, ਸਿਰਫ਼ ਉਤਪਾਦਨ ਵਿੱਚ ਗਿਰਾਵਟ ਕਰ ਕੇ ਨਹੀਂ ਬਲਕਿ ਇਹ ਖ਼ੁਰਾਕੀ ਕਮੀਆਂ ਗ਼ਲਤ ਨੀਤੀਆਂ ਦਾ ਸਿੱਟਾ ਹਨ। ‘ਹੰਗਰ’ਸ ਟਿਪਿੰਗ ਪੁਆਇੰਟ’ ਦੇ ਸਿਰਲੇਖ ਹੇਠ ਇਸ ਖ਼ਤ ’ਚ ਪਸ਼ੂਆਂ ਦੀ ਖ਼ੁਰਾਕ ਲਈ ਕੌਮਾਂਤਰੀ ਕੋਸ਼ਿਸ਼ਾਂ ਤੇ ਕੁਝ ਹੋਰ ਨੁਕਤਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਇਹ ‘ਜਲਵਾਯੂ ਤਬਦੀਲੀ ਨਾਲ ਸਬੰਧਿਤ ਕਠੋਰ ਮੌਸਮੀ ਘਟਨਾਵਾਂ ਦੇ ਵਧਣ’ ਦਾ ਜ਼ਿਕਰ ਜ਼ਰੂਰ ਕਰਦਾ ਹੈ। ਖੁਰਾਕ ਤੇ ਪੋਸ਼ਣ ਦਾ ਸੰਕਟ ਇਸ ਸਦੀ ਦੇ ਅੱਧ ਤੱਕ ਕੇਵਲ ਬਦਤਰ ਹੋਵੇਗਾ। ਪੱਤਰ ’ਚ ਹੋਰ ਕਈ ਕਾਰਕਾਂ ਜਿਵੇਂ ਭੋਂ ਖੋਰ, ਭੂਮੀ ਪਤਨ, ਜੈਵ ਭਿੰਨਤਾ ਦਾ ਨੁਕਸਾਨ, ਪਾਣੀ ਦੀ ਕਮੀ ਤੇ ਦੁਨੀਆ ਭਰ ’ਚ ਹੋ ਰਹੇ ਟਕਰਾਅ ਨਾਲ ਉਤਪਾਦਕਤਾ ਘਟਣ ਦਾ ਜ਼ਿਕਰ ਬਿਲਕੁਲ ਦਰੁਸਤ ਢੰਗ ਨਾਲ ਕੀਤਾ ਗਿਆ ਹੈ। ਯਕੀਨਨ, ਇਹ ਚਿੰਤਾ ਦਾ ਵਿਸ਼ਾ ਹੈ ਹਾਲਾਂਕਿ ਪੱਤਰ ਮੱਕੀ ਦਾ ਜ਼ਿਕਰ ਨਹੀਂ ਕਰਦਾ ਜੋ ਅਫਰੀਕਾ ਦਾ ਮੁੱਖ ਭੋਜਨ ਹੈ ਅਤੇ ਜਿਸ ਦੀ ਪੈਦਾਵਾਰ ਆਉਣ ਵਾਲੇ ਸਮਿਆਂ ’ਚ ਘਟ ਸਕਦੀ ਹੈ। ਖ਼ੁਰਾਕ ਤੇ ਪੋਸ਼ਣ ਸੁਰੱਖਿਆ ਦੀਆਂ ਆਲਮੀ ਚੁਣੌਤੀਆਂ ਦਾ ਸਾਹਮਣਾ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਸੰਸਾਰ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਫੌਰੀ ਤੌਰ ’ਤੇ ਹੱਥ ਮਿਲਾਉਣ ਤੇ ਇਕਜੁੱਟ ਹੋਣ ਦੀ ਲੋੜ ਹੈ। ਮਸਲਨ, ਅਮਰੀਕਾ ’ਚ ਘਰੇਲੂ ਮੱਕੀ ਉਤਪਾਦਨ ਦਾ 44 ਪ੍ਰਤੀਸ਼ਤ ਇਥਾਨੋਲ ਉਤਪਾਦਨ ਲਈ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ‘ਨਿਊ ਸਾਇੰਟਿਸਟ’ ਪੱਤ੍ਰਿਕਾ ਦੀ ਰਿਪੋਰਟ (14 ਮਾਰਚ 2022) ਦੱਸਦੀ ਹੈ ਕਿ 9 ਕਰੋੜ ਟਨ ਅਨਾਜ ਇਥਾਨੋਲ ਲਈ ਰੱਖਿਆ ਜਾ ਰਿਹਾ ਸੀ ਤੇ ਯੂਰੋਪੀਅਨ ਯੂਨੀਅਨ 1.2 ਕਰੋੜ ਟਨ ਇਥਾਨੋਲ ਵਰਤ ਰਹੀ ਸੀ। ਕਣਕ ਤੇ ਮੱਕੀ ਤੋਂ ਬਣਨ ਵਾਲੇ ਇਸ ਪਦਾਰਥ ਨੂੰ ਆਟੋਮੋਬਾਈਲ ਲਈ ਰੱਖਿਆ ਜਾ ਰਿਹਾ ਸੀ। ਯੂਰੋਪੀਅਨ ਯੂਨੀਅਨ 35 ਲੱਖ ਟਨ ਤਾੜ ਦੇ ਤੇਲ ਨੂੰ ਵੀ ਡੀਜ਼ਲ ਉਤਪਾਦਨ ਲਈ ਵਰਤ ਰਹੀ ਸੀ। ਇਹ ਸਭ ਕੁਝ ਉਦੋਂ ਹੋ ਰਿਹਾ ਸੀ ਜਦੋਂ ਮੂਲ ਖ਼ੁਰਾਕੀ ਪਦਾਰਥਾਂ ਦੀ ਕੌਮਾਂਤਰੀ ਸਪਲਾਈ ਨੂੰ ਰੂਸ-ਯੂਕਰੇਨ ਜੰਗ ਦੀ ਮਾਰ ਪੈ ਰਹੀ ਸੀ। ਜੇ ਅਮਰੀਕਾ ਤੇ ਯੂਰੋਪੀਅਨ ਯੂਨੀਅਨ ’ਚ ਜੈਵ ਈਂਧਨ ਦਾ 50 ਪ੍ਰਤੀਸ਼ਤ ਉਤਪਾਦਨ ਵੀ ਘਟਾਇਆ ਗਿਆ ਹੁੰਦਾ ਤਾਂ ਬਚੇ ਅਨਾਜ ਨਾਲ ਜੰਗ ਕਾਰਨ ਪੈਦਾ ਹੋਈ ਖ਼ੁਰਾਕ ਦੀ ਸਾਰੀ ਕਮੀ ਪੂਰੀ ਕੀਤੀ ਜਾ ਸਕਦੀ ਸੀ। ਪੱਤਰ ’ਚ ਤਬਦੀਲੀ ਦੀਆਂ ਜਿਨ੍ਹਾਂ ਕੋਸ਼ਿਸ਼ਾਂ ਉੱਤੇ ਜ਼ੋਰ ਦਿੱਤਾ ਗਿਆ ਹੈ, ਉਨ੍ਹਾਂ ’ਚ ਕਣਕ ਤੇ ਚੌਲ ਵਰਗੀਆਂ ਫ਼ਸਲਾਂ ’ਚ ਪ੍ਰਕਾਸ਼ ਸੰਸ਼ਲੇਸ਼ਣ ਨੂੰ ਵਧਾਉਣਾ, ਮੁੱਖ ਦਾਲਾਂ ’ਚ ਜੈਵਿਕ ਨਾਈਟ੍ਰੋਜਨ ਨਿਰਧਾਰਨ, ਸਾਲਾਨਾ ਫ਼ਸਲਾਂ ਨੂੰ ਬਾਰਾ ਮਾਹੀ ’ਚ ਬਦਲਣਾ, ਫ਼ਸਲੀ ਢਾਂਚਿਆਂ ’ਚ ਭਿੰਨਤਾ ਲਿਆਉਣ ਅਤੇ ਜੀਵਾਣੂਆਂ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਪੈਦਾ ਕਰਨਾ ਸ਼ਾਮਿਲ ਹੈ। ਪੱਤਰ ਕਹਿੰਦਾ ਹੈ, “ਜਿਹੜੀ ਚੀਜ਼ ਨੂੰ ਸਵੀਕਾਰਨ ਦੀ ਲੋੜ ਹੈ, ਉਹ ਹੈ ਅਰਬਾਂ ਲੋਕਾਂ ਲਈ ਤੰਦਰੁਸਤ, ਉਸਾਰੂ ਤੇ ਸੁਰੱਖਿਅਤ ਜ਼ਿੰਦਗੀਆਂ ਯਕੀਨੀ ਬਣਾਉਣ ਦੇ ਜਿਹੜੇ ਫਾਇਦੇ ਹਨ, ਉਹ ਵਿਆਪਕ ਤੌਰ ’ਤੇ ਆਲਮੀ ਅਰਥਚਾਰੇ ਨਾਲ ਵੀ ਜੁੜੇ ਹੋਏ ਹਨ।” ਇਸ ਗੱਲ ਦੇ ਭਾਵੇਂ ਕਾਫ਼ੀ ਸਬੂਤ ਹਨ ਕਿ ਖੇਤੀ ਖੋਜ ’ਚ ਨਿਵੇਸ਼ ਦੇ ਕਈ ਫਾਇਦੇ ਹਨ, ਫਿਰ ਵੀ ਰਿਪੋਰਟ ਸੱਦਾ ਦਿੰਦੀ ਹੈ ਕਿ “ਖੋਜ ਕਾਰਜ ਸਮਾਜ ਦੇ ਸਹਾਰੇ ਚੱਲੇ ਤਾਂ ਕਿ ਭਵਿੱਖ ਦੇ ਖ਼ੁਰਾਕੀ ਢਾਂਚਿਆਂ ਨੂੰ ਸਫ਼ਲਤਾ ਨਾਲ ਅੱਗੇ ਤੋਰਿਆ ਜਾ ਸਕੇ।” ਅਜੇ ਇਹ ਸਪਸ਼ਟ ਨਹੀਂ ਕਿ ਕੀ ਜ਼ਿਆਦਾ ਜ਼ੋਰ ਸਰਕਾਰੀ ਮਦਦ ਪ੍ਰਾਪਤ ਖੋਜ ਉੱਤੇ ਦਿੱਤਾ ਗਿਆ ਹੈ ਜਾਂ ਪ੍ਰਾਈਵੇਟ ਖੋਜ ਦੇ ਬੋਲਬਾਲੇ ਉਤੇ। ਜਦ ਲੋਕਾਂ ਨੂੰ ਸਿਹਤਮੰਦ, ਕਿਫਾਇਤੀ ਤੇ ਟਿਕਾਊ ਖਾਣਾ ਦੇਣ ਦੀ ਗੱਲ ਆਉਂਦੀ ਹੈ ਤਾਂ ਪੱਤਰ ਕਈ ਵਾਰ ਮੰਡੀਆਂ ਦੇ ਫੇਲ੍ਹ ਹੋਣ ਦੀ ਗੱਲ ਕਰਦਾ ਹੈ। ਇਹ ਢੁੱਕਵੇਂ ਰੈਗੂਲੇਟਰੀ ਤੇ ‘ਕੀਮਤ’ ਢਾਂਚਿਆਂ ਅੰਦਰ ‘ਮੰਡੀ ਦੇ ਨਾਕਾਮ’ ਹੋਣ ਵੱਲ ਤਾਂ ਸੰਕੇਤ ਕਰਦਾ ਹੈ ਪਰ ਸਿਰਫ਼ ਕਾਰਬਨ ਤੇ ਪਾਣੀ ਦੀਆਂ ਕੀਮਤਾਂ ਦਾ ਜ਼ਿਕਰ ਕਰਦਾ ਹੈ; ਸਭ ਤੋਂ ਵੱਡੇ ਮੁੱਦੇ- ਸੰਸਾਰ ’ਚ ਹਰ ਥਾਂ ਖੇਤੀ ਆਮਦਨੀ ਵਧਾਉਣ ’ਚ ਮੰਡੀਆਂ ਦੀ ਨਾਕਾਮੀ ਉੱਤੇ ਚੁੱਪ ਰਹਿੰਦਾ ਹੈ। ਜਦੋਂ ਤੱਕ ਟਿਕਾਊ ਖੇਤੀ ਆਮਦਨੀ ਯਕੀਨੀ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਨਹੀਂ ਹੁੰਦੀਆਂ, ਭਵਿੱਖੀ ਖ਼ੁਰਾਕ ਤੇ ਪੋਸ਼ਣ ਸੁਰੱਖਿਆ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਸ਼ਾਇਦ ਮੁਸ਼ਕਿਲ ਹੋਵੇਗਾ। ਮਿਸਾਲ ਵਜੋਂ ਭਾਵੇਂ ਅਮਰੀਕੀ ਖੇਤੀ ਬਿੱਲ ਜੋ ਅਗਲੇ ਪੰਜ ਸਾਲਾਂ ਲਈ ਕਿਸਾਨਾਂ ਤੇ ਖੇਤੀ ਨੂੰ ਬਜਟ ਉਪਲਬਧ ਕਰਾਉਂਦਾ ਹੈ ਤੇ ਆਖ਼ਿਰੀ ਸਤੰਬਰ 2024 ਵਿੱਚ ਖ਼ਤਮ ਹੋਇਆ ਹੈ, ਵਿੱਚ 1.8 ਖਰਬ ਡਾਲਰ ਦੀ ਤਜਵੀਜ਼ ਰੱਖੀ ਗਈ ਹੈ, ਫਿਰ ਵੀ ਅਮਰੀਕਾ ਨੂੰ ਲੱਗਦਾ ਹੈ ਕਿ ਪੰਜਾਂ ਵਿੱਚੋਂ ਇੱਕ ਕਿਸਾਨ ਇਸ ਸਾਲ ਖੇਤੀ ਦਾ ਕਿੱਤਾ ਛੱਡ ਦੇਵੇਗਾ। ਜਿਣਸ ਦੀ ਕੀਮਤ ਘੱਟ ਲੱਗਣ ਅਤੇ ਉਤਪਾਦਨ ਖ਼ਰਚ ਵਧਣ ਦੇ ਸਤਾਏ ਕਿਸਾਨਾਂ ਨਾਲ ਫੌਰੀ 10 ਅਰਬ ਡਾਲਰ ਦਾ ਨੁਕਸਾਨ ਪੂਰਤੀ ਦਾ ਵਾਅਦਾ ਕਰਨ ਦੇ ਬਾਵਜੂਦ ਅਜਿਹਾ ਹੋਇਆ ਹੈ। ਨਵਾਂ ਖੇਤੀ ਬਿੱਲ 2024 ਅਜੇ ਮਨਜ਼ੂਰੀ ਉਡੀਕ ਰਿਹਾ ਹੈ। ਯੂਰੋਪੀਅਨ ਯੂਨੀਅਨ ’ਚ ਪਿਛਲੇ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ 24 ਮੁਲਕਾਂ ’ਚ ਕਿਸਾਨ ਅੰਦੋਲਨ ਚੱਲਣ ਦੇ ਮੱਦੇਨਜ਼ਰ ਯਕੀਨੀ ਖੇਤੀ ਆਮਦਨੀ ਦਾ ਮੁੱਦਾ ਸਾਂਝੀ ਰਾਇ ਵਜੋਂ ਉੱਭਰਿਆ ਹੈ। ਕੁਝ ਦਿਨ ਪਹਿਲਾਂ ਹੀ ਫਰਾਂਸ ’ਚ ਛੋਟੇ ਕਿਸਾਨਾਂ ਦੀ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਖੇਤੀ ਆਮਦਨੀ ਨੂੰ ਖੇਤੀਬਾੜੀ ਖ਼ੁਰਾਕ ਸਪਲਾਈ ਲੜੀ ’ਚ ‘ਐਡਜਸਟਮੈਂਟ ਵੇਰੀਏਬਲ’ ਬਣਾ ਕੇ ਨਾ ਛੱਡਿਆ ਜਾਵੇ। ਇਹ ਸਪਲਾਈ ਲੜੀ ’ਚ ਹੇਠਲੇ ਕ੍ਰਮ ’ਤੇ ਹੁੰਦੇ ਵਾਧੂ ਮੁਨਾਫ਼ੇ ਨੂੰ ਨਕਾਰਦਾ ਹੈ ਤੇ ਕਿਸਾਨਾਂ ਲਈ ਨੁਕਸਾਨਦੇਹ ਦੱਸਦਾ ਹੈ। ਇਸ ਦਾ ਮਤਲਬ ਹੈ ਕਿ ਜਿੱਥੇ ਖ਼ੁਰਾਕ ਲੜੀ ਵਿਚ ਬਾਕੀ ਸਾਰੇ ਹਿੱਤਧਾਰਕ ਮੋਟਾ ਮੁਨਾਫ਼ਾ ਕਮਾ ਕੇ ਨਿਕਲ

ਭੋਜਨ ਸੁਰੱਖਿਆ ਦਾ ਆਧਾਰ ਟਿਕਾਊ ਖੇਤੀ ਆਮਦਨੀ/ਦਵਿੰਦਰ ਸ਼ਰਮਾ Read More »

ਹਰਿਮੰਦਰ ਸਾਹਿਬ ਦੇ ਸਰੋਵਰ ਲਈ ਸੁਨਹਿਰੀ ਕਿਸ਼ਤੀ ਭੇਟ

ਅੰਮ੍ਰਿਤਸਰ, 29 ਜਨਵਰੀ – ਕੈਨੇਡਾ ਵਾਸੀ ਸ਼ਰਧਾਲੂ ਪਰਿਵਾਰ ਵੱਲੋਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸਾਫ ਸਫਾਈ ਲਈ ਸੁਨਹਿਰੀ ਕਿਸ਼ਤੀ ਗੁਰੂ ਘਰ ਨੂੰ ਭੇਟ ਕੀਤੀ ਗਈ ਹੈ, ਜੋ ਇਸ ਵੇਲੇ ਇੱਥੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸ਼ਰਧਾਲੂ ਪਰਿਵਾਰ ਗੁਰਜੀਤ ਸਿੰਘ, ਉਸ ਦੇ ਭਰਾ ਮਨਦੀਪ ਸਿੰਘ ਤੇ ਮਾਤਾ ਮਲਕੀਤ ਕੌਰ ਖਾਲਸਾ ਵੱਲੋਂ ਇਹ ਕਿਸ਼ਤੀ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਮੌਕੇ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਡਿੱਗੀਆਂ ਫੁੱਲ ਪੱਤੀਆਂ ਆਦਿ ਦੀ ਸਾਫ ਸਫਾਈ ਲਈ ਪਹਿਲਾਂ ਵੀ ਸੇਵਾਦਾਰ ਵੱਲੋਂ ਕਿਸ਼ਤੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਰਾਹੀਂ ਉਹ ਜਾਲੀ ਦੀ ਵਰਤੋਂ ਕਰਕੇ ਅਜਿਹੀਆਂ ਫੁੱਲ ਪੱਤੀਆਂ ਨੂੰ ਬਾਹਰ ਕੱਢਦੇ ਹਨ ਅਤੇ ਸਰੋਵਰ ਨੂੰ ਸਾਫ ਸੁਥਰਾ ਰੱਖਣ ਦਾ ਯਤਨ ਕਰਦੇ ਹਨ। ਹੁਣ ਇਸ ਦੀ ਥਾਂ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਸੁਨਹਿਰੀ ਕਿਸ਼ਤੀ ਤੈਰਦੀ ਨਜ਼ਰ ਆ ਰਹੀ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਬੇੜੀ ਤੇ ਧਾਤ ਦੀ ਵਰਤੋਂ ਲਈ ਵਿਗਿਆਨਿਕ ਸਿਧਾਂਤ ਮੁਤਾਬਕ ਪਾਲਣਾ ਕੀਤੀ ਗਈ ਹੈ ਤਾਂ ਜੋ ਇਸ ਦਾ ਪਾਣੀ ਵਿੱਚ ਸੰਤੁਲਨ ਬਣਿਆ ਰਹੇ। ਇਸ ’ਤੇ ਲਗਪਗ 200 ਕਿੱਲੋ ਪਿੱਤਲ ਦੀਆਂ ਚਾਦਰਾਂ ਦੀ ਵਰਤੋਂ ਕੀਤੀ ਗਈ ਹੈ। ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗੁਰੂ ਘਰ ਨਤਮਸਤਕ ਹੋਣ ਆਉਂਦੇ ਸ਼ਰਧਾਲੂਆਂ ਦੀ ਸ਼ਰਧਾ ਦੀ ਕੋਈ ਥਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਪਰਿਵਾਰ ਨੇ ਗੁਰੂ ਘਰ ਲਈ ਸੁਨਹਿਰੇ ਰੰਗ ਦੀ ਬੇੜੀ ਭੇਟ ਕੀਤੀ ਹੈ। ਅੰਮ੍ਰਿਤਸਰ ਦੇ ਪਿਓ ਪੁੱਤਰ ਦੀ ਜੋੜੀ ਨੇ ਬਣਾਈ ਕਿਸ਼ਤੀ ਗੁਰੂ ਘਰ ਨਤਮਸਤਕ ਹੋਣ ਆਉਂਦੇ ਕੈਨੇਡਾ ਵਾਸੀ ਸ਼ਰਧਾਲੂ ਗੁਰਜੀਤ ਸਿੰਘ ਦੇ ਮਨ ਵਿੱਚ ਸਰੋਵਰ ਲਈ ਸੁਨਹਿਰੀ ਕਿਸ਼ਤੀ ਭੇਟ ਕਰਨ ਦਾ ਵਿਚਾਰ ਆਇਆ ਸੀ ,ਜਿਸ ਨੂੰ ਅੰਮ੍ਰਿਤਸਰ ਦੇ ਗੁਰਸਿੱਖ ਕਾਰੀਗਰ ਪਿਓ ਪੁੱਤਰ ਦੀ ਜੋੜੀ ਨੇ ਹਕੀਕਤ ਵਿੱਚ ਬਦਲਿਆ। ਸੁਨਹਿਰੀ ਰੰਗਤ ਵਾਲੀ ਲੱਕੜ ਦੀ ਬਣੀ ਇਸ ਕਿਸ਼ਤੀ ਦੇ ਉੱਪਰ ਪਿੱਤਲ ਦੀਆਂ ਚਾਦਰਾਂ ਨੂੰ ਫਿਟ ਕੀਤਾ ਗਿਆ ਹੈ ਅਤੇ ਇਸ ਨੂੰ ਸੁਨਹਿਰੀ ਕਿਸ਼ਤੀ ਦੀ ਦਿੱਖ ਦਿੱਤੀ ਗਈ ਹੈ।

ਹਰਿਮੰਦਰ ਸਾਹਿਬ ਦੇ ਸਰੋਵਰ ਲਈ ਸੁਨਹਿਰੀ ਕਿਸ਼ਤੀ ਭੇਟ Read More »

ਪ੍ਰਯਾਗਰਾਜ ‘ਚ ਭਗਦੜ ਤੋਂ ਬਾਅਦ ਮਹਾਕੁੰਭ ਦੀਆਂ ਸਾਰੀਆਂ ਸਪੈਸ਼ਲ ਟਰੇਨਾਂ ਰੱਦ

ਪ੍ਰਯਾਗਰਾਜ, 29 ਜਨਵਰੀ – ਪ੍ਰਯਾਗਰਾਜ ‘ਚ ਭਗਦੜ ਤੋਂ ਬਾਅਦ ਪ੍ਰਸ਼ਾਸਨ ਕਾਫੀ ਸਰਗਰਮ ਹੈ। ਸਥਿਤੀ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ। ਮਹਾਕੁੰਭ ‘ਚ ਪਹੁੰਚਣ ਵਾਲੀ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਮਹਾਕੁੰਭ ਸਪੈਸ਼ਲ ਟਰੇਨਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਅੱਜ ਜਿਨ੍ਹਾਂ ਟਰੇਨਾਂ ਨੇ ਪ੍ਰਯਾਗਰਾਜ ਆਉਣਾ ਸੀ, ਉਨ੍ਹਾਂ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ।

ਪ੍ਰਯਾਗਰਾਜ ‘ਚ ਭਗਦੜ ਤੋਂ ਬਾਅਦ ਮਹਾਕੁੰਭ ਦੀਆਂ ਸਾਰੀਆਂ ਸਪੈਸ਼ਲ ਟਰੇਨਾਂ ਰੱਦ Read More »

2 ਅਤੇ 3 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ

29, ਜਨਵਰੀ – ਨਵੇਂ ਸਾਲ 2025 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਇਸਦੇ ਨਾਲ ਹੀ ਤਿਉਹਾਰਾਂ ਅਤੇ ਛੁੱਟੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਫਰਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ, ਬੱਚੇ ਅਤੇ ਨੌਜਵਾਨ ਲਗਾਤਾਰ ਦੋ ਦਿਨ ਛੁੱਟੀਆਂ ਦਾ ਆਨੰਦ ਲੈਣ ਜਾ ਰਹੇ ਹਨ। 2 ਫਰਵਰੀ ਨੂੰ ਐਤਵਾਰ ਹੈ, ਜੋ ਕਿ ਹਫ਼ਤਾਵਾਰੀ ਛੁੱਟੀ ਹੈ। ਅਗਲੇ ਦਿਨ, 3 ਫਰਵਰੀ ਨੂੰ, ਬਸੰਤ ਪੰਚਮੀ ਦਾ ਤਿਉਹਾਰ ਹੈ। ਇਸ ਕਾਰਨ ਜ਼ਿਆਦਾਤਰ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਹ ਛੁੱਟੀ ਨਾ ਸਿਰਫ਼ ਬੱਚਿਆਂ ਲਈ ਸਗੋਂ ਕੰਮ ਕਰਨ ਵਾਲੇ ਲੋਕਾਂ ਲਈ ਵੀ ਰਾਹਤ ਵਾਲੀ ਹੋਵੇਗੀ। ਸਰਕਾਰੀ ਕਰਮਚਾਰੀਆਂ ਲਈ ਛੁੱਟੀਆਂ ਦਾ ਕੈਲੰਡਰ ਹਰ ਸਾਲ ਵਾਂਗ, ਸਰਕਾਰ ਨੇ 2025 ਲਈ ਵੀ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ ਹੈ। ਇਸ ਵਿੱਚ, ਸਰਕਾਰੀ ਕਰਮਚਾਰੀਆਂ ਲਈ ਜਨਵਰੀ ਤੋਂ ਦਸੰਬਰ ਤੱਕ ਨਿਰਧਾਰਤ ਛੁੱਟੀਆਂ ਦੀ ਗਿਣਤੀ ਦਿੱਤੀ ਗਈ ਹੈ। ਜਨਵਰੀ: 5 ਦਿਨ ਫਰਵਰੀ: 8 ਦਿਨ ਮਾਰਚ: 9 ਦਿਨ ਅਪ੍ਰੈਲ: 9 ਦਿਨ ਮਈ: 7 ਦਿਨ ਜੂਨ: 7 ਦਿਨ ਜੁਲਾਈ: 4 ਦਿਨ ਅਗਸਤ: 7 ਦਿਨ ਸਤੰਬਰ: 7 ਦਿਨ ਅਕਤੂਬਰ: 10 ਦਿਨ ਨਵੰਬਰ: 5 ਦਿਨ ਦਸੰਬਰ: 6 ਦਿਨ ਇਨ੍ਹਾਂ ਛੁੱਟੀਆਂ ਵਿੱਚ ਰਾਸ਼ਟਰੀ ਤਿਉਹਾਰ, ਧਾਰਮਿਕ ਤਿਉਹਾਰ ਅਤੇ ਹਫ਼ਤਾਵਾਰੀ ਛੁੱਟੀਆਂ ਸ਼ਾਮਲ ਹਨ। ਇਹ ਕੈਲੰਡਰ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਹੋਰ ਮਜ਼ਦੂਰ ਵਰਗਾਂ ਲਈ ਬਹੁਤ ਮਹੱਤਵਪੂਰਨ ਹੈ। ਕਿਉਂ ਮਨਾਈ ਜਾਂਦੀ ਸਰਸਵਤੀ ਪੂਜਾ ? ਸਰਸਵਤੀ ਪੂਜਾ, ਜਿਸ ਨੂੰ ਬਸੰਤ ਪੰਚਮੀ ਵੀ ਕਿਹਾ ਜਾਂਦਾ ਹੈ, ਭਾਰਤੀ ਸੱਭਿਆਚਾਰ ਅਤੇ ਪਰੰਪਰਾ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਸਿੱਖਿਆ ਅਤੇ ਬੁੱਧੀ ਦੀ ਦੇਵੀ ਸਰਸਵਤੀ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਦੇਵੀ ਸਰਸਵਤੀ ਨੂੰ ਸਿੱਖਿਆ, ਸੰਗੀਤ ਅਤੇ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਦੇ ਦਿਨ, ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਗਿਆਨ ਅਤੇ ਬੁੱਧੀ ਦਾ ਆਸ਼ੀਰਵਾਦ ਮੰਗਿਆ ਜਾਂਦਾ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਸਰਸਵਤੀ ਪੂਜਾ ਫਰਵਰੀ ਦਾ ਮਹੀਨਾ ਵਿਦਿਆਰਥੀਆਂ ਲਈ ਵੀ ਖਾਸ ਹੁੰਦਾ ਹੈ। ਇਸ ਮਹੀਨੇ ਵਿੱਚ, ਸਰਸਵਤੀ ਪੂਜਾ ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਵਿਦਿਆਰਥੀ ਅਤੇ ਅਧਿਆਪਕ ਮਿਲ ਕੇ ਦੇਵੀ ਸਰਸਵਤੀ ਦੀ ਮੂਰਤੀ ਸਥਾਪਿਤ ਕਰਦੇ ਹਨ ਅਤੇ ਭਗਤੀ ਗੀਤ ਗਾਉਂਦੇ ਹਨ। ਇਸ ਦਿਨ, ਬੱਚਿਆਂ ਨੂੰ ਆਪਣੀ ਪੜ੍ਹਾਈ ਅਤੇ ਕਰੀਅਰ ਵਿੱਚ ਸਫਲਤਾ ਲਈ ਅਸ਼ੀਰਵਾਦ ਲੈਣ ਦਾ ਮੌਕਾ ਮਿਲਦਾ ਹੈ। ਫਰਵਰੀ ਵਿੱਚ ਹੋਰ ਮਹੱਤਵਪੂਰਨ ਤਿਉਹਾਰ ਅਤੇ ਛੁੱਟੀਆਂ ਫਰਵਰੀ ਸਿਰਫ਼ ਸਰਸਵਤੀ ਪੂਜਾ ਦਾ ਹੀ ਨਹੀਂ ਸਗੋਂ ਹੋਰ ਮਹੱਤਵਪੂਰਨ ਤਿਉਹਾਰਾਂ ਦਾ ਵੀ ਮਹੀਨਾ ਹੈ। ਸ਼ਿਵਰਾਤਰੀ ਅਤੇ ਸੰਤ ਰਵਿਦਾਸ ਜਯੰਤੀ ਵਰਗੇ ਤਿਉਹਾਰ ਵੀ ਇਸ ਮਹੀਨੇ ਵਿੱਚ ਆਉਂਦੇ ਹਨ। ਕਈ ਰਾਜਾਂ ਵਿੱਚ, ਇਨ੍ਹਾਂ ਤਿਉਹਾਰਾਂ ਦੇ ਮੌਕੇ ‘ਤੇ ਜਨਤਕ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ, ਇਹ ਮਹੀਨਾ ਤਿਉਹਾਰਾਂ ਅਤੇ ਛੁੱਟੀਆਂ ਦਾ ਸੁਮੇਲ ਲਿਆਉਂਦਾ ਹੈ। ਬਸੰਤ ਪੰਚਮੀ ਦਾ ਸੱਭਿਆਚਾਰਕ ਮਹੱਤਵ ਬਸੰਤ ਪੰਚਮੀ ਦਾ ਤਿਉਹਾਰ ਨਾ ਸਿਰਫ਼ ਧਾਰਮਿਕ ਸਗੋਂ ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਵੀ ਵਿਸ਼ੇਸ਼ ਹੈ। ਇਸ ਦਿਨ ਨੂੰ ਬਸੰਤ ਰੁੱਤ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਇਹ ਸਮਾਂ ਕੁਦਰਤ ਦੇ ਖਿੜਨ ਅਤੇ ਨਵੀਂ ਊਰਜਾ ਨਾਲ ਜੀਵਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਦਿਨ ਭਾਰਤ ਦੇ ਕਈ ਹਿੱਸਿਆਂ ਵਿੱਚ ਪਤੰਗਬਾਜ਼ੀ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਲੋਕ ਘਰਾਂ ਅਤੇ ਮੰਦਰਾਂ ਨੂੰ ਸਜਾਉਂਦੇ ਹਨ ਅਤੇ ਇੱਕ ਦੂਜੇ ਨੂੰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ।

2 ਅਤੇ 3 ਫਰਵਰੀ ਨੂੰ ਸਰਕਾਰੀ ਛੁੱਟੀ ਦਾ ਐਲਾਨ Read More »

ਕੈਨੇਡਾ ‘ਚ ਭਾਰਤੀ ਲੋਕ 2025 ‘ਚ ਕਿਵੇਂ ਹਾਸਿਲ ਕਰ ਸਕਦੇ PR? ਸਰਕਾਰ ਨੇ ਖੁਦ ਦੱਸੇ 4 ‘ਤਰੀਕੇ

ਕੈਨੇਡਾ, 29 ਜਨਵਰੀ – ਕੈਨੇਡਾ ਵਿੱਚ ਕੰਮ ਕਰਨ ਵਾਲੇ ਲੱਖਾਂ ਭਾਰਤੀ ਸਥਾਈ ਨਿਵਾਸ (PR) ਪ੍ਰਾਪਤ ਕਰਨਾ ਚਾਹੁੰਦੇ ਹਨ। 2025 ਲਈ, ਸਰਕਾਰ ਚਾਰ ਨਵੇਂ ਰਸਤੇ ਪੇਸ਼ ਕਰ ਰਹੀ ਹੈ ਜਿਨ੍ਹਾਂ ਰਾਹੀਂ ਪੀਆਰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਲੈਵਲ ਪਲਾਨ ਦੇ ਤਹਿਤ ਪੀਆਰ ਟੀਚੇ ਨੂੰ 4,85,000 ਤੋਂ ਘਟਾ ਕੇ 4,65,000 ਕਰਨ ਦੀ ਯੋਜਨਾ ਦੇ ਵਿਚਕਾਰ ਇਨ੍ਹਾਂ ਤਰੀਕਿਆਂ ਬਾਰੇ ਗੱਲ ਕੀਤੀ ਜਾ ਰਹੀ ਹੈ। ਹਰ ਰਸਤੇ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ ਨਾਲ ਜਿਨ੍ਹਾਂ ਵਰਕਰਾਂ ਦੀ ਕਮੀ ਦੇਸ਼ ਨੂੰ ਹੋ ਰਹੀ ਹੈ, ਉਸ ਨੂੰ ਪੂਰਾ ਕੀਤਾ ਜਾ ਸਕੇ। ਕੈਨੇਡੀਅਨ ਪੀਆਰ ਦੇ ਲਈ ਚਾਰ ਤਰੀਕੇ ਕੀ ਹਨ? ਕੈਨੇਡਾ ਨੇ ਹਾਲ ਹੀ ਵਿੱਚ ਵੀਜ਼ਾ ਤੋਂ ਲੈ ਕੇ ਪੀਆਰ ਤੱਕ ਦੇ ਨਿਯਮਾਂ ਨੂੰ ਸਖ਼ਤ ਕੀਤਾ ਹੈ, ਪਰ ਇਸਨੂੰ ਕੁਝ ਉਦਯੋਗਾਂ ਲਈ ਕਾਮਿਆਂ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ, ਸਰਕਾਰ ‘ਤੇ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ ਪ੍ਰਦਾਨ ਕਰਨ ਦਾ ਦਬਾਅ ਹੈ। ਕੈਨੇਡਾ ਵਿੱਚ ਪੀਆਰ ਦੇ ਚਾਰ ਰਸਤੇ ‘ਐਨਹਾਂਸਡ ਕੇਅਰਗਿਵਰ ਪਾਇਲਟ ਪ੍ਰੋਗਰਾਮ’, ‘ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ’, ‘ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ’, ਅਤੇ ‘ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ’ ਹਨ। ਆਓ ਇਨ੍ਹਾਂ ਬਾਰੇ ਵਿਸਥਾਰ ਵਿੱਚ ਜਾਣੀਏ। ‘ਐਨਹਾਂਸਡ ਕੇਅਰਗਿਵਰ ਪਾਇਲਟ ਪ੍ਰੋਗਰਾਮ’ ਜੂਨ 2024 ਵਿੱਚ ਸ਼ੁਰੂ ਕੀਤੇ ਗਏ ‘ਹੋਮ ਚਾਈਲਡਕੇਅਰ ਪ੍ਰੋਵਾਈਡਰ ਪਾਇਲਟ’ ਅਤੇ ‘ਹੋਮ ਸਪੋਰਟ ਵਰਕਰ ਪਾਇਲਟ’ ਦੀ ਥਾਂ ਹੁਣ ਇਨਹਾਂਸਡ ਕੇਅਰਗਿਵਰ ਪਾਇਲਟ ਪ੍ਰੋਗਰਾਮ ਲੈਣ ਵਾਲਾ ਹੈ। ਇਸ ਨਵੇਂ ਪੀਆਰ ਰੂਟ ਰਾਹੀਂ, ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਦੇਖਭਾਲ ਕਰਨ ਵਾਲੇ ਕਰਮਚਾਰੀ ਆਮ ਤੌਰ ‘ਤੇ ਹਸਪਤਾਲਾਂ ਅਤੇ ਕੇਅਰ ਹੋਮ ਵਿੱਚ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਸੇਵਾ ਕਰਦੇ ਹਨ। ‘ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ’ IRCC 2025 ਵਿੱਚ ਪੇਂਡੂ ਭਾਈਚਾਰਕ ਇਮੀਗ੍ਰੇਸ਼ਨ ਪਾਇਲਟ ਲਾਂਚ ਕਰਨ ਲਈ ਤਿਆਰ ਹੈ। ਇਸ ਪ੍ਰੋਗਰਾਮ ਰਾਹੀਂ ਛੋਟੇ ਅਤੇ ਪਛੜੇ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਜੇਕਰ ਕਿਸੇ ਕੋਲ ਸਥਾਨਕ ਕਿਰਤ ਬਾਜ਼ਾਰ ਵਿੱਚ ਮੰਗ ਅਨੁਸਾਰ ਹੁਨਰ ਹੈ ਜਾਂ ਉਹ ਕੈਨੇਡਾ ਦੇ ਪੇਂਡੂ ਅਤੇ ਪਛੜੇ ਖੇਤਰਾਂ ਵਿੱਚ ਲੰਬੇ ਸਮੇਂ ਲਈ ਰਹਿਣ ਲਈ ਤਿਆਰ ਹੈ, ਤਾਂ ਸਰਕਾਰ ਉਸਨੂੰ ਸਥਾਈ ਨਿਵਾਸ ਦੇਣ ਜਾ ਰਹੀ ਹੈ। ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦਾ ਉਦੇਸ਼ ਕਿਊਬੈਕ ਤੋਂ ਬਾਹਰ ਉਨ੍ਹਾਂ ਲੋਕਾਂ ਨੂੰ ਵਸਾਉਣਾ ਹੈ ਜੋ ਅੰਗਰੇਜ਼ੀ ਅਤੇ ਫ੍ਰੈਂਚ ਦੋਵੇਂ ਜਾਣਦੇ ਹਨ। ਕੈਨੇਡਾ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਦੋਵੇਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਪ੍ਰੋਗਰਾਮ ਫ੍ਰੈਂਚ ਬੋਲਣ ਵਾਲੇ ਖੇਤਰਾਂ ਵਿੱਚ ਉਨ੍ਹਾਂ ਲੋਕਾਂ ਨੂੰ ਮੁੜ ਵਸਾਉਣ ਲਈ ਪੇਸ਼ ਕੀਤਾ ਗਿਆ ਹੈ ਜੋ ਉੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਸਕਦੇ ਹਨ। ਜਿਹੜੇ ਲੋਕ ਕੁਝ ਹੁਨਰ ਦੇ ਨਾਲ ਫ੍ਰੈਂਚ ਬੋਲਦੇ ਹਨ, ਉਨ੍ਹਾਂ ਨੂੰ ਇਸ ਤਰੀਕੇ ਰਾਹੀਂ ਪੀਆਰ ਮਿਲੇਗਾ। ‘ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ’  15 ਨਵੰਬਰ, 2024 ਨੂੰ ਸ਼ੁਰੂ ਹੋਣ ਵਾਲਾ, ਮੈਨੀਟੋਬਾ ਵੈਸਟ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ ਦਾ ਉਦੇਸ਼ ਮੈਨੀਟੋਬਾ ਖੇਤਰ ਵਿੱਚ ਕਾਮਿਆਂ ਦੀ ਮੰਗ ਨੂੰ ਪੂਰਾ ਕਰਨਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮੈਨੀਟੋਬਾ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਸਾਲ 200 ਤੋਂ 300 ਹੁਨਰਮੰਦ ਪੇਸ਼ੇਵਰਾਂ ਦੀ ਲੋੜ ਹੁੰਦੀ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਆਕਰਸ਼ਿਤ ਕਰਨਾ ਹੈ ਜੋ ਸੂਬੇ ਵਿੱਚ ਰਹਿਣਾ ਚਾਹੁੰਦੇ ਹਨ।

ਕੈਨੇਡਾ ‘ਚ ਭਾਰਤੀ ਲੋਕ 2025 ‘ਚ ਕਿਵੇਂ ਹਾਸਿਲ ਕਰ ਸਕਦੇ PR? ਸਰਕਾਰ ਨੇ ਖੁਦ ਦੱਸੇ 4 ‘ਤਰੀਕੇ Read More »

ਪੰਜਾਬ ਵਿਚ ਇਸ ਸਾਲ ਚੋਣਾਂ ਨਹੀਂ, ਤਾਂ ਵੀ ਬਿਜਲੀ ਦਰਾਂ ਨਹੀਂ ਵਧਣਗੀਆਂ

ਚੰਡੀਗੜ੍ਹ, 29 ਜਨਵਰੀ – ਲਗਭਗ 43,000 ਕਰੋੜ ਦੀ ਸਾਲਾਨਾ ਬਿਜਲੀ ਆਮਦਨ ਵਾਲੀ ਪਟਿਆਲਾ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਅਤੇ 90 ਫ਼ੀ ਸਦੀ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਬਦਲੇ ਸਰਕਾਰ ਵਲੋਂ ਦਿਤੀ ਜਾਂਦੀ 14000 ਕਰੋੜ ਰੁਪਏ ਦੀ ਸਬਸਿਡੀ ਵਾਸਤੇ ਹਾੜੇ ਕੱਢਦੀ ਰਹਿੰਦੀ ਹੈ, ਫਿਰ ਵੀ ਪਾਵਰਕਾਮ ਨੇ ਐਤਕੀ ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਸਾਲਾਨਾ ਰੈਵੀਨਿਊ ਰੀਪੋਰਟ ਵਿਚ ਕਾਫ਼ੀ ਘੱਟ ਟੈਕਸ ਰੇਟ ਵਧਾਉਣ ਦੀ ਬੇਨਤੀ ਕੀਤੀ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਸਰਕਾਰੀ ਅਧਿਕਾਰੀਆਂ, ਪਾਵਰ ਕਾਰਪੋਰੇਸ਼ਨ ਦੇ ਸੀਨੀਅਰ ਅਫ਼ਸਰਾਂ ਅਤੇ ਰੈਗੂਲੇਟਰੀ ਕਮਿਸ਼ਨ ਦੇ ਸੂਤਰਾਂ ਨਾਲ ਕੀਤੇ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ 1 ਅਪ੍ਰੈਲ 2025 ਤੋਂ 31 ਮਾਰਚ 2026 ਤਕ ਦੇ ਸਾਲਾਨਾ ਖ਼ਰਚੇ ਪੂਰੇ ਕਰਨ ਵਾਸਤੇ ਪਾਵਰਕਾਮ ਨੇ ਕੇਵਲ 7 ਤੋੋਂ 10 ਫ਼ੀ ਸਦੀ ਬਿਜਲੀ ਰੇਟ ਵਧਾਉਣ ਦੀ ਮੰਗ ਕੀਤੀ ਹੈ। ਸੂਤਰਾਂ ਨੇ ਦਸਿਆ ਕਿ ਪਿਛਲੇ 15 ਸਾਲਾਂ ਦੇ ਅੰਕੜੇ ਸਾਫ਼ ਤੌਰ ’ਤੇ ਜ਼ਾਹਰ ਕਰਦੇ ਹਨ ਕਿ ਹਰ ਸਾਲ ਕਾਰਪੋਰੇਸ਼ਨ ਕੋਇਲਾ ਮਹਿੰਗਾ ਹੋਣ, 20 ਫ਼ੀ ਸਦੀ ਵਿਦੇਸ਼ ਤੋਂ ਮੰਗਵਾਉਣ ਮੁਫ਼ਤ ਬਿਜਲੀ ਕਿਸਾਨਾਂ ਤੇ ਘਰੇਲੂ ਖਪਤਕਾਰਾਂ ਨੂੰ ਦੇਣ ਅਤੇ ਇੰਡਸਟਰੀ ਨੂੰ ਸਸਤੇ ਰੇਟ ’ਤੇ ਦੇਣ ਕਰ ਕੇ ਹਮੇਸ਼ਾ ਮਾਲੀਆ ਘੱਟ ਹੋਣ ਨੂੰ ਪੂਰਾ ਕਰਨ ਲਈ ਰੈਗੂਲੇਟਰੀ ਕਮਿਸ਼ਨ ਕੋਲ ਸਾਲਾਨਾ ਰੀਪੋਰਟ ਵਿਚ 15 ਤੋਂ 18 ਫ਼ੀ ਸਦੀ ਟੈਕਸ ਰੇਟ ਵਧਾਉਣ ਦੀ ਮੰਗ ਕਰਦੀ ਰਹੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ 2024-25 ਵਿਚ ਟੈਕਸ ਵਾਧੇ ਵਿਚ 11 ਫ਼ੀ ਸਦੀ ਦੀ ਮੰਗ ਕੀਤੀ ਸੀ ਪਰ ਕਮਿਸ਼ਨ ਨੇ 1.59 ਫ਼ੀ ਸਦੀ ਵਾਧਾ ਕੀਤਾ ਸੀ। ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਪਾਵਰਕਾਮ ਨੂੰ ਕਦੀ ਵੀ ਮੰਗ ਮੁਤਾਬਕ ਕਮਿਸ਼ਨ ਟੈਕਸ ਨਹੀਂ ਵਧਾਉਂਦਾ ਹੈ। ਕਮਿਸ਼ਨ ਹਮੇਸ਼ਾ ਲੁਧਿਆਣਾ, ਬਠਿੰਡਾ, ਜਲੰਧਰ, ਅੰਮ੍ਰਿਤਸਰ ਤੇ ਹੋਰ ਥਾਵਾਂ ’ਤੇ ਜਾ ਕੇ ਇੰਡਸਟਰੀ, ਕਾਰਖ਼ਾਨੇਦਾਰਾਂ, ਘਰੇਲੂ ਖਪਤਕਾਰਾਂ, ਕਮਰਸ਼ੀਅਲ ਅਦਾਰਿਆਂ ਦੀਆਂ ਜਥੇਬੰਦੀਆਂ ਤੇ ਯੂਨੀਅਨਾਂ ਨਾਲ ਵਿਚਾਰ ਚਰਚਾ ਕਰ ਕੇ ਹੀ ਫ਼ੈਸਲਾ ਲੈਂਦਾ ਹੈ। ਅੰਕੜੇ ਇਹ ਵੀ ਦਸਦੇ ਹਨ ਕਿ ਸਾਲ 2010-11 ਦੀ ਰੀਪੋਰਟ ਵਿਚ 43 ਫ਼ੀ ਸਦੀ ਵਾਧਾ ਮੰਗਿਆ ਸੀ ਪਰ ਕਮਿਸ਼ਨ ਨੇ 7.58 ਫ਼ੀ ਸਦੀ ਵਧਾਇਆ ਸੀ। ਇਸੇ ਤਰ੍ਹਾਂ 2011-12 ਵਿਚ 9.9 ਫ਼ੀ ਸਦੀ ਟੈਕਸ ਦਾ ਵਾਧਾ ਕੀਤਾ ਸੀ। ਇਸੇ ਤਰ੍ਹਾਂ 2013-14 ਵਿਚ 9 ਫ਼ੀ ਸਦੀ, 14-15 ਵਿਚ 2.74 ਫ਼ੀ ਸਦੀ ਅਤੇ 2016-17 ਵਿਚ ਅਸੈਂਲਬੀ ਚੋਣਾਂ ਸਿਰ ’ਤੇ ਆਉਣ ਕਰ ਕੇ 2015-16 ਵਿਚ ਕੋਈ ਟੈਕਸ ਵਾਧਾ ਨਹੀਂ ਕੀਤਾ ਤੇ 2016-17 ਵਿਚ 0.65 ਫ਼ੀ ਸਦੀ ਰੇਟ ਘਟਾ ਦਿਤੇ ਸਨ।

ਪੰਜਾਬ ਵਿਚ ਇਸ ਸਾਲ ਚੋਣਾਂ ਨਹੀਂ, ਤਾਂ ਵੀ ਬਿਜਲੀ ਦਰਾਂ ਨਹੀਂ ਵਧਣਗੀਆਂ Read More »

6 ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡੀਅਨ ਆਰਮੀ ‘ਚ ਬਣਿਆ ਲੈਫਟੀਨੈਂਟ

ਹੁਸ਼ਿਆਰਪੁਰ, 29 ਜਨਵਰੀ – ”ਮਿਹਨਤ ਅੱਗੇ ਲਛਮੀ, ਪੱਖੇ ਅੱਗੇ ਪੌਣ” ਦੀ ਕਹਾਵਤ ਪੰਜਾਬੀ ਨੌਜਵਾਨਾਂ ‘ਤੇ ਉਸ ਵੇਲੇ ਬਿਲਕੁਲ ਸਹੀ ਢੁਕਦੀ ਹੈ ਜਦੋਂ ਉਹ ਵਿਦੇਸ਼ਾਂ ਵਿਚ ਵੱਡੀਆਂ ਮੱਲਾਂ ਮਾਰਦੇ ਹਨ ਤੇ ਆਪਣੀ ਮਿਹਨਤ ਸਦਕਾ ਨਾ ਸਿਰਫ਼ ਪੈਸੇ ਕਮਾਉਂਦੇ ਹਨ ਬਲਕਿ ਉਥੋਂ ਦੇ ਕਈ ਉੱਚ ਅਹੁਦਿਆਂ ‘ਤੇ ਕਾਬਜ਼ ਹੋ ਜਾਂਦੇ ਹਨ। ਅਜਿਹੇ ਨੌਜਵਾਨ ਕੇਵਲ ਆਪਣੀ ਪੜ੍ਹਾਈ ਜਾਂ ਹੁਨਰ ਨੂੰ ਨਿਖਾਰਨ ਲਈ ਮਿਹਨਤ ਦਾ ਪੱਲਾ ਫੜ੍ਹੀ ਰੱਖਦੇ ਹਨ ਅਤੇ ਐਸ਼ਪ੍ਰਸਤੀ ਤੋਂ ਕੋਹਾਂ ਦੂਰ ਰਹਿੰਦੇ ਹਨ। ਅਜਿਹੀ ਦੀ ਉਦਾਹਰਨ ਹੁਸ਼ਿਆਰਪੁਰ ਦੇ ਨੌਜਵਾਨ ‘ਤੇ ਪੂਰੀ ਤਰ੍ਹਾਂ ਢੁਕਦੀ ਹੈ। ਹੁਸ਼ਿਆਰਪੁਰ ਦੇ 32 ਸਾਲਾ ਨੌਜਵਾਨ ਨੇ ਵਿਦੇਸ਼ ਵਿਚ ਪੰਜਾਬ ਦਾ ਮਾਣ ਵਧਾਇਆ ਹੈ। 32 ਸਾਲਾ ਰੋਹਿਤ ਤਿਵਾੜੀ ਕੈਨੇਡੀਅਨ ਆਰਮੀ ‘ਚ ਲੈਫ਼ਟੀਨੈਂਟ ਬਣਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ 6 ਸਾਲ ਪਹਿਲਾਂ ਉਚੇਰੀ ਪੜ੍ਹਾਈ ਲਈ ਵਿਦੇਸ਼ ਗਿਆ ਸੀ ਭਾਵੇਂ ਉਸ ਨੇ ਆਪਣੀ ਪੜ੍ਹਾਈ ਦਾ ਪੱਲਾ ਤਾਂ ਨਹੀਂ ਛੱਡਿਆ ਪਰ ਉਸ ਦਾ ਹੌਲੀ- ਹੌਲੀ ਰੁਝਾਨ ਫ਼ੌਜ ਵੱਲ ਹੋ ਗਿਆ।

6 ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ, ਕੈਨੇਡੀਅਨ ਆਰਮੀ ‘ਚ ਬਣਿਆ ਲੈਫਟੀਨੈਂਟ Read More »