ਚੰਡੀਗੜ੍ਹ, 30 ਜਨਵਰੀ – ਕਰਜ਼ ਦੇ ਜਾਲ ਵਿੱਚ ਫਸੇ ਪੰਜਾਬ ‘ਤੇ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਆਉਣ ਵਾਲੇ ਵਿੱਤੀ ਸਾਲ 2025-26 ਵਿੱਚ ਪੰਜਾਬ ਵਿੱਚ 20433 ਕਰੋੜ ਦੀ ਬਿਜਲੀ ਸਬਸਿਡੀ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜਦਕਿ ਸਾਲ 2023-24 ਵਿੱਚ ਬਿਜਲੀ ਸਬਸਿਡੀ ‘ਤੇ 17744 ਕਰੋੜ ਰੁਪਏ ਦਾ ਖਰਚ ਆਇਆ ਸੀ। ਇਸ ਕਾਰਨ ਸਰਕਾਰ ਦਾ ਵਿੱਤੀ ਸੰਕਟ ਗਹਿਰਾ ਹੋ ਰਿਹਾ ਹੈ।ਸਰਕਾਰ ਸਮੇਂ ‘ਤੇ ਸਬਸਿਡੀ ਰਾਸ਼ੀ ਦਾ ਭੁਗਤਾਨ ਪਾਵਰਕਾਮ ਨੂੰ ਨਹੀਂ ਕਰ ਪਾ ਰਹੀ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਲੂ ਵਿੱਤੀ ਸਾਲ ਦੀ ਤਕਰੀਬਨ 6300 ਕਰੋੜ ਦੀ ਸਬਸਿਡੀ ਸਰਕਾਰ ਦੀ ਤਰਫੋਂ ਪੈਂਡਿੰਗ ਪਈ ਹੋਈ ਹੈ।