ਜਲੰਧਰ/ਕਪੂਰਥਲਾ, 30 ਜਨਵਰੀ – ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਮੇਨ ਕੈਂਪਸ ਦੇ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ ) ਐਕਟੀਵਿਟੀਜ਼ ਵਿਭਾਗਾਂ ਅਤੇ ਐਨ.ਐਸ.ਐਸ ਟੀਮ ਵੱਲੋਂ 27 ਜਨਵਰੀ, 2025 ਨੂੰ ਰਾਸ਼ਟਰੀ ਵੋਟਰਜ਼-ਡੇ ਮਨਾਇਆ ਗਿਆ। ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਰਜਿਸਟਰਾਰ ਡਾ. ਐਸ. ਕੇ. ਮਿਸ਼ਰਾ ਨੇ ਇਸ ਪ੍ਰੋਗਰਾਮ ਦਾ ਮਾਰਗ ਦਰਸ਼ਨ ਕੀਤਾ! ਡਾ. ਸਤਵੀਰ ਸਿੰਘ, ਡੀਨ ਵਿਦਿਆਰਥੀ ਭਲਾਈ ਵੱਲੋਂ ਭਾਗੀਦਾਰਾਂ ਨੂੰ ਪ੍ਰੇਰਿਤ ਕਰਨ ਲਈ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਡਾ. ਕਪਿਲ ਗੁਪਤਾ, ਨੋਡਲ ਅਫਸਰ ਸਵੀਪ ਐਕਟੀਵਿਟੀਜ਼; ਫੈਕਲਟੀ ਮੈਂਬਰ, ਰਿਸਰਚ ਸਕਾਲਰ ਅਤੇ ਅਧਿਆਪਨ ਵਿਭਾਗਾਂ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।
ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਵਿਦਿਆਰਥੀਆਂ, ਖੋਜ ਸਕਾਲਰਾਂ, ਫੈਕਲਟੀ ਅਤੇ ਸਟਾਫ ਮੈਂਬਰਾਂ ਨੂੰ ਚੋਣਾਂ ਵਿੱਚ ਆਪਣੀ ਵੋਟ ਪਾਉਣ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਰਜਿਸਟਰਾਰ ਡਾ. ਐਸ. ਕੇ. ਮਿਸ਼ਰਾ ਵੱਲੋਂ ਸੰਵਿਧਾਨ ਦੁਆਰਾ ਹਰੇਕ ਨਾਗਰਿਕ ਨੂੰ ਦਿੱਤੇ ਗਏ ਵੋਟਿੰਗ ਅਧਿਕਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਵੋਟ ਪਾ ਕੇ ਅਸੀਂ ਨਾ ਸਿਰਫ਼ ਸਰਕਾਰ ਚੁਣਦੇ ਹਾਂ, ਸਗੋਂ ਆਪਣੇ ਦੇਸ਼ ਦੀ ਕਿਸਮਤ ਦਾ ਫੈਸਲਾ ਵੀ ਕਰਦੇ ਹਾਂ। ਡਾ. ਸਤਵੀਰ ਸਿੰਘ ਵੱਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਮਹੱਤਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵੋਟ ਦਾ ਅਧਿਕਾਰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਉੱਚ ਅਹੁਦਿਆਂ ‘ਤੇ ਸਹੀ ਲੋਕਾਂ ਨੂੰ ਚੁਣਨ ਦੇ ਯੋਗ ਬਣਾਉਂਦਾ ਹੈ ਜੋ ਸਾਡੀ ਮਿਹਨਤ ਤੇ ਕੰਮਾਂ ਨੂੰ ਆਕਾਰ ਦੇਣ ਲਈ ਨੀਤੀਆਂ ਬਣਾਉਂਦੇ ਹਨ।