January 28, 2025

ਪੰਜਾਬ ਦੇ ਇਹਨਾਂ ਸ਼ਹਿਰਾਂ ’ਚ ਅੱਜ ਬੰਦ, ਸਕੂਲਾਂ ’ਚ ਹੋਈ ਛੁੱਟੀ

ਚੰਡੀਗੜ੍ਹ, 28 ਜਨਵਰੀ – ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਅੱਜ ਯਾਨੀ 28 ਜਨਵਰੀ ਨੂੰ ਪੰਜਾਬ ਵਿੱਚ ਜਲੰਧਰ, ਲੁਧਿਆਣਾ, ਫਗਵਾੜਾ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਮੋਗਾ ਪੂਰੀ ਤਰ੍ਹਾਂ ਬੰਦ ਹਨ। ਇਸ ਦੌਰਾਨ, ਜਲੰਧਰ ਬੰਦ ਦੇ ਸੱਦੇ ਕਾਰਨ, ਸ਼ਹਿਰ ਦੇ ਕਈ ਨਿੱਜੀ ਸਕੂਲਾਂ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਸਕੂਲਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਇਨੋਸੈਂਟ ਹਾਰਟਸ ਸਕੂਲ, ਗੁਰੂ ਅਮਰਦਾਸ ਸਕੂਲ ਅਤੇ ਜਲੰਧਰ ਦੇ ਕਈ ਹੋਰ ਨਿੱਜੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਐਤਵਾਰ ਯਾਨੀ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਇੱਕ ਨੌਜਵਾਨ ਨੇ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਬੁੱਤ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਉਸਨੇ ਬੁੱਤ ਦੇ ਨੇੜੇ ਸਥਿਤ ਸੰਵਿਧਾਨ ਦੀ ਮੂਰਤੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਨੌਜਵਾਨ ਨੂੰ ਫੜ ਲਿਆ ਤੇ ਉਸਦੀ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੰਜਾਬ ਦੇ ਇਹਨਾਂ ਸ਼ਹਿਰਾਂ ’ਚ ਅੱਜ ਬੰਦ, ਸਕੂਲਾਂ ’ਚ ਹੋਈ ਛੁੱਟੀ Read More »

15 ਮਹੀਨਿਆਂ ਬਾਅਦ ਫਲਸਤੀਨੀਆਂ ਦੀ ਗਾਜ਼ਾ ’ਚ ਵਾਪਸੀ

ਤੇਲ ਅਵੀਵ : ਇਜ਼ਰਾਈਲ ਨੇ ਸੋਮਵਾਰ 15 ਮਹੀਨਿਆਂ ਬਾਅਦ ਇਜ਼ਰਾਈਲ-ਹਮਾਸ ਯੁੱਧ ਬਾਅਦ ਪਹਿਲੀ ਗਾਜ਼ਾ ਜੰਗਬੰਦੀ ਦੇ ਤਹਿਤ ਗਾਜ਼ਾ ਪੱਟੀ ਦੇ ਉਤਰੀ ਹਿੱਸੇ ’ਚ ਫਲਸਤੀਨੀਆਂ ਨੂੰ ਵਾਪਸ ਵਸਣ ਦੀ ਇਜਾਜ਼ਤ ਦੇ ਦਿੱਤੀ, ਜੋ ਯੁੱਧ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਹਜ਼ਾਰਾਂ ਦੀ ਗਿਣਤੀ ’ਚ ਫਲਸਤੀਨੀ ਕਈ ਦਿਨਾਂ ਤੋਂ ਸਰਹੱਦ ਪਾਰ ਕਰਨ ਦਾ ਇੰਤਜ਼ਾਰ ਕਰ ਹਰੇ ਸਨ, ਜੋ ਸੋਮਵਾਰ ਨੂੰ ਗਾਜ਼ਾ ਦੇ ਉਤਰੀ ਹਿੱਸੇ ਵੱਲ ਵਧੇ। ਹਜ਼ਾਰਾਂ ਦੀ ਗਿਣਤੀ ’ਚ ਲੋਕ ਸਵੇਰੇ 7 ਵਜੇ ਨੇਤਜਾਰਿਮ ਗਲਿਆਰਾ ਪਾਰ ਕਰਦੇ ਹੋਏ ਦੇਖੇ ਗਏ।

15 ਮਹੀਨਿਆਂ ਬਾਅਦ ਫਲਸਤੀਨੀਆਂ ਦੀ ਗਾਜ਼ਾ ’ਚ ਵਾਪਸੀ Read More »

ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ

ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਦੀ ਘਟਨਾ ਨਾ ਕੇਵਲ ਨਿੰਦਾਜਨਕ ਹੈ ਸਗੋਂ ਕਈ ਪੱਖਾਂ ਤੋਂ ਚਿੰਤਾਜਨਕ ਵੀ ਹੈ। ਛੱਬੀ ਜਨਵਰੀ ਨੂੰ ਜਦੋਂ ਸਮੁੱਚਾ ਦੇਸ਼ ਸੰਵਿਧਾਨ ਨੂੰ ਧਾਰਨ ਕਰਨ ਦੇ ਪਲਾਂ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਸੀ ਤਾਂ ਉਸੇ ਬਾਅਦ ਦੁਪਹਿਰ ਇੱਕ ਨੌਜਵਾਨ ਉਸੇ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ ਕਰ ਰਿਹਾ ਸੀ; ਹਾਲਾਂਕਿ ਕੁਝ ਲੋਕਾਂ ਨੇ ਹਿੰਮਤ ਕਰ ਕੇ ਉਸ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਪਰ ਜਦੋਂ ਪੁਲੀਸ ਵੱਲੋਂ ਅਜਿਹੇ ਮੌਕਿਆਂ ’ਤੇ ਵਿਆਪਕ ਸੁਰੱਖਿਆ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਤਾਂ ਫਿਰ ਸਵਾਲ ਉੱਠਦਾ ਹੈ ਕਿ ਡਾ. ਅੰਬੇਡਕਰ ਦੇ ਬੁੱਤ ਦੇ ਆਸ-ਪਾਸ ਸੁਰੱਖਿਆ ਕਿਉਂ ਨਹੀਂ ਸੀ? ਬਹਰਹਾਲ, ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਆਪਣੇ ਕਾਬਿਲ ਅਫ਼ਸਰਾਂ ਰਾਹੀਂ ‘ਡੂੰਘੀ ਜਾਂਚ’ ਕਰਨ ਦਾ ਭਰੋਸਾ ਦਿਵਾਇਆ ਹੈ ਅਤੇ ਨਾਲ ਹੀ ਇਹ ਤੱਥ ਉਜਾਗਰ ਕੀਤਾ ਕਿ ਮੁਲਜ਼ਮ ਦਲਿਤ ਭਾਈਚਾਰੇ ਨਾਲ ਹੀ ਸਬੰਧਿਤ ਹੈ। ਦੇਸ਼ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਸਾਲ ਕਰਨਾਟਕ ਦੇ ਕੁਲਬੁਰਗੀ ਵਿੱਚ ਗਣਤੰਤਰ ਦਿਵਸ ਤੋਂ ਤਿੰਨ ਦਿਨ ਪਹਿਲਾਂ ਡਾ. ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ ਕੀਤੀ ਗਈ ਸੀ। ਇਸੇ ਤਰ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਬੁੱਤਾਂ ਦੀ ਭੰਨਤੋੜ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਸਾਲ ਪਹਿਲਾਂ ਉੱਤਰ ਪੂਰਬ ਦੇ ਤ੍ਰਿਪੁਰਾ ਵਿੱਚ ਕਮਿਊਨਿਸਟ ਆਗੂ ਲੈਨਿਨ ਦੇ ਬੁੱਤ ਨੂੰ ਤੋੜੇ ਜਾਣ ਅਤੇ ਉਪਰੋਥਲੀ ਕਈ ਹੋਰ ਘਟਨਾਵਾਂ ਤੋਂ ਬਾਅਦ ਕੇਂਦਰ ਨੇ ਸੂਬਿਆਂ ਨੂੰ ਇਸ ਮੁਤੱਲਕ ਸੇਧਾਂ ਜਾਰੀ ਕੀਤੀਆਂ ਸਨ ਜਿਸ ਤਹਿਤ ਉੱਘੀਆਂ ਹਸਤੀਆਂ ਦੇ ਬੁੱਤਾਂ ਦੁਆਲੇ ਜੰਗਲੇ ਲਾਉਣ ਜਿਹੇ ਕਦਮ ਪੁੱਟੇ ਗਏ ਸਨ, ਫਿਰ ਵੀ ਅਜਿਹੀਆਂ ਘਟਨਾਵਾਂ ਉੱਪਰ ਕਾਰਗਰ ਰੋਕ ਨਹੀਂ ਲੱਗ ਸਕੀ। ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਦੀ ਚੁਫੇਰਿਉਂ ਨਿੰਦਾ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੇ ਭਾਈਚਾਰਕ ਮਾਹੌਲ ਨੂੰ ਵਿਗਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ; ਪੁਲੀਸ ਅਧਿਕਾਰੀਆਂ ਨੇ ਵੀ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰ ਕੇ ਮੁਲਜ਼ਮ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। ਭਾਜਪਾ ਦੇ ਇੱਕ ਆਗੂ ਨੇ ਇਹ ਵੀ ਆਖ ਦਿੱਤਾ ਕਿ ਜਿਸ ਵਿਰਾਸਤੀ ਗਲਿਆਰੇ ਵਿੱਚ ਇਹ ਘਟਨਾ ਵਾਪਰੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦਾ ਹੈ; ਸ਼੍ਰੋਮਣੀ ਕਮੇਟੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਨਗਰ ਨਿਗਮ ਦੇ ਅਧੀਨ ਆਉਂਦਾ ਹੈ। ਸਿਆਸੀ ਆਗੂਆਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਘਟਨਾਵਾਂ ’ਤੇ ਜ਼ਿੰਮੇਵਾਰੀ ਅਤੇ ਸੂਝ-ਬੂਝ ਦਾ ਮੁਜ਼ਾਹਰਾ ਕਰਨ ਪਰ ਹਰ ਵਾਰ ਉਹ ਇਸ ਵਿੱਚ ਨਾਕਾਮ ਹੁੰਦੇ ਹਨ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਜਾਪਦਾ ਹੈ ਕਿ ਕਿ ਇਸ ਪਿੱਛੇ ਨਿਹਿਤ ਸਵਾਰਥ ਕੰਮ ਰਹੇ ਹੁੰਦੇ ਹਨ। ਨਹੀਂ ਤਾਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਅਕੀਦਿਆਂ ਅਤੇ ਚਿੰਨ੍ਹਾਂ ਉੱਪਰ ਹਮਲਾ ਕਰਨ ਬਾਰੇ ਕੋਈ ਸੋਚ ਵੀ ਕਿਵੇਂ ਸਕਦਾ ਹੈ। ਦਲਿਤ ਜਥੇਬੰਦੀਆਂ ਨੇ ਇਸ ਘਟਨਾ ’ਤੇ ਤਿੱਖਾ ਰੋਸ ਜਤਾਇਆ ਅਤੇ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇ। ਇਸ ਤੋਂ ਪਹਿਲਾਂ ਘਟਨਾ ਦੀ

ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ Read More »

ਆਈ ਜੀ ਸਣੇ 8 ਪੁਲਸਮੈਨਾਂ ਨੂੰ ਉਮਰ ਕੈਦ ਦੀ ਸਜ਼ਾ

ਚੰਡੀਗੜ੍ਹ, 28 ਜਨਵਰੀ – ਸੀ ਬੀ ਆਈ ਦੀ ਸਪੈਸ਼ਲ ਜੱਜ ਅਲਕਾ ਮਲਿਕ ਨੇ 2017 ਵਿੱਚ ਸ਼ਿਮਲਾ ਦੇ ਕੋਟ ਖਾਈ ’ਚ 16 ਸਾਲਾ ਸਕੂਲੀ ਵਿਦਿਆਰਥਣ ਨਾਲ ਜਬਰ-ਜ਼ਨਾਹ ਤੇ ਕਤਲ ਦੇ ਮਾਮਲੇ ਦੇ ਮੁਲਜ਼ਮ ਸੂਰਜ ਸਿੰਘ ਦੀ ਪੁਲਸ ਹਿਰਾਸਤ ’ਚ ਮੌਤ ਦੇ ਕੇਸ ’ਚ ਸੋਮਵਾਰ ਹਿਮਾਚਲ ਦੇ ਆਈ ਜੀ ਪੁਲਸ ਜ਼ਹੂਰ ਹੈਦਰ ਜ਼ੈਦੀ ਅਤੇ 7 ਹੋਰ ਪੁਲਸਮੈਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਹੋਰਨਾਂ ਦੋਸ਼ੀਆਂ ਵਿੱਚ ਡੀ ਐੱਸ ਪੀ ਮਨੋਜ ਜੋਸ਼ੀ, ਐੱਸ ਆਈ ਰਜਿੰਦਰ ਸਿੰਘ, ਏ ਐੱਸ ਆਈ ਦੀਪ ਚੰਦ ਸ਼ਰਮਾ, ਹੌਲਦਾਰ ਮੋਹਨ ਲਾਲ, ਸੂਰਤ ਸਿੰਘ, ਰਫੀ ਮੁਹੰਮਦ ਅਤੇ ਸਿਪਾਹੀ ਰਨੀਤ ਸਟੇਟਾ ਸ਼ਾਮਲ ਹਨ।  

ਆਈ ਜੀ ਸਣੇ 8 ਪੁਲਸਮੈਨਾਂ ਨੂੰ ਉਮਰ ਕੈਦ ਦੀ ਸਜ਼ਾ Read More »

ਬਿ੍ਰਜ ਭੂਸ਼ਣ ਦਾ ਦਬਦਬਾ ਬਰਕਰਾਰ

ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਵੇਲੇ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਚੱਲੇ ਅੰਦੋਲਨ ਦੌਰਾਨ ਕੇਂਦਰੀ ਖੇਡ ਮੰਤਰਾਲੇ ਨੇ ਜਦੋਂ 2023 ਵਿੱਚ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ ਤਾਂ ਕੁਝ ਹਫਤਿਆਂ ਬਾਅਦ ਫੈਡਰੇਸ਼ਨ ਦਾ ਦਫਤਰ ਬਿ੍ਰਜ ਭੂਸ਼ਣ ਦੀ 21, ਅਸ਼ੋਕ ਰੋਡ ਵਾਲੀ ਕੋਠੀ ਤੋਂ ਬਦਲ ਕੇ ਹਰੀ ਨਗਰ ਦੇ ਇੱਕ ਕਮਰੇ ਵਿੱਚ ਪੁੱਜ ਗਿਆ ਸੀ। ਅੱਜ ਵੀ ਫੈਡਰੇਸ਼ਨ ਦੀ ਅਧਿਕਾਰਤ ਵੈੱਬਸਾਈਟ ਦੇ ਹੋਮਪੇਜ ’ਤੇ ਪਤਾ 101, ਹਰੀ ਨਗਰ, ਆਸ਼ਰਮ ਚੌਕ, ਨਵੀਂ ਦਿੱਲੀ-110014 ਦਰਜ ਹੈ, ਪਰ ਹਕੀਕਤ ਵਿੱਚ ਇਹ ਚਲਦਾ ਬਿ੍ਰਜ ਭੂਸ਼ਣ ਦੀ ਕੋਠੀ ਤੋਂ ਹੈ। ਹਰੀ ਨਗਰ ਵਾਲੇ ਦਫਤਰ ਵਿੱਚ ਨਵਾਂ ਕਿਰਾਏਦਾਰ ਆ ਚੁੱਕਾ ਹੈ। ਹਾਲਾਂਕਿ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਸੰਜੇ ਸਿੰਘ ਇਸ ਬਾਰੇ ਗੱਲ ਨਹੀਂ ਕਰਦਾ, ਖਜ਼ਾਨਚੀ ਐੱਸ ਪੀ ਦੇਸਵਾਲ ਨੇ ਮੰਨਿਆ ਹੈ ਕਿ ਦਫਤਰ ਅਜੇ ਵੀ ਹਰੀ ਨਗਰ ਵਿੱਚ ਹੈ, ਪਰ ਫੈਡਰੇਸ਼ਨ ਦਾ ਕੰਮ ਤਾਂ ਉੱਥੋਂ ਹੀ ਹੋ ਸਕਦਾ ਹੈ, ਜਿੱਥੇ ਸਟਾਫ ਬੈਠੇ। ਕਹਿਣ ਦਾ ਮਤਲਬ ਕੰਮ ਬਿ੍ਰਜ ਭੂਸ਼ਣ ਦੀ ਕੋਠੀ ਤੋਂ ਹੀ ਹੰੁਦਾ ਹੈ। ਹਾਲਾਂਕਿ 21, ਅਸ਼ੋਕ ਰੋਡ ਵਾਲੀ ਕੋਠੀ ਦੇ ਬਾਹਰ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਬੋਰਡ ਤਾਂ ਨਜ਼ਰ ਨਹੀਂ ਆਇਆ, ਪਰ ਸਟਾਫ ਉੱਥੇ ਹੀ ਫਰਵਰੀ ਦੇ ਪਹਿਲੇ ਹਫਤੇ ਹੋਣ ਵਾਲੇ ਕੁਸ਼ਤੀ ਰੈਂਕਿੰਗ ਪ੍ਰੋਗਰਾਮ ਦੇ ਦਸਤਾਵੇਜ਼ ਸਕੈਨ ਕਰ ਰਿਹਾ ਸੀ, ਕੰਪਿਊਟਰ ’ਤੇ ਡੈਟਾ ਅਪਡੇਟ ਕਰ ਰਿਹਾ ਸੀ, ਸਰਟੀਫਿਕੇਟਾਂ ਦੀ ਜਾਂਚ ਕਰ ਰਿਹਾ ਸੀ ਤੇ ਕੁਸ਼ਤੀ ਨਾਲ ਸੰਬੰਧਤ ਦਸਤਾਵੇਜ਼ਾਂ ਦੇ ਪਿ੍ਰੰਟਆਊਟ ਕੱਢ ਰਿਹਾ ਸੀ। ਸਟਾਫ ਨੇ ਮੰਨਿਆ ਕਿ ਕੁਝ ਸਮਾਂ ਹਰੀ ਨਗਰ ’ਚ ਕੰਮ ਕੀਤਾ, ਪਰ ਫਿਰ ਇੱਥੇ ਆ ਗਏ। ਬਿ੍ਰਜ ਭੂਸ਼ਣ, ਜਿਸ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਯੂ ਪੀ ਦੇ ਕੈਸਰਗੰਜ ਤੋਂ ਟਿਕਟ ਨਾ ਦੇ ਕੇ ਉਸ ਦੇ ਬੇਟੇ ਕਰਨ ਭੂਸ਼ਣ ਸਿੰਘ ਨੂੰ ਜਿਤਵਾਇਆ, ਵੀ ਅੰਦਰ ਹੀ ਬੈਠਾ ਸੀ। ਇਹ ਪੁੱਛਣ ’ਤੇ ਕਿ ਉਹ ਫੈਡਰੇਸ਼ਨ ਦਾ ਦਫਤਰ ਆਪਣੀ ਕੋਠੀ ’ਚ ਕਿਉ ਲੈ ਆਏ, ਉਸ ਨੇ ਕਿਹਾ ਕਿ ਉਹ ਕੁਸ਼ਤੀ ’ਤੇ ਚਰਚਾ ਨਹੀਂ ਕਰੇਗਾ। ਫੈਡਰੇਸ਼ਨ ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਬਿ੍ਰਜ ਭੂਸ਼ਣ ਨੂੰ ਲਾਂਭੇ ਰੱਖਣਾ ਪਿਆ, ਪਰ ਉਸ ਦੇ ਹੀ ‘ਪੱਠੇ’ ਅਹੁਦੇਦਾਰ ਚੁਣੇ ਗਏ ਸਨ। ਪ੍ਰਧਾਨ ਚੁਣੇ ਜਾਣ ਦੇ ਕੁਝ ਚਿਰ ਬਾਅਦ ਸੰਜੇ ਸਿੰਘ ਨੇ ਬਿ੍ਰਜ ਭੂਸ਼ਣ ਦੀ ਕੋਠੀ ਪੁੱਜ ਕੇ ਉਸ ਨੂੰ ਹਾਰ ਪਾਇਆ ਤੇ ਫੋਟੋ ਖਿਚਵਾਈ।

ਬਿ੍ਰਜ ਭੂਸ਼ਣ ਦਾ ਦਬਦਬਾ ਬਰਕਰਾਰ Read More »