January 28, 2025

ਲਾਲਾ ਲਾਜਪਤ ਰਾਏ ਜੀ ਦਾ 160ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

*ਏ.ਡੀ.ਸੀ. ਚਾਰੂਮਿਤਾ ਵੱਲੋਂ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਤੇ ਪਿੰਡ ਢੁੱਡੀਕੇ ਵਿਖੇ ਸ਼ਰਧਾ ਦੇ ਫੁੱਲ ਭੇਂਟ *ਕਿਹਾ! ਹਰੇਕ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਦੀਆਂ ਸ਼ਹਾਦਤਾਂ ਤੇ ਘਾਲਣਾਵਾਂ ਉੱਤੇ ਮਾਣ ਢੁੱਡੀਕੇ (ਮੋਗਾ),28 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦਾ 160ਵਾਂ ਜਨਮ ਦਿਹਾੜਾ ਅੱਜ ਉਹਨਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਨੇ ਸ਼ਿਰਕਤ ਕੀਤੀ। ਇਸ ਮੌਕੇ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਦੇ ਸਕੱਤਰ ਰਾਜ ਜੰਗ ਸਿੰਘ, ਵਾਈਸ ਚੇਅਰੈਮਨ ਸ੍ਰ. ਰਣਜੀਤ ਸਿੰਘ ਧੰਨਾ ਅਤੇ ਹੋਰ ਲੋਕ ਵੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅਜ਼ਾਦੀ ਦਾ ਸੰਘਰਸ਼ ਵਿੱਢਣ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਹਰੇਕ ਭਾਰਤ ਵਾਸੀ ਨੂੰ ਲਾਲਾ ਲਾਜਪਤ ਰਾਏ ਅਤੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹਾਦਤਾਂ ਅਤੇ ਘਾਲਣਾਵਾਂ ਉੱਤੇ ਮਾਣ ਹੈ, ਜਿਨਾਂ ਦੇ ਸਿਰ ਤੇ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਹਨਾਂ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਨੇ ਸਿੱਖਿਆ ਨੂੰ ਸਭ ਤੋਂ ਵੱਧ ਮਹੱਤਤਾ ਦਿੱਤੀ। ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਦੇ ਹੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਸਭ ਤੋਂ ਵੱਧ ਤਵੱਜ਼ੋ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪਿੰਡ ਢੁੱਡੀਕੇ ਦੀ ਧਰਤੀ ਭਾਗਾਂ ਵਾਲੀ ਹੈ, ਜਿੱਥੇ ਲਾਲਾ ਜੀ ਅਤੇ ਹੋਰ ਕਈ ਆਜ਼ਾਦੀ ਘੁਲਾਟੀਆਂ ਨੇ ਜਨਮ ਲਿਆ। ਅਜ਼ਾਦੀ ਸੰਗਰਾਮ ਵਿੱਚ ਉਨਾਂ ਵੱਲੋਂ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਨਾਲ ਅੱਜ ਦੀ ਨੌਜਵਾਨ ਪੀੜੀ ਨੂੰ ਦੇਸ਼ ਭਗਤੀ ਦਾ ਜਜ਼ਬਾ ਕਾਇਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸਮੂਹ ਹਾਜ਼ਰੀਨ ਨੇ ਏ.ਡੀ.ਸੀ. ਚਾਰੂਮਿਤਾ ਦੀ ਹਾਜਰੀ ਵਿੱਚ ਲਾਲਾ ਜੀ ਦੀ ਬੁੱਤ ਉੱਤੇ ਪਹੁੰਚ ਕੇ ਉਨਾਂ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਉਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਉਨਾਂ ਲਾਇਬਰੇਰੀ ਅਤੇ ਹੋਰ ਇਤਿਹਾਸਕ ਸਥਾਨਾਂ ਨੂੰ ਵੀ ਦੇਖਿਆ। ਅੰਤ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਵੱਲੋਂ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ। ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਨ ਨੂੰ ਸਮਰਪਿਤ 24 ਤੋਂ 28 ਜਨਵਰੀ ਤੱਕ 70ਵਾਂ ਖੇਡ ਮੇਲਾ ਵੀ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਹਾਕੀ, ਕਬੱਡੀ, ਫੁੱਟਬਾਲ, ਬੈਡਮਿੰਟਨ ਆਦਿ ਖੇਡਾਂ ਕਰਵਾਈਆਂ ਗਈਆ ਅਤੇ ਜੇਤੂ ਖਿਡਾਰੀਆਂ ਨੂੰ ਕਮੇਟੀ ਤਰਫੋਂ ਲੱਖਾਂ ਰੁਪਏ ਦੇ ਇਨਾਮਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਗੁਰਦੇਵ ਸਿੰਘ, ਸੁਮਿੱਤਰ ਸਿੰਘ ਮੈਂਬਰ, ਗੁਰਮੀਤ ਸਿੰਖ ਮੈਂਬਰ ਪੰਚਾਇਤ, ਮਾਸਟਰ ਬਲਵਿੰਦਰ ਸਿੰਘ ਕਮੇਟੀ ਮੈਂਬਰ, ਮੋਹਨ ਲਾਲ ਕਮੇਟੀ ਮੈਂਬਰ, ਸਰਬਜੀਤ ਸਿੰਘ ਕਮੇਟੀ ਮੈਂਬਰ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਦਰਸ਼ਪ੍ਰੀਤ ਸਿੰਘ ਸਰਪੰਚ, ਜਸਦੀਪ ਸਿੰਘ ਗੈਰੀ ਸਾਬਕਾ ਸਰਪੰਚ ਆਦਿ ਹਾਜ਼ਰ ਸਨ।

ਲਾਲਾ ਲਾਜਪਤ ਰਾਏ ਜੀ ਦਾ 160ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ Read More »

1088 ਪੁਲਿਸ ਕਾਂਸਟੇਬਲਾਂ ਦੀ ਭਰਤੀ, ਸ਼ਡਿਊਲ ਹੋਇਆ ਜਾਰੀ

ਹਿਮਾਚਲ ਪ੍ਰਦੇਸ਼, 28 ਜਨਵਰੀ – ਹਿਮਾਚਲ ਪ੍ਰਦੇਸ਼ ਵਿੱਚ ਪੁਲਿਸ ਕਾਂਸਟੇਬਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਭਰਤੀ ਲਈ ਗਰਾਊਂਡ ਟੈਸਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਫਿਜ਼ੀਕਲ ਸਟੈਂਡਰਡ ਟੈਸਟ ਅਤੇ ਫਿਜ਼ੀਕਲ ਐਫੀਸ਼ੈਂਸੀ ਟੈਸਟ 6 ਫਰਵਰੀ ਤੋਂ 28 ਮਾਰਚ 2025 ਤੱਕ ਹਿਮਾਚਲ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਪਹਿਲਾਂ ਮਹਿਲਾ ਉਮੀਦਵਾਰਾਂ ਅਤੇ ਫਿਰ ਪੁਰਸ਼ ਉਮੀਦਵਾਰਾਂ ਨੂੰ ਗਰਾਊਂਡ ਟੈਸਟ (Himachal Pradesh Police Constable Recruitment) ਲਈ ਬੁਲਾਇਆ ਜਾਵੇਗਾ। ਪੁਲਿਸ ਭਰਤੀ ਦਾ ਗਰਾਊਂਡ ਟੈਸਟ ਕਿਸ ਜ਼ਿਲ੍ਹੇ ਵਿੱਚ ਕਦੋਂ ਹੋਵੇਗਾ? ਸਿਰਮੌਰ: 11 ਤੋਂ 20 ਫਰਵਰੀ ਤੱਕ, ਸਥਾਨ- ਚੰਬਾ ਮੈਦਾਨ, ਨੇੜੇ ਪੁਲਿਸ ਲਾਈਨ, ਨਾਹਨ। ਇਸ ਵਿੱਚ 11,202 ਉਮੀਦਵਾਰ ਹਿੱਸਾ ਲੈਣਗੇ। ਸੋਲਨ: 25 ਫਰਵਰੀ ਤੋਂ 6 ਮਾਰਚ ਤੱਕ, ਸਥਾਨ- ਪੁਲਿਸ ਲਾਈਨ, ਸੋਲਨ। ਇਸ ਵਿੱਚ ਕੁੱਲ 9275 ਉਮੀਦਵਾਰ ਹਿੱਸਾ ਲੈਣਗੇ। 26 ਫਰਵਰੀ ਨੂੰ ਕੋਈ ਪ੍ਰੀਖਿਆ ਨਹੀਂ ਹੋਵੇਗੀ। ਸ਼ਿਮਲਾ: 11 ਤੋਂ 22 ਮਾਰਚ, ਸਥਾਨ- ਪੁਲਿਸ ਲਾਈਨ, ਭਰਾੜੀ। ਇੱਥੇ 12975 ਉਮੀਦਵਾਰ ਪ੍ਰੀਖਿਆ ਦੇਣਗੇ। 14 ਮਾਰਚ ਨੂੰ ਹੋਲੀ ਦੀ ਛੁੱਟੀ ਹੋਵੇਗੀ। ਕਿੰਨੌਰ: 27 ਅਤੇ 28 ਮਾਰਚ ਨੂੰ, ਸਥਾਨ- ਗਰਾਊਂਡ ਟੈਸਟ ਮਿੰਨੀ ਸਟੇਡੀਅਮ, ਕਲਪਾ। ਊਨਾ: 11 ਤੋਂ 15 ਫਰਵਰੀ ਤੱਕ, ਸਥਾਨ- ਪੁਲਿਸ ਲਾਈਨ ਗਰਾਊਂਡ, ਝਲੇੜਾ। ਕਾਂਗੜਾ: 20 ਫਰਵਰੀ ਤੋਂ 6 ਮਾਰਚ ਤੱਕ, ਸਥਾਨ- ਪੁਲਿਸ ਲਾਈਨਜ਼ ਗਰਾਊਂਡ, ਧਰਮਸ਼ਾਲਾ। ਚੰਬਾ: 13 ਤੋਂ 20 ਮਾਰਚ, ਸਥਾਨ- ਪੁਲਿਸ ਲਾਈਨਜ਼ ਗਰਾਊਂਡ, ਚੰਬਾ। ਮੰਡੀ: 6 ਤੋਂ 16 ਫਰਵਰੀ ਤੱਕ, ਸਥਾਨ- ਪੁਲਿਸ ਗਰਾਊਂਡ ਤੀਜਾ ਆਈ.ਆਰ.ਬੀ.ਐਨ.ਪੰਡੋਹ ਬਿਲਾਸਪੁਰ: 20 ਤੋਂ 24 ਫਰਵਰੀ ਤੱਕ, ਸਥਾਨ- ਲੁਹਨੂੰ ਗਰਾਊਂਡ, ਬਿਲਾਸਪੁਰ। ਹਮੀਰਪੁਰ: 28 ਫਰਵਰੀ ਤੋਂ 5 ਮਾਰਚ ਤੱਕ, ਸਥਾਨ- ਸਿੰਥੈਟਿਕ ਟਰੈਕ, ਸਪੋਰਟਸ ਅਥਾਰਟੀ ਆਫ ਇੰਡੀਆ, ਅਨੂ ਹਮੀਰਪੁਰ। L&S: 12 ਮਾਰਚ, ਸਥਾਨ- ਪੁਲਿਸ ਲਾਈਨ ਬੈਸ਼ਿੰਗ, ਕੁੱਲੂ ਕੁੱਲੂ: 7 ਮਾਰਚ ਤੋਂ 11 ਮਾਰਚ ਤੱਕ, ਸਥਾਨ- ਪੁਲਿਸ ਲਾਈਨ ਬਸ਼ਿੰਗ, ਕੁੱਲੂ।

1088 ਪੁਲਿਸ ਕਾਂਸਟੇਬਲਾਂ ਦੀ ਭਰਤੀ, ਸ਼ਡਿਊਲ ਹੋਇਆ ਜਾਰੀ Read More »

ਚਾਈਨਾ ਡੋਰ ਦੀ ਵਰਤੋਂ ਅਤੇ ਵੇਚਣ ਵਾਲਿਆਂ ਦਾ ਕੇਸ ਨਹੀਂ ਲੜੇਗਾ ਵਕੀਲ ਭਾਈਚਾਰਾ

ਬਠਿੰਡਾ, 28 ਜਨਵਰੀ – ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਸਪਲਾਈ ਕਰਨ ਵਾਲਿਆਂ ’ਤੇ ਸਖ਼ਤੀ ਵਰਤੀ ਜਾ ਰਹੀ ਹੈ। ਹੁਣ ਤਕ ਕਈਆਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਚੁੱਕਾ। ਪਰੰਤੂ ਬਾਵਜੂਦ ਇਸ ਦੇ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ। ਬਠਿੰਡਾ ਪੁਲਿਸ ਨੇ ਚਾਈਨਾ ਡੋਰ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਥੇ ਬਠਿੰਡਾ ਪੁਲਿਸ ਨੇ ਚਾਈਨਾ ਵਿਕਰੇਤਾਵਾਂ ਉੱਤੇ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਬਠਿੰਡਾ ਦੇ ਵਕੀਲਾਂ ਨੇ ਵੀ ਇੱਕ ਅਹਿਮ ਫ਼ੈਸਲਾ ਲੈਂਦੇ ਹੋਏ ਕਿਹਾ ਕਿ ਜੇਕਰ ਚਾਈਨਾ ਡੋਰ ਨੂੰ ਵਰਤਣ ਨੂੰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕੋਈ ਵੀ ਵਕੀਲ ਉਸ ਦਾ ਕੇਸ ਨਹੀਂ ਲੜੇਗਾ। ਵਕੀਲ ਸੂਰਿਆਕਾਂਤ ਸਿੰਗਲਾ ਨੇ ਕਿਹਾ ਕਿ ਜੇਕਰ ਕੋਈ ਵੀ ਚਾਈਨਾ ਡੋਰ ਵੇਚਣ ਤੇ ਵਰਤਣ ਵਾਲੇ ਦਾ ਜੇਕਰ ਕੋਈ ਮਾਮਲਾ ਆਉਂਦਾ ਹੈ ਤਾਂ ਕਿਸੇ ਵੀ ਵਕੀਲ ਵਲੋਂ ਕੇਸ ਨਹੀਂ ਲੜਿਆ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ। ਸਾਰੇ ਨਗਰ ਕੌਂਸਲਰਾਂ ਨੂੰ ਅਪੀਲ ਹੈ ਕਿ ਗਲੀ ਮੁਹੱਲਿਆਂ ਵਿਚ ਇਸ ਦੇ ਵਿਰੁਧ ਪ੍ਰਚਾਰ ਕੀਤਾ ਜਾਵੇ। ਜਿਥੇ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਹੈ ਉੱਥੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਤਾਂ ਜੋ ਚਾਈਨਾ ਡੋਰ ਉੱਤੇ ਨਕੇਲ ਕੱਸੀ ਜਾਵੇ।

ਚਾਈਨਾ ਡੋਰ ਦੀ ਵਰਤੋਂ ਅਤੇ ਵੇਚਣ ਵਾਲਿਆਂ ਦਾ ਕੇਸ ਨਹੀਂ ਲੜੇਗਾ ਵਕੀਲ ਭਾਈਚਾਰਾ Read More »

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸੀਐਮ ਯੋਗਸ਼ਾਲਾ ਦੇ ਯੋਗ ਟ੍ਰੇਨਰ ਸਨਮਾਨਿਤ

ਬਠਿੰਡਾ, 28 ਜਨਵਰੀ – ਸਥਾਨਕ ਖੇਡ ਸਟੇਡੀਅਮ ’ਚ ਜ਼ਿਲ੍ਹਾ ਪੱਧਰੀ ਸਮਾਗਮ ਗਣਤੰਤਰ ਦਿਵਸ ਸਮਾਰੋਹ ਦੌਰਾਨ ਮੁੱਖ ਮੰਤਰੀ ਦੀ ਯੋਗਸ਼ਾਲਾ ਵੱਲੋਂ ਯੋਗ ਜਾਗਰੂਕਤਾ ਸਬੰਧੀ ਇੱਕ ਵਿਸ਼ੇਸ਼ ਝਾਕੀ ਕੱਢੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮੰਤਰੀ ਯੋਗਸ਼ਾਲਾ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਯੋਗ ਟ੍ਰੇਨਰਾਂ ਹਰਸ਼ ਸ਼ਰਮਾ, ਕਿਰਨ, ਕੱਤਰ ਸਿੰਘ ਅਤੇ ਬਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਯੋਗਸ਼ਾਲਾ ਦਾ ਸੰਚਾਲਨ ਕਰ ਰਹੇ ਕੋਆਰਡੀਨੇਟਰਾਂ ਅਤੇ ਟ੍ਰੇਨਰਾਂ ਨੂੰ ਮੁੱਖ ਮੰਤਰੀ ਯੋਗਸ਼ਾਲਾ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਅਤੇ ਇਸ ਨੂੰ ਸਫਲਤਾਪੂਰਵਕ ਚਲਾਉਣ ਲਈ ਵਧਾਈ ਵੀ ਦਿੱਤੀ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸੀਐਮ ਯੋਗਸ਼ਾਲਾ ਦੇ ਯੋਗ ਟ੍ਰੇਨਰ ਸਨਮਾਨਿਤ Read More »

ਡਾ.ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕਾਰਨ ਕਾਂਗਰਸੀ ਵਰਕਰਾਂ ਨੇ ਦੂਲੋਂ ਦੀ ਅਗਵਾਈ ’ਚ ਲਗਾਇਆ ਧਰਨਾ

ਖੰਨਾ, 28 ਜਨਵਰੀ – ਡਾ.ਭੀਮ ਰਾਓ ਅੰਬੇਡਕਰ ਦੀ ਅੰਮ੍ਰਿਤਸਰ ਵਿਖੇ ਸਥਾਪਤ ਮੂਰਤੀ ਦੀ ਕੀਤੀ ਗਈ ਬੇਅਦਬੀ ਦੀ ਘਟਨਾ ਸਬੰਧੀ ਅੱਜ ਇਥੋਂ ਦੇ ਲਲਹੇੜੀ ਚੌਂਕ ਵਿਚ ਪੰਜਾਬ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਦੀ ਪ੍ਰਧਾਨਗੀ ਹੇਠ ‘ਸੰਵਿਧਾਨ ਬਚਾਓ ਸੰਘਰਸ਼ ਕਮੇਟੀ’ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਅਤੇ ਹੋਰ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫ਼ੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ੍ਰੀ ਦੂਲੋਂ ਨੇ ਇਸ ਘਟਨਾ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੁਲੀਸ ਵੱਲੋਂ ਘਟਨਾ ਦੇ ਦੋਸ਼ੀ ’ਤੇ ਮਾਮੂਲੀ ਧਾਰਾਵਾਂ ਲਗਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਕਾਰਨ ਭਾਈਚਾਰੇ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਇਕ ਇਕੱਲੇ ਵਿਅਕਤੀ ਦੀ ਸਾਜ਼ਿਸ਼ ਨਹੀਂ ਹੋ ਸਕਦੀ ਬਲਕਿ ਇਸ ਪਿੱਛੇ ਕੋਈ ਜ਼ਰੂਰ ਵੱਡੀ ਸਾਜ਼ਿਸ਼ ਹੈ ਜਿਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਇਸ ਮੌਕੇ ਬਲਬੀਰ ਸਿੰਘ ਭੱਟੀ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਕੌਂਸਲਰ ਰਵਿੰਦਰ ਸਿੰਘ ਬੱਬੂ, ਹਰਦੀਪ ਸਿੰਘ ਨੀਨੂੰ, ਐਡਵੋਕੇਟ ਅਮਨਦੀਪ ਸਿੰਘ, ਰਾਜੀਵ ਰਾਏ ਮਹਿਤਾ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਪ੍ਰਦੀਪ ਕੁਮਾਰ, ਕੁਲਵਿੰਦਰ ਸਿੰਘ, ਕਰਮਜੀਤ ਸਿੰਘ ਸਿਫ਼ਤੀ ਮਹਿੰਦਰਪਾਲ ਜੱਸਲ, ਜਸਵੰਤ ਮਿੱਤਰ, ਹਰਜੀਤ ਸਿੰਘ ਭਾਟੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਦੋਸ਼ੀ ਵਿਅਕਤੀ ’ਤੇ ਐੱਨਐੱਸਏ ਲਾਇਆ ਜਾਵੇ ਅਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ।

ਡਾ.ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕਾਰਨ ਕਾਂਗਰਸੀ ਵਰਕਰਾਂ ਨੇ ਦੂਲੋਂ ਦੀ ਅਗਵਾਈ ’ਚ ਲਗਾਇਆ ਧਰਨਾ Read More »

ਰਾਮ ਰਹੀਮ ਦੀ ਪੈਰੋਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਚੁੱਕੇ ਸਵਾਲ

ਅੰਮ੍ਰਿਤਸਰ, 28 ਜਨਵਰੀ – ਗੁਰਮੀਤ ਰਾਮ ਰਹੀਮ ਡੇਰਾ ਮੁਖੀ ਨੂੰ ਲਗਾਤਾਰ ਹੀ ਪਰੋਲ ਦਿੱਤੀ ਜਾ ਰਹੀ ਹੈ ਅਤੇ ਪਰੋਲ ਦੇਣ ਤੋਂ ਬਾਅਦ ਹੁਣ ਸਿੱਖ ਸੰਗਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਰੋਸ਼ ਪਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਡੇਰਾ ਰਾਮ ਰਹੀਮ ਦੀ ਪਰੋਲ ਤੇ ਕਈ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਜੋ ਬੰਦੀ ਸਿੰਘ ਲੰਮੇ ਚਿਰ ਤੋਂ ਜੇਲਾਂ ਚ ਬੰਦ ਹਨ ਅਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਤਾਂ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਪਰੋਲ ਨਹੀਂ ਦਿੱਤੀ ਜਾ ਰਹੀ ਲੇਕਿਨ ਡੇਰਾ ਰਾਮ ਰਹੀਮ ਨੂੰ ਪਰੋਲ ਦੇ ਕੇ ਜਾਣ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦੀ ਕਰੇ ਸ਼ਬਦਾਂ ਤੇ ਨਿੰਦਾ ਕਰਦੇ ਹੋਏ ਕਿਹਾ ਇੱਕ ਪਾਸੇ ਬੰਦੀ ਸਿੰਘਾਂ ਨੂੰ ਪਰੋਲ ਨਾ ਦੇ ਕੇ ਸਿੱਖਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਬਲਾਤਕਾਰੀ ਡੇਰਾ ਮੁਖੀ ਨੂੰ ਸਿਆਸੀ ਲਵਾ ਲੈਣ ਦੇ ਲਈ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਕਿਸਾਨ ਜੋ ਕਿ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕਰ ਰਿਹਾ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਚਾਹੀਦੀਆਂ ਹਨ। ਇੱਥੇ ਦੱਸਣ ਯੋਗ ਹੈ ਕਿ ਲਗਾਤਾਰ ਹੀ ਗੁਰਮੀਤ ਰਾਮ ਰਹੀਮ ਨੂੰ ਪਰੋਲ ਮਿਲ ਰਹੀ ਹੈ ਅਤੇ ਲੰਬੇ ਚਿਰ ਤੋਂ ਸਜਾਵਾਂ ਕੱਟ ਰਹੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਲਈ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ।

ਰਾਮ ਰਹੀਮ ਦੀ ਪੈਰੋਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਚੁੱਕੇ ਸਵਾਲ Read More »

ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਯੂਏਈ ਰਵਾਨਾ

ਨਵੀਂ ਦਿੱਲੀ, 28 ਜਨਵਰੀ – ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਰਵਾਨਾ ਹੋ ਗਏ ਹਨ। ਜੈਸ਼ੰਕਰ ਦੀ ਇਸ ਫੇਰੀ ਦਾ ਮੁੱਖ ਮੰਤਵ ਖਾੜੀ ਮੁਲਕ ਨਾਲ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੈਸ਼ੰਕਰ ਦੋਵਾਂ ਮੁਲਕਾਂ ਦੀ ਗੂੜੀ ਭਾਈਵਾਲੀ ’ਤੇ ਨਜ਼ਰਸਾਨੀ ਲਈ ਯੂਏਈ ਦੀ ਲੀਡਰਸ਼ਿਪ ਨੂੰ ਮਿਲਣਗੇ। ਇਸ ਫੇਰੀ ਦੌਰਾਨ ਦੋਵਾਂ ਧਿਰਾਂ ਵੱਲੋਂ ਇਜ਼ਰਾਈਲ ਤੇ ਹਮਾਸ ਦਰਮਿਆਨ ਗੋਲੀਬੰਦੀ ਕਰਾਰ ਦੇ ਅਮਲ ਵਿਚ ਆਉਣ ਮਗਰੋਂ ਗਾਜ਼ਾ ਦੇ ਹਾਲਾਤ ’ਤੇ ਵੀ ਨਜ਼ਰਸਾਨੀ ਕੀਤੇ ਜਾਣ ਦੀ ਉਮੀਦ ਹੈ।

ਜੈਸ਼ੰਕਰ ਤਿੰਨ ਰੋਜ਼ਾ ਫੇਰੀ ਲਈ ਯੂਏਈ ਰਵਾਨਾ Read More »

ਅਮਰੀਕਾ ‘ਚ ਟ੍ਰਾਂਸਜੈਂਡਰਾਂ ਨੂੰ ਲੈ ਕੇ ਟਰੰਪ ਦਾ ਵੱਡਾ ਐਲਾਨ

ਵਾਸ਼ਿੰਗਟਨ, 28 ਜਨਵਰੀ – ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਵਲੋਂ ਦਸਤਖਤ ਕੀਤੇ ਗਏ ਪਹਿਲੇ ਕਾਰਜਕਾਰੀ ਆਦੇਸ਼ਾਂ ਵਿੱਚ, ਟ੍ਰਾਂਸਜੈਂਡਰਾਂ ਸੰਬੰਧੀ ਇੱਕ ਫੈਸਲਾ ਵੀ ਸੀ। ਟਰੰਪ ਨੇ ਅਮਰੀਕਾ ਵਿੱਚ ਸਰਕਾਰੀ ਦਸਤਾਵੇਜ਼ਾਂ ਤੋਂ ਟਰਾਂਸਜੈਂਡਰ ਦਾ ਆਪਸ਼ਨ ਹੀ ਹਟਾ ਦਿੱਤਾ ਸੀ। ਹੁਣ ਟਰੰਪ ਟਰਾਂਸਜੈਂਡਰਾਂ ਸੰਬੰਧੀ ਇੱਕ ਹੋਰ ਵੱਡਾ ਫੈਸਲਾ ਲੈਣ ਜਾ ਰਹੇ ਹਨ।’ਦਿ ਸਪੈਕਟੇਟਰ ਇੰਡੈਕਸ’ ਦੇ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਫੈਸਲਾ ਕੀਤਾ ਹੈ ਕਿ ਹੁਣ ਫੌਜ ਵਿੱਚ ਟਰਾਂਸਜੈਂਡਰਾਂ ‘ਤੇ ਪਾਬੰਦੀ ਲਗਾਈ ਜਾਵੇਗੀ ਅਤੇ ਉਹ ਇਸ ਸੰਬੰਧੀ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰਨਗੇ। ਜਿਵੇਂ ਹੀ ਉਹ ਇਸ ਫੈਸਲੇ ‘ਤੇ ਦਸਤਖਤ ਕਰਨਗੇ, ਟਰਾਂਸਜੈਂਡਰ ਸੈਨਿਕਾਂ ਨੂੰ ਅਮਰੀਕੀ ਫੌਜ ਵਿੱਚੋਂ ਕੱਢ ਦਿੱਤਾ ਜਾਵੇਗਾ। ਅਮਰੀਕਾ ਵਿੱਚ ਹੋਣਗੇ ਸਿਰਫ਼ ਦੋ ਲਿੰਗ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕਿਹਾ ਸੀ ਕਿ ਹੁਣ ਅਮਰੀਕਾ ਵਿੱਚ ਸਿਰਫ ਦੋ ਲਿੰਗ ਹੋਣਗੇ – ਮਰਦ ਅਤੇ ਔਰਤ। ਅਮਰੀਕਾ ਵਿੱਚੋਂ ਤੀਜਾ ਲਿੰਗ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਹੁਣ Official ਸਿਰਫ ਦੋ ਲਿੰਗ ਹੋਣਗੇ। ਟਰਾਂਸਜੈਂਡਰਾਂ ਨੂੰ ਲੈ ਕੇ ਟਰੰਪ ਨੇ ਪਹਿਲਾਂ ਹੀ ਕੀਤਾ ਸੀ ਐਲਾਨ  ਚੋਣ ਜਿੱਤਣ ਤੋਂ ਬਾਅਦ ਵੀ ਟਰੰਪ ਨੇ ਕਿਹਾ ਸੀ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਉਹ ਅਮਰੀਕੀ ਫੌਜ ਵਿੱਚੋਂ ਟਰਾਂਸਜੈਂਡਰਾਂ ਨੂੰ ਕੱਢ ਦੇਣਗੇ। ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਸਿਰਫ਼ ਦੋ ਲਿੰਗ ਹਨ। ਟਰੰਪ ਨੇ ਕਿਹਾ ਸੀ ਕਿ ਮੈਂ ਬਾਲ ਜਿਨਸੀ ਸ਼ੋਸ਼ਣ ਨੂੰ ਖਤਮ ਕਰਨ ਅਤੇ ਟਰਾਂਸਜੈਂਡਰ ਲੋਕਾਂ ਨੂੰ ਫੌਜ ਅਤੇ ਸਾਡੇ ਸਕੂਲਾਂ ਤੋਂ ਬਾਹਰ ਰੱਖਣ ਲਈ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰਾਂਗਾ। ਰਾਸ਼ਟਰਪਤੀ ਬਣਦਿਆਂ ਹੀ ਟਰੰਪ ਨੇ 200 EO ‘ਤੇ ਕੀਤੇ ਦਸਤਖਤ  ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ 200 ਤੋਂ ਵੱਧ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ। ਇਨ੍ਹਾਂ ਵਿੱਚ ਇਮੀਗ੍ਰੇਸ਼ਨ, ਰਾਸ਼ਟਰੀ ਬਿਜਲੀ ਐਮਰਜੈਂਸੀ, ਇਲੈਕਟ੍ਰਿਕ ਵਾਹਨਾਂ ਦੀ ਮਜਬੂਰੀ ਦਾ ਖਾਤਮਾ, ਕੋਵਿਡ ਵਿੱਚ ਨੌਕਰੀ ਗੁਆਉਣ ਨੂੰ ਬਹਾਲ ਕਰਨਾ, ਵਪਾਰ ਪ੍ਰਣਾਲੀ ਵਿੱਚ ਸੁਧਾਰ, ਬਾਹਰੀ ਮਾਲੀਆ ਸੇਵਾ ਦੀ ਸਥਾਪਨਾ, ਪਨਾਮਾ ਨਹਿਰ ‘ਤੇ ਮੁੜ ਕਬਜ਼ਾ ਕਰਨ ਦੀ ਯੋਜਨਾ ਅਤੇ ਜਨਮ ਸਿੱਧ ਨਾਗਰਿਕਤਾ ਨੂੰ ਖਤਮ ਕਰਨ ਵਰਗੇ ਵੱਡੇ ਫੈਸਲੇ ਸ਼ਾਮਲ ਸਨ।

ਅਮਰੀਕਾ ‘ਚ ਟ੍ਰਾਂਸਜੈਂਡਰਾਂ ਨੂੰ ਲੈ ਕੇ ਟਰੰਪ ਦਾ ਵੱਡਾ ਐਲਾਨ Read More »

ਜਦੋਂ ਅਸੀਂ ਪੜ੍ਹਨੇ ਪਾਏ ਗਏ ਸਾਂ, ਸਾਡੀ ਪੰਜਵੀਂ ਤੱਕ ਦੀ ਪੜ੍ਹਾਈ ਫੱਟੀ

ਸਾਡੀ ਗਲੀ ਦੇ ਮੋੜ ’ਤੇ ਕਿਸੇ ਪ੍ਰਾਈਵੇਟ ਸਕੂਲ ’ਚ ਜਾਣ ਵਾਲੇ ਬੱਚਿਆਂ ਦੀ ਬੱਸ ਸਵੇਰੇ ਆ ਕੇ ਰੁਕਦੀ ਹੈ। ਕਈ ਮਾਵਾਂ ਨੇ ਬੱਚੇ ਨੂੰ ਕੁੱਛੜ ਚੁੱਕਿਆ ਹੁੰਦੈ। ਦੂਜੀ ਬਾਂਹ ’ਤੇ ਬਸਤਾ ਲਟਕਾਈ ਬੱਸ ਵੱਲ ਦੌੜ ਰਹੀਆਂ ਹੁੰਦੀਆਂ ਹਨ। ਕੁਝ ਸੰਭਲੇ ਹੋਏ ਬੱਚੇ ਜੋ ਦੌੜੇ ਤਾਂ ਜਾਂਦੇ ਹਨ ਪਰ ਭਾਰੀ-ਬੋਝਲ ਬਸਤਾ ਮਾਂ-ਬਾਪ ਨੇ ਹੀ ਚੁੱਕਿਆ ਹੁੰਦਾ ਹੈ। ਪਹਿਲਾਂ ਘਰ ’ਚ ਬੱਚੇ ਮਾਂ-ਬਾਪ ਦੀ ਰੇਲ ਬਣਾਉਂਦੇ ਹਨ। ਟਾਈਮ ਸਿਰ ਉਠਾਉਣਾ, ਤਿਆਰ ਕਰਨਾ, ਬਸਤਾ ਚੈੱਕ ਕਰਨਾ ਤੇ ਟਿਫਨ ਪੈਕ ਕਰਨਾ। ਜਦੋਂ ਟਾਈਮ ਨਹੀਂ ਰਹਿੰਦਾ ਤਾਂ ਬੱਚਾ ਨਾਸ਼ਤਾ ਕਰਨ ਤੋਂ ਨਾਂਹ ਕਰਦਾ ਹੈ। ਮਾਂ ਪਰੌਂਠੀ ਰੋਲ ਕਰ ਕੇ ਹੱਥ ’ਚ ਫੜਾ ਦਿੰਦੀ ਹੈ ਤੇ ਉਹ ਰਸਤੇ ਵਿਚ ਖਾਂਦਾ ਹੈ। ਮਾਂ-ਬਾਪ, ਬੱਚੇ ਸਭ ਟੈਨਸ਼ਨ ’ਚ ਵਿਖਾਈ ਦਿੰਦੇ ਹਨ। ਬੱਚਾ ਬੱਸ ’ਚ ਬੈਠ ਗਿਆ ਤਾਂ ਸਮਝੋ ਜੰਗ ਜਿੱਤ ਲਈ ਹੋਵੇ। ਉਸ ਵੇਲੇ ਮੈਨੂੰ ਅਕਸਰ ਛੇ ਦਹਾਕੇ ਪਹਿਲਾਂ ਦਾ ਪ੍ਰਾਇਮਰੀ ਸਿੱਖਿਆ ਦਾ ਇਤਿਹਾਸ ਚੇਤੇ ਆਉਂਦਾ ਹੈ ਜਦੋਂ ਅਸੀਂ ਵੀ ਪੜ੍ਹਨੇ ਪਏ ਸੀ। ਦੋ ਕਮਰਿਆਂ ਵਾਲਾ ਮੇਰਾ ਪ੍ਰਾਇਮਰੀ ਸਕੂਲ ਘਰਾਂ ਤੋਂ ਦੂਰ ਨਹੀਂ ਸੀ। ਸਕੂਲ ਲੱਗਣ ਦੀ ਟੱਲੀ ਵੱਜਦੀ ਤੇ ਅਸੀਂ ਪਹੁੰਚ ਜਾਂਦੇ। ਘਰਾਂ ਤੋਂ ਅਸੀਂ ਬੋਰੀਆਂ ਲੈ ਜਾਂਦੇ ਤੇ ਲਾਈਨਾਂ ’ਚ ਵਿਛਾ ਕੇ ਉੱਪਰ ਬੈਠਦੇ। ਬਾਅਦ ਵਿਚ ਸਾਨੂੰ ਤੱਪੜ ਵੀ ਮਿਲਣ ਲੱਗ ਪਏ ਸਨ। ਉਦੋਂ ਪ੍ਰਾਇਮਰੀ ਸਕੂਲ ਵੀ ਬਹੁਤ ਘੱਟ ਹੁੰਦੇ ਸਨ। ਕਈ ਬੱਚੇ ਨਾਲ ਦੇ ਪਿੰਡਾਂ ਤੋਂ ਵੀ ਆਉਂਦੇ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਪੰਜ ਜਮਾਤਾਂ ਪਾਸ ਕਰਦੇ। ਹੁਣ ਬੱਚੇ ਦੇ ਪਹਿਲੇ ਦਿਨ ਸਕੂਲ ਜਾਣ ’ਤੇ ਵੀਡੀਓ ਬਣਦੀ ਤੇ ਮਠਿਆਈ ਵੰਡੀ ਜਾਂਦੀ ਹੈ। ਯਾਦ ਆਉਂਦਾ ਹੈ ਕਿ ਸਾਨੂੰ ਘਰ ਦਾ ਕੋਈ ਜਣਾ ਹੱਟੀਓਂ ਸਵਾ ਪੰਜ ਆਨੇ ਦੇ ਪਤਾਸੇ ਲੈ ਕੇ ਛੱਡ ਆਉਂਦਾ ਸੀ। ਉਦੋ ਪਤਾਸੇ ਮਠਿਆਈ ਤੋਂ ਵੱਧ ਸੁਆਦੀ ਲੱਗਦੇ ਸਨ। ਦਾਖ਼ਲ ਹੋਣ ਤੋਂ ਬਾਅਦ ਸਾਨੂੰ ਫੱਟੀ, ਕਲਮ, ਦਵਾਤ, ਸਲੇਟ, ਸਲੇਟੀ ਕੈਦਾ ਤੇ ਪਹਾੜਾ ਲਿਆਉਣ ਲਈ ਕਹਿ ਦਿੱਤਾ ਜਾਂਦਾ ਸੀ। ਘਰ ਦੇ ਸੀਤੇ ਹੋਏ ਲੰਮੇ ਝੋਲੇ ’ਚ ਇਹ ਸਾਮਾਨ ਪਾ ਕੇ ਸਾਡਾ ਬਸਤਾ ਤਿਆਰ ਹੋ ਜਾਂਦਾ ਸੀ ਜਿਸ ਦਾ ਵਜ਼ਨ ਮਸੀਂ ਅੱਧਾ ਕਿੱਲੋ ਹੁੰਦਾ ਹੋਵੇਗਾ। ਪਰ ਹੁਣ ਤਾਂ ਸ਼ੁਰੂ ’ਚ ਹੀ ਬਸਤਾ ਚਾਰ ਕਿੱਲੋ ਦਾ ਹੋਵੇਗਾ ਹੀ। ਅੱਜ-ਕੱਲ੍ਹ ਸ਼ੁਰੂ ਤੋਂ ਹੀ ਬੱਚੇ ਦਾ ਕਾਪੀ-ਪੈੱਨ ਨਾਲ ਵਾਸਤਾ ਪੈਂਦਾ ਹੈ। ਪਰ ਸਾਡੀ ਪੰਜਵੀਂ ਤੱਕ ਦੀ ਪੜ੍ਹਾਈ ਫੱਟੀ, ਕਲਮ, ਦਵਾਤ ਦੇ ਦੁਆਲੇ ਹੀ ਘੁੰਮਦੀ ਸੀ। ਫੱਟੀ ਦੀ ਖ਼ਾਸ ਚੋਣ ਕੀਤੀ ਜਾਂਦੀ ਸੀ। ਚਿੱਟੀ ਜਾਂ ਪੀਲੀ ਭਾਅ ਮਾਰਦੀ ਗਾਚਨੀ ਫੇਰ ਕੇ ਫੱਟੀ ਪੋਚ ਲੈਂਦੇ ਤੇ ਫਿਰ ਸਕਾਉਣ ਲਈ ਧੁੱਪੇ ਰੱਖ ਦੇਣਾ। ਕਈ ਵਾਰ ਫੱਟੀ ਨੂੰ ਹੱਥ ’ਚ ਫੜ ਕੇ ਹਿਲਾਉਂਦੇ ਰਹਿਣਾ ਤਾਂ ਕਿ ਜਲਦੀ ਸੁੱਕ ਜਾਵੇ। ਫਿਰ ਆਪਣੇ ਬਣਾਏ ਗੀਤ ਗਾਉਣੇ : ਸੂਰਜਾ-ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਘਰ ਨੂੰ ਜਾਹ…। ਸਵੇਰ ਵੇਲੇ ਸਕੂਲ ਜਾ ਕੇ ਫੱਟੀ ਲਿਖਣੀ। ਪਹਿਲੀ-ਦੂਜੀ ਜਮਾਤ ’ਚ ਅਧਿਆਪਕ ਲਾਈਨਾਂ ਮਾਰ ਕੇ ਪੈਨਸਿਲ ਨਾਲ ਅੱਖਰ ਉਘਾੜਦੇ ਭਾਵ ਪੂਰਨੇ ਪਾ ਦਿੰਦੇ ਤੇ ਅਸੀਂ ਕਲਮ ਨੂੰ ਕਾਲੀ ਸਿਆਹੀ ਦੀ ਦਵਾਤ ’ਚ ਡੁਬੋ ਕੇ ਲਿਖੀ ਜਾਂਦੇ। ਕਾਲੀ ਸਿਆਹੀ ਦੀਆਂ ਪੁੜੀਆਂ ਨੂੰ ਦਵਾਤ ’ਚ ਪਾ ਕੇ ਪਾਣੀ ਨਾਲ ਘੋਲਿਆ ਜਾਂਦਾ ਤੇ ਉਸ ਨੂੰ ਇਕ ਖ਼ਾਸ ਗਾੜ੍ਹਾਪਣ ਤੱਕ ਰੱਖਦੇ ਸਾਂ। ਅਸੀਂ ਘਰ ਤੋਂ ਕਾਨੇ ਲੈ ਕੇ ਜਾਂਦੇ ਤੇ ਮਾਸਟਰ ਜੀ ਚਾਕੂ ਜਾਂ ਬਲੇਡ ਨਾਲ ਘੜ ਕੇ ਸਾਰਿਆਂ ਨੂੰ ਦਿੰਦੇ ਸਨ। ਹੱਥ-ਲਿਖਤ ਦੇ ਮੁਕਾਬਲੇ ਵੀ ਕਰਵਾਏ ਜਾਂਦੇ। ਮਾਣ ਹੈ ਕਿ ਮੇਰੀ ਲਿਖਾਈ ਹੁਣ ਤੱਕ ਸੁੰਦਰ ਹੈ। ਤੀਜੀ-ਚੌਥੀ ’ਚ ਅਸੀਂ ਆਪੇ ਲਾਈਨਾਂ ਮਾਰ ਲੈਂਦੇ ਤੇ ਮਾਸਟਰ ਜੀ ਜਾਂ ਮੋਨੀਟਰ ਦੇ ਬੋਲਣ ’ਤੇ ਜ਼ੁਬਾਨੀ ਲਿਖਣਾ ਹੁੰਦਾ ਸੀ। ਪੂਰਨੇ ਨਹੀਂ ਸੀ ਪਾਏ ਜਾਂਦੇ। ਫੱਟੀ ਦੇ ਇਕ ਪਾਸੇ ਪੰਜਾਬੀ ਤੇ ਦੂਜੇ ਪਾਸੇ ਪਹਾੜੇ ਲਿਖਦੇ ਸਾਂ। ਸਲੇਟ ਦੀ ਵੀ ਆਪਣੀ ਅਹਿਮੀਅਤ ਸੀ। ਇਸ ਦੇ ਇਕ ਸਿਰੇ ’ਤੇ ਛੇਕ ’ਚੋਂ ਧਾਗਾ ਲੰਘਾ ਕੇ ਕੱਪੜੇ ਦਾ ਪੂੰਝਾ ਜਿਹਾ ਬਣਾ ਕੇ ਬੰਨ੍ਹ ਲੈਂਦੇ। ਪਹਾੜੇ ਲਿਖਦੇ, ਸਵਾਲ ਕੱਢਦੇ ਤੇ ਬਾਅਦ ’ਚ ਇਸੇ ਪੂੰਝੇ ਦੀ ਵਰਤੋਂ ਕਰਦੇ ਜੋ ਰਬੜ ਦਾ ਕੰਮ ਕਰਦਾ। ਘਰ ਦੀ ਅਲਮਾਰੀ ਦੇ ਇਕ ਖਾਨੇ ’ਚ ਸਾਡੇ ਲਈ ਸਲੇਟੀਆਂ ਦਾ ਡੱਬਾ, ਕਾਲੀ ਸਿਆਹੀ ਦੀਆਂ ਪੁੜੀਆਂ, ਨੀਲੀ ਸਿਆਹੀ ਦੀਆਂ ਟਿੱਕੀਆਂ ਤੇ ਗਾਚਨੀ ਪਈ ਹੁੰਦੀ ਸੀ ਜੋ ਪਿਤਾ ਜੀ ਸ਼ਹਿਰ ਤੋਂ ਲਿਆਉਂਦੇ। ਉਂਜ ਲੋੜ ਪੈਣ ’ਤੇ ਹੱਟੀਓਂ ਵੀ ਲੈ ਆਉਂਦੇ। ਕਈ ਬੱਚੇ ਸਲੇਟੀ ਲਿਖਣ ਲਈ ਘੱਟ ਤੇ ਖਾਣ ਲਈ ਜ਼ਿਆਦਾ ਵਰਤ ਲੈਂਦੇ। ਉਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ ਜਾਂਦਾ। ਅੱਧੀ ਛੁੱਟੀ ਤੋਂ ਬਾਅਦ ਪਹਾੜੇ ਬੋਲੇ ਜਾਂਦੇ। ਕਈ ਵਾਰ ਸਾਰਾ ਸਕੂਲ ਇਕੱਠਾ ਹੋ ਜਾਂਦਾ। ਇਕ ਬੱਚਾ ਅੱਗੇ ਖੜ੍ਹਾ ਹੋ ਕੇ ਬੋਲਦਾ ਤੇ ਬਾਕੀ ਸਾਰੇ ਪਿੱਛੇ ਬੋਲਦੇ। ਜਦੋਂ ਛੁੱਟੀ ਦੀ ਘੰਟੀ ਵੱਜਦੀ ਤਾਂ ਗਲੀਆਂ ’ਚ ਭੱਜਦੇ ਹੋਏ ਟੋਟਕੇ ਜੋੜੀ ਜਾਂਦੇ -ਇਕ ਦੂਣੀ ਦੂਣੀ, ਘਰੋਂ ਚਲਾਈ ਪੂਣੀ (ਰੂੰ)। ਜੇਕਰ ਅੱਧੀ-ਛੁੱਟੀ ਸਾਰੀ ਹੋ ਜਾਂਦੀ ਤਾਂ ਵੀ ਬੋਲਦੇ ਜਾਣਾ-ਅੱਧੀ ਛੁੱਟੀ ਸਾਰੀ, ਮੀਆਂ ਮੱਖੀ ਮਾਰੀ। ਇੰਜ ਸਾਡਾ ਪ੍ਰਾਇਮਰੀ ਸਕੂਲ ਤੱਕ ਦਾ ਸਫ਼ਰ ਰਵਾਂ-ਰਵੀ ਚੱਲਦਾ ਹੋਇਆ ਆਨੰਦਮਈ ਅਤੇ ਮਾਂ-ਬੋਲੀ ਨੂੰ ਸਮਰਪਿਤ ਰਿਹਾ। ਵੇਖਿਆ ਜਾਵੇ ਤਾਂ ਨਾਮਵਰ ਸ਼ਖ਼ਸੀਅਤਾਂ ਨੇ ਇਨ੍ਹਾਂ ਸਕੂਲਾਂ ਵਿਚ ਪੜ੍ਹ ਕੇ ਹਰ ਕਿੱਤੇ ’ਚ ਉੱਚ ਅਹੁਦੇ ਹਾਸਲ ਕਰ ਕੇ ਨਾਮਣਾ ਖੱਟਿਆ ਹੈ। ਅੱਜ ਦੇ ਸਮੇਂ ’ਚ ਪਦਾਰਥਵਾਦੀ ਤੇ ਆਧੁਨਿਕਤਾ ਦੀ ਐਸੀ ਹਨੇਰੀ ਝੁੱਲੀ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਪ੍ਰਾਈਵੇਟ ਸਕੂਲਾਂ ਦਾ ਬੋਲਬਾਲਾ ਹੈ। ਹਰ ਕੋਈ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਦਾਖ਼ਲ ਕਰਵਾ ਕੇ ਅੰਗਰੇਜ਼ੀ ਬੋਲਦਾ ਵੇਖਣਾ ਤੇ ਵੱਡਾ ਅਫ਼ਸਰ ਬਣਾਉਣਾ ਚਾਹੁੰਦਾ ਹੈ। ਹੁਣ ਤਾਂ ਸਰਕਾਰੀ ਸਕੂਲਾਂ ਵਿਚ ਸਿਰਫ਼ ਗ਼ਰੀਬ ਤੇ ਪਰਵਾਸੀ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਵੱਲੋਂ ਇਨ੍ਹਾਂ ਨੂੰ ਇਕ ਵੇਲੇ ਦਾ ਖਾਣਾ ਵੀ ਮਿਲਦਾ ਹੈ। ਕਈ ਤਾਂ ਰੋਟੀ ਮਿਲਣ ਦੀ ਆਸ ਨਾਲ ਹੀ ਜਾਂਦੇ ਹਨ। ਇਸ ਲੋਕਤੰਤਰ ਪ੍ਰਣਾਲੀ ’ਚ ਸਾਨੂੰ ਹਰ ਭਾਸ਼ਾ ਸਿੱਖਣ, ਲਿਖਣ ਤੇ ਬੋਲਣ ਦਾ ਅਧਿਕਾਰ ਹੈ ਪਰ ਪ੍ਰਾਈਵੇਟ ਸਕੂਲਾਂ ’ਚ ਪੰਜਾਬੀ ਭਾਸ਼ਾ ਨੂੰ ਮੂਲੋਂ ਨਕਾਰਿਆ ਨਹੀਂ ਜਾਣਾ ਚਾਹੀਦਾ। ਇਹ ਤਾਂ ਪੰਜਾਬ ਦੇ ਬੱਚਿਆਂ ਦੀ ਮਾਤ-ਭਾਸ਼ਾ ਹੈ। ਸਿੱਖਿਆ ਦਾ ਮਤਲਬ ਹੀ ਵੱਧ ਤੋਂ ਵੱਧ ਗਿਆਨ ਭਰਨਾ ਹੈ ਤੇ ਮਾਤ-ਭਾਸ਼ਾ ਹੀ ਗਿਆਨ-ਪ੍ਰਾਪਤੀ ਦਾ ਵਸੀਲਾ ਹੁੰਦੈ। ਜਦੋਂ ਅਸੀਂ ਬੱਚਿਆਂ ਨੂੰ ਆਪਣੇ ਹੀ ਬਣਾਏ ਸਾਂਚਿਆ ’ਚ ਢਾਲਦੇ ਹਾਂ ਤਾਂ ਉਹ ਕੁਦਰਤੀ ਤੌਰ ’ਤੇ ਪ੍ਰਫੁੱਲਿਤ ਨਹੀਂ ਹੋ ਸਕਦੇ। ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ’ਤੇ ਅਸਰ ਵੀ ਪੈ ਸਕਦਾ ਹੈ। ਅੱਜ ਵਿਦਵਾਨ, ਚਿੰਤਨਸ਼ੀਲ ਤੇ ਲੇਖਕ ਵਰਗ ਮਾਤ-ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਤਰ੍ਹਾਂ ਯਤਨਸ਼ੀਲ ਹੈ। ਇਨ੍ਹੀਂ ਦਿਨੀਂ ਖ਼ਬਰਾਂ ’ਚ ਹੈ ਕਿ ਲੇਖਕ ਤੇ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ ਨੇ ਇਕ ਫੱਟੀ ਤਿਆਰ ਕੀਤੀ ਹੈ। ਇਸ ਉੱਪਰ ਲਿਖੇ ਅੱਖਰਾਂ ਨੂੰ ਕਿਊ ਆਰ ਕੋਡ ਲਾਇਆ ਗਿਆ ਹੈ ਜਿਸ ਨੂੰ ਸਕੈਨਿੰਗ ਕਰਨ ’ਤੇ ਫੱਟੀ ’ਚੋਂ ਪੈਂਤੀ ਅੱਖਰਾਂ ਦੇ ਸਹੀ ਉਚਾਰਣ ਦੀ ਆਵਾਜ਼ ਆਵੇਗੀ। ਇਸ ਫੱਟੀ ਦਾ ਪਹਿਲਾਂ ਤਜਰਬਾ ਆਸਟ੍ਰੇਲੀਆ ’ਚ ਕੀਤਾ ਗਿਆ।

ਜਦੋਂ ਅਸੀਂ ਪੜ੍ਹਨੇ ਪਾਏ ਗਏ ਸਾਂ, ਸਾਡੀ ਪੰਜਵੀਂ ਤੱਕ ਦੀ ਪੜ੍ਹਾਈ ਫੱਟੀ Read More »

ਪੁਲਾੜ ਵਿੱਚ ਸਫਲਤਾ ਲਈ ਕਦਮ

ਹਾਲ ਹੀ ਵਿੱਚ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿੱਚ ਦੋ ਉਪਗ੍ਰਹਿਾਂ ਨੂੰ ਜੋੜ ਕੇ ਇੱਕ ਉਪਗ੍ਰਹਿ ਬਣਾਉਣ ਦੀ ਉਪਲਬਧੀ ਹਾਸਲ ਕੀਤੀ ਹੈ। ਇਸਰੋ ਨੇ ਪਹਿਲਾਂ ਦੋ ਉਪਗ੍ਰਹਿ ਸਫਲਤਾਪੂਰਵਕ ਧਰਤੀ ਦੇ ਪੰਧ ਵਿੱਚ ਰੱਖੇ, ਫਿਰ ਦੋਵਾਂ ਨੂੰ ਜੋੜਿਆ। ਵਿਗਿਆਨਕ ਭਾਸ਼ਾ ਵਿੱਚ ਇਸਨੂੰ ‘ਸਪੇਸ ਡੌਕਿੰਗ ਐਕਸਪੀਰੀਮੈਂਟ’ ਕਿਹਾ ਜਾਂਦਾ ਹੈ ਅਤੇ ਭਾਰਤ ਅਜਿਹੀ ਸਮਰੱਥਾ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਭਾਰਤ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਹ ਕਾਰਨਾਮਾ ਕਰ ਚੁੱਕੇ ਹਨ। ਭਾਰਤੀਵਿਗਿਆਨੀਆਂ ਦੀ ਇਹ ਪ੍ਰਾਪਤੀ ਇਸ ਅਰਥ ਵਿਚ ਮਹੱਤਵਪੂਰਣ ਹੈ ਕਿ ਉਨ੍ਹਾਂ ਨੇ ਆਪਣੀ ‘ਪੋਸਟਿੰਗ ਵਿਧੀ’ ਨੂੰ ਸੀਮਤ ਸਰੋਤਾਂ ਅਤੇ ਉਨ੍ਹਾਂ ਦੀ ਯੋਗਤਾ ਨਾਲ ਵਿਕਸਤ ਕੀਤਾ. ਸਫਲ ਦੇਸ਼ਾਂ ਨੇ ਅਜੇ ਤੱਕ ਇਹ ਬਹੁਤ ਹੀ ਗੁੰਝਲਦਾਰ ਅਤੇ ਸੰਵੇਦਨਸ਼ੀਲ ਟੈਕਨਾਲੋਜੀ ਭਾਰਤ ਨੂੰ ਨਹੀਂ ਦਿੱਤੀ ਸੀ. ਇਹੀ ਕਾਰਨ ਹੈ ਕਿ ਇਸ਼ੋ ਨੇ ਇਸ ‘ਭਾਰਤੀ ਪੋਸਟਿੰਗ ਪ੍ਰਣਾਲੀ’ ਨੂੰ ਨਾਮ ਨਾਲ ਵੀ ਪੇਟ ਕਰ ਦਿੱਤਾ ਹੈ। ਭਾਰਤੀ ਵਿਗਿਆਨੀ ਹੀ ਨਹੀਂ ਸਿਰਫ ਉਪਗ੍ਰਹਿ ਨਹੀਂ ਬਣਾਇਆ ਅਤੇ ਉਨ੍ਹਾਂ ਨੂੰ ਇੱਕ ਬਣਾਇਆ, ਪਰ ਉਨ੍ਹਾਂ ਨੂੰ ਵੀ ਵੱਖ ਕੀਤਾ. ਇਹ ਤਕਨੀਕ ਬਹੁਤ ਲਾਭਦਾਇਕ ਹੈ, ਕਿਉਂਕਿ ਭਵਿੱਖ ਵਿੱਚ ਭਾਰਤ ਨੂੰ ਆਪਣਾ ਪੁਲਾੜ ਕੇਂਦਰ ਬਣਾਇਆ ਜਾਣਾ ਹੈ ਅਤੇ ਪੁਲਾੜ ਕੇਂਦਰ ਬਣਾਉਣ ਵੇਲੇ.ਇੱਕ ਸੈਟੇਲਾਈਟ ਨੂੰ ਦੂਜੇ ਸੈਟੇਲਾਈਟ ਨਾਲ ਜੋੜਨ ਦੀ ਕਲਾ ਵਿੱਚ ਮਾਹਿਰ ਹੋਣਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਪੁਲਾੜ ਵਿੱਚ ਕੋਈ ਵੀ ਉਸਾਰੀ ਇੱਕ ਵਾਰ ਵਿੱਚ ਪੂਰੀ ਨਹੀਂ ਹੋਵੇਗੀ, ਸਗੋਂ ਲੋੜੀਂਦੀ ਸਮੱਗਰੀ ਨੂੰ ਵਾਰ-ਵਾਰ ਪੁਲਾੜ ਸਟੇਸ਼ਨ ਤੱਕ ਪਹੁੰਚਾਉਣ ਦੀ ਲੋੜ ਪਵੇਗੀ। ਜੇਕਰ ਕਿਸੇ ਵੱਡੇ ਉਪਗ੍ਰਹਿ ਨੂੰ ਸਪੇਸ ਆਰਬਿਟ ਵਿੱਚ ਰੱਖਣਾ ਮੁਸ਼ਕਲ ਹੈ, ਤਾਂ ਛੋਟੇ ਉਪਗ੍ਰਹਿ ਜੋੜ ਕੇ ਇੱਕ ਵੱਡਾ ਉਪਗ੍ਰਹਿ ਬਣਾਇਆ ਜਾ ਸਕਦਾ ਹੈ। ਇਸ ਸਫਲਤਾ ਨੇ ਇਸਰੋ ਦੀ ਨਵੀਨਤਾ ਦੀ ਸਮਰੱਥਾ ਅਤੇ ਘਰੇਲੂ ਤੌਰ ‘ਤੇ ਉੱਨਤ ਤਕਨਾਲੋਜੀਆਂ ਨੂੰ ਵਿਕਸਤ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਬਾਹਰੀ ਸਹਾਇਤਾ ‘ਤੇ ਨਿਰਭਰਤਾ ਘਟੀ ਹੈ। ਜਦੋਂ ਭਾਰਤਜੇਕਰ ਕੋਈ ਇਸ ਤਕਨੀਕ ਵਿੱਚ ਮਾਹਿਰ ਹੋ ਜਾਵੇ ਤਾਂ ਪੁਲਾੜ ਵਿੱਚ ਕਿਸੇ ਵੀ ਬੁਢਾਪੇ ਵਾਲੇ ਉਪਗ੍ਰਹਿ ਨੂੰ ‘ਰੀਚਾਰਜ’ ਜਾਂ ਦੁਬਾਰਾ ਮੁਰੰਮਤ ਕੀਤਾ ਜਾ ਸਕਦਾ ਹੈ। ਫਿਰ ਪੁਲਾੜ ਸਫ਼ਾਈ ਮੁਹਿੰਮ ਵਿੱਚ ਭਾਰਤ ਦੀ ਵੀ ਅਹਿਮ ਭੂਮਿਕਾ ਹੋਵੇਗੀ, ਜਿਸ ਬਾਰੇ ਅਮਰੀਕਾ, ਰੂਸ ਅਤੇ ਚੀਨ ਬਹੁਤਾ ਨਹੀਂ ਸੋਚਦੇ। ਇਸ ਟੈਕਨਾਲੋਜੀ ‘ਤੇ ਮੁਹਾਰਤ ਹਾਸਲ ਕਰਨ ਨਾਲ ਭਾਰਤ ਨੂੰ ਅੰਤਰਰਾਸ਼ਟਰੀ ਪ੍ਰੋਜੈਕਟਾਂ ਜਿਵੇਂ ਕਿ ‘ਲੂਨਰ ਗੇਟਵੇ’ ਜਾਂ ਹੋਰ ਸਹਿਯੋਗੀ ਪੁਲਾੜ ਸਟੇਸ਼ਨ ਦੇ ਯਤਨਾਂ ਵਿੱਚ ਸੰਭਾਵੀ ਤੌਰ ‘ਤੇ ਇੱਕ ਪ੍ਰਮੁੱਖ ਭਾਈਵਾਲ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ, ਇਸ ਮਿਸ਼ਨ ਦੀ ਸਫਲਤਾ ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵੱਲ ਲੈ ਜਾਵੇਗੀ।ਜਿਵੇਂ ਕਿ ਮਿਸ਼ਨਾਂ ਦਾ ਮਾਰਗ ਅਸਾਨ ਹੋ ਗਿਆ ਹੈ, ਚੰਦਰੀਆਨ -2 ਮਿਸ਼ਨ ਚੰਦਰਮਾ ਦੇ ਮਿੱਟੀ ਦੇ ਨਮੂਨਿਆਂ ਨੂੰ ਧਰਤੀ ਉੱਤੇ ਲਿਆਉਣਗੇ, ਜਦੋਂ ਕਿ ਗਗਨੀਆਨ ਮਿਸ਼ਨ ਵਿੱਚ, ਮਨੁੱਖਾਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ। ਇਸ ਮਿਸ਼ਨ ਨੂੰ ਮਹੱਤਵਪੂਰਣ ਮਿਸ਼ਨਾਂ ਨੂੰ ਮਹੱਤਵਪੂਰਣ ਮਿਸ਼ਨਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਇਹ ਭਾਰਤ ਦੀ ਸਫਲਤਾ, ਪੁਲਾੜਾਂ ਦੀ ਸਥਾਪਨਾ ਅਤੇ ਜਗ੍ਹਾ ਵਿਚ ਲੁਕਿਆ ਹੋਇਆ ਮਿਸ਼ਨਾਂ ਵਿਚ ਬਹੁਤ ਜ਼ਿਆਦਾ ਹੈ. ਕੰਮ ਕਰੇਗਾ . ਤਕਨੀਕੀ ਕੁਸ਼ਲਤਾ ਦੇ ਨਾਲ, ਵਿਸ਼ਵਵਿਆਪੀ ਬਿਜ਼ਨਸ ਸਪੇਸ ਮਾਰਕੀਟ ਵਿੱਚ ਇਸ ਮਿਸ਼ਨ ਦੁਆਰਾ ਭਾਰਤਤੁਹਾਡੀ ਜਗ੍ਹਾ ਨੂੰ ਯਕੀਨੀ ਬਣਾਉਣਾ. 2030 ਤੱਕ ਇਹ ਬਾਜ਼ਾਰ ਇੱਕ ਟ੍ਰਿਲੀਅਨ ਡਾਲਰ ਦਾ ਹੋ ਸਕਦਾ ਹੈ। ਇਸ ਸਮੇਂ ਇਸ ਵਿੱਚ ਭਾਰਤ ਦਾ ਹਿੱਸਾ ਸਿਰਫ਼ ਅੱਠ ਅਰਬ ਡਾਲਰ ਹੈ। ਸਰਕਾਰ ਦਾ ਟੀਚਾ 2040 ਤੱਕ ਇਸ ਨੂੰ ਵਧਾ ਕੇ 44 ਬਿਲੀਅਨ ਡਾਲਰ ਕਰਨ ਦਾ ਹੈ। ਇਸ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਸ਼੍ਰੀਹਰੀਕੋਟਾ ਵਿੱਚ ਤੀਜੇ ਲਾਂਚ ਪੈਡ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਿਲਹਾਲ ਇੱਥੇ ਦੋ ਲਾਂਚ ਪੈਡ ਹਨ। ਨਵੇਂ ਲਾਂਚ ਪੈਡ ਨੂੰ ਪੁਲਾੜ ਖੇਤਰ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਜਾਵੇਗਾ। ਇਸ ਨਾਲ ਭਾਰਤ ਨਾ ਸਿਰਫ਼ ਆਪਣੇ ਲੋੜੀਂਦੇ ਮਿਸ਼ਨਾਂ ਨੂੰ ਪੂਰਾ ਕਰ ਸਕੇਗਾ ਸਗੋਂ ਵਿਸ਼ਵ ਦੀਆਂ ਮੰਗਾਂ ਨੂੰ ਵੀ ਪੂਰਾ ਕਰ ਸਕੇਗਾ।ਕਰ ਸਕਣਗੇ ਸਰਕਾਰ ਮੁਤਾਬਕ ਭਾਰਤ ਸਾਲ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਦੇ ਨਾਂ ਨਾਲ ਪੁਲਾੜ ਵਿੱਚ ਆਪਣਾ ਪੁਲਾੜ ਕੇਂਦਰ ਸਥਾਪਤ ਕਰੇਗਾ।ਭਾਰਤੀ ਪੁਲਾੜ ਨੀਤੀ 2023 ਦੀ ਸ਼ੁਰੂਆਤ ਨਾਲ ਪੁਲਾੜ ਖੇਤਰ ਲਈ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੱਤੀ ਗਈ ਹੈ। ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਮੇਂ ਜਨਤਕ ਅਤੇ ਨਿੱਜੀ ਭਾਈਵਾਲੀ ਸਦਕਾ ਪੁਲਾੜ ਖੇਤਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਵਰਤਮਾਨ ਵਿੱਚ, ਲਗਭਗ ਤਿੰਨ ਸੌ ਸਟਾਰਟਅੱਪ ਸਪੇਸ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ। ਸਪੇਸ ਸਟਾਰਟਅੱਪ ‘ਉਦਮ ਫੰਡ’ ਲਈ ਸਰਕਾਰਇੱਕ ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਸਰੋ ਦੇ ਚੇਅਰਮੈਨ ਦੇ ਅਨੁਸਾਰ, ਭਾਰਤ ਦਾ ਟੀਚਾ ਅਗਲੇ ਦਸ ਸਾਲਾਂ ਵਿੱਚ ਵਿਸ਼ਵ ਪੁਲਾੜ ਅਰਥਵਿਵਸਥਾ ਵਿੱਚ ਆਪਣਾ ਯੋਗਦਾਨ ਦੋ ਪ੍ਰਤੀਸ਼ਤ ਤੋਂ ਵਧਾ ਕੇ 10 ਪ੍ਰਤੀਸ਼ਤ ਕਰਨ ਦਾ ਹੈ। ਜੇਕਰ ਅਸੀਂ ਪੁਲਾੜ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ‘ਤੇ ਨਜ਼ਰ ਮਾਰੀਏ ਤਾਂ ਚੰਦਰਯਾਨ-1 (2008) ਚੰਦਰਯਾਨ ਮਿਸ਼ਨ ਦੇ ਤਹਿਤ ਭਾਰਤ ਦਾ ਪਹਿਲਾ ਚੰਦਰ ਮਿਸ਼ਨ ਸੀ, ਜਿਸ ਨੇ ਚੰਦਰਮਾ ‘ਤੇ ਪਾਣੀ ਦੇ ਅਣੂਆਂ ਦੀ ਖੋਜ ਕੀਤੀ ਸੀ। ਭਾਰਤ ਦਾ ਪਹਿਲਾ ਮੰਗਲ ਮਿਸ਼ਨ ਮੰਗਲਯਾਨ (2014) ਆਪਣੀ ਪਹਿਲੀ ਕੋਸ਼ਿਸ਼ ਵਿੱਚ ਲਾਂਚ ਕੀਤਾ ਗਿਆ ਸੀ।ਇਸ ਨੂੰ ਸਫਲਤਾਪੂਰਵਕ ਚਲਾਇਆ ਗਿਆ। ਇਸ ਘੱਟ ਲਾਗਤ ਵਾਲੇ ਮਿਸ਼ਨ ਨੇ ਭਾਰਤ ਨੂੰ ਮੰਗਲ ਗ੍ਰਹਿ ਦੇ ਪੰਧ ‘ਤੇ ਪਹੁੰਚਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣਾ ਦਿੱਤਾ ਹੈ। ਉਸ ਤੋਂ ਬਾਅਦ ਚੰਦਰਯਾਨ-2 (2019) ਵਿੱਚ ਔਰਬਿਟਰ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਸ਼ਾਮਲ ਸਨ। 23 ਅਗਸਤ, 2023 ਨੂੰ, ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 (2023) ਨੂੰ ਸਫਲਤਾਪੂਰਵਕ ਉਤਾਰਿਆ, ਇਸ ਤਰ੍ਹਾਂ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਇਸ ਇਤਿਹਾਸਕ ਪ੍ਰਾਪਤੀ ਨੂੰ ਯਾਦ ਕਰਨ ਲਈ, ਦੇਸ਼ ਨੇ ਹਰ ਸਾਲ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਘੋਸ਼ਿਤ ਕੀਤਾ। ਇਸ ਦੇ ਜ਼ਰੀਏ ਭਾਰਤ ਸਰਕਾਰਪੁਲਾੜ ਮਿਸ਼ਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕਰਨ ਅਤੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦਾ ਵਿਸ਼ਾ ਸੀ- ‘ਚੰਨ ਨੂੰ ਛੂਹਣਾ, ਜੀਵਨ ਨੂੰ ਛੂਹਣਾ: ਭਾਰਤ ਦੀ ਪੁਲਾੜ ਕਹਾਣੀ’। ਇਸਰੋ ਨੇ 16 ਅਗਸਤ, 2024 ਨੂੰ ਹੁਣ ਤੱਕ ਦੇ ਸਭ ਤੋਂ ਛੋਟੇ ਸੈਟੇਲਾਈਟ ਲਾਂਚ ਵਾਹਨ D3 ਦੀ ਤੀਜੀ ਉਡਾਣ ਵਿੱਚ ESO-08 ਅਤੇ SR-0 ਸੈਟੇਲਾਈਟਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਹ ਉਪਗ੍ਰਹਿ ਨਿਗਰਾਨੀ, ਆਫ਼ਤ ਨਿਗਰਾਨੀ, ਅੱਗ ਖੋਜ, ਜਵਾਲਾਮੁਖੀ ਗਤੀਵਿਧੀਆਂ, ਉਦਯੋਗਿਕ ਅਤੇ ਪਾਵਰ ਪਲਾਂਟ ਆਫ਼ਤਾਂ ਆਦਿ ਲਈ ਉੱਨਤ ਜਾਣਕਾਰੀ ਪ੍ਰਦਾਨ ਕਰਦੇ ਹਨ।ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਭਾਰਤ ਨੇ ਕਿਫਾਇਤੀ ਅਤੇ ਭਰੋਸੇਮੰਦ ਲਾਂਚ ਤਕਨਾਲੋਜੀ ਵਿੱਚ ਮੁਹਾਰਤ ਹਾਸਲ ਕੀਤੀ ਹੈ। ਇੱਕ ਹੀ ਮਿਸ਼ਨ ਵਿੱਚ 104 ਸੈਟੇਲਾਈਟ ਲਾਂਚ ਕਰਕੇ ਵਿਸ਼ਵ ਰਿਕਾਰਡ ਬਣਾਇਆ। ਵਰਤਮਾਨ ਵਿੱਚ, ਗਗਨਯਾਨ ਮਿਸ਼ਨ ਪਾਈਪਲਾਈਨ ਵਿੱਚ ਭਾਰਤ ਦਾ ਇੱਕ ਅਭਿਲਾਸ਼ੀ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ, ਜਿਸਨੂੰ 2025 ਦੇ ਆਸਪਾਸ ਲਾਂਚ ਕਰਨ ਦੀ ਯੋਜਨਾ ਹੈ। ਇਸਰੋ ਨੇ 2040 ਤੱਕ ‘ਸਪੇਸ ਮਿਸ਼ਨ’ ਦੀ ਰੂਪਰੇਖਾ ਵੀ ਤਿਆਰ ਕਰ ਲਈ ਹੈ ਅਤੇ ਇਸ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਰਤ ਦੇ ਪੁਲਾੜ ਪ੍ਰੋਗਰਾਮਾਂ ਨੇ ਰੂਸ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਬਹੁਤ ਸਾਰੇ ਸਹਿਯੋਗਾਂ ਵਿੱਚ ਪ੍ਰਵੇਸ਼ ਕੀਤਾ ਹੈ।

ਪੁਲਾੜ ਵਿੱਚ ਸਫਲਤਾ ਲਈ ਕਦਮ Read More »