January 27, 2025

ਟਰੰਪ ਦੇ ਐਕਸ਼ਨ ਤੋਂ ਬਾਅਦ 7 ਲੱਖ ਭਾਰਤੀਆਂ ‘ਤੇ ਦੇਸ਼ ਨਿਕਾਲੇ ਦਾ ਖ਼ਤਰਾ ?

ਵਾਸ਼ਿੰਗਟਨ, 27 ਜਨਵਰੀ – ਡੋਨਾਲਡ ਟਰੰਪ ਨੇ ਸੱਤਾ ਸੰਭਾਲਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ। ਟਰੰਪ ਪ੍ਰਸ਼ਾਸਨ ਨੇ 6 ਦਿਨਾਂ ਦੇ ਅੰਦਰ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸੈਂਕੜੇ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਹੁਣ ਟਰੰਪ ਦੇ ਅਧਿਕਾਰੀ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਭਾਲ ਵਿੱਚ ਗੁਰਦੁਆਰਿਆਂ ਦਾ ਦੌਰਾ ਕਰ ਰਹੇ ਹਨ। ਹੋਮਲੈਂਡ ਸਿਕਿਓਰਿਟੀ (DHS) ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਜਾਂਚ ਕਰਨ ਲਈ ਨਿਊਯਾਰਕ ਅਤੇ ਨਿਊ ਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕੀਤਾ, ਜਿਸ ‘ਤੇ ਕੁਝ ਸਿੱਖ ਸੰਗਠਨਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਸਿੱਖ ਸੰਗਠਨਾਂ ਨੇ ਅਜਿਹੀ ਕਾਰਵਾਈ ਨੂੰ ਆਪਣੇ ਧਰਮ ਦੀ ਪਵਿੱਤਰਤਾ ਲਈ ਖ਼ਤਰਾ ਦੱਸਿਆ ਹੈ। ਮੰਨਿਆ ਜਾਂਦਾ ਹੈ ਕਿ ਸਿੱਖ ਵੱਖਵਾਦੀਆਂ ਦੇ ਨਾਲ-ਨਾਲ ਕੁਝ ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਨਿਊਯਾਰਕ ਤੇ ਨਿਊ ਜਰਸੀ ਦੇ ਕੁਝ ਗੁਰਦੁਆਰਿਆਂ ਦੀ ਵਰਤੋਂ ਕਰਦੇ ਹਨ। ਡੋਨਾਲਡ ਟਰੰਪ ਦੇ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਕਾਰਜਕਾਰੀ ਗ੍ਰਹਿ ਸੁਰੱਖਿਆ ਸਕੱਤਰ ਬੈਂਜਾਮਿਨ ਹਫਮੈਨ ਨੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਅਤੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (CBP) ਲਾਗੂ ਕਰਨ ਦੀਆਂ ਕਾਰਵਾਈਆਂ ਨੂੰ ਪੜਾਅਵਾਰ ਬੰਦ ਕਰਨ ਦਾ ਨਿਰਦੇਸ਼ ਜਾਰੀ ਕੀਤਾ। ਇੱਕ ਹੋਮਲੈਂਡ ਸਿਕਿਓਰਿਟੀ ਬੁਲਾਰੇ ਨੇ ਕਿਹਾ, ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਗੁਰਦੁਆਰੇ ਅਤੇ ਚਰਚ ਵਰਗੇ ਪੂਜਾ ਸਥਾਨ ਸ਼ਾਮਲ ਹਨ।ਇਹ ਕਾਰਵਾਈ ਸੀਬੀਪੀ ਅਤੇ ਆਈਸੀਈ ਅਧਿਕਾਰੀਆਂ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਅਪਰਾਧੀ ਪਰਦੇਸੀ, ਜਿਨ੍ਹਾਂ ਵਿੱਚ ਕਾਤਲ ਅਤੇ ਬਲਾਤਕਾਰੀ ਸ਼ਾਮਲ ਹਨ, ਨੂੰ ਫੜਨ ਦਾ ਅਧਿਕਾਰ ਦਿੰਦੀ ਹੈ, ਜੋ ਸਾਡੇ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਆਏ ਹਨ ਬੁਲਾਰੇ ਨੇ ਕਿਹਾ, ‘ਅਪਰਾਧੀ ਹੁਣ ਗ੍ਰਿਫ਼ਤਾਰੀ ਤੋਂ ਬਚਣ ਲਈ ਅਮਰੀਕਾ ਦੇ ਸਕੂਲਾਂ ਤੇ ਚਰਚਾਂ ਵਿੱਚ ਲੁਕ ਨਹੀਂ ਸਕਣਗੇ। ਟਰੰਪ ਪ੍ਰਸ਼ਾਸਨ ਸਾਡੇ ਬਹਾਦਰ ਅਧਿਕਾਰੀਆਂ ਦੇ ਹੱਥ ਨਹੀਂ ਬੰਨ੍ਹੇਗਾ ਤੇ ਇਸ ਦੀ ਬਜਾਏ ਭਰੋਸਾ ਰੱਖਦਾ ਹੈ ਕਿ ਅਧਿਕਾਰੀ ਅਜਿਹੇ ਮਾਮਲਿਆਂ ਵਿੱਚ ਆਪਣੇ ਵਿਵੇਕ ਦੀ ਵਰਤੋਂ ਕਰਨਗੇ। ਇੱਕ ਬਿਆਨ ਵਿੱਚ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (SALDF) ਨੇ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਕਾਰਵਾਈਆਂ ‘ਤੇ ਪਾਬੰਦੀਆਂ ਦੇ ਸੰਬੰਧ ਵਿੱਚ ਸੰਵੇਦਨਸ਼ੀਲ ਖੇਤਰਾਂ, ਜਿਵੇਂ ਕਿ ਪੂਜਾ ਸਥਾਨਾਂ ਨੂੰ ਨਿਰਧਾਰਤ ਕਰਨ ਵਾਲੇ ਪਹਿਲਾਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ਦੇ ਨਿਰਦੇਸ਼ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। SALDEF ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ, “ਅਸੀਂ ਗ੍ਰਹਿ ਮੰਤਰਾਲੇ ਦੇ ਸੰਵੇਦਨਸ਼ੀਲ ਖੇਤਰਾਂ ਤੋਂ ਸੁਰੱਖਿਆ ਵਾਪਸ ਲੈਣ ਅਤੇ ਗੁਰਦੁਆਰਿਆਂ ਵਰਗੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਫੈਸਲੇ ਤੋਂ ਬਹੁਤ ਚਿੰਤਤ ਹਾਂ। ਕਿਰਨ ਕੌਰ ਗਿੱਲ ਨੇ ਕਿਹਾ ਕਿ ਗੁਰਦੁਆਰੇ ਸਿਰਫ਼ ਪੂਜਾ ਸਥਾਨ ਨਹੀਂ ਹਨ, ਇਹ ਮਹੱਤਵਪੂਰਨ ਭਾਈਚਾਰਕ ਕੇਂਦਰ ਹਨ ਜੋ ਸਿੱਖਾਂ ਅਤੇ ਵਿਸ਼ਾਲ ਭਾਈਚਾਰੇ ਨੂੰ ਸਹਾਇਤਾ, ਪੋਸ਼ਣ ਅਤੇ ਅਧਿਆਤਮਿਕ ਦਿਲਾਸਾ ਪ੍ਰਦਾਨ ਕਰਦੇ ਹਨ।

ਟਰੰਪ ਦੇ ਐਕਸ਼ਨ ਤੋਂ ਬਾਅਦ 7 ਲੱਖ ਭਾਰਤੀਆਂ ‘ਤੇ ਦੇਸ਼ ਨਿਕਾਲੇ ਦਾ ਖ਼ਤਰਾ ? Read More »

ਸਫ਼ਾਈ ਮਾਮਲੇ ’ਚ ਪਹਿਲੇ ਤੋਂ ਸਿੱਧਾ 11ਵੇਂ ਸਥਾਨ ‘ਤੇ ਪਹੁੰਚਿਆ ਚੰਡੀਗੜ੍ਹ

ਚੰਡੀਗੜ੍ਹ, 27 ਜਨਵਰੀ – ਚੰਡੀਗੜ੍ਹ ਸ਼ਹਿਰ ਸਫ਼ਾਈ ਅਤੇ ਸਫ਼ਾਈ ਦੇ ਮਾਪਦੰਡਾਂ ਵਿਚ ਪਛੜ ਰਿਹਾ ਹੈ। ਨਗਰ ਨਿਗਮ ਇਸ ਨੂੰ ਸਾਫ਼-ਸੁਥਰਾ ਰੱਖਣ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ ਪਰ ਇਸ ਨੂੰ ਪਿਛਲੀ ਸਫ਼ਾਈ ਦਰਜਾਬੰਦੀ ਵਾਲੇ ਚੰਗੇ ਅੰਕ ਵੀ ਨਹੀਂ ਮਿਲ ਰਹੇ ਹਨ ਹਾਲਾਂਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਲੋਕ ਅਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਨਾ ਰੱਖ ਕੇ ਸ਼ਹਿਰ ਨੂੰ ਸਾਫ਼-ਸੁੱਥਰਾ ਨਹੀਂ ਰੱਖਦੇ। ਇਸ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਪੂਰੀ ਤਰ੍ਹਾਂ ਸਹੀ ਨਹੀਂ ਹੋਵੇਗਾ। ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿਚ ਸੜਕਾਂ ‘ਤੇ ਖੁਲ੍ਹੇਆਮ ਕੂੜਾ ਸੁੱਟਿਆ ਜਾ ਰਿਹਾ ਹੈ। ਇਕ ਦਿਨ ਬਾਅਦ, ਨਗਰ ਨਿਗਮ ਦੀ ਗੱਡੀ ਇਸ ਨੂੰ ਚੁਕਣ ਲਈ ਆਉਂਦੀ ਹੈ, ਪਰ ਉਦੋਂ ਤਕ ਕੂੜਾ ਸਾਰੀ ਸੜਕ ‘ਤੇ ਫੈਲ ਚੁਕਾ ਹੁੰਦਾ ਹੈ। ਕੁੱਝ ਸੈਕਟਰਾਂ ਵਿਚ, ਚੇਤਾਵਨੀਆਂ ਦੇ ਬਾਵਜੂਦ, ਲੋਕ ਅਜੇ ਵੀ ਸੜਕਾਂ ‘ਤੇ ਕੂੜਾ ਸੁੱਟ ਰਹੇ ਹਨ। ਇਨ੍ਹਾਂ ਵਿਚ ਕੁੱਝ ਵੱਡੇ ਅਤੇ ਕੁੱਝ ਛੋਟੇ ਦੁਕਾਨਦਾਰ ਸ਼ਾਮਲ ਹਨ। ਇਸ ਸਥਿਤੀ ਵਿਚ, ਚੰਡੀਗੜ੍ਹ ਲਈ 2025 ਦੀ ਸਫ਼ਾਈ ਦਰਜਾਬੰਦੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਨਾ ਮੁਸ਼ਕਲ ਹੋਵੇਗਾ। ਸਵੱਛ ਸਰਵੇਖਣ 2023 ਵਿਚ ਚੰਡੀਗੜ੍ਹ ਦੇਸ਼ ਵਿਚੋਂ 11ਵੇਂ ਸਥਾਨ ‘ਤੇ ਸੀ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਕੁੱਝ ਸੁਧਾਰ ਵੀ ਹੋਇਆ ਹੈ। ਇਹ ਰਾਸ਼ਟਰੀ ਸਵੱਛਤਾ ਅਤੇ ਸਵੱਛਤਾ ਪ੍ਰੋਗਰਾਮ ਗ੍ਰਹਿ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਰੈਂਕ ਦੇ ਨਾਲ, ਚੰਡੀਗੜ੍ਹ ਨੂੰ ਸਰਵੋਤਮ ਸਫ਼ਾਈ ਮਿੱਤਰ ਸੇਫ਼ ਸਿਟੀ ਪੁਰਸਕਾਰ ਵੀ ਮਿਲਿਆ। 2022 ਵਿਚ, ਚੰਡੀਗੜ੍ਹ ਨੂੰ ਸਫ਼ਾਈ ਸਰਵੇਖਣ ਵਿਚ 12ਵਾਂ ਸਥਾਨ ਮਿਲਿਆ। ਇਸ ਸਾਲ ਦੇਸ਼ ਦੇ ਕੁੱਲ 4477 ਸ਼ਹਿਰੀ ਸਥਾਨਕ ਸੰਸਥਾਵਾਂ (LBS) ਨੇ ਸਵੱਛ ਸਰਵੇਖਣ ਵਿਚ ਹਿੱਸਾ ਲਿਆ। ਇਸ ਵਿਚ ਚੰਡੀਗੜ੍ਹ ਨੂੰ ਤਿੰਨ ਹਿੱਸਿਆਂ ਵਿਚ ਚੰਗੇ ਅੰਕ ਮਿਲੇ ਸਨ, ਪਰ ਕੂੜਾ-ਮੁਕਤ ਸ਼ਹਿਰ ਵਾਲੇ ਹਿੱਸੇ ਵਿਚ ਇਸ ਨੂੰ 725 ਦੇ ਬਹੁਤ ਘੱਟ ਅੰਕ ਮਿਲੇ। ਸੇਵਾ ਪੱਧਰ ਪ੍ਰਗਤੀ ਹਿੱਸੇ ਵਿਚ 4645.3 ਅੰਕ ਪ੍ਰਾਪਤ ਕੀਤੇ ਗਏ ਅਤੇ ਖੁੱਲ੍ਹੇ ਵਿਚ ਸ਼ੌਚ ਮੁਕਤ ਹਿੱਸੇ ਵਿਚ ਪੂਰੇ 1125 ਅੰਕ ਪ੍ਰਾਪਤ ਕੀਤੇ ਗਏ। ਇਸ ਤੋਂ ਇਲਾਵਾ, ਸਿਟੀਜ਼ਨ ਵਾਇਸ ਹਿੱਸੇ ਵਿੱਚ 2045.8 ਅੰਕ ਪ੍ਰਾਪਤ ਕੀਤੇ ਗਏ। ਨਗਰ ਨਿਗਮ ਨੇ ਪਿਛਲੇ ਸਾਲ ਤੋਂ ਘਰ-ਘਰ ਕੂੜਾ ਇਕੱਠਾ ਕਰਨ ਲਈ ਇਕ ਵਾਹਨ ਤਾਇਨਾਤ ਕੀਤਾ ਸੀ। ਇਹ ਗੱਡੀ ਸ਼ਹਿਰ ਦੇ ਹਰ ਸੈਕਟਰ ਵਿਚ ਜਾਂਦੀ ਹੈ ਅਤੇ ਕੂੜਾ ਇਕੱਠਾ ਕਰਦੀ ਹੈ। ਇੱਥੇ ਇਕੱਠਾ ਕੀਤਾ ਗਿਆ ਕੂੜਾ ਰੀਸਾਈਕਲਿੰਗ ਪਲਾਂਟ ਵਿਚ ਸੁੱਟਿਆ ਜਾ ਰਿਹਾ ਹੈ, ਪਰ ਲੋਕਾਂ ਦੀ ਲਾਪਰਵਾਹੀ ਕਾਰਨ ਕੂੜੇ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਹੈ। ਸ਼ਹਿਰ ਦੀਆਂ ਕੁੱਝ ਮਸ਼ਹੂਰ ਸੜਕਾਂ ਅਤੇ ਰਾਜਮਾਰਗਾਂ ਦੇ ਕਿਨਾਰਿਆਂ ‘ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਤੋਂ ਇਲਾਵਾ, ਚੰਡੀਗੜ੍ਹ ਦਾ ਦਿਲ ਕਹੇ ਜਾਣ ਵਾਲੇ ਏਲਾਂਤੇ ਮਾਲ ਦੇ ਸਾਹਮਣੇ ਖੜ੍ਹੇ ਸਟਰੀਟ ਵਿਕਰੇਤਾ ਵੀ ਗ਼ੰਦਗੀ ਫੈਲਾ ਰਹੇ ਹਨ। ਨਿਗਮ ਨੂੰ ਇਸ ਸੱਭ ’ਤੇ ਸ਼ਿਕੰਜਾ ਕੱਸਣ ਦੀ ਲੋੜ ਹੈ। ਇਸ ਦੇ ਨਾਲ ਹੀ ਖੁੱਲ੍ਹੇ ਵਿਚ ਕੂੜਾ ਸੁੱਟਣ ਵਾਲਿਆਂ ਵਿਰੁਧ ਵੀ ਕਾਰਵਾਈ ਕਰਨੀ ਪਵੇਗੀ।

ਸਫ਼ਾਈ ਮਾਮਲੇ ’ਚ ਪਹਿਲੇ ਤੋਂ ਸਿੱਧਾ 11ਵੇਂ ਸਥਾਨ ‘ਤੇ ਪਹੁੰਚਿਆ ਚੰਡੀਗੜ੍ਹ Read More »

ਗੁਰਪਤਵੰਤ ਪਨੂੰ ਨੂੰ ਕੈਂਟਰ ’ਚ ਬਿਠਾ ਕੇ ਜੇਲ੍ਹ ਲਿਆਵਾਂਗੇ : ਸਿੱਧੂ

ਪਟਿਆਲਾ, 27 ਜਨਵਰੀ – ਪਟਿਆਲਾ ਦੇ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਸ ਹਰ ਤਰ੍ਹਾਂ ਦੇ ਗ਼ੈਰ-ਸਮਾਜੀ ਅਨਸਰ ਨਾਲ ਨਜਿੱਠਣ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਦੇਸ਼ ਤੇ ਸਮਾਜ ਵਿਰੋਧੀ ਤੱਤਾਂ ਨਾਲ ਕਰੜੇ ਹੱਥੀਂ ਸਿੱਝਿਆ ਜਾਵੇਗਾ। ਉਹਨਾ ਸ਼ਨੀਵਾਰ ਐੱਸ ਐੱਸ ਪੀ ਪਟਿਆਲਾ ਡਾ. ਨਾਨਕ ਸਿੰਘ ਨਾਲ ਪੋਲੋ ਗਰਾਊਂਡ, ਜਿੱਥੇ ਕਿ ਗਣਤੰਤਰ ਦਿਵਸ ਦਾ ਸਮਾਗਮ ਹੋਣਾ ਹੈ, ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਸਿੱਧੂ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਪੁਲਸ ਕਿਸੇ ਅਜਿਹੇ ਵਿਅਕਤੀ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ, ਜੋ ਕਿ ਵਿਦੇਸ਼ਾਂ ਵਿੱਚ ਬੈਠ ਕੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੋਵੇ। ਪੰਜਾਬ ਪੁਲਸ ਵੱਲੋਂ ਗਣਤੰਤਰ ਦਿਵਸ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਪਟਿਆਲਾ ਵਿਖੇ ਹੋਣ ਵਾਲੇ ਸਮਾਗਮ ਦੇ ਸੰਬੰਧ ਵਿੱਚ ਗੁਰਪਤਵੰਤ ਸਿੰਘ ਪਨੂੰ ਵੱਲੋਂ ਦਿੱਤੀ ਧਮਕੀ ਬਾਰੇ ਪੁੱਛੇ ਜਾਣ ਉਤੇ ਸਿੱਧੂ ਨੇ ਕਿਹਾ ਕਿ ਭਗੌੜੇ ਪਨੰੂ ਨੂੰ ਪੰਜਾਬ ਪੁਲਸ ਬਹੁਤ ਜਲਦ ਹੀ ਪੁਲਸ ਦੇ ਕੈਂਟਰ ਵਿੱਚ ਬਿਠਾ ਕੇ ਪਟਿਆਲਾ ਜੇਲ੍ਹ ਵਿੱਚ ਭੇਜੇਗੀ।ਉਹ ਵਿਦੇਸ਼ੀ ਧਰਤੀ ’ਤੇ ਬੈਠ ਕੇ ਗਿੱਦੜ ਭਬਕੀਆਂ ਦਿੰਦਾ ਹੈ, ਜਿਸ ਦਾ ਮਕਸਦ ਸਿਰਫ਼ ਤੇ ਸਿਰਫ਼ ਦਹਿਸ਼ਤ ਫੈਲਾਉਣਾ ਹੈ। ਉਹਨਾ ਸਪੱਸ਼ਟ ਕੀਤਾ ਕਿ ਪੰਜਾਬ ਪੁਲਸ ਅਜਿਹੇ ਗ਼ੈਰ-ਸਮਾਜੀ ਅਨਸਰਾਂ ਦੀਆਂ ਫੋਕੀਆਂ ਫੜਾਂ ਤੇ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ। ਪਨੰੂ ਦੇ ਇਹ ਢਕਵੰਜ ਸਿਰਫ ਵਿਦੇਸ਼ਾਂ ਵਿਚ ਬੈਠ ਕੇ ਪੈਸੇ ਇਕੱਠੇ ਕਰਨ ਲਈ ਹੀ ਹਨ।ਉਹ ਸਮਾਜਿਕ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰੰਤੂ ਉਸ ਨੂੰ ਅਹਿਸਾਸ ਨਹੀਂ ਕਿ ਪਟਿਆਲਾ ਸ਼ਹਿਰ ਦੇ ਲੋਕ ਕਾਲੀ ਮਾਤਾ ਮੰਦਰ ਵੀ ਜਾਂਦੇ ਹਨ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵੀ ਜਾਂਦੇ ਹਨ, ਇਸ ਲਈ ਇਥੋਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਪਨੂੰ ਖੁਦ ਵੀ ਪੂਰਨ ਸਿੱਖ ਨਜ਼ਰ ਨਹੀਂ ਆਉਦਾ, ਇਸ ਲਈ ਨੌਜਵਾਨ ਉਸ ਦੇ ਝਾਂਸੇ ਵਿੱਚ ਨਾ ਆਉਣ।

ਗੁਰਪਤਵੰਤ ਪਨੂੰ ਨੂੰ ਕੈਂਟਰ ’ਚ ਬਿਠਾ ਕੇ ਜੇਲ੍ਹ ਲਿਆਵਾਂਗੇ : ਸਿੱਧੂ Read More »

ਕਿਸਾਨ ਜਥੇਬੰਦੀਆਂ ਨੇ ਵੱਖ ਵੱਖ ਥਾਵਾਂ ’ਤੇ ਟਰੈਕਟਰ ਮਾਰਚ ਕੱਢੇ

ਚੰਡੀਗੜ੍ਹ, 27 ਜਨਵਰੀ – ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ), ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ, ਨਵਾਂ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕੀਤੇ ਜਾਣ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਪੰਜਾਬ, ਹਰਿਆਣਾ, ਯੂਪੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਟਰੈਕਟਰ ਮਾਰਚ ਕੱਢੇ ਗਏ। ਕਿਸਾਨ ਤੇ ਮਜ਼ਦੂਰ ਆਪੋ-ਆਪਣੇ ਟਰੈਕਟਰ ਤੇ ਮੋਟਰਸਾਈਕਲ ਲੈ ਕੇ ਸੜਕਾਂ ’ਤੇ ਉਤਰੇ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਸ) ਨੇ ਜਿੱਥੇ ਦੇਸ਼ ਭਰ ਵਿੱਚ ਤਹਿਸੀਲ ਪੱਧਰ ’ਤੇ ਟਰੈਕਟਰ ਮਾਰਚ ਕੀਤੇ, ਉਥੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਦੁਪਹਿਰੇ 12 ਤੋਂ 1.30 ਵਜੇ ਤੱਕ ਦੇਸ਼ ਭਰ ਵਿੱਚ ਸਾਰੇ ਸ਼ਾਪਿੰਗ ਮਾਲਜ਼, ਸਾਈਲੋਜ਼, ਭਾਜਪਾ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਮੂਹਰੇ ਅਤੇ ਟੌਲ ਪਲਾਜ਼ਿਆਂ ’ਤੇ ਟਰੈਕਟਰ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ।

ਕਿਸਾਨ ਜਥੇਬੰਦੀਆਂ ਨੇ ਵੱਖ ਵੱਖ ਥਾਵਾਂ ’ਤੇ ਟਰੈਕਟਰ ਮਾਰਚ ਕੱਢੇ Read More »

ਕਹਾਣੀ/ਸੱਚ ਦੀ ਰੋਸ਼ਨੀ/ਡਾਕਟਰ ਅਜੀਤ ਸਿੰਘ ਕੋਟਕਪੂਰਾ

ਮੋਹਣਾ ਮੇਰੇ ਨਾਲ ਹੀ ਪੜਦਾ ਸੀ | ਉਹ ਸਾਡੇ ਤੋਂ ਅਗਲੀ ਗਲੀ ਵਿਚ ਰਹਿੰਦਾ ਸੀ | ਕਦੇ ਕਦੇ ਉਹ ਕਿਸੇ ਕਾਪੀ ਲੈਣ ਦੇ ਬਹਾਨੇ ਸਾਡੇ ਘਰ ਵੀ ਆ ਜਾਇਆ ਕਰਦਾ ਸੀ | ਮੇਰੀ ਮਾਂ ਨੂੰ ਇਹ ਗੱਲ ਭਾਉਂਦੀ ਨਹੀਂ ਸੀ | ਉਸ ਨੂੰ ਪਤਾ ਸੀ ਕਿ ਮੋਹਣੇ ਦਾ ਪਿਤਾ ਜੁਤੀਆਂ ਗੰਢਣ ਦਾ ਕੰਮ ਕਰਦਾ ਸੀ | ਮੇਰੇ ਪਿਤਾ ਜੀ ਸਕੂਲ ਵਿਚ ਹਿਸਾਬ ਮਾਸਟਰ ਸਨ | ਉਹ ਕੰਮਜ਼ੋਰ  ਬੱਚਿਆਂ ਨੂੰ ਘਰ ਬੁਲਾ ਕੇ ਹਿਸਾਬ ਦੇ ਸਵਾਲਾਂ ਦੀਆਂ ਮੁਸ਼ਕਲਾਂ ਹੱਲ ਕਰਵਾ ਦਿੰਦੇ ਸਨ ਅਤੇ ਇਸ ਕੰਮ ਦਾ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਲੈਂਦੇ ਸਨ | ਇਸ ਤਰਾਂ ਉਹ ਗਰੀਬ ਤੇ ਹਿਸਾਬ ਵਿਚੋਂ ਕੰਮਜ਼ੋਰ ਬਚਿਆ ਦੀ ਮਦਦ ਕਰ ਦਿਆਂ ਕਰਦੇ ਸਨ | ਮੇਰੇ ਪਿਤਾ ਜੀ ਨੂੰ ਜਾਤ ਪਾਤ ਦਾ ਕੋਈ ਵਹਿਮ ਨਹੀਂ ਸੀ | ਉਹ ਜਾਣਦੇ ਸਨ ਕਿ ਆਰਥਿਕ ਤੌਰ ਤੇ ਕੰਮਜ਼ੋਰ ਬੱਚਿਆਂ ਨੂੰ ਅਧਿਆਪਕਾਂ ਵਲੋਂ ਮਿਲੇ ਘਰ ਦਾ ਕੰਮ ਕਰਨ ਲਈ ਸਮਾਂ ਘਟ ਮਿਲਦਾ ਹੈ ਕਿਓਂ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਘਰੇਲੂ  ਕੰਮਾਂ ਵਿਚ ਵੀ ਮਦਦ ਕਰਨੀ ਪੈਂਦੀ ਹੈ | ਇਸ ਲਈ ਉਹ ਪਿਛੇ ਰਹਿ ਜਾਂਦੇ ਹਨ ਅਤੇ  ਉਹ ਉਨ੍ਹਾਂ ਦੀ ਸਹਾਇਤਾ ਕਰ ਦਿੰਦੇ ਸਨ ਤਾਂ ਜੋ ਪੜ੍ਹਾਈ ਵਿਚੋਂ ਪਛੜ ਨਾ ਜਾਣ |  ਕਈ ਵਾਰ ਗਰੀਬ ਬੱਚਿਆਂ ਦੀ ਫੀਸ ਵੀ ਆਪਣੇ ਕੋਲੋਂ ਭਰ ਦਿੰਦੇ ਸਨ | ਇਸ ਤਰਾਂ ਮਦਦ ਕਰ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਸੀ | ਸਕੂਲ ਵਿਚ ਮੁੰਡੇ ਅਤੇ ਕੁੜੀਆਂ ਇਕੱਠੇ ਹੀ ਪੜਦੇ ਸਨ | ਮੋਹਣਾ ਮੇਰੀ ਜਮਾਤ ਵਿਚ ਹੀ ਸੀ | ਉਹ ਪੜ੍ਹਾਈ ਵਿਚ ਹੁਸ਼ਿਆਰ ਸੀ ਅਤੇ ਕਦੇ ਉਹ ਪਹਿਲੇ ਨੰਬਰ ਤੇ ਆਓਂਦਾ ਸੀ ਅਤੇ ਕਦੇ ਮੈਂ ਪਹਿਲੇ ਨੰਬਰ ਤੇ ਆਓਂਦੀ ਸੀ | ਦਸਵੀਂ ਦਾ ਨਤੀਜਾ ਆਇਆ ਤਾਂ ਉਹ ਸਕੂਲ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ ਅਤੇ ਮੈਂ ਦੂਸਰੇ ਨੰਬਰ ਤੇ ਆਈ ਸੀ | ਉਹ ਆਪਣੀ ਖੁਸ਼ੀ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਇਕ ਮਿਠਿਆਈ ਦਾ ਡੱਬਾ ਲੈ ਕੇ ਆਇਆ | ਉਸ ਨੇ ਡੱਬਾ  ਪਿਤਾ ਜੀ ਨੂੰ ਦਿਤਾ | ਉਨ੍ਹਾਂ ਕੋਲ ਹੋਰ ਬੱਚੇ ਬੈਠੇ ਸਵਾਲ ਕੱਢ ਰਹੇ ਸਨ ਉਨ੍ਹਾਂ ਨੇ ਮੋਹਣੇ ਦੀ ਖੁਸ਼ੀ ਸਭ ਨਾਲ ਸਾਂਝੀ ਕੀਤੀ ਅਤੇ ਸਭ ਨੂੰ ਮਿਠਿਆਈ ਖਾਣ ਲਈ ਦਿਤੀ | ਮੈਂ ਵੀ ਮਿਠਿਆਈ ਲੈ ਕੇ ਖਾ ਲਈ ਅਤੇ ਉਸ ਨੂੰ ਵਧਾਈ ਦਿਤੀ | ਮੇਰੀ ਮਾਂ ਨੇ  ਮਿਠਿਆਈ ਨਾ ਫੜੀ ਅਤੇ ਉਸ ਨੂੰ ਵਧਾਈ ਦੇ ਦਿਤੀ | ਮੇਰੇ ਮਿਠਿਆਈ ਖਾ ਲੈਣ ਕਾਰਨ ਮੇਰੀ ਮਾਂ ਨੇ ਗੁਸਾ ਕੀਤਾ ਕਿ ਤੂੰ ਨੀਵੀਂ ਜਾਤ ਵਲੋਂ ਮਿਲੀ ਮਿਠਿਆਈ ਕਿਓਂ ਖਾਧੀ ਹੈ | ਮੇਰੇ ਪਿਤਾ ਜੀ ਨੂੰ ਉਨ੍ਹਾਂ ਨੇ ਕੁਝ ਨਾ ਕਿਹਾ | ਜਦੋਂ ਪੜ੍ਹਨ ਵਾਲੇ ਬਚੇ ਚਲੇ ਗਏ ਤਾਂ ਮੋਹਣੇ ਨੇ ਮੇਰੇ ਪਿਤਾ ਜੀ ਨਾਲ ਸਲਾਹ ਕੀਤੀ ਕਿ ਅਗੇ ਮੈਂ ਕਿਹੜੀ ਪੜ੍ਹਾਈ ਕਰਾਂ ਅਤੇ ਕਿਹੜੇ  ਕਾਲਿਜ ਵਿਚ ਦਾਖਲ ਹੋਵਾਂ | ਜਦੋਂ ਪਿਤਾ ਜੀ ਨੇ ਉਸ ਨੂੰ ਅਗਲੇਰੀ ਪੜ੍ਹਾਈ ਦੇ ਖਰਚੇ ਬਾਰੇ ਦੱਸਿਆ ਤਾਂ ਮੋਹਣਾ ਕਹਿਣ ਲੱਗਾ ਕਿ ਖਰਚੇ ਬਾਰੇ ਕੋਈ ਫਿਕਰ ਨਹੀਂ ਕਿਓਂਕਿ ਮੇਰੇ ਮਾਮਿਆਂ ਨੇ ਮੇਰੇ ਉਪਰ ਖਰਚ ਕਰਨਾ ਹੈ | ਉਨ੍ਹਾਂ ਕੋਲ ਜ਼ਮੀਨ ਹੈ ਅਤੇ ਉਹ ਵਾਹੀ ਕਰਦੇ ਹਨ | ਮੇਰੀ ਅਗਲੇਰੀ ਪੜ੍ਹਾਈ ਦਾ ਖਰਚ ਉਹ ਕਰਨਗੇ | ਮੇਰੇ ਪਿਤਾ ਜੀ ਨੇ ਉਸ ਨੂੰ ਅਗੇ ਕਾਲਿਜ ਵਿਚ ਦਾਖਲ ਹੋ ਮੇਹਨਤ ਕਰਨ ਲਈ ਸਲਾਹ ਦਿਤੀ | ਮੈਂ ਵੀ ਅਗਲੇਰੀ ਪੜ੍ਹਾਈ ਕਾਲਿਜ ਵਿਚ ਕਰਨੀ ਸੀ | ਅਸੀਂ ਇਕੋ ਕਾਲਿਜ ਵਿਚ ਦਾਖਲ ਹੋ ਗਏ | ਕਾਲਿਜ ਅੰਦਰ ਉਹ ਮੇਰਾ ਪੂਰਾ ਧਿਆਨ ਰੱਖਦਾ ਸੀ | ਅਸੀਂ ਇਕੱਠੇ ਹੀ ਕਾਲਿਜ ਜਾਂਦੇ ਸੀ ਅਤੇ ਇਕੱਠੇ ਹੀ ਮੁੜਦੇ ਸੀ | ਕਦੇ ਕਦੇ ਉਹ ਸਾਡੇ ਘਰ ਉਹ ਪੜ੍ਹਾਈ ਸਬੰਧੀ ਕੋਈ ਮੁਸ਼ਕਿਲ ਲੈ ਕੇ ਮੇਰੇ ਡੈਡੀ ਕੋਲ ਆ ਜਾਂਦਾ ਸੀ | ਸਾਡਾ ਮੇਲ ਜੋਲ ਵੱਧ ਰਿਹਾ ਸੀ | ਸਾਨੂੰ ਇਹ ਪਤਾ ਨਾ ਲੱਗਾ ਕਦੋਂ ਸਾਡੀਆਂ ਅੱਖਾਂ ਚਾਰ ਹੋ ਗਈਆਂ | ਅਸੀਂ ਕੋਈ ਨਾ ਕੋਈ ਬਹਾਨਾ ਕਰ ਕਾਲਿਜ ਵਿਚ ਵਧੇਰੇ ਸਮਾਂ ਇਕੱਠਾ ਬਿਤਾਉਣ ਲੱਗ ਪਏ | ਜਦੋਂ ਕਾਲਿਜ ਦੀ ਪੜ੍ਹਾਈ ਖਤਮ ਹੋਣ ਵਾਲੀ ਸੀ ਤਾਂ ਉਸ ਨੇ ਮੇਰੇ ਲਈ ਅਥਾਹ ਪਿਆਰ ਜਤਾਇਆ ਅਤੇ ਮੇਰੇ ਨਾਲ  ਸੱਤ ਜਨਮਾਂ ਦਾ ਰਿਸ਼ਤਾ ਨਿਭਾਉਣ ਦਾ ਵਾਅਦਾ ਕੀਤਾ | ਮੈਨੂੰ ਵੀ ਸਮਝ ਨਾ ਲੱਗੀ ਕਦੋਂ ਮੈਂ ਉਸ ਨੂੰ ਹਾਂ ਕਰ ਬੈਠੀ ਅਤੇ ਮਾਪਿਆਂ ਤੋਂ ਮਨਜ਼ੂਰੀ ਲੈਣ ਦਾ ਵਾਅਦਾ ਕਰ ਲਿਆ |  ਉਸ ਨੇ ਮੇਰੇ ਨਾਲ ਇਹ ਵਾਅਦਾ ਕਰ ਲਿਆ ਕਿ ਜ਼ਿੰਦਗੀ ਦੇ ਕਿਸੇ ਵੀ ਮੌੜ ਉਪਰ ਪਿਛੇ ਮੁੜ ਕੇ ਦੇਖੇਂਗੀ | ਮੈਂ ਤੇਰੇ ਇੰਤਜ਼ਾਰ ਵਿਚ ਹਾਜ਼ਰ ਮਿਲਾਂਗਾ | ਜਦੋਂ ਮੈਂ ਕਾਲਿਜ ਦੀ ਪੜ੍ਹਾਈ ਖਤਮ ਕਰ ਮਾਪਿਆਂ ਨਾਲ ਵਿਆਹ ਸਬੰਧੀ ਆਪਣੇ ਵਿਚਾਰ ਦੱਸੇ ਤਾਂ ਉਨ੍ਹਾਂ ਨੇ ਸਮਾਜ ਵਿਚ ਅਤੇ ਰਿਸ਼ਤੇਦਾਰੀ ਵਿਚ ਹੋਣ ਵਾਲੀ ਹਾਲਤ ਪ੍ਰਤੀ ਚਾਨਣ ਕੀਤਾ ਤਾਂ ਮੈਂ ਝਿਜਕ ਗਈ | ਆਪਣੇ ਮਾਂ-ਬਾਪ ਦੀ ਖੁਸ਼ੀ ਲਈ ਮੈਂ ਆਪਣੀ ਹਾਰ  ਮੰਨ ਕੇ ਉਨ੍ਹਾਂ ਦੀ ਮਰਜ਼ੀ ਅਨੂਸਾਰ ਵਿਆਹ ਕਰਵਾਉਣ ਲਈ ਤਿਆਰ ਹੋ ਗਈ | ਮੇਰੇ ਬਾਪ ਦੀ ਸਕੂਲ ਵਿਚ ਸੇਵਾ ਨਵਿਰਤੀ ਹੋ ਗਈ | ਉਨ੍ਹਾਂ ਨੂੰ ਇਸ ਸਮੇਂ ਕੁਝ ਰਕਮ ਇਕਠੀ ਮਿਲ ਗਈ ਅਤੇ ਉਹਨਾਂ ਦੀ ਪੈਨਸ਼ਨ ਵੀ  ਲੱਗ ਗਈ | ਮਾਪਿਆਂ ਦੀ ਇੱਛਾ ਸੀ ਕਿ ਇਕਠੀ ਮਿਲੀ ਰਕਮ ਨਾਲ ਮੇਰਾ ਵਿਆਹ ਕਰ ਦਿੱਤਾ  ਜਾਵੇ | ਉਨ੍ਹਾਂ ਨੇ ਮੁੰਡੇ ਦੀ ਭਾਲ ਸ਼ੁਰੂ ਕਰ ਦਿਤੀ | ਸਮੇਂ ਸਮੇਂ ਤੇ ਮੇਰੇ ਪਿਤਾ ਜੀ ਨੇ ਆਪਣੀ ਬੱਚਤ ਨਾਲ ਕਿਤਾਬਾਂ ਖਰੀਦ ਕੇ ਇਕ ਲਾਇਬਰੇਰੀ ਬਣਾਈ ਹੋਈ ਸੀ ਜਿਸ ਵਿਚ ਬਹੁਤ ਸਾਰੀਆਂ ਕਿਤਾਬਾਂ ਹੋ ਗਈਆਂ ਸਨ |ਮੈਂ ਆਪਣੀ ਘਰ ਦੀ ਉਸ ਲਾਇਬਰੇਰੀ ਵਿਚੋਂ ਕਿਤਾਬਾਂ ਲੈ ਕੇ ਪੜ੍ਹਨ ਵਿਚ ਮਗਨ ਹੋ ਗਈ  | ਮਾਪਿਆਂ ਅਨੁਸਾਰ ਵਿਚੋਲੇ ਰਾਹੀਂ ਮੁੰਡੇ ਦਾ ਪਤਾ ਲੱਗਾ | ਵਿਚੋਲੇ ਰਾਹੀਂ  ਸਾਰੇ ਕਾਰ  ਵਿਹਾਰ ਕਰ ਵਿਆਹ ਮਿਥ ਲਿਆ ਗਿਆ | ਵਿਆਹ ਵਾਲਾ ਦਿਨ ਆ ਗਿਆ | ਸਾਰੀਆਂ ਤਿਆਰੀਆਂ ਹੋ ਚੁਕੀਆਂ ਸਨ | ਜੰਞ ਆ ਗਈ ਆਓ ਭਗਤ ਕੀਤੀ ਗਈ  | ਮੈਂ ਤਿਆਰ ਹੋ ਕੇ ਬੈਠੀ ਹੋਈ ਸੀ ਅਨੰਦ ਕਾਰਜ ਲਈ ਗੁਰਦਵਾਰੇ ਜਾਣਾ ਸੀ | ਵਿਚੋਲਾ ਮੇਰੇ ਬਾਪ ਨੂੰ ਕਹਿਣ ਲੱਗਾ ਕਿ ਲੜਕੇ ਵਾਲੇ ਦਾਜ ਵਿਚ  ਕਾਰ ਮੰਗਦੇ ਹਨ | ਮੇਰੇ ਪਿਤਾ ਜੀ ਨੇ ਕਿਹਾ ਕਿ ਮੇਰੇ ਕੋਲ ਕਾਰ ਦੀ ਸਮਰਥਾ ਨਹੀਂ ਹੈ | ਜੇ ਉਨ੍ਹਾਂ ਦੀ ਇਹ ਮੰਗ ਸੀ ਤਾਂ ਪਹਿਲਾਂ ਦੱਸਦੇ ਅਸੀਂ ਰਿਸ਼ਤਾ ਕਰਨ ਵੇਲੇ ਸੋਚ ਵਿਚਾਰ ਕਰ ਰਿਸ਼ਤਾ ਕਰਦੇ | ਪਹਿਲਾਂ ਤਾਂ ਆਖਦੇ ਸੀ ਕਿ ਅਸੀਂ ਦਾਜ ਨਹੀਂ ਲੈਣਾ ਜੋ ਲੜਕੀ ਵਾਲਿਆਂ ਦੀ ਸਮਰਥਾ ਹੈ ਆਪਣੀ ਲੜਕੀ ਨੂੰ ਦੇਣ ਜਾਂ ਨਾ ਦੇਣ ਸਾਡੀ ਕੋਈ ਮੰਗ ਨਹੀਂ ਹੈ | ਸਾਡੇ ਵਲੋਂ ਲੜਕੀ ਨੂੰ ਤਿੰਨਾਂ ਕਪੜਿਆਂ ਵਿਚ ਤੌਰ ਦੇਣ | ਹੁਣ ਉਹ ਪੈਰ ਤੇ ਕਾਰ  ਮੰਗ ਰਹੇ ਹਨ | ਵਿਚੋਲਾ ਮੇਰੇ ਪਿਤਾ ਨੂੰ ਨਾਲ ਲੈ ਕੇ ਲੜਕੇ ਦੇ ਪਿਤਾ ਨਾਲ ਗੱਲ ਕਰਨ ਲਈ ਗਏ | ਲੜਕੇ ਨੇ ਸਾਫ ਇਨਕਾਰ ਕਰ ਦਿਤਾ ਕੇ ਕਾਰ ਮਿਲੇਗੀ ਤਾਂ ਹੀ ਅਨੰਦ ਕਾਰਜ ਹੋਵੇਗਾ ਨਹੀਂ ਤਾਂ ਅਸੀਂ ਬਰਾਤ ਨੂੰ ਵਾਪਸ  ਲੈ ਜਾਵਾਂਗੇ | ਪਿਤਾ ਜੀ ਨੇ ਆਪਣੀ ਪੱਗ ਉਨ੍ਹਾਂ ਦੇ ਪੈਰਾਂ ਤੇ ਰੱਖੀ ਕਿ ਅਜਿਹਾ ਨਾ ਕਰੋ ਸਾਡੀ ਇੱਜਤ ਮਿੱਟੀ ਵਿਚ ਰੁਲ ਜਾਵੇਗੀ | ਉਹ ਤਾਂ ਪੱਥਰ ਦਿਲ ਨਿਕਲੇ

ਕਹਾਣੀ/ਸੱਚ ਦੀ ਰੋਸ਼ਨੀ/ਡਾਕਟਰ ਅਜੀਤ ਸਿੰਘ ਕੋਟਕਪੂਰਾ Read More »

ਮੋਦੀ-ਸ਼ਾਹ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਢਾਹ ਲਾਈ : ਕਾਂਗਰਸ

ਨਵੀਂ ਦਿੱਲੀ, 27 ਜਨਵਰੀ – ਕਾਂਗਰਸ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਕੌਮੀ ਵੋਟਰ ਦਿਵਸ ’ਤੇ ‘ਖ਼ੁਦ ਹੀ ਆਪਣੇ-ਆਪ ਨੂੰ ਦਿੱਤੀ ਵਧਾਈ’ ਇਸ ਸੱਚ ਨੂੰ ਛੁਪਾ ਨਹੀਂ ਸਕਦੀ ਕਿ ਦੇਸ਼ ਦਾ ਚੋਣਾਂ ਕਰਾਉਣ ਵਾਲਾ ਸਭ ਤੋਂ ਵੱਡਾ ਅਦਾਰਾ ਜਿਵੇਂ ਕੰਮ ਕਰ ਰਿਹਾ ਹੈ, ਇਹ ਨਾ ਸਿਰਫ਼ ਸੰਵਿਧਾਨ ਦਾ ‘ਮਜ਼ਾਕ’ ਬਣਾ ਰਿਹਾ ਹੈ, ਸਗੋਂ ਇਹ ਵੋਟਰਾਂ ਦਾ ਅਪਮਾਨ ਵੀ ਕਰ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਣੇ ਵੱਖ-ਵੱਖ ਕਾਂਗਰਸੀ ਆਗੂਆਂ ਨੇ ਸਨਿੱਚਰਵਾਰ ਕੌਮੀ ਵੋਟਰ ਦਿਵਸ ਮੌਕੇ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ਉਤੇ ਜਾਰੀ ਵੱਖ-ਵੱਖ ਪੋਸਟਾਂ ਵਿੱਚ ਦੋਸ਼ ਲਗਾਇਆ ਕਿ ਪਿਛਲੇ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਵੱਲੋਂ ਚੋਣ ਕਮਿਸ਼ਨ ਦੀ ਪੇਸ਼ੇਵਰਾਨਾ ਪਹੁੰਚ ਅਤੇ ਆਜ਼ਾਦੀ ਨਾਲ ‘ਬਹੁਤ ਸਮਝੌਤਾ’ ਕੀਤਾ ਗਿਆ ਹੈ। ਖੜਗੇ ਨੇ ਕਿਹਾਜਿਵੇਂ ਕਿ ਅਸੀਂ ਰਾਸ਼ਟਰੀ ਵੋਟਰ ਦਿਵਸ ਮਨਾ ਰਹੇ ਹਾਂ, ਤਾਂ ਪਿਛਲੇ ਦਸ ਸਾਲਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀ ਸੰਸਥਾਗਤ ਅਖੰਡਤਾ ਨੂੰ ਲਗਾਤਾਰ ਲੱਗਾ ਖੋਰਾ ਗੰਭੀਰ ਕੌਮੀ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾਸਾਡੇ ਲਈ ਇਹ ਯਾਦ ਰੱਖਣਾ ਸਿੱਖਿਆਦਾਇਕ ਹੈ ਕਿ ਆਰ ਐੱਸ ਐੱਸ ਦੇ ਹਫਤਾਵਾਰੀ ਪਰਚੇ ‘ਆਰਗੇਨਾਈਜ਼ਰ’ ਨੇ 7 ਜਨਵਰੀ 1952 ਨੂੰ ਪਹਿਲੀਆਂ ਆਮ ਚੋਣਾਂ ਦੇ ਦੌਰਾਨ ਕੀ ਲਿਖਿਆ ਸੀ।

ਮੋਦੀ-ਸ਼ਾਹ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਢਾਹ ਲਾਈ : ਕਾਂਗਰਸ Read More »