admin

ਬਹਿਬਲ ਕਲਾਂ ਫਾਇਰਿੰਗ ਕੇਸ : ਸੁਪਰਮੀ ਕੋਰਟ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਕੀਤੀ ਰੱਦ

ਨਵੀਂ ਦਿੱਲੀ, 17 ਅਪ੍ਰੈਲ – ਸੁਪਰੀਮ ਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਵੱਡਾ ਫੈਸਲਾ ਸੁਣਾਇਆ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਇਸ ਐਸਐਲਪੀ ਤਹਿਤ ਬਹਿਬਲ ਕਲਾਂ ਗੋਲੀਬਾਰੀ ਕੇਸ ਦੀ ਸੁਣਵਾਈ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਅਦਾਲਤ ਵਿੱਚ ਤਬਦੀਲ ਕਰਨ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਇਹ ਮਾਮਲਾ 2015 ਦੀ ਬਹਿਬਲ ਕਲਾਂ ਫਾਇਰਿੰਗ ਨਾਲ ਸਬੰਧਤ ਹੈ, ਜੋ ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਉਸ ਤੋਂ ਬਾਅਦ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਨਾਲ ਸਬੰਧਤ ਹੈ। ਇਸ ਮਾਮਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਚੱਲ ਰਹੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਸਪੱਸ਼ਟ ਕੀਤਾ ਕਿ ਕੇਸ ਨੂੰ ਚੰਡੀਗੜ੍ਹ ਤਬਦੀਲ ਕਰਨ ਦਾ ਫੈਸਲਾ ਨਿਆਂਇਕ ਤੌਰ ‘ਤੇ ਸਹੀ ਸੀ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਦੀ ਵਿਸ਼ੇਸ਼ ਛੁੱਟੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਝ ਸਮਾਂ ਪਹਿਲਾਂ ਨਿਰਪੱਖ ਸੁਣਵਾਈ ਤੇ ਰਾਜਨੀਤਕ ਪ੍ਰਭਾਵ ਤੋਂ ਮੁਕਤ ਸੁਣਵਾਈ ਨੂੰ ਯਕੀਨੀ ਬਣਾਉਣ ਲਈ ਕੇਸ ਨੂੰ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਨ ਦਾ ਹੁਕਮ ਦਿੱਤਾ ਸੀ। ਇਸ ਖਿਲਾਫ ਪੰਜਾਬ ਸਰਕਾਰ ਨੇ ਪਿਛਲੇ ਸਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਬਹਿਬਲ ਕਲਾਂ ਗੋਲੀਬਾਰੀ ਦਾ ਮਾਮਲਾ ਅਕਤੂਬਰ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਪਿੰਡ ਵਿੱਚ ਹੋਈ ਪੁਲਿਸ ਫਾਇਰਿੰਗ ਨਾਲ ਸਬੰਧਤ ਹੈ, ਜਿਸ ਵਿੱਚ ਪੁਲਿਸ ਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਫਾਇਰਿੰਗ ਕੀਤੀ ਸੀ, ਜਿਸ ਵਿੱਚ ਦੋ ਲੋਕ ਮਾਰੇ ਗਏ ਸਨ ਤੇ ਕਈ ਜ਼ਖਮੀ ਹੋ ਗਏ ਸਨ।

ਬਹਿਬਲ ਕਲਾਂ ਫਾਇਰਿੰਗ ਕੇਸ : ਸੁਪਰਮੀ ਕੋਰਟ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਵ ਪਟੀਸ਼ਨ ਕੀਤੀ ਰੱਦ Read More »

ਪਰੌਂਠੇ ਵਾਲਾ ਪੇਪਰ/ਡਾ. ਇਕਬਾਲ ਸਿੰਘ ਸਕਰੌਦੀ

ਮੈਨੂੰ ਬਾਰ੍ਹਵਾਂ ਵਰ੍ਹਾ ਲੱਗਣ ਵਾਲਾ ਸੀ, ਜਦੋਂ ਮੇਰੇ ਸੱਤਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਆਰੰਭ ਹੋ ਰਹੇ ਸਨ। ਪਹਿਲਾ ਪੇਪਰ ਅੰਗਰੇਜ਼ੀ ਦਾ ਸੀ। ਬੀਜੀ ਨੇ ਬੜੀ ਰੀਝ ਨਾਲ ਗੁੜ ਵਾਲੇ ਮਿੱਠੇ ਚੌਲ ਬਣਾਏ। ਘਰ ਵਿੱਚ ਮੱਝਾਂ ਗਊਆਂ ਹੋਣ ਕਾਰਨ ਦਹੀਂ ਹਰ ਰੋਜ਼ ਜਮਾਇਆ ਜਾਂਦਾ ਸੀ। ਮਾਂ ਨੇ ਸ਼ਗਨ ਵਜੋਂ ਦਹੀਂ ਅਤੇ ਮਿੱਠੇ ਚੌਲਾਂ ਦਾ ਚਮਚਾ ਆਪਣੇ ਹੱਥ ਨਾਲ ਮੇਰੇ ਮੂੰਹ ਵਿੱਚ ਪਾਇਆ। ਆਸ਼ੀਰਵਾਦ ਦਿੱਤਾ। ਚੰਗਾ ਪੇਪਰ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ। ਮੈਂ ਚੌਲਾਂ ਦੀ ਭਰੀ ਪਲੇਟ ਦਹੀਂ ਨਾਲ ਖਾ ਕੇ ਸਕੂਲ ਚਲਾ ਗਿਆ। ਪੜ੍ਹਾਈ ਵਿੱਚ ਮੁੱਢ ਤੋਂ ਹੀ ਲਾਇਕ ਸੀ। ਪੇਪਰ ਬਹੁਤ ਵਧੀਆ ਹੋਇਆ। ਪੇਪਰ ਦੇ ਕੇ ਚਾਈਂ-ਚਾਈਂ ਘਰ ਆ ਗਿਆ। ਘਰ ਆ ਕੇ ਬੀਜੀ ਨੂੰ ਵਧੀਆ ਪੇਪਰ ਹੋਣ ਦਾ ਸ਼ੁਭ ਸੁਨੇਹਾ ਲਾਇਆ। ਦੁਪਹਿਰ ਦੀ ਰੋਟੀ ਸਬਜ਼ੀ ਨਾਲ ਖਾ ਕੇ ਕੁਝ ਸਮੇਂ ਲਈ ਸੌਂ ਗਿਆ। ਸ਼ਾਮ ਨੂੰ ਜਦੋਂ ਪਾਪਾ ਜੀ ਘਰ ਆਏ ਤਾਂ ਉਨ੍ਹਾਂ ਮੇਰੇ ਪੇਪਰ ਬਾਰੇ ਪੁੱਛਿਆ। ਮੈਂ ਕਿਹਾ, “ਮੈਨੂੰ ਸਾਰਾ ਪੇਪਰ ਆਉਂਦਾ ਸੀ। ਪੇਪਰ ਬਹੁਤ ਵਧੀਆ ਹੋਇਆ। ਅਗਲੇ ਦਿਨ ਗਣਿਤ ਦਾ ਪੇਪਰ ਸੀ। ਸਮੇਂ ਸਿਰ ਸਕੂਲ ਦੀ ਵਰਦੀ ਪਹਿਨ ਕੇ ਤਿਆਰ ਹੋ ਗਿਆ। ਨਾਸ਼ਤੇ ਲਈ ਰਸੋਈ ਵਿੱਚ ਗਿਆ। ਬੀਜੀ ਨੇ ਆਲੂਆਂ ਵਾਲਾ ਪਰੌਂਠਾ, ਦਹੀਂ ਦੀ ਕੌਲੀ ਅਤੇ ਮੱਖਣੀ ਥਾਲੀ ਵਿੱਚ ਪਰੋਸ ਕੇ ਦੇ ਦਿੱਤੀ। ਮੈਂ ਬੜੀ ਰੀਝ ਨਾਲ ਪਰੌਂਠਾ ਦਹੀਂ ਮੱਖਣੀ ਖਾ ਰਿਹਾ ਸਾਂ। ਅਚਾਨਕ ਪਾਪਾ ਜੀ ਆ ਗਏ। ਉਨ੍ਹਾਂ ਮੇਰੇ ਬੀਜੀ ਨੂੰ ਪੁੱਛਿਆ, “ਅੱਜ ਮਿੱਠੇ ਚੌਲ ਕਿਉਂ ਨਹੀਂ ਬਣਾਏ?” “ਜੀ, ਇਕਬਾਲ ਦਾ ਕੱਲ੍ਹ ਪਹਿਲਾ ਪੇਪਰ ਸੀ, ਕੱਲ੍ਹ ਬਣਾਏ ਸਨ। ਇਹ ਤਾਂ ਸ਼ਗਨ ਹੀ ਕਰਨਾ ਹੁੰਦਾ, ਸੋ ਕੱਲ੍ਹ ਕਰ ਲਿਆ ਸੀ।” ਵਿਗਿਆਨਕ ਸੋਚ ਦੇ ਧਾਰਨੀ ਪਾਪਾ ਜੀ ਬੋਲੇ, “ਓ ਭਲੀਏ ਲੋਕੇ… ਇਹ ਗੁੜ ਵਾਲੇ ਮਿੱਠੇ ਚੌਲ ਅਤੇ ਦਹੀਂ ਤਾਂ ਇਸ ਲਈ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਤਾਂ ਜੋ ਬੱਚੇ ਨੂੰ ਪੇਪਰ ਵਿੱਚ ਸੁਸਤੀ ਨਾ ਪਵੇ, ਉਸ ਨੂੰ ਨੀਂਦ ਨਾ ਆਵੇ।” ਆਲੂ ਵਾਲਾ ਪਰੌਂਠਾ ਮੈਨੂੰ ਬੇਸ਼ੱਕ ਬਹੁਤ ਸੁਆਦੀ ਲੱਗ ਰਿਹਾ ਸੀ ਪਰ ਪਾਪਾ ਜੀ ਦੇ ਕਹੇ ਸ਼ਬਦ ‘ਗੁੜ ਵਾਲੇ ਮਿੱਠੇ ਚੌਲ ਅਤੇ ਦਹੀਂ ਤਾਂ ਇਸ ਲਈ ਬੱਚਿਆਂ ਨੂੰ ਦਿੱਤੇ ਜਾਂਦੇ ਤਾਂ ਜੋ ਬੱਚੇ ਨੂੰ ਪੇਪਰ ਵਿੱਚ ਸੁਸਤੀ ਨਾ ਪਵੇ’ ਮੇਰੇ ਦਿਲ ਵਿੱਚ ਉੱਤਰ ਗਏ। ਮੈਂ ਨਾਸ਼ਤਾ ਕਰ ਕੇ ਪੇਪਰ ਦੇਣ ਚਲਾ ਗਿਆ। ਪੇਪਰ ਵਿੱਚ ਆਏ ਗਣਿਤ ਦੇ ਸਾਰੇ ਸਵਾਲ ਮੈਨੂੰ ਆਉਂਦੇ ਸਨ। ਪੇਪਰ ਦੇ ਕੇ ਮੈਂ ਘਰ ਪੁੱਜ ਗਿਆ ਪਰ ਘਰ ਦਾ ਬੂਹਾ ਵੜਦਿਆਂ ਹੀ ਮੈਂ ਆਪਣੇ ਬੁੱਲ੍ਹ ਟੇਰ ਲਏ। ਚਿਹਰੇ ਤੋਂ ਖ਼ੁਸ਼ੀ ਇੱਕਦਮ ਲੋਪ ਹੋ ਗਈ। ਬੀਜੀ ਨੇ ਮੇਰਾ ਉੱਤਰਿਆ ਚਿਹਰਾ ਦੇਖ ਕੇ ਮੈਨੂੰ ਗੋਦੀ ਵਿੱਚ ਲੈ ਲਿਆ। ਮੱਥੇ ਨੂੰ ਹੱਥ ਲਾ ਕੇ ਟੋਹਿਆ, “ਕੀ ਹੋਇਆ? ਤੇਰਾ ਤਾਂ ਚਿਹਰਾ ਉੱਤਰਿਆ ਪਿਐ। ਤੇਰਾ ਪੇਪਰ ਠੀਕ ਨਹੀਂ ਹੋਇਆ?” ਮੈਂ ਮਰੀਅਲ ਜਿਹੀ ਆਵਾਜ਼ ਵਿੱਚ ਕਿਹਾ, “ਬੀਜੀ, ਪੇਪਰ ਤਾਂ ਮੈਨੂੰ ਸਾਰਾ ਆਉਂਦਾ ਸੀ ਪਰ ਮੈਨੂੰ ਤਾਂ ਅੱਜ ਸੁਸਤੀ ਹੀ ਪਈ ਰਹੀ। ਇਸ ਲਈ ਪੇਪਰ ਵੀ ਅੱਜ ਠੀਕ-ਠੀਕ ਹੀ ਹੋਇਆ। “ਓਹ ਹੋ… ਤੇਰੇ ਪਾਪਾ ਤਾਂ ਸਵੇਰੇ ਹੀ ਕਹਿ ਰਹੇ ਸਨ ਕਿ ਆਟਾ ਖਾਣ ਨਾਲ ਬੱਚਿਆਂ ਨੂੰ ਸੁਸਤੀ ਪੈਂਦੀ ਹੈ। ਜਿੰਨੇ ਦਿਨ ਤੇਰੇ ਪੇਪਰ ਚੱਲਣੇ ਨੇ, ਮੈਂ ਹਰ ਰੋਜ਼ ਮਿੱਠੇ ਚੌਲ ਹੀ ਬਣਾਇਆ ਕਰਾਂਗੀ।” ਬੀਜੀ ਨੇ ਮੇਰਾ ਪੇਪਰ ਚੰਗਾ ਨਾ ਹੋਣ ਲਈ ਖ਼ੁਦ ਨੂੰ ਦੋਸ਼ੀ ਮੰਨ ਲਿਆ ਸੀ। ਬੀਜੀ ਦੇ ਮੂੰਹੋਂ ਸਾਰੇ ਪੇਪਰਾਂ ਵਿੱਚ ਗੁੜ ਵਾਲੇ ਮਿੱਠੇ ਚੌਲ ਬਣਾਉਣ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਆਇਆ, ਕਿਲਕਾਰੀ ਮਾਰ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਾਂ ਪਰ ਝੱਟ ਹੀ ਮਨ ਨੇ ਮੈਨੂੰ ਝਿੜਕਿਆ- ‘ਝੱਲਿਆ! ਕੀਤੀ ਕਰਾਈ ਸਾਰੀ ਅਦਾਕਾਰੀ ’ਤੇ ਪੋਚਾ ਫਿਰ ਜੂ’ਗਾ।’ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਖ਼ੁਸ਼ੀ ਨੂੰ ਆਪਣੇ ਅੰਦਰ ਸਮੇਟ ਸਕਿਆ। ਸ਼ਾਮ ਨੂੰ ਪਾਪਾ ਜੀ ਘਰ ਆਏ। ਇਸ ਤੋਂ ਪਹਿਲਾਂ ਕਿ ਉਹ ਪੇਪਰ ਬਾਰੇ ਕੁਝ ਪੁੱਛਦੇ, ਬੀਜੀ ਨੇ ਆਪੇ ਗੱਲ ਛੋਹ ਲਈ। ਪਾਪਾ ਜੀ ਨੂੰ ਪਾਣੀ ਦਾ ਗਿਲਾਸ ਦਿੰਦਿਆਂ ਉਨ੍ਹਾਂ ਕਿਹਾ- “ਥੋਡੀ ਗੱਲ ਬਿਲਕੁਲ ਠੀਕ ਐ ਜੀ। ਅੱਜ ਆਲੂ ਵਾਲਾ ਪਰੌਂਠਾ ਦਹੀਂ ਮੱਖਣੀ ਖਾ ਕੇ ਮੇਰੇ ਪੁੱਤ ਨੂੰ ਪੇਪਰ ਵਿੱਚ ਸੁਸਤੀ ਪਈ ਰਹੀ। ਉਹਦਾ ਅੱਜ ਦਾ ਪੇਪਰ ਵੀ ਏਸੇ ਕਰ ਕੇ ਕੁਛ ਠੀਕ ਨਹੀਂ ਹੋਇਆ। ਬਾਕੀ ਰਹਿੰਦੇ ਸਾਰੇ ਪੇਪਰਾਂ ਵਿੱਚ ਮੈਂ ਆਪਣੇ ਪੁੱਤ ਨੂੰ ਦਹੀਂ ਚੌਲ ਹੀ ਖੁਆ ਕੇ ਭੇਜਿਆ ਕਰਾਂਗੀ।”

ਪਰੌਂਠੇ ਵਾਲਾ ਪੇਪਰ/ਡਾ. ਇਕਬਾਲ ਸਿੰਘ ਸਕਰੌਦੀ Read More »

ਅਧਿਆਪਕਾਂ ਵਲੋਂ ਸਿੱਖਿਆ ਕ੍ਰਾਂਤੀ ‘ਚ ਖੋਖਲਾ ਪ੍ਰਚਾਰ ਕਰ ਰਹੀ ਸਰਕਾਰ ਦੀ ਫੂਕੀਆਂ ਅਰਥੀਆਂ

ਬਠਿੰਡਾ, 16 ਅਪ੍ਰੈਲ – ਡੈਮੋਕ੍ਰੈਟਿਕ ਟੀਚਰ ਫਰੰਟ, ਮੈਰੀਟੋਰੀਅਸ ਟੀਚਰ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ ਅਤੇ 8886 ਅਧਿਆਪਕ ਯੂਨੀਅਨ ਦੇ ਕਾਮਿਆਂ ਨੇ ਅੱਜ ਇੱਥੇ ਸੂਬਾ ਸਰਕਾਰ ਦੇ ਦਾਅਵਿਆਂ ਦੀ ਅਰਥੀ ਫੂਕੀ। ਅਧਿਆਪਕ ਆਗੂਆਂ ਰੇਸ਼ਮ ਖੇਮੋਆਣਾ, ਜਸਵਿੰਦਰ ਸਿੰਘ, ਬੂਟਾ ਸਿੰਘ, ਕੇਵਲ ਸਿੰਘ, ਜੋਨੀ ਸਿੰਗਲਾ ਅਤੇ ਹਰਜੀਤ ਜੀਦਾ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਕੂਲਾਂ ’ਚ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਖੋਖਲਾ ਪ੍ਰਚਾਰ ਕਰ ਰਹੀ ਹੈ, ਅਸਲ ਵਿੱਚ ਸੈਂਕੜੇ ਸਕੂਲ ਮੁਖੀਆਂ ਤੋਂ ਵਾਂਝੇ ਹਨ ਅਤੇ ਨਿੱਜੀ ਕੰਪਨੀਆਂ ਰਾਹੀਂ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਪੜ੍ਹਾਈ ਕਰਵਾਉਣ ਦੀ ਥਾਂ ਬੇਲੋੜੇ ਕੰਮਾਂ ਵਿੱਚ ਉਲਝਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਲੰਮੇ ਅਰਸੇ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ, ਬਲਕਿ ਸਕੂਲਾਂ ’ਚ ਰਾਜਸੀ ਦਖ਼ਲ ਵਧਾਉਣ ਦੀਆਂ ਸਕੀਮਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਸਰਕਾਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਕਰੋੜਾਂ ਰੁਪਏ ਬਰਬਾਦ ਕਰ ਰਹੀ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਪੱਧਰ ਤਿੰਨ ਸਾਲਾਂ ਵਿੱਚ ਪਹਿਲੀਆਂ ਸਰਕਾਰਾਂ ਤੋਂ ਵੀ ਜ਼ਿਆਦਾ ਪਿਛਾਂਹ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਨਵੀਂ ਸਿੱਖਿਆ ਨੀਤੀ 2020 ਤਹਿਤ ਸਕੂਲਾਂ ਦਾ ਭੋਗ ਪਾ ਕੇ ਕਾਰਪੋਰੇਟਾਂ ਅਤੇ ਸਰਮਾਏਦਾਰਾਂ ਦੀ ਮੰਡੀ ਵਿੱਚ ਪਰੋਸਣਾ ਹੈ, ਇਸੇ ਲਈ ਸਕੂਲਾਂ ਵਿੱਚ ਠੇਕੇਦਾਰੀ ਸਿਸਟਮ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਵੀ ਭਰਤੀ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਗਈ ਸਗੋਂ ਅਦਾਲਤਾਂ ਦੇ ਚੱਕਰਾਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ।

ਅਧਿਆਪਕਾਂ ਵਲੋਂ ਸਿੱਖਿਆ ਕ੍ਰਾਂਤੀ ‘ਚ ਖੋਖਲਾ ਪ੍ਰਚਾਰ ਕਰ ਰਹੀ ਸਰਕਾਰ ਦੀ ਫੂਕੀਆਂ ਅਰਥੀਆਂ Read More »

ਪੰਜਾਬ ‘ਚ ਤੇਜ਼ ਤੂਫਾਨ ਤੋਂ ਬਾਅਦ ਇਨ੍ਹਾਂ ਇਲਾਕਿਆਂ ‘ਚ ਲੱਗਿਆ ਲੰਬਾ ਬਿਜਲੀ ਕੱਟ

ਜਲੰਧਰ, 17 ਅਪ੍ਰੈਲ – 66 ਕੇਵੀ ਸਰਜੀਕਲ ਸਬ-ਸਟੇਸ਼ਨ ਤੋਂ ਚੱਲਦਿਆਂ 11 ਕੇਵੀ ਵਿਦੇਸ਼ ਸੰਚਾਰ, ਨਹਿਰ, ਬਸਤੀ ਪੀਰਦਾਦ ਫੀਡਰਾਂ ਦੀ ਬਿਜਲੀ ਸਪਲਾਈ 17 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ, ਉਕਤ ਫੀਡਰਾਂ ਅਧੀਨ ਆਉਣ ਵਾਲੇ ਹਰਬੰਸ ਨਗਰ, ਜੇ.ਪੀ. ਨਗਰ, ਵਿਰਦੀ ਕਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਦਿਲਬਾਗ ਨਗਰ, ਬਸਤੀ ਦਾਨਿਸ਼ਮੰਦਾਂ, ਸ਼ੇਰ ਸਿੰਘ ਕਲੋਨੀ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾ ਪਿੰਡ, ਰੋਜ਼ ਗਾਰਡਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਨੂਰਮਹਿਲ: ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਨੂਰਮਹਿਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 17 ਅਪ੍ਰੈਲ ਨੂੰ ਜ਼ਰੂਰੀ ਮੁਰੰਮਤ ਕਾਰਨ ਸਬ-ਸਟੇਸ਼ਨ ਨੂਰਮਹਿਲ ਤੋਂ ਚੱਲ ਰਹੇ 220 ਕੇ.ਵੀ. 11 ਕੇ.ਵੀ. ਮੰਡੀ ਰੋਡ, 11 ਕੇ.ਵੀ. ਹਵਾਲਾ, ਯੂ.ਪੀ.ਐਸ. ਸੁੰਨਦ ਕਲਾਂ ਅਤੇ ਯੂ.ਪੀ.ਐਸ. ਡੱਲਾ ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਭੋਗਪੁਰ: ਇਸ ਤੋਂ ਇਲਾਵਾ 17 ਅਪ੍ਰੈਲ ਨੂੰ 132 ਕੇ.ਵੀ. ਸਬ-ਸਟੇਸ਼ਨ ਭੋਗਪੁਰ ਵਿਖੇ ਜ਼ਰੂਰੀ ਮੁਰੰਮਤ ਲਈ ਭੋਗਪੁਰ ਨੰਬਰ ਸਮੇਤ ਸਬ-ਸਟੇਸ਼ਨ ਤੋਂ ਚੱਲ ਰਹੇ ਸਾਰੇ ਬਾਹਰੀ ਫੀਡਰ ਜਿਨ੍ਹਾਂ ਵਿੱਚ ਨੰਬਰ 1., ਭੋਗਪੁਰ ਨੰਬਰ 2, 11 ਕੇਵੀ ਡੱਲੀ, ਯੂ.ਪੀ.ਐਸ. ਪਚਰੰਗਾ, ਬੁਟਰਾਂ, ਪੈਪਸੀ, ਮੁਮੰਦਪੁਰ ਆਦਿ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ 66 ਕੇ.ਵੀ. ਫੀਡਰ ਕਾਲਾ ਬਕਰਾ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਵੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫ਼ਸਰ ਇੰਜੀਨੀਅਰ ਨੇ ਦਲਜੀਤ ਸਿੰਘ ਨੇ ਪ੍ਰੈਸ ਨੂੰ ਦਿੱਤੀ।

ਪੰਜਾਬ ‘ਚ ਤੇਜ਼ ਤੂਫਾਨ ਤੋਂ ਬਾਅਦ ਇਨ੍ਹਾਂ ਇਲਾਕਿਆਂ ‘ਚ ਲੱਗਿਆ ਲੰਬਾ ਬਿਜਲੀ ਕੱਟ Read More »

ਬਠਿੰਡਾ ’ਚ 41 ਡਿਗਰੀ ਤੋਂ ਟੱਪਿਆ ਪਾਰਾ

ਬਠਿੰਡਾ, 17 ਅਪ੍ਰੈਲ – ਮਾਲਵਾ ਖੇਤਰ ਵਿੱਚ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਗਰਮੀ ਕਾਰਨ ਬਠਿੰਡਾ ਸ਼ਹਿਰ ਤੰਦੂਰ ਵਾਂਗ ਤਪ ਰਿਹਾ ਹੈ। ਅੱਜ ਬਠਿੰਡਾ ਦੀਆਂ ਸੜਕਾਂ ’ਤੇ ਸੁੰਨ ਪਸਰੀ ਰਹੀ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਬਠਿੰਡਾ ਵਿਚ ਦਿਨ ਦਾ ਤਾਪਮਾਨ ਘੱਟ ਤੋਂ ਘੱਟ 22.4 ਡਿਗਰੀ ਅਤੇ ਵੱਧ ਤੋਂ ਵੱਧ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਗਰਮੀ ਨੂੰ ਵੇਖਦਿਆਂ ਐਡਵਾਈਜਰੀ ਜਾਰੀ ਕੀਤੀ ਜਾ ਚੁੱਕੀ ਹੈ। ਗਰਮੀ ਕਾਰਨ ਬਠਿੰਡਾ ਵਿਚ ਗੰਨੇ ਦਾ ਰਸ, ਨਿੰਬੂ ਪਾਣੀ, ਸੋਢਾ ਅਤੇ ਤਰਬੂਜ਼ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ।

ਬਠਿੰਡਾ ’ਚ 41 ਡਿਗਰੀ ਤੋਂ ਟੱਪਿਆ ਪਾਰਾ Read More »

ਟਾਈਮ ਮੈਗਜੀਨ ਦੀ ਟਾਪ 100 ਦੀ ਲਿਸਟ ‘ਚ ਸ਼ਾਮਲ ਹੋਈ ਇਕਲੌਤੀ ਭਾਰਤੀ “ਰੇਸ਼ਮਾ ਕੇਵਲਰਮਾਨੀ”

ਨਵੀਂ ਦਿੱਲੀ, 17 ਅਪ੍ਰੈਲ – ਟਾਈਮ ਮੈਗਜ਼ੀਨ ਨੇ ਸਾਲ 2025 ਵਿੱਚ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਰੇਸ਼ਮਾ ਅਮਰੀਕੀ ਬਾਇਓਟੈਕਨਾਲੋਜੀ ਕੰਪਨੀ ਵਰਟੈਕਸ ਫਾਰਮਾਸਿਊਟੀਕਲਸ ਦੀ CEO ਹੈ। ਤੁਹਾਨੂੰ ਦੱਸ ਦਈਏ ਕਿ ਉਹ ਇਸ ਸਾਲ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਇਕਲੌਤੀ ਭਾਰਤੀ ਹੈ। ਕੌਣ ਹੈ ਰੇਸ਼ਮਾ ਕੇਵਲਰਮਾਨੀ? ਮੁੰਬਈ ਵਿੱਚ ਜੰਮੀ ਰੇਸ਼ਮਾ ਮਹਿਜ਼ 11 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ ਸੀ। ਉਹ ਇਸ ਸਮੇਂ ਬੋਸਟਨ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਦੋ ਜੁੜਵਾਂ ਪੁੱਤਰ ਵੀ ਹਨ। ਰੇਸ਼ਮਾ ਨੇ 1998 ਵਿੱਚ ਬੋਸਟਨ ਯੂਨੀਵਰਸਿਟੀ ਤੋਂ ਲਿਬਰਲ ਆਰਟਸ/ਮੈਡੀਕਲ ਐਜੂਕੇਸ਼ਨ ਪ੍ਰੋਗਰਾਮ ਪੂਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਸਾਚੂਸੇਟਸ ਜਨਰਲ ਹਸਪਤਾਲ ਵਿੱਚ ਫੈਲੋਸ਼ਿਪ ਮਿਲੀ। ਇਸ ਤੋਂ ਬਾਅਦ, 2015 ਵਿੱਚ, ਉਨ੍ਹਾਂ ਨੇ ਹਾਰਵਰਡ ਬਿਜ਼ਨਸ ਸਕੂਲ ਤੋਂ ਜਨਰਲ ਮੈਨੇਜਮੈਂਟ ਵਿੱਚ ਡਿਗਰੀ ਪ੍ਰਾਪਤ ਕੀਤੀ। ਇੱਕ ਡਾਕਟਰ ਦੇ ਤੌਰ ‘ਤੇ ਉਨ੍ਹਾਂ ਨੇ ਮੈਸਾਚੂਸੇਟਸ ਜਨਰਲ ਹਸਪਤਾਲ, ਬ੍ਰਿੰਘਮ ਅਤੇ ਵੂਮੈਂਸ ਹਸਪਤਾਲ ਅਤੇ ਮੈਸਾਚੂਸੇਟਸ ਆਈ ਐਂਡ ਈਅਰ ਇਨਫਰਮਰੀ ਅਤੇ ਐਮਆਈਟੀ ਸਮੇਤ ਕਈ ਵੱਡੇ ਹਸਪਤਾਲਾਂ ਵਿੱਚ ਕੰਮ ਕੀਤਾ ਹੈ। ਫਿਰ ਉਨ੍ਹਾਂ ਨੇ ਬਾਇਓਫਾਰਮਾ ਸੈਕਟਰ ਵਿੱਚ ਪੈਰ ਧਰਿਆ ਅਤੇ 12 ਸਾਲਾਂ ਤੋਂ ਵੱਧ ਸਮੇਂ ਲਈ ਐਮਾਜ਼ਾਨ ਲਈ ਕੰਮ ਕੀਤਾ। 2017 ਵਿੱਚ ਵਰਟੈਕਸ ਵਿੱਚ ਹੋਈ ਸ਼ਾਮਲ  ਰੇਸ਼ਮਾ 2017 ਵਿੱਚ ਵਰਟੈਕਸ ਵਿੱਚ ਸ਼ਾਮਲ ਹੋਈ। 2018 ਵਿੱਚ, ਉਹ ਇੱਥੇ ਚੀਫ ਮੈਡੀਕਲ ਅਫਸਰ ਬਣੀ। 2020 ਵਿੱਚ ਕੰਪਨੀ ਨੇ ਉਨ੍ਹਾਂ ਨੂੰ ਸੀਈਓ ਬਣਾਇਆ। ਫਿਲਹਾਲ, ਉਹ ਵਰਟੈਕਸ ਦੇ ਡਾਇਰੈਕਟਰ ਬੋਰਡ ਦੇ ਮੈਂਬਰ ਵੀ ਹਨ। ਕੰਪਨੀ ਨੇ ਰੇਸ਼ਮਾ ਦੀ ਅਗਵਾਈ ਹੇਠ ਸਫਲਤਾ ਪ੍ਰਾਪਤ ਕੀਤੀ ਹੈ। ਕੰਪਨੀ ਨੇ ਦੋ ਨਵੇਂ ਇਲਾਜ ਵੀ ਵਿਕਸਤ ਕੀਤੇ ਹਨ, ਜਿਨ੍ਹਾਂ ਵਿੱਚ ਟ੍ਰਿਫੈਕਟਾ ਵੀ ਸ਼ਾਮਲ ਹੈ। ਇਹ ਸਿਸਟਿਕ ਫਾਈਬਰੋਸਿਸ ਨਾਮਕ ਇੱਕ ਗੰਭੀਰ ਜੈਨੇਟਿਕ ਬਿਮਾਰੀ ਦਾ ਇਲਾਜ ਕਰਦੀ ਹੈ। ਕੰਪਨੀ ਨੇ VX-147 ਵੀ ਵਿਕਸਤ ਕੀਤਾ ਹੈ। ਇਹ ਦਵਾਈ ਇਸ ਵੇਲੇ ਟੈਸਟਿੰਗ ਫੇਜ਼ ਵਿੱਚ ਹੈ। ਇਹ ਇੱਕ ਕਿਸਮ ਦੀ ਗੁਰਦੇ ਦੀ ਬਿਮਾਰੀ ਲਈ ਪ੍ਰਭਾਵਸ਼ਾਲੀ ਹੈ। ਪਹਿਲੀ ਵਾਰ, ਅਮਰੀਕੀ ਦਵਾਈ ਏਜੰਸੀ FDA ਨੇ ਕੰਪਨੀ ਦੀ CRISPR ਤਕਨਾਲੌਜੀ ‘ਤੇ ਅਧਾਰਤ ਇੱਕ ਥੈਰੇਪੀ ਨੂੰ ਮਨਜ਼ੂਰੀ ਦਿੱਤੀ ਹੈ, ਜੋ ‘ਸਿਕਲ ਸੈੱਲ’ ਨਾਮਕ ਇੱਕ ਗੰਭੀਰ ਬਿਮਾਰੀ ਦਾ ਇਲਾਜ ਕਰਦੀ ਹੈ।

ਟਾਈਮ ਮੈਗਜੀਨ ਦੀ ਟਾਪ 100 ਦੀ ਲਿਸਟ ‘ਚ ਸ਼ਾਮਲ ਹੋਈ ਇਕਲੌਤੀ ਭਾਰਤੀ “ਰੇਸ਼ਮਾ ਕੇਵਲਰਮਾਨੀ” Read More »

4.0 ਦੀ ਤੀਬਰਤਾ ਵਾਲੇ ਭੂਚਾਲ ਨੇ ਹਿਲਾਇਆ ਮਿਆਂਮਾਰ

ਨੈਪੀਤਾਵ, 17 ਅਪ੍ਰੈਲ – ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨਸੀਐਸ) ਨੇ ਇਕ ਬਿਆਨ ਵਿਚ ਕਿਹਾ ਕਿ ਵੀਰਵਾਰ ਨੂੰ ਮਿਆਂਮਾਰ ਵਿਚ 4.0 ਸ਼ਿੱਦਤ ਦਾ ਭੂਚਾਲ ਆਇਆ। ਭੂਚਾਲ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ, ਜਿਸ ਕਾਰਨ ਆਏ ਝਟਕਿਆਂ ਨਾਲ ਇਹ ਸੰਵੇਦਨਸ਼ੀਲ ਬਣ ਗਿਆ। ਐੱਨਸੀਐੱਸ ਵੱਲੋਂ ਇਹ ਜਾਣਕਾਰੀ ਐਕਸ ’ਤੇ ਸਾਂਝੀ ਕੀਤੀ ਗਈ। ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਖੋਖਲੇ ਭੂਚਾਲ ਡੂੰਘੇ ਭੂਚਾਲਾਂ ਨਾਲੋਂ ਵਧੇਰੇ ਖ਼ਤਰਨਾਕ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਊਰਜਾ ਧਰਤੀ ਦੀ ਸਤ੍ਵਾ ਦੇ ਨੇੜੇ ਜ਼ਿਆਦਾ ਹੁੰਦੀ ਹੈ।

4.0 ਦੀ ਤੀਬਰਤਾ ਵਾਲੇ ਭੂਚਾਲ ਨੇ ਹਿਲਾਇਆ ਮਿਆਂਮਾਰ Read More »

ਪਟਨਾਇਕ ਵੱਲੋਂ 9ਵੀਂ ਵਾਰ ਬੀਜੇਡੀ ਪ੍ਰਧਾਨ ਲਈ ਨਾਮਜ਼ਦਗੀ ਪੱਤਰ ਦਾਖ਼ਲ

ਭੁਬਨੇਸ਼ਵਰ, 17 ਅਪ੍ਰੈਲ – ਉੜੀਸਾ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਨਵੀਨ ਪਟਨਾਇਕ ਨੇ ਬੀਜੂ ਜਨਤਾ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਇੱਥੇ ਸੰਖਾ ਭਵਨ ਵਿਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਹ ਇਸ ਅਹੁਦੇ ਲਈ ਇਕੋ ਇਕ ਉਮੀਦਵਾਰ ਹਨ। ਇਸ ਤੋਂ ਪਹਿਲਾਂ ਇਸ ਅਹੁਦੇ ਲਈ ਉਨ੍ਹਾਂ ਦੀ ਚੋਣ ਫਰਵਰੀ 2020 ਵਿਚ ਹੋਈ ਸੀ। ਪਟਨਾਇਕ, 1997 ਵਿਚ ਪਾਰਟੀ ਦੀ ਸਥਾਪਨਾ ਤੋਂ ਹੁਣ ਤੱਕ ਲਗਾਤਾਰ ਅੱਠ ਵਾਰ ਬੀਜੇਡੀ ਦੇ ਪ੍ਰਧਾਨ ਚੁਣੇ ਜਾ ਚੁੱਕੇ ਹਨ। ਪਟਨਾਇਕ ਨੇ ਆਪਣੇ ਪਿਤਾ ਬੀਜੂ ਪਟਨਾਇਕ ਦੀ 28ਵੀਂ ਬਰਸੀ ਮੌਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿਨ੍ਹਾਂ ਦੇ ਨਾਮ ’ਤੇ ਖੇਤਰੀ ਪਾਰਟੀ ਬੀਜੂ ਜਨਤਾ ਦਲ ਦਾ ਨਾਂ ਰੱਖਿਆ ਗਿਆ ਹੈ। ਭਾਜਪਾ ਦੇ ਅਸਿੱਧੇ ਹਵਾਲੇ ਨਾਲ ਪਟਨਾਇਕ ਨੇ ਕਿਹਾ, ‘‘ਹੁਣ ਕੁਝ ਲੋਕ ਜਾਣਬੁੱਝ ਕੇ ਸਾਡੇ ਮਹਾਨ ਸਪੂਤਾਂ ਦੇ ਯੋਗਦਾਨ ਅਤੇ ਕੁਰਬਾਨੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਸਮੇਂ ਦੇ ਨਾਲ ਇੱਕ ਰਾਸ਼ਟਰ ਨਾਲ ਸਾਂਝ ਦੇ ਅਨੁਭਵ ਨੂੰ ਦਰਸਾਉਂਦਾ ਹੈ। ਇਸ ਨੂੰ ਕਿਸੇ ਦੀ ਮਰਜ਼ੀ ਨਾਲ ਨਹੀਂ ਬਦਲਿਆ ਜਾ ਸਕਦਾ।’’

ਪਟਨਾਇਕ ਵੱਲੋਂ 9ਵੀਂ ਵਾਰ ਬੀਜੇਡੀ ਪ੍ਰਧਾਨ ਲਈ ਨਾਮਜ਼ਦਗੀ ਪੱਤਰ ਦਾਖ਼ਲ Read More »

ਭਾਜਪਾ ਪੰਜਾਬ ‘ਚ 2027 ਦੀਆਂ ਚੋਣਾਂ ਇਕੱਲੇ ਲੜੇਗੀ- ਇਕਬਾਲ ਸਿੰਘ ਚੰਨੀ

17, ਅਪ੍ਰੈਲ – ਹੁਣ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਦੀਆ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ। ਹੁਣ ਇਹ ਨਹੁੰ-ਮਾਸ ਦਾ ਰਿਸ਼ਤਾ ਪੰਜਾਬ ਦੀ ਸਿਆਸਤ ਵਿਚ ਨਹੀਂ ਦਿਖਾਈ ਦੇਵੇਗਾ। ਭਾਵੇਂ ਕਈ ਵਾਰ ਦੋਹਾਂ ਪਾਰਟੀਆਂ ਦੇ ਆਗੂ ਇਹ ਬਿਆਨਬਾਜ਼ੀ ਕਰ ਚੁੱਕੇ ਹਨ ਕਿ ਉਹ ਹੁਣ ਇੱਕ ਦੂਜੇ ਦੇ ਨੇੜੇ ਨਹੀਂ ਆਉਣਗੇ। ਪਰ ਤਾਜ਼ਾ ਬਿਆਨ ਭਾਜਪਾ ਆਗੂ ਇਕਬਾਲ ਸਿੰਘ ਚੰਨੀ ਦਾ ਸਾਹਮਣੇ ਆਇਆ ਹੈ ਜਿਸ ਵਿਚ ਉਹ ਸਾਫ਼ ਕਹਿ ਰਹੇ ਹਨ ਅਕਾਲੀ ਭਾਜਪਾ ਗੱਠਜੋੜ ਅਤੀਤ ਦਾ ਹਿੱਸਾ ਬਣ ਚੁੱਕਾ ਹੈ। ਭਾਜਪਾ ਆਗੂ ਇਕਬਾਲ ਸਿੰਘ ਚੰਨੀ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਭਾਜਪਾ ਪੰਜਾਬ ‘ਚ 2027 ਦੀਆਂ ਚੋਣਾਂ ਇਕੱਲੇ ਲੜੇਗੀ।’ ਇਕਬਾਲ ਚੰਨੀ ਨੇ ਕਿਹਾ ਕਿ ਸਾਡੀ ਪਾਰਟੀ ਨੇ ਸਾਫ਼ ਕਿਹਾ ਹੋਇਆ ਹੈ ‘ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰਾਂਗੇ।

ਭਾਜਪਾ ਪੰਜਾਬ ‘ਚ 2027 ਦੀਆਂ ਚੋਣਾਂ ਇਕੱਲੇ ਲੜੇਗੀ- ਇਕਬਾਲ ਸਿੰਘ ਚੰਨੀ Read More »

ਅਕਾਲੀ ਦਲ ਨੇ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ

ਚੰਡੀਗੜ੍ਹ, 17 ਅਪ੍ਰੈਲ – ਪੰਜਾਬ ਦੇ ਲੁਧਿਆਣਾ ਵਿੱਚ ਜਲਦੀ ਹੀ ਉਪ ਚੋਣਾਂ ਹੋਣ ਜਾ ਰਹੀਆਂ ਹਨ। ਅਕਾਲੀ ਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਘੁੰਮਣ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸੀਨੀਅਰ ਆਗੂ ਦਲਜੀਤ ਚੀਮਾ ਨੇ ਦਿੱਤੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਸੋਸ਼ਲ ਮੀਡੀਆ ਐਕਸ ਉੱਤੇ ਜਾਣਕਾਰੀ ਸਾਂਝੀ ਕਰਦੇ ਦੱਸਿਆ “ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸ. ਪਰਉਪਕਾਰ ਸਿੰਘ ਘੁੰਮਣ ਨੂੰ ਪਾਰਟੀ ਉਮੀਦਵਾਰ ਐਲਾਨਿਆ। ਘੁੰਮਣ ਇੱਕ ਉੱਘੇ ਵਕੀਲ ਅਤੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਨ। ਉਹ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਚੀਮਾ ਨੇ ਅੱਗੇ ਲਿਖਿਆ “ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਲੁਧਿਆਣਾ ਦੇ ਸਾਰੇ ਸੀਨੀਅਰ ਆਗੂਆਂ, ਜਿਸ ਵਿੱਚ ਇਲਾਕੇ ਦੇ ਸਾਰੇ ਮੌਜੂਦਾ ਅਤੇ ਸਾਬਕਾ ਨਗਰ ਕੌਂਸਲਰ ਸ਼ਾਮਲ ਹਨ, ਨਾਲ ਵਿਸਥਾਰ ਵਿੱਚ ਚਰਚਾ ਕੀਤੀ। ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰਿਆਂ ਨੇ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਸਰਬਸੰਮਤੀ ਨਾਲ ਕੀਤੀ। ਬਾਦਲ ਨੇ ਪੰਜ ਮੈਂਬਰੀ ਪ੍ਰਚਾਰ ਕਮੇਟੀ ਦਾ ਵੀ ਐਲਾਨ ਕੀਤਾ ਜਿਸ ਵਿੱਚ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਹੀਰਾ ਸਿੰਘ ਗਾਬੜੀਆ, ਸ. ਹਰੀਸ਼ ਰਾਏ ਢਾਂਡਾ, ਸ. ਪ੍ਰਿਤਪਾਲ ਸਿੰਘ ਪਾਲੀ ਅਤੇ ਡਾ. ਦਲਜੀਤ ਸਿੰਘ ਚੀਮਾ ਸ਼ਾਮਲ ਹਨ, ਜੋ ਕੋਆਰਡੀਨੇਟਰ ਵਜੋਂ ਕੰਮ ਕਰਨਗੇ।” ਕਾਂਗਰਸ ਅਤੇ ਆਪ ਨੇ ਵੀ ਐਲਾਨੇ ਉਮੀਦਵਾਰ ਦੱਸ ਦਈਏ ਕਿ ਕਾਂਗਰਸ ਨੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।ਆਪ ਵਿਧਾਇਕ ਗੋਗੀ ਦੀ ਮੌਤ ਤੋਂ ਬਾਅਦ ਸੀਟ ਖਾਲੀ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸਨ।

ਅਕਾਲੀ ਦਲ ਨੇ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ Read More »