admin

ਕੈਨੇਡਾ ਲਈ 10 ਸਾਲ ਦਾ ਮਿਲਟੀਪਲ ਵਿਸਟਰ ਵਿਜ਼ਾ ਮਿਲਣਾ ਹੋਇਆ ਮੁਸ਼ਕਿਲ

ਔਟਵਾ, 07 ਨਵੰਬਰ – ਪਿਛਲੀ ਨੀਤੀ ਤੋਂ ਇੱਕ ਵੱਡੇ ਬਦਲਾਅ ਵਿੱਚ, ਕੈਨੇਡਾ ਹੁਣ ਆਮ ਤੌਰ ‘ਤੇ ਦਸ ਸਾਲਾਂ ਤੱਕ ਦੇ ਮਲਟੀਪਲ-ਐਂਟਰੀ ਟੂਰਿਸਟ ਵੀਜ਼ੇ ਜਾਰੀ ਨਹੀਂ ਕਰੇਗਾ। ਕੈਨੇਡੀਅਨ ਇਮੀਗ੍ਰੇਸ਼ਨ ਅਫ਼ਸਰਾਂ ਨੇ ਹੁਣ ਸਿੰਗਲ- ਜਾਂ ਮਲਟੀਪਲ-ਐਂਟਰੀ ਵੀਜ਼ਾ ਜਾਰੀ ਕਰਨ ਲਈ ਸ਼ਰਤਾਂ ਨੂੰ ਵਧਾ ਦਿੱਤਾ ਹੈ, ਜਿਸ ਦੀ ਸਮਾਂ ਮਿਆਦ ਵਿਅਕਤੀਗਤ ਸਥਿਤੀਆਂ ਦੇ ਆਧਾਰ ‘ਤੇ ਵੱਖ-ਵੱਖ ਹੁੰਦੀ ਹੈ। ਇਹ ਨਵੀਂ ਪਹੁੰਚ, ਇੱਕ ਤਾਜ਼ਾ ਸਰਕਾਰੀ ਅੱਪਡੇਟ ਵਿੱਚ ਦਰਸਾਈ ਗਈ ਹੈ, ਜਿਸ ਦਾ ਉਦੇਸ਼ ਆਬਾਦੀ ਵਾਧੇ ਅਤੇ ਰਿਹਾਇਸ਼ ਦੀ ਘਾਟ ਦੇ ਆਲੇ ਦੁਆਲੇ ਵਧ ਰਹੀਆਂ ਚਿੰਤਾਵਾਂ ਨੂੰ ਘਟਾਉਣਾ ਹੈ। ਪਿਛਲੀ ਨੀਤੀ ਦੇ ਤਹਿਤ, ਮਲਟੀਪਲ-ਐਂਟਰੀ ਵੀਜ਼ਾ ਵਾਲੇ ਵਿਜ਼ਟਰ ਦਸ ਸਾਲਾਂ ਤੱਕ ਆਮ ਤੌਰ ਤੇ ਉਨ੍ਹਾਂ ਵਿਜ਼ਿਟਰਜ਼ ਨੂੰ ਦੇ ਦਿੱਤਾ ਜਾਂਦਾ ਸੀ ਜਿਨ੍ਹਾਂ ਦਾ ਰਿਕਾਰਡ ਠੀਕ ਸਮਝਿਆ ਜਾਂਦਾ ਸੀ.ਉਹਨਾਂ ਦੇ ਯਾਤਰਾ ਦਸਤਾਵੇਜ਼ ਜਾਂ ਬਾਇਓਮੈਟ੍ਰਿਕਸ ਦੀ ਮਿਆਦ ਪੁੱਗਣ ਤੱਕ ਕੈਨੇਡਾ ਵਿੱਚ ਕਈ ਵਾਰ ਮੁੜ-ਪ੍ਰਵੇਸ਼ ਕਰ ਸਕਦੇ ਹਨ। ਹਾਲ ਹੀ ਦੇ ਬਦਲਾਅ ਦੇ ਨਾਲ, ਹਾਲਾਂਕਿ, ਆਟੋਮੈਟਿਕ ਲੰਬੇ ਸਮੇਂ ਦੇ ਮਲਟੀਪਲ-ਐਂਟਰੀ ਵੀਜ਼ਾ ਦੀ ਧਾਰਨਾ ਨੂੰ ਹਟਾ ਦਿੱਤਾ ਗਿਆ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਮਹੱਤਵਪੂਰਨ ਨੀਤੀ ਤਬਦੀਲੀ ਦਾ ਸੰਕੇਤ ਦਿੰਦੇ ਹੋਏ ਘੋਸ਼ਣਾ ਕੀਤੀ, “ਅਧਿਕਾਰੀ ਇੱਕ ਸਿੰਗਲ ਜਾਂ ਮਲਟੀਪਲ-ਐਂਟਰੀ ਵੀਜ਼ਾ ਜਾਰੀ ਕਰਨ ਅਤੇ ਸਮੇਂ ਦੀ ਮਿਆਦ ਮਿਥਣ ਵਿੱਚ ਆਪਣੇ ਅਖ਼ਤਿਆਰੀ ਨਿਰਣੇ ਦੀ ਵਰਤੋਂ ਕਰ ਸਕਦੇ ਹਨ। ਇਹ ਤਬਦੀਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪ੍ਰਸ਼ਾਸਨ ਦੇ ਅਧੀਨ ਇੱਕ ਵਿਆਪਕ ਇਮੀਗ੍ਰੇਸ਼ਨ ਵਿਵਸਥਾ ਦਾ ਹਿੱਸਾ ਹੈ, ਜਿਸ ਨੂੰ ਰਿਹਾਇਸ਼ ਦੀ ਸਮਰੱਥਾ ਅਤੇ ਉੱਚ ਰਹਿਣ-ਸਹਿਣ ਦੀਆਂ ਲਾਗਤਾਂ ਨੂੰ ਲੈ ਕੇ ਜਨਤਕ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਹਾਲ ਹੀ ਵਿੱਚ ਕੈਨੇਡਾ ਦੇ ਅਸਥਾਈ ਨਿਵਾਸੀਆਂ ਦੀ ਆਮਦ ਅਤੇ ਇਸ ਦੇ ਰਿਹਾਇਸ਼ੀ ਸੰਕਟ ਵਿਚਕਾਰ ਸਬੰਧ ਨੂੰ ਉਜਾਗਰ ਕੀਤਾ ਹੈ। “ਸਾਡੇ ਕੋਲ ਇਸਦਾ ਇੱਕ ਹਿੱਸਾ ਹੈ,” ਮਿੱਲਰ ਨੇ ਕਿਹਾ, ਇਹ ਸਵੀਕਾਰ ਕਰਦੇ ਹੋਏ ਕਿ ਕੈਨੇਡਾ ਨੇ ਅਸਥਾਈ ਨਿਵਾਸੀਆਂ ਦੇ ਵਾਧੇ ਨੂੰ ਹੱਲ ਕਰਨ ਵਿੱਚ ਬਹੁਤ ਦੇਰ ਨਾਲ ਕੰਮ ਕੀਤਾ ਹੈ। ਸੋਧੀ ਹੋਈ ਵੀਜ਼ਾ ਨੀਤੀ ਅਸਥਾਈ ਮਾਈਗਰੇਸ਼ਨ ਲਈ ਕੈਨੇਡਾ ਦੀ ਪਹੁੰਚ ‘ਤੇ ਵੀ ਜ਼ੋਰ ਦਿੰਦੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਸਥਾਈ ਵੀਜ਼ਿਆਂ ‘ਤੇ ਮੌਜੂਦ ਵਿਅਕਤੀਆਂ ਤੋਂ ਉਮੀਦ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗਣ ‘ਤੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ, ਜੋ ਜ਼ਿਆਦਾ ਰਹਿਣ ਵਾਲੇ ਲੋਕਾਂ ਲਈ ਸੰਭਾਵੀ ਦੇਸ਼ ਨਿਕਾਲੇ ਦੇ ਨਾਲ ਹੈ। “ਅਸਥਾਈ ਦਾ ਮਤਲਬ ਅਸਥਾਈ,” ਮਿੱਲਰ ਨੇ ਕਿਹਾ, ਸਰਕਾਰ ਦੇ ਸਖ਼ਤ ਰੁੱਖ ਨੂੰ ਰੇਖਾ-ਅੰਕਿਤ ਕਰਦੇ ਹੋਏ। ਅੱਪਡੇਟ ਕੀਤੀ ਨੀਤੀ ਅਜਿਹੇ ਸਮੇਂ ‘ਤੇ ਆਈ ਹੈ ਜਦੋਂ ਟਰੂਡੋ ਪ੍ਰਸ਼ਾਸਨ ਘੱਟ ਮਨਜ਼ੂਰੀ ਰੇਟਿੰਗ ਨਾਲ ਵਿਵਾਦ ਕਰ ਰਿਹਾ ਹੈ, ਜੋ ਕਿ ਕੁਝ ਹੱਦ ਤੱਕ ਰਿਹਾਇਸ਼ ਦੀ ਸਮਰੱਥਾ ਨੂੰ ਲੈ ਕੇ ਜਨਤਕ ਚਿੰਤਾ ਦੇ ਕਾਰਨ ਹੈ। ਆਉਣ ਵਾਲੇ ਸਾਲਾਂ ਵਿੱਚ ਇੱਕ ਮਿਲੀਅਨ ਤੋਂ ਵੱਧ ਅਸਥਾਈ ਨਿਵਾਸੀਆਂ ਦੇ ਕੈਨੇਡਾ ਛੱਡਣ ਦੀ ਉਮੀਦ ਦੇ ਨਾਲ, ਇਹ ਨੀਤੀ ਤਬਦੀਲੀ ਇਮੀਗ੍ਰੇਸ਼ਨ ਨੂੰ ਘਰੇਲੂ ਚੁਨੌਤੀਆਂ, ਖ਼ਾਸ ਕਰਕੇ ਰਿਹਾਇਸ਼ ਅਤੇ ਰੁਜ਼ਗਾਰ ਵਿੱਚ ਸੰਤੁਲਨ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਰੇਖਾ-ਅੰਕਿਤ ਕਰਦੀ ਹੈ।

ਕੈਨੇਡਾ ਲਈ 10 ਸਾਲ ਦਾ ਮਿਲਟੀਪਲ ਵਿਸਟਰ ਵਿਜ਼ਾ ਮਿਲਣਾ ਹੋਇਆ ਮੁਸ਼ਕਿਲ Read More »

ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਢਾਂਚਾ/ਬੁੱਧ ਸਿੰਘ ਨੀਲੋਂ

ਵਿਸ਼ਵੀਕਰਨ ਤੇ ਕਾਰਪੋਰੇਟੀ ਹਮਲਿਆਂ ਦੇ ਕਾਰਨ ਪੰਜਾਬ ਦੇ ਬਦਲ ਰਹੇ ਸੱਭਿਆਚਾਰਕ ਢਾਂਚੇ ਨੂੰ ਸਮਝਣਾ ਟੇਡੀ ਖੀਰ ਬਣ ਗਿਆ ਹੈ । ਵਿਸ਼ਵ ਮੰਡੀ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਅਰਥ ਸਾਸ਼ਤਰੀਆਂ, ਸਿੱਖਿਆ ਸਾਸ਼ਤਰੀਆਂ,ਸਮਾਜ ਸ਼ਾਸਤਰੀਆਂ, ਖੇਤੀ ਵਿਗਿਆਨੀਆਂ ਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਵਿਸ਼ਵੀਕਰਨ ਦੇ ਫਾਇਦੇ ਗਣਾਏ ਸਨ, ਉਹ ਤੀਹ ਸਾਲ ਵਿੱਚ ਉਲਟ ਪੁਲਟ ਗਏ । ਇਸ ਉਲਟ ਪੁਲਟ ਵਿੱਚ ਹੁਣ ਉਹ ਸਾਰੇ ਹੀ ਸਾਸ਼ਤਰੀ ਤੇ ਵਿਦਵਾਨ ਪੰਜਾਬ ਦੇ ਵਿੱਚੋਂ ਪਰਵਾਰਾਂ ਸਮੇਤ ਗਾਇਬ ਹੋ ਗਏ ਹਨ।ਪੰਜਾਬ ਹੁਣ ਨਾ ਬਾਬੇ ਨਾਨਕ ਵਾਲਾ, ਨਾ ਮਿਸਲਾਂ ਵਾਲਾ, ਨਾ ਰਿਆਸਤਾਂ ਵਾਲਾ, ਨਾ ਅੰਗਰੇਜ਼ਾਂ ਵਾਲਾ, ਨਾ ਸੰਤਾਲੀ ਵਾਲਾ, ਨਾ ਛਿਆਹਟ ਵਾਲਾ, ਨਾ ਉਨੀ ਸੌ ਚੌਰਾਸੀ ਵਾਲਾ ਹੈ ਤੇ ਪੰਜਾਬ ਹੁਣ ਵੀਹ ਸੌ ਵਾਈ ਵਾਲਾ ਹੈ । ਜੋ ਹੁਣ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ, ਬੇਰੁਜ਼ਗਾਰੀ, ਗੈੰਗਸਟਰ, ਚਿੱਟਾ, ਕਰਜ਼ਾ, ਧਰਨਿਆਂ ਤੇ ਮੁਹਜਾਰਿਆਂ ਦਾ ਨਿੱਤ ਸਾਹਮਣਾ ਕਰ ਰਿਹਾ ਹੈ । ਪੰਜਾਬ ਦੀ ਬੌਧਿਕ ਸ਼ਕਤੀ ਤੇ ਸਰਮਾਇਆ ਪਰਵਾਸ ਕਰ ਰਿਹਾ ਹੈ । ਪੰਜਾਬ ਦੇ ਇਹਨਾਂ ਪ੍ਰਮੁੱਖ ਸੰਕਟਾਂ ਨੂੰ ਹੱਲ ਕਰਨ ਦੇ ਜਿਥੇ ਸਾਨੂੰ ਨਵੀਆਂ ਨੀਤੀਆਂ ਦੀ ਲੋੜ ਹੈ, ਪਰ ਅਸੀਂ ਪੁਰਾਤਨ ਪੰਜਾਬ ਨੂੰ ਯਾਦ ਕਰਕੇ ਨਵੇਂ ਪੰਜਾਬ ਨੂੰ ਉਸਾਰਨ ਦੀ ਵਜਾਏ ਨਵੇਂ ਸੰਕਟਾਂ ਵਿੱਚ ਉਲਝ ਰਹੇ ਹਾਂ । ਹੁਣ ਕੋਈ ਪੰਜਾਬ ਨੂੰ ਵਾਰਿਸ ਦੀ ਹੀਰ ਰਾਹੀ ਸਮਝ ਰਿਹਾ ਹੈ ਤੇ ਕੋਈ ਵਾਰਿਸ ਪੰਜਾਬ ਨੂੰ ਵਹੀਰ ਬਣਾ ਰਿਹਾ ਹੈ, ਖੱਬੇ ਪੱਖੀ ਤੇ ਅੱਧੇ ਖੱਬੇ ਪੱਖੀ ਇਸਨੂੰ ਪੁਰਾਣੇ ਚੌਖਟਿਆਂ ਵਿੱਚ ਰੱਖ ਕੇ ਦੇਖ ਸਮਝ ਤੇ ਸਮਝਾ ਰਹੇ ਹਨ । ਵਿਸ਼ਵੀਕਰਨ ਦੇ ਤਿੱਖੇ ਹਮਲੇ ਕਰਕੇ ਸਾਰੇ ਦੇਸ਼ਾਂ ਵਿੱਚ ਆਰਥਿਕ ਮੰਦੀ ਦਾ ਸੰਕਟ ਹੈ, ਬਹੁਗਿਣਤੀ ਲੋਕ ਇਕ ਦੂਜੇ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ । ਇਸੇ ਸੰਕਟਾਂ ਦੇ ਕਾਰਨ ਕਈ ਦੇ ਘਰੇਲੂ ਯੁੱਧ ਦਾ ਸ਼ਿਕਾਰ ਹੋ ਗਏ ਹਨ । ਦੁਨੀਆਂ ਦਾ ਧਾਕੜ ਅਮਰੀਕਾ ਵੀ ਇਸ ਸੰਕਟ ਵਿੱਚ ਫਸਿਆ ਹੋਇਆ ਹੈ । ਲੋਕ ਜਾਨਾਂ ਬਚਾ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ । ਜਿਹੜਾ ਵੀ ਕੋਈ ਮਨੁੱਖ ਦੂਜੇ ਰਾਜ ਤੇ ਦੇਸ਼ ਵਿੱਚ ਜਾਂਦਾ ਹੈ, ਉਹ ਆਪਣੇ ਨਾਲ ਆਪਣੀ ਭਾਸ਼ਾ, ਸੱਭਿਆਚਾਰ ਤੇ ਸੱਭਿਅਤਾ ਲੈ ਕੇ ਜਾਂਦਾ ਹੈ । ਇਸੇ ਕਰਕੇ ਵੱਖ ਵੱਖ ਦੇਸ਼ਾਂ ਵਿੱਚ ਨਸਲੀ ਘਟਨਾਵਾਂ ਵਾਪਰਦੀਆਂ ਹਨ। ਹਰ ਕੋਈ ਆਪਣੇ ਆਪ ਨੂੰ ਦੇਸ਼ , ਰਾਜ ਤੇ ਖਿੱਤੇ ਦਾ ਮਾਲਕ ਸਮਝਦਾ ਹੈ। ਜਦਕਿ ਕੋਈ ਵੀ ਮਨੁੱਖ ਕਿਸੇ ਰਾਜ ਤੇ ਇਲਾਕੇ ਦਾ ਮਾਲਕ ਨਹੀਂ ਤੇ ਸਭ ਪਰਵਾਸੀ ਹਨ। ਅੰਗਰੇਜ਼ਾਂ ਨੇ ਵੀ ਦੂਜੇ ਦੇਸ਼ਾਂ ਵਿੱਚ ਆਪਣੀ ਭਾਸ਼ਾ ਤੇ ਸੱਭਿਆਚਾਰ ਲਿਆ ਕੇ ਪੁਰਾਣੀਆਂ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਤਬਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਹੁਣ ਪੰਜਾਬ ਵਿੱਚ ਕਈ ਤਰ੍ਹਾਂ ਦੇ ਸੰਕਟ ਸੂਲਾਂ ਵਾਂਗੂੰ ਉਗ ਰਹੇ ਹਨ, ਇਹਨਾਂ ਸੰਕਟਾਂ ਤੋਂ ਨਿਵਰਤੀ ਪਾਉਣ ਲਈ ਉਨ੍ਹਾਂ ਨੂੰ ਹਰ ਕੋਈ ਆਪਣੇ ਤਰੀਕੇ ਛਾਂਗ ਰਿਹਾ ਹੈ । ਹੁਣ ਮੁੱਖ ਮਸਲਾ ਰੁਜ਼ਗਾਰ ਤੇ ਆਪਣੀ ਹੋੰਦ ਨੂੰ ਬਚਾਈ ਰੱਖਣ ਦਾ ਬਣਿਆ ਹੋਇਆ ਹੈ ਪਰ ਵਿਸ਼ਵੀਕਰਨ ਦੀ ਹਨੇਰੀ ਸਭ ਕੁੱਝ ਨੂੰ ਉਜਾੜ ਰਹੀ ਹੈ। ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਫੇਰ ਦੂਜੇ ਰਾਜਾਂ ਤੇ ਦੇਸ਼ਾਂ ਨੂੰ ਲੋਕ ਪਰਵਾਸ ਕਰ ਰਹੇ ਹਨ । ਹਰ ਥਾਂ ਤੇ ਸੱਭਿਆਚਾਰਕ ਸੰਕਟ ਪੈਦਾ ਹੁੰਦਾ ਹੈ । ਦੋ ਸੱਭਿਅਤਾ ਆਪਸ ਵਿੱਚ ਸਮਾਉਣ ਦੀ ਵਜਾਏ ਟਕਰਾਅ ਪੈਦਾ ਕਰਦੀਆਂ ਹਨ ਤੇ ਜਿਸ ਨਾਲ ਹਿੰਸਾ ਪੈਦਾ ਹੁੰਦੀ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਸਿਆਸੀ ਲੋਕ ਇਸ ਹਿੰਸਾ ਦੇ ਵਿੱਚੋਂ ਵੋਟਾਂ ਵਟੋਰਦੇ ਹਨ । ਹੁਣ ਪੰਜਾਬ ਅੰਦਰ ਵੀ ਇਹੋ ਸੰਕਟ ਪੈਦਾ ਹੋ ਰਿਹਾ ਹੈ । ਪੰਜਾਬ ਦੇ ਵਿੱਚ ਬਾਹਰੀ ਰਾਜਾਂ ਤੋਂ ਆਏ ਲੋਕਾਂ ਨੇ ਪੰਜਾਬ ਦੀ ਦਸਤਕਾਰੀ ਅਤੇ ਵੱਖ ਵੱਖ ਕਿੱਤਿਆਂ ਉਪਰ ਉਨ੍ਹਾਂ ਦੀ ਪਕੜ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀ ਹੱਥੀਂ ਕਿਰਤ ਕਰਨ ਦੀ ਰੀਝ ਨੇ ਉਨ੍ਹਾਂ ਦੇ ਹਰ ਪਾਸੇ ਹਾਵੀ ਹੋਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੰਜਾਹ ਸਾਲ ਪਹਿਲਾਂ ਜਿਹੜੇ ਪਰਵਾਸੀ ਮਜ਼ਦੂਰ ਹਾੜੀ ਤੇ ਸਾਉਣੀ ਦੀ ਫਸਲ ਸਾਂਭਣ ਵੇਲ਼ੇ ਸਾਲ ‘ਚ ਦੋ ਮਹੀਨੇ ਪੰਜਾਬ ਆਉਂਦੇ ਸਨ ਤੇ ਫੇਰ ਕੰਮ ਨਬੇੜ ਕੇ ਵਾਪਸ ਪਰਤ ਜਾਂਦੇ ਸਨ, ਪਰ ਉਨ੍ਹਾਂ ਨੇ ਹੁਣ ਪੰਜਾਬ ਵਿੱਚ ਹੀ ਪੱਕਾ ਵਸੇਬਾ ਕਰ ਲਿਆ ਹੈ । ਪੰਜਾਬ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਅਤੇ ਕਾਰੀਗਰੀ ਦੇ ਜ਼ਿਆਦਾਤਰ ਕੰਮ ਇਹਨਾਂ ਨੇ ਸੰਭਾਲ ਲਏ ਹਨ ਅਤੇ ਉੱਚੇ ਪ੍ਰਬੰਧਕੀ ਅਹੁਦਿਆਂ ਤੇ ਵੀ ਇਹੋ ਲੋਕ ਬਿਰਾਜਮਾਨ ਹੋ ਗਏ ਹਨ । ਪੰਜਾਬੀਆਂ ਦੀ ਹੱਥੀਂ ਕਿਰਤ ਕਰਨ ਦੀ ਰੁਚੀ ਪਿਛਲੇ ਚਾਲ਼ੀ ਸਾਲਾਂ ਦੌਰਾਨ ਲਗਾਤਾਰ ਘਟਦੀ ਗਈ ਹੈ। ਇਸੇ ਕਰਕੇ ਹੁਣ ਇਹਨਾਂ ਪਰਵਾਸੀ ਮਜ਼ਦੂਰਾਂ ਨੇ ਇਮਾਰਤਸਾਜ਼ੀ, ਰੋਟੀ ਟੁੱਕ ਪਕਾਉਣ ਵਾਲ਼ੇ ਕਿੱਤੇ, ਫਲ਼ਾਂ ਅਤੇ ਸਬਜ਼ੀਆਂ ਦੇ ਕਾਰੋਬਾਰ ਆਪਣੇ ਹੱਥ ਲੈ ਲਏ ਹਨ । ਸ਼ਹਿਰਾਂ ਨਾਲ਼ ਲਗਦੇ ਪਿੰਡਾਂ ਵਿੱਚ ਇਹਨਾਂ ਮਜ਼ਦੂਰਾਂ ਨੇ ਪੱਕੀਆਂ ਠਾਹਰਾਂ ਬਣਾ ਲਈਆਂ ਹਨ । ਪੰਜਾਬ ਦੀ ਰਹਿਤਲ ਦੀ ਦਸ਼ਾ ਤੇ ਦਿਸ਼ਾ ਵਿੱਚ ਜਿਸ ਕਦਰ ਲਗਾਤਾਰ ਤਬਦੀਲੀ ਹੋ ਰਹੀ ਹੈ, ਲਗਦਾ ਹੈ ਹੁਣ ਉਹ ਦਿਨ ਦੂਰ ਨਹੀਂ ਰਿਹਾ ਜਦੋਂ ਪੰਜਾਬ ਇਕ ਬਹੁ-ਭਾਸ਼ਾਈ ਤੇ ਬਹੁ- ਸੱਭਿਆਚਾਰਾਂ ਦਾ ਮਿਲਗੋਭਾ ਜਿਹਾ ਬਣ ਜਾਵੇਗਾ। ਪੰਜਾਬ ਦੀ ਜਵਾਨੀ ਲਗਾਤਾਰ ਪਰਵਾਸ ਕਰ ਰਹੀ ਹੈ । ਉਸ ਵਿੱਚ ਆਪਣੀ ਜਨਮ ਭੋਇੰ ਵਿਚ ਰਹਿਕੇ ਆਪਣੇ ਪਿਤਾ ਪੁਰਖੀ ਕੰਮ ਕਰਨ ਨਾਲੋਂ ਵਿਦੇਸ਼ਾਂ ਵਿੱਚ ਕੋਈ ਵੀ ਨਿੱਕਾ ਮੋਟਾ ਕੰਮ ਕਰਨ ਦੀ ਦੌੜ ਲੱਗੀ ਹੋਈ ਹੈ । ਉਹ ਇੱਥੋਂ ਜ਼ਮੀਨਾਂ ਵੇਚ ਵੱਟ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ । ਪੰਜਾਬ ਦੀਆਂ ਸਿਆਸੀ ਪਾਰਟੀਆਂ ਅੰਦਰ ਵਧ੍ਹ ਰਹੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨੇ ਲੋਕਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਪੰਜਾਬ ਦਾ ਸਭਿਆਚਾਰਕ ਤਾਣਾ ਬਾਣਾ ਬੁਰੀ ਤਰ੍ਹਾਂ ਖਿੱਲਰ-ਪੁੱਲਰ ਗਿਆ ਹੈ । ਪੰਜਾਬ ਦੇ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦੂਸਰਿਆਂ ਰਾਜਾਂ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ੍ਹ ਰਹੀ ਹੈ। ਮੋਹਾਲੀ ਤੇ ਚੰਡੀਗੜ੍ਹ ਦੇ ਆਸਪਾਸ ਦੇ ਪਿੰਡਾਂ ਤੇ ਨੀਮ ਸ਼ਹਿਰੀ ਕਲੋਨੀਆਂ ਵਿੱਚ ਇਹ ਵਰਤਾਰਾ ਵਰਤਦਾ ਦੇਖਿਆ ਜਾ ਸਕਦਾ ਹੈ । ਚੰਡੀਗੜ੍ਹ, ਮੋਹਾਲੀ, ਖਰੜ, ਜ਼ੀਰਕਪੁਰ, ਕੁਰਾਲ਼ੀ, ਪੰਚਕੂਲਾ ਵਗੈਰਾ ਕਸਬਿਆਂ ਦੀਆਂ ਸੜਕਾਂ ਉਪਰ ਤੁਹਾਨੂੰ ਦੇਸ਼ ਦੇ ਹਰ ਰਾਜ ਦੇ ਨੰਬਰ ਵਾਲ਼ੀ ਗੱਡੀ ਵੇਖਣ ਨੂੰ ਮਿਲ਼ ਜਾਵੇਗੀ । ਦੂਜੇ ਪਾਸੇ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਆਮ ਤਬਕਿਆਂ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਸਿੱਖਿਆ ਲੈ ਰਹੀ ਹੈ। ਸਿਰਫ਼ ਧਰਮ ਹੀ ਨਹੀਂ, ਮਿਆਰੀ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਨਿਖਿੱਧ ਸਾਬਤ ਹੋਇਆ ਹੈ ਭਾਂਵੇਂ ਕਿ ਆਂਕੜਿਆਂ ਦਾ ਹੇਰਫੇਰ ਕਰਕੇ ਉਸਨੂੰ ਸਾਜ਼ਿਸ਼ਨ ਬਹੁਤ ਅਗਾਂਹਵਧੂ ਵਿਖਾਇਆ ਜਾਂਦਾ ਹੈ । ਪੰਜਾਬੀਆਂ ਦੀ ਆਪਣੀ ਮਾਂ ਬੋਲੀ, ਸਭਿਆਚਾਰ, ਸਮਾਜੀ ਤਾਣੇ ਬਾਣੇ, ਧਰਮ ਤੇ ਸਿਆਸਤ ਪ੍ਰਤੀ ਵਧ੍ਹ ਰਹੀ ਉਦਾਸੀਨਤਾ ਨੇ ਪੰਜਾਬ ਲਈ ਨਵੇਂ ਸੰਕਟਾਂ ਦਾ ਰਾਹ ਖੋਲ੍ਹ ਦਿੱਤਾ ਹੈ। ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਸੀ ਪਰ ਹਰਿਆਂ, ਚਿੱਟਿਆਂ ਤੇ ਨੀਲਿਆਂ ਇਨਕਲਾਬਾਂ ਨੇ ਇਸਨੂੰ ਹਰ ਪੱਖੋਂ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹਰੇ ਇਨਕਲਾਬ ਨੇ ਪੰਜਾਬੀਆਂ ਨੂੰ ਚਿੱਟਾ ਖਾਣ ਦਾ ਭੁਸ ਪਾ ਦਿੱਤਾ ਹੈ। ਅੱਜ ਪੰਜਾਬੀ ਗਭਰੂ ਸਹਿਕ ਸਹਿਕ ਕੇ ਮਰ ਰਹੇ ਹਨ ਤੇ ਗੈਰ ਰਾਜਾਂ ਤੋਂ ਦਿਹਾੜੀਆਂ ਕਰਨ ਆਏ ਲੋਕ ਤਰੱਕੀ ਕਰ ਰਹੇ ਹਨ । ਪੰਜਾਬ ਦੇ ਸੱਭਿਆਚਾਰਕ ਮਾਹੌਲ ਵਿੱਚ ਆਏ ਵਿਗਾੜ ਨੇ ਪੰਜਾਬੀਆਂ ਨੂੰ ਕੁਰਾਹੇ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਵਿੱਚ ਵਸਦੇ ਬਾਹਰੀ ਰਾਜਾਂ ਦੇ ਲੋਕਾਂ ਨੇ ਜਿੱਥੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਨੂੰ ਘੁੱਟ ਕੇ ਫੜ੍ਹਿਆ

ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਢਾਂਚਾ/ਬੁੱਧ ਸਿੰਘ ਨੀਲੋਂ Read More »

ਖੇਤੀ ਕਰਨ ਲਈ ਕੰਡਿਆਲੀ ਤਾਰ ਤੋਂ ਪਾਰ ਜਾਣ ਦੇ ਢੰਗ ਤਰੀਕੇ ਨੂੰ ਸੁਖਾਲਾ ਕੀਤਾ ਜਾਵੇਗਾ -ਰਾਜਪਾਲ

*ਸਰਹੱਦੀ ਪਿੰਡ ਦੇਸ਼ ਦੇ ਆਖਰੀ ਪਿੰਡ ਨਹੀਂ ਬਲਕਿ ਦੇਸ਼ ਦੀ ਢਾਲ ਹਨ *ਸਰਹੱਦ ਉੱਤੇ ਲਗਾਏ ਜਾਣਗੇ ਸੀ:ਸੀ:ਟੀ:ਵੀ. ਕੈਮਰੇ ਅਤੇ ਐਂਟੀ ਡਰੋਨ ਸਿਸਟਮ *ਸ੍ਰੀ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ ਰਾਜਪਾਲ ਪੰਜਾਬ ਅੰਮ੍ਰਿਤਸਰ, 8 ਨਵੰਬਰ (ਗਿਆਨ ਸਿੰਘ/ਏ.ਡੀ.ਪੀ.ਨਿਊਜ) – ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਲੋਪੋਕੇ ਹਲਕੇ ਦੇ ਪਿੰਡ ਕੱਕੜ ਵਿਖੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਹੱਦ ਉੱਤੇ ਵਸਣ ਵਾਲੇ ਤੁਸੀਂ ਲੋਕ ਦੇਸ਼ ਦੇ ਆਖਰੀ ਪਿੰਡ ਨਹੀਂ ਬਲਕਿ ਦੇਸ਼ ਦੀ ਰੱਖਿਆ ਕਰਨ ਵਾਲੀ ਢਾਲ ਹੋ। ਉਹਨਾਂ ਕਿਹਾ ਕਿ ਤੁਹਾਡੀਆਂ ਮੁਸ਼ਕਲਾਂ ਸੁਣਨ ਲਈ ਮੈਂ ਇੱਥੇ ਆਇਆ ਹਾਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਇਹਨਾਂ ਨੂੰ ਹੱਲ ਕਰਨਾ ਮੇਰਾ ਫਰਜ਼ ਹੈ। ਉਹਨਾਂ ਕਿਹਾ ਕਿ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਨੂੰ ਰੋਕਣ ਲਈ ਬਣਾਈਆਂ ਗਈਆਂ ਪਿੰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਨੇ ਥੋੜੇ ਹੀ ਸਮੇਂ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਤੁਹਾਡੀ ਸਹਾਇਤਾ ਦੇ ਨਾਲ ਸੁਰੱਖਿਆ ਦਸਤਿਆਂ ਨੇ ਨਸ਼ਿਆਂ ਅਤੇ ਹਥਿਆਰਾਂ ਦੀ ਵੱਡੀ ਬਰਾਮਦਗੀ ਇਸ ਖੇਤਰ ਵਿੱਚੋਂ ਕੀਤੀ ਹੈ।   ਉਨਾਂ ਕਿਹਾ ਕਿ ਟੀਮਾਂ ਦੇ ਆਪਸੀ ਤਾਲਮੇਲ ਨਾਲ ਨਸ਼ੇ ਵਿਰੁੱਧ ਲਾਂਮਬੰਦੀ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਹਾਲਾਤ ਅਗੇ ਨਾਲੋਂ ਸੁਧਰੇ ਹਨ। ਉਹਨਾਂ ਨੇ ਦੁਹਰਾਇਆ ਕਿ ਰਾਜਪਾਲ ਪੰਜਾਬ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਚੰਗਾ ਕੰਮ ਕਰਨ ਵਾਲੀਆਂ ਇਹਨਾਂ ਡਿਫੈਂਸ ਕਮੇਟੀਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਭਵਿੱਖ ਵਿੱਚ ਨਿਰੰਤਰ ਜਾਰੀ ਰਹੇਗੀ । ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨੇ ਵਿੱਚ ਇੱਕ ਵਾਰ ਇਹਨਾਂ ਪਿੰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਨਾਲ ਮੀਟਿੰਗ ਕਰਨ ਅਤੇ ਉਨਾਂ ਨਾਲ ਗੱਲਬਾਤ ਕਰਕੇ ਪਿੰਡ ਪੱਧਰ ਦੇ ਮਸਲੇ ਵੀ ਹੱਲ ਕੀਤੇ ਜਾਣ। ਕੁਝ ਕਿਸਾਨਾਂ ਵੱਲੋਂ ਉਠਾਏ ਮੁੱਦੇ ਦੇ ਜਵਾਬ ਉੱਤੇ ਬੋਲਦੇ ਸ੍ਰੀ ਕਟਾਰੀਆ ਨੇ ਕਿਹਾ ਕਿ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰਲੀਆਂ ਜਮੀਨਾਂ ਵਿੱਚ ਖੇਤੀ ਕਰਨ ਦੀ ਵੱਡੀ ਸਮੱਸਿਆ ਤੁਹਾਨੂੰ ਆ ਰਹੀ ਹੈ, ਜਿਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਕੇ ਖੇਤੀ ਕਰਨ ਨੂੰ ਸੁਖਾਲਾ ਕੀਤਾ ਜਾਵੇ।   ਉਨਾਂ ਕਿਹਾ ਕਿ ਸਰਹੱਦ ਉੱਤੇ ਨਜ਼ਰ ਰੱਖਣ ਲਈ ਸੀ:ਸੀ:ਟੀ:ਵੀ: ਕੈਮਰੇ ਅਤੇ ਐਂਟੀ ਡਰੋਨ ਸਿਸਟਮ ਲਗਾਇਆ ਜਾਵੇਗਾ। ਤਾਰ ਤੋਂ ਪਾਰ ਜਮੀਨਾਂ ਲਈ ਮਿਲਦੀ ਮੁਆਵਜ਼ਾ ਰਾਸ਼ੀ ਬਾਰੇ ਬੋਲਦੇ ਉਹਨਾਂ ਨੇ ਕਿਹਾ ਕਿ ਜਿਨਾਂ ਜਮੀਨਾਂ ਵਿੱਚ ਮੁਆਵਜ਼ਾ ਨਹੀਂ ਮਿਲਿਆ, ਉਹ ਵੀ ਛੇਤੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਜਾਰੀ ਕੀਤਾ ਜਾਵੇਗਾ। ਉਹਨਾਂ ਬੀਐਸਐਫ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਡਿਆਲੀ ਤਾਰ ਤੋਂ ਪਾਰ ਜਾਣ ਵੇਲੇ ਗੇਟਾਂ ਉੱਤੇ ਹਾਜ਼ਰ ਰਹਿ ਕੇ ਲੋਕਾਂ ਨੂੰ ਕੰਮ ਕਰਨ ਲਈ ਸਮੇਂ ਸਿਰ ਅੱਗੇ ਲੰਘਾਉਣ ਦੇ ਪ੍ਰਬੰਧ ਕਰਨ। ਰਾਜਪਾਲ ਨੇ ਲੋਕਾਂ ਨੂੰ ਸਿੱਖਿਆ ਉੱਤੇ ਧਿਆਨ ਦੇਣ ਦੀ ਅਪੀਲ ਕਰਦੇ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਇਸ ਇਲਾਕੇ ਦੀਆਂ ਲੜਕੀਆਂ ਲਈ ਸਿੱਖਿਆ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾਣ। ਕੁਝ ਪੰਚਾਇਤਾਂ ਵੱਲੋਂ ਸਰਹੱਦ ਉੱਤੇ ਬਣੇ ਨਾਲੇ ਦੇ ਪੁਰਾਣੇ ਪੁਲਾਂ ਨੂੰ ਚੌੜੇ ਕਰਨ ਦੀ ਮੰਗ ਉੱਤੇ ਬੋਲਦੇ ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਸਰਕਾਰ ਨਾਲ ਗੱਲ ਕਰਕੇ ਇੰਨਾ ਪੁਲਾਂ ਨੂੰ ਮਜਬੂਤ ਅਤੇ ਚੌੜਾ ਬਣਾਉਣਾ ਯਕੀਨੀ ਬਣਾਉਣਗੇ। ਇਸ ਮੌਕੇ ਉਨਾਂ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਪੋਰਟਸ ਕਿੱਟਾਂ ਵੰਡੀਆਂ ਅਤੇ ਸਰਹੱਦੀ ਪੱਟੀ ਵਿੱਚ ਖੇਡਾਂ ਲਈ ਬਿਹਤਰ ਢਾਂਚਾ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ਼੍ਰੀ ਪ੍ਰਦੀਪ ਸੱਭਰਵਾਲ ਨੇ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ, ਜਦਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਰਾਜਪਾਲ ਪੰਜਾਬ ਅਤੇ ਹੋਰ ਅਧਿਕਾਰੀਆਂ ਦੇ ਨਾਲ ਨਾਲ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਇਸ ਪ੍ਰੋਗਰਾਮ ਵਿੱਚ ਆਉਣ ਤੇ ਜੀ ਆਇਆਂ ਕਿਹਾ। ਇਸ ਤੋਂ ਬਾਅਦ ਉਨਾਂ ਨੇ ਯੂਨੀਵਰਸਿਟੀ ਵਿਚ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਪਰੰਤ ਦੇਸ਼ ਦੀ ਸੁਰੱਖਿਆ ਲਈ ਕੰਮ ਕਰ ਰਹੀਆਂ ਵੱਖ-ਵੱਖ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਲੰਬੀ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਸਵੇਰੇ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਸ੍ਰੀ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ ਹੋਏ ਅਤੇ ਮੰਦਿਰ ਕਮੇਟੀ ਵਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸ਼੍ਰੀ ਕੇ ਸ਼ਿਵਾ ਪ੍ਰਸਾਦ, ਪ੍ਰਿੰਸੀਪਲ ਸਕੱਤਰ ਸ਼੍ਰੀ ਵੀਕੇ ਮੀਨਾ, ਫਿਰੋਜ਼ਪੁਰ ਦੇ ਗੁਰਪ੍ਰੀਤ ਸਿੰਘ ਭੁੱਲਰ, ਡੀਆਈਜੀ ਸ੍ਰੀ ਸਤਿੰਦਰ ਸਿੰਘ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਜਿਲਾ ਪੁਲਿਸ ਮੁਖੀ ਸ ਚਰਨਜੀਤ ਸਿੰਘ , ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਐਸ.ਐਸ.ਪੀ. ਸ੍ਰੀ ਅਭਿਮਨਯੂ ਰਾਣਾ, ਕਮਾਂਡੈਂਟ ਸ੍ਰੀ ਰਜੇਸ਼ ਅਨੰਦ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਖੇਤੀ ਕਰਨ ਲਈ ਕੰਡਿਆਲੀ ਤਾਰ ਤੋਂ ਪਾਰ ਜਾਣ ਦੇ ਢੰਗ ਤਰੀਕੇ ਨੂੰ ਸੁਖਾਲਾ ਕੀਤਾ ਜਾਵੇਗਾ -ਰਾਜਪਾਲ Read More »

15 ਬੈਂਕਾਂ ਦੀ ਹੋਂਦ ਹੋਵੇਗੀ ਖਤਮ! ਮੋਦੀ ਸਰਕਾਰ ਨੇ ਸ਼ੁਰੂ ਕੀਤੀ ਰਲੇਵੇਂ ਦੀ ਪ੍ਰਕਿਰਿਆ

ਵਿੱਤ ਮੰਤਰਾਲੇ ਨੇ ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਦੇ ਰਲੇਵੇਂ ਦਾ ਚੌਥਾ ਪੜਾਅ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਯੂਪੀ ਅਤੇ ਹੋਰ ਰਾਜਾਂ ਵਿੱਚ ਕੁੱਲ 15 ਆਰਆਰਬੀ ਦੀ ਹੋਂਦ ਖਤਮ ਹੋ ਜਾਵੇਗੀ। ਇਸ ਪ੍ਰਕਿਰਿਆ ਤੋਂ ਬਾਅਦ ਆਰਆਰਬੀ ਦੀ ਗਿਣਤੀ 43 ਤੋਂ ਘਟ ਕੇ 28 ਹੋ ਜਾਵੇਗੀ। ਵਿੱਤੀ ਸੇਵਾਵਾਂ ਵਿਭਾਗ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਕਿਸੇ ਰਾਜ ਵਿੱਚ ਇੱਕ ਸਿੰਗਲ ਆਰਆਰਬੀ ਹੋਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਬੈਂਕਾਂ ਦਾ ਏਕੀਕਰਨ ਜ਼ਰੂਰੀ ਹੈ। ਇਹ ਕਦਮ RRBs ਦੀ ਕੁਸ਼ਲਤਾ ਵਧਾਉਣ ਅਤੇ ਲਾਗਤਾਂ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ। ਇਹ ਫੈਸਲਾ ਗ੍ਰਾਮੀਣ ਬੈਂਕਿੰਗ ਖੇਤਰ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੈ, ਕਿਉਂਕਿ ਇਹ ਬੈਂਕਾਂ ਦੀ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰੇਗਾ ਅਤੇ ਛੋਟੇ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕਰਨਾ ਆਸਾਨ ਬਣਾਏਗਾ। ਸਭ ਤੋਂ ਵੱਧ ਚਾਰ ਆਰਆਰਬੀ ਆਂਧਰਾ ਪ੍ਰਦੇਸ਼ ਵਿੱਚ ਹਨ, ਜਦੋਂ ਕਿ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਤਿੰਨ-ਤਿੰਨ ਹਨ, ਅਤੇ ਬਿਹਾਰ, ਗੁਜਰਾਤ, ਜੰਮੂ ਅਤੇ ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ ਅਤੇ ਰਾਜਸਥਾਨ ਵਿੱਚ ਦੋ-ਦੋ ਆਰਆਰਬੀ ਹਨ। ਇਨ੍ਹਾਂ ਸਾਰਿਆਂ ਨੂੰ ਮਿਲਾ ਦਿੱਤਾ ਜਾਵੇਗਾ ਤਾਂ ਜੋ ਇਕ ਰਾਜ-ਇਕ ਆਰਆਰਬੀ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਤੇਲੰਗਾਨਾ ਵਿੱਚ, ਆਂਧਰਾ ਪ੍ਰਦੇਸ਼ ਗ੍ਰਾਮੀਣ ਵਿਕਾਸ ਬੈਂਕ ਅਤੇ ਤੇਲੰਗਾਨਾ ਗ੍ਰਾਮੀਣ ਬੈਂਕ ਨੂੰ ਜਾਇਦਾਦ ਅਤੇ ਦੇਣਦਾਰੀਆਂ ਦੀ ਵੰਡ ਨਾਲ ਮਿਲਾ ਦਿੱਤਾ ਜਾਵੇਗਾ। ਇਸ ਰਲੇਵੇਂ ਤੋਂ ਬਾਅਦ ਵੀ ਕੇਂਦਰ ਸਰਕਾਰ ਅਤੇ ਸਰਕਾਰੀ ਸਪਾਂਸਰ ਬੈਂਕਾਂ ਦੀ ਸਾਂਝੀ ਹਿੱਸੇਦਾਰੀ 51 ਫੀਸਦੀ ਤੋਂ ਘੱਟ ਨਹੀਂ ਹੋਵੇਗੀ। ਇਹ ਇਕਸੁਰਤਾ ਪ੍ਰਕਿਰਿਆ 2004-05 ਵਿੱਚ ਸ਼ੁਰੂ ਹੋਈ ਸੀ, ਅਤੇ ਤਿੰਨ ਪੜਾਵਾਂ ਤੋਂ ਬਾਅਦ 2020-21 ਤੱਕ RRB ਦੀ ਗਿਣਤੀ 196 ਤੋਂ ਘਟਾ ਕੇ 43 ਕਰ ਦਿੱਤੀ ਗਈ ਸੀ। ਹੁਣ ਚੌਥੇ ਪੜਾਅ ਵਿੱਚ ਇਹ ਗਿਣਤੀ ਹੋਰ ਘਟੇਗੀ। ਇਸ ਕਦਮ ਦਾ ਉਦੇਸ਼ ਪੇਂਡੂ ਬੈਂਕਿੰਗ ਪ੍ਰਣਾਲੀ ਨੂੰ ਹੋਰ ਮਜ਼ਬੂਤ ​​ਕਰਨਾ ਹੈ, ਤਾਂ ਜੋ ਛੋਟੇ ਕਿਸਾਨਾਂ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਬਿਹਤਰ ਵਿੱਤੀ ਸੇਵਾਵਾਂ ਪ੍ਰਾਪਤ ਕਰ ਸਕਣ। ਕੇਂਦਰ ਸਰਕਾਰ ਕੋਲ ਹਰੇਕ RRB ਵਿੱਚ 50% ਹਿੱਸੇਦਾਰੀ ਹੈ, ਸਪਾਂਸਰ ਬੈਂਕਾਂ ਕੋਲ 35% ਅਤੇ ਸਬੰਧਤ ਰਾਜ ਸਰਕਾਰ ਕੋਲ 15% ਹੈ।

15 ਬੈਂਕਾਂ ਦੀ ਹੋਂਦ ਹੋਵੇਗੀ ਖਤਮ! ਮੋਦੀ ਸਰਕਾਰ ਨੇ ਸ਼ੁਰੂ ਕੀਤੀ ਰਲੇਵੇਂ ਦੀ ਪ੍ਰਕਿਰਿਆ Read More »

ਸੰਪਤੀ ਬਾਰੇ ਸੰਤੁਲਤ ਫ਼ੈਸਲਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਲਾਮਿਸਾਲ ਫ਼ੈਸਲਾ ਦਿੰਦਿਆਂ ਸਪੱਸ਼ਟ ਕਰ ਦਿੱਤਾ ਕਿ ਹਰ ਤਰ੍ਹਾਂ ਦੀ ਪ੍ਰਾਈਵੇਟ ਜਾਂ ਨਿੱਜੀ ਸੰਪਤੀ ਨੂੰ ਸਟੇਟ ਜਾਂ ਰਿਆਸਤ ਵੱਲੋਂ ਸੰਵਿਧਾਨ ਦੀ ਧਾਰਾ 39 (ਬੀ) ਤਹਿਤ ਭਾਈਚਾਰੇ ਜਾਂ ਸਮੂਹ ਦੇ ‘ਪਦਾਰਥਕ ਸਰੋਤ’ ਵਜੋਂ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ ਤਾਂ ਜੋ ਉਸ ਦੀ ਮੁੜ ਵੰਡ ਕੀਤੀ ਜਾ ਸਕੇ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਨੌਂ ਜੱਜਾਂ ਦੇ ਬੈਂਚ ਦੇ ਇਸ ਫ਼ੈਸਲੇ ਵਿੱਚ ਪ੍ਰਾਈਵੇਟ ਮਲਕੀਅਤ ਅਤੇ ਜਨਤਕ ਸਾਧਨਾਂ ਵਿਚਕਾਰ ਸਾਫ਼ ਤੇ ਠੋਸ ਵਖਰੇਵੇਂ ਦੀ ਲਾਈਨ ਵਾਹੀ ਗਈ ਹੈ। ਇਸ ਫ਼ੈਸਲੇ ਵਿੱਚ ਗੂੜ੍ਹ ਅਤੇ ਖ਼ਾਸ ਪ੍ਰਸੰਗ ਮੁਖੀ ਪਹੁੰਚ ਉੱਪਰ ਜ਼ੋਰ ਦਿੱਤਾ ਗਿਆ ਹੈ। ਇਸ ਫ਼ੈਸਲੇ ਦਾ ਕੇਂਦਰਬਿੰਦੂ ਇਸ ਮਾਨਤਾ ਵਿੱਚ ਨਿਹਿਤ ਹੈ ਕਿ ਇਹ ਜ਼ਰੂਰੀ ਨਹੀਂ ਕਿ ਜਦੋਂ ਨਿੱਜੀ ਮਾਲਕੀ ਵਾਲੇ ਹਰ ਕਿਸੇ ਸਰੋਤ ਦੀ ਮੁੜ ਵੰਡ ਕੀਤੀ ਜਾਵੇ ਤਾਂ ਉਸ ਨਾਲ ਸਾਂਝਾ ਹਿੱਤ ਪੂਰਾ ਹੋਵੇ। ਸੁਪਰੀਮ ਕੋਰਟ ਨੇ ਇਹ ਤੈਅ ਕਰਨ ਲਈ ਕਿ ਕੋਈ ਪ੍ਰਾਈਵੇਟ ਸੰਪਤੀ ਭਾਈਚਾਰੇ ਦੇ ਪਦਾਰਥਕ ਸਰੋਤ ਵਿੱਚ ਆਉਂਦੀ ਹੈ ਜਾਂ ਨਹੀਂ, ਇੱਕ ਖ਼ਾਸ ਪੈਮਾਨੇ ਦੀ ਰੂਪ-ਰੇਖਾ ਪੇਸ਼ ਕੀਤੀ ਹੈ: ਇਸ ਦੇ ਅੰਤਰੀਵੀ ਲੱਛਣ ਕਿਹੋ ਜਿਹੇ ਹਨ, ਮਹਿਰੂਮੀ ਅਤੇ ਸਮਾਜਿਕ ਭਲਾਈ ਉੱਪਰ ਪੈਣ ਵਾਲਾ ਅਸਰ ਕਿਹੋ ਜਿਹਾ ਹੈ। ਇਸ ਨਾਲ ਨਿੱਜੀ ਮਲਕੀਅਤ ਦੀ ਰਾਖੀ ਕੀਤੀ ਗਈ ਹੈ ਜਦੋਂਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੁਦਰਤੀ ਰਾਖ਼ਵੇਂ ਭੰਡਾਰ ਜਾਂ ਸਪੈਕਟ੍ਰਮ ਜਿਹੇ ਜ਼ਰੂਰੀ ਸਰੋਤਾਂ ਨੂੰ ਲੋੜ ਪੈਣ ’ਤੇ ਜਨਤਕ ਭਲਾਈ ਲਈ ਉਪਲੱਬਧ ਕਰਾਇਆ ਜਾ ਸਕਦਾ ਹੈ। ਅਹਿਮ ਗੱਲ ਇਹ ਹੈ ਕਿ ਇਹ ਫ਼ੈਸਲਾ 1970ਵਿਆਂ ਵਿੱਚ ਵਡੇਰੀ ਸਮਾਜਵਾਦੀ ਵਿਆਖਿਆ ਤੋਂ ਕਾਫ਼ੀ ਹੱਦ ਤੱਕ ਹਟਵਾਂ ਹੈ। ਇਸ ਫ਼ੈਸਲੇ ਵਿੱਚ ਬਹੁਗਿਣਤੀ ਜੱਜਾਂ ਦਾ ਮੱਤ ਪਹਿਲਾਂ ਦੇ ਵਿਸਤਾਰਵਾਦੀ ਵਿਚਾਰਾਂ ਦੀ ਨਿਸ਼ਾਨਦੇਹੀ ਕਰਦਿਆਂ ਚੁਣੌਤੀ ਦਿੰਦਾ ਹੈ ਕਿ ਭਾਰਤ ਦਾ ਬਾਜ਼ਾਰ ਮੁਖੀ ਅਰਥਚਾਰੇ ਵਜੋਂ ਵਿਕਾਸ ਹੋਇਆ ਹੈ। ਇਸ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਵਿਲੱਖਣ ਆਰਥਿਕ ਵਿਚਾਰਧਾਰਾ ਦੀ ਤਸਦੀਕ, ਸੰਵਿਧਾਨ ’ਚ ਦਰਜ ਲਚਕਦਾਰ ਤੇ ਲੋਕਤੰਤਰੀ ਸਿਧਾਂਤਾਂ ਨੂੰ ਝੁਠਲਾਉਣ ਦੇ ਬਰਾਬਰ ਹੈ। ਇਹ ਫ਼ੈਸਲਾ ਆਰਥਿਕ ਨੀਤੀ ਦਾ ਸੰਵਿਧਾਨਕ ਹੱਕਾਂ ਨਾਲ ਸੰਤੁਲਨ ਕਾਇਮ ਕਰਨ ਲਈ ਸਮਝਦਾਰੀ ਨਾਲ ਕੀਤਾ ਗਿਆ ਹੈ। ਇਸ ਆਦੇਸ਼ ਨਾਲ ਕਿ ਨਿਆਂਪਾਲਿਕਾ ਦੀ ਭੂਮਿਕਾ ‘ਕਿਸਾਨਾਂ ਦੇ ਉਸ ਇਰਾਦੇ ਦੀ ਕਦਰ ਕਰਨਾ ਹੈ ਜਿਸ ਤਹਿਤ ਆਰਥਿਕ ਲੋਕਤੰਤਰ ਦੀ ਬੁਨਿਆਦ ਉਸਰਦੀ ਹੈ, ਸੁਪਰੀਮ ਕੋਰਟ ਨੇ ਮੁੜ ਚੁਣੇ ਹੋਏ ਪ੍ਰਤੀਨਿਧੀਆਂ ਦੀ ਅਹਿਮੀਅਤ ਨੂੰ ਪਕੇਰਾ ਕੀਤਾ ਹੈ ਤੇ ਦਰਸਾਇਆ ਹੈ ਕਿ ਆਰਥਿਕ ਚੋਣ ਨੂੰ ਰੂਪ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਮਾਇਨੇ ਰੱਖਦੀ ਹੈ। ਇਹ ਸਖ਼ਤੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਦਾ ਆਰਥਿਕ ਭੂ-ਦ੍ਰਿਸ਼ ਨਵੇਂ ਉਦੋਯਗਾਂ ਤੇ ਗੁੰਝਲਦਾਰ ਅਸਾਸਿਆਂ ਦੇ ਨਾਲ ਫੈਲ ਰਿਹਾ ਹੈ। ਇਸ ਫ਼ੈਸਲੇ ਨਾਲ ਅਦਾਲਤ ਨੇ ਵਿਅਕਤੀਗਤ ਸੰਪਤੀ ਅਧਿਕਾਰਾਂ ਦੀ ਰਾਖੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਜ਼ਾਹਿਰ ਕੀਤਾ ਹੈ ਤੇ ਨਾਲ ਹੀ ਨਿਆਂਪੂਰਨ ਤਰੀਕੇ ਨਾਲ ਜਨ ਸਾਧਾਰਨ ਦੀ ਭਲਾਈ ਨੂੰ ਵੀ ਤਰਜੀਹ ਦਿੱਤੀ ਹੈ।

ਸੰਪਤੀ ਬਾਰੇ ਸੰਤੁਲਤ ਫ਼ੈਸਲਾ Read More »

CM ਭਗਵੰਤ ਸਿੰਘ ਮਾਨ ਭਲਕੇ ਨਵੇਂ ਚੁਣੇ ਸਰਪੰਚਾਂ ਨੂੰ ਚੁਕਾਉਣਗੇ ਸਹੁੰ

ਨਵੀਂ ਦਿੱਲੀ, 7 ਨਵੰਬਰ – ਸਟਾਫ ਸਿਲੈਕਸ਼ਨ ਕਮਿਸ਼ਨ (SSC) ਜਲਦੀ ਹੀ ਸੰਯੁਕਤ ਗ੍ਰੈਜੂਏਟ ਲੈਵਲ ਟੀਅਰ ਵਨ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਨਤੀਜੇ ਸਰਕਾਰੀ ਵੈੱਬਸਾਈਟ ssc.gov.in ‘ਤੇ ਜਾਰੀ ਕੀਤੇ ਜਾਣਗੇ। ਨਤੀਜੇ ਜਾਰੀ ਹੋਣ ਤੋਂ ਬਾਅਦ, CGL ਟੀਅਰ 1 ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਪੋਰਟਲ ‘ਤੇ ਜਾ ਕੇ ਇਸ ਦੀ ਜਾਂਚ ਕਰ ਸਕਦੇ ਹਨ। ਨਤੀਜਾ ਦੇਖਣ ਲਈ ਉਮੀਦਵਾਰਾਂ ਨੂੰ ਜ਼ਰੂਰੀ ਡਿਟੇਲਜ਼ ਦਾਖਲ ਕਰਨੀ ਹੋਵੇਗੀ। 9 ਤੋਂ 26 ਸਤੰਬਰ ਤੱਕ ਆਯੋਜਿਤ ਕੀਤੀ ਗਈ ਸੀ SSC CGL ਟੀਅਰ 1 ਦੀ ਪ੍ਰੀਖਿਆ CGL ਟੀਅਰ 1 ਦੀ ਪ੍ਰੀਖਿਆ ਸਟਾਫ ਸਿਲੈਕਸ਼ਨ ਕਮਿਸ਼ਨ (SSC) ਦੁਆਰਾ 9 ਤੋਂ 26 ਸਤੰਬਰ, 2024 ਤੱਕ ਕਰਵਾਈ ਗਈ ਸੀ। ਪ੍ਰੀਖਿਆ ਲਈ ਆਰਜ਼ੀ ਉੱਤਰ ਕੁੰਜੀ 4 ਅਕਤੂਬਰ, 2024 ਨੂੰ ਜਾਰੀ ਕੀਤੀ ਗਈ ਸੀ। ਉਮੀਦਵਾਰਾਂ ਨੂੰ 8 ਅਕਤੂਬਰ ਤੱਕ ਆਰਜ਼ੀ ਉੱਤਰ ਕੁੰਜੀ ‘ਤੇ ਇਤਰਾਜ਼ ਉਠਾਉਣ ਦਾ ਮੌਕਾ ਦਿੱਤਾ ਗਿਆ ਸੀ। ਹੁਣ ਉਮੀਦਵਾਰ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਜੋ ਜਲਦੀ ਹੀ ਜਾਰੀ ਹੋਣ ਦੀ ਉਮੀਦ ਹੈ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ CGL ਟੀਅਰ 1 ਪ੍ਰੀਖਿਆ ਦਾ ਨਤੀਜਾ ਅਗਲੇ ਹਫ਼ਤੇ ਤੱਕ ਜਾਰੀ ਕੀਤਾ ਜਾ ਸਕਦਾ ਹੈ। ਕਿਉਂਕਿ SSC ਨੇ ਅਜੇ ਤੱਕ ਨਤੀਜੇ ਦੀ ਮਿਤੀ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ, ਉਮੀਦਵਾਰਾਂ ਨੂੰ ਪੋਰਟਲ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਪਡੇਟ ਪ੍ਰਾਪਤ ਕਰ ਸਕਣ। ਉਮੀਦਵਾਰਾਂ ਦੀ ਸਹੂਲਤ ਲਈ, ਹੇਠਾਂ ਆਸਾਨ ਸਟੈਪ ਦਿੱਤੇ ਗਏ ਹਨ, ਜਿਨ੍ਹਾਂ ਨੂੰ ਫਾਲੋ ਕਰ ਕੇ ਉਮੀਦਵਾਰ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ। SSC CGL ਟੀਅਰ 1 ਨਤੀਜਾ ਦੇਖਣ ਲਈ ਇਨ੍ਹਾਂ ਸਟੈਪ ਨੂੰ ਕਰੋ ਫਾਲੋ SSC CGL ਟੀਅਰ 1 ਨਤੀਜਾ ਦੇਖਣ ਲਈ, ਉਮੀਦਵਾਰਾਂ ਨੂੰ SSC ਦੀ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾਣਾ ਪਵੇਗਾ। ਹੁਣ ਹੋਮਪੇਜ ‘ਤੇ, SSC CGL ਟੀਅਰ 1 ਨਤੀਜਾ 2024 (ਇੱਕ ਵਾਰ ਘੋਸ਼ਿਤ) ਸਿਰਲੇਖ ਵਾਲੇ ਲਿੰਕ ‘ਤੇ ਕਲਿੱਕ ਕਰੋ। ਸਕ੍ਰੀਨ ‘ਤੇ ਇੱਕ ਨਵਾਂ ਪੇਜ਼ ਦਿਖਾਈ ਦੇਵੇਗਾ। ਲੋੜੀਂਦੀ ਜਾਣਕਾਰੀ ਦਰਜ ਕਰੋ ਤੇ ਸਬਮਿਟ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ। ਨਤੀਜਾ ਡਾਊਨਲੋਡ ਕਰੋ ਤੇ ਭਵਿੱਖ ਦੇ ਹਵਾਲੇ ਲਈ ਇੱਕ ਕਾਪੀ ਦਾ ਪ੍ਰਿੰਟਆਊਟ ਲਓ। CGL ਟੀਅਰ 2 ’ਚ ਕਰਨਾ ਹੋਵੇਗਾ ਸ਼ਾਮਲ ਐਸਐਸਸੀ ਸੀਜੀਐਲ ਟੀਅਰ 1 ਦੇ ਨਤੀਜੇ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਇਮਤਿਹਾਨ ਦੇ ਅਗਲੇ ਪੜਾਅ ਯਾਨੀ ਟੀਅਰ 2 ਪ੍ਰੀਖਿਆ ਵਿੱਚ ਸ਼ਾਮਲ ਹੋਣਾ ਪਵੇਗਾ। ਪ੍ਰੀਖਿਆ ਦੇ ਇਸ ਪੜਾਅ ਬਾਰੇ ਵੇਰਵੇ ਜਾਣਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

CM ਭਗਵੰਤ ਸਿੰਘ ਮਾਨ ਭਲਕੇ ਨਵੇਂ ਚੁਣੇ ਸਰਪੰਚਾਂ ਨੂੰ ਚੁਕਾਉਣਗੇ ਸਹੁੰ Read More »

ਬਾਬਾ ਸਿੱਦੀਕੀ ਕਤਲ ਕਾਂਡ ਦੇ ਦੋ ਹੋਰ ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਕੀਤਾ ਗ੍ਰਿਫ਼ਤਾਰ

ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਗਿਣਤੀ 18 ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸ ਦੇਈਏ ਕਿ NCP ਨੇਤਾ ਬਾਬਾ ਸਿੱਦੀਕੀ ਦੀ 12 ਅਕਤੂਬਰ ਨੂੰ ਉਨ੍ਹਾਂ ਦੇ ਬੇਟੇ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਐੱਨਸੀਪੀ ਨੇਤਾ ਦੇ ਕਤਲ ‘ਚ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਬਾਬਾ ਸਿੱਦੀਕੀ ਕਤਲ ਕਾਂਡ ਦੇ ਦੋ ਹੋਰ ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਕੀਤਾ ਗ੍ਰਿਫ਼ਤਾਰ Read More »

ਸੀ.ਬੀ.ਐੱਸ.ਈ ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ

ਨਵੀਂ ਦਿੱਲੀ, 7 ਨਵੰਬਰ – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਸੀਬੀਐਸਈ ਨੇ ਡਮੀ ਸਕੂਲਾਂ ਦੇ ਤੌਰ ‘ਤੇ ਪਛਾਣੇ ਗਏ 21 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਇਨ੍ਹਾਂ ਸਕੂਲਾਂ ਵਿੱਚ ਦਿੱਲੀ ਦੇ 16 ਸਕੂਲ, ਜਦੋਂ ਕਿ ਰਾਜਸਥਾਨ ਦੇ 5 ਸਕੂਲ ਸ਼ਾਮਲ ਹਨ। ਸਾਰੇ ਸਕੂਲ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਐਡਰੈਸ ‘ਤੇ ਚੱਲ ਰਹੇ ਸਨ ਸੀਬੀਐਸਈ ਨੇ ਇਨ੍ਹਾਂ ਸਾਰੇ ਸਕੂਲਾਂ ਦੀ ਮਾਨਤਾ ਖ਼ਤਮ ਕਰ ਦਿੱਤੀ ਹੈ ਕਿਉਂਕਿ ਇਹ ਸਾਰੇ ਸਕੂਲ ਕਾਗਜ਼ਾਂ ‘ਤੇ ਚੱਲ ਰਹੇ ਸਨ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਸਕੂਲ ਹਨ ਜਿਨ੍ਹਾਂ ਦੀ ਮਾਨਤਾ ਰੱਦ ਹੋ ਚੁੱਕੀ ਹੈ… ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚ ਖੇਮਾ ਦੇਵੀ ਪਬਲਿਕ ਸਕੂਲ, ਦਿੱਲੀ ਦੇ ਨਰੇਲਾ ਵਿੱਚ ਸਥਿਤ ਵਿਵੇਕਾਨੰਦ ਸਕੂਲ, ਸੰਤ ਗਿਆਨੇਸ਼ਵਰ ਮਾਡਲ ਸਕੂਲ, ਅਲੀਪੁਰ, ਪੀਡੀ ਮਾਡਲ ਸੈਕੰਡਰੀ ਸਕੂਲ, ਸੁਲਤਾਨਪੁਰੀ ਰੋਡ, ਸਿਧਾਰਥ ਪਬਲਿਕ ਸਕੂਲ, ਰਾਜੀਵ ਨਗਰ ਐਕਸਟੈਨਸ਼ਨ, ਖੰਜਵਾਲ, ਇਨ੍ਹਾਂ ਵਿੱਚ ਪੱਛਮੀ ਦਿੱਲੀ ਵਿੱਚ ਸਥਿਤ ਰਾਹੁਲ ਪਬਲਿਕ ਸਕੂਲ, ਪੱਛਮੀ ਦਿੱਲੀ ਦੇ ਚੰਦਰ ਵਿਹਾਰ ਵਿੱਚ ਸਥਿਤ ਭਾਰਤੀ ਵਿਦਿਆ ਨਿਕੇਤਨ ਪਬਲਿਕ ਸਕੂਲ, ਨੰਗਲੋਈ ਵਿੱਚ ਸਥਿਤ ਯੂਐਸਐਮ ਪਬਲਿਕ ਸੈਕੰਡਰੀ ਸਕੂਲ, ਐਸਜੀਐਨ ਪਬਲਿਕ ਸਕੂਲ ਅਤੇ ਐਮਡੀ ਮੈਮੋਰੀਅਲ ਪਬਲਿਕ ਸਕੂਲ ਸ਼ਾਮਲ ਹਨ। ਇਸੇ ਤਰ੍ਹਾਂ ਬਪਰੋਲਾ ਸਥਿਤ ਆਰਡੀ ਇੰਟਰਨੈਸ਼ਨਲ ਸਕੂਲ, ਉੱਤਰੀ ਪੱਛਮੀ ਦਿੱਲੀ ਦੇ ਮਦਨਪੁਰ ਡਬਾਸ ਸਥਿਤ ਹੀਰਾਲਾਲ ਪਬਲਿਕ ਸਕੂਲ, ਮੁੰਗੇਸ਼ਪੁਰ ਸਥਿਤ ਬੀਆਰ ਇੰਟਰਨੈਸ਼ਨਲ ਸਕੂਲ, ਰੋਹਿਣੀ ਸੈਕਟਰ 21 ਸਥਿਤ ਹੰਸਰਾਜ ਮਾਡਲ ਸਕੂਲ, ਧਨਸਾ ਰੋਡ ਸਥਿਤ ਕੇਆਰਡੀ ਇੰਟਰਨੈਸ਼ਨਲ ਸਕੂਲ ਅਤੇ ਐਮਆਰ ਭਾਰਤੀ ਸੀਨੀਅਰ ਸੈਕੰਡਰੀ ਸਕੂਲ। ਮੁੰਡਕਾ ਵਿਖੇ ਸਥਿਤ ਹਨ। ਦਿੱਲੀ ਦੇ 16 ਸਕੂਲਾਂ ਤੋਂ ਇਲਾਵਾ CBSE ਨੇ ਰਾਜਸਥਾਨ ਦੇ 5 ਸਕੂਲਾਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਹੈ। ਇਨ੍ਹਾਂ ਵਿੱਚ ਸੀਕਰ ਸਥਿਤ ਵਿਦਿਆ ਭਾਰਤੀ ਪਬਲਿਕ ਸਕੂਲ, ਕੋਟਾ ਸਥਿਤ ਸ਼ਿਵ ਜਯੋਤੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਐਲਬੀਐਸ ਪਬਲਿਕ ਸਕੂਲ ਅਤੇ ਲਾਰਡ ਬੁੱਧਾ ਪਬਲਿਕ ਸਕੂਲ ਸ਼ਾਮਲ ਹਨ। ਇਸੇ ਤਰ੍ਹਾਂ ਸੀਕਰ ਸਥਿਤ ਪ੍ਰਿੰਸ ਹਾਇਰ ਸੈਕੰਡਰੀ ਸਕੂਲ ਵੀ ਸ਼ਾਮਲ ਹੈ। CBSE ਨੇ ਚੁੱਕਿਆ ਆਹ ਕਦਮ ਸੀਬੀਐਸਈ ਵੱਲੋਂ ਜਿਨ੍ਹਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਬਹੁਤੇ ਸਿਰਫ਼ ਕਾਗਜ਼ਾਂ ‘ਤੇ ਹੀ ਚੱਲ ਰਹੇ ਸਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਤਾਂ ਲਏ ਜਾ ਰਹੇ ਸਨ ਪਰ ਇਨ੍ਹਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਸਨ। ਨਾ ਹੀ ਸਕੂਲਾਂ ਵਿੱਚ ਲਾਇਬ੍ਰੇਰੀਆਂ, ਸਾਇੰਸ ਅਤੇ ਕੰਪਿਊਟਰ ਲੈਬ ਆਦਿ ਸਨ। ਕੁਝ ਸਕੂਲ ਅਜਿਹੇ ਹਨ ਜਿਨ੍ਹਾਂ ਨੇ ਮਿਆਰ ਦੀਆਂ ਕਈ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਇਸ ਤੋਂ ਬਾਅਦ ਵੀ, ਇਹ ਸੀਬੀਐਸਈ ਮਾਨਤਾ ਪ੍ਰਾਪਤ ਸਕੂਲ ਵਜੋਂ ਚਲਾਏ ਜਾ ਰਹੇ ਸੀ। ਹੁਣ ਜਾਂਚ ਤੋਂ ਬਾਅਦ ਇਨ੍ਹਾਂ ਸਾਰੇ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ।

ਸੀ.ਬੀ.ਐੱਸ.ਈ ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ Read More »

ਓਮੈਗਾ-3 ਤੇ 6 ਕੈਂਸਰ ਨੂੰ ਦੂਰ ਰੱਖਣ ’ਚ ਹੋ ਸਕਦੇ ਨੇ ਮਦਦਗਾਰ

ਵਾਸ਼ਿੰਗਟਨ, 7 ਨਵੰਬਰ – ਢਾਈ ਲੱਖ ਤੋਂ ਵੱਧ ਲੋਕਾਂ ’ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਓਮੈਗਾ-3 ਤੇ ਓਮੈਗਾ-6 ਫੈਟੀ ਐਸਿਡ ਦੀ ਵੱਧ ਮਾਤਰਾ ’ਚ ਸੇਵਨ ਵੱਖ ਵੱਖ ਤਰ੍ਹਾਂ ਦੇ ਕੈਂਸਰ ਨੂੰ ਦੂਰ ਰੱਖਣ ’ਚ ਮਦਦਗਾਰ ਹੈ। ਓਮੈਗਾ-3 ਤੇ ਓਮੈਗਾ-6 ਫੈਟੀ ਐਸਿਡ ਹੈਲਦੀ ਫੈਟ ਹਨ ਤੇ ਮਨੁੱਖੀ ਸਿਹਤ ਦੇ ਲਈ ਜ਼ਰੂਰੀ ਹੈ। ਇਹ ਕੋਸ਼ਿਕਾਵਾਂ ਲਈ ਅਹਿਮ ਹਨ ਤੇ ਬੈਡ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ, ਦਿਮਾਗ ਨੂੰ ਸਿਹਤਯਾਬ ਰੱਖਣ ਤੇ ਮਾਨਸਿਕ ਸਿਹਤ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ।ਇੰਟਰਨੈਸ਼ਨਲ ਜਰਨਲ ਆਫ ਕੈਂਸਰ ’ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਭਰਪੂਰ ਮਾਤਰਾ ’ਚ ਓਮੈਗਾ-3 ਦਾ ਸੇਵਨ ਕੋਲਨ, ਢਿੱਡ ਤੇ ਫੇਫੜਿਆਂ ਦੇ ਕੈਂਸਰ ਦੇ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ। ਉਥੇ ਹੀ, ਉੱਚ ਮਾਤਰਾ ’ਚ ਓਮੈਗਾ-6 ਦਾ ਸੇਵਨ ਦਿਮਾਗ, ਮੇਲੇਨੋਮਾ, ਮੂਤਰਾਸ਼ਿਆ ਤੇ 14 ਵੱਖ ਵੱਖ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ। ਜਾਰਜੀਆ ਯੂਨੀਵਰਸਿਟੀ ਦੇ ਕਾਲਜ ਆਫ ਪਬਲਿਕ ਹੈਲਥ ’ਚ ਡਾਕਟਰੇਟ ਵਿਦਿਆਰਥੀ ਤੇ ਅਹਿਮ ਲੇਖਕ ਯੁਚੇਨ ਝਾਂਗ ਨੇ ਕਿਹਾ ਕਿ ਉੱਚ ਮਾਤਰਾ ’ਚ ਓਮੈਗਾ-3 ਤੇ ਓਮੈਗਾ-6 ਪੱਧਰ ਕੈਂਸਰ ਦੀਆਂ ਦਰਾਂ ਨੂੰ ਘੱਟ ਕਰਨ ਨਾਲ ਜੁੜੇ ਸਨ।ਦੁਨੀਆ ’ਚ ਕੈਂਸਰ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਐਨ ’ਚ ਸੁਝਾਅ ਦਿੱਤਾ ਗਿਆ ਕਿ ਔਸਤ ਵਿਅਕਤੀ ਨੂੰ ਆਪਣੀ ਖ਼ੁਰਾਕ ’ਚ ਇਨ੍ਹਾਂ ਫੈਟੀ ਐਸਿਡਸ ਦੀ ਵੱਧ ਮਾਤਰਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਓਮੈਗਾ-3 ਤੇ ਓਮੈਗਾ-6 ਮੱਛੀ, ਨੱਟਸ ਤੇ ਕੁਝ ਹੋਰਨਾਂ ਤੇਲਾਂ ’ਚ ਮੌਜੂਦ ਹੁੰਦੇ ਹਨ। ਕਿਉਂਕਿ ਆਮ ਖ਼ੁਰਾਕ ਤੋਂ ਰੋਜ਼ਾਨਾ ਦੀ ਲੋੜ ਪੂਰੀ ਨਹੀਂ ਹੁੰਦੀ, ਇਸ ਲਈ ਲੋਕ ਅਕਸਰ ਮੱਛੀ ਦੇ ਤੇਲ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਖੋਜੀਆਂ ਨੇ ਕਿਹਾ ਕਿ ਇਹ ਸਾਰਿਆਂ ਲਈ ਸਹੀ ਨਹੀਂ ਹੋ ਸਕਦਾ।

ਓਮੈਗਾ-3 ਤੇ 6 ਕੈਂਸਰ ਨੂੰ ਦੂਰ ਰੱਖਣ ’ਚ ਹੋ ਸਕਦੇ ਨੇ ਮਦਦਗਾਰ Read More »

ਸਮੇਂ ਸਿਰ ਇਲਾਜ ਤੇ ਜੀਵਨਸ਼ੈਲੀ ਬਦਲ ਕੇ ਕੈਂਸਰ ਨੂੰ ਹਰਾਉਣਾ ਸੰਭਵ

ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਹਰ ਸਾਲ 7 ਨਵੰਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਲੋਕਾਂ ’ਚ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਇਸ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਬਦਲਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ। ਕੈਂਸਰ ਨੂੰ ਸ਼ੁਰੂਆਤੀ ਅਵਸਥਾ ’ਚ ਪਛਾਣ ਕੇ ਇਲਾਜ ਦੁਆਰਾ ਕਾਬੂ ਕੀਤਾ ਜਾ ਸਕਦਾ ਹੈ। ਇਸ ਲਈ ਇਸ ਦਿਨ ਕਈ ਥਾਵਾਂ ‘ਤੇ ਕੈਂਸਰ ਸਬੰਧੀ ਜਾਣਕਾਰੀ ਤੇ ਜਾਗਰੂਕਤਾ ਭਰਪੂਰ ਵਿਸ਼ੇਸ਼ ਸੈਮੀਨਾਰ, ਵੈਬੀਨਾਰ ਤੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ, ਤਾਂ ਜੋ ਲੋਕ ਕੈਂਸਰ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀਆਂ ਵਰਤ ਸਕਣ। ਮੌਤ ਦਾ ਦੂਸਰਾ ਵੱਡਾ ਕਾਰਨ ਭਾਵੇਂ ਵਿਗਿਆਨ ਅਜੇ ਤਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਨਾਲ ਪਤਾ ਨਹੀਂ ਲਗਾ ਸਕਿਆ ਪਰ ਫਿਰ ਵੀ ਕੁਝ ਕਾਰਨ ਜਿਵੇਂ ਸਿਗਰਟ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵੱਧ ਰਿਹਾ ਪ੍ਰਦੂਸ਼ਣ, ਪਰਾਂਵੈਗਣੀ ਕਿਰਨਾਂ, ਸਾਡਾ ਵਿਗੜ ਰਿਹਾ ਖਾਣ-ਪੀਣ ਅਤੇ ਰਹਿਣ-ਸਹਿਣ ਆਦਿ ਕੈਂਸਰ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਦੁਨੀਆ ਭਰ ਵਿਚ ਸਭ ਤੋਂ ਵੱਧ ਮੌਤਾਂ ਲਈ ‘ਕੈਂਸਰ’ ਨੂੰ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਹੈ। ਪੇਂਡੂ ਔਰਤਾਂ ’ਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਹਰ ਸਾਲ ਲਗਭਗ ਨੌ ਲੱਖ ਵਿਅਕਤੀ ਕੈਂਸਰ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਸੰਖਿਆ ਪੁਰਸ਼ਾਂ ਦੇ ਮੁਕਾਬਲੇ ਵੱਧ ਹੁੰਦੀ ਹੈ। ਇਸ ਰਿਪੋਰਟ ਨੇ ਛਾਤੀ ਦੇ ਕੈਂਸਰ ਨੂੰ ਔਰਤਾਂ ਦੀ ਮੌਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਦੂਸਰੇ ਸਥਾਨ ਉੱਪਰ ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਹੈ। ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਭਾਰਤ ਵਿਚ ਕੇਵਲ 1 ਫ਼ੀਸਦੀ ਔਰਤਾਂ 2 ਸਾਲਾਂ ਦੀ ਮਿਆਦ’ਚ ਕਿਸੇ ਵੀ ਕਿਸਮ ਦੀ ਕੈਂਸਰ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਦੀਆਂ ਹਨ। ਨੈਸ਼ਨਲ ਇਨਸਟੀਚਿਊਟ ਆਫ ਕੈਂਸਰ ਪਰੀਵੈਨਸ਼ਨ ਐਂਡ ਰਿਸਰਚ ਨੋਇਡਾ ਦੀ ਰਿਪੋਰਟ ਅਨੁਸਾਰ ਵੀ 27 ਫ਼ੀਸਦੀ ਭਾਰਤੀ ਔਰਤਾਂ ਛਾਤੀ ਦੇ ਕੈਂਸਰ ਅਤੇ 23 ਫ਼ੀਸਦੀ ਔਰਤਾਂ ਸਰਵਿਕਸ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਇਸ ਰਿਪੋਰਟ ਮੁਤਾਬਿਕ ਸ਼ਹਿਰੀ ਔਰਤਾਂ ਦੇ ਮੁਕਾਬਲੇ ਪੇਂਡੂ ਔਰਤਾਂ ਵਿਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ। ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਕੈਂਸਰ ਦੀ ਸਮੱਸਿਆ ਇਸ ਹੱਦ ਤਕ ਨਿਰੰਤਰ ਵੱਧਦੀ ਜਾ ਰਹੀ ਹੈ ਕਿ ਦੁਨੀਆ ਵਿਚ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਕੈਂਸਰ ਤੋਂ ਪੀੜਤ ਹਨ। ਇਸ ਰਿਪੋਰਟ ਨੇ ਬੜੇ ਹੈਰਾਨੀਜਨਕ ਤੱਥ ਪੇਸ਼ ਕੀਤੇ ਕਿ ਕੈਂਸਰ ਦਾ ਇਲਾਜ ਕਰਵਾ ਰਹੀਆਂ 2000 ਔਰਤਾਂ ਵਿੱਚੋਂ 1200 ਔਰਤਾਂ ਨੂੰ ਤੀਸਰੀ ਜਾਂ ਆਖਰੀ ਸਟੇਜ ‘ਤੇ ਕੈਂਸਰ ਹੋਣ ਬਾਰੇ ਪਤਾ ਚੱਲਿਆ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਾਡੇ ਦੇਸ਼ ਦੀਆਂ ਔਰਤਾਂ ਇਸ ਬਿਮਾਰੀ ਸਬੰਧੀ ਬਹੁਤ ਘੱਟ ਜਾਗਰੂਕ ਹਨ।ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਵੱਲੋਂ ਪੀਜੀਆਈ. ਚੰਡੀਗੜ੍ਹ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝੇ ਤੌਰ ‘ਤੇ ਕਰਵਾਈਆਂ ਜਨਸੰਖਿਆ ਅਧਾਰਿਤ ਕੈਂਸਰ ਰਜਿਸਟਰੀਆਂ ਅਨੁਸਾਰ ਔਰਤਾਂ ਛਾਤੀ ਦੇ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਸਨ ਤੇ ਫਿਰ ਸਰਵਿਕਸ ਕੈਂਸਰ ਤੋਂ ਪੀੜਤ ਸਨ। ਇਨ੍ਹਾਂ ਰਜਿਸਟਰੀਆਂ ਦੁਆਰਾ ਇਹ ਵੀ ਪਤਾ ਲੱਗਿਆ ਕਿ ਜਿੱਥੇ ਔਰਤਾਂ ਵਿਚ ਕੈਂਸਰ ਹੋਣ ਦੀ ਸੰਭਾਵਨਾ 6 ਫ਼ੀਸਦੀ ਤੋਂ 13 ਫ਼ੀਸਦੀ ਤਕ ਹੁੰਦੀ ਹੈ, ਉੱਥੇ ਮਰਦਾਂ ਵਿਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਘਟ ਕੇ 5 ਫ਼ੀਸਦੀ ਤੋਂ 11 ਫ਼ੀਸਦੀ ਤਕ ਰਹਿ ਜਾਂਦੀ ਹੈ। ਏਮਜ਼ ਹਸਪਤਾਲ ਵਿਚ ਸਰਜੀਕਲ ਆਨਕਾਲੋਜੀ ਵਿਭਾਗ ਦੇ ਪ੍ਰੋਫੈਸਰ ਨੇ ਦੱਸਿਆ ਕਿ ਕਿ ਪਿਛਲੇ 10 ਤੋਂ 15 ਸਾਲਾਂ ਵਿੱਚ ਨੌਜਵਾਨ ਔਰਤਾਂ ਵਿਚ ਕੈਂਸਰ ਦੇ ਮਾਮਲੇ ਜ਼ਿਆਦਾ ਆ ਰਹੇ ਹਨ ਅਤੇ ਛਾਤੀ ਦੇ ਕੈਂਸਰ ਦੇ ਮਾਮਲਿਆਂ ਵਿਚ ਉਹ ਔਰਤਾਂ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਮੈਕਸ ਹਸਪਤਾਲ ਦੇ ਕੈਂਸਰ ਕੇਅਰ ਇੰਸਟੀਚਿਊਟ ‘ਚ ਮੈਡੀਕਲ ਆਨਾਕੋਲੌਜੀ ਵਿਭਾਗ ਦੇ ਨਿਦੇਸ਼ਕ ਨੇ ਦੱਸਿਆ ਕਿ ਬ੍ਰੈਸਟ ਕੈਂਸਰ ਦੇ ਮਾਮਲੇ ਪਹਿਲਾਂ 50 ਤੋਂ 60 ਸਾਲ ਦੀ ਉਮਰ ਵਿਚ ਜ਼ਿਆਦਾ ਆਉਂਦੇ ਸਨ ਪਰ ਹੁਣ 20 ਸਾਲ ਦੀ ਉਮਰ ਤੋਂ ਉੱਪਰ ਦੀਆਂ ਕੁੜੀਆਂ ਵੀ ਇਸ ਦੀ ਲਪੇਟ ਵਿੱਚ ਆ ਰਹੀਆਂ ਹਨ, ਜੋ ਬਹੁਤ ਅਸਾਧਾਰਨ ਗੱਲ ਹੈ। ਬਿਮਾਰੀ ਪ੍ਰਤੀ ਸੋਚ ਨੂੰ ਬਦਲਣਾ ਭਾਵੇਂ ਸਾਡਾ ਦੇਸ਼ ਇਸ ਸਮੇਂ ਵਿਚ ਕੈਂਸਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪ੍ਰੰਤੂ ਇਸ ਨਾਲ ਇਹ ਆਧਾਰ ਰਹਿਤ ਧਾਰਨਾ ਜੋੜ ਦੇਣੀ ਠੀਕ ਨਹੀਂ ਕਿ ਇਹ ਇਕ ਲਾਇਲਾਜ ਅਤੇ ਜਾਨਲੇਵਾ ਬਿਮਾਰੀ ਹੈ, ਜੋ ਬਹੁਤ ਜਲਦੀ ਫੈਲਦੀ ਹੈ ਅਤੇ ਇਸ ਨਾਲ ਮਰੀਜ਼ ਦਾ ਅੰਤ ਨਿਸ਼ਚਿਤ ਹੀ ਹੁੰਦਾ ਹੈ। ਇਸ ਧਾਰਨਾ ਨੂੰ ਬਦਲਣ ਤੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮੀਡੀਆ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਅ ਸਬੰਧੀ ਡਾਕਟਰਾਂ ਤੇ ਬੁੱਧੀਜੀਵੀਆਂ ਦੇ ਉਪਯੋਗੀ ਲੇਖ ਅਤੇ ਇੰਟਰਵਿਊ ਜਿੱਥੇ ਹਾਂ-ਪੱਖੀ ਭੂਮਿਕਾ ਨਿਭਾ ਸਕਦੇ ਹਨ, ਉੱਥੇ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਕੈਂਸਰ ਸਰਵਾਈਵਰਾਂ ਦੇ ਤਜਰਬੇ ਸਾਂਝੇ ਕਰ ਕੇ ਵੀ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਨੂੰ ਬਦਲਿਆ ਜਾ ਸਕਦਾ ਹੈ। ਮੀਡੀਆ ਦਾ ਸਦਉਪਯੋਗ ਪ੍ਰਸਿੱਧ ਸ਼ਖ਼ਸੀਅਤਾਂ, ਜਿਵੇਂ ਭਾਰਤੀ ਫਿਲਮ ਅਦਾਕਾਰਾ ਮੁਮਤਾਜ਼, ਲੀਜ਼ਾ ਰੇਅ, ਸੋਨਾਲੀ ਬੇਂਦਰੇ, ਮਹਿਮਾ ਚੌਧਰੀ, ਮਨੀਸ਼ਾ ਕੋਇਰਾਲਾ ਅਤੇ ਹੀਨਾ ਖ਼ਾਨ ਤੋਂ ਇਲਾਵਾ ਹਾਲੀਵੱਡ ਅਦਾਕਾਰਾ ਐਂਜਲੀਨਾ ਜੌਲੀ, ਸੁਜ਼ੈਨ ਸੋਮਰਜ਼, ਸਿਨਥੀਆ ਨਿਕਸਨ, ਮੈਲੀਸਾ ਐਥਰਿਜ, ਬਾਰਬਰਾ ਮੋਰੀ ਅਤੇ ਸ਼ੈਰਿਲ ਕਰੋਅ ਵਰਗੀਆਂ ਅਨੇਕਾਂ ਕੈਂਸਰ ਜੇਤੂ ਹਸਤੀਆਂ ਨੇ ਪੁਸਤਕਾਂ, ਫਿਲਮਾਂ, ਇੰਟਰਵਿਊ ਅਤੇ ਡਾਕੂਮੈਂਟਰੀਆਂ ਦੁਆਰਾ ਮੀਡੀਆ ਦਾ ਸਦਉਪਯੋਗ ਕੀਤਾ ਅਤੇ ਕੈਂਸਰ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ ਸਮਾਜਸੇਵੀ ਸੰਸਥਾਵਾਂ ਬਣਾ ਕੇ ਇਕ ਮਿਸਾਲ ਕਾਇਮ ਕੀਤੀ। ਇਸ ਲਈ ਕੈਂਸਰ ਦੀ ਰੋਕਥਾਮ ਵਿਚ ਉਸਾਰੂ ਸਰਕਾਰੀ ਯਤਨ ਤੇ ਚੰਗੀ ਜੀਵਨਸ਼ੈਲੀ, ਸਮੇਂ ਸਿਰ ਜਾਂਚ ਅਤੇ ਡਾਕਟਰੀ ਇਲਾਜ, ਸਹੀ ਜਾਣਕਾਰੀ ਅਤੇ ਜਾਗਰੂਕਤਾ ਕਾਫੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਸਮੇਂ ਸਿਰ ਇਲਾਜ ਤੇ ਜੀਵਨਸ਼ੈਲੀ ਬਦਲ ਕੇ ਕੈਂਸਰ ਨੂੰ ਹਰਾਉਣਾ ਸੰਭਵ Read More »