admin

ਪਾਪਾਟੋਏਟੋਏ ਡਮਿਨੋਜ਼ ਪੀਜ਼ਾ ਸਟੋਰ ਉਤੇ ਲੱਗ ਗਏ ਪੰਜਾਬੀ ਵਿਚ ਸਾਈਨ ਬੋਰਡ

-ਮਾਲਕ ਹਰਿੰਦਰ ਮਾਨ ਨੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਕੀਤਾ ਸਮਰਪਿਤ ਔਕਲੈਂਡ, 9 ਨਵੰਬਰ (ਹਰਜਿੰਦਰ ਸਿੰਘ ਬਸਿਆਲ) – ਨਿਊਜ਼ੀਲੈਂਡ ਦੇ ਵਿਚ ‘ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ’ (01 ਨਵੰਬਰ ਤੋਂ 07 ਨਵੰਬਰ 2024 ਤੱਕ) ਜਾਰੀ ਹੈ। ਇਸ ਸਬੰਧ ਦੇ ਵਿਚ ਜਿੱਥੇ ਕਈ ਤਰ੍ਹਾਂ ਦੇ ਸਮਾਗਮ ਹੋ ਰਹੇ ਹਨ, ਉਥੇ ਬੇਨਤੀ ਕੀਤੀ ਗਈ ਸੀ ਕਿ ਜੇਕਰ ਆਪਣੇ ਪੰਜਾਬੀ ਕਾਰੋਬਾਰੀ ਭਰਾ-ਭੈਣ ਆਪਣੇ ਬਿਜ਼ਨਸ ਉਤੇ ਲੱਗੇ ਬੋਰਡ ਨੂੰ ਪੰਜਾਬੀ ਦੇ ਵਿਚ ਵੀ ਲਿਖਵਾ ਸਕਣ। ਅਜਿਹਾ ਹੀ ਇਕ ਸਲਾਹੁਣਯੋਗ ਕਾਰਜ ਕੀਤਾ ਹੈ ਵੀਰ ਹਰਿੰਦਰ ਸਿੰਘ ਮਾਨ, ਪਿੰਡ ਰਈਆ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਵਾਲਿਆਂ ਨੇ। 2002 ਦੇ ਵਿਚ ਉਹ ਨਿਊਜ਼ੀਲੈਂਡ ਆਏ ਅਤੇ 2012 ਤੋਂ ਡਮਿਨੋਜ਼ ਪੀਜਾ ਸਟੋਰ ਦੇ ਬਿਜ਼ਨਸ ਵਿਚ ਹਨ। ਆਪਣੇ ਆਪਣੇ ਵੀਰ ਦਵਿੰਦਰ ਸਿੰਘ ਦੇ ਨਾਲ ਉਹ ਸਯੰਕੁਤ ਪਰਿਵਾਰ ਵਿਚ ਅੱਗੇ ਵਧ ਰਹੇ ਹਨ। ਇਸ ਵੇਲੇ ਇਹ ਚਾਰ ਸਟੋਰਾਂ ਦੇ ਮਾਲਕ ਹਨ ਅਤੇ ਪੰਜਾਬੀਆਂ ਦੀ ਰਾਜਧਾਨੀ ਪਾਪਾਟੋਏਟੋਏ ਵਾਲੇ ਡਮਿਨੋਜ਼ ਪੀਜਾ ਸਟੋਰ ਉਤੇ ਉਨ੍ਹਾਂ ਨੇ ਪੰਜਾਬੀ ਵਿਚ ਬੋਰਡ ਲਗਾ ਕੇ ਇਸ ਨੂੰ 5ਵੇਂ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਕੀਤਾ ਹੈ। ਇਹ ਸਟੋਰ 16 ਸੇਂਟ ਜੌਰਜ਼ ਸਟ੍ਰੀਟ ਪਾਪਾਟੋਏਟੋਏ ਉਤੇ ਸਥਿਤ ਹੈ। ਇਨ੍ਹਾਂ ਦੇ ਦਰਜਨਾਂ ਕਰਮਚਾਰੀਆਂ ਵਾਲੇ ਇਨ੍ਹਾਂ ਚਾਰਾਂ ਸਟੋਰਾਂ ਉਤੇ ਰੋਜ਼ਾਨਾ ਸੈਂਕੜੇ ਲੋਕ ਪੀਜੇ ਵਾਸਤੇ ਪਹੁੰਚਦੇ ਹਨ। ਪਾਪਾਟੋਏਟੋਏ ਸਟੋਰ ਉਤੇ ਪਹੁੰਚਣ ਵਾਲੇ ਜਰੂਰ ਪੰਜਾਬੀ ਦੇ ਵਿਚ ਬੋਰਡ ਵੇਖ ਕੇ ਦਿਲੋਂ ਖੁਸ਼ ਹੋਣਗੇ ਅਤੇ ਅਪਣੱਤ ਮਹਿਸੂਸ ਕਰਨਗੇ। ਸਾਈਨ ਬੋਰਡ ਦੇ ਥੱਲੇ ਕੁਝ ਸਵਾਗਤੀ ਸ਼ਬਦ ਵੀ ਪੰਜਾਬੀ ਸਿਖਾਉਣ ਦੇ ਉਦੇਸ਼ ਨਾਲ ਲਿਖੇ ਗਏ ਹਨ ਅਤੇ ‘ਜੀ ਆਇਆਂ ਨੂੰ’ ਆਖਿਆ ਗਿਆ ਹੈ। ਇਸ ਸਬੰਧੀ ਸ. ਹਰਿੰਦਰ ਸਿੰਘ ਮਾਨ ਹੋਰਾਂ ਨੇ ਕਿਹਾ ਕਿ ‘‘ਜਿਵੇਂ ਹਰ ਕੋਈ ਜਾਣਦਾ ਹੈ ਕਿ ‘ਪੰਜਾਬੀ ਹੇੈਰਲਡ ਅਖਬਾਰ’, ‘ਰੇਡੀਓ ਸਪਾਈਸ’, ‘ਕੂਕ ਸਮਾਚਾਰ’, ‘ਡੇਲੀ ਖਬਰ’ ਅਤੇ ਹੋਰ ਅਦਾਰਿਆਂ ਦੇ ਸਹਿਯੋਗ ਨਾਲ ਪੰਜਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ, ਮੈਂ ਇਸ ਜਸ਼ਨ ਨੂੰ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਸਨਮਾਨ ਪੈਦਾ ਕਰਨ ਦਾ ਵਧੀਆ ਮੌਕਾ ਮੰਨਦਾ ਹਾਂ। ਮੈਨੂੰ ਨਵੀਂ ਪੀੜ੍ਹੀ ਨੂੰ ਪੰਜਾਬੀ ਪੜ੍ਹਾਉਣ-ਲਿਖਾਉਣ ਵਾਲੇ ਕਿਸੇ ਵੀ ਪੰਜਾਬੀ ਸਕੂਲ ਜਾਂ ਸੰਸਥਾ ਦਾ ਸਮਰਥਨ ਕਰਨ ਵਿੱਚ ਹਮੇਸ਼ਾ ਖੁਸ਼ੀ ਹੋਵੇਗੀ। ਜੇਕਰ ਕੋਈ ਸਕੂਲ ਜਾਂ ਸੰਸਥਾ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਲਗਵਾ ਰਹੀ ਹੈ ਤਾਂ ਉਹ ਮੇਰੇ ਨਾਲ 021 309 980 ’ਤੇ ਸੰਪਰਕ ਕਰ ਸਕਦੇ ਹਨ।- ਤੁਹਾਡਾ ਧੰਨਵਾਦ!-ਹਰਿੰਦਰ ਮਾਨ।’’

ਪਾਪਾਟੋਏਟੋਏ ਡਮਿਨੋਜ਼ ਪੀਜ਼ਾ ਸਟੋਰ ਉਤੇ ਲੱਗ ਗਏ ਪੰਜਾਬੀ ਵਿਚ ਸਾਈਨ ਬੋਰਡ Read More »

ਬਰਸੀ ‘ਤੇ ਵਿਸ਼ੇਸ਼ – ਜਨਰਲ ਹਰਬਖਸ਼ ਸਿੰਘ ਨੂੰ ਯਾਦ ਕਰਦਿਆਂ/ਡਾ. ਚਰਨਜੀਤ ਸਿੰਘ ਗੁਮਟਾਲਾ

ਭਾਰਤ ਦੇ ਇਤਿਹਾਸ ਵਿੱਚ ਜਦ ਵੀ 1965 ਦੀ ਭਾਰਤ-ਪਾਕਿਸਤਾਨ ਲੜਾਈ ਦਾ ਜ਼ਿਕਰ ਆਵੇਗਾ ਤਾਂ ਜਨਰਲ ਹਰਬਖਸ਼ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਜਦ 1965 ਵਿਚ ਇਹ ਲੜਾਈ ਹੋਈ ਤਾਂ ਇਹ ਲੇਖਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰੀ-ਮੈਡੀਕਲ  ਦਾ ਵਿਿਦਆਰਥੀ ਸੀ।  ਮੇਰਾ ਪਿੰਡ ਗੁਮਟਾਲਾ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਹੈ, ਜਿੱਥੇ ਕਿ ਅੱਜਕੱਲ ਰਣਜੀਤ ਐਵਨਿਊ ਹੈ, ਇੱਥੇ ਪਾਕਿਸਤਾਨ ਦੇ ਹਵਾਈ ਜਹਾਜਾਂ ਨੂੰ ਡੇਗਣ ਲਈ ਐਟੀਏਅਰ ਕਰਾਫਟ ਗਨਜ਼ ਲਾਈਆਂ ਗਈਆਂ ਸਨ ਤਾਂ ਜੋ ਦੁਸ਼ਮਣ ਦੇ ਹਵਾਈ ਜਹਾਜ ਸ਼ਹਿਰ ‘ਤੇ ਬੰਬਾਰੀ ਨਾ ਕਰ ਸਕਣ। ਇਸ ਦੇ ਬਾਵਜੂਦ ਵੀ ਪਾਕਿਸਤਾਨ ਦੀ ਫੌਜ ਦੇ ਹਵਾਈ ਜਹਾਜ ਬੰਬ ਸੁਟਣ ਵਿੱਚ ਕਮਾਯਾਬ ਹੋ ਗਏ। ਪਿੰਡ ਗੁਮਟਾਲਾ ਤੇ ਸ਼ਹਿਰ ਦੇ ਇਲਾਕੇ ਇਸ ਕਰਕੇ ਬਚ ਗਏ ਕਿਉਂਕਿ ਇਹ ਬੰਬ ਖੇਤਾਂ ਵਿੱਚ ਡਿੱਗ ਪਏ। ਛੇਹਰਟਾ ਖੇਤਰ ਪਾਕਿਸਤਾਨ ਦੇ ਫੌਜੀ ਜਹਾਜ ਬੰਬ ਸੁੱਟਣ ਵਿੱਚ ਕਾਮਯਾਬ ਹੋ ਗਏ ਜਿਸ ਨਾਲ ਕੁਝ ਮੌਤਾਂ ਹੋਈਆਂ ਤੇ ਕੁਝ ਘਰ ਢਹਿ ਗਏ। ਪਾਕਿਸਤਾਨ ਦਾ ਇੱਕ ਲੜਾਕੂ ਜਹਾਜ ਸਾਡੀਆਂ ਗੰਨਾਂ ਨੇ ਡੇਗ ਲਿਆ। ਜਿੱਥੋਂ ਤੀਕ ਮੇਜਰ ਜਨਰਲ ਹਰਬਖਸ਼ ਸਿੰਘ ਦਾ ਸਬੰਧ ਹੈ, ਉਨ੍ਹਾਂ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਮਾਝੇ ਨੂੰ ਤਬਾਹੀ ਤੋਂ ਬਚਾਅ ਲਿਆ ਹੋਇਆ।ਹੋਇਆ  ਇੰਜ ਕਿ ਇਸ ਲੜਾਈ ਵਿੱਚ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਸੈਕਟਰ ਵਿੱਚ ਪਾਕਿਸਤਾਨ ਦੀਆਂ ਫੌਜਾਂ ਦੀਆਂ ਕਈ ਡਵੀਜ਼ਨਾਂ ਨੇ ਇੱਕਵਾਰ ਅਚਾਨਕ ਹਮਲਾ ਕਰ ਦਿੱਤਾ। ਉਸ ਸਮੇਂ ਇਸ ਇਲਾਕੇ ਦੀ ਕਮਾਂਡ ਦੇ ਮੁੱਖੀ ਉਸ ਸਮੇਂ ਦੇ  ਆਪ ਸਨ। ਇਹ ਹਮਲਾ ਏਨਾ ਜ਼ਬਰਦਸਤ ਕਿ ਇਸ ਦੀ ਖ਼ਤਰਨਾਕਤਾ ਨੂੰ ਵੇਖਦੇ ਹੋਏ ਉਸ ਸਮੇਂ ਦੇ ਭਾਰਤੀ ਫੌਜ ਦੇ ਮੁੱਖੀ ਮਿਸਟਰ ਚੌਧਰੀ ਦਾ ਹੁਕਮ ਆਪ  ਨੂੰ ਆਇਆ ਕਿ ਉਹ ਆਪਣੀਆਂ ਫੌਜਾਂ ¬ਨੂੰ ਪਿੱਛੇ ਦਰਿਆ ਬਿਆਸ ਦੇ ਜਲੰਧਰ ਵਾਲੇ ਪਾਸੇ ਲੈ ਆਉਣ। ਇਸ ਹੁਕਮ ਨੂੰ ਲਾਗੂ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਸੀ। ਜੇ ਉਹ ਫੌਜ ਨੂੰ ਪਿੱਛੇ ਲੈ ਆਉਂਦੇ ਤੇ ਪਾਕਿਸਤਾਨੀ ਫੌਜਾਂ ਮਾਝੇ ਦੇ ਇਲਾਕੇ ਉਪਰ ਕਬਜਾ ਕਰਕੇ ਇਸ ਨੂੰ ਤਬਾਹ ਕਰ ਦੇਂਦੀਆਂ ਤਾਂ ਸਾਡੇ ਲੋਕਾਂ ਅਤੇ ਧਾਰਮਿਕ ਸਥਾਨਾਂ ਦਾ ਕੀ ਬਣਨਾ ਸੀ ? ਜੋ ਕੁਝ 1947 ਵਿੱਚ ਪੰਜਾਬੀਆਂ ਦਾ ਉਜਾੜਾ ਹੋਇਆ ਜਿਸ ਵਿੱਚ ਦਸ ਲੱਖ ਦੇ ਕਰੀਬ ਲੋਕ ਮਾਰੇ ਗਏ। ਘਰ ਘਾਟ ਛੱਡ ਕੇ ਉਧਰੋਂ ਲੋਕ ਆਏ, ਉਹੋ ਹਾਲਤ ਉਸ ਸਮੇਂ ਮਾਝੇ ਦੇ ਲੋਕਾਂ ਦੀ ਹੋਣੀ ਸੀ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਪਾਕਿਸਤਾਨ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਸਰਹੱਦੀ ਪਿੰਡ ਆਸਲ ਉਤਾੜ ਪਿੰਡ ਨੇੜੇ ਹੋਈ ਲੜਾਈ ਵਿੱਚ ਪਾਕਿਸਤਾਨ ਦੇ ਕਈ ਪੈਟਰਨ ਟੈਂਕ ਤਬਾਹ ਕਰ ਦਿੱਤੇ ਜਿਸ ਨਾਲ ਲੜਾਈ ਦਾ ਪਾਸਾ ਪਲਟ ਦਿੱਤਾ। ਪਾਕਿਸਤਾਨੀ ਰਾਸ਼ਟਰਪਤੀ ਆਯੂਬ ਖ਼ਾਨ ਨੇ ਖੁਦ ਮੰਨਿਆ ਕਿ ਪਾਕਿਸਤਾਨੀ ਫੌਜ ਕਦੇ ਨਾ ਹਾਰਦੀ ਜੇ ਉਸ ਸਾਹਮਣੇ ਪਰਬਤ ਜਿੱਤੇ ਜਿਗਰ ਵਾਲਾ ਹਿੰਮਤੀ ਜਰਨੈਲ ਹਰਬਖਸ਼ ਸਿੰਘ ਤੇ ਉਸ ਦੀ ਅਗਵਾਈ ਵਿੱਚ ਲੜਦੀ ਹੋਈ ਨਿਡਰ ਫੌਜ ਨਾ ਹੁੰਦੀ। ਇਸ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਖਾਲਸਾ ਖਾਲਜ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰੀਆਂ ਤੋਂ ਇਲਾਵਾ ਮੇਰੇ ਸਮੇਤ ਕਾਲਜ ਦੇ ਬਹੁਤ ਸਾਰੇ ਵਿਿਦਆਰਥੀ ਸ਼ਾਮਲ ਹੋਏ। ਜਦ ਅਸੀਂ ਉਨ੍ਹਾਂ ਦੀ ਜ਼ਿੰਦਗੀ ‘ਤੇ  ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਜਨਮ 1 ਅਕਤੂਬਰ 1913 ਈ. ਸੰਗਰੂਰ ਦੇ ਨੇੜੇ ਬਡਰੁਖਾਂ ਪਿੰਡ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਸੀ ਵਿਖੇ ਇੱਕ ਅਮੀਰ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਡਾ. ਹਰਨਾਮ ਸਿੰਘ ਪਿੰਡ ਦੇ ਪਹਿਲੇ ਅਜਿਹੇ ਵਿਅਕਤੀ ਸਨ ਜੋ ਡਾਕਟਰ ਬਣੇ। ਸੰਗਰੂਰ ਦੇ ਰਣਬੀਰ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕਰਕੇ ਆਪ ਨੇ  ਕਾਲਜ ਵਿੱਚ ਦਾਖਲਾ ਲਿਆ।ਉਚੇਰੀ ਪੜ੍ਹਾਈ ਉਨ੍ਹਾਂ ਗੌਰਮਿੰਟ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਇੰਡੀਅਨ ਮਿਲਟਰੀ ਅਕੈਡਮੀ ਦੀ ਪ੍ਰੀਖਿਆ ਪਾਸ ਕਰਕੇ ਮਾਰਚ 1933 ਵਿੱਚ ਦੇਹਰਾਦੂਨ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਦਾਖਲ ਹੋਏ। 15 ਜੁਲਾਈ 1935 ਨੂੰ ਕਮਿਸ਼ਨ ਦਿੱਤਾ ਗਿਆ ਅਤੇ ਉਨ੍ਹਾਂ ਨੇ  ਆਪਣਾ ਕੈਰੀਅਰ ਦੂਜੀ ਬਟਾਲੀਅਨ, ਅਰਗਿਲ ਅਤੇ ਸਦਰਲੈਂਡ ਹਾਈਲੈਂਡਰਜ਼ ਨਾਲ ਇੱਕ ਸਾਲ ਦੇ ਕਮਿਸ਼ਨ-ਉਪਰੰਤ ਸੰਬੰਧ ਨਾਲ ਸ਼ੁਰੂ ਕੀਤਾ, ਫਿਰ ਰਾਵਲਪਿੰਡੀ ਵਿਖੇ ਤਾਇਨਾਤ ਕੀਤਾ ਗਿਆ। ਉਨ੍ਹਾਂ ਨੇ 1935 ਦੀ ਮੁਹੰਮਦ ਮੁਹਿੰਮ ਦੌਰਾਨ ਉੱਤਰ ਪੱਛਮੀ ਸਰਹੱਦ ‘ਤੇ ਸੇਵਾ ਨਿਭਾਈ। ਹਾਈਲੈਂਡਰਜ਼ ਨਾਲ ਇੱਕ ਸਾਲ ਦੀ ਸਾਂਝ ਤੋਂ ਬਾਅਦ, ਉਹ 19 ਅਗਸਤ 1936 ਨੂੰ ਔਰੰਗਾਬਾਦ ਵਿਖੇ 5ਵੀਂ ਬਟਾਲੀਅਨ, 11ਵੀਂ ਸਿੱਖ ਰੈਜੀਮੈਂਟ (ਪਹਿਲਾਂ 47ਵੀਂ ਸਿੱਖ ) ਵਿੱਚ ਸ਼ਾਮਲ ਹੋਇ ।  ਦੂਜੇ  ਵਿਸ਼ਵ ਯੁੱਧ ਸਮੇਂ  ਉਨ੍ਹਾਂ ਦੀ  ਬਟਾਲੀਅਨ ਨੂੰ   ਅਪ੍ਰੈਲ 1939 ਵਿਚ ਵਿਦੇਸ਼ ਜਾਣ ਦੀ ਤਿਆਰੀ ਕਰਨ ਦੇ ਆਦੇਸ਼ ਮਿਲੇ। ਕੁਝ ਦਿਨਾਂ ਉਹ  ਬਾਅਦ ਸਿੰਗਾਪੁਰ ਪਹੁੰਚ ਗਏ। ਉਹ ਫਿਰ  ਇਪੋਹ ਸ਼ਹਿਰ ਚਲੇ ਗਏ, ਜੋ ਉਨ੍ਹਾਂ ਦਾ ਅੰਤਰਿਮ ਸਟੇਸ਼ਨ ਸੀ।5 ਜਨਵਰੀ 1942 ਨੂੰ ਕੁਆਂਤਾਨ ਤੋਂ ਵਾਪਸੀ ਦੇ ਦੌਰਾਨ, ਉਹ ਇੱਕ ਜਾਪਾਨੀ ਹਮਲੇ ਵਿਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ।ਉਨ੍ਹਾਂ ਦਾ ਇਲਾਜ ਸਿੰਗਾਪੁਰ ਦੇ ਅਲੈਗਜ਼ੈਂਡਰਾ ਹਸਪਤਾਲ ਵਿਚ ਕੀਤਾ ਗਿਆ।ਉਨ੍ਹਾਂ ਨੂੰ 15 ਫਰਵਰੀ 1942 ਨੂੰ ਜੰਗੀ ਕੈਦੀ ਬਣਾ ਲਿਆ ਗਿਆ ਤੇ  ਇੰਪੀਰੀਅਲ ਜਾਪਾਨੀ ਆਰਮੀ ਏਅਰ ਸਰਵਿਸ ਨੂੰ ਸੌਂਪ ਦਿੱਤਾ ਗਿਆ। ਉਸ ਦਾ ਭਰਾ ਲੈਫਟੀਨੈਂਟ ਕਰਨਲ ਗੁਰਬਖਸ਼ ਸਿੰਘ ਅਤੇ ਜੀਂਦ ਇਨਫੈਂਟਰੀ ਦੀ ਬਟਾਲੀਅਨ ਉਸ ਦੇ ਨਾਲ ਉਸੇ ਕੈਂਪ ਵਿਚ ਸੀ। ਉਨ੍ਹਾਂ  ਨੇ ਜੰਗ ਦੇ ਬਾਕੀ ਸਾਲ ਕਲੂਆਂਗ ਕੈਂਪ ਵਿੱਚ ਇੱਕ ਜੰਗੀ ਫੌਜੀ ਵਜੋਂ ਬਿਤਾਏ।ਉਨ੍ਹਾਂ  ਨੂੰ ਸਤੰਬਰ 1945 ਵਿਚ ਦੁਸ਼ਮਣੀ ਖ਼ਤਮ ਹੋਣ ਤੋਂ ਬਾਅਦ ਹੀ ਵਾਪਸ ਭੇਜਿਆ ਗਿਆ ਸੀ।  ਸਾਲ ਦੇ ਅੰਤ ਤੱਕ, ਉਹ  ਦੇਹਰਾਦੂਨ ਵਿੱਚ ਯੂਨਿਟ ਦੇ ਕਮਾਂਡਰਜ਼ ਕੋਰਸ ਵਿੱਚ ਸ਼ਾਮਲ ਹੋ ਗਏ । ਉਨ੍ਹਾਂ ਨੂੰ ਅਪ੍ਰੈਲ 1945 ਵਿੱਚ, ਕੈਂਪਬੈਲਪੁਰ (ਹੁਣ ਅਟਕ) ਵਿਖੇ 4ਵੀਂ ਬਟਾਲੀਅਨ, 11ਵੀਂ ਸਿੱਖ ਰੈਜੀਮੈਂਟ (4/11 ਸਿੱਖ) ਦੇ ਦੂਜੇ-ਇਨ-ਕਮਾਂਡ ਵਜੋਂ ਤਾਇਨਾਤ ਕੀਤਾ ਗਿਆ।  ਫਰਵਰੀ 1947 ਵਿੱਚ, ਉਨ੍ਹਾਂ ਨੂੰ ਸਟਾਫ ਕਾਲਜ, ਕੋਇਟਾ ਦੇ ਪਹਿਲੇ ਲੰਬੇ ਕੋਰਸ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ। ਆਜ਼ਾਦੀ-ਉਪਰੰਤ ਉਨ੍ਹਾਂ ਨੂੰ ਸਟਾਫ ਕਾਲਜ ਵਿੱਚ  ਕੋਰਸ ਪੂਰਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਜੀਐਸਓ-1 (ਓਪਰੇਸ਼ਨ ਅਤੇ ਸਿਖਲਾਈ), ਈਸਟਰਨ ਕਮਾਂਡ ਵਜੋਂ ਤਾਇਨਾਤ ਕੀਤਾ ਗਿਆ । ਅਕਤੂਬਰ 1947 ਵਿੱਚ, ਉਨ੍ਹਾਂ ਨੇ ਬਟਾਲੀਅਨ, ਜਿਸ ਦਾ ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ, ਪਹਿਲੀ ਬਟਾਲੀਅਨ, ਸਿੱਖ ਰੈਜੀਮੈਂਟ ਦਾ ਕਮਾਂਡਿੰਗ ਅਫਸਰ ਜੋ 1948 ਵਿੱਚ ਕਸ਼ਮੀਰ ਦੇ ਆਪਰੇਸ਼ਨ ਦੌਰਾਨ ਮਾਰਿਆ ਗਿਆ ਸੀ, ਦੀ ਕਮਾਂਡ ਕਰਨ ਲਈ ਸਵੈ-ਇੱਛਾ ਨਾਲ ਕੰਮ ਕੀਤਾ; ਹਾਲਾਂਕਿ, ਉਹ 161 ਇਨਫੈਂਟਰੀ ਬ੍ਰਿਗੇਡ ਦੇ ਡਿਪਟੀ ਕਮਾਂਡਰ ਵਜੋਂ ਤਾਇਨਾਤ ਸਨ। ਉਨ੍ਹਾਂ  ਨੇ  7 ਨਵੰਬਰ 1947 ਨੂੰ ਸ਼ੈਲਾਤਾਂਗ ਪੁਲ ‘ਤੇ ਧਾੜਵੀਆਂ ਵਿਰੁੱਧ ਮੁੱਖ ਲੜਾਈ ਲੜੀ । ਇਹ ਫੈਸਲਾਕੁੰਨ ਲੜਾਈ, ਜਿਸ ਵਿੱਚ ਪਹਿਲੀ ਬਟਾਲੀਅਨ ਸਿੱਖ ਰੈਜੀਮੈਂਟ ਅਤੇ ਚੌਥੀ ਬਟਾਲੀਅਨ ਕੁਮਾਉਂ ਰੈਜੀਮੈਂਟ ਸ਼ਾਮਲ ਸੀ, ਯੁੱਧ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ। 12 ਦਸੰਬਰ 1947 ਨੂੰ ਉਨ੍ਹਾਂ ਨੇ ਬਟਾਲੀਅਨ ਨੂੰ ਸ੍ਰੀਨਗਰ ਵਾਪਸ ਲਿਆਂਦਾ। ਲੜਾਈਆਂ ਦੀ ਇੱਕ ਲੜੀ ਤੋਂ ਬਾਅਦ, ਬਟਾਲੀਅਨ ਨੇ ਦੁਸ਼ਮਣ ਨੂੰ ਕਸ਼ਮੀਰ ਦੀ ਘਾਟੀ ਵਿੱਚੋਂ ਬਾਹਰ ਕੱਢ ਦਿੱਤਾ।1948 ਵਿਚ,ਉਨ੍ਹਾਂ  ਨੂੰ ਬ੍ਰਿਗੇਡੀਅਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ । ਉਨ੍ਹਾਂ ਨੇ ਛੇ ਦਿਨਾਂ ਦੀ ਲੜਾਈ ਲੜ ਕੇ 23 ਮਈ 1948 ਨੂੰ ਟਿੱਥਵਾਲ ਉੱਤੇ ਕਬਜ਼ਾ ਕਰ ਲਿਆ ਗਿਆ। ਉਨ੍ਹਾਂ ਨੂੰ ਬਹਾਦਰੀ ਲਈ ਪਦਮ ਵਿਭੂਸ਼ਣ ਜੋ ਕਿ ਭਾਰਤ ਰਤਨ ਤੋਂ ਹੇਠਲੇ ਦਰਜੇ ਦਾ ਹੈ , ਪਦਮ ਭੂਸ਼ਣ  ਅਤੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ।ਉਹ 14 ਨਵੰਬਰ 1999 ਨੂੰ ਅਕਾਲ ਚਲਾਣਾ ਕਰ ਗਏ।

ਬਰਸੀ ‘ਤੇ ਵਿਸ਼ੇਸ਼ – ਜਨਰਲ ਹਰਬਖਸ਼ ਸਿੰਘ ਨੂੰ ਯਾਦ ਕਰਦਿਆਂ/ਡਾ. ਚਰਨਜੀਤ ਸਿੰਘ ਗੁਮਟਾਲਾ Read More »

ਚਿੱਕੜ ’ਤੇ ਉਗਮਦੇ ਸ਼ਬਦ/ਕਮਲਜੀਤ ਸਿੰਘ ਬਨਵੈਤ

ਜਦੋਂ ਮੈਂ ਪ੍ਰਾਇਮਰੀ ਪਾਸ ਕੀਤੀ, ਉਦੋਂ ਪਹਿਲੀ ਪੱਕੀ ਤੋਂ ਪੰਜਵੀਂ ਤੱਕ ਸਾਰੇ ਬੱਚੇ ਪਾਸ ਕਰਨ ਦਾ ਰਿਵਾਜ਼ ਨਹੀਂ ਸੀ। ਅਸੀਂ ਪੰਜਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੀਤੀ ਸੀ। ਇਮਤਿਹਾਨ ਕੇਂਦਰ ਮੇਰੇ ਪਿੰਡ ਉੜਾਪੜ ਤੋਂ ਕੁਝ ਕਿਲੋਮੀਟਰ ਦੂਰ ਸਰਕਾਰੀ ਹਾਈ ਸਕੂਲ ਮੀਲਪੁਰ ਲੱਖਾ ਬਣਿਆ। ਮੀਲਪੁਰ ਲੱਖਾ ਦੇ ਬਾਹਰਵਾਰ ਦੋ ਸੂਏ (ਨਹਿਰਾਂ) ਇੱਕੋ ਪੁਲ ਹੇਠਾਂ ਆ ਕੇ ਡਿੱਗਦੇ ਹਨ ਜਿਸ ਨੂੰ ਝਰਨਾ ਕਹਿੰਦੇ ਹਨ। ਝਰਨਾ ਦੇਖਣ ਦੇ ਚਾਅ ਕਰ ਕੇ ਮੀਲਪੁਰ ਲੱਖਾ ਦੀ ਵਾਟ ਲੰਮੀ ਨਾ ਲੱਗਦੀ। ਪੰਜਵੀਂ ਤੱਕ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮੈਂ ਆਪਣੇ ਤਾਏ ਦੇ ਮੁੰਡੇ ਜਸਵੀਰ ਨਾਲ ਮੱਝਾਂ ਚਾਰਨ ਜਾਂਦਾ ਰਿਹਾ ਸਾਂ। ਉਹਨੇ ਮੈਨੂੰ ਪਸ਼ੂ ਹੱਕਣੇ ਸਿਖਾਏ, ਮੋੜਨੇ ਵੀ। ਪਾਣੀ ਵਿੱਚ ਤੈਰਨਾ ਵੀ ਉਹਨੇ ਹੀ ਸਿਖਾਇਆ ਸੀ। ਪਹਿਲਾਂ ਉਹਨੇ ਮੈਨੂੰ ਨਾਲ ਲੈ ਕੇ ਖੂਹ ਵਿੱਚ ਛਾਲ ਮਾਰ ਦੇਣੀ, ਫਿਰ ਦੋ-ਚਾਰ ਵਾਰ ਹੱਥ ਪੈਰ ਮਾਰਨ ਤੋਂ ਬਾਅਦ ਖੂਹ ਦੀ ਮਾਲ੍ਹ (ਟਿੰਡਾਂ) ਫੜ ਕੇ ਬਾਹਰ ਨਿਕਲਣ ਦਾ ਗੁਰ ਦੱਸ ਦਿੱਤਾ। ਥੋੜ੍ਹਾ ਤਾਰੂ ਹੋਇਆ ਤਾਂ ਛੱਪੜ ਵਿੱਚ ਮੱਝਾਂ ਵਾੜ ਕੇ ਮਗਰ-ਮਗਰ ਤੈਰਦੇ ਰਹਿਣਾ। ਡੂੰਘੇ ਪਾਣੀ ਵਿੱਚ ਥੱਲੇ ਪੈਰ ਨਾ ਲੱਗਣੇ ਤਾਂ ਮੱਝ ਦੀ ਪਿੱਠ ’ਤੇ ਚੜ੍ਹ ਜਾਣਾ। ਉਂਝ, ਜਸਵੀਰ ਮੈਨੂੰ ਤੈਰਨਾ ਐਵੇਂ ਨਹੀਂ ਸੀ ਸਿਖਾਉਂਦਾ; ਬਦਲੇ ਵਿੱਚ ਉਹਦੀਆਂ ਦੂਰ ਗਈਆਂ ਮੱਝਾਂ ਦੀ ਮੋੜੀ ਕਰਨੀ ਪੈਂਦੀ ਸੀ। ਸਾਡੇ ਆਲੇ-ਦੁਆਲੇ ਦੇ ਅੱਠ-ਦਸ ਪਿੰਡਾਂ ਵਿੱਚ ਸੇਮ ਪੈ ਗਈ ਸੀ। ਕੋਈ ਫ਼ਸਲ ਹੁੰਦੀ ਨਹੀਂ ਸੀ। ਖੜ੍ਹੇ ਪਾਣੀ ਵਿੱਚ ਪਹਾੜੀ ਘਾਹ ਜਾਂ ਬੂੰਈ ’ਤੇ ਮੱਝਾਂ ਛੱਡ ਦੇਣੀਆਂ। ਖੇਤਾਂ ਵਿੱਚ ਵਿਰਲੇ-ਵਿਰਲੇ ਥਾਈਂ ਕਲਰ ਫੁੱਲਿਆ ਹੁੰਦਾ ਸੀ। ਉਨ੍ਹੀਂ ਦਿਨੀਂ ਨਹਾਉਣ ਲਈ ਸਾਬਣ ਘੱਟ ਵੱਧ ਹੀ ਵਰਤਿਆ ਜਾਂਦਾ ਸੀ। ਅਸੀਂ ਪਿੰਡੇ ਨੂੰ ਕੱਲਰ ਮਲ ਕੇ ਖੂਹ ਜਾਂ ਛੱਪੜ ਵਿੱਚ ਨਹਾ ਲੈਣਾ। ਉਦੋਂ ਪਿੰਡ ਦੇ ਖੇਤਾਂ ਵਿੱਚ ਖੂਹ ਦਾ ਪਾਣੀ ਬਸ ਅੱਠ-ਦਸ ਫੁੱਟ ’ਤੇ ਹੁੰਦਾ ਸੀ। ਪਸ਼ੂ ਚਾਰ ਕੇ ਵਾਪਸ ਆਉਣ ਵੇਲੇ ਸਾਫੇ ਦੇ ਲੜ ਨਾਲ ਕੱਲਰ ਬੰਨ੍ਹ ਕੇ ਘਰ ਲੈ ਆਉਣਾ। ਬੇਬੇ ਘਰ ਦੇ ਖੇਸ, ਗਰਮ ਪਾਣੀ ਵਿੱਚ ਕਲਰ ਪਾ ਕੇ ਚਿੱਟੇ ਕੱਢ ਦਿੰਦੀ। ਸਿਰ ਨਹਾਉਣ ਲਈ ਸਾਰੇ ਟੱਬਰ ਵਾਸਤੇ ਖਾਕੀ ਜਿਹੇ ਸਾਬਣ ਦੀ ਇੱਕੋ ਮੋਟੀ ਟਿੱਕੀ ਹੁੰਦੀ ਸੀ। ਨਲਕੇ ਵੀ ਟਾਵੇਂ-ਟਾਵੇਂ ਘਰ ਹੁੰਦੇ ਸਨ। ਤੀਲਾਂ ਵਾਲੀ ਡੱਬੀ ਵੀ ਕਿਸੇ ਵਿਰਲੇ ਘਰ ਹੀ ਹੁੰਦੀ। ਜ਼ਿਆਦਾਤਰ ਲੋਕ ਗੁਆਂਢੀਆਂ ਦੇ ਘਰੋਂ ਅੱਗ ਵਾਲੀ ਪਾਥੀ ਲੈ ਕੇ ਚੁੱਲ੍ਹਾ ਜਾਂ ਭੱਠੀ ਤਪਾ ਲੈਂਦੇ। ਬੇਬੇ ਨੇ ਕਈ ਵਾਰ ਚੁੱਲ੍ਹੇ ਦੀ ਸੁਆਹ ਹੇਠ ਅੱਗ ਵਾਲੀ ਅੱਧੀ ਪਾਥੀ ਦੱਬ ਦੇਣੀ। ਫਿਰ ਸਵੇਰੇ ਉਹ ਭੂਕਨੇ ਦੀਆਂ ਫੂਕਾਂ ਨਾਲ ਉਸੇ ਪਾਥੀ ਨਾਲ ਮੁੜ ਅੱਗ ਬਾਲ ਲੈਂਦੀ। ਪਿੰਡ ਵਿੱਚ ਪ੍ਰਾਇਮਰੀ ਤੱਕ ਸਕੂਲ ਸੀ, ਛੇਵੀਂ ਲਈ ਨਾਲ ਲੱਗਦੇ ਪਿੰਡ ਚੱਕਦਾਨਾ ਦੇ ਵੱਡੇ ਸਕੂਲ ਵਿੱਚ ਪੜ੍ਹਨ ਜਾਣਾ ਸੀ। ਬੜਾ ਚਾਅ ਸੀ ਖਾਲਸਾ ਹਾਈ ਸਕੂਲ ਜਾਣ ਦਾ। ਪੰਜਵੀਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਤਾਏ ਦੇ ਮੁੰਡੇ ਨੂੰ ਏਬੀਸੀ ਸਿਖਾਉਣ ਲਈ ਕਿਹਾ। ਉਹ ਮੱਝਾਂ ਦੀਆਂ ਮੋੜੀਆਂ ਕਰਨ ਬਦਲੇ ਮੈਨੂੰ ਏਬੀਸੀ ਸਿਖਾਉਣ ਲਈ ਮੰਨ ਗਿਆ। ਉਹ ਮੈਥੋਂ ਦੋ ਕਲਾਸਾਂ ਅੱਗੇ ਪੜ੍ਹਦਾ ਸੀ। ਸੇਮ ਵਾਲੇ ਖੇਤਾਂ ਵਿੱਚ ਪਾਣੀ ਤਾਂ ਇੱਕ ਤਰ੍ਹਾਂ ਉੱਪਰ ਹੀ ਪਿਆ ਹੁੰਦਾ ਸੀ, ਮੱਝਾਂ ਚਾਰਨ ਵਾਲੇ ਡੰਡਿਆਂ ਨੂੰ ਅੱਗਿਓਂ ਤਿੱਖੇ ਕਰ ਕੇ ਟੋਆ ਪੁੱਟ ਲੈਣਾ ਅਤੇ ਟੋਏ ਵਿੱਚੋਂ ਨਿਕਲਿਆ ਚਿੱਕੜ ਵਿਛਾ ਕੇ ਜਸਵੀਰ ਵੀਰੇ ਨੂੰ ਏਬੀਸੀ ਸਿਖਾਉਣ ਲਈ ਕਹਿਣਾ। ਬਹੁਤ ਵਾਰ ਛੱਪੜ ਵਿੱਚੋਂ ਚਿੱਕੜ ਕੱਢ ਕੇ ਕੰਢੇ ’ਤੇ ਵਿਛਾ ਲੈਣੀ ਅਤੇ ਫਿਰ ਉਸ ਉੱਪਰ ਏਬੀਸੀ ਲਿਖਣੀ ਸਿੱਖਣੀ। ਜਸਵੀਰ ਨੇ ਏ ਤੋਂ ਜ਼ੈੱਡ ਤੱਕ ਲਿਖਣਾ ਸਿਖਾਇਆ, ਨਾਲ ਹੀ ਮੈਂ ਅੰਗਰੇਜ਼ੀ ਵਿੱਚ ਆਪਣਾ ਨਾਂ ਲਿਖਣਾ ਸਿੱਖ ਲਿਆ। ਛੁੱਟੀਆਂ ਖ਼ਤਮ ਹੋਣ ਤੱਕ ਮੈਂ ਅੰਗਰੇਜ਼ੀ ਦੇ ਦੋ ਅੱਖਰ ਜੋੜ ਕੇ ਸ਼ਬਦ ਬੋਲਣ ਲੱਗ ਪਿਆ ਸੀ। ਹਾਈ ਸਕੂਲ ਵਿੱਚ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਪੀਰੀਅਡ ਵਿੱਚ ਮਾਸਟਰ ਜੀ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਹੱਥ ਖੜ੍ਹਾ ਕਰ ਕੇ ‘ਆਈਟੀ ਇਟ’ ਅਤੇ ‘ਆਈਐੱਸ ਇਜ਼’ ਦੱਸ ਦੇਣਾ। ਸਮਾਜਿਕ ਵਿਗਿਆਨ ਵਾਲੇ ਮਾਸਟਰ ਅਵਤਾਰ ਸਿੰਘ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਦੋਂ ਸਕੂਲਾਂ ਵਿੱਚ ਅੰਗਰੇਜ਼ੀ ਵਾਲੀ ਅਸਾਮੀ ਨਹੀਂ ਸੀ ਹੁੰਦੀ। ਮਾਸਟਰ ਅਵਤਾਰ ਸਿੰਘ ਨੇ ਆਪ ਬੈਠੇ ਰਹਿਣਾ ਅਤੇ ਮੈਨੂੰ ਕਲਾਸ ਵਿੱਚ ਏਬੀਸੀ ਅਤੇ ‘ਆਈਟੀ ਇਟ’ ਪੜ੍ਹਾਉਣ ਲਾ ਦੇਣਾ। ਕਲਾਸ ਇੰਚਾਰਜ ਮਾਸਟਰ ਸੋਹਣ ਸਿੰਘ ਨੇ ਮੈਨੂੰ ਆਪਣੀ ਜਮਾਤ ਦਾ ਮਨੀਟਰ ਬਣਾ ਦਿੱਤਾ। ਮੇਰੀ ਡਿਊਟੀ ਸਵੇਰੇ ਸਕੂਲ ਸ਼ੁਰੂ ਹੋਣ ਦੀ ਘੰਟੀ ਵੱਜਣ ਤੋਂ ਪਹਿਲਾਂ ਬੱਚਿਆਂ ਤੋਂ ਕਲਾਸ ਰੂਮ ਵਿੱਚ ਪਾਣੀ ਛਿੜਕਾ ਕੇ ਟਾਟ ਵਿਛਾਉਣ ਦੀ ਲਾ ਦਿੱਤੀ। ਪਹਿਲੀ ਤਿਮਾਹੀ ਦੀ ਪ੍ਰੀਖਿਆ ਵਿੱਚ ਮੈਂ ਕਈਆਂ ਤੋਂ ਪਿੱਛੇ ਰਹਿ ਗਿਆ ਤਾਂ ਮਾਸਟਰਾਂ ਨੇ ਮੈਥੋਂ ਮਨੀਟਰੀ ਛੁਡਵਾ ਲਈ। ਹੁਣ ਜਦੋਂ ਮੇਰੇ ਪੁੱਤਰ ਨੇ ਮੇਰੀ ਡੇਢ ਸਾਲ ਦੀ ਪੋਤਰੀ ਨੂੰ ਅੰਗਰੇਜ਼ੀ, ਉੱਠਣ-ਬੈਠਣ ਅਤੇ ਖਾਣ-ਪੀਣ ਦੇ ਢੰਗ-ਤਰੀਕੇ ਸਿੱਖਣ ਲਈ ਮੌਂਟੈਸਰੀ ਵਿੱਚ ਦਾਖਲਾ ਦਿਵਾਇਆ ਤਾਂ ਖ਼ੁਦ ਨੂੰ ਚਿੱਕੜ ਵਿੱਚ ਉਂਗਲਾਂ ਨਾਲ ਏਬੀਸੀ ਲਿਖਦਾ ਦੇਖ ਰਿਹਾ ਸਾਂ। ਉਸ ਦਿਨ ਤਾਂ ਮੈਨੂੰ ਆਪਣੀ ਸਾਰੀ ਦੀ ਸਾਰੀ ਪੜ੍ਹਾਈ ਖੂਹ ਵਿੱਚ ਪੈਂਦੀ ਲੱਗੀ ਜਿਸ ਦਿਨ ਮੇਰੀ ਪੋਤਰੀ ਨੇ ਮੈਨੂੰ ਇਹ ਕਹਿ ਸੁਣਾਇਆ: “ਦਾਦੂ, ਮੇਰਾ ਨਾਂ ਅੰਗਰੇਜ਼ੀ ਵਿੱਚ ਅੰਬਰੀਨ ਨਹੀਂ, ਐਂਬਰੀਨ ਐ।

ਚਿੱਕੜ ’ਤੇ ਉਗਮਦੇ ਸ਼ਬਦ/ਕਮਲਜੀਤ ਸਿੰਘ ਬਨਵੈਤ Read More »

ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ

ਧਰਤੀ ਨੇ ਜੀਵਨ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਜਿਵੇਂ ਪਾਣੀ, ਹਵਾ, ਮਿੱਟੀ, ਖਣਿਜ, ਰੁੱਖ ਆਦਿ ਮੁਹੱਈਆ ਕਰਵਾ ਕੇ ਪੂਰੀਆਂ ਕੀਤੀਆਂ ਹਨ। ਪਰ ਮਨੁੱਖ ਦੀਆਂ ਸਵਾਰਥੀ ਗਤੀਵਿਧੀਆਂ ਦਾ ਕੁਦਰਤੀ ਬਨਸਪਤੀ ਅਤੇ ਸਰੋਤਾਂ ’ਤੇ ਮਾਰੂ ਪ੍ਰਭਾਵ ਪਿਆ ਹੈ। ਲਗਾਤਾਰ ਵਧ ਰਹੀ ਆਬਾਦੀ, ਉਦਯੋਗੀਕਰਨ ਅਤੇ ਮਸ਼ੀਨੀਕਰਨ ਕਾਰਨ ਮਨੁੱਖ ਜੰਗਲਾਂ ਦੀ ਕਟਾਈ ਦੇ ਨਾਲ-ਨਾਲ ਖੇਤੀਯੋਗ ਭੂਮੀ ਵੀ ਖ਼ਤਮ ਕਰਨ ਵਿਚ ਜੁਟਿਆ ਹੋਇਆ ਹੈ। ਧਰਤੀ ਵਿੱਚੋਂ ਖਣਿਜ ਪਦਾਰਥ, ਮਕਾਨ ਉਸਾਰੀ ਲਈ ਸੰਗਮਰਮਰ, ਮਿੱਟੀ ਜਾਂ ਹੋਰ ਕਾਰਨਾਂ ਕਾਰਨ ਨਾਜਾਇਜ਼ ਮਾਈਨਿੰਗ ਵੀ ਕੁਦਰਤੀ ਸਮਤੋਲ ਲਈ ਘਾਤਕ ਹੈ। ਦੂਸਰੇ ਪਾਸੇ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਹਰ ਸਾਲ ਧਰਤੀ ਦਿਵਸ, ਕੁਦਰਤ ਸੰਭਾਲ ਦਿਵਸ ਆਦਿ ਮਨਾਏ ਜਾਂਦੇ ਹਨ ਅਤੇ ਇਨ੍ਹਾਂ ਦਿਵਸਾਂ ਮੌਕੇ ਪੂਰੇ ਸਮਾਜ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਅਜੇ ਵੀ ਸਮਾਂ ਹੈ ਕਿ ਅਸੀਂ ਕੁਦਰਤ ਵੱਲੋਂ ਮਿਲੇ ਤੋਹਫ਼ਿਆਂ ਨੂੰ ਸੰਭਾਲ ਲਈਏ। ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖ ਸਕਣ ਕਿ ਸਾਡੇ ਵੱਡੇ-ਵਡੇਰਿਆਂ ਨੇ ਸਾਡਾ ਧਿਆਨ ਰੱਖਿਆ ਅਤੇ ਹਵਾ, ਪਾਣੀ, ਮਿੱਟੀ ਜੋ ਕੁਦਰਤ ਦੀ ਦੇਣ ਨੇ, ਉਨ੍ਹਾਂ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਉਪਰਾਲੇ ਕੀਤੇ।ਅੱਜ ਦੇ ਸਮੇਂ ਵਿਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕਦੇ ਹੜ੍ਹ ਆ ਜਾਂਦੇ ਹਨ। ਸਦੀਆਂ ਤੋਂ ਜੰਮੇ ਹੋਏ ਗਲੇਸ਼ੀਅਰ ਪਿਘਲ ਰਹੇ ਹਨ। ਆਮ ਤੌਰ ’ਤੇ ਇਸ ਨੂੰ ਕੁਦਰਤੀ ਆਫ਼ਤ ਦਾ ਨਾਮ ਦੇ ਕੇ ਕੁਦਰਤ ਨੂੰ ਹੀ ਜ਼ਿੰਮੇਵਾਰ ਕਹਿ ਦਿੱਤਾ ਜਾਂਦਾ ਹੈ ਜਦਕਿ ਕਾਫ਼ੀ ਹੱਦ ਤੱਕ ਅਸੀਂ ਇਨਸਾਨ ਹੀ ਜ਼ਿੰਮੇਵਾਰ ਹਾਂ। ਇਸ ਲਈ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਅੱਗੇ ਆਉਣਾ ਪਵੇਗਾ। ਵਣ ਮਹਾਉਤਸਵ ਦਿਵਸ ਮਨਾਉਂਦੇ ਹੋਏ ਪੌਦੇ ਲਗਾਉਣ ਦੀਆਂ ਖ਼ਬਰਾਂ ਵੇਖਣ-ਸੁਣਨ ਨੂੰ ਮਿਲਦੀਆਂ ਹਨ। ਇਹ ਬਹੁਤ ਵਧੀਆ ਉਪਰਾਲਾ ਹੁੰਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਪੌਦਿਆਂ ਦੀ ਨਿਰੰਤਰ ਦੇਖਭਾਲ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੋ ਅਕਸਰ ਨਹੀਂ ਕੀਤੀ ਜਾਂਦੀ ਤੇ ਜ਼ਿਆਦਾਤਰ ਪੌਦੇ ਸੁੱਕ ਜਾਂਦੇ ਹਨ ਜਾਂ ਉਨ੍ਹਾਂ ਨੂੰ ਡੰਗਰ ਖਾ ਜਾਂਦੇ ਹਨ। ਇਸ ਲਈ ਸਭਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਆਪ ਜਾਗਰੂਕ ਹੋਣ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਨਜ਼ਦੀਕ ਹੀ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਅਧਿਆਤਮਕਤਾ ਅਤੇ ਸਚਿਆਰੇ ਜੀਵਨ ਵਿਚ ਗੁਰੂ ਦੀ ਮਹੱਤਤਾ ਦੇ ਨਾਲ-ਨਾਲ ਕੁਦਰਤ ਦੀ ਲੋੜ ਅਤੇ ਇਸ ਪ੍ਰਤੀ ਮਨੁੱਖੀ ਫ਼ਰਜ਼ ਬਾਰੇ ਸੰਦੇਸ਼ ਦਿੰਦਿਆਂ ਕੁਦਰਤ ਵਿਚ ਕਾਦਰ ਦੀ ਹੋਂਦ ਦਰਸਾਈ ਹੈ। ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ ਸੋ, ਆਓ! ਅਸੀਂ ਸਾਰੇ ਕੁਦਰਤ ਪ੍ਰਤੀ ਆਪੋ-ਆਪਣਾ ਫ਼ਰਜ਼ ਨਿਭਾ ਕੇ ਕੁਦਰਤ ਤੋਂ ਨਿਆਮਤਾਂ ਪ੍ਰਾਪਤ ਕਰਦੇ ਹੋਏ ਇਸ ਵਿੱਚੋਂ ਦਾਤੇ ਦੇ ਦਰਸ਼ਨ ਕਰਦੇ ਰਹੀਏ।

ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ Read More »

ਮੇਰਾ ਤੇ ਮੇਰੇ ਪਰਿਵਾਰ ਦਾ ਨੌਸਰਬਾਜ਼ਾਂ ਤੋਂ ਮਸਾਂ ਹੋਇਆ ਬਚਾਅ

ਆਮ ਵਾਂਗ ਸਕੂਲ ਗਿਆ ਹੋਇਆ ਸਾਂ। ਅੱਧੀ ਛੁੱਟੀ ਵੇਲੇ ਮੇਰੇ ਸਹਿ-ਕਰਮੀ ਜਗਰੂਪ ਦਾ ਫੋਨ ਖੜਕਿਆ। ਮਾੜੀ-ਮੋਟੀ ਗੱਲਬਾਤ ਕਰਨ ਤੋਂ ਬਾਅਦ ਉਹ ਬੋਲਿਆ, “ਆਹ ਕੋਲ ਹੀ ਬੈਠਾ ਹੈ। ਕਰ ਲੈ ਗੱਲ।” ਉਸ ਨੇ ਫੋਨ ਮੈਨੂੰ ਫੜਾ ਦਿੱਤਾ। “ਯਾਰ, ਆਪਣੇ ਘਰ ਬੜਾ ਵੱਡਾ ਰੱਫੜ ਪੈ ਗਿਆ ਹੈ। ਛੇਤੀ ਦੇਣੇ ਘਰ ਫੋਨ ਕਰ। ਇਕ ਪੁਲਿਸ ਇੰਸਪੈਕਟਰ, ਆਖ ਰਿਹਾ ਹੈ ਕਿ ਤੈਨੂੰ ਜਬਰ-ਜਨਾਹ ਦੇ ਕੇਸ ਵਿਚ ਫੜ ਲਿਆ ਹੈ।” ਆਪਣੇ ਭਰਾ ਦੀ ਇਹ ਗੱਲ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਿਆ। ਮੈਂ ਤੁਰੰਤ ਆਪਣੀ ਮਾਂ ਨੂੰ ਫੋਨ ਮਿਲਾ ਲਿਆ। ਮਾਂ ਦੇ ਰੋਂਦੀ ਹੋਣ ਕਾਰਨ ਉਸ ਤੋਂ ਚੱਜ ਨਾਲ ਗੱਲ ਨਹੀਂ ਸੀ ਹੋ ਰਹੀ। ਮੇਰੇ ਵਾਰ-ਵਾਰ ਹੌਸਲਾ ਦੇਣ ’ਤੇ ਉਸ ਨੇ ਦੁਖੀ ਮਨ ਨਾਲ ਦੱਸਿਆ, “ਪੁੱਤ, ਮੇਰੇ ਤਾਂ ਹੁਣ ਸਾਹ ’ਚ ਸਾਹ ਆਇਐ। ਉਹ ਤਾਂ ਆਖੀ ਜਾਂਦੇ ਨੇ ਕਿ ਤੈਨੂੰ ਫੜ ਲਿਐ। ਬਾਹਰੇ-ਬਾਹਰ ਛੁਡਵਾਉਣ ਵਾਸਤੇ ਪੈਸੇ ਵੀ ਮੰਗ ਰਹੇ ਨੇ।” ਉਹ ਦੋ ਲੱਖ ਦੀ ਮੰਗ ਕਰ ਰਹੇ ਸਨ। “ਗਾਲ੍ਹਾਂ ਦੀ ਧੂਹ ਵਰ੍ਹਾ ਦਿਉ। ਇਹ ਠੱਗ ਨੇ। ਇਨ੍ਹਾਂ ਨੂੰ ਠੋਕਵਾਂ ਜਵਾਬ ਦਿਉ।” ਮੈਂ ਮਾਂ ਨੂੰ ਹੌਸਲਾ ਦਿੱਤਾ। ਮਾਂ ਨੇ ਉਵੇਂ ਹੀ ਕੀਤਾ। ਪਲਾਂ ’ਚ ਹੀ ਠੱਗ ਸਮਝ ਗਏ ਕਿ ਉਨ੍ਹਾਂ ਦੀ ਚਾਲ ਨੂੰ ਸਾਹਮਣੇ ਵਾਲੀ ਧਿਰ ਸਮਝ ਚੁੱਕੀ ਹੈ। ਉਹ ਫੋਨ ਕੱਟ ਗਏ। ਕੁਝ ਦੇਰ ਬਾਅਦ ਮੈਨੂੰ ਪੂਰੀ ਗੱਲ ਪਤਾ ਲੱਗੀ। ਸ਼ਾਤਰ ਠੱਗ ਟੋਲੇ ਦੇ ਮੈਂਬਰ ਇਕ ਐੱਸਐੱਚਓ ਦੀ ਫੋਟੋ ਲਾ ਕੇ ਮੇਰੇ ਪਿਤਾ ਜੀ ਨਾਲ ਫੋਨ ’ਤੇ ਗੱਲ ਕਰਨ ਲੱਗ ਪਏ ਸਨ। ਠੱਗਾਂ ਨੇ ਬੜੇ ਪਿਆਰ ਨਾਲ ਗੱਲਾਂ ਕਰਦਿਆਂ ਪਿਤਾ ਜੀ ਤੋਂ ਸਾਡੇ ਪੂਰੇ ਪਰਿਵਾਰ ਦੀ ਜਾਣਕਾਰੀ ਲੈ ਲਈ। ਅੰਤ, ਉਨ੍ਹਾਂ ਨੇ ਮੇਰੇ ’ਤੇ ਇਹ ਗੰਦਾ ਜਿਹਾ ਇਲਜ਼ਾਮ ਲਾ ਦਿੱਤਾ। ਉਹ ਮੇਰੇ ’ਤੇ ਕੇਸ ਦਰਜ ਹੋਣ ਤੋਂ ਬਾਅਦ ਹੋਣ ਵਾਲੀ ਬਦਨਾਮੀ ਅਤੇ ਬਣਦੀ ਸਜ਼ਾ ਬਾਰੇ ਵੀ ਦੱਸਣ ਲੱਗ ਪਏ। ਉਨ੍ਹਾਂ ਨੇ ਆਪਣੇ ਜਾਣੀਂ ਮੇਰੀ ਗੱਲ ਵੀ ਪਿਤਾ ਜੀ ਨਾਲ ਕਰਵਾ ਦਿੱਤੀ। ਮੇਰੇ ਮਿੰਨਤਾਂ ਕਰਨ ਦੀ ਆਵਾਜ਼ ਸੁਣ ਕੇ ਪਿਤਾ ਜੀ ਬਹੁਤ ਡਰ ਗਏ। ਉਨ੍ਹਾਂ ਨੂੰ ਤਾਂ ਦੌਰਾ ਪੈਣ ਵਾਲਾ ਹੋ ਗਿਆ ਸੀ। ਰੋਹਬ ਪਾਉਂਦਿਆਂ, ਉਹ ਫੋਨ ਨਾ ਕੱਟਣ ਬਾਰੇ ਹਦਾਇਤਾਂ ਦੇਣ ਲੱਗ ਪਏ।ਅੰਤ, ਇਕ ਠੱਗ ਸਮਝੌਤੇ ਦੀ ਗੱਲ ਤੋਰਨ ਲੱਗ ਪਿਆ। ਉਹ ਆਨਲਾਈਨ ਬੈਂਕਿੰਗ ਰਾਹੀਂ ਦੱਸੇ ਗਏ ਖਾਤੇ ਵਿਚ ਪੈਸੇ ਪੁਆਉਣ ’ਤੇ ਜ਼ੋਰ ਦੇਣ ਲੱਗ ਪਿਆ। ਕੁਦਰਤੀ ਮੇਰੇ ਮਾਪਿਆਂ ਨੂੰ ਆਨਲਾਈਨ ਬੈਕਿੰਗ ਚਲਾਉਣੀ ਨਾ ਆਉਂਦੀ ਹੋਣ ਕਾਰਨ ਉਹ ਇਸ ਗੱਲ ਤੋਂ ਅਸਮਰੱਥਾ ਜ਼ਾਹਰ ਕਰਨ ਲੱਗ ਪਏ। ਇਸੇ ਦੌਰਾਨ ਮਾਂ ਨੇ ਮੇਰੀ ਪਤਨੀ ਨੂੰ ਫੋਨ ਮਿਲਾ ਲਿਆ। ਆਪਣੀ ਜਮਾਤ ਵਿਚ ਗਈ ਹੋਣ ਕਾਰਨ ਉਹ ਫੋਨ ਨਾ ਚੁੱਕ ਸਕੀ। ਮੇਰੇ ਮਾਪਿਆਂ ਦੀ ਘਬਰਾਹਟ ਹੋਰ ਵੀ ਵਧ ਗਈ। ਸਾਡੇ ਦੋਵਾਂ ਜੀਆਂ ਦੇ ਇਕ ਹੀ ਸਕੂਲ ਵਿਚ ਪੜ੍ਹਾਉਂਦੇ ਹੋਣ ਕਾਰਨ ਮਾਪਿਆਂ ਨੂੰ ਭਾਸਿਆ ਕਿ ਜ਼ਰੂਰ ਅਸੀਂ ਕਿਸੇ ਵੱਡੀ ਮੁਸੀਬਤ ’ਚ ਫਸ ਚੁੱਕੇ ਹਾਂ। ਦੋ-ਤਿੰਨ ਵਾਰ ਫੋਨ ਕਰਨ ਤੋਂ ਬਾਅਦ ਮਾਂ ਨੇ ਹਥਿਆਰ ਸੁੱਟ ਦਿੱਤੇ। ਉੱਧਰ ਠੱਗਾਂ ਨੇ ਆਪਣਾ ਡਰਾਮਾ ਜਾਰੀ ਰੱਖਿਆ। ਅੰਤ, ਮਾਂ ਨੇ ਮੇਰੇ ਵੱਡੇ ਭਰਾ ਨੂੰ ਫੋਨ ਕੀਤਾ ਅਤੇ ਉਸ ਨੇ ਮੇਰੇ ਸਹਿ-ਕਰਮੀ ਜਗਰੂਪ ਨੂੰ। ਕੁਦਰਤੀ ਮੈਂ ਉਸ ਕੋਲ ਹੀ ਬੈਠਾ ਹੋਣ ਕਾਰਨ ਉਸ ਦੇ ਸਾਹ ’ਚ ਸਾਹ ਆਇਆ। ਜਦ ਮਾਂ ਨੇ ਪਿਤਾ ਜੀ ਨੂੰ ਕੰਨ ਵਿਚ ਸੱਚਾਈ ਦੱਸੀ ਤਾਂ ਉਨ੍ਹਾਂ ਨੇ ਉਸ ਨਕਲੀ ਐੱਸਐੱਚਓ ਨੂੰ ਲਲਕਾਰਨਾ ਸ਼ੁਰੂ ਕਰ ਦਿੱਤਾ, “ਯਾਰ, ਜੇ ਮੇਰੇ ਮੁੰਡੇ ਨੇ ਕਿਸੇ ਕੁੜੀ ਨਾਲ ਕੁਝ ਗ਼ਲਤ ਕੀਤਾ ਹੈ ਤਾਂ ਉਸ ਨੂੰ ਸ਼ਰ੍ਹੇਆਮ ਫਾਂਸੀ ਲਾ ਦਿਉ।” ਆਪਣੀ ਚਾਲ ਪੁੱਠੀ ਪੈਂਦਿਆਂ ਵੇਖ ਕੇ ਠੱਗ ਨੇ ਆਪਣਾ ਤੌਰ-ਤਰੀਕਾ ਬਦਲਿਆ, “ਤੁਹਾਡਾ ਮੁੰਡਾ ਤਾਂ ਮਿੰਨਤਾਂ ਕੱਢੀ ਜਾਂਦਾ ਹੈ ਕਿ ਮੇਰੇ ਮਾਂ-ਪਿਓ ਨਾਲ ਗੱਲ ਕਰਵਾ ਦਿਉ। ਉਹ ਮੈਨੂੰ ਬਚਾਅ ਲੈਣਗੇ। ਤੁਸੀਂ ਹੋਰ ਹੀ ਗੱਲਾਂ ਕਰਨ ਲੱਗ ਪਏ ਹੋ।” “ਜਿਹੜੀ ਫਾਂਸੀ ਤੂੰ ਲੁਆ ਸਕਦਾ ਏਂ ਲੁਆ ਦੇ। ਜੇ ਮੇਰਾ ਪੁੱਤ ਗ਼ਲਤ ਹੈ ਤਾਂ ਮੈਂ ਉਸ ਨੂੰ ਬਚਾਉਣ ਲਈ ਇਕ ਵੀ ਪੈਸਾ ਨਹੀਂ ਦੇਣਾ ਹੈ।” ਪਿਤਾ ਜੀ ਨੇ ਅੰਤਿਮ ਫ਼ੈਸਲਾ ਸੁਣਾ ਦਿੱਤਾ। ਉਸ ਠੱਗ ਨੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦੇ ਹੋਏ ਫੋਨ ਕੱਟ ਦਿੱਤਾ। ਦੋ-ਚਾਰ ਮਿੰਟਾਂ ’ਚ ਹੀ ਅਸੀਂ ਲਗਪਗ ਅੱਧੇ ਘੰਟੇ ਤੋਂ ਮਾਨਸਿਕ ਤਸੀਹੇ ਸਹਿ ਰਹੇ ਆਪਣੇ ਮਾਪਿਆਂ ਨੂੰ ਇਕ ਵੱਡੇ ਸਦਮੇ ਅਤੇ ਹੋਣ ਵਾਲੀ ਲੁੱਟ ਤੋਂ ਬਚਾਅ ਲਿਆ। ਅੱਧੀ ਛੁੱਟੀ ਖ਼ਤਮ ਹੋ ਚੁੱਕੀ ਸੀ ਪਰ ਮੇਰਾ ਮਨ ਭਟਕਣ ਲੱਗ ਪਿਆ। ਵਿਦਿਆਰਥੀਆਂ ਨੂੰ ਚੁੱਪ ਕਰ ਕੇ ਬੈਠ ਜਾਣ ਦੀ ਹਦਾਇਤ ਦੇ ਕੇ ਮੈਂ ਫਿਰ ਤੋਂ ਘਰ ਫੋਨ ਮਿਲਾ ਲਿਆ। ਹੁਣ ਮੇਰੇ ਮਾਪੇ ਬੜੇ ਹੀ ਹੌਸਲੇ ’ਚ ਸਨ। ਉਨ੍ਹਾਂ ਦੇ ਮਨ ਤੋਂ ਇਕ ਬਹੁਤ ਵੱਡਾ ਬੋਝ ਲਹਿ ਚੁੱਕਾ ਸੀ। ਮੈਂ ਆਪਣੀ ਪਤਨੀ ਨੂੰ ਵੀ ਇਸ ਸਭ ਬਾਰੇ ਜਾਣਕਾਰੀ ਦੇ ਦਿੱਤੀ ਸੀ। ਜਦ ਇਸ ਗੱਲ ਦਾ ਸਾਰੇ ਸਹਿ-ਕਰਮੀਆਂ ਨੂੰ ਪਤਾ ਲੱਗਿਆ ਤਾਂ ਉਹ ਹੋਰ ਵੀ ਤੱਥ ਸਾਂਝੇ ਕਰਨ ਲੱਗ ਪਏ। ਇਹ ਠੱਗ ਪਰਿਵਾਰਕ ਜਾਣਕਾਰੀ ਲੈ ਕੇ ਵਿਦੇਸ਼ ਗਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਡਰਾ-ਧਮਕਾ ਕੇ ਅਜਿਹੀਆਂ ਫਿਰੌਤੀਆਂ ਵਸੂਲ ਕਰਦੇ ਹਨ। ਦਿਨ-ਰਾਤ ਦਾ ਫ਼ਰਕ ਅਤੇ ਸੁੱਤੇ ਹੋਣ ਕਾਰਨ ਕਈ ਵਾਰ ਬੱਚੇ ਅਤੇ ਰਿਸ਼ਤੇਦਾਰ ਵੀ ਫੋਨ ਨਹੀਂ ਚੁੱਕਦੇ ਹਨ। ਮਾਪੇ ਇਨ੍ਹਾਂ ਦੇ ਚੁੰਗਲ ’ਚ ਆਸਾਨੀ ਨਾਲ ਫਸ ਜਾਂਦੇ ਹਨ। ਸਵੇਰ ਨੂੰ ਜਦ ਅਸਲੀਅਤ ਪਤਾ ਲੱਗਦੀ ਹੈ ਤਾਂ ਉਦੋਂ ਨੂੰ ਤਾਂ ਚਿੜੀਆਂ ਖੇਤ ਚੁਗ ਚੁੱਕੀਆਂ ਹੁੰਦੀਆਂ ਹਨ। ਮੈਨੂੰ ਆਪਣੇ ਮਾਪਿਆਂ ’ਤੇ ਇਹੀ ਗੁੱਸਾ ਆ ਰਿਹਾ ਸੀ ਕਿ ਕੀ ਉਨ੍ਹਾਂ ਨੂੰ ਮੇਰੇ ’ਤੇ ਯਕੀਨ ਨਹੀਂ ਹੈ? ਕੀ ਮੈਂ ਦੋ ਜਵਾਨ ਬੇਟੀਆਂ ਦਾ ਬਾਪ ਹੋ ਕੇ ਵੀ ਅਜਿਹਾ ਘਟੀਆ ਕੰਮ ਕਰ ਸਕਦਾ ਹਾਂ? ਉਨ੍ਹਾਂ ਦੇ ਇਸ ਤਰ੍ਹਾਂ ਦਾ ਵਿਵਹਾਰ ਕਰਨ ਕਾਰਨ ਮੇਰਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ। ਜੋ ਜਵਾਬ ਮੈਨੂੰ ਮਿਲਿਆ, ਉਹ ਮੈਂ ਦੱਸਦਾ ਹਾਂ। “ਪੁੱਤ, ਸਾਨੂੰ ਤੇਰੇ ’ਤੇ ਤਾਂ ਪੂਰਾ ਯਕੀਨ ਹੈ ਪਰ ਤੇਰੇ ਵਿਰੋਧੀਆਂ ’ਤੇ ਨਹੀਂ। ਉਹ ਤੈਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।” ਪਿਤਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਮੇਰਾ ਆਪਣੇ ਮਾਪਿਆਂ ’ਤੇ ਆਇਆ ਗੁੱਸਾ ਠੰਢਾ ਪੈ ਗਿਆ। ਉਂਜ ਮੇਰਾ ਸੁਭਾਅ ਰਿਹਾ ਹੈ ਕਿ ਜਿੱਥੇ ਕਿਤੇ ਵੀ ਕੋਈ ਗ਼ਲਤ ਕੰਮ ਹੋ ਰਿਹਾ ਹੋਵੇ ਤਾਂ ਮੈਂ ਉਸ ਦਾ ਸਦਾ ਵਿਰੋਧ ਕਰਦਾ ਹਾਂ। ਭਾਵੇਂ ਮੇਰਾ ਸਕਾ ਵੀ ਹੋਵੇ, ਮੈਂ ਅੜ ਜਾਂਦਾ ਹਾਂ। ਜੇ ਕਿਤੇ ਇਹ ਧੱਕਾ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੋਵੇ ਤਾਂ ਮੇਰਾ ਖ਼ੂਨ ਖੌਲ਼ ਉੱਠਦਾ ਹੈ। ਆਪਾ ਭੁੱਲ ਕੇ ਮੈਂ ਧੱਕੇਸ਼ਾਹੀ ਸਹਿ ਰਹੀ ਧਿਰ ਦੇ ਹੱਕ ’ਚ ਡਟ ਜਾਂਦਾ ਹਾਂ। ਉਦੋਂ ਮੈਨੂੰ ਆਪਣੇ-ਆਪ ਦੀ ਭੋਰਾ ਵੀ ਪਰਵਾਹ ਨਹੀਂ ਰਹਿੰਦੀ। ਮੈਂ ਆਪਣੇ ਹੀ ਮਹਿਕਮੇ ਦੇ ਪੱਖਪਾਤੀ ਅਫ਼ਸਰਾਂ ਅਤੇ ਉਨ੍ਹਾਂ ਦੇ ਚਮਚਿਆਂ ਵਿਰੁੱਧ ਡਟ ਕੇ ਲੜਿਆ ਵੀ ਹਾਂ। ਦੋ ਵਿਭਾਗਾਂ ਦੀ ਆਪਸੀ ਟੱਕਰ ਕਾਰਨ ਹੋ ਰਹੀ ਮੁਲਾਜ਼ਮਾਂ ਦੀ ਖੱਜਲ-ਖੁਆਰੀ ਦਾ ਵਿਰੋਧ ਕਰਨ ਕਾਰਨ ਤਾਂ ਕਿਸਾਨ ਮੋਰਚੇ ਦੇ ਆਗੂਆਂ ਦੇ ਹੁਕਮ ’ਤੇ ਮੈਂ ਇਕ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਵੀ ਬਣ ਗਿਆ ਸਾਂ। ਮੈਨੂੰ ਅੱਜ ਵੀ ਮਾਣ ਹੈ ਕਿ ਮੈਂ ਇਕ ਆਗੂ ਦੀ ਤਰ੍ਹਾਂ ਲੜਿਆ ਸਾਂ। ਬਾਅਦ ’ਚ ਕਮਜ਼ੋਰ ਅਖਵਾਉਂਦਾ ਮੁਲਾਜ਼ਮ ਵਰਗ ਸ਼ੇਰ ਬਣ ਕੇ ਸਰਕਾਰਾਂ ਅਤੇ ਅਫ਼ਸਰਸ਼ਾਹੀ ਨੂੰ ਟੱਕਰਿਆ। ਕਈ ਵੱਡੇ-ਵੱਡੇ ਤਤਕਾਲੀ ਮੰਤਰੀਆਂ, ਮੁੱਖ-ਮੰਤਰੀਆਂ ਅਤੇ ਕੇਂਦਰੀ ਨੇਤਾਵਾਂ ਦੀਆਂ ਗ਼ਲਤ ਨੀਤੀਆਂ

ਮੇਰਾ ਤੇ ਮੇਰੇ ਪਰਿਵਾਰ ਦਾ ਨੌਸਰਬਾਜ਼ਾਂ ਤੋਂ ਮਸਾਂ ਹੋਇਆ ਬਚਾਅ Read More »

ਤਾਰਿਆਂ ਦੀ ਚਾਦਰ/ਜੈਸਮੀਨ ਕੌਰ ਸੰਧੂ

ਕੁਝ ਦਿਨਾਂ ਤੋਂ ਮੌਸਮ ’ਚ ਥੋੜ੍ਹੀ ਤਬਦੀਲੀ ਆਈ ਸੀ। ਬੇਮੌਸਮੀ ਬਰਸਾਤ ਕਰਕੇ ਮੌਸਮ ਕੁਝ ਠੰਢਾ ਹੋ ਗਿਆ ਸੀ। ਬੇਅੰਤ ਨੂੰ ਇਹ ਬਦਲਦੀ ਰੁੱਤ ਤੇ ਤਿਉਹਾਰਾਂ ਦੇ ਦਿਨ ਬਹੁਤ ਪਸੰਦ ਨੇ। ਇਨ੍ਹਾਂ ਦਿਨਾਂ ਦੀ ਤਿੱਖੀ ਧੁੱਪ ਤੇ ਠੰਢੀ ਹਵਾ ਅਕਸਰ ਮਨ ਨੂੰ ਸਕੂਨ ਦਿੰਦੀ ਹੈ। ਬੜੇ ਹੀ ਰੌਣਕ ਭਰੇ ਦਿਨ ਨੇ ਜੋ ਬੇਅੰਤ ਨੂੰ ਇੱਕ ਅਨੋਖੀ ਊਰਜਾ ਦਿੰਦੇ ਨੇ। ਦੀਵਾਲੀ ਨੇੜੇ ਹੋਣ ਕਰਕੇ ਬੇਅੰਤ ਕਈ ਦਿਨਾਂ ਤੋਂ ਡੂੰਘੀ ਸਾਫ਼-ਸਫ਼ਾਈ ਵਿੱਚ ਮਸਰੂਫ਼ ਹੈ। ਉਸ ਨੇ ਘਰ ਦੀ ਹਰ ਇੱਕ ਚੀਜ਼ ਨੂੰ ਬੜੀ ਰੀਝ ਨਾਲ ਸਾਫ਼ ਕਰਕੇ ਸਜਾਇਆ ਹੈ। ਪਿਛਲੇ ਕਿੰਨੇ ਹੀ ਦਿਨਾਂ ਤੋਂ ਉਸ ਨੇ ਆਪਣੇ ਆਪ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਅੱਜ ਕੰਮ ਕੁਝ ਘੱਟ ਹੋਣ ਕਰਕੇ, ਉਹ ਸ਼ਾਮ ਨੂੰ ਵਰਾਂਡੇ ’ਚ ਆਰਾਮ ਕਰਨ ਲਈ ਬੈਠ ਗਈ। ਅਚਾਨਕ ਬੇਅੰਤ ਦਾ ਧਿਆਨ ਅਕਾਸ਼ ਵੱਲ ਗਿਆ। ਅੱਜ ਆਕਾਸ਼ ਨੀਲਾ ਹੋਣ ਕਰਕੇ ਚੰਦ ਛੇਤੀ ਨਜ਼ਰੀਂ ਆਉਣ ਲੱਗ ਪਿਆ ਸੀ। ਬੇਅੰਤ ਨੂੰ ਅੱਜ ਆਪਣੀ ਸਿਹਤ ਵੀ ਨਾਸਾਜ਼ ਲੱਗ ਰਹੀ ਸੀ ਤੇ ਉਹ ਛੇਤੀ ਹੀ ਸੌਣ ਚਲੀ ਗਈ। ਉਸ ਦਾ ਧਿਆਨ ਪਤਾ ਨਹੀਂ ਕਿਉਂ ਚੰਦ ਵੱਲ ਹੀ ਜਾ ਰਿਹਾ ਸੀ। ਬੇਅੰਤ ਉੱਠੀ ਤੇ ਆਪਣਾ ਸਿਰਹਾਣਾ ਚੁੱਕ ਕੇ ਉੱਪਰ ਛੱਤ ਉੱਤੇ ਦੌੜੀ-ਦੌੜੀ ਗਈ। ਛੱਤ ’ਤੇ ਮੰਜਾ ਡਾਹਿਆ ਤੇ ਅੰਬਰ ਵੱਲ ਮੂੰਹ ਕਰਕੇ ਪੈ ਗਈ। ਉਸ ਨੂੰ ਚੰਦ ਅੱਜ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਤੇ ਉਹ ਟਿਕ-ਟਿਕੀ ਲਾ ਕੇ ਅੰਬਰ ਵੱਲ ਦੇਖਣ ਲੱਗੀ। ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਤਾਰਿਆਂ ਦੀ ਚਾਦਰ ਨੇ ਉਸ ਨੂੰ ਢੱਕ ਲਿਆ ਹੋਵੇ ਤੇ ਜਿਵੇਂ ਉਸ ਦੀ ਸਾਰੀ ਥਕਾਵਟ ਹੀ ਆਕਾਸ਼ ਵੱਲ ਉੱਡ ਗਈ ਹੋਵੇ। ਉਹ ਤਾਰਿਆਂ ਦੀ ਚਾਦਰ ਲਪੇਟ ਕੇ ਝੱਟ ਹੀ ਸੌਂ ਗਈ। ਸੰਪਰਕ: 95012-00147 *** ਚਾਹ ਪਾਣੀ ਕਮਲੇਸ਼ ਭਾਰਤੀ ‘‘ਸਰ…’’ ‘‘ਹਾਂ, ਗੱਲ ਕੀ ਹੈ?’’ ‘‘ਸਰ, ਉਹ ਅਧਿਕਾਰੀ ਦਲਿਤ ਵਿਦਿਆਰਥੀਆਂ ਦਾ ਵਜ਼ੀਫ਼ਾ ਪਾਸ ਕਰਨ ਲਈ ਪ੍ਰਤੀ ਵਿਦਿਆਰਥੀ ਪੈਸੇ ਮੰਗ ਰਿਹਾ ਹੈ।’’ ‘‘ਇਸ ਦੀ ਕੋਈ ਲੋੜ ਨਹੀਂ।’’ ‘‘ਫਿਰ ਬਿੱਲ ਪਾਸ ਨਹੀਂ ਹੋਵੇਗਾ, ਜਨਾਬ!’’ ‘‘ਨਾ ਹੋਵੇ। ਉਹਨੂੰ ਕਹੋ ਜੋ ਵੀ ਔਬਜੈਕਸ਼ਨ ਲਾਉਣਾ ਹੈ, ਲਾ ਦੇਵੇ!’’ ਉਹ ਮੇਰਾ ਸੁਨੇਹਾ ਲੈ ਕੇ ਦਫ਼ਤਰ ਦੇ ਅੰਦਰ ਚਲਾ ਗਿਆ। ਕੁਝ ਪਲਾਂ ਬਾਅਦ ਵਾਪਸ ਆਇਆ। ‘‘ਸਰ, ਉਹ ਕਹਿੰਦੇ ਹਨ, ਚਲੋ, ਪ੍ਰਤੀ ਵਿਦਿਆਰਥੀ ਨਾ ਸਹੀ, ਘੱਟੋ ਘੱਟ ਵਧੀਆ ਚਾਹ-ਪਾਣੀ ਜੋਗੇ ਪੈਸੇ ਹੀ ਦੇ ਦਿਓ।’’ ‘‘ਕਹਿ ਦਿਓ ਕਿ ਛੇਤੀ ਪ੍ਰਬੰਧ ਕਰਕੇ ਦੱਸਦੇ ਹਾਂ।’’ ਉਹ ਸੁਨੇਹਾ ਦੇ ਆਇਆ। ਫਿਰ ਮੈਂ ਉਸ ਨੂੰ ਆਪਣੀ ਬਾਈਕ ਦੇ ਪਿੱਛੇ ਬਿਠਾਇਆ ਅਤੇ ਆਪਣੀ ਜਾਣ-ਪਛਾਣ ਵਾਲੇ ਮਿੱਤਰ ਅਫਸਰ ਕੋਲ ਪਹੁੰਚ ਗਿਆ। ਅਫਸਰ ਨੇ ਮੇਰਾ ਸੁਆਗਤ ਕੀਤਾ ਅਤੇ ਚਾਹ-ਪਾਣੀ ਲਈ ਪੁੱਛਿਆ ਤਾਂ ਮੈਂ ਕਿਹਾ ਕਿ ਮੈਂ ਚਾਹ-ਪਾਣੀ ਤਾਂ ਜ਼ਰੂਰ ਪੀਵਾਂਗਾ, ਪਰ ਪਹਿਲਾਂ ਆਪਣੇ ਅਧਿਕਾਰੀ ਨੂੰ ਵੀ ਬੁਲਾ ਲਓ। ‘‘ਕਿਉਂ?’’ ‘‘ਕਿਉਂਕਿ ਉਨ੍ਹਾਂ ਨੇ ਮੈਨੂੰ ਚਾਹ-ਪਾਣੀ ਪਿਆਉਣ ਲਈ ਕਿਹਾ ਹੈ। ਸੋਚਿਆ, ਜਦੋਂ ਤੁਸੀਂ ਮੈਨੂੰ ਪੀਣ ਲਈ ਬੁਲਾਉਗੇ, ਮੈਂ ਉਨ੍ਹਾਂ ਨੂੰ ਵੀ ਪਿਲਾ ਦੇਵਾਂਗਾ! ਮੇਰੇ ਕੋਲ ਇੰਨੇ ਪੈਸੇ ਕਿੱਥੇ ਹਨ ਕਿ ਦਲਿਤ ਵਿਦਿਆਰਥੀਆਂ ਦੇ ਪੈਸੇ ਕੱਟ ਕੇ ਅਫਸਰ ਨੂੰ ਚਾਹ ਪਿਆ ਸਕਾਂ?’’ ਉਹ ਮਿੱਤਰ ਅਫਸਰ ਬਹੁਤ ਹੱਸੇ ਅਤੇ ਸਾਰਾ ਮਾਮਲਾ ਸਮਝ ਗਏ। ਤੁਰੰਤ ਉਸ ਅਧਿਕਾਰੀ ਨੂੰ ਫੋਨ ਕਰਕੇ ਬੁਲਾ ਲਿਆ। ਉਹ ਮੈਨੂੰ ਤਾਂ ਪਛਾਣਦਾ ਨਹੀਂ ਸੀ, ਪਰ ਕਲਰਕ ਨੂੰ ਦੇਖ ਕੇ ਕੁਝ ਹੈਰਾਨ ਹੋਇਆ। ‘‘ਹਾਂ ਬਈ, ਇਹ ਪ੍ਰਿੰਸੀਪਲ ਸਾਹਿਬ ਚਾਹ-ਪਾਣੀ ਪਿਆਉਣ ਮੇਰੇ ਕੋਲ ਆਏ ਹਨ! ਦੱਸ, ਚਾਹ ਮੰਗਵਾਵਾਂ?’’ ਅਧਿਕਾਰੀ ਹੱਥ ਜੋੜ ਕੇ ਖੜ੍ਹਾ ਸੀ, ‘‘ਨਹੀਂ ਸਰ! ਚਾਹ ਤੋਂ ਬਿਨਾਂ ਹੀ ਠੀਕ ਹਾਂ।’’ ‘‘ਫਿਰ ਦਫ਼ਤਰ ਜਾ ਕੇ ਇਨ੍ਹਾਂ ਨੂੰ ਚਾਹ-ਪਾਣੀ ਪਿਆਓ ਅਤੇ ਇਨ੍ਹਾਂ ਦੇ ਬਿੱਲ ਪਾਸ ਕਰ ਦਿਓ।’’ ਅਧਿਕਾਰੀ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ ਤੇ ਸਿਰ ਝੁਕਾ ਕੇ ਬਾਹਰ ਚਲਾ ਗਿਆ। ਸੰਪਰਕ: 94160-47075 * * * ਬਰਾਬਰ ਵੰਡ ਬਲਜਿੰਦਰ ਸਿੰਘ ਫਾਜ਼ਿਲਕਾ ਪ੍ਰੋਫੈਸਰ ਗੁਪਤਾ ਅੱਜ ਬਹੁਤ ਪ੍ਰੇਸ਼ਾਨ ਸਨ। ਬੱਚਿਆਂ ਨੂੰ ਕਲਾਸ ਵਿੱਚ ਪੜ੍ਹਾਉਂਦੇ ਸਮੇ ਉਨ੍ਹਾਂ ਦਾ ਮਨ ਵਾਰ ਵਾਰ ਭਟਕ ਕੇ ਕੱਲ੍ਹ ਵਾਲੀ ਘਟਨਾ ਵੱਲ ਚੱਲਿਆ ਜਾਂਦਾ ਸੀ। ਘਟਨਾ ਕੋਈ ਵੱਡੀ ਵੀ ਨਹੀਂ ਸੀ, ਪਰ ਕਈ ਵਾਰ ਮਾਮੂਲੀ ਜਿਹੀ ਗੱਲ ਵੀ ਵਿਅਕਤੀ ਉੱਤੇ ਕਿੰਨਾ ਅਸਰ ਪਾਉਂਦੀ ਹੈ, ਇਹ ਸੋਚਦੇ ਸੋਚਦੇ ਪ੍ਰੋਫੈਸਰ ਗੁਪਤਾ ਹੋਰ ਪ੍ਰੇਸ਼ਾਨ ਹੋ ਰਹੇ ਸਨ। ਉਨ੍ਹਾਂ ਕਈ ਵਾਰ ਸਿਰ ਛੰਡਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ, ਪਰ ਮਨ ਦੇ ਵਿਚਾਰਾਂ ਨੇ ਉਨ੍ਹਾਂ ਦਾ ਧਿਆਨ ਭਟਕਾਈ ਰੱਖਿਆ। ਅਸਲ ਵਿੱਚ ਪ੍ਰੋ. ਗੁਪਤਾ ਦਾ ਪੂਰਾ ਨਾਂ ਤਰੁਣ ਗੁਪਤਾ ਸੀ ਅਤੇ ਉਹ ਆਪਣਾ ਨਾਂ ਟੀ. ਗੁਪਤਾ ਲਿਖਦੇ ਸਨ। ਇਸ ਤੋਂ ਇਲਾਵਾ ਕਾਲਜ ਦੇ ਦੋ ਹੋਰ ਪ੍ਰੋਫੈਸਰ ਮਨਜੀਤ ਸਿੰਘ ਪੰਜਾਬੀ ਵਿਸ਼ਾ ਅਤੇ ਪ੍ਰੋ. ਆਰ.ਕੇ. ਸ਼ਰਮਾ ਇਤਿਹਾਸ ਪੜ੍ਹਾਉਂਦੇ ਸਨ। ਕਾਲਜ ਵਿੱਚ ਭਾਵੇਂ ਹੋਰ ਵੀ ਸਟਾਫ ਸੀ, ਪਰ ਇਹ ਤਿੰਨੇ ਗੂੜ੍ਹੇ ਦੋਸਤ ਸਨ। ਇਨ੍ਹਾਂ ਨੇ ਆਪਣੀ ਦੋਸਤੀ ਵਿੱਚ ਫ਼ੈਸਲਾ ਕੀਤਾ ਸੀ ਕਿ ਉਹ ਜਿੱਥੇ ਵੀ ਜਾਣਗੇ, ਖ਼ਰਚਣਗੇ ਉਸ ਦਾ ਪੂਰਾ ਹਿਸਾਬ ਰੱਖਣਗੇ ਅਤੇ ਖ਼ਰਚਾ ਸਾਰਿਆਂ ਵਿੱਚ ਬਰਾਬਰ ਵੰਡਿਆ ਜਾਵੇਗਾ। ਕੋਈ ਕਿਸੇ ਦਾ ਹੱਕ ਨਹੀਂ ਰੱਖੇਗਾ। ਪਰ ਕੱਲ੍ਹ ਬਾਅਦ ਦੁਪਹਿਰ ਖਾਲੀ ਸਮੇਂ ਵਿੱਚ ਪ੍ਰੋ. ਮਨਜੀਤ ਸਿੰਘ ਵੱਲੋਂ ਚਾਹ ਪੀਣ ਦੀ ਪ੍ਰਗਟ ਕੀਤੀ ਇੱਛਾ ਕਾਰਨ ਉਹ ਤਿੰਨੇ ਕਾਲਜ ਦੀ ਕੰਟੀਨ ਤੋਂ ਚਾਹ ਪੀਣ ਚਲੇ ਗਏ। ‘‘ਤਿੰਨ ਕੱਪ ਚਾਹ, ਵਧੀਆ ਜਿਹੀ ਬਈ!’’ ਪ੍ਰੋ. ਮਨਜੀਤ ਸਿੰਘ ਨੇ ਬੈਠਦਿਆਂ ਹੀ ਆਰਡਰ ਦਿੱਤਾ ਅਤੇ ਉਹ ਗੱਲੀਂ ਰੁੱਝ ਗਏ। ਕੁਝ ਸਮੇਂ ਬਾਅਦ ਕੰਟੀਨ ਦਾ ਲੜਕਾ ਤਿੰਨ ਕੱਪ ਚਾਹ ਅਤੇ ਇੱਕ ਪੈਕਟ ਬਿਸਕੁਟ ਰੱਖ ਗਿਆ। ‘‘ਬਈ, ਬਿਸਕੁਟਾਂ ਦਾ ਤਾਂ ਅਸੀਂ ਆਰਡਰ ਦਿੱਤਾ ਹੀ ਨਹੀਂ,’’ ਪ੍ਰੋ. ਸ਼ਰਮਾ ਨੇ ਕਿਹਾ। ‘‘ਕੋਈ ਨਹੀਂ ਪ੍ਰੋਫੈਸਰ ਸਾਹਿਬ! ਖਾ ਲਉ, ਖੁੱਲ੍ਹੇ ਪੈਸਿਆਂ ਦਾ ਰੌਲਾ ਪੈਂਦਾ ਹੈ,’’ ਕੰਟੀਨ ਵਾਲੇ ਨੇ ਉੱਚੀ ਦੇਣੀ ਕਿਹਾ। ਉਨ੍ਹਾਂ ਅਣਮੰਨੇ ਮਨ ਨਾਲ ਚਾਹ ਨਾਲ ਬਿਸਕੁਟ ਖਾ ਲਏ ਅਤੇ ਪ੍ਰੋ. ਮਨਜੀਤ ਸਿੰਘ ਨੇ ਬਿੱਲ ਪੁੱਛਿਆ ਅਤੇ ਕੰਟੀਨ ਵਾਲੇ ਦੇ ਕਹਿਣ ’ਤੇ ਪੰਜਾਹ ਰੁਪਏ ਦੇ ਦਿੱਤੇ। ਕੰਟੀਨ ਵਾਲੇ ਨੇ ਕਿਹਾ, ‘‘ਪ੍ਰੋਫੈਸਰ ਸਾਹਿਬ, ਅੱਜਕੱਲ੍ਹ ਭਾਨ ਦੀ ਬੜੀ ਸਮੱਸਿਆ ਹੈ। ਖੁੱਲ੍ਹੇ ਪੈਸੇ ਦੇਣੇ ਮੁਸ਼ਕਲ ਹੁੰਦੇ ਹਨ, ਇਸ ਕਰਕੇ ਵਾਧਾ ਘਾਟਾ ਕਰ ਲਈਦਾ ਹੈ।’’ ਹੁਣ ਇਹ ਹੀ ਪੰਜਾਹ ਰੁਪਏ ਪ੍ਰੋਫੈਸਰਾਂ ਦੇ ਅਸੂਲ ਅੱਗੇ ਮੁਸ਼ਕਲ ਬਣ ਗਏ ਕਿ ਹੁਣ ਇਹ ਪੰਜਾਹ ਰੁਪਏ ਕਿਵੇਂ ਵੰਡੇ ਜਾਣ? ਪ੍ਰੋ. ਗੁਪਤਾ ਨੇ ਆਪਣੀ ਜੇਬ੍ਹ ਵਿੱਚੋਂ ਸਤਾਰਾਂ ਰੁਪਏ ਪ੍ਰੋਫੈਸਰ ਮਨਜੀਤ ਸਿੰਘ ਨੂੰ ਦੇਣ ਲਈ ਕੱਢੇ ਅਤੇ ਪ੍ਰੋਫੈਸਰ ਮਨਜੀਤ ਸਿੰਘ ਨੇ ਨਾਂਹ ਨਾਂਹ ਕਰਦਿਆਂ ਰੁਪਏ ਫੜ ਲਏ। ਪ੍ਰੋ. ਸ਼ਰਮਾ ਨੇ ਵੀ ਇਸ ਤਰ੍ਹਾਂ ਸਤਾਰਾਂ ਰੁਪਏ ਦੇ ਦਿੱਤੇ ਅਤੇ ਇਹ ਗੱਲ ਹੀ ਕੱਲ੍ਹ ਦੀ ਪ੍ਰੋ. ਗੁਪਤਾ ਨੂੰ ਪ੍ਰੇਸ਼ਾਨ ਕਰ ਰਹੀ ਸੀ। ਹੁਣ ਇਹ ਗੱਲ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਸੀ ਕਿ ਪ੍ਰੋ. ਗੁਪਤਾ ਨੂੰ ਅੰਦਰੋਂ ਇੱਕ ਰੁਪਇਆ ਵੱਧ ਦੇਣ ਦਾ ਦੁੱਖ ਸੀ ਜਾਂ ਸੱਚਮੁੱਚ ਬਰਾਬਰ ਵੰਡ ਦਾ ਸਿਧਾਂਤ ਹੀ ਗੁਪਤਾ ਜੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਹ ਪੂਰਾ ਜ਼ੋਰ ਲਗਾ ਕੇ ਇਸ ਵੰਡ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ, ਪਰ ਅੰਦਰੋਂ ਉਨ੍ਹਾਂ ਦਾ ਮਨ ਮੰਨ ਨਹੀਂ ਰਿਹਾ ਸੀ। ਉਨ੍ਹਾਂ ਨੂੰ ਕਦੇ ਲੱਗਦਾ ਕਿ ਹੁਣ ਤੱਕ ਪ੍ਰਾਪਤ ਕੀਤਾ ਉਨ੍ਹਾਂ ਦਾ ਗਿਆਨ ਅਧੂਰਾ ਹੈ। ਉਹ ਸੋਚਦੇ, ਕਿਵੇਂ ਪ੍ਰੋ. ਮਨਜੀਤ ਸਿੰਘ ਨੇ ਬਰਾਬਰ ਵੰਡ ਵਿੱਚੋਂ ਇੱਕ ਰੁਪਇਆ ਵੱਧ ਮੁਨਾਫ਼ਾ ਖੱਟ ਲਿਆ। ਮੰਨ ਲਵੋ ਕਿ ਅਗਵਾਈ ਕਰਨ ਵਾਲੀ ਜਮਾਤ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਜਿਹਾ ਹੀ ਵੱਧ ਲੈ ਜਾਵੇ ਤਾਂ ਉਹ

ਤਾਰਿਆਂ ਦੀ ਚਾਦਰ/ਜੈਸਮੀਨ ਕੌਰ ਸੰਧੂ Read More »

ਬਿਸ਼ਨੋਈ ਗੈਂਗ ਵਲੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 8 ਨਵੰਬਰ – ਲਾਰੈਂਸ ਬਿਸ਼ਨੋਈ ਗੈਂਗ ਬਿਹਾਰ ਦੇ ਆਜ਼ਾਦ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਵੀਰਵਾਰ ਨੂੰ ਦਿੱਲੀ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ। ਕਨਾਟ ਪਲੇਸ ਥਾਣੇ ਵਿੱਚ ਸ਼ਿਕਾਇਤ ਦਰਜ ਯਾਦਵ ਦੇ ਪੀਏ ਮੁਹੰਮਦ ਸਦੀਕ ਆਲਮ ਨੇ ਕਨਾਟ ਪਲੇਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਸਵੇਰੇ ਉਸ ਦੇ ਮੋਬਾਈਲ ਫੋਨ ‘ਤੇ ਦੋ ਸੁਨੇਹੇ ਆਏ, ਜਿਸ ‘ਚ ਭੇਜਣ ਵਾਲੇ ਨੇ ਬਿਸ਼ਨੋਈ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਦਿਆਂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਆਲਮ ਨੇ ਕਿਹਾ ਕਿ ਪਹਿਲਾ ਮੈਸੇਜ ਦੁਪਹਿਰ 2.25 ‘ਤੇ ਮਿਲਿਆ ਸੀ ਜਦਕਿ ਦੂਜਾ ਸਵੇਰੇ 9.49 ‘ਤੇ ਮਿਲਿਆ ਸੀ। ਉਸ ਨੇ ਕਿਹਾ ਕਿ ਉਸ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਾਹਰੁਖ ਖ਼ਾਨ ਨੂੰ ਧਮਕੀ ਮਿਲੀ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਅਣਪਛਾਤੇ ਵਿਅਕਤੀ ਨੇ ਬਦਲੇ ਵਿੱਚ 50 ਲੱਖ ਰੁਪਏ ਦੀ ਮੰਗ ਕੀਤੀ। ਮੁੰਬਈ ਪੁਲਸ ਨੇ ਇਸ ਸਬੰਧ ‘ਚ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਅਤੇ ਵੀਰਵਾਰ ਨੂੰ ਛੱਤੀਸਗੜ੍ਹ ਦੇ ਵਕੀਲ ਫੈਜ਼ਾਨ ਤੋਂ ਪੁੱਛਗਿੱਛ ਕੀਤੀ ਅਤੇ ਉਸ ਨੂੰ ਮੁੰਬਈ ਬੁਲਾਇਆ। ਵਕੀਲ ਦਾ ਕਹਿਣਾ ਹੈ ਕਿ ਉਸ ਦਾ ਫ਼ੋਨ ਪਿਛਲੇ ਹਫ਼ਤੇ ਚੋਰੀ ਹੋ ਗਿਆ ਸੀ ਅਤੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ। ਸਿਵਲ ਲਾਈਨਜ਼ ਰਾਏਪੁਰ ਦੇ ਸਿਟੀ ਐਸਪੀ (ਸੀਐਸਪੀ) ਨੇ ਦੱਸਿਆ ਕਿ ਸ਼ਾਹਰੁਖ ਖ਼ਾਨ ਨੂੰ ਮਾਰਨ ਦੀ ਧਮਕੀ ਦੇ ਮਾਮਲੇ ਵਿੱਚ ਬਾਂਦਰਾ ਪੁਲਿਸ ਵੀਰਵਾਰ ਨੂੰ ਰਾਏਪੁਰ ਪਹੁੰਚੀ। ਪੁਲਿਸ ਨੇ ਫੈਜ਼ਾਨ ਖ਼ਾਨ ਵਾਸੀ ਅਸ਼ੋਕਾ ਇਕਨ ਮੋਵਾ ਤੋਂ ਪੁੱਛਗਿੱਛ ਕੀਤੀ। 2 ਨਵੰਬਰ ਨੂੰ ਉਸ ਨੇ ਖਮਹਾਰਡੀਹ ਪੁਲਿਸ ਸਟੇਸ਼ਨ ‘ਚ ਮੋਬਾਇਲ ਫੋਨ ਗੁੰਮ ਹੋਣ ਦੀ ਸ਼ਿਕਾਇਤ ਦਿੱਤੀ ਸੀ। ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ‘ਤੇ ਧਮਕੀ ਪੁੱਛਗਿੱਛ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਨੂੰ 14 ਨਵੰਬਰ ਨੂੰ ਪੁੱਛਗਿੱਛ ਲਈ ਬਾਂਦਰਾ ਪੁਲਿਸ ਸਟੇਸ਼ਨ ਬੁਲਾਇਆ ਹੈ। ਫੈਜ਼ਾਨ ਦਾ ਕਹਿਣਾ ਹੈ ਕਿ ਇਹ ਉਸ ਦੇ ਖ਼ਿਲਾਫ਼ ਸਾਜ਼ਿਸ਼ ਹੈ। ਈ-ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਅੰਡਰਵਰਲਡ ਡਾਨ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਆਨਲਾਈਨ ਵੇਚਣ ਲਈ ਈ-ਕੰਪਨੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਦਾਊਦ ਇਬਰਾਹਿਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਾਈਬਰ ਪੁਲਿਸ ਨੇ ਇਨ੍ਹਾਂ ਟੀ-ਸ਼ਰਟਾਂ ਨੂੰ ਖਰੀਦਣ ਵਾਲੇ ਗਾਹਕਾਂ ਦੇ ਵੇਰਵੇ ਸਾਰੇ ਸਬੰਧਤ ਪਲੇਟਫਾਰਮਾਂ ਤੋਂ ਮੰਗੇ ਹਨ। ਜਾਂਚ ਲਈ ਵੇਚੇ ਗਏ ਸਾਮਾਨ ਨੂੰ ਜ਼ਬਤ ਕਰਨ ਦੀ ਯੋਜਨਾ ਬਣਾਈ ਗਈ ਹੈ।  

ਬਿਸ਼ਨੋਈ ਗੈਂਗ ਵਲੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ Read More »

1.30 ਕਰੋੜ ਲੋਕਾਂ ਨੂੰ ਅਮਰੀਕਾ ਤੋਂ ਕੱਢਣ ਦੀ ਯੋਜਨਾ

ਨਵੀਂ ਦਿੱਲੀ, 8 ਨਵੰਬਰ – ਡੋਨਾਲਡ ਟਰੰਪ ਨੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਜਿੱਤੀ ਹੈ। ਉਹ ਜਨਵਰੀ ਮਹੀਨੇ ਵਿੱਚ ਆਪਣਾ ਅਹੁਦਾ ਸੰਭਾਲਣਗੇ। ਉਨ੍ਹਾਂ ਆਪਣੀਆਂ ਚੋਣ ਰੈਲੀਆਂ ਵਿੱਚ 100 ਦਿਨਾਂ ਦੀ ਯੋਜਨਾ ਸਾਂਝੀ ਕੀਤੀ। ਟਰੰਪ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿੱਚ ਆਪਣੀਆਂ ਹਮਲਾਵਰ ਨੀਤੀਆਂ ਲਾਗੂ ਕਰਨਗੇ। ਉਹ ਜੋਅ ਬਾਇਡਨ ਪ੍ਰਸ਼ਾਸਨ ਦੇ ਕਈ ਫੈਸਲਿਆਂ ਨੂੰ ਉਲਟਾਉਣ ਦੀ ਤਿਆਰੀ ਕਰ ਰਹੇ ਹਨ। ਟਰੰਪ ਅਰਥਵਿਵਸਥਾ, ਵਿਦੇਸ਼ ਨੀਤੀ ਅਤੇ ਮਹਿੰਗਾਈ ਨੂੰ ਲੈ ਕੇ ਵੱਡੇ ਫ਼ੈਸਲੇ ਲੈਣਗੇ।ਟਰੰਪ ਦੀ ਯੋਜਨਾ ਵਿੱਚ ਪ੍ਰਵਾਸੀਆਂ ਦੇ ਵੱਡੇ ਪੱਧਰ ‘ਤੇ ਦੇਸ਼ ਨਿਕਾਲੇ ਅਤੇ ਵਿਦੇਸ਼ੀ ਸਮਾਨ ‘ਤੇ ਭਾਰੀ ਟੈਰਿਫ ਸ਼ਾਮਲ ਹਨ। ਡੋਨਾਲਡ ਟਰੰਪ ਦੇ ਸਹਿਯੋਗੀ ਇਨ੍ਹੀਂ ਦਿਨੀਂ ਆਰਡਰ ਤਿਆਰ ਕਰਨ ਵਿਚ ਰੁੱਝੇ ਹੋਏ ਹਨ। ਇਹ ਹੁਕਮ ਟਰੰਪ ਦੇ 100 ਦਿਨਾਂ ਦੇ ਏਜੰਡੇ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਡੋਨਾਲਡ ਟਰੰਪ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਅਤੇ ਊਰਜਾ ਨੀਤੀ ‘ਚ ਬਦਲਾਅ ਕਰਨਗੇ। ਟਰੰਪ ਨੇ ਵੱਡੀ ਗਿਣਤੀ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ‘ਚੋਂ ਕੱਢਣ ਦਾ ਵਾਅਦਾ ਕੀਤਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰੰਪ ਇਸ ‘ਤੇ ਪਹਿਲਾਂ ਕੰਮ ਕਰਨਗੇ। ਡੋਨਾਲਡ ਟਰੰਪ 2015 ਤੋਂ ਇਮੀਗ੍ਰੇਸ਼ਨ ‘ਤੇ ਸਖ਼ਤ ਰੁਖ ਅਪਣਾ ਰਹੇ ਹਨ। ਉਸ ਨੇ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 13 ਮਿਲੀਅਨ ਤੋਂ ਵੱਧ ਪ੍ਰਵਾਸੀਆਂ ਨੂੰ ਵੱਡੇ ਪੱਧਰ ‘ਤੇ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ। ਟਰੰਪ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਵਾਲੇ ਪਹਿਲੇ ਵਿਅਕਤੀ ਹੋਣਗੇ। ਡੋਨਾਲਡ ਟਰੰਪ ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ ਵੀ ਬੰਦ ਕਰ ਦੇਣਗੇ। ਕੀਮਤਾਂ ਨੂੰ ਕੰਟਰੋਲ ਟਰੰਪ ਨੇ ਆਪਣੀ ਚੋਣ ਮੁਹਿੰਮ ‘ਚ ਊਰਜਾ ਦੀਆਂ ਕੀਮਤਾਂ ‘ਚ 50 ਫੀਸਦੀ ਤੱਕ ਕਮੀ ਕਰਨ ਦਾ ਵਾਅਦਾ ਕੀਤਾ ਹੈ। 100 ਦਿਨਾਂ ਦੇ ਏਜੰਡੇ ‘ਚ ਟਰੰਪ ਊਰਜਾ ਅਤੇ ਜਲਵਾਯੂ ਵਰਗੇ ਮੁੱਦਿਆਂ ‘ਤੇ ਕੰਮ ਕਰਨਗੇ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ‘ਡਰਿਲ, ਬੇਬੀ, ਡਰਿਲ’ ਦਾ ਨਾਅਰਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਉਹ ਤੇਲ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰਨਗੇ। ਟਰੰਪ ਬਾਇਡਨ ਦੇ ਵਾਤਾਵਰਣ ਨਿਯਮਾਂ ਨੂੰ ਉਲਟਾਉਣ ਦੀ ਵੀ ਤਿਆਰੀ ਕਰ ਰਹੇ ਹਨ। ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਹਰ ਬਾਇਡਨ ਨੀਤੀ ਨੂੰ ਵਾਪਸ ਲੈ ਲਵੇਗਾ ਜੋ ਅਮਰੀਕੀ ਆਟੋ ਵਰਕਰਾਂ ‘ਤੇ ਜ਼ੁਲਮ ਕਰਦੀ ਹੈ। ਇਸ ਤੋਂ ਇਲਾਵਾ ਅਸੀਂ ਬਾਇਡਨ ਦੀ ਜਲਵਾਯੂ ਨੀਤੀ ਨੂੰ ਵੀ ਖ਼ਤਮ ਕਰਾਂਗੇ। ਉਹ ਜਲਵਾਯੂ ਸਬਸਿਡੀਆਂ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ ਤੇਲ, ਗੈਸ ਅਤੇ ਕੋਲਾ ਉਤਪਾਦਕਾਂ ਨੂੰ ਟੈਕਸ ਛੋਟ ਦਿੱਤੀ ਜਾਵੇਗੀ ਤਾਂ ਜੋ ਅਮਰੀਕੀ ਬਾਜ਼ਾਰ ‘ਚ ਈਂਧਨ ਦੀਆਂ ਕੀਮਤਾਂ ਨੂੰ ਘੱਟ ਕੀਤਾ ਜਾ ਸਕੇ। ਹਮਲਾਵਰ ਵਿਦੇਸ਼ ਨੀਤੀ ਆਪਣੇ 100 ਦਿਨਾਂ ਦੇ ਏਜੰਡੇ ਵਿੱਚ ਟਰੰਪ ਨੇ ਅਮਰੀਕਾ ਨੂੰ ਤਰਜੀਹ ਦੇਣ ਵਾਲੀ ਵਿਦੇਸ਼ ਨੀਤੀ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹ ਅਹੁਦਾ ਸੰਭਾਲਣ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਖ਼ਤਮ ਕਰ ਦੇਣਗੇ। ਹਾਲਾਂਕਿ, ਸਮਾਂ ਹੀ ਦੱਸੇਗਾ। ਪਰ ਟਰੰਪ ਯੂਕਰੇਨ ਨੂੰ ਵਿੱਤੀ ਸਹਾਇਤਾ ਦੇਣ ਦੇ ਪੱਖ ਵਿੱਚ ਨਹੀਂ ਹਨ। ਟਰੰਪ ਨੇ ਨਾਟੋ ਨੂੰ ਆਰਥਿਕ ਸਹਿਯੋਗ ਨਾ ਦੇਣ ਵਾਲੇ ਦੇਸ਼ਾਂ ਨੂੰ ਵੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੇਸ਼ ਲੋੜੀਂਦਾ ਯੋਗਦਾਨ ਨਹੀਂ ਦਿੰਦਾ ਤਾਂ ਅਮਰੀਕਾ ਉਸ ਦੀ ਰੱਖਿਆ ਨਹੀਂ ਕਰੇਗਾ। ਟਰੰਪ ਇਸ ਦਿਸ਼ਾ ‘ਚ ਕੁਝ ਵੱਡੇ ਕਦਮ ਵੀ ਚੁੱਕ ਸਕਦੇ ਹਨ। ਬਾਇਡਨ ਦੇ ਫ਼ੈਸਲਿਆਂ ਨੂੰ ਉਲਟਾਉਣਾ ਟਰੰਪ ਦੇ 100 ਦਿਨਾਂ ਦੇ ਏਜੰਡੇ ਵਿੱਚ ਬਾਇਡਨ ਦੇ ਫ਼ੈਸਲਿਆਂ ਨੂੰ ਉਲਟਾਉਣਾ ਸ਼ਾਮਲ ਹੈ। ਉਹ ਟਰਾਂਸਜੈਂਡਰ ਨੌਜਵਾਨਾਂ ਲਈ ਸੁਰੱਖਿਆ ਵਾਪਸ ਲੈ ਲਵੇਗਾ। ਕਿਹਾ ਜਾ ਰਿਹਾ ਹੈ ਕਿ ਟਰੰਪ ਆਪਣੇ ਪਿਛਲੇ ਕਾਰਜਕਾਲ ਦੀਆਂ ਅਧੂਰੀਆਂ ਯੋਜਨਾਵਾਂ ‘ਤੇ ਕੰਮ ਮੁੜ ਸ਼ੁਰੂ ਕਰਨਗੇ। ਟਰੰਪ ਨੇ ਵੈਕਸੀਨ ਦੇ ਆਦੇਸ਼ਾਂ ਨੂੰ ਉਤਸ਼ਾਹਿਤ ਕਰਨ ਵਾਲੇ ਸਕੂਲਾਂ ਨੂੰ ਸੰਘੀ ਫੰਡਾਂ ਵਿੱਚ ਕਟੌਤੀ ਕਰਨ ਦੀ ਧਮਕੀ ਵੀ ਦਿੱਤੀ ਹੈ। ਜੈਕ ਸਮਿਥ ‘ਤੇ ਕਾਰਵਾਈ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ 100 ਦਿਨਾਂ ਵਿੱਚ ਵਿਸ਼ੇਸ਼ ਵਕੀਲ ਜੈਕ ਸਮਿਥ ਨੂੰ ਬਰਖਾਸਤ ਕਰ ਦੇਣਗੇ। ਜੈਕ ਨੇ ਟਰੰਪ ਖਿਲਾਫ ਦੋ ਮਾਮਲੇ ਦਰਜ ਕਰਵਾਏ ਸਨ। ਟਰੰਪ ਨੇ ਮਾਮਲੇ ਵਿੱਚ ਸ਼ਾਮਲ ਹੋਰ ਜੱਜਾਂ ਅਤੇ ਸਰਕਾਰੀ ਵਕੀਲਾਂ ਖ਼ਿਲਾਫ਼ ਕਾਰਵਾਈ ਦੀ ਧਮਕੀ ਦਿੱਤੀ ਹੈ। ਵਪਾਰਕ ਯੁੱਧ ਕਰ ਸਕਦਾ ਸ਼ੁਰੂ ਡੋਨਾਲਡ ਟਰੰਪ ਨੇ ਵਿਦੇਸ਼ੀ ਸਮਾਨ ‘ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਆਪਣੀ ਯੋਜਨਾ ਦੇ ਅਨੁਸਾਰ, ਉਸਨੇ ਕਿਹਾ ਹੈ ਕਿ ਸਾਰੇ ਚੀਨੀ ਸਮਾਨ ‘ਤੇ ਟੈਰਿਫ 60 ਪ੍ਰਤੀਸ਼ਤ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ‘ਤੇ 25 ਤੋਂ 200 ਪ੍ਰਤੀਸ਼ਤ ਤੱਕ ਵਧਾ ਦਿੱਤਾ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਦੁਨੀਆ ‘ਚ ਵਪਾਰ ਯੁੱਧ ਸ਼ੁਰੂ ਹੋ ਸਕਦਾ ਹੈ।

1.30 ਕਰੋੜ ਲੋਕਾਂ ਨੂੰ ਅਮਰੀਕਾ ਤੋਂ ਕੱਢਣ ਦੀ ਯੋਜਨਾ Read More »

ਵਿਸ਼ਾਖਾਪਟਨਮ ’ਚ ਖੁੱਲੇਗੀ ਪੀਵੀ ਸਿੰਧੂ ਦੀ ਬੈਡਮਿੰਟਨ ਅਕੈਡਮੀ

ਵਿਸ਼ਾਖਾਪਟਨਮ, 8 ਨਵੰਬਰ – ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਦਾ ਡਰੀਮ ਪ੍ਰਾਜੈਕਟ ਪੀਵੀ ਸਿੰਧੂ ਸੈਂਟਰ ਫਾਰ ਬੈਡਮਿੰਟਨ ਐਂਡ ਸਪੋਰਟਸ ਐਕਸੀਲੈਂਸ ਵਿਸ਼ਾਖਾਪਟਨਮ ਵਿੱਚ ਸਥਾਪਤ ਕੀਤਾ ਜਾਵੇਗਾ। ਇਸ ਕੇਂਦਰ ਵਿੱਚ ਬੈਡਮਿੰਟਨ ਤੋਂ ਇਲਾਵਾ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। ਇਸ ਨੂੰ ਆਂਧਰਾ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾਵੇਗਾ। ਪੀਵੀ ਸਿੰਧੂ ਨੇ ਇਸ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦਾ ਧੰਨਵਾਦ ਕੀਤਾ ਹੈ। ਸਿੰਧੂ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਮੈਂ ਵਿਸ਼ਾਖਾਪਟਨਮ ਵਿੱਚ ਲੋਕਾਂ ਲਈ ਇਸ ਕੇਂਦਰ ਨੂੰ ਸਥਾਪਤ ਕਰਨ ਲਈ ਧੰਨਵਾਦ ਕਰਦੀ ਹਾਂ। ਇਸ ਖੇਡ ਕੇਂਦਰ ਦੀ ਸਥਾਪਨਾ ਲਈ ਇਸ ਤੋਂ ਬਿਹਤਰ ਜਗ੍ਹਾ ਨਹੀਂ ਹੋ ਸਕਦੀ। ਇਹ ਕੇਂਦਰ ਅਜਿਹਾ ਸਥਾਨ ਹੋਵੇਗਾ, ਜਿਸ ਦੀਆਂ ਸੇਵਾਵਾਂ ਸਾਰੇ ਪੱਧਰ ਦੇ ਖਿਡਾਰੀ ਲੈ ਸਕਣਗੇ।

ਵਿਸ਼ਾਖਾਪਟਨਮ ’ਚ ਖੁੱਲੇਗੀ ਪੀਵੀ ਸਿੰਧੂ ਦੀ ਬੈਡਮਿੰਟਨ ਅਕੈਡਮੀ Read More »

ਪੰਜਾਬ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ’ਚ ਕੋਟਾ ਦੇਣ ਦੀ ਮੰਗ ਨੇ ਫੜਿਆ ਜ਼ੋਰ

ਸ੍ਰੀ ਮੁਕਤਸਰ ਸਾਹਿਬ, 8 ਨਵੰਬਰ – ਪੰਜਾਬ ਸਟੂਡੈਂਟਸ ਯੂਨੀਅਨ ਦੀ ਅੱਜ ਮਾਲਵਾ ਪੱਛਮੀ ਜ਼ੋਨ ਕਮੇਟੀ ਵੱਲੋਂ ਸਿੱਖਿਆ ਦੇ ਵਿਸ਼ੇ ਨੂੰ ਰਾਜ ਸੂਚੀ ’ਚ ਸ਼ਾਮਲ ਕਰਵਾਉਣ ਅਤੇ ਪੰਜਾਬ ਵਾਸੀਆਂ ਲਈ ਨੌਕਰੀਆਂ ਵਿਚ 90 ਫ਼ੀਸਦੀ ਰਾਖਵਾਂਕਰਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰੜ, ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਮਾਲਵਾ ਜ਼ੋਨ ਦੇ ਪ੍ਰਧਾਨ ਧੀਰਜ ਫਾਜ਼ਿਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਵਾਅਦੇ ਕੀਤੇ ਗਏ ਸਨ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਨੂੰ ਪੰਜਾਬ ਦੀਆਂ ਨੌਕਰੀਆਂ ’ਚ ਪਹਿਲ ਦਿੱਤੇ ਜਾਣ ਦੀ ਗਾਰੰਟੀ ਦੀ ਮੰਗ ਕਰਦੇ ਰਹੇ ਹਨ ਪਰ ਆਮ ਆਦਮੀ ਪਾਰਟੀ ਦਾ ਇੱਕ ਵੀ ਐਲਾਨ ਪੂਰਾ ਨਹੀਂ ਹੋਇਆ। ਕੇਂਦਰ ਦੀਆਂ ਨੀਤੀਆਂ ਨੂੰ ਪੰਜਾਬ ਉੱਪਰ ਥੋਪਿਆ ਜਾ ਰਿਹਾ ਹੈ। ਪੰਜਾਬ ’ਚ ਮੋਦੀ ਸਰਕਾਰ ਵੱਲੋਂ ਲਿਆਂਦੀ ਸਿੱਖਿਆ ਨੀਤੀ 2020 ਲਾਗੂ ਕਰ ਦਿੱਤੀ ਗਈ ਹੈ। ਨਵੀਂ ਸਿੱਖਿਆ ਨੀਤੀ 2020 ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਹ ਨੀਤੀ ਉੱਚ ਸਿੱਖਿਆ ਦੀ ਹਾਲਤ ਹੋਰ ਮਾੜੀ ਕਰੇਗੀ। ਪੀਐੱਸਯੂ ਦੇ ਜ਼ੋਨਲ ਆਗੂ ਸੁਖਪ੍ਰੀਤ ਮੁਕਤਸਰ, ਕਮਲਜੀਤ ਮੁਹਾਰ ਖੀਵਾ ਅਤੇ ਨੌਨਿਹਾਲ ਥਾਂਦੇਵਾਲਾ ਨੇ ਦੱਸਿਆ ਕਿ ਪੰਜਾਬ ’ਚ ਹਰਿਆਣਾ, ਕਰਨਾਟਕ ਵਾਂਗ ਹੀ ਇੱਥੋਂ ਦੇ ਵਾਸੀਆਂ ਲਈ ਨੌਕਰੀਆਂ ’ਚ ਰਾਖਵਾਂਕਰਨ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਪੰਜਾਬ ਵਾਸੀਆਂ ਲਈ ਨੌਕਰੀਆਂ ’ਚ 90 ਫੀਸਦੀ ਰਾਖਵਾਂਕਰਨ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ।

ਪੰਜਾਬ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ’ਚ ਕੋਟਾ ਦੇਣ ਦੀ ਮੰਗ ਨੇ ਫੜਿਆ ਜ਼ੋਰ Read More »