ਬਰਸੀ ‘ਤੇ ਵਿਸ਼ੇਸ਼ – ਜਨਰਲ ਹਰਬਖਸ਼ ਸਿੰਘ ਨੂੰ ਯਾਦ ਕਰਦਿਆਂ/ਡਾ. ਚਰਨਜੀਤ ਸਿੰਘ ਗੁਮਟਾਲਾ

ਭਾਰਤ ਦੇ ਇਤਿਹਾਸ ਵਿੱਚ ਜਦ ਵੀ 1965 ਦੀ ਭਾਰਤ-ਪਾਕਿਸਤਾਨ ਲੜਾਈ ਦਾ ਜ਼ਿਕਰ ਆਵੇਗਾ ਤਾਂ ਜਨਰਲ ਹਰਬਖਸ਼ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਜਦ 1965 ਵਿਚ ਇਹ ਲੜਾਈ ਹੋਈ ਤਾਂ ਇਹ ਲੇਖਕ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰੀ-ਮੈਡੀਕਲ  ਦਾ ਵਿਿਦਆਰਥੀ ਸੀ।  ਮੇਰਾ ਪਿੰਡ ਗੁਮਟਾਲਾ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਹੈ, ਜਿੱਥੇ ਕਿ ਅੱਜਕੱਲ ਰਣਜੀਤ ਐਵਨਿਊ ਹੈ, ਇੱਥੇ ਪਾਕਿਸਤਾਨ ਦੇ ਹਵਾਈ ਜਹਾਜਾਂ ਨੂੰ ਡੇਗਣ ਲਈ ਐਟੀਏਅਰ ਕਰਾਫਟ ਗਨਜ਼ ਲਾਈਆਂ ਗਈਆਂ ਸਨ ਤਾਂ ਜੋ ਦੁਸ਼ਮਣ ਦੇ ਹਵਾਈ ਜਹਾਜ ਸ਼ਹਿਰ ‘ਤੇ ਬੰਬਾਰੀ ਨਾ ਕਰ ਸਕਣ। ਇਸ ਦੇ ਬਾਵਜੂਦ ਵੀ ਪਾਕਿਸਤਾਨ ਦੀ ਫੌਜ ਦੇ ਹਵਾਈ ਜਹਾਜ ਬੰਬ ਸੁਟਣ ਵਿੱਚ ਕਮਾਯਾਬ ਹੋ ਗਏ। ਪਿੰਡ ਗੁਮਟਾਲਾ ਤੇ ਸ਼ਹਿਰ ਦੇ ਇਲਾਕੇ ਇਸ ਕਰਕੇ ਬਚ ਗਏ ਕਿਉਂਕਿ ਇਹ ਬੰਬ ਖੇਤਾਂ ਵਿੱਚ ਡਿੱਗ ਪਏ। ਛੇਹਰਟਾ ਖੇਤਰ ਪਾਕਿਸਤਾਨ ਦੇ ਫੌਜੀ ਜਹਾਜ ਬੰਬ ਸੁੱਟਣ ਵਿੱਚ ਕਾਮਯਾਬ ਹੋ ਗਏ ਜਿਸ ਨਾਲ ਕੁਝ ਮੌਤਾਂ ਹੋਈਆਂ ਤੇ ਕੁਝ ਘਰ ਢਹਿ ਗਏ। ਪਾਕਿਸਤਾਨ ਦਾ ਇੱਕ ਲੜਾਕੂ ਜਹਾਜ ਸਾਡੀਆਂ ਗੰਨਾਂ ਨੇ ਡੇਗ ਲਿਆ।

ਜਿੱਥੋਂ ਤੀਕ ਮੇਜਰ ਜਨਰਲ ਹਰਬਖਸ਼ ਸਿੰਘ ਦਾ ਸਬੰਧ ਹੈ, ਉਨ੍ਹਾਂ ਨੇ ਬੜੀ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਹੋਏ ਮਾਝੇ ਨੂੰ ਤਬਾਹੀ ਤੋਂ ਬਚਾਅ ਲਿਆ ਹੋਇਆ।ਹੋਇਆ  ਇੰਜ ਕਿ ਇਸ ਲੜਾਈ ਵਿੱਚ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਸੈਕਟਰ ਵਿੱਚ ਪਾਕਿਸਤਾਨ ਦੀਆਂ ਫੌਜਾਂ ਦੀਆਂ ਕਈ ਡਵੀਜ਼ਨਾਂ ਨੇ ਇੱਕਵਾਰ ਅਚਾਨਕ ਹਮਲਾ ਕਰ ਦਿੱਤਾ। ਉਸ ਸਮੇਂ ਇਸ ਇਲਾਕੇ ਦੀ ਕਮਾਂਡ ਦੇ ਮੁੱਖੀ ਉਸ ਸਮੇਂ ਦੇ  ਆਪ ਸਨ। ਇਹ ਹਮਲਾ ਏਨਾ ਜ਼ਬਰਦਸਤ ਕਿ ਇਸ ਦੀ ਖ਼ਤਰਨਾਕਤਾ ਨੂੰ ਵੇਖਦੇ ਹੋਏ ਉਸ ਸਮੇਂ ਦੇ ਭਾਰਤੀ ਫੌਜ ਦੇ ਮੁੱਖੀ ਮਿਸਟਰ ਚੌਧਰੀ ਦਾ ਹੁਕਮ ਆਪ  ਨੂੰ ਆਇਆ ਕਿ ਉਹ ਆਪਣੀਆਂ ਫੌਜਾਂ ¬ਨੂੰ ਪਿੱਛੇ ਦਰਿਆ ਬਿਆਸ ਦੇ ਜਲੰਧਰ ਵਾਲੇ ਪਾਸੇ ਲੈ ਆਉਣ।

ਇਸ ਹੁਕਮ ਨੂੰ ਲਾਗੂ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਸੀ। ਜੇ ਉਹ ਫੌਜ ਨੂੰ ਪਿੱਛੇ ਲੈ ਆਉਂਦੇ ਤੇ ਪਾਕਿਸਤਾਨੀ ਫੌਜਾਂ ਮਾਝੇ ਦੇ ਇਲਾਕੇ ਉਪਰ ਕਬਜਾ ਕਰਕੇ ਇਸ ਨੂੰ ਤਬਾਹ ਕਰ ਦੇਂਦੀਆਂ ਤਾਂ ਸਾਡੇ ਲੋਕਾਂ ਅਤੇ ਧਾਰਮਿਕ ਸਥਾਨਾਂ ਦਾ ਕੀ ਬਣਨਾ ਸੀ ? ਜੋ ਕੁਝ 1947 ਵਿੱਚ ਪੰਜਾਬੀਆਂ ਦਾ ਉਜਾੜਾ ਹੋਇਆ ਜਿਸ ਵਿੱਚ ਦਸ ਲੱਖ ਦੇ ਕਰੀਬ ਲੋਕ ਮਾਰੇ ਗਏ। ਘਰ ਘਾਟ ਛੱਡ ਕੇ ਉਧਰੋਂ ਲੋਕ ਆਏ, ਉਹੋ ਹਾਲਤ ਉਸ ਸਮੇਂ ਮਾਝੇ ਦੇ ਲੋਕਾਂ ਦੀ ਹੋਣੀ ਸੀ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਪਾਕਿਸਤਾਨ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਸਰਹੱਦੀ ਪਿੰਡ ਆਸਲ ਉਤਾੜ ਪਿੰਡ ਨੇੜੇ ਹੋਈ ਲੜਾਈ ਵਿੱਚ ਪਾਕਿਸਤਾਨ ਦੇ ਕਈ ਪੈਟਰਨ ਟੈਂਕ ਤਬਾਹ ਕਰ ਦਿੱਤੇ ਜਿਸ ਨਾਲ ਲੜਾਈ ਦਾ ਪਾਸਾ ਪਲਟ ਦਿੱਤਾ। ਪਾਕਿਸਤਾਨੀ ਰਾਸ਼ਟਰਪਤੀ ਆਯੂਬ ਖ਼ਾਨ ਨੇ ਖੁਦ ਮੰਨਿਆ ਕਿ ਪਾਕਿਸਤਾਨੀ ਫੌਜ ਕਦੇ ਨਾ ਹਾਰਦੀ ਜੇ ਉਸ ਸਾਹਮਣੇ ਪਰਬਤ ਜਿੱਤੇ ਜਿਗਰ ਵਾਲਾ ਹਿੰਮਤੀ ਜਰਨੈਲ ਹਰਬਖਸ਼ ਸਿੰਘ ਤੇ ਉਸ ਦੀ ਅਗਵਾਈ ਵਿੱਚ ਲੜਦੀ ਹੋਈ ਨਿਡਰ ਫੌਜ ਨਾ ਹੁੰਦੀ। ਇਸ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਖਾਲਸਾ ਖਾਲਜ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰੀਆਂ ਤੋਂ ਇਲਾਵਾ ਮੇਰੇ ਸਮੇਤ ਕਾਲਜ ਦੇ ਬਹੁਤ ਸਾਰੇ ਵਿਿਦਆਰਥੀ ਸ਼ਾਮਲ ਹੋਏ।

ਜਦ ਅਸੀਂ ਉਨ੍ਹਾਂ ਦੀ ਜ਼ਿੰਦਗੀ ‘ਤੇ  ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਜਨਮ 1 ਅਕਤੂਬਰ 1913 ਈ. ਸੰਗਰੂਰ ਦੇ ਨੇੜੇ ਬਡਰੁਖਾਂ ਪਿੰਡ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਸੀ ਵਿਖੇ ਇੱਕ ਅਮੀਰ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਡਾ. ਹਰਨਾਮ ਸਿੰਘ ਪਿੰਡ ਦੇ ਪਹਿਲੇ ਅਜਿਹੇ ਵਿਅਕਤੀ ਸਨ ਜੋ ਡਾਕਟਰ ਬਣੇ। ਸੰਗਰੂਰ ਦੇ ਰਣਬੀਰ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕਰਕੇ ਆਪ ਨੇ  ਕਾਲਜ ਵਿੱਚ ਦਾਖਲਾ ਲਿਆ।ਉਚੇਰੀ ਪੜ੍ਹਾਈ ਉਨ੍ਹਾਂ ਗੌਰਮਿੰਟ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਇੰਡੀਅਨ ਮਿਲਟਰੀ ਅਕੈਡਮੀ ਦੀ ਪ੍ਰੀਖਿਆ ਪਾਸ ਕਰਕੇ ਮਾਰਚ 1933 ਵਿੱਚ ਦੇਹਰਾਦੂਨ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਦਾਖਲ ਹੋਏ। 15 ਜੁਲਾਈ 1935 ਨੂੰ ਕਮਿਸ਼ਨ ਦਿੱਤਾ ਗਿਆ ਅਤੇ ਉਨ੍ਹਾਂ ਨੇ  ਆਪਣਾ ਕੈਰੀਅਰ ਦੂਜੀ ਬਟਾਲੀਅਨ, ਅਰਗਿਲ ਅਤੇ ਸਦਰਲੈਂਡ ਹਾਈਲੈਂਡਰਜ਼ ਨਾਲ ਇੱਕ ਸਾਲ ਦੇ ਕਮਿਸ਼ਨ-ਉਪਰੰਤ ਸੰਬੰਧ ਨਾਲ ਸ਼ੁਰੂ ਕੀਤਾ, ਫਿਰ ਰਾਵਲਪਿੰਡੀ ਵਿਖੇ ਤਾਇਨਾਤ ਕੀਤਾ ਗਿਆ। ਉਨ੍ਹਾਂ ਨੇ 1935 ਦੀ ਮੁਹੰਮਦ ਮੁਹਿੰਮ ਦੌਰਾਨ ਉੱਤਰ ਪੱਛਮੀ ਸਰਹੱਦ ‘ਤੇ ਸੇਵਾ ਨਿਭਾਈ। ਹਾਈਲੈਂਡਰਜ਼ ਨਾਲ ਇੱਕ ਸਾਲ ਦੀ ਸਾਂਝ ਤੋਂ ਬਾਅਦ, ਉਹ 19 ਅਗਸਤ 1936 ਨੂੰ ਔਰੰਗਾਬਾਦ ਵਿਖੇ 5ਵੀਂ ਬਟਾਲੀਅਨ, 11ਵੀਂ ਸਿੱਖ ਰੈਜੀਮੈਂਟ (ਪਹਿਲਾਂ 47ਵੀਂ ਸਿੱਖ ) ਵਿੱਚ ਸ਼ਾਮਲ ਹੋਇ । 

ਦੂਜੇ  ਵਿਸ਼ਵ ਯੁੱਧ ਸਮੇਂ  ਉਨ੍ਹਾਂ ਦੀ  ਬਟਾਲੀਅਨ ਨੂੰ   ਅਪ੍ਰੈਲ 1939 ਵਿਚ ਵਿਦੇਸ਼ ਜਾਣ ਦੀ ਤਿਆਰੀ ਕਰਨ ਦੇ ਆਦੇਸ਼ ਮਿਲੇ। ਕੁਝ ਦਿਨਾਂ ਉਹ  ਬਾਅਦ ਸਿੰਗਾਪੁਰ ਪਹੁੰਚ ਗਏ। ਉਹ ਫਿਰ  ਇਪੋਹ ਸ਼ਹਿਰ ਚਲੇ ਗਏ, ਜੋ ਉਨ੍ਹਾਂ ਦਾ ਅੰਤਰਿਮ ਸਟੇਸ਼ਨ ਸੀ।5 ਜਨਵਰੀ 1942 ਨੂੰ ਕੁਆਂਤਾਨ ਤੋਂ ਵਾਪਸੀ ਦੇ ਦੌਰਾਨ, ਉਹ ਇੱਕ ਜਾਪਾਨੀ ਹਮਲੇ ਵਿਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ।ਉਨ੍ਹਾਂ ਦਾ ਇਲਾਜ ਸਿੰਗਾਪੁਰ ਦੇ ਅਲੈਗਜ਼ੈਂਡਰਾ ਹਸਪਤਾਲ ਵਿਚ ਕੀਤਾ ਗਿਆ।ਉਨ੍ਹਾਂ ਨੂੰ 15 ਫਰਵਰੀ 1942 ਨੂੰ ਜੰਗੀ ਕੈਦੀ ਬਣਾ ਲਿਆ ਗਿਆ ਤੇ  ਇੰਪੀਰੀਅਲ ਜਾਪਾਨੀ ਆਰਮੀ ਏਅਰ ਸਰਵਿਸ ਨੂੰ ਸੌਂਪ ਦਿੱਤਾ ਗਿਆ। ਉਸ ਦਾ ਭਰਾ ਲੈਫਟੀਨੈਂਟ ਕਰਨਲ ਗੁਰਬਖਸ਼ ਸਿੰਘ ਅਤੇ ਜੀਂਦ ਇਨਫੈਂਟਰੀ ਦੀ ਬਟਾਲੀਅਨ ਉਸ ਦੇ ਨਾਲ ਉਸੇ ਕੈਂਪ ਵਿਚ ਸੀ। ਉਨ੍ਹਾਂ  ਨੇ ਜੰਗ ਦੇ ਬਾਕੀ ਸਾਲ ਕਲੂਆਂਗ ਕੈਂਪ ਵਿੱਚ ਇੱਕ ਜੰਗੀ ਫੌਜੀ ਵਜੋਂ ਬਿਤਾਏ।ਉਨ੍ਹਾਂ  ਨੂੰ ਸਤੰਬਰ 1945 ਵਿਚ ਦੁਸ਼ਮਣੀ ਖ਼ਤਮ ਹੋਣ ਤੋਂ ਬਾਅਦ ਹੀ ਵਾਪਸ ਭੇਜਿਆ ਗਿਆ ਸੀ। 

ਸਾਲ ਦੇ ਅੰਤ ਤੱਕ, ਉਹ  ਦੇਹਰਾਦੂਨ ਵਿੱਚ ਯੂਨਿਟ ਦੇ ਕਮਾਂਡਰਜ਼ ਕੋਰਸ ਵਿੱਚ ਸ਼ਾਮਲ ਹੋ ਗਏ । ਉਨ੍ਹਾਂ ਨੂੰ ਅਪ੍ਰੈਲ 1945 ਵਿੱਚ, ਕੈਂਪਬੈਲਪੁਰ (ਹੁਣ ਅਟਕ) ਵਿਖੇ 4ਵੀਂ ਬਟਾਲੀਅਨ, 11ਵੀਂ ਸਿੱਖ ਰੈਜੀਮੈਂਟ (4/11 ਸਿੱਖ) ਦੇ ਦੂਜੇ-ਇਨ-ਕਮਾਂਡ ਵਜੋਂ ਤਾਇਨਾਤ ਕੀਤਾ ਗਿਆ।  ਫਰਵਰੀ 1947 ਵਿੱਚ, ਉਨ੍ਹਾਂ ਨੂੰ ਸਟਾਫ ਕਾਲਜ, ਕੋਇਟਾ ਦੇ ਪਹਿਲੇ ਲੰਬੇ ਕੋਰਸ ਵਿੱਚ ਸ਼ਾਮਲ ਹੋਣ ਲਈ ਚੁਣਿਆ ਗਿਆ।

ਆਜ਼ਾਦੀ-ਉਪਰੰਤ ਉਨ੍ਹਾਂ ਨੂੰ ਸਟਾਫ ਕਾਲਜ ਵਿੱਚ  ਕੋਰਸ ਪੂਰਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਜੀਐਸਓ-1 (ਓਪਰੇਸ਼ਨ ਅਤੇ ਸਿਖਲਾਈ), ਈਸਟਰਨ ਕਮਾਂਡ ਵਜੋਂ ਤਾਇਨਾਤ ਕੀਤਾ ਗਿਆ । ਅਕਤੂਬਰ 1947 ਵਿੱਚ, ਉਨ੍ਹਾਂ ਨੇ ਬਟਾਲੀਅਨ, ਜਿਸ ਦਾ ਲੈਫਟੀਨੈਂਟ ਕਰਨਲ ਦੀਵਾਨ ਰਣਜੀਤ ਰਾਏ, ਪਹਿਲੀ ਬਟਾਲੀਅਨ, ਸਿੱਖ ਰੈਜੀਮੈਂਟ ਦਾ ਕਮਾਂਡਿੰਗ ਅਫਸਰ ਜੋ 1948 ਵਿੱਚ ਕਸ਼ਮੀਰ ਦੇ ਆਪਰੇਸ਼ਨ ਦੌਰਾਨ ਮਾਰਿਆ ਗਿਆ ਸੀ, ਦੀ ਕਮਾਂਡ ਕਰਨ ਲਈ ਸਵੈ-ਇੱਛਾ ਨਾਲ ਕੰਮ ਕੀਤਾ; ਹਾਲਾਂਕਿ, ਉਹ 161 ਇਨਫੈਂਟਰੀ ਬ੍ਰਿਗੇਡ ਦੇ ਡਿਪਟੀ ਕਮਾਂਡਰ ਵਜੋਂ ਤਾਇਨਾਤ ਸਨ। ਉਨ੍ਹਾਂ  ਨੇ  7 ਨਵੰਬਰ 1947 ਨੂੰ ਸ਼ੈਲਾਤਾਂਗ ਪੁਲ ‘ਤੇ ਧਾੜਵੀਆਂ ਵਿਰੁੱਧ ਮੁੱਖ ਲੜਾਈ ਲੜੀ । ਇਹ ਫੈਸਲਾਕੁੰਨ ਲੜਾਈ, ਜਿਸ ਵਿੱਚ ਪਹਿਲੀ ਬਟਾਲੀਅਨ ਸਿੱਖ ਰੈਜੀਮੈਂਟ ਅਤੇ ਚੌਥੀ ਬਟਾਲੀਅਨ ਕੁਮਾਉਂ ਰੈਜੀਮੈਂਟ ਸ਼ਾਮਲ ਸੀ, ਯੁੱਧ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ।

12 ਦਸੰਬਰ 1947 ਨੂੰ ਉਨ੍ਹਾਂ ਨੇ ਬਟਾਲੀਅਨ ਨੂੰ ਸ੍ਰੀਨਗਰ ਵਾਪਸ ਲਿਆਂਦਾ। ਲੜਾਈਆਂ ਦੀ ਇੱਕ ਲੜੀ ਤੋਂ ਬਾਅਦ, ਬਟਾਲੀਅਨ ਨੇ ਦੁਸ਼ਮਣ ਨੂੰ ਕਸ਼ਮੀਰ ਦੀ ਘਾਟੀ ਵਿੱਚੋਂ ਬਾਹਰ ਕੱਢ ਦਿੱਤਾ।1948 ਵਿਚ,ਉਨ੍ਹਾਂ  ਨੂੰ ਬ੍ਰਿਗੇਡੀਅਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ । ਉਨ੍ਹਾਂ ਨੇ ਛੇ ਦਿਨਾਂ ਦੀ ਲੜਾਈ ਲੜ ਕੇ 23 ਮਈ 1948 ਨੂੰ ਟਿੱਥਵਾਲ ਉੱਤੇ ਕਬਜ਼ਾ ਕਰ ਲਿਆ ਗਿਆ। ਉਨ੍ਹਾਂ ਨੂੰ ਬਹਾਦਰੀ ਲਈ ਪਦਮ ਵਿਭੂਸ਼ਣ ਜੋ ਕਿ ਭਾਰਤ ਰਤਨ ਤੋਂ ਹੇਠਲੇ ਦਰਜੇ ਦਾ ਹੈ , ਪਦਮ ਭੂਸ਼ਣ  ਅਤੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ।ਉਹ 14 ਨਵੰਬਰ 1999 ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਯਾਦ ਵਿਚ ਹਰ ਸਾਲ ਸਮਾਗਮ ਹੁੰਦੇ ਰਹਿੰਦੇ ਹਨ।ਉਨ੍ਹਾਂ ਦਾ 111 ਵਾਂ ਜਨਮ ਦਿਨ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਹਾਲ ਮਨਾਇਆ ਗਿਆ ਜਿਸ ਵਿਚ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਭਾਰਤ ਰਤਨ ਪੁਰਸਕਾਰ ਦਿੱੱਤਾ ਜਾਵੇ।ਸਮੂਹ ਦੇਸ਼ ਵਾਸੀਆਂ ਤੇ ਰਾਜਨੀਤਕ ਪਾਰਟੀਆਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਇਸ ਮੰਗ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਜੀਵਨੀ ਬਾਰੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਪੁਸਤਕ ਪੰਜਾਬ ਤੇ ਕਸ਼ਮੀਰ ਦਾ ਰਾਖਾ, ਜਨਰਲ ਹਰਬਖ਼ਸ਼ ਸਿੰਘ  ਲਿਖੀ ਹੈ ਜੋ ਕਿ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤੀ ਹੈ , ਜੋ ਕਿ ਹਰ ਭਾਰਤੀ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।

ਡਾ. ਚਰਨਜੀਤ ਸਿੰਘ ਗੁਮਟਾਲਾ

0019375739812 ਡੇਟਨ (ਓਹਇਹੋ), ਯੂ ਐਸ ਏ

919417533060 ਵਟਸ ਐਪ

ਸਾਂਝਾ ਕਰੋ

ਪੜ੍ਹੋ