admin

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗੱਠਜੋੜ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ: ‘ਆਪ’

ਨਵੀਂ ਦਿੱਲੀ, 25 ਜੁਲਾਈ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਅਜਿਹੀ ਕੋਈ ਗੱਲਬਾਤ ਵੀ ਨਹੀਂ ਚੱਲ ਰਹੀ ਹੈ। ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਤੇ ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਦਾ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਸਬੰਧੀ ਇਕ ਖ਼ਬਰ ਤੋਂ ਬਾਅਦ ਸ੍ਰੀ ਚੱਢਾ ਨੇ ਅੱਜ ਟਵੀਟ ਕਰ ਕੇ ਇਹ ਸਪੱਸ਼ਟੀਕਰਨ ਦਿੱਤਾ ਹੈ

ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗੱਠਜੋੜ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ: ‘ਆਪ’ Read More »

ਚੀਨ ਦਾ ਗੁਆਂਢੀ ਮੁਲਕਾਂ ਨਾਲ ਵੱਟ ਦਾ ਰੌਲ਼ਾ/ਜੀ ਪਾਰਥਾਸਾਰਥੀ

ਇਸ ਮੁੱਦੇ ਨੂੰ ਲੈ ਕੇ ਭਖਵੀਂ ਬਹਿਸ ਚਲਦੀ ਰਹੀ ਹੈ ਕਿ ਕੀ ਨਵੀਂ ਉਭਰ ਰਹੀ ਦੁਨੀਆ ਜਿੱਥੇ ਚੀਨ ਦਾ ਦਬਦਬਾ ਤੇ ਪ੍ਰਭਾਵ ਵਧ ਰਿਹਾ ਹੈ, ਅੰਦਰ ਭਾਰਤ ਨੂੰ ਆਪਣੀ ਗੁੱਟ ਨਿਰਲੇਪਤਾ ਦੀ ਨੀਤੀ ਛੱਡ ਦੇਣੀ ਚਾਹੀਦੀ ਹੈ। ‘ਗੁੱਟ ਨਿਰਲੇਪਤਾ’ ਜਾਂ ‘ਖਰੀ ਗੁੱਟ ਨਿਰਲੇਪਤਾ’ ਦੀ ਪਾਲਣਾ ਕਰਨ ਵਿਚ ਕੋਈ ਬੁਰੀ ਗੱਲ ਨਹੀਂ ਹੈ। ਅਮਰੀਕਾ ਤੇ ਰੂਸ ਦੋਵਾਂ ਨਾਲ ਸਾਡੇ ਚੰਗੇ ਸਬੰਧ ਰਹੇ ਹਨ। ਉਂਜ, ਹਕੀਕਤ ਇਹ ਹੈ ਕਿ ਅਜੋਕੀ ਦੁਨੀਆ ਅੰਦਰ ਸਾਨੂੰ ਸ਼ੀ ਜਿਨਪਿੰਗ ਦੀ ਅਗਵਾਈ ਵਾਲੇ ਚੀਨ ਤੋਂ ਸਰਹੱਦ ਪਾਰੋਂ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਈਚਿੰਗ ਵਲੋਂ ਆਪਣੇ ਆਂਢ-ਗੁਆਂਢ ਦੇ ਅਠਾਰਾਂ ਮੁਲਕਾਂ ਨਾਲ ਲਗਦੀਆਂ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਦੇ ਇਲਾਕਿਆਂ ’ਤੇ ਆਪਣੇ ਭੂਗੋਲਿਕ ਦਾਅਵੇ ਲਾਗੂ ਕਰਨ ਦੇ ਮਨਸ਼ੇ ਨਾਲ ਨਿਰੰਤਰ ਆਪਣੀ ਆਰਥਿਕ ਤੇ ਫ਼ੌਜੀ ਤਾਕਤ ਦਾ ਇਸਤੇਮਾਲ ਵਧ ਰਿਹਾ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਚੀਨੀ ਦਬਦਬੇ ਦੀ ਇਸ ਹੋੜ ਨੂੰ ਡੱਕਣ ਲਈ ਵੀਅਤਨਾਮ ਜਿਹੇ ਮੁਲਕਾਂ ਅੰਦਰ ਦ੍ਰਿੜਤਾ ਤੇ ਇੱਛਾ ਸ਼ਕਤੀ ਨਜ਼ਰ ਆ ਰਹੀ ਹੈ। ਚੀਨੀ ਨਿਜ਼ਾਮ ਨੂੰ ਅੰਨ੍ਹਾ ਯਕੀਨ ਹੈ ਕਿ ਦੁਵੱਲੇ ਸਬੰਧਾਂ ਦੇ ਨੇਮ ਪੇਈਚਿੰਗ ਤੈਅ ਕਰਦਾ ਹੈ ਅਤੇ ਹੋਰ ਮੁਲਕ ਇਨ੍ਹਾਂ ਨੂੰ ਮੰਨਦੇ ਹਨ। ਭਾਰਤ ਲਈ ਚੀਨ ਦੀਆਂ ਨੀਤੀਆਂ ਕਾਫ਼ੀ ਸਪੱਸ਼ਟ ਹਨ। ਇਨ੍ਹਾਂ ਦਾ ਟੀਚਾ ਫ਼ੌਜੀ ਸ਼ਕਤੀ ਦਾ ਇਸਤੇਮਾਲ ਕਰ ਕੇ ਪੜਾਵਾਰ ਭਾਰਤੀ ਇਲਾਕਿਆਂ ਨੂੰ ਹਥਿਆ ਕੇ ਭਾਰਤ ਦੀ ਘੇਰਾਬੰਦੀ ਕਰਨੀ ਹੈ। ਪਹਿਲੀਆਂ ਵਿਚ ਸਾਰਾ ਧਿਆਨ ਸਾਡੀਆਂ ਪੂਰਬੀ ਸਰਹੱਦਾਂ ’ਤੇ ਇਲਾਕੇ ਦੱਬਣ ਵੱਲ ਹੁੰਦਾ ਸੀ, ਪਿਛਲੇ ਕੁਝ ਸਾਲਾਂ ਤੋਂ ਲਦਾਖ ਇਸ ਦਾ ਨਿਸ਼ਾਨਾ ਬਣ ਗਿਆ ਹੈ। ਪਿਛਲੇ ਸਾਲ ਹਿਮਾਲਿਆ ਦੀਆਂ ਚੋਟੀਆਂ ’ਤੇ ਟੈਂਕਾਂ ਦੀ ਤਾਇਨਾਤੀ ਵਾਲੇ ਤਣਾਅ ਤੋਂ ਬਾਅਦ ਚੀਨੀ ਫ਼ੌਜ ਦੇ ਪਿਛਾਂਹ ਹਟਣ ਲਈ ਸਮਝੌਤਾ ਹੋ ਗਿਆ ਸੀ। ਇਸ ਪਿੱਛੇ ਇਹ ਸਮਝ ਕੰਮ ਕਰ ਰਹੀ ਸੀ ਕਿ ਚੀਨ ਦੀ ਫ਼ੌਜ ਜਨਵਰੀ 2020 ਵਾਲੀਆਂ ਪੁਜ਼ੀਸ਼ਨਾਂ ’ਤੇ ਵਾਪਸ ਚਲੀ ਜਾਵੇਗੀ ਪਰ ਚੀਨ ਨੇ ਦੇਪਸਾਂਗ, ਗੋਗਰਾ ਅਤੇ ਹੌਟ ਸਪਰਿੰਗਜ਼ ਵਿਚਲੇ ਭਾਰਤੀ ਖੇਤਰਾਂ ’ਤੇ ਆਪਣਾ ਕੰਟਰੋਲ ਬਰਕਰਾਰ ਰੱਖਿਆ ਹੈ। ਭਾਰਤ ਦੀ ਘੇਰਾਬੰਦੀ ਦੇ ਯਤਨਾਂ ਤਹਿਤ ਹੀ ਚੀਨ ਵਲੋਂ ਸਮੁੱਚੇ ਦੱਖਣੀ ਏਸ਼ੀਆ ਅੰਦਰ ਉਨ੍ਹਾਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਥਾਪੜਾ ਦਿੱਤਾ ਜਾ ਰਿਹਾ ਹੈ ਜੋ ਉਸ ਦੀ ਨਜ਼ਰ ਵਿਚ ਭਾਰਤ ਵਿਰੋਧੀ ਗਿਣੇ ਜਾਂਦੇ ਹਨ। ਹਾਲੀਆ ਸਾਲਾਂ ਦੌਰਾਨ ਨੇਪਾਲ, ਮਾਲਦੀਵ ਅਤੇ ਸ੍ਰੀਲੰਕਾ ਵਿਚ ਇਹ ਸਾਫ਼ ਨਜ਼ਰ ਆ ਰਿਹਾ ਹੈ। ਚੀਨ ਦੀ ਇਹ ਰਣਨੀਤੀ ਹਮੇਸ਼ਾ ਕੰਮ ਨਹੀਂ ਦਿੰਦੀ, ਕਿਉਂਕਿ ਦੱਖਣੀ ਏਸ਼ੀਆ ਦੇ ਬਹੁਤੇ ਆਗੂਆਂ ਨੂੰ ਖ਼ਾਹਮਖ਼ਾਹ ਭਾਰਤ ਨੂੰ ਨਾਰਾਜ਼ ਕਰਨ ਵਿਚ ਕੋਈ ਬਹੁਤਾ ਫ਼ਾਇਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ, ਬੰਗਲਾਦੇਸ਼ ਦੀ ਆਗੂ ਸ਼ੇਖ ਹਸੀਨਾ ਅਤੇ ਭੂਟਾਨ ਦੀ ਗੂੜ੍ਹੀ ਰਾਜਸ਼ਾਹੀ ਇੰਨੇ ਜ਼ਿਆਦਾ ਤਜਰਬੇਕਾਰ ਹਨ ਕਿ ਉਨ੍ਹਾਂ ਨੂੰ ਅਜਿਹੇ ਚੀਨੀ ਹਰਬਿਆਂ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਹਿਤਾਂ ਨੂੰ ਢਾਹ ਲਾਉਣ ਵਾਸਤੇ ਚੀਨ ਪਾਕਿਸਤਾਨ ਨੂੰ ਲਗਾਤਾਰ ਵਰਤ ਰਿਹਾ ਹੈ, ਉਹ ਭਾਵੇਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਹਮਾਇਤ ਕਰਨਾ ਹੋਵੇ ਜਾਂ ਫਿਰ ਪਾਕਿਸਤਾਨ ਦੀ ਫ਼ੌਜੀ, ਸਮੁੰਦਰੀ, ਮਿਜ਼ਾਈਲ ਤੇ ਪਰਮਾਣੂ ਸਮੱਰਥਾਵਾਂ ਵਿਚ ਇਜ਼ਾਫ਼ਾ ਕਰਨਾ ਹੋਵੇ। ਇਸ ਤੋਂ ਇਲਾਵਾ, ਚੀਨ ਦਾ ‘ਬੈਲਟ ਐਂਡ ਰੋਡ’ ਪ੍ਰਾਜੈਕਟ ਹੁਣ ਦਿੱਕਤਾਂ ਵਿਚ ਘਿਰ ਰਿਹਾ ਹੈ ਕਿਉਂਕਿ ਇਸ ਕਰ ਕੇ ਮਾਲਦੀਵ, ਪਾਕਿਸਤਾਨ ਅਤੇ ਸ੍ਰੀਲੰਕਾ ਜਿਹੇ ਦਾਨ ਪਾਤਰ ਮੁਲਕ ‘ਕਰਜ਼ ਜਾਲ’ ਵਿਚ ਫਸ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਪ੍ਰਭੂਸੱਤਾ ਗਿਰਵੀ ਰੱਖਣੀ ਪੈ ਰਹੀ ਹੈ। ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਖਿੱਤੇ ਅੰਦਰ ਚੀਨ ਵਲੋਂ ਆਪਣੀ ਧਾਂਕ ਜਮਾਉਣ ਦੇ ਇਨ੍ਹਾਂ ਯਤਨਾਂ ਦਾ ਵਿਰੋਧ ਕਰਨ ਲਈ ਭਾਰਤ ਯਕੀਨਨ ਇਸ ਸਮੇਂ ਬਿਹਤਰ ਪੁਜ਼ੀਸ਼ਨ ਵਿਚ ਨਜ਼ਰ ਆ ਰਿਹਾ ਹੈ। ਅਠਾਰਾਂ ਮੁਲਕਾਂ ਨਾਲ ਚੀਨ ਦੇ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਬਾਰੇ ਵਿਵਾਦ ਚੱਲ ਰਹੇ ਹਨ ਜਿਨ੍ਹਾਂ ਦੀ ਸ਼ੁਰੂਆਤ ਵੀਅਤਨਾਮ ਨਾਲ ਜ਼ਮੀਨੀ ਤੇ ਸਮੁੰਦਰੀ ਸਰਹੱਦਾਂ ਦੇ ਵਿਵਾਦ ਨਾਲ ਹੁੰਦੀ ਹੈ। ਪੇਈਚਿੰਗ ਵਲੋਂ ਇਤਿਹਾਸਕ ਅਹਿਦਨਾਮਿਆਂ ਦੇ ਹਵਾਲੇ ਨਾਲ ਵੀਅਤਨਾਮ ਦੇ ਖੇਤਰ ’ਤੇ ਲਗਾਤਾਰ ਦਾਅਵੇ ਜਤਾਏ ਜਾਂਦੇ ਰਹੇ ਹਨ। ਉਹ ਇਹ ਵੀ ਦਾਅਵਾ ਕਰਦਾ ਹੈ ਕਿ 1368-1644 ਤੱਕ ਮਿੰਗ ਵੰਸ਼ ਦੇ ਸ਼ਾਸਨ ਕਾਲ ਦੌਰਾਨ ਇਨ੍ਹਾਂ ਵਿਵਾਦ ਵਾਲੇ ਖੇਤਰਾਂ ’ਤੇ ਉਸ ਦਾ ਕੰਟਰੋਲ ਰਿਹਾ ਹੈ। ਪੇਈਚਿੰਗ ਦੱਖਣੀ ਚੀਨ ਸਾਗਰ ਵਿਚ ਪੈਂਦੇ ਪੈਰਾਸਲ ਅਤੇ ਸਪਾਰਟਲੀ ਟਾਪੂਆਂ ਅਤੇ ਵੀਅਤਨਾਮ ਦੇ ਕੁਝ ਖੇਤਰਾਂ ’ਤੇ ਵੀ ਹੱਕ ਜਤਾ ਰਿਹਾ ਹੈ। ਦੋਵੇਂ ਗੁਆਂਢੀ ਮੁਲਕਾਂ ਦਰਮਿਆਨ ਇਕ ਵਾਰ ਖ਼ੂਨੀ ਟਕਰਾਅ ਵੀ ਹੋ ਚੁੱਕਿਆ ਹੈ ਜਿਸ ਦੀ ਸ਼ੁਰੂਆਤ 1979 ਵਿਚ ਹੋਈ ਸੀ ਅਤੇ ਦੋਵੇਂ ਪਾਸੀਂ ਭਾਰੀ ਨੁਕਸਾਨ ਹੋਇਆ ਸੀ। ਇਹ ਜ਼ਮੀਨੀ ਸਰਹੱਦੀ ਟਕਰਾਅ 1984 ਵਿਚ ਮੁੱਕਿਆ ਸੀ ਅਤੇ ਸਮੁੰਦਰੀ ਝੜਪਾਂ 1988 ਤੱਕ ਚਲਦੀਆਂ ਰਹੀਆਂ ਸਨ। ਚੀਨ ਵਲੋਂ ਫਿਲਪੀਨਜ਼ ਨਾਲ ਲਗਦੀਆਂ ਸਮੁੰਦਰੀ ਸਰਹੱਦਾਂ ਬਾਰੇ ਵੀ ਬੇਸਿਰ-ਪੈਰ ਦਾਅਵੇ ਕੀਤੇ ਜਾਂਦੇ ਰਹੇ ਹਨ। ਪੇਈਚਿੰਗ ਨੇ ਇਕ ਕੌਮਾਂਤਰੀ ਟ੍ਰਿਬਿਊਨਲ ਦਾ ਫ਼ੈਸਲਾ ਮੰਨਣ ਤੋਂ ਇਨਕਾਰ ਕਰ ਕੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਟ੍ਰਿਬਿਊਨਲ ਨੇ ਫਿਲਪੀਨੀ ਖੇਤਰਾਂ ’ਤੇ ਚੀਨ ਦੇ ਦਾਅਵੇ ਰੱਦ ਕਰ ਦਿੱਤੇ ਸਨ। ਭਾਰਤ ’ਤੇ ਕੀਤੇ ਜਾਂਦੇ ਇਲਾਕਾਈ ਦਾਅਵਿਆਂ ਤੋਂ ਇਲਾਵਾ ਚੀਨ ਵਲੋਂ ਜਾਪਾਨ, ਫਿਲਪੀਨਜ਼, ਰੂਸ ਅਤੇ ਵੀਅਤਨਾਮ ’ਤੇ ਵੀ ਇਲਾਕਾਈ ਦਾਅਵੇ ਜਤਾਏ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਨੇਪਾਲ ਤੇ ਭੂਟਾਨ ਨਾਲ ਲਗਦੀਆਂ ਜ਼ਮੀਨੀ ਸਰਹੱਦਾਂ ਦੇ ਖੇਤਰਾਂ ਬਾਰੇ ਵੀ ਵਿਵਾਦ ਹਨ। ਇਸ ਦੇ ਉੱਤਰੀ ਤੇ ਦੱਖਣੀ ਕੋਰੀਆ, ਤਾਇਵਾਨ, ਬਰੂਨੇਈ ਅਤੇ ਤਾਜਿਕਸਤਾਨ ਨਾਲ ਇਲਾਕਾਈ ਵਿਵਾਦ ਹਨ। ਹੋਰ ਤਾਂ ਹੋਰ ਸਿੰਗਾਪੁਰ, ਬਰੂਨੇਈ, ਮਲੇਸ਼ੀਆ, ਇੰਡੋਨੇਸ਼ੀਆ, ਕੰਬੋਡੀਆ ਤੇ ਲਾਓਸ ਜਿਹੇ ਆਸੀਆਨ ਮੈਂਬਰ ਮੁਲਕਾਂ ਨਾਲ ਵੀ ਇਲਾਕਾਈ ਵਿਵਾਦ ਚੱਲ ਰਹੇ ਹਨ। ਉਂਜ, ਚੀਨ ਦੀਆਂ ਇਲਾਕਾਈ ਖਾਹਸ਼ਾਂ ਦਾ ਇਕਜੁੱਟ ਹੋ ਕੇ ਵਿਰੋਧ ਕਰਨ ਦੀ ਬਜਾਇ ਆਸੀਆਨ ਮੁਲਕ ਇਸ ਨਾਲ ਨਜਿਠਣ ਦੇ ਤੌਰ-ਤਰੀਕਿਆਂ ਨੂੰ ਲੈ ਕੇ ਵੰਡੇ ਹੋਏ ਹਨ। ਅਮਰੀਕਾ, ਭਾਰਤ, ਜਾਪਾਨ ਅਤੇ ਆਸਟਰੇਲੀਆ ਦੇ ਆਗੂਆਂ ਨੇ 12 ਮਾਰਚ, 2021 ਨੂੰ ਆਪਣੇ ਐਲਾਨਨਾਮੇ ‘ਕੁਆਡ ਦੀ ਭਾਵਨਾ’ ਵਿਚ ਕੋਵਿਡ-19 ਨਾਲ ਨਜਿੱਠਣ ਦੇ ਢੰਗ-ਤਰੀਕਿਆਂ ’ਤੇ ਧਿਆਨ ਕੇਂਦਰਤ ਕੀਤਾ ਸੀ। ਉਨ੍ਹਾਂ ਨੇ ਹਿੰਦ ਤੇ ਪ੍ਰਸ਼ਾਂਤ ਖਿੱਤੇ ਅਤੇ ਇਸ ਤੋਂ ਪਰ੍ਹੇ ਵੀ ਸੁਰੱਖਿਆ ਵਧਾਉਣ ਤੇ ਖ਼ਤਰਿਆਂ ਦੇ ਟਾਕਰੇ ਲਈ ਕੌਮਾਂਤਰੀ ਕਾਨੂੰਨ ਆਧਾਰਿਤ ਮੁਕਤ, ਖੁੱਲ੍ਹੇ ਅਤੇ ਨੇਮ-ਯੁਕਤ ਵਿਵਸਥਾ ਨੂੰ ਫਰੋਖ਼ ਦੇਣ ਦਾ ਵੀ ਅਹਿਦ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਇਹ ਗੱਲ ਵੀ ਨੋਟ ਕੀਤੀ: “ਅਸੀਂ ਸੁਰੱਖਿਆ ਅਤੇ ਖ਼ੁਸ਼ਹਾਲੀ ਨੂੰ ਅਗਾਂਹ ਵਧਾਉਣ ਲਈ ਕੌਮਾਂਤਰੀ ਕਾਨੂੰਨ ਮੁਤਾਬਕ ਖੁੱਲ੍ਹੀ ਤੇ ਮੁਕਤ ਵਿਵਸਥਾ ਨੂੰ ਹੱਲਾਸ਼ੇਰੀ ਦੇਣ ਲਈ ਵਚਨਬੱਧ ਹਾਂ। ਅਸੀਂ ਕਾਨੂੰਨ ਦੇ ਰਾਜ, ਜਹਾਜ਼ਰਾਨੀ ਅਤੇ ਹਵਾਈ ਉਡਾਣਾਂ ਦੀ ਆਜ਼ਾਦੀ, ਵਿਵਾਦਾਂ ਦੇ ਸ਼ਾਂਤਮਈ ਨਿਬੇੜੇ, ਜਮਹੂਰੀ ਕਦਰਾਂ ਅਤੇ ਇਲਾਕਾਈ ਅਖੰਡਤਾ ਦੀ ਪ੍ਰੋੜਤਾ ਕਰਦੇ ਹਾਂ।” ‘ਕੁਆਡ’ ਦੀ ਇਸ ਮੀਟਿੰਗ ਵਿਚ ਇਕ ਸਮਝੌਤਾ ਨੇਪਰੇ ਚੜ੍ਹਿਆ ਜਿਸ ਮੁਤਾਬਕ 2022 ਦੇ ਅੰਤ ਤੱਕ ਅਮਰੀਕਾ ਭਾਰਤ ਵਿਚ ‘ਜੌਹਨਸਨ ਐਂਡ ਜੌਹਨਸਨ’ ਕੰਪਨੀ ਰਾਹੀਂ ਪਲਾਂਟ ਲਗਾਵੇਗਾ ਜਿੱਥੇ ਇਕ ਸਾਲ ਵਿਚ ਇਕ ਅਰਬ ਕੋਵਿਡ ਦੇ ਟੀਕੇ ਵੈਕਸੀਨ ਤਿਆਰ ਕੀਤੇ ਜਾਣਗੇ। ਉਂਜ, ਇਸ ਦੌਰਾਨ ਅਮਰੀਕਾ ਵਿਚ ‘ਜੌਹਨਸਨ ਐਂਡ ਜੌਹਨਸਨ’ ਦੇ ਉਤਪਾਦਨ ਵਿਚ ਦਿੱਕਤਾਂ ਪੈਦਾ ਹੋ ਰਹੀਆਂ ਹਨ ਜਿੱਥੇ ਕੋਵਿਡ-19 ਦੇ ਟੀਕਿਆਂ ਦੇ ਕੁੱਲ ਉਤਪਾਦਨ ਵਿਚ ਇਸ ਕੰਪਨੀ ਦੀ ਹਿੱਸੇਦਾਰੀ ਨਾਮਾਤਰ ਹੀ ਰਹੀ ਹੈ। ਜ਼ਾਹਿਰ ਹੈ ਕਿ ਹਿੰਦ ਤੇ ਪ੍ਰਸ਼ਾਂਤ ਮਹਾਸਾਗਰ ਖਿੱਤੇ ਅੰਦਰ ਆਪਣੇ ਗੁਆਂਢੀ ਮੁਲਕਾਂ ਨਾਲ ਆਪਣੇ ਸਰਹੱਦੀ ਤੇ ਇਲਾਕਾਈ ਮਤਭੇਦ ਸੁਲਝਾਉਣ ਦੀ ਬਜਾਇ ਚੀਨ ਨੇ ਦੂਜਿਆਂ ’ਤੇ ਧੌਂਸ ਜਮਾਉਣ ਦਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ। ‘ਆਸੀਆਨ’ ਅਤੇ ‘ਬਿਮਸਟੈਕ’ ਜਿਹੇ ਕਈ

ਚੀਨ ਦਾ ਗੁਆਂਢੀ ਮੁਲਕਾਂ ਨਾਲ ਵੱਟ ਦਾ ਰੌਲ਼ਾ/ਜੀ ਪਾਰਥਾਸਾਰਥੀ Read More »

ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਨਵੀਂ ਦਿੱਲੀ, 27ਜੁਲਾਈ- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਸੋਮਵਾਰ ਨੂੰ ਕਿਸਾਨ ਬੀਬੀਆਂ ਵੱਲੋਂ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਦੀ ਕਾਰਵਾਈ ਚਲਾਈ ਗਈ। ਕਿਸਾਨ ਸੰਸਦ ’ਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ 200 ਮਹਿਲਾਵਾਂ ਸ਼ਾਮਲ ਹੋਈਆਂ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਿਛਲੇ ਵਰ੍ਹੇ ਬਣਾਏ ਗਏ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਸੋਮਵਾਰ ਨੂੰ ‘ਕਿਸਾਨ ਸੰਸਦ’ ਜ਼ਰੂਰੀ ਵਸਤਾਂ (ਸੋਧ) ਕਾਨੂੰਨ ’ਤੇ ਕੇਂਦਰਤ ਕੀਤੀ ਗਈ। ਕਿਸਾਨਾਂ ਨੇ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜੋ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੰਦਾ ਹੋਵੇ…ਔਰਤਾਂ ਦੀ ਕਿਸਾਨ ਸੰਸਦ ਦਾ ਸੰਚਾਲਨ ਸੂਬਾ ਆਗੂ ਅਤੇ ਬੁਲਾਰਾ ਸੁਭਾਸ਼ਿਨੀ ਅਲੀ ਕੀਤਾ। ਇਸ ਮੌਕੇ ਪਿਛਲੇ ਅੱਠ ਮਹੀਨਿਆਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੁਭਾਸ਼ਿਨੀ ਅਲੀ ਨੇ ਕਿਹਾ, ‘ਅੱਜ ਦੀ ‘ਸੰਸਦ’ ਵਿੱਚ ਔਰਤਾਂ ਦੀ ਸ਼ਕਤੀ ਦਿਖਾਈ ਦੇਵੇਗੀ। ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ ਅਤੇ ਇੱਥੇ ਹਰ ਵਿਅਕਤੀ ਨੇਤਾ ਹੈ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਜਾਰੀ ਰਹੇਗੀ।’ ਸੁਭਾਸ਼ਿਨੀ ਨੇ ਕਿਹਾ, ‘ਸਰਕਾਰ ਸਾਨੂੰ ਅੱਤਵਾਦੀ ਤੇ ਖ਼ਾਲਿਸਤਾਨੀ ਆਦਿ ਨਾਵਾਂ ਨਾਲ ਸੰਬੋਧਨ ਕਰਨਾ ਜਾਰੀ ਪਰ ਜੇਕਰ ਉਸ ਵਿੱਚ ਤਾਕਤ ਹੈ ਤਾਂ ਉਸ ਨੂੰ ਇਨ੍ਹਾਂ ਅਤਿਵਾਦੀਆਂ ਤੇ ਖ਼ਾਲਿਸਤਾਨੀਆਂ ਵੱਲੋਂ ਪੈਦਾ ਕੀਤੇ ਅਨਾਜ ਨੂੰ ਨਹੀਂ ਖਾਣਾ ਚਾਹੀਦਾ।’ ਮਹਿਲਾ ਕਿਸਾਨ ਆਗੂ ਨੀਤੂ ਖੰਨਾ ਨੇ ਕਿਹਾ, ‘ਇਹ ਸ਼ਰਮਨਾਕ ਹੈ ਕਿ ਸਰਕਾਰ ਕਿਸਾਨਾਂ ਨਾਲ ਬਦਸਲੂਕੀ ਕਰ ਰਹੀ ਹੈ, ਜਦਕਿ ਉਹੀ ਹੀ ਸਾਰੇ ਦੇਸ਼ ਨੂੰ ਜ਼ਿੰਦਾ ਰੱਖ ਰਹੇ ਹਨ।’ ਕਿਸਾਨ ਸੰਸਦ ’ਚ ਹਾਜ਼ਰ ਹੋਰ ਕਿਸਾਨ ਬੀਬੀਆਂ ਨੇ ਇੱਕੋ ਸੁਰ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੁਹਰਾਈ।

ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’ Read More »

ਭਵਾਨੀ ਦੇਵੀ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਤਲਵਾਰਬਾਜ਼ ਬਣੀ

ਭਾਰਤ ਨੂੰ ਟੋਕੀਓ ਓਲੰਪਿਕ ਵਿਚ ਪਹਿਲੀ ਵਾਰ ਓਲੰਪਿਕ ਵਿਚ ਭਾਰਤ ਵੱਲੋਂ ਤਲਵਾਰਬਾਜ਼ੀ ਵਿਚ ਭਾਗ ਲੈ ਕੇ ਇਤਿਹਾਸ ਰਚਣ ਵਾਲੀ ਭਵਾਨੀ ਦੇਵੀ ਨੇ ਦੂਜੇ ਦੌਰ ਵਿਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਜਗ੍ਹਾ ਬਣਾਈ। ਟਿਊਨੀਸ਼ੀਆ ਦੀ ਵਿਰੋਧੀ ‘ਤੇ ਭਾਰਤੀ ਤਲਵਾਰਬਾਜ਼ ਨੇ 15-3 ਦੀ ਜਿੱਤ ਨਾਲ ਅਗਲੇ ਦੌਰ ਵਿਚ ਜਗ੍ਹਾ ਪੱਕੀ ਕੀਤੀ। ਭਵਾਨੀ ਦੇਵੀ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਤਲਵਾਰਬਾਜ਼ ਬਣੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇਸ ਖੇਡ ਵਿਚ ਕਦੇ ਓਲੰਪਿਕ ਵਿਚ ਹਿੱਸਾ ਨਹੀਂ ਲਿਆ ਸੀ। ਆਪਣੇ ਪਹਿਲੇ ਮੈਚ ਵਿਚ, 27 ਸਾਲਾ ਸੀਏ ਭਵਾਨੀ ਨੇ ਟਿਊਨੀਸ਼ੀਆ ਦੀ ਨਾਦੀਆ ਬੇਨ ਅਜੀਜੀ ਨੂੰ 15-3 ਨਾਲ ਹਰਾ ਕੇ ਦੂਜੇ ਰਾਊਂਡ ਵਿਚ ਸਥਾਨ ਪੱਕਾ ਕੀਤਾ। ਭਾਰਤ ਦੀ ਇਸ ਖੇਡ ਵਿਚ ਇਸ ਤੋਂ ਵਧੀਆ ਸ਼ੁਰੂਆਤ ਹੋਰ ਨਹੀਂ ਹੋ ਸਕਦੀ ਸੀ। ਪਹਿਲਾ ਪਡ਼ਾਅ ਪਾਰ ਕਰਨ ਵਾਲੀ ਇਸ ਤਲਵਾਰਬਾਜ਼ ਲਈ ਹੁਣ ਦੂਜੇ ਦੌਰ ਵਿਚ ਬਹੁਤ ਸਖ਼ਤ ਚੁਣੌਤੀ ਹੋਵੇਗੀ। ਟਿਊਨੀਸ਼ੀਆ ਦੀ ਖਿਡਾਰੀ ਤੋਂ ਜਿੱਤ ਪ੍ਰਾਪਤ ਕਰਨ ਵਾਲੀ ਭਵਾਨੀ ਦਾ ਸਾਹਮਣਾ ਹੁਣ ਰੀਓ ਓਲੰਪਿਕ ਦੇ ਸੈਮੀਫਾਈਨਲ ਤਕ ਦਾ ਸਫ਼ਰ ਤੈਅ ਕਰਨ ਵਾਲੀ ਫ੍ਰਾਂਸੀਸੀ ਖਿਡਾਰੀ ਮੈਨਨ ਬਰੂਨੇਟ ਨਾਲ ਹੋਵੇਗਾ। ਖੇਡ ਦੇ ਪਹਿਲੇ ਦੌਰ ਵਿਚ ਭਵਾਨੀ ਨੇ ਆਪਣੀ ਸੂਝ ਅਤੇ ਤਜਰਬੇ ਨੂੰ ਪ੍ਰਦਰਸ਼ਿਤ ਕੀਤਾ। ਉਸ ਨੇ ਪਹਿਲੇ ਦੌਰ ਵਿਚ ਇਕ ਵੀ ਅੰਕ ਨਹੀਂ ਗੁਆਇਆ ਅਤੇ ਵਿਰੋਧੀ ਨੂੰ 8-0 ਨਾਲ ਹਰਾ ਕੇ ਅੱਗੇ ਵਧੀ।

ਭਵਾਨੀ ਦੇਵੀ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਤਲਵਾਰਬਾਜ਼ ਬਣੀ Read More »

ਟੋਕੀਓ ਉਲੰਪਿਕਸ: ਤੀਰਅੰਦਾਜ਼ੀ ‘ਚ ਭਾਰਤ ਕੁਆਟਰ ਫਾਈਨਲ ਪੁੱਜਾ, ਮਨਿਕਾ ਬਤਰਾ ਤੇ ਸੁਮਿਤ ਨਾਗਲ ਟੇਬਲ ਟੈਨਿਸ ਮੁਕਾਬਲਾ ਹਾਰੇ

ਟੋਕਿਉ: ਭਾਰਤੀ ਤੀਰਅੰਦਾਜ਼ੀ ਟੀਮ ਨੇ 16 ਦੇ ਦੌਰ ਵਿਚ ਕਜਾਖ਼ਿਸਤਾਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪੈਰ ਰੱਖ ਲਿਆ ਹੈ। ਕੁਆਰਟਰ ਫਾਈਨਲ ਵਿਚ ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ। ਅਤਨੂ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਨਾਲ ਮਿਲ ਕੇ ਬਣੀ ਨੌਵੀਂ ਵੀਰਤਾ ਪ੍ਰਾਪਤ ਭਾਰਤੀ ਤਿਕੜੀ ਨੇ ਡੇਨਿਸ ਗੈਂਕਿਨ, ਇਲਫਤ ਅਬਦੁਲਿਨ ਅਤੇ ਸੰਜਰ ਮੁਸਾਯੇਵ ਦੀ ਕਜ਼ਾਖ ਟੀਮ ਨੂੰ 6-2 ਨਾਲ ਹਰਾਇਆ। ਕਰੀਬੀ ਮੁਕਾਬਲੇ ਵਿਚ ਚਾਰ ਸੈਟਾਂ ਦਾ ਫੈਸਲਾ ਇਕ ਅੰਕ ਨਾਲ ਹੋਇਆ। ਯੁਮੇਨੋਸ਼ੀਮਾ ਪਾਰਕ ਤੀਰਅੰਦਾਜ਼ੀ ਜ਼ੋਨ ਵਿੱਚ, ਭਾਰਤੀਆਂ ਨੇ ਆਖਰੀ ਦੋ ਕੋਸ਼ਿਸ਼ਾਂ ਵਿੱਚ ਪ੍ਰਵੀਨ ਜਾਧਵ ਅਤੇ ਅਤਨੂ ਦਾਸ ਨੇ 55-54 ਨਾਲ ਜਿੱਤ ਪ੍ਰਾਪਤ ਕੀਤੀ ਅਤੇ 2-0 ਦੀ ਲੀਡ ਲੈਣ ਤੋਂ ਬਾਅਦ ਇਕ ਅੰਕ ਤੋਂ ਪਹਿਲਾ ਸੈੱਟ ਹਾਸਲ ਕੀਤਾ। ਦੂਜਾ ਸੈੱਟ ਭਾਰਤੀਆਂ ਲਈ ਬਹੁਤ ਅਸਾਨ ਸੀ ਕਿਉਂਕਿ ਕਜ਼ਾਖ ਟੀਮ ਨੇ ਆਪਣੇ 6 ਤੀਰਾਂ ਵਿਚ ਕੁੱਲ 51 ਅੰਕ ਹਾਸਲ ਕੀਤੇ, ਜਿਸ ਵਿਚ 3 ਵਾਰ 8-8 ਅੰਕ ਸ਼ਾਮਲ ਸਨ। ਅਤਨੂ ਦਾਸ ਐਂਡ ਕੰਪਨੀ ਨੇ ਇਹ ਸੈੱਟ 52-51 ਨਾਲ ਦਿੱਤ ਕੇ 4-0 ਦੀ ਲੀਡ ਹਾਸਲ ਕਰ ਲਈ। ਭਾਰਤੀ ਖਿਡਾਰਨ ਮਨਿਕਾ ਬਤਰਾ ਟੋਕੀਓ ਓਲੰਪਿਕਸ ਖੇਡਾਂ ਦੇ ਟੇਬਲ ਟੈਨਿਸ ਮੁਕਾਬਲਿਆਂ ਦੇ ਮਹਿਲਾ ਸਿੰਗਲ ’ਚ ਸੋਮਵਾਰ ਨੂੰ ਆਸਟਰੀਆ ਦੀ ਸੋਫੀਆ ਪੋਲਕਾਨੋਵਾ ਤੋਂ ਸਿੱਧੇ ਸੈੱਟਾਂ ’ਚ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਈ। ਤੀਜੇ ਦੌਰ ’ਚ ਮਨਿਕਾ ਨੂੰ ਸੋਫੀਆ ਹੱਥੋਂ 0-4 (8-11, 2-11, 5-11, 7-11) ਨਾ ਹਾਰ ਨਸੀਬ ਹੋਈ। ਇਸ ਤੋਂ ਪਹਿਲਾਂ ਮਨਿਕਾ ਅਚੰਤਾ ਸ਼ਰਤ ਕਮਲ ਨਾਲ ਮਿਕਸਡ ਡਬਲਜ਼ ਵਰਗ ਦੇ ਮੁਕਾਬਲਿਆਂ ਚੋਂ ਵੀ ਬਾਹਰ ਹੋ ਚੁੱਕੀ ਹੈ। ਜਦਕਿ ਭਾਰਤੀ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਦੂਜੇ ਦੌਰ ’ਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਖ਼ਿਲਾਫ਼ ਜਿੱਤ ਹਾਸਲ ਕੀਤੀ ਹੈ। ਇਸੇ ਦੌਰਾਨ ਟੈਨਿਸ ਦੇ ਪੁਰਸ਼ ਸਿੰਗਲ ਵਰਗ ’ਚ ਭਾਰਤ ਦਾ ਸੁਮਿਤ ਨਾਗਲ ਵੀ ਦੁਨੀਆਂ ਦੇ ਦੂਜੇ ਨੰਬਰ ਦੇ ਖ਼ਿਡਾਰੀ ਦਾਨਿਲ ਮੈਦਵੇਦੇਵ ਤੋਂ ਹਾਰ ਕੇ ਬਾਹਰ ਹੋ ਬਾਹਰ ਹੋ ਗਿਆ। ਦੂਜੇ ਦੌਰ ’ਚ ਨਾਗਲ ਨੂੰ ਮੈਦਵੇਦੇਵ ਤੋਂ 2-6, 1-6 ਨਾਲ ਹਾਰ ਮਿਲੀ। ਬੈਡਮਿੰਟਨ ਵਿੱਚ ਭਾਰਤੀ ਖਿਡਾਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਪੁਰਸ਼ਾਂ ਦੇ ਡਲਬਜ਼ ਵਰਗ ’ਚ ਇੰਡੋਨੇਸ਼ੀਆ ਦੇ ਮਾਰਕਸ ਫਰਨਾਲਡੀ ਗਿਡਿਓਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਤੋਂ 13-21, 12-21 ਨਾਲ ਹਾਰ ਗਈ। ਸਕੀਟ ਨਿਸ਼ਾਨੇਬਾਜ਼ੀ ’ਚ ਵੀ ਭਾਰਤ ਹੱਥ ਨਿਰਾਸ਼ਾ ਲੱਗੀ ਹੈ, ਜਿੱਥੇ ਅੰਗਦਵੀਰ ਸਿੰਘ ਅਤੇ ਮੈਰਾਜ ਅਹਿਮਦ ਖਾਨ ਮੁਕਾਬਲੇ ’ਚੋਂ ਬਾਹਰ ਹੋ ਗਏ। ਅੰਗਦ 18ਵੇਂ ਅਤੇ ਮੈਰਾਜ 25ਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੇ।  

ਟੋਕੀਓ ਉਲੰਪਿਕਸ: ਤੀਰਅੰਦਾਜ਼ੀ ‘ਚ ਭਾਰਤ ਕੁਆਟਰ ਫਾਈਨਲ ਪੁੱਜਾ, ਮਨਿਕਾ ਬਤਰਾ ਤੇ ਸੁਮਿਤ ਨਾਗਲ ਟੇਬਲ ਟੈਨਿਸ ਮੁਕਾਬਲਾ ਹਾਰੇ Read More »

ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ, 26 ਜੁਲਾਈ-ਵਿਰੋਧੀ ਪਾਰਟੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ ਤੱਕ ਮੁਲਤਵੀ ਕੀਤੀ ਗਈ। ਸਪੀਕਰ ਓਮ ਬਿਰਲਾ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਲਈ ਕਹਿੰਦਿਆਂ ਇਸ ਮੁੱਦੇ ’ਤੇ ਬਹਿਸ ਦੀ ਪੇਸ਼ਕਸ਼ ਕੀਤੀ ਪਰ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਜਦੋਂ ਉਨ੍ਹਾਂ ਵੱਲੋਂ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ ਉਸ ਸਮੇਂ ਪ੍ਰਸ਼ਨ ਕਾਲ ਚੱਲ ਰਿਹਾ ਸੀ। ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ ਬਾਅਦ ਵਿੱਚ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੀ ਕਾਰਵਾਈ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਉਪਰੰਤ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵੱਲੋਂ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਵੀ ਦਿੱਤੀ ਗਈ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਇੱਕ ਵਾਰ ਫਿਰ ਬਾਅਦ ਦੁਪਹਿਰ 2.45 ਵਜੇ ਸ਼ੁਰੂ ਹੋਈ ਪਰ ਪੰਜ ਮਿੰਟ ਬਾਅਦ ਹੀ 3 ਵਜੇ ਤੱਕ ਕਾਰਵਾਈ ਫਿਰ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਰਾਜ ਸਭਾ 4 ਵਜੇ ਤੱਕ ਅਤੇ ਲੋਕ ਸਭਾ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕੀਤੀ ਗਈ। ਪੇਗਾਸਸ ਜਾਸੂਸੀ ਕਾਂਡ, ਕਿਸਾਨ ਅੰਦੋਲਨ, ਮੀਡੀਆ ’ਤੇ ਛਾਪੇਮਾਰੀ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ’ਤੇ ਹਮਲਾਵਰ ਹਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਨੇਤਾਵਾਂ ਨੇ ਪੇਗਾਸਸ ਮਾਮਲੇ ’ਤੇ ਨਾਅਰੇਬਾਜ਼ੀ ਕੀਤੀ। ਮੁਲਤਵੀ ਕਰ ਦਿੱਤੀ ਗਈ।ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ Read More »

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਬੰਗਲੂਰੂ, 26 ਜੁਲਾਈ–  ਬੀ.ਐੱਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਰਾਜਪਾਲ ਠਾਵਰਚੰਦ ਗਹਿਲੋਤ ਨੂੰ ਸੌਂਪ ਦਿੱਤਾ ਹੈ। ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ 2-3 ਦਿਨਾਂ ਵਿੱਚ ਕੀਤੀ ਜਾਵੇਗਾ। ਉਦੋਂ ਯੇਦੀਯੁਰੱਪਾ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਯੇਦੀਯੁਰੱਪਾ ਨੇ ਗਹਿਲੋਤ ਨੂੰ ਰਾਜ ਭਵਨ ਵਿੱਚ ਆਪਣਾ ਅਸਤੀਫ਼ਾ ਰਾਜਪਾਲ ਗਹਿਲੋਤ ਨੂੰ ਅਸਤੀਫਾ ਸੌਂਪਿਆ। ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ, ਆਪਣੀ ਸਰਕਾਰ ਦੇ ਕਾਰਜਕਾਲ ਦੇ ਦੋ ਸਾਲ ਪੂਰੇ ’ਤੇ 78 ਸਾਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨੇ ਵਿਧਾਨ ਸਭਾ ’ਚ ਕਿਹਾ ਸੀ ਕਿ ਉਹ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ। ਯੇਦੀਯੁਰੱਪਾ ਨੇ ਭਾਵੁਕ ਹੁੰਦਿਆਂ ਗਲਾ ਭਰ ਕੇ ਕਿਹਾ ਸੀ, ‘ਮੇਰੀ ਗੱਲ ਨੂੰ ਐਂਵੇਂ ਨਾ ਸਮਝਿਓ , ਤੁਹਾਡੀ ਆਗਿਆ ਨਾਲ ਮੈਂ ਫੈਸਲਾ ਕੀਤਾ ਹੈ ਕਿ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਰਾਜ ਭਵਨ ਜਾਵਾਂਗਾ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਰਾਜਪਾਲ ਨੂੰ ਸੌਂਪਾਂਗਾ।’ ਉਨ੍ਹਾਂ ਕਿਹਾ ਸੀ, ‘ਮੈਂ ਇਹ ਉਦਾਸੀ ਕਰਕੇ ਨਹੀਂ, ਬਲਕਿ ਖੁਸ਼ੀ ਨਾਲ ਕਰ ਰਿਹਾ ਹਾਂ।’

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ Read More »

ਕਿਸਾਨ ਜਥੇਬੰਦੀਆਂ ਨੇ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਿਚੋਂ 15 ਦਿਨ ਲਈ ਮੁਅੱਤਲ

ਚੰਡੀਗੜ੍: ਕਿਸਾਨ ਜਥੇਬੰਦੀਆਂ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਿਚੋਂ 15 ਦਿਨ ਲਈ ਮੁਅੱਤਲ ਕਰ ਦਿਤਾ ਹੈ। ਰੁਲਦੂ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਹਨ। ਰੁਲਦੂ ਸਿੰਘ ਨੂੰ ਮੁਅੱਤਲ ਕਰਨ ਦਾ ਫ਼ੈਸਲਾ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਲਿਆ ਗਿਆ। ਇਸ ਦੀ ਪ੍ਰਧਾਨਗੀ ਹਰਿੰਦਰ ਸਿੰਘ ਲੱਖੋਵਾਲ ਨੇ ਕੀਤੀ। ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਯੁੱਧਵੀਰ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਫ਼ੈਸਲੇ ਦਾ ਸਮਰਥਨ ਕੀਤਾ। ਇਹ ਫ਼ੈਸਲਾ ਪਿਛਲੇ ਦਿਨੀਂ ਰੁਲਦੂ ਸਿੰਘ ਵਲੋਂ ਕਿਸਾਨ ਮੋਰਚੇ ਦੇ ਮੰਚ ਉਪਰ ਇਕ ਧਰਮ ਦੀਆਂ ਧਾਰਮਕ ਭਾਵਨਾਵਾਂ ਭੜਕਾਉਣ ਵਾਲੇ ਦਿਤੇ ਭਾਸ਼ਣ ਕਾਰਨ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮੋਰਚੇ ਵਿਚ ਅਜਿਹੇ ਵਿਚਾਰਾਂ ਦੀ ਕੋਈਂ ਥਾਂ ਨਹੀਂ, ਇਸੇ ਕਰ ਕੇ ਸੀਨੀਅਰ ਆਗੂ ਵਿਰੁਧ ਸਖ਼ਤ ਫ਼ੈਸਲਾ ਲਿਆ ਗਿਆ ਹੈ। ਮੋਰਚੇ ਵਿਚੋਂ ਮੁਅੱਤਲ ਕੀਤੇ ਜਾਣ ਵਾਲੇ ਰੁਲਦੂ ਸਿੰਘ ਤੀਜੇ ਵੱਡੇ ਨੇਤਾ ਹਨ। ਇਸ ਤੋਂ ਪਹਿਲਾਂ ਸੁਰਜੀਤ ਸਿੰਘ ਫੂਲ ਤੇ ਗੁਰਨਾਮ ਸਿੰਘ ਚੜੂਨੀ ਮੁਅੱਤਲ ਕੀਤੇ ਜਾ ਚੁਕੇ ਹਨ।

ਕਿਸਾਨ ਜਥੇਬੰਦੀਆਂ ਨੇ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਿਚੋਂ 15 ਦਿਨ ਲਈ ਮੁਅੱਤਲ Read More »

ਸਿੱਧੂ ਨੂੰ ਪ੍ਰਧਾਨ ਬਣਨ ‘ਤੇ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈ, ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਅਪੀਲ

ਅੰਮ੍ਰਿਤਸਰ- ਕਾਂਗਰਸ ਵੱਲੋਂ ਹਾਲ ਹੀ ਵਿਚ ਥਾਪੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈਆ ਦਿੱਤੀਆਂ ਜਾ ਰਹੀਆ ਹਨ।ਪਾਕਿਸਤਾਨ ਸਿੱਖ ਆਗੂ ਇੰਦਰਜੀਤ ਸਿੰਘ ਮੈਂਬਰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਨਿਭਾਉਂਦਿਆਂ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾ ਮੁੱਖ ਰੱਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦਾ ਸਾਰਾ ਸਿਹਰਾ ਸਿੱਧੂ ਨੂੰ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਆਪ ਸੇਵਾ ਲੈਂਦਿਆਂ ਇਹ ਧਾਰਮਿਕ ਕਾਰਜ ਸਿੱਧੂ ਦੇ ਜਿੰਮੇ ਲਗਾਕੇ ਕਰਵਾਇਆ ਹੈ ਨਹੀਂ ਤੇ ਜੋ ਹਲਾਤ ਦੋਵੇ ਦੇਸ਼ਾਂ ਦੀਆ ਸਰਕਾਰਾਂ ਦੇ ਦਰਮਿਆਨ ਸਨ ਇਹ ਲਾਂਘਾ ਕਦੀ ਵੀ ਖੁੱਲ ਨਹੀਂ ਸਕਦਾ ਸੀ । ਜਿਸ ਲਈ ਅੱਜ ਸਿੱਧੂ ਦਾ ਹਰ ਇਕ ਪਾਕਿਸਤਾਨੀ ਸਿੱਖ ਸਤਿਕਾਰ ਕਰਦਾ ਤੇ ਉਨ੍ਹਾਂ ਨੂੰ ਵਧਾਈਆਂ ਦਿੰਦਾ ਹੈ। ਇਸ ਦੌਰਾਨ ਸਿੱਧੂ ਨੂੰ ਪਾਕਿ ਸਿੱਖਾਂ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਕੋਰੀਡੋਰ ਲਾਂਘਾ ਖੁਲ੍ਹਵਾਇਆ ਹੈ ਉਸੇ ਤਰ੍ਹਾਂ ਉਹ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਕੋਰੋਨਾ ਮਹਾਂਮਾਰੀ ਦਾ ਬਹਾਨਾ ਘੜ੍ਹ ਕੇ ਭਾਰਤ ਸਰਕਾਰ ਵੱਲੋਂ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਬੰਦ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਮੁੜ ਖੁਲਵਾ ਕੇ ਭਾਰਤ ਤੋਂ ਸੰਗਤਾਂ ਨੂੰ ਭੇਜਿਆ ਜਾਵੇ।  

ਸਿੱਧੂ ਨੂੰ ਪ੍ਰਧਾਨ ਬਣਨ ‘ਤੇ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈ, ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਅਪੀਲ Read More »

ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ- ਰਾਘਵ ਚੱਢਾ

ਨਵੀਂ ਦਿੱਲੀ, 26 ਜੁਲਾਈ-  ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਅਜਿਹੀ ਕੋਈ ਗੱਲਬਾਤ ਵੀ ਨਹੀਂ ਚੱਲ ਰਹੀ ਹੈ। ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਤੇ ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਦਾ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਸਬੰਧੀ ਇਕ ਖ਼ਬਰ ਤੋਂ ਬਾਅਦ ਸ੍ਰੀ ਚੱਢਾ ਨੇ ਅੱਜ ਟਵੀਟ ਕਰ ਕੇ ਇਹ ਸਪੱਸ਼ਟੀਕਰਨ ਦਿੱਤਾ ਹੈ।

ਸ਼੍ਰੋਮਣੀ ਅਕਾਲ ਦਲ (ਯੂਨਾਈਟਿਡ) ਨਾਲ ਗੱਠਜੋੜ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ- ਰਾਘਵ ਚੱਢਾ Read More »