admin

ਮਹਾਰਾਸ਼ਟਰ ਦਾ ਚੋਣ ਮੰਜ਼ਰ

ਪਿਛਲੀ ਵਾਰ ਜਦੋਂ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਦਾ ਗੱਠਜੋੜ ਖੜ੍ਹਾ ਸੀ; ਦੂਜੇ ਪਾਸੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦਾ ਗੱਠਜੋੜ ਮੁਕਾਬਲਾ ਕਰ ਰਿਹਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਾਂਦਰਾ ਵਰਲੀ ਸਾਗਰ ਲਿੰਕ ਦੇ ਪੁਲ ਹੇਠੋਂ ਬਹੁਤ ਸਾਰਾ ਪਾਣੀ ਵਹਿ ਚੁੱਕਿਆ ਹੈ। ਪਿਛਲੇ ਕੁਝ ਸਾਲਾਂ ਦੌਰਾਨ ਮਹਾਰਾਸ਼ਟਰ ਦੇ ਸਿਆਸੀ ਤੇ ਚੁਣਾਵੀ ਖੇਤਰ ਵਿੱਚ ਜਿੰਨੀ ਉਥਲ-ਪੁਥਲ ਹੋਈ ਹੈ, ਸ਼ਾਇਦ ਓਨੀ ਹੋਰ ਕਿਸੇ ਸੂਬੇ ਵਿੱਚ ਨਹੀਂ ਹੋਈ। ਇਸ ਵਾਰ 2024 ਦੇ ਚੋਣ ਯੁੱਧ ਵਿੱਚ ਇੱਕ ਪਾਸੇ ਮਹਾਯੁਤੀ ਗੱਠਜੋੜ ਹੈ ਜਿਸ ਵਿਚ ਭਾਜਪਾ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲਾ ਸ਼ਿਵਸੈਨਾ ਦਾ ਧੜਾ ਤੇ ਅਜੀਤ ਪਵਾਰ ਦੀ ਅਗਵਾਈ ਵਾਲਾ ਐੱਨਸੀਪੀ ਦਾ ਧੜਾ ਸ਼ਾਮਿਲ ਹਨ; ਦੂਜੇ ਪਾਸੇ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਉੱਭਰ ਕੇ ਸਾਹਮਣੇ ਆਇਆ ਹੈ ਜਿਸ ਵਿੱਚ ਕਾਂਗਰਸ, ਊਧਵ ਠਾਕਰੇ ਦੀ ਅਗਵਾਈ ਵਾਲਾ ਸ਼ਿਵਸੈਨਾ ਦਾ ਧੜਾ ਅਤੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਾਮਿਲ ਹਨ। ਮਹਾ ਵਿਕਾਸ ਅਗਾੜੀ ਸਰਕਾਰ ਢਾਈ ਸਾਲ ਕਾਇਮ ਰਹੀ ਜਦੋਂ ਏਕਨਾਥ ਸ਼ਿੰਦੇ ਨੇ ਸ਼ਿਵਸੈਨਾ ਅੰਦਰ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ ਅਤੇ ਭਾਜਪਾ ਨਾਲ ਗੰਢ-ਤੁਪ ਕਰ ਕੇ ਨਵੀਂ ਸਰਕਾਰ ਬਣਾ ਲਈ। ਕੁਝ ਸਮੇਂ ਬਾਅਦ ਅਜੀਤ ਪਵਾਰ ਵੀ ਸ਼ਿੰਦੇ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਸਰਕਾਰ ਵਿੱਚ ਸ਼ਾਮਿਲ ਹੋ ਗਏ। ਹੁਣ ਜਦੋਂ ਦੋਵੇਂ ਗੱਠਜੋੜਾਂ ਨੂੰ ਢਾਈ-ਢਾਈ ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲ ਚੁੱਕਿਆ ਹੈ ਤਾਂ ਵੋਟਰਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਦੋਵਾਂ ਸਰਕਾਰਾਂ ਦਾ ਕੰਮ-ਕਾਜ ਕਿਹੋ ਜਿਹਾ ਰਿਹਾ ਅਤੇ ਉਨ੍ਹਾਂ ਦੇ ਤੌਰ-ਤਰੀਕਿਆਂ ਵਿੱਚ ਕਿੰਨਾ ਕੁ ਫ਼ਰਕ ਹੈ। ਵੋਟਰਾਂ ਨੂੰ ਆਸ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਹੋ ਜਿਹਾ ਸੱਤਾ ਦਾ ਖੇਡ ਹੋਇਆ ਸੀ, ਉਸ ਦਾ ਇਸ ਵਾਰ ਦੁਹਰਾਅ ਨਹੀਂ ਹੋਵੇਗਾ। ਉਦੋਂ ਸ਼ਿਵਸੈਨਾ ਦੇ ਵਿਧਾਇਕਾਂ ਦੀ ਸੰਖਿਆ ਭਾਵੇਂ ਭਾਜਪਾ ਨਾਲੋਂ ਘੱਟ ਸੀ ਪਰ ਸ਼ਿਵਸੈਨਾ ਨੇ ਦਾਅ ਖੇਡ ਕੇ ਸਰਕਾਰ ਵਿੱਚ ਮੋਹਰੀ ਭੂਮਿਕਾ ਅਖ਼ਤਿਆਰ ਕਰ ਲਈ ਸੀ ਜਿਸ ਨੂੰ ਭਾਜਪਾ ਕਦੇ ਭੁੱਲ ਨਹੀਂ ਸਕੀ। ਉਂਝ, ਇਸ ਤਰ੍ਹਾਂ ਦੀ ਪੁਜ਼ੀਸ਼ਨ ਪਿਛਲੀ ਵਾਰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵੀ ਬਣੀ ਸੀ ਜਦੋਂ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਪਰ ਉਸ ਨੇ ਘੱਟ ਸੀਟਾਂ ਵਾਲੀ ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਸਰਕਾਰ ਵਿੱਚ ਜੂਨੀਅਰ ਭਿਆਲ ਬਣ ਕੇ ਰਹਿਣ ਦਾ ਰਾਹ ਅਪਣਾ ਲਿਆ ਸੀ। ਭਾਜਪਾ ਇਸ ਸਭ ਦੌਰਾਨ ਕਾਫੀ ਸਰਗਰਮ ਰਹੀ ਹੈ। ਇਹ ਮਹਾਰਾਸ਼ਟਰ ’ਚ ਮਜ਼ਬੂਤ ਹੋ ਕੇ ਉੱਭਰੀ ਕਿਉਂਕਿ ਇਸ ਨੂੰ ਦੂਜੀਆਂ ਧਿਰਾਂ ਨੂੰ ਕਮਜ਼ੋਰ ਕਰਨ ਦਾ ਤਰੀਕਾ ਆ ਗਿਆ ਹਾਲਾਂਕਿ ਇਹ ਆਪਣੇ ਸਾਥੀ ਦਲਾਂ ’ਤੇ ਮੁਕੰਮਲ ਭਰੋਸਾ ਰੱਖ ਕੇ ਨਹੀਂ ਚੱਲ ਸਕਦੀ। ਪਿਛਲੇ ਕੁਝ ਸਾਲਾਂ ’ਚ ਸੂਬੇ ਦੀ ਸਿਆਸਤ ਕਾਫੀ ਉਥਲ-ਪੁਥਲ ਦਾ ਸ਼ਿਕਾਰ ਰਹੀ ਹੈ ਤੇ ਕਈ ਦਲ ਦੋਫਾੜ ਹੋਏ ਹਨ, ਕਈ ਪ੍ਰਮੁੱਖ ਨੇਤਾ ਵੀ ਪੁਰਾਣੀਆਂ ਧਿਰਾਂ ਨਾਲੋਂ ਟੁੱਟ ਕੇ ਕਦੇ ਸੱਤਾਧਾਰੀ ਗੱਠਜੋੜ ਤੇ ਕਦੇ ਵਿਰੋਧੀ ਧਿਰ ਦਾ ਹਿੱਸਾ ਬਣਦੇ ਰਹੇ ਹਨ। ਇਸ ਤਰ੍ਹਾਂ ਸੂਬੇ ਦਾ ਸਿਆਸੀ ਮਾਹੌਲ ਨਾਟਕੀ ਅਤੇ ਸੰਵੇਦਨਸ਼ੀਲ ਰਿਹਾ ਹੈ। ਜਾਂਚ ਏਜੰਸੀਆਂ ਨੇ ਵੀ ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾਂ ’ਚ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੂੰ ਲਪੇਟੇ ’ਚ ਲਈ ਰੱਖਿਆ ਹੈ। ਸ਼ਿਵਸੈਨਾ ’ਚ ਫੁੱਟ ਪੈਣ ਤੋਂ ਬਾਅਦ ਇਸ ਦੇ ਦੋ ਧੜੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਬਣੇ ਸਨ। ਏਕਨਾਥ ਸ਼ਿੰਦੇ ਨੇ ਮਗਰੋਂ ਭਾਜਪਾ ਨਾਲ ਗੱਠਜੋੜ ਕਰ ਕੇ ਸਰਕਾਰ ਬਣਾਈ ਅਤੇ ਆਪਣੀ ਪੁਰਾਣੀ ਧਿਰ (ਊਧਵ ਗਰੁੱਪ) ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਹੁਣ ਤੱਕ ਉਹ ਇਸ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਵਿਚਰ ਰਹੇ ਸਨ। ਇਸੇ ਤਰ੍ਹਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅੱਨਸੀਪੀ) ਵੀ ਫੁੱਟ ਦਾ ਸ਼ਿਕਾਰ ਹੋਈ ਜਦੋਂ ਅਜੀਤ ਪਵਾਰ ਆਪਣੇ ਚਾਚੇ ਸ਼ਰਦ ਪਵਾਰ ਨਾਲੋਂ ਟੁੱਟ ਕੇ ਵੱਖ ਹੋ ਗਏ। ਇਸ ਤਰ੍ਹਾਂ ਐੱਨਸੀਪੀ ਦੇ ਦੋ ਧੜੇ ਅਜੀਤ ਅਤੇ ਸ਼ਰਦ ਦੀ ਅਗਵਾਈ ਵਿੱਚ ਬਣ ਗਏ ਤੇ ਅਜੀਤ ਧੜਾ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣਿਆ। ਇਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ ਦਾ ਰੇੜਕਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ। ਇਸ ’ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਏਕਾ ਵਰਤਮਾਨ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਥੀਮ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ‘ਏਕ ਹੈਂ ਤੋ ਸੇਫ ਹੈਂ’ ਦਾ ਨਾਅਰਾ ਲਾ ਰਹੇ ਹਨ। ਹਾਲਾਤ ਦਾ ਵਿਅੰਗ ਇਹ ਹੈ ਕਿ ਇਹ ਨਾਅਰਾ ਸਿਰਫ਼ ਵੋਟਰਾਂ ਉੱਤੇ ਲਾਗੂ ਨਹੀਂ ਹੁੰਦਾ ਬਲਕਿ ਦੋਵਾਂ ਗੱਠਜੋੜਾਂ ਲਈ ਵੀ ਪੂਰਾ ਢੁੱਕਵਾਂ ਹੈ। ਦੋਵੇਂ ਗੱਠਜੋੜ ਇਕਜੁੱਟਤਾ ਨਾਲ ਸੱਤਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਝਾਰਖੰਡ ਵਿੱਚ ਭਾਜਪਾ ਦੀ ਸਥਿਤੀ ਥੋੜ੍ਹੀ ਮਜ਼ਬੂਤ ਲੱਗ ਰਹੀ ਹੈ ਜਿੱਥੇ ਨਾਰਾਜ਼ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਵਰਤਮਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਮਾਰ ਸਹਿਣੀ ਪੈ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਕਾਂਗਰਸ ਦੀ ਸਾਖ ਵੀ ਉੱਥੇ ਦਾਅ ਉੱਤੇ ਲੱਗੀ ਹੋਈ ਹੈ ਕਿਉਂਕਿ ਇਹ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਦੋਵੇਂ ਧਿਰਾਂ ਨੇ ਰਾਜ ਵਿੱਚ ਸਫ਼ਲਤਾ ਨਾਲ ਗੱਠਜੋੜ ’ਚ ਪੂਰਾ ਕਾਰਜਕਾਲ ਕੱਢਿਆ ਹੈ। ਇਸੇ ਦੌਰਾਨ ਦੋਹਾਂ ਸੂਬਿਆਂ ਵਿਚ ਭਾਜਪਾ ਆਗੂਆਂ ਦੇ ਭਾਸ਼ਣਾਂ ’ਤੇ ਸਵਾਲੀਆ ਨਿਸ਼ਾਨ ਵੀ ਲੱਗੇ ਹਨ; ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਵੋਟਾਂ ਦੇ ਧਰੁਵੀਕਰਨ ਲਈ ਬਹੁਤ ਉਕਸਾਊ ਬੋਲਬਾਣੀ ਦਾ ਇਸਤੇਮਾਲ ਕੀਤਾ। ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਲਈ ਅਜੇ ਤੱਕ ਇਹ ਸਾਲ ਵਧੀਆ ਹੀ ਰਿਹਾ ਹੈ (ਹਰਿਆਣਾ ਦੇ ਝਟਕੇ ਨੂੰ ਛੱਡ ਕੇ) ਅਤੇ ਇਸ ਨੂੰ ਉਮੀਦ ਹੈ ਕਿ ਹੁਣ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵੀ ਇਹ ਐੱਨਡੀਏ ਨੂੰ ਜੜ੍ਹੋਂ ਪੁੱਟ ਸੁੱਟੇਗਾ। ਇਉਂ ਇਨ੍ਹਾਂ ਦੋਹਾਂ ਸੂਬਿਆਂ ਅੰਦਰ ਭਾਜਪਾ ਅਤੇ ਕਾਂਗਰਸ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੋਹਾਂ ਸੂਬਿਆਂ ਦੇ ਚੋਣ ਨਤੀਜੇ ਇਨ੍ਹਾਂ ਦੋਹਾਂ ਪਾਰਟੀਆਂ ਦੀ ਭਵਿੱਖ ਦੀ ਸਿਆਸਤ ਤੈਅ ਕਰਨਗੇ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਮੁਕਾਬਲਤਨ ਚੰਗੀ ਰਹੀ ਸੀ ਅਤੇ ਭਾਜਪਾ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਮਿਥਿਆ ਟੀਚਾ ਹਾਸਲ ਕਰਨ ਵਿੱਚ ਨਾਕਾਮ ਰਹੀ ਸੀ। ਇਨ੍ਹਾਂ ਚੋਣਾਂ ਨੇ ਸਾਬਿਤ ਕਰ ਦਿੱਤਾ ਸੀ ਕਿ ਕਾਂਗਰਸ ਜੇਕਰ ਵਿਆਪਕ ਰਣਨੀਤੀ ਬਣਾਵੇ ਅਤੇ ਹਮਖਿਆਲ ਧਿਰਾਂ ਨੂੰ ਇੱਕ ਮੰਚ ’ਤੇ ਲੈ ਆਵੇ ਤਾਂ ਮੁਲਕ ਪੱਧਰ ’ਤੇ ਭਾਜਪਾ ਦੇ ਬਰਾਬਰ ਖੜ੍ਹੀ ਹੋ ਸਕਦੀ ਹੈ। ਇਸ ਵੱਲੋਂ ਦੋਹਾਂ ਸੂਬਿਆਂ ਅੰਦਰ ਬਿਠਾਇਆ ਤਾਲਮੇਲ ਅਗਾਮੀ ਚੋਣਾਂ ਲਈ ਮਿਸਾਲ ਬਣ ਸਕਦਾ ਹੈ।

ਮਹਾਰਾਸ਼ਟਰ ਦਾ ਚੋਣ ਮੰਜ਼ਰ Read More »

ਆਪ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ

ਗੁਰਦਾਸਪੁਰ 20 ਨਵੰਬਰ – ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਨਾਂ ਵਿਖੇ ਆਪ ਤੇ ਕਾਂਗਰਸ ਵਰਕਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਐਸਐਸਪੀ ਬਟਾਲਾ ਨੇ ਡੇਰਾ ਪਠਾਨਾਂ ਪਹੁੰਚ ਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਪਿੰਡ ਡੇਰਾ ਪਠਾਨਾਂ ਤੋਂ ਬਾਅਦ ਐਸਐਸਪੀ ਸੋਹੇਲ ਕਾਸਿਮ ਮੀਰ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਵੀ ਕੀਤਾ ਗਿਆ। ਡੇਰਾ ਬਾਬਾ ਨਾਨਕ ਦੇ ਬੂਥ ਨੰਬਰ 56 ਤੇ ਗੱਲਬਾਤ ਕਰਦਿਆਂ ਐਸਐਸਪੀ ਨੇ ਕਿਹਾ ਕਿ ਪੁਲਿਸ ਦੀ ਹਰ ਇਲਾਕੇ ਤੇ ਨਜ਼ਰ ਹੈ ਅਤੇ ਜਿੱਥੋਂ ਵੀ ਛੋਟੀ ਜਿਹੀ ਇਨਪੁੱਟ ਵੀ ਆਉਂਦੀ ਹੈ ਉੱਥੇ ਹੀ ਤੁਰੰਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾ ਰਹੇ ਹਨ। ਉਹਨਾਂ ਕਿਹਾ ਕਿ ਚੌਣਾ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਨਗੀਆਂ ਅਤੇ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ।

ਆਪ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ Read More »

ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਸਫ਼ਲਤਾ ਪੂਰਵਕ ਹੋਇਆ ਸੰਪੰਨ

ਫਾਜ਼ਿਲਕਾ, 20 ਨਵੰਬਰ – ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਜੀ ਦੇ ਉਪਰਾਲੇ ਸਦਕਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਨੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਨਵੀਆਂ ਕਲਮਾਂ ਨਵੀ ਉਡਾਣ ਪ੍ਰੋਜੈਕਟ ਤਹਿਤ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਹਿਆ। ਉਨਾਂ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਸੰਸਥਾ ਵੱਲੋਂ ਬਾਲ ਲੇਖਕਾਂ ਨੂੰ ਪ੍ਰੇਰਿਤ ਕਰਨ ਲਈ ਉਪਰਾਲਾ ਕੀਤਾ ਹੈ। ਉਨ੍ਹਾਂ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੂੰ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੀ ਸਫ਼ਲਤਾ ਦੀ ਵਧਾਈ ਦਿੱਤੀ। ਇਸ ਦੌਰਾਨ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਭਵਨ ਸਰੀ ਕਨੇਡਾ ਤਹਿਤ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਵਿਸ਼ਵ ਪੱਧਰ ਤੇ ਬਾਲ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਤੇ ਬਾਲ ਲੇਖਕਾਂ ਲਈ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਯੋਜਨਾਬੰਦੀ ਕਰ ਲਈ ਹੈ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪ੍ਰਾਇਮਰੀ , ਮਿਡਲ ਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿੱਦਿਅਕ, ਸੱਭਿਆਚਾਰਕ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਸ਼੍ਰੋਮਣੀ ਸਾਹਿਤਕਾਰ ਐਵਾਰਡ ਤੋਂ ਇਲਾਵਾ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ , ਸਨਮਾਨ ਚਿੰਨ੍ਹ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਵਿੱਚ 800 ਦੇ ਕਰੀਬ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਹੈ। ਮਸ਼ਹੂਰ ਐਂਕਰ ਅਤੇ ਪ੍ਰੋਜੈਕਟ ਖਜਾਨਚੀ ਬਲਜੀਤ ਸ਼ਰਮਾ ਵੱਲੋਂ ਵੱਖ-ਵੱਖ ਮੁਕਾਬਲਿਆਂ ਨੂੰ ਸਟੇਜਾਂ ਦੀ ਸੰਚਾਲਨ ਆਪਣੇ ਦੇਖ ਰੇਖ ਵਿੱਚ ਬੱਚਿਆਂ ਕੋਲ ਕਰਵਾਈ। ਸਲਾਹਕਾਰ ਸਤੀਸ਼ ਜੋੜਾ ਜੀ ਅਤੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਅਕਾਲ ਕਾਲਜ ਕਾਉਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਅਤੇ ਉਹਨਾਂ ਦੀ ਟੀਮ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਪ੍ਰੋਜੈਕਟ ਟੀਮ ਦਾ ਸਾਥ ਦਿੱਤਾ। ਇਸ ਮੌਕੇ ਸੁੱਖੀ ਬਾਠ ਦੇ ਫਰਜੰਦ ਅੰਮ੍ਰਿਤਪਾਲ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੋ ਰੋਜ਼ਾ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਦੇ 32 ਵਿਦਿਆਰਥੀ ਨੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗਾਂ ਤਹਿਤ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਇਹਨਾਂ ਪ੍ਰਤੀਯੋਗੀ ਵਿਦਿਆਰਥੀਆਂ ਨਾਲ 9 ਗਾਇਡ ਅਧਿਆਪਕਾਂ ਅਤੇ 9 ਮਾਪੇ ਪੂਰੀ ਕਾਨਫਰੰਸ ਦੌਰਾਨ ਨਾਲ ਰਹੇ। ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ਉਤਰੇਜਾ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਜ਼ਿਲ੍ਹਾ ਸੰਪਾਦਕ ਸ਼੍ਰੀਮਤੀ ਸੋਨੀਆ ਬਜਾਜ ਨੇ ਸ਼ੁਭਕਾਮਨਾਵਾਂ ਦੇ ਕੇ ਮੈਡਮ ਮੀਨਾ ਮਹਿਰੋਕ, ਮੈਡਮ ਨੀਤੂ ਅਰੋੜਾ, ਤਰਨਦੀਪ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਗਿਆ ਸੀ। ਮੈਡਮ ਮੀਨਾ ਮਹਿਰੋਕ, ਮੈਡਮ ਨੀਤੂ ਅਰੋੜਾ, ਸ. ਤਰਨਦੀਪ ਸਿੰਘ ਅਤੇ ਸ. ਸਿਮਲਜੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ (ਮਸਤੂਆਣਾ, ਸੰਗਰੂਰ) ਜੋ ਪੰਜਾਬ ਭਵਨ ਸਰੀ ਕਨੇਡਾ ਵੱਲੋਂ 16 ਅਤੇ 17 ਨਵੰਬਰ 2024 ਨੂੰ ਹੋਈ। ਇਸ ਕਾਨਫਰੰਸ ਵਿੱਚ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗਾਂ ਤਹਿਤ ਸਵ. ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਦਿੱਤੇ ਜਾਣੇ ਸੀ। ਇਸ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੀ ਝੋਲੀ ਵਿੱਚ ਪ੍ਰਾਇਮਰੀ ਵਰਗ ਦੇ ਲੇਖ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਪੁਰਸਕਾਰ ਅੰਜਲੀ ਰਾਣੀ ਪੁੱਤਰੀ ਗੁਰਮੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਜਵਾਹਰ ਸਿੰਘ ਵਾਲਾ (ਬ੍ਰਾਂਚ) ਜਲਾਲਾਬਾਦ-1 ਨੇ ਲੇਖ ਮੇਰੇ ਸੁਪਨਿਆਂ ਦਾ ਸਮਾਜ ਲਿਖ ਪਹਿਲਾਂ ਇਨਾਮ ਜਿੱਤਿਆ ਹੈ। ਜਿਸ ਬੱਚੀ ਪੰਜਾਬ ਭਵਨ ਸਰੀ ਕਨੇਡਾ ਵੱਲੋਂ 11000/- ਰੁਪਏ ਦਾ ਨਗਦ ਰਾਸ਼ੀ । ਇਸ ਤੋਂ ਇਲਾਵਾ ਗੀਤ ਮੁਕਾਬਲਿਆਂ ਦੇ ਸੈਕੰਡਰੀ ਵਰਗ ਤਹਿਤ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਗੁਰਅੰਸ਼ ਸਿੰਘ ਪੁੱਤਰ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲੀ ਨੇ ਜਿੱਤਿਆ ਜਿਸਨੂੰ 7100/- ਨਗਦ ਰਾਸ਼ੀ ਦੇ ਨਾਲ ਨਾਲ ਦੋਵੇਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਸਰਟੀਫਿਕੇਟ ਦੇ ਨਾਲ ਨਾਲ ਸਵ. ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਫ਼ਾਜ਼ਿਲਕਾ ਦੇ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਜੀ ਨੇ ਕਿਹਾ ਕਿ ਇਹਨਾਂ ਦੋਵੇਂ ਜੇਤੂ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਪੱਧਰ ਤੇ ਇਨਾਮ ਜਿੱਤ ਕੇ ਜ਼ਿਲ੍ਹਾ ਫਾਜ਼ਿਲਕਾ ਦਾ ਮਾਣ ਵਧਾਇਆ ਹੈ। ਮੈਂ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਸ਼ੇਸ਼ ਤੌਰ ਤੇ ਸਾਰੇ ਗਾਈਡ ਅਧਿਆਪਕਾਂ ਨੂੰ ਮੁਬਾਰਕਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।ਦੋ ਰੋਜ਼ਾ ਅੰਤਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਅਧਿਆਪਕ ਅਤੇ ਵਿਦਿਆਰਥੀ ਤਰਨਦੀਪ ਸਿੰਘ, ਸਿਮਲਜੀਤ ਸਿੰਘ, ਪਰਮਜੀਤ ਕੁਮਾਰ, ਸੁਨੀਲ ਕੁਮਾਰ ਅਰੋੜਾ, ਮੀਨਾ ਮਹਿਰੋਕ, ਨੀਤੂ ਅਰੋੜਾ, ਸੋਫਿਆ, ਸਾਕਸ਼ੀ ਸ਼ਰਮਾ, ਸੁਰਿੰਦਰ ਕੌਰ, ਸੁਖਪ੍ਰੀਤ ਕੌਰ, ਅਮਨਜੋਤ ਕੌਰ ਗਾਇਡ ਅਧਿਆਪਕ ਦੇ ਤੌਰ ਤੇ ਕਾਨਫਰੰਸ ਵਿੱਚ ਸ਼ਾਮਲ ਹੋਏ। ਅਧਿਆਪਕ ਹਾਜ਼ਰ ਹੋਏ। ਵਿਦਿਆਰਥੀਆਂ ਵਿੱਚ ਅਰਪਣ , ਨਵਜੋਤ ਕੌਰ ਅੰਜਲੀ ਰਾਣੀ, ਗੁਰਸੀਰਤ ਕੌਰ, ਪੂਜਾ ਗੁਪਤਾ, ਅਨੀਤਾ ਰਾਣੀ, ਪ੍ਰਿਯੰਕਾ, ਗੁਰਅੰਸ਼ ਸਿੰਘ , ਸੁਖਮੀਤ ਕੌਰ ਹਰਮਨਪ੍ਰੀਤ ਸਿੰਘ, ਦਵਿੰਦਰ ਸਿੰਘ ਆਦਿ ਵਿਦਿਆਰਥੀਆਂ ਨੇ ਭਾਗ ਲਿਆ।

ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਸਫ਼ਲਤਾ ਪੂਰਵਕ ਹੋਇਆ ਸੰਪੰਨ Read More »

ਅਕਾਲੀ ਆਗੂ ਅਨਿਲ ਜੋਸ਼ੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਅੰਮ੍ਰਿਤਸਰ, 20 ਨਵੰਬਰ – ਸ਼੍ਰੋਮਣੀ ਅਕਾਲੀ ਦਲ ਨੂੰ 24 ਘੰਟਿਆਂ ਦੇ ਅੰਦਰ ਦੂਜਾ ਵੱਡਾ ਝਟਕਾ ਲੱਗਿਆ ਹੈ। ਪਾਰਟੀ ਆਗੂ ਅਨਿਲ ਜੋਸ਼ੀ ਨੇ ਅੱਜ ਸਵੇਰੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੋਸ਼ੀ ਨੇ ਆਪਣਾ ਅਸਤੀਫ਼ਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਿਆ ਹੈ। ਇਸ ਦੌਰਾਨ ਜੋਸ਼ੀ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਆਪਣੇ ਆਪ ਨੂੰ ਪਾਰਟੀ ਵਿੱਚ ‘ਗਲਤ’ ਹੋਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਉਹ ਪੰਜਾਬ ਦੇ ਲੋਕਾਂ, ਕਿਸਾਨਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਕਾਰਨ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਪਰ ਇਸ ਵਿੱਚ ਸ਼ਾਮਲ ਹੋਣ ਤੋਂ ਬਾਅਦ, ਖਾਸ ਕਰਕੇ ਬਾਦਲ ਸਾਹਿਬ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਹ ਇੱਕ ਝੂਠੀ ਧਾਰਨਾ ਹੈ। ਮੌਜੂਦਾ ਹਾਲਾਤ ਨੇ ਪਾਰਟੀ ਅੰਦਰ ਅਜਿਹੀ ਨਿਰਾਸ਼ਾਜਨਕ ਸਥਿਤੀ ਲੈ ਲਈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਲਿਖਿਆ ਕਿ ਇਉਂ ਜਾਪਦਾ ਸੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਮਾਪਦੰਡਾਂ ’ਤੇ ਆਪਣੀ ਸਥਿਤੀ ਨੂੰ ਮੁੜ ਸੁਰਜੀਤ ਕਰਨ ਦਾ ਇਕੋ-ਇਕ ਏਜੰਡਾ ਮਿਲਿਆ ਹੈ ਅਤੇ ਉਹ ਸਿਰਫ ਪੰਥਕ ਰਾਜਨੀਤੀ ਵਿਚ ਹੀ ਉਲਝ ਗਿਆ ਹੈ। ਜੋਸ਼ੀ ਨੇ ਪੱਤਰ ਵਿਚ ਕਿਹਾ ਕਿ ਪਾਰਟੀ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਹੈ। ਮੇਰਾ ਮਨੋਰਥ ਲੋਕਾਂ ਦੀ ਸਰਵਪੱਖੀ ਭਲਾਈ ਅਤੇ ਵਿਕਾਸ ਸੀ। ਆਤਮ ਨਿਰੀਖਣ ਤੋਂ ਬਾਅਦ ਮੈਂ ਇਸ ਸਿੱਟੇ ’ਤੇ ਪਹੁੰਚਿਆ ਕਿ ਮੇਰੇ ਲਈ ਪਾਰਟੀ ਵਿਚ ਬਣੇ ਰਹਿਣਾ ਅਸੰਭਵ ਹੈ। ਜ਼ਿਕਰਯੋਗ ਹੈ ਕਿ ਅਨਿਲ ਜੋਸ਼ੀ ਅਕਾਲੀ-ਭਾਜਪਾ ਸਰਕਾਰ (2012-2017) ਦੌਰਾਨ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਸਨ। ਉਨ੍ਹਾਂ ਨੇ ਆਪਣੀ ਹੀ ਪਾਰਟੀ ਭਾਜਪਾ ਦੇ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਬਗਾਵਤ ਕੀਤੀ ਸੀ, ਜਿਸ ਕਾਰਨ ਉਸਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀਦਲ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਇੱਕ ਦਿਨ ਪਹਿਲਾਂ ਤਰਨਤਾਰਨ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਾਰਟੀ ਛੱਡ ਦਿੱਤੀ ਸੀ।

ਅਕਾਲੀ ਆਗੂ ਅਨਿਲ ਜੋਸ਼ੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ Read More »

ਸੰਪਾਦਕੀ/ਪੰਜਾਬ ‘ਚ ਪੰਚਾਇਤੀ ਚੋਣਾਂ – ਉੱਠਦੇ ਸਵਾਲ/ਗੁਰਮੀਤ ਸਿੰਘ ਪਲਾਹੀ

ਸੁਪਰੀਮ ਕੋਰਟ ਨੇ ਪੰਜਾਬ ‘ਚ ਹੋਈਆਂ ਪੰਚਾਇਤੀ ਚੋਣਾਂ ‘ਚ 13000 ਸਰਪੰਚਾਂ ‘ਚੋਂ 3000 ਬਿਨਾਂ ਮੁਕਾਬਲਾ ਸਰਪੰਚ ਚੁਣੇ ਜਾਣ ਨੂੰ “ਇਹ ਬਹੁਤ ਅਜੀਬ ਹੈ” ਕਿਹਾ ਹੈ। ਸੁਪਰੀਮ ਕੋਰਟ ਦੇ ਚੀਫ ਜੱਜ ਮਾਨਯੋਗ ਸੰਜੀਵ ਖੰਨਾ ਨੇ ਕੁੱਝ ਪਟੀਸ਼ਨਾਂ ਤੇ ਸੁਣਵਾਈ ਦੌਰਾਨ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਅੰਕੜੇ ਕਦੇ ਨਹੀਂ ਦੇਖੇ, ਇਹ ਬਹੁਤ ਵੱਡੀ ਗਿਣਤੀ ਹੈ। ਪੰਜਾਬ ‘ਚ ਸਥਾਨਕ ਸਰਕਾਰਾਂ ਖਾਸ ਕਰਕੇ ਪੰਚਾਇਤੀ ਚੋਣਾਂ ਵੇਲੇ ਵੱਡੀਆਂ ਧਾਂਦਲੀਆਂ ਹੁੰਦੀਆਂ ਹਨ, ਇਹ ਵਰਤਾਅ ਪੰਜਾਬ ਸਮੇਤ ਬਹੁਤ ਸਾਰੇ ਸੂਬਿਆਂ ‘ਚ ਵੇਖਣ ਨੂੰ ਮਿਲਦਾ ਰਿਹਾ ਹੈ। ਪਰ ਜਿਸ ਕਿਸਮ ਦਾ ਜ਼ੋਰ-ਜੱਫਾ ਇਸ ਵੇਰ ਪੰਚਾਇਤ ਚੋਣਾਂ ‘ਚ ਵੇਖਿਆ ਗਿਆ, ਉਹਦੀ ਮਿਸਾਲ ਮਿਲਣੀ ਔਖੀ ਹੈ। ਧੱਕੇ ਨਾਲ, ਸਰਕਾਰੀ ਧੌਂਸ ਨਾਲ ਲੋਕਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਹੋਣ ਤੋਂ ਰੋਕੇ ਗਏ। ਜਬਰਦਸਤੀ ਸਰਬਸੰਮਤੀ ਪੰਚਾਇਤਾਂ, ਸਰਪੰਚ ਐਲਾਨੇ ਗਏ। ਇਹ ਗੱਲ ਹਕੂਮਤੀ ਜ਼ਬਰ ਦੀ ਵੱਡੀ ਮਿਸਾਲ ਬਣੀ। ਸੈਂਕੜੇ ਪਟੀਸ਼ਨਾਂ ਪੰਜਾਬ ਹਰਿਆਣਾ ਹਾਈਕੋਰਟ ‘ਚ ਪੀੜਤਾਂ ਵਲੋਂ ਪਾਈਆਂ ਗਈਆਂ। ਫਿਰ ਇਹੋ ਪਟੀਸ਼ਨਾਂ ਸੁਪਰੀਮ ਕੋਰਟ ਪੁੱਜੀਆਂ। ਚੀਫ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਹੁਕਮ ਦਿਤਾ ਹੈ ਕਿ ਪੀੜਤ ਵਿਅਕਤੀ ਚੋਣ ਕਮਿਸ਼ਨ ਅੱਗੇ ਚੋਣ ਪਟੀਸ਼ਨਾਂ ਦਾਇਰ ਕਰ ਸਕਦੇ ਹਨ ਤੇ ਕਮਿਸ਼ਨ ਨੂੰ 6 ਮਹੀਨਿਆਂ ‘ਚ ਉਹਨਾਂ ਦਾ ਫੈਸਲਾ ਕਰਨਾ ਹੋਏਗਾ। ਚੀਫ ਜਸਟਿਸ ਨੇ ਕਿਹਾ ਕਿ  ਪਟੀਸ਼ਨਾਂ ਦਾ ਨਿਪਟਾਰਾ ਯੋਗਤਾ ਦੇ ਅਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਦੀ ਸੁਪਰੀਮ ਕੋਰਟ ਦੀ ਇਹ ਟਿੱਪਣੀ ਕਈ ਸਵਾਲ ਖੜੇ ਕਰਦੀ ਹੈ ਅਤੇ ਸਪਸ਼ਟ ਸੰਕੇਤ ਦਿੰਦੀ ਹੈ ਕਿ ਪੰਜਾਬ ਵਿੱਚ  ਪੰਚਾਇਤੀ ਚੋਣਾਂ ‘ਚ ਵੱਡੀ ਧਾਂਦਲੀ ਹੋਈ ਹੈ। ਪਰ ਕੀ ਪੰਜਾਬ ਚੋਣ ਕਮਿਸ਼ਨ ਇਹ ਧਾਂਦਲੀ ਨੂੰ ਲੋਕਾਂ ਸਾਹਵੇ ਲਿਆਏਗਾ ? ਉਂਜ ਪੰਜਾਬ ਪੰਚਾਇਤੀ ਚੋਣਾਂ ‘ਚ ਧੰਨ ਦੀ ਬੇਸ਼ੁਮਾਰ ਵਰਤੋਂ ਹੋਈ ਹੈ। ਸਿਆਸੀ ਦਖਲ ਨਾਲ ਕਈ ਸਰਪੰਚ ਜਬਰਦਸਤੀ ਜੇਤੂ ਕਰਾਰ ਦਿੱਤੇ ਗਏ ਹਨ। ਇਸ ਕਿਸਮ ਦੇ ਪੀੜਤਾਂ ਵਲੋਂ ਜੇਕਰ ਪਟੀਸ਼ਨਾਂ ਦਾਇਰ ਵੀ ਕੀਤੀਆਂ ਜਾਣਗੀਆਂ ਤਾਂ ਉਹ 5 ਸਾਲ ਦੇ ਅਰਸੇ ਤੱਕ ਵੀ ਸ਼ਾਇਦ ਹੀ ਸੁਣੀਆਂ ਜਾ ਸਕਣ। ਵੈਸੇ ਵੀ ਪੰਜਾਬ ‘ਚ ਸਥਾਨਕ ਸਰਕਾਰਾਂ ਖਾਸ ਕਰਕੇ ਪੰਚਾਇਤਾਂ ਦੇ ਕੰਮਕਾਰ ਦੀ ਜਿਸ ਕਿਸਮ ਦੀ ਦੁਰਦਸ਼ਾ ਕੀਤੀ ਜਾ ਚੁੱਕੀ ਹੈ। ਉਸ ਅਨੁਸਾਰ ਪੰਚਾਇਤਾਂ ਇਕ ਸਰਕਾਰੀ ਮਹਿਕਮਾ ਬਣ ਚੁੱਕੀਆਂ ਹਨ, ਸਥਾਨਕ ਸਰਕਾਰਾਂ ਨਹੀਂ ਰਹੀਆਂ, ਜੋ ਲੋਕਾਂ ਦੇ ਮਸਲੇ ਹੱਲ ਕਰਨ ਅਤੇ ਪਿੰਡਾਂ ਦੇ ਵਿਕਾਸ ‘ਚ ਅਹਿਮ ਰੋਲ ਅਦਾ ਕਰਨ ਲਈ ਜਾਣੀਆਂ ਜਾਂਦੀਆਂ ਰਹੀਆਂ ਹਨ।

ਸੰਪਾਦਕੀ/ਪੰਜਾਬ ‘ਚ ਪੰਚਾਇਤੀ ਚੋਣਾਂ – ਉੱਠਦੇ ਸਵਾਲ/ਗੁਰਮੀਤ ਸਿੰਘ ਪਲਾਹੀ Read More »

ਬੁੱਧ ਬਾਣ/ਇੱਕਮੁੱਠ ਹੋਣ ਦੀ ਲੋੜ ਹੈ!/ਬੁੱਧ ਸਿੰਘ ਨੀਲੋਂ

ਸਮਾਜ ਵਿੱਚ ਚੋਰ, ਲੁਟੇਰੇ, ਸਿਆਸੀ ਪਾਰਟੀਆਂ ਦੇ ਆਗੂ,ਸਰਕਾਰੀ ਤੇ ਗੈਰ ਸਰਕਾਰੀ ਜੇਬ ਕਤਰੇ ਸਭ ਇੱਕ ਮੁੱਠ ਹੋ ਗਏ ਹਨ। ਸਿਆਸੀ ਪਾਰਟੀਆਂ ਦੇ ਆਗੂਆਂ ਦਾ ਕੋਈ ਦੀਨ ਮਜ਼ਬ ਨਹੀਂ। ਇਹਨਾਂ ਨੂੰ ਜਿਥੋਂ ਵਧੀਆ ਬੁਰਕੀ ਮਿਲਣ ਲੱਗੀ ਉੱਥੇ ਚਲੇ ਜਾਂਦੇ ਹਨ। ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਇਹਨਾਂ ਕੋਲ ਬੜੀਆਂ ਸਕੀਮਾਂ ਹਨ। ਇਹ ਉਹ ਸਕੀਮਾਂ ਚਲਾਈ ਰੱਖਦੇ ਹਨ। ਇਹਨਾਂ ਨੂੰ ਸਮਝਣ ਲਈ ਪਹਿਲਾਂ ਸਾਨੂੰ ਪੜ੍ਹਨ ਦੀ ਲੋੜ ਹੈ। ਅਸੀਂ ਪੜ੍ਹਨਾ, ਗੁੜਨਾ ਤੇ ਜੁੜਨਾ ਭੁੱਲ ਗਏ ਹਾਂ। ਸਾਡੇ ਕੋਲ ਇੱਕੋ ਇੱਕ ਕੰਮ ਬਚਿਆ ਦੂਜਿਆਂ ਦੀਆਂ ਲੱਤਾਂ ਖਿੱਚਣੀਆਂ ਤੇ ਸਦਾ ਸੜਦੇ ਰਹਿਣਾ। ਲਿਖਣ ਤੇ ਪੜ੍ਹਨ ਨਾਲ ਤੀਜਾ ਨੇਤਰ ਖੁੱਲਦਾ ਹੈ। ਅਖਾਣਾਂ, ਮੁਹਾਵਰਿਆਂ ਤੇ ਸਿਆਣਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਹਨਾਂ ਦੇ ਵਿੱਚ ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਪਰਿਵਰਤਨ ਸਮੇਂ ਦੇ ਵਿਕਾਸ ਦਾ ਸੱਚ ਹੈ। ਕੋਈ ਵੀ ਸੱਚ ਅੰਤਿਮ ਨਹੀਂ ਹੁੰਦਾ। ਕਿਸੇ ਲਈ ਉਹ ਝੂਠ ਹੋ ਸਕਦਾ ਹੈ ਕਿਸੇ ਲਈ ਉਹ ਸੱਚ। ਕਸਾਈ ਦਾ ਕਰਮ ਜਾਨਵਰ ਮਾਰਨਾ ਹੈ। ਪਰ ਧਰਮ ਦੇ ਪੁਜਾਰੀ ਦੇ ਲਈ ਉਹ ਗੁਨਾਹ ਹੈ, ਘੋਰ ਅਪਰਾਧ ਹੈ। ਪਰ ਜਦੋਂ ਪੁਜਾਰੀ ਕਮਾਈ ਲਈ ਕਸਾਈਆਂ ਵਾਲਾ ਚੋਲਾ ਪਾ ਲਵੇ ਤਾਂ ਅਰਥਾਂ ਦੇ ਅਨੱਰਥ ਹੋ ਜਾਂਦੇ ਹਨ। ਗਿਆ ਕੋਈ ਵਾਪਸ ਨਹੀਂ ਆਇਆ, ਆਇਆ ਨਾ ਹੀ ਕੋਈ ਮੁੜਿਆ ਨਹੀਂ। ਜਦੋਂ ਬੰਦਾ ਜੰਗਲੀ ਤੋਂ ਪੇੰਡੂ ਤੋਂ ਸ਼ਹਿਰੀ ਬਣਿਆ ਤਾਂ ਬੜੀ ਤਣਾ-ਤਣੀ ਹੋਈ ਸੀ।ਸਿਆਣੇ ਆਖਦੇ ਹਨ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ, ਜਦੋਂ ਘਸੁੰਨ ਜਾਂ ਮੁੱਕਾ ਤੇ ਮੁੱਠੀ ਬਣਦਾ ਹੈ ਤੇ ਦੂਸਰੇ ਦੀ ਢੂਹੀ ‘ਤੇ ਵਰਦਾ ਹੈ, ਫੇਰ ਨੀ ਆਖਦੇ ਕਿ ਪੰਜੇ ਉੰਗਲਾਂ ਬਰਾਬਰ ਨਹੀਂ, ਉਦੋਂ ਸਭ ਚੁੱਪ ਹੋ ਜਾਂਦੇ ਹਨ, ਹੁਣ ਵੀ ਸਿਵਿਆਂ ਵਰਗੀ ਚੁੱਪ ਹੈ, ਬਿਗੜੀ ਲਗੌੜ ਹੜਦੁੰਗ ਮਚਾ ਰਹੀ ਹੈ, ਅਸੀਂ ਤਮਾਸ਼ਬੀਨ ਬਣੇ ਹੋਏ ਹਾਂ। ਜਿਵੇਂ ਪਰਬਤ ਦੀ ਚੋਟੀ ਤੋਂ ਜਦੋਂ ਬਰਫ਼ ਦੀ ਬੂੰਦ ਬਣਦੀ ਹੈ ਤਾਂ ਉਹ ਹੀ ਬੂੰਦ ਧਰਤੀ ਤੱਕ ਪੁੱਜਦੀ ਬਹੁਤ ਕੁੱਝ ਆਪਣੇ ਨਾਲ ਲੈ ਤੁਰਦੀ ਹੈ। ਜਿਸ ਦੇ ਵਿੱਚ ਮਿੱਟੀ,ਪੱਥਰ, ਰੁੱਖ ਮਨੁੱਖ, ਪਸ਼ੂ-ਪੰਛੀ ਤੇ ਘੋਗੇ ਛਿੱਪੀਆਂ ਤੇ ਹੋਰ ਬਹੁਤ ਕੁੱਝ ਹੁੰਦਾ ਹੈ। ਦਰਿਆ ਤੱਕ ਪੁਜਦੀ ਬੂੰਦ ਕੱਸੀਆਂ, ਨਾਲੇ, ਨਦੀ ਤੇ ਦਰਿਆ ਬਣ ਵਗ ਤੁਰਦੀ ਹੈ, ਸਮੁੰਦਰ ਤੱਕ ਪੁੱਜਦੀਆਂ ਆਪਣਾ ਰੰਗ, ਰੂਪ ਤੇ ਸੁਭਾਅ ਹੀ ਨਹੀਂ ਬਦਲਦੀ ਸਗੋਂ ਨਾਮ ਵੀ ਬਦਲਦੀ ਹੈ। ਬਰਫ਼ ਤੋਂ ਬੂੰਦ, ਬੂੰਦ ਤੋਂ ਕੂਲ, ਕੂਲ ਤੋਂ ਕੱਸੀ..ਕੱਸੀ ਤੋਂ ਨਾਲੇ, ਨਾਲੇ ਤੋਂ ਨਹਿਰ, ਨਹਿਰ ਤੋਂ ਨਦੀ,ਨਦੀ ਤੋਂ ਦਰਿਆ ਤੇ ਦਰਿਆ ਸਮੁੰਦਰ ਸਮੁੰਦਰ ਤੋਂ ਭਾਫ, ਭਾਫ ਤੋਂ ਬੱਦਲ.ਤੇ ਬੱਦਲਾਂ ਤੋਂ ਮੀਂਹ, ਬਰਫ ਤੇ ਬੂੰਦ ਬਣ ਜਾਂਦੀ ਹੈ। ਸਤੀਸ਼ ਗੁਲਾਟੀ ਦਾ ਇੱਕ ਸ਼ਿਅਰ ਚੇਤੇ ਆਉਦਾ ਹੈ- ” ਉਹ ਪਾਰਦਰਸ਼ੀ ਨੀਲੀ.ਸੰਦਲੀ ਜਾਂ ਸੁਨਹਿਰੀ ਹੈ, ਨਦੀ ਦੀ ਤੋਰ ਦੱਸ ਦੇਦੀ ਹੈ ਕਿ ਉਹ ਕਿੰਨੀ ਕੁ ਗਹਿਰੀ ਹੈ।” ਹੁਣ ਗੱਲ ਤੇ ਭੁੱਖ ਦੀ ਹੈ, ਦੁੱਖ ਦੀ ਗੱਲ ਨਹੀਂ। ਦੁੱਖੀ ਬੰਦਾ ਭੁੱਖ ਦੀ ਗੱਲ ਨਹੀਂ ਕਰਦਾ। ਰੱਜਿਆ ਤੇ ਆਫਰਿਆ ਬੰਦਾ ਭੁੱਖ ਦਾ ਜਾਪ ਤੇ ਕੀਰਤਨ ਵੀ ਕਰਦਾ ਹੈ ਪਰ ਉਸਦੀ ਕਦੇ ਵੀ ਭੁੱਖ ਨਹੀਂ ਮਿੱਟਦੀ, ਉਹ ਜਰੂਰ ਮਿੱਟੀ ਹੋ ਜਾਂਦਾ ਹੈ। ਹੁਣ ਦੇਸ਼ ਵਿੱਚ ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ, ਲਾਸ਼ਾਂ ਦੀ ਆਹੂਤੀ ਪਾ ਕੇ ਮਨੁੱਖਤਾ ਦਾ ਕੀਰਤਨ ਸੋਹਿਲਾ ਪੜ੍ਹਿਆ ਜਾ ਰਿਹਾ ਹੈ। ਰੂਹ ਦੇ ਭੁੱਖੇ ਰੂਹਾਂ ਦੇ ਰੱਜਿਆਂ ਦਾ ਵਪਾਰ ਕਰਦੇ ਹਨ। ਵਪਾਰੀ ਕਦੇ ਕਿਸੇ ਦਾ ਮਿੱਤ ਨਹੀਂ ਹੁੰਦਾ। ਉਸਦੀਆਂ ਅੱਖਾਂ ਮੁਨਾਫ਼ੇ ‘ਤੇ ਹੁੰਦੀਆਂ ਹਨ। ਉਸ ਦੇ ਊਚ ਨੀਚ, ਜਾਤ ਪਾਤ, ਧਰਮ ਤੇ ਗੋਤ,ਖਿੱਤਾ ਤੇ ਇਲਾਕਾ ਕੋਈ ਅਰਥ ਨਹੀਂ ਰੱਖਦਾ। ਉਹ ਤੇ ਵਪਾਰ ਨੂੰ ਰੂੜ੍ਹੀਆਂ ਦੇ ਵਾਂਗੂੰ ਸਦਾ ਵਧਾਉਣ ਦੇ ਵਿੱਚ ਹਰ ਤਰ੍ਹਾਂ ਦਾ ਸਮਝੌਤਾ ਕਰਦਾ ਹੈ ਪਰ ਕਦੇ ਘਾਟਾ ਨੀ ਪਾਉਂਦਾ ਤੇ ਨਾ ਹੀ ਮੁਫਤ ਵੰਡ ਣਦਾ ਹੈ। ਜਦੋਂ ਵਪਾਰੀ ਵਸਤੂਆਂ ਤੇ ਮਨੁੱਖਤਾ ਨੂੰ ਬਰਾਬਰ ਸਮਝਣ ਲੱਗੇ ਤਾਂ ਸਮਝੋ, ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਵਪਾਰੀ ਜਸ਼ਨ ਮਨਾਉਂਦੇ ਵੀ ਕਦੇ ਘਾਟਾ ਨਹੀਂ ਖਾਂਦਾ। ਪਤਾ ਨਹੀਂ ਇਹ ਕਿਉਂ ਕਹੀ ਜਾਂਦੇ ਹਨ ਕਿ ” ਕਿ ਢਿੱਡ ਰੇਤੇ ਬੱਜਰੀ ਤੇ ਮਿੱਟੀ ਨਾਲ ਨਹੀਂ ਸਗੋਂ ਰੂਹ ਨਾ ਭਰਦਾ ਹੈ। ” ਕਈਆਂ ਦਾ ਢਿੱਡ ਵੀ ਭਰ ਜਾਂਦਾ ਹੈ ਪਰ ਰੂਹ ਨਹੀਂ ਭਰਦੀ। ਜਿਸ ਦੀ ਰੂਹ ਭਰ ਜਾਵੇ ਉਹ ਜਿਉਂਦੇ ਜੀਅ ਅਮਰ ਹੋ ਜਾਂਦਾ ਹੈ। ਜਿਸ ਦੀ ਰੂਹ ਨਾ ਭਰੇ ਉਹ ਭਟਕਣ ਦੇ ਚੱਕਰਵਿਊ ਦੇ ਵਿੱਚ ਫਸ ਜਾਂਦਾ ਹੈ। ਫਸਿਆ ਬੰਦਾ ਜਾਂ ਗੱਡੀ ਜ਼ੋਰ ਨਾਲ ਨਹੀਂ, ਜੁਗਤ ਦੇ ਨਾਲ ਨਿਕਲਦੀ ਹੈ। ਹੁਣ ਜੁਗਤੀ ਬੰਦੇ ਭਾਲਿਆਂ ਨੀ ਲੱਭਦੇ, ਸਭ ਚੁੱਪ ਦੀ ਗੁਫਾ ਵਿੱਚ ਪਦਮ ਆਸਣ ਲਾਈ ਬੈਠੇ ਹਨ ! ਸਭ ਖਿਲਰੇ ਹੋਏ ਹਨ, ਆਪੋ ਆਪਣੀ ਹਾਉਮੈਂ ਨੂੰ ਲੈ ਕੇ ਬੈਠੇ ਹਨ, ਮੇਰੀ ਯੂਨੀਅਨ ਵੱਡੀ ਹੈ, ਮੈਂ ਸਰਕਾਰ ਦੀਆਂ ਗੋਡਣੀਆਂ ਲਵਾ ਸਕਦਾ, ਇਹ ਕਦੋਂ ਇੱਕ ਮੰਚ ਤੇ ਇੱਕਜੁੱਟ ਹੋਣਗੇ ? ਆਪਣੇ ਆਪ ਨੂੰ ਕਦੋਂ ਤਰਾਸ਼ਣਗੇ? ਅਸੀਂ ਕਦੋਂ ਮਨੁੱਖ ਬਣ ਕੇ ਮਨੁੱਖਤਾ ਦੇ ਭਲੇ ਲਈ ਝੰਡਾ ਬੁਲੰਦ ਕਰਾਂਗੇ। ਜਦੋਂ ਦੁਸ਼ਮਣ ਇੱਕ ਹੋਵੇ ਤਾਂ ਉਦੋਂ ਆਪੋ ਆਪਣੇ ਝੰਡੇ ਲਾਏ ਕੇ ਡੰਡੇ ਬਣਾ ਲੈਣੇ ਚਾਹੀਦੇ ਹਨ। ਇਤਿਹਾਸ ਗਵਾਹ ਹੈ ਜਦੋਂ ਤੱਕ ਇੱਕ ਝੰਡੇ ਥੱਲੇ ਇਕੱਠੀਆਂ ਨਹੀਂ ਹੋਈਆਂ ਉਹ ਆਪਸ ਵਿੱਚ ਲੜਦੀਆਂ ਮਰਦੀਆਂ ਰਹੀਆਂ ਜਦੋਂ ਉਹ ਇੱਕ ਖ਼ਾਲਸਾ ਪੰਥ ਦੇ ਨਿਸ਼ਾਨ ਸਾਹਿਬ ਹੇਠ ਇਕੱਠੀਆਂ ਹੋਈਆਂ ਤਾਂ ਰਾਜ ਸਥਾਪਤ ਕਰ ਲਿਆ। ਹੁਣ ਗੱਲਾਂ ਰਾਜ ਭਾਗ ਦੀਆਂ ਕਰਦੇ ਹਾਂ, ਚੋਲਾਂ ਦੀ ਬੁਰਕੀ ਮਗਰ ਕੁੱਤੇ ਬਣ ਜਾਂਦੇ ਹਾਂ। ਮੁਫ਼ਤ ਦਾ ਰਾਸ਼ਨ ਕਾਰਡ ਬਣਾ ਕੇ ਜਾਅਲੀ ਭਾਸ਼ਨ ਸੁਣਦੇ ਹਾਂ। ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਇਹ ਮੁੱਠੀ ਬਣਦੀਆਂ ਹਨ ਤਾਂ ਦੁਸ਼ਮਣ ਦੇ ਮੌਰਾਂ ਉਪਰ, ਮੁੱਕੇ ਬਣ ਵਰ ਦੀਆਂ ਹਨ ਤਾਂ ਬਾਜ਼ੀ ਬਦਲ ਜਾਂਦੀ ਹੈ। ਅਸੀਂ ਇਹ ਕਦੇ ਸੋਚਿਆ ਨਹੀਂ ਕਿ ਪੰਜਾਂ ਵਿੱਚ ਪਰਮੇਸ਼ਰ ਹੁੰਦਾ ਹੈ। ਪੰਚ ਪ੍ਰਧਾਨੀ ਸ਼ਾਡੀ ਵਿਰਾਸਤ ਹੈ ਪਰ ਅਸੀਂ ਉਂਗਲਾਂ ਬਣ ਕੇ ਟੁੱਟ ਗਏ ਹਾਂ। ਟੁੱਟ ਦੇ ਰਹਾਂਗੇ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਪਵੇਗਾ। ਉਸਦੀ ਅਗਵਾਈ ਹੇਠ ਤੁਰਨਾ ਪਵੇਗਾ। ਸਭ ਨੂੰ ਜੁੜਨਾ ਪਵੇਗਾ, ਹੁਣ ਬਿਨਾਂ ਜੁੜਿਆ ਮੁਕਤੀ ਨਹੀਂ। ਮੁਕਤ ਹੋਣ ਲਈ ਮੁੜਨਾ ਪਵੇਗਾ ਤੇ ਘਰਾਂ ਨੂੰ ਅਲਵਿਦਾ ਕਹਿਣਾ ਪਵੇਗਾ। ਉਂਗਲਾਂ ਨੂੰ ਮੁੱਠੀਆਂ ਬਨਣਾ ਪਵੇਗਾ। ਉਹ ਪਲ਼ ਕਦੋਂ ਆਵੇਗਾ ਜਦੋਂ ਅਸੀਂ ਆਪੋ ਆਪਣੀ ਹਾਉਮੈ ਨੂੰ ਕਬਰਾਂ ਵਿੱਚ ਦੱਬ ਕੇ ਖਾਲੀ ਹੋ ਕੇ ਤੁਰਾਂਗੇ ਤੇ ਜਿੱਤ ਦਾ ਪਰਚਮ ਲੈਣ ਮੁੜਾਂਗੇ। ਆਓ ਮੁੱਠੀਆਂ ਬਣੀਏ ਤੇ ਦੁਸ਼ਮਣ ਦੇ ਸਾਹਮਣੇ ਡਟੀਏ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਇੱਕਮੁੱਠ ਹੋਣ ਦੀ ਲੋੜ ਹੈ!/ਬੁੱਧ ਸਿੰਘ ਨੀਲੋਂ Read More »

ਬੁੱਧ ਬਾਣ/ਮੁੱਦਿਆਂ ਵਿਹੂਣੀ ਸਿਆਸੀ ਸਰਕਸ!/ਬੁੱਧ ਸਿੰਘ ਨੀਲੋਂ

ਇਸ ਸਮੇਂ ਪੰਜਾਬ ਵਿੱਚ ਮੁੱਦਿਆਂ ਤੋਂ ਵਿਹੂਣੀ ਸਿਆਸੀ ਸਰਕਸ ਲੋਕਾਂ ਨੂੰ ਦਿਖਾਈ ਜਾ ਰਹੀ ਹੈ। ਇਸ ਸਰਕਸ ਦਾ ਕੌਣ ਸੂਤਰਧਾਰ ਹੈ, ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਰ ਸਿਆਸੀ ਪੰਡਿਤ ਦੱਸਦੇ ਹਨ ਕਿ ਇਸ ਦੀਆਂ ਸਾਰੀਆਂ ਤੰਦਾਂ ਦਿੱਲੀ ਦਰਬਾਰ ਨਾਲ ਜੁੜਦੀਆਂ ਹਨ। ਦਿੱਲੀ ਦਾ ਦਰਬਾਰ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ ਤੇ ਪੰਜਾਬ ਦੇ ਲੋਕ ਸੁਖ ਸਾਂਦ ਦੀ ਜ਼ਿੰਦਗੀ ਜਿਉਣ। ਇਸ ਲਈ ਉਹ ਲਗਾਤਾਰ ਪੰਜਾਬ ਵਿੱਚ ਆਪਣੀਆਂ ਕਠਪੁਤਲੀਆਂ ਨੂੰ ਨਾਚ ਨਚਾ ਰਿਹਾ ਹੈ। ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕਰਨ ਲਈ ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ ਜਿਸ ਦੀ ਆਮ ਲੋਕਾਂ ਨੂੰ ਸਮਝ ਨਹੀਂ ਪੈਂਦੀ। ਭਾਜਪਾ ਸਰਕਾਰ ਪੰਜਾਬ ਦੇ ਹਰ ਮਹੀਨੇ ਟੀਕਾ ਲਾ ਕੇ ਟੋਹਦੀ ਹੈ। ਉਸ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾ ਕੇ ਰੱਖਿਆ ਹੋਇਆ ਹੈ, ਜਿੱਥੇ ਉਹ ਹਰ ਤਰ੍ਹਾਂ ਦੇ ਤਜਰਬੇ ਕਰਦੀ ਹੈ। ਸਿਆਸੀ ਵਿਸ਼ਲੇਸ਼ਣ ਕਾਰਾਂ ਨੇ ਕਦੇ ਆਖਿਆ ਸੀ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਤਾਂ ਡਾਂਗ ਦੇ ਜੋਰ ਨਾਲ ਕਾਬੂ ਕਰ ਲਿਆ ਹੈ ਤੇ ਹੁਣ ਪੰਜਾਬ ਦੀ ਵਾਰੀ ਹੈ। ਇਸ ਲਈ ਉਹ ਪੰਜਾਬ ਵਿੱਚ ਲਗਾਤਾਰ ਇਹੋ ਜਿਹੇ ਮੁੱਦਿਆਂ ਨੂੰ ਉਭਾਰ ਰਹੀ ਹੈ ਜਿਨਾਂ ਦਾ ਪੰਜਾਬ ਦੇ ਸਮਾਜਿਕ,ਰਾਜਨੀਤਿਕ, ਸੱਭਿਆਚਾਰਕ, ਧਾਰਮਿਕ, ਸਿਹਤ ਤੇ ਸਿੱਖਿਆ ਨਾਲ ਕੋਈ ਸਬੰਧ ਨਹੀਂ ਹੈ, ਜਦੋਂ ਕਿ ਪੰਜਾਬ ਦੇ ਇਹ ਬੁਨਿਆਦੀ ਮੁੱਦੇ ਹਨ । ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ੇ, ਰੇਤ ਮਾਫੀਆ, ਗੈਂਗਸਟਰ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਪੰਜਾਬ ਵਿੱਚ ਆਪਣੀਆਂ ਕਠਪੁਤਲੀਆਂ ਪਾਰਟੀਆਂ ਰਾਹੀਂ ਰੋਲ ਘਝੋਲੇ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਨਵਾਂ ਮੁੱਦਾ ਭਈਆਂ ਨੂੰ ਭਜਾਉਣ ਦਾ ਖੜਾ ਕਰ ਦਿੱਤਾ ਹੈ। ਪੰਜਾਬ ਵਿੱਚ ਪੰਜਾਬੀਆਂ ਨੇ ਹਰ ਤਰ੍ਹਾਂ ਦੇ ਕਿੱਤੇ ਤੋਂ ਮੁੱਖ ਮੋੜ ਲਿਆ ਹੈ, ਇਸ ਕਰਕੇ ਭਈਆਂ ਨੇ ਉਹਨਾਂ ਕਿੱਤਿਆਂ ਉੱਤੇ ਕਬਜ਼ਾ ਕਰਕੇ ਪੰਜਾਬੀਆਂ ਨੂੰ ਕੇਵਲ ਲੜਨ ਤੇ ਝਗੜਨ ਲਈ ਵਿਹਲੇ ਕਰ ਦਿੱਤਾ ਹੈ। ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਕਿੱਤਿਆਂ ਵੱਲ ਤੋਰਨ ਪਰ ਉਹ ਬੱਚਿਆਂ ਨੂੰ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿੱਚ ਘੱਲ ਰਹੇ ਹਨ, ਜਿੱਥੇ ਉਨਾਂ ਦਾ ਭਵਿੱਖ ਵੀ ਦਾਅ ਉੱਤੇ ਲੱਗਿਆ ਹੋਇਆ ਹੈ। ਕੈਨੇਡਾ ਦੇ ਨਾਲ ਭਾਰਤ ਦੇ ਸਬੰਧ ਲਗਾਤਾਰ ਵਿਗੜਨ ਕਾਰਨ ਉਹਨਾਂ ਦਾ ਭਵਿੱਖ ਖਤਰੇ ਵਿੱਚ ਆ ਗਿਆ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਮੁਫਤ ਦੀਆਂ ਸਕੀਮਾਂ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਵਿਹਲੜ ਤੇ ਨਸ਼ੇੜੀ ਬਣਾ ਦਿੱਤਾ ਹੈ। ਇਸ ਸਮੇਂ ਪੰਜਾਬ ਵਿੱਚ ਹਰ ਤਰ੍ਹਾਂ ਦਾ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਤੇ ਪੰਜਾਬ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ ਤੇ ਆਮ ਲੋਕ ਉਹਨਾਂ ਮਾਫੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿੱਚ ਲਗਾਤਾਰ ਹੋ ਰਹੇ ਕਤਲ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਲੋਕ ਬਹੁਤ ਦੁਖੀ ਹਨ ਪਰ ਉਹਨਾਂ ਦਾ ਦੁੱਖ ਸੁਣਨ ਵਾਲਾ ਕੋਈ ਨਹੀਂ ਹੈ। ਪੰਜਾਬ ਦੀ ਆਰਥਿਕ ਰੀੜ੍ਹ ਦੀ ਹੱਡੀ ਨੂੰ ਤੋੜਨ ਲਈ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਿਆ ਹੈ। ਇਹ ਸਾਰਾ ਕੁੱਝ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਰਲ ਕੇ ਕੀਤਾ ਹੈ। ਪੰਜਾਬ ਸਰਕਾਰ ਜਿਹੜੀ ਲੋਕਾਂ ਨੂੰ ਨਵਾਂ ਬਦਲਾਅ ਲਿਆਉਣ ਦੇ ਨਾਅਰੇ ਨਾਲ ਬਣੀ ਸੀ, ਉਹ ਪੰਜਾਬ ਦੇ ਲੋਕਾਂ ਤੋਂ ਬਦਲੇ ਲੈ ਰਹੀ ਹੈ। ਪੰਜਾਬ ਦੇ ਸੈਕਟਰੀਏਟ ਵਿੱਚ ਦਿੱਲੀ ਤੋਂ ਬਿਠਾਏ ਅਰਵਿੰਦ ਕੇਜਰੀਵਾਲ ਦੇ ਨੁਮਾਇੰਦੇ ਪੰਜਾਬ ਲਈ ਨੀਤੀਆਂ ਘੜਦੇ ਹਨ। ਉਨਾਂ ਨੂੰ ਨਾ ਤਾਂ ਪੰਜਾਬ ਦੇ ਸੱਭਿਆਚਾਰ ਦਾ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਇਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਗਿਆਨ ਹੈ। ਪੰਜਾਬ ਇਸ ਸਮੇਂ ਕਰਜ਼ੇ ਦੀ ਮਾਰ ਹੇਠ ਬੁਰੀ ਤਰਾਂ ਆ ਗਿਆ ਹੈ, ਪੰਜਾਬ ਸਰਕਾਰ ਲਗਾਤਾਰ ਕਰਜ਼ਾ ਲੈ ਕੇ ਲੋਕਾਂ ਸਿਰ ਬੋਝ ਵਧਾ ਰਹੀ ਹੈ। ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਕਦੇ ਧਾਰਮਿਕ ਮੁੱਦਾ, ਕਦੇ ਸਿਆਸੀ ਮੁੱਦਾ ਤੇ ਕਦੇ ਭਈਆਂ ਨੂੰ ਭਜਾਉਣ ਦਾ ਮੁੱਦਾ ਉਭਾਰਿਆ ਜਾਂਦਾ ਹੈ। ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ ਉਹਨਾਂ ਦਾ ਹਮਦਰਦ ਕੌਣ ਹੈ ਤੇ ਦੁਸ਼ਮਣ ਕੌਣ ਹੈ ।ਪੰਜਾਬ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋ ਗਈ ਹੈ, ਪੰਜਾਬੀ ਫਿਰ ਇੱਕ ਦੂਜੇ ਨੂੰ ਮਾਰਨ ਲਈ ਸਰਗਰਮ ਹੋ ਗਏ ਹਨ। ਇਸ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨੂੰ ਬਲਦੀ ਦੇ ਬੂਥੇ ਵਿੱਚ ਧੱਕਣ ਲਈ ਪੱਬਾਂ ਭਾਰ ਹੋਈ ਪਈ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਚੱਲ ਰਿਹਾ ਮਹਾਂਭਾਰਤ ਲਗਾਤਾਰ ਜਾਰੀ ਹੈ। ਇਹ ਸਭ ਕੁਝ ਵੀ ਪੰਜਾਬ ਦੇ ਬੁਨਿਆਦੀ ਮਸਲਿਆਂ ਨੂੰ ਅੱਖੋਂ ਪਰੋਖੇ ਕਰਨ ਦਾ ਨਵਾਂ ਡਰਾਮਾ ਹੈ। ਇਸ ਡਰਾਮੇ ਦੇ ਕਿਰਦਾਰ ਪਹਿਲਾਂ ਤੋਂ ਹੀ ਬਣਾਈ ਕਹਾਣੀ ਨੂੰ ਉਭਾਰਦੇ ਹਨ ਤੇ ਨਵਾਂ ਬਿਰਤਾਂਤ ਸਿਰਜ ਕੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰਦੇ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਪੰਜਾਬ ਸਰਕਾਰ ਦਾ ਪੰਜਾਬ ਦੇ ਮਸਲਿਆਂ ਵੱਲ ਕੋਈ ਧਿਆਨ ਨਹੀਂ ।ਇਸੇ ਕਰਕੇ ਪੰਜਾਬ ਦੇ ਲੋਕ ਡਰ ਦੀ ਸਥਿਤੀ ਵਿੱਚ ਜਿਉਂਦੇ ਹਨ। ਪੰਜਾਬ ਵਿੱਚ ਪਿਛਲੇ ਸਮਿਆਂ ਤੋਂ ਮੁੱਦਿਆਂ ਵਿਹੂਣੀ ਸਰਕਸ ਦਿਖਾਈ ਜਾ ਰਹੀ ਹੈ। ਇਹ ਸਰਕਸ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਆਪਣੀ ਹੋਂਦ ਨਹੀਂ ਗਵਾ ਲੈਂਦਾ। ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਰੋਧੀ ਤਾਕਤਾਂ ਦੀਆਂ ਕਹਾਣੀਆਂ ਤੋਂ ਪਰੇ ਰਹਿ ਕੇ ਪੰਜਾਬ ਦੇ ਹਿੱਤਾਂ ਲਈ ਇੱਕਜੁੱਟ ਹੋ ਕੇ ਲੜਾਈ ਲੜਨ। ਜੇਕਰ ਪੰਜਾਬ ਨੇ ਹੁਣ ਵੀ ਮੌਕਾ ਨਾ ਸੰਭਾਲਿਆ ਤਾਂ ਆਉਣ ਵਾਲੀਆਂ ਪੀੜੀਆਂ ਪੰਜਾਬੀਆਂ ਨੂੰ ਲਾਹਣਤਾਂ ਪਾਉਣਗੀਆਂ। ਬੁੱਧ ਸਿੰਘ ਨੀਲੋਂ 9464370823

ਬੁੱਧ ਬਾਣ/ਮੁੱਦਿਆਂ ਵਿਹੂਣੀ ਸਿਆਸੀ ਸਰਕਸ!/ਬੁੱਧ ਸਿੰਘ ਨੀਲੋਂ Read More »

ਸਰਦੀਆਂ ਵਿੱਚ ਇਸ ਸਿਹਤਮੰਦ ਅਤੇ ਸਵਾਦਿਸ਼ਟ ਬਾਜਰੇ ਦੇ ਨੁਸਖੇ ਨੂੰ ਅਜ਼ਮਾਓ/ਪ੍ਰਿਅੰਕਾ ਸੌਰਭ

ਜੇਕਰ ਤੁਸੀਂ ਸੋਚਦੇ ਹੋ ਕਿ ਬਾਜਰੇ ਦੀ ਰੋਟੀ ਖਾ ਕੇ ਤੁਸੀਂ ਬੋਰ ਹੋ ਜਾਵੋਗੇ ਤਾਂ ਅਜਿਹਾ ਨਹੀਂ ਹੈ। ਤੁਸੀਂ ਬਾਜਰੇ ਤੋਂ ਹੋਰ ਪਕਵਾਨ ਬਣਾ ਸਕਦੇ ਹੋ ਜੋ ਸੁਆਦੀ ਹਨ ਅਤੇ ਤੁਹਾਡੇ ਲਈ ਬਿਲਕੁਲ ਵੀ ਬੋਰਿੰਗ ਨਹੀਂ ਹੋਣਗੇ। ਸਰਦੀ ਆਖ਼ਰਕਾਰ ਆ ਗਈ ਹੈ ਅਤੇ ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਅਤੇ ਕੜਾਕੇ ਦੀ ਠੰਡ ਆ ਰਹੀ ਹੈ। ਪਰ ਚਿੰਤਾ ਨਾ ਕਰੋ, ਕਿਉਂਕਿ ਤੁਹਾਡੇ ਸਾਰੇ ਮਨਪਸੰਦ ਗਰਮ ਮੌਸਮ ਵਾਲੇ ਭੋਜਨ ਤੁਹਾਨੂੰ ਨਿੱਘਾ ਰੱਖਣ ਲਈ ਮੌਜੂਦ ਹੋਣਗੇ। ਜਦੋਂ ਕਿ ਬਾਜਰਾ ਭਾਰਤ ਭਰ ਵਿੱਚ ਸਰਦੀਆਂ ਦੀਆਂ ਬਹੁਤ ਸਾਰੀਆਂ ਖੁਰਾਕਾਂ ਦਾ ਇੱਕ ਮੁੱਖ ਹਿੱਸਾ ਹੈ, ਇਹ ਧਿਆਨ ਦੇਣ ਯੋਗ ਹੈ ਕਿ ਇਹ ਨਾ ਸਿਰਫ਼ ਸਾਨੂੰ ਇੱਕ ਗਰਮ, ਦਿਲਕਸ਼ ਭੋਜਨ ਦਿੰਦਾ ਹੈ ਬਲਕਿ ਕੀਮਤੀ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੈ। ਪਰ ਬਾਜਰੇ ਬਾਰੇ ਇੰਨਾ ਵਧੀਆ ਕੀ ਹੈ? ਆਓ ਬਾਜਰੇ ਦੇ ਸਿਹਤ ਲਾਭਾਂ ਬਾਰੇ ਵਿਸਥਾਰ ਵਿੱਚ ਜਾਣੀਏ, ਬਾਜਰੇ ਤੋਂ ਬਣੇ ਕੁਝ ਸੁਆਦੀ ਪਕਵਾਨਾਂ ਨੂੰ ਵੇਖੀਏ ਅਤੇ ਇਸ ਸੁਪਰ ਅਨਾਜ ਨਾਲ ਜੁੜੇ ਸਭ ਤੋਂ ਆਮ ਸਵਾਲਾਂ ਦੇ ਜਵਾਬ ਪ੍ਰਾਪਤ ਕਰੀਏ। ਕੀ ਬਾਜਰਾ ਭਾਰ ਘਟਾਉਣ ਲਈ ਵੀ ਚੰਗਾ ਹੈ? ਬਾਜਰੇ ਦੇ ਸਿਹਤ ਲਾਭ ਮੋਤੀ ਬਾਜਰਾ, ਜਿਸ ਨੂੰ ਆਮ ਤੌਰ ‘ਤੇ ਬਾਜਰੇ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਸ਼ਕਤੀਸ਼ਾਲੀ ਪੌਸ਼ਟਿਕ ਸਾਰਾ ਅਨਾਜ ਹੈ, ਜੋ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੈ। ਇਹ ਓਟਮੀਲ, ਬਰੈੱਡ, ਬਿਸਕੁਟ, ਪਕਾਏ ਹੋਏ ਅਨਾਜ, ਸੂਪ ਅਤੇ ਸਟੂਅ ਵਰਗੇ ਭੋਜਨਾਂ ਨੂੰ ਇੱਕ ਵਿਲੱਖਣ ਸੁਹਾਵਣਾ ਸੁਆਦ ਅਤੇ ਬਣਤਰ ਪ੍ਰਦਾਨ ਕਰਦਾ ਹੈ। ਇਸ ਦੀ ਗੈਰ-ਚਿਪਕਵੀਂ ਪ੍ਰਕਿਰਤੀ ਇਸ ਨੂੰ ਹਜ਼ਮ ਕਰਨਾ ਆਸਾਨ ਬਣਾਉਂਦੀ ਹੈ, ਖਾਸ ਤੌਰ ‘ਤੇ ਉਨ੍ਹਾਂ ਲਈ ਜਿਨ੍ਹਾਂ ਨੂੰ ਗਲੂਟਨ ਤੋਂ ਐਲਰਜੀ ਹੈ ਜਾਂ ਸੇਲੀਏਕ ਦੀ ਬਿਮਾਰੀ ਹੈ। ਇਸਦਾ ਇੱਕ ਨਾਜ਼ੁਕ ਸੁਆਦ ਹੈ ਜੋ ਪਕਾਉਣਾ ਆਸਾਨ ਹੈ. ਬਾਜਰਾ ਚੌਲਾਂ ਦਾ ਇੱਕ ਵਧੀਆ ਵਿਕਲਪ ਹੈ ਅਤੇ ਇਸਨੂੰ ਸਾਸ, ਸਟੂਅ, ਸੂਪ ਅਤੇ ਗ੍ਰੇਵੀਜ਼ ਲਈ ਗਾੜ੍ਹਾ ਕਰਨ ਵਾਲੇ ਏਜੰਟ ਵਜੋਂ ਵਰਤਿਆ ਜਾ ਸਕਦਾ ਹੈ। ਬਾਜਰੇ ਦੇ ਭਰਪੂਰ ਸਿਹਤ ਲਾਭਾਂ ਦੀ ਸੂਚੀ ਬਹੁਤ ਲੰਬੀ ਹੈ। 1. ਸ਼ੂਗਰ ਰੋਗੀਆਂ ਲਈ ਇੱਕ ਚੰਗਾ ਵਿਕਲਪ ਬਾਜਰਾ ਸ਼ੂਗਰ ਦੀ ਖੁਰਾਕ ਦੇ ਨਾਲ ਬਿਲਕੁਲ ਕੰਮ ਕਰਦਾ ਹੈ। ਇਸ ਵਿਚ ਕਾਰਬੋਹਾਈਡਰੇਟ ਹੁੰਦੇ ਹਨ ਜੋ ਹੌਲੀ-ਹੌਲੀ ਪਚ ਜਾਂਦੇ ਹਨ, ਜਿਸ ਨਾਲ ਗਲੂਕੋਜ਼ ਦਾ ਪੱਧਰ ਲੰਬੇ ਸਮੇਂ ਲਈ ਸਥਿਰ ਰਹਿੰਦਾ ਹੈ। ਇਹ ਉਹਨਾਂ ਨੂੰ ਸ਼ੂਗਰ ਰੋਗੀਆਂ ਲਈ ਇੱਕ ਸਿਹਤਮੰਦ ਭੋਜਨ ਵਿਕਲਪ ਬਣਾਉਂਦਾ ਹੈ। 2. ਐਸੀਡਿਟੀ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ ਬਾਜਰੇ ਦੇ ਐਸੀਡਿਟੀ-ਨਿਯੰਤ੍ਰਿਤ ਅਤੇ ਆਰਾਮਦਾਇਕ ਪ੍ਰਭਾਵ ਪੇਟ ਦੇ ਫੋੜੇ, ਅੰਤੜੀਆਂ ਦੀ ਬੇਅਰਾਮੀ ਅਤੇ ਵਾਰ-ਵਾਰ ਉਲਟੀਆਂ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹਨ। ਬਾਜਰਾ ਆਪਣੇ ਰੇਚਕ ਗੁਣਾਂ ਕਾਰਨ ਪੁਰਾਣੀ ਕਬਜ਼ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਹੈ। 3. ਬਲੱਡ ਪ੍ਰੈਸ਼ਰ ਘੱਟ ਕਰਦਾ ਹੈ ਬਾਜਰੇ ਵਿੱਚ ਪੋਟਾਸ਼ੀਅਮ ਹੁੰਦਾ ਹੈ, ਇੱਕ ਖਣਿਜ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਸੁਪਰਫੂਡ ਨੂੰ ਕਈ ਸਭਿਆਚਾਰਾਂ ਵਿੱਚ ਇੱਕ ਕੁਦਰਤੀ ਦਵਾਈ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਤੁਹਾਡੇ ਸਰੀਰ ਦੇ ਕੰਮਕਾਜ ਵਿੱਚ ਸਹਾਇਤਾ ਕਰਨ ਲਈ ਕੁਦਰਤੀ ਗੁਣ ਹਨ। ਬਾਜਰਾ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਜਿਸਦੀ ਸਾਨੂੰ ਰੋਜ਼ਾਨਾ ਲੋੜ ਹੁੰਦੀ ਹੈ – ਜਿਵੇਂ ਕਿ ਆਇਰਨ ਅਤੇ ਮੈਗਨੀਸ਼ੀਅਮ। ਬਾਜਰਾ ਨਾ ਸਿਰਫ਼ ਵਾਧੂ ਭਾਰ ਘਟਾਉਣ ਲਈ, ਸਗੋਂ ਭਾਰ ਵਧਣ ਤੋਂ ਰੋਕਣ ਲਈ ਵੀ ਵਧੀਆ ਵਿਕਲਪ ਹੈ। ਕਿਉਂਕਿ ਇਸ ਤੋਂ ਬਣੀ ਰੋਟੀ ਵਿੱਚ ਸਿਰਫ 97 ਕੈਲੋਰੀ ਹੁੰਦੀ ਹੈ, ਇਸ ਲਈ ਇਹ ਲੰਬੇ ਸਮੇਂ ਤੱਕ ਤੁਹਾਨੂੰ ਭਰਪੂਰ ਅਤੇ ਸੰਤੁਸ਼ਟ ਮਹਿਸੂਸ ਕਰਦੀ ਹੈ। ਇਹ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਅਤੇ ਫਾਈਬਰ, ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਇਹ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। * ਬਾਜਰੇ ਦੇ ਸੁਆਦੀ ਪਕਵਾਨਾਂ ਦੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। , 1. ਬਾਜਰੇ ਦੀ ਰੋਟੀ ਆਉ ਕਲਾਸਿਕ ਰੈਸਿਪੀ ਨਾਲ ਸ਼ੁਰੂ ਕਰੀਏ। ਬਾਜਰੇ ਦੀ ਰੋਟੀ ਬਣਾਉਣ ਦੀ ਸਭ ਤੋਂ ਆਸਾਨ ਅਤੇ ਸੁਆਦੀ ਪਕਵਾਨ ਹੈ। ਸਭ ਤੋਂ ਪਹਿਲਾਂ ਇੱਕ ਵੱਡੇ ਕਟੋਰੇ ਵਿੱਚ ਬਾਜਰੇ ਦਾ ਆਟਾ ਅਤੇ ਕਣਕ ਦੇ ਆਟੇ ਨੂੰ ਨਮਕ ਦੇ ਨਾਲ ਮਿਲਾਓ। 3/4 ਕੱਪ ਗਰਮ ਪਾਣੀ ਦੀ ਵਰਤੋਂ ਕਰਕੇ ਨਰਮ ਆਟੇ ਵਿੱਚ ਆਟੇ ਨੂੰ ਗੁਨ੍ਹੋ। 8 ਰੋਟੀਆਂ ਬਣਾਉਣ ਲਈ ਆਟੇ ਨੂੰ ਵੰਡੋ। ਇਸ ਨੂੰ ਨਰਮ ਬਣਾਉਣ ਲਈ ਆਪਣੇ ਹੱਥਾਂ ਨਾਲ ਆਟੇ ਨੂੰ ਦਬਾਓ। ਰੋਲਿੰਗ ਪਿੰਨ ਦੀ ਮਦਦ ਨਾਲ ਆਟੇ ਨੂੰ ਗੋਲ ਰੋਟੀ ਵਿੱਚ ਰੋਲ ਕਰੋ। ਇੱਕ ਨਾਨ-ਸਟਿੱਕ ਪੈਨ ਨੂੰ ਮੱਧਮ ਗਰਮੀ ‘ਤੇ ਗਰਮ ਕਰੋ ਅਤੇ ਆਪਣੀ ਰੋਲ ਕੀਤੀ ਰੋਟੀ ਨੂੰ ਧਿਆਨ ਨਾਲ ਰੱਖੋ। ਇਸ ਨੂੰ ਕੁਝ ਸਕਿੰਟਾਂ ਲਈ ਉਦੋਂ ਤੱਕ ਪਕਾਓ ਜਦੋਂ ਤੱਕ ਰੋਟੀ ਦਾ ਰੰਗ ਵਧੀਆ ਨਾ ਹੋ ਜਾਵੇ। ਰੋਟੀ ਨੂੰ ਪਲਟ ਕੇ ਦੂਜੇ ਪਾਸੇ ਵੀ ਉਸੇ ਤਰ੍ਹਾਂ ਪਕਾਓ। ਪਕਾਉਣ ਤੋਂ ਬਾਅਦ ਉੱਪਰ ਦੇਸੀ ਘਿਓ ਲਗਾਓ। ਬਾਜਰੇ ਦੀ ਰੋਟੀ ਉੜਦ ਚਨੇ ਦੀ ਦਾਲ ਨਾਲ ਵਧੀਆ ਮਿਲਦੀ ਹੈ। ਆਪਣੇ ਪੌਸ਼ਟਿਕ ਭੋਜਨ ਦਾ ਆਨੰਦ ਮਾਣੋ। 2. ਹਰੇ ਮੂੰਗ ਦੀ ਦਾਲ ਨਾਲ ਬਾਜਰਾ ਖਿਚੜੀ ਪੌਸ਼ਟਿਕ, ਗਰਮ ਅਤੇ ਸੁਆਦੀ, ਬਾਜਰੇ ਦੀ ਖਿਚੜੀ ਦਾ ਵਰਣਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਖਿਚੜੀ ਇੱਕ ਸਾਦਾ ਅਤੇ ਦਿਲਕਸ਼ ਭੋਜਨ ਹੈ, ਜੋ ਹਮੇਸ਼ਾ ਭਰਿਆ ਰਹਿੰਦਾ ਹੈ। ਹਰੇ ਮੂੰਗ ਦੀ ਦਾਲ ਦੇ ਨਾਲ ਬਾਜਰੇ ਦੀ ਖਿਚੜੀ ਇੱਕ ਅਜਿਹੀ ਪਕਵਾਨ ਹੈ ਜਿਸਨੂੰ ਤੁਹਾਨੂੰ ਆਪਣੇ ਦੁਪਹਿਰ ਦੇ ਖਾਣੇ ਦੇ ਮੇਨੂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਬਾਜਰੇ ਨੂੰ 8 ਘੰਟੇ ਲਈ ਪਾਣੀ ‘ਚ ਭਿਓ ਦਿਓ। ਚੰਗੀ ਤਰ੍ਹਾਂ ਭਿੱਜਣ ਤੋਂ ਬਾਅਦ, ਇਸ ਨੂੰ ਛਾਣ ਲਓ ਅਤੇ ਵਗਦੇ ਪਾਣੀ ਦੇ ਹੇਠਾਂ 2-3 ਵਾਰ ਧੋਵੋ। ਪ੍ਰੈਸ਼ਰ ਕੁੱਕਰ ਵਿਚ ਭਿੱਜਿਆ ਬਾਜਰਾ, ਹਰੀ ਮੂੰਗੀ ਦੀ ਦਾਲ, ਸੁਆਦ ਅਨੁਸਾਰ ਨਮਕ ਅਤੇ 2 ਕੱਪ ਪਾਣੀ ਪਾ ਕੇ 4 ਸੀਟੀਆਂ ਤੱਕ ਪਕਾਓ। ਢੱਕਣ ਨੂੰ ਖੋਲ੍ਹਣ ਤੋਂ ਪਹਿਲਾਂ ਭਾਫ਼ ਨੂੰ ਬਾਹਰ ਨਿਕਲਣ ਦਿਓ। ਇਕ ਨਾਨ-ਸਟਿਕ ਪੈਨ ਲਓ ਅਤੇ ਇਸ ਵਿਚ ਦੇਸੀ ਘਿਓ, ਜੀਰਾ, ਹੀਂਗ ਅਤੇ ਹਲਦੀ ਪਾਊਡਰ ਪਾਓ। ਇਸ ਨੂੰ ਮੱਧਮ ਅੱਗ ‘ਤੇ ਕੁਝ ਸਕਿੰਟਾਂ ਲਈ ਫਰਾਈ ਕਰੋ। ਇਸ ਮਿਸ਼ਰਣ ਵਿੱਚ ਇੱਕ ਚੁਟਕੀ ਨਮਕ ਦੇ ਨਾਲ ਪਕਾਏ ਹੋਏ ਬਾਜਰੇ ਅਤੇ ਹਰੇ ਮੂੰਗ ਦੀ ਦਾਲ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟ ਲਈ ਘੱਟ ਅੱਗ ‘ਤੇ ਪਕਾਓ। ਹਰੇ ਮੂੰਗੀ ਦੀ ਦਾਲ ਦੇ ਨਾਲ ਬਾਜਰੇ ਦੀ ਖਿਚੜੀ ਤਿਆਰ ਹੈ। ਇਸ ਨੂੰ ਦਹੀਂ ਨਾਲ ਗਰਮਾ-ਗਰਮ ਸਰਵ ਕਰੋ। 3.ਬਾਜਰੇ ਦਾ ਡੋਸਾ ਗੋਲਡਨ ਕਰਿਸਪੀ ਡੋਸਾ ਕਿਸ ਨੂੰ ਪਸੰਦ ਨਹੀਂ ਹੈ? ਕਲਪਨਾ ਕਰੋ ਕਿ ਤੁਹਾਡਾ ਮਨਪਸੰਦ ਡੋਸਾ ਸਿਹਤਮੰਦ ਵੀ ਹੋ ਸਕਦਾ ਹੈ। ਬਾਜਰੇ ਦਾ ਡੋਸਾ ਭਾਰ ਘਟਾਉਣ ਲਈ ਬਹੁਤ ਵਧੀਆ ਹੈ ਅਤੇ ਸ਼ੂਗਰ ਵਾਲੇ ਲੋਕਾਂ ਲਈ ਇੱਕ ਢੁਕਵਾਂ ਵਿਕਲਪ ਹੈ। ਆਓ ਖਾਣਾ ਬਣਾਉਣਾ ਸ਼ੁਰੂ ਕਰੀਏ! ਡੋਸਾ ਬਣਾਉਣ ਲਈ, 1 ਕੱਪ ਬਾਜਰਾ, 1/2 ਕੱਪ ਉੜਦ ਦੀ ਦਾਲ ਅਤੇ 1/4 ਕੱਪ ਪੋਹਾ ਨੂੰ 6 ਘੰਟਿਆਂ ਲਈ ਭਿਓ ਦਿਓ। ਇਸ ਤੋਂ ਬਾਅਦ, ਇੱਕ ਮੁੱਠੀ ਭਰ ਮੇਥੀ ਦੇ ਬੀਜਾਂ ਨੂੰ 4-6 ਘੰਟਿਆਂ ਲਈ ਵੱਖਰੇ ਤੌਰ ‘ਤੇ ਭਿਓ ਦਿਓ। ਇੱਕ ਵਾਰ ਭਿੱਜ ਜਾਣ ਤੋਂ ਬਾਅਦ, ਚੰਗੀ ਤਰ੍ਹਾਂ ਨਿਕਾਸ ਕਰੋ ਅਤੇ ਮਿਕਸਰ ਵਿੱਚ 3/4 ਕੱਪ ਪਾਣੀ ਪਾਓ ਅਤੇ ਨਿਰਵਿਘਨ ਹੋਣ ਤੱਕ ਮਿਲਾਓ। ਮਿਸ਼ਰਣ ਨੂੰ ਇੱਕ ਵੱਡੇ ਕਟੋਰੇ ਵਿੱਚ ਟ੍ਰਾਂਸਫਰ ਕਰੋ ਅਤੇ ਬਾਜਰੇ ਦਾ ਆਟਾ ਅਤੇ ਨਮਕ ਪਾਓ। ਲਗਭਗ

ਸਰਦੀਆਂ ਵਿੱਚ ਇਸ ਸਿਹਤਮੰਦ ਅਤੇ ਸਵਾਦਿਸ਼ਟ ਬਾਜਰੇ ਦੇ ਨੁਸਖੇ ਨੂੰ ਅਜ਼ਮਾਓ/ਪ੍ਰਿਅੰਕਾ ਸੌਰਭ Read More »

ਬੁਲਡੋਜ਼ਰ ਜਸਟਿਸ – ਪ੍ਰਸ਼ਾਸਨਿਕ ਕੁਸ਼ਲਤਾ ਅਤੇ ਸੰਵਿਧਾਨਕ ਅਧਿਕਾਰਾਂ ਵਿਚਕਾਰ ਟਕਰਾਅ/ਡਾ: ਸਤਿਆਵਾਨ ਸੌਰਭ

ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਸੰਵਿਧਾਨ ਦੇ ਅਨੁਛੇਦ 142 ਦੇ ਤਹਿਤ ਜਾਇਦਾਦ ਨੂੰ ਢਾਹੁਣ ਲਈ ਦਿਸ਼ਾ-ਨਿਰਦੇਸ਼ ਸਥਾਪਤ ਕੀਤੇ, ਵਿਅਕਤੀਗਤ ਨੋਟਿਸ ਜਾਰੀ ਕਰਨ ਅਤੇ ਅਪੀਲ ਲਈ ਢੁਕਵਾਂ ਸਮਾਂ ਮੁਹੱਈਆ ਕਰਵਾਉਣਾ ਜ਼ਰੂਰੀ ਕੀਤਾ। ਅਦਾਲਤ ਨੇ ਬੁਲਡੋਜ਼ਰ ਨਿਆਂ ਦੇ ਮੁੱਦੇ ਨੂੰ ਉਜਾਗਰ ਕੀਤਾ, ਅਤੇ ਆਪਣੇ ਹਾਲ ਹੀ ਦੇ ਫੈਸਲੇ ਵਿੱਚ ਇਸ ਨੂੰ ਕਾਨੂੰਨ ਦੇ ਸ਼ਾਸਨ ਅਧੀਨ ਅਸਵੀਕਾਰਨਯੋਗ ਮੰਨਿਆ। ਨਾਗਰਿਕਾਂ ਨੂੰ ਜਾਇਦਾਦ ਅਤੇ ਢਾਹੁਣ ਦੇ ਅਧਿਕਾਰਾਂ ਬਾਰੇ ਸਿੱਖਿਅਤ ਕਰਨਾ ਭਾਈਚਾਰਿਆਂ ਨੂੰ ਗੈਰ-ਕਾਨੂੰਨੀ ਕਾਰਵਾਈਆਂ ਦਾ ਵਿਰੋਧ ਕਰਨ ਅਤੇ ਉਚਿਤ ਪ੍ਰਕਿਰਿਆ ਦੀ ਮੰਗ ਕਰਨ ਵਿੱਚ ਮਦਦ ਕਰਦਾ ਹੈ। ਮਹਾਰਾਸ਼ਟਰ ਵਿੱਚ ਸਥਾਨਕ ਐਨਜੀਓਜ਼ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਕਾਨੂੰਨੀ ਸਲਾਹ ਪ੍ਰਦਾਨ ਕਰਦੀਆਂ ਹਨ, ਪਰਿਵਾਰਾਂ ਨੂੰ ਨਾਜਾਇਜ਼ ਢਾਹੇ ਜਾਣ ਦਾ ਵਿਰੋਧ ਕਰਨ ਦੇ ਯੋਗ ਬਣਾਉਂਦੀਆਂ ਹਨ। ਜਵਾਬਦੇਹੀ ਫਰੇਮਵਰਕ ਨੂੰ ਲਾਗੂ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਜੋ ਅਧਿਕਾਰੀ ਉਚਿਤ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦੇ ਹਨ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਂਦਾ ਹੈ, ਜਿਸ ਨਾਲ ਪ੍ਰਸ਼ਾਸਨ ਵਿੱਚ ਵਿਸ਼ਵਾਸ ਵਧਦਾ ਹੈ। ਢਾਹੇ ਜਾਣ ਦੀ ਨਿਗਰਾਨੀ ਕਰਨ ਲਈ ਇੱਕ ਲੋਕਪਾਲ ਦੀ ਸਥਾਪਨਾ ਕਰਨਾ ਦੁਰਵਿਵਹਾਰ ਨੂੰ ਰੋਕ ਸਕਦਾ ਹੈ ਅਤੇ ਨਿਰਪੱਖਤਾ ਨੂੰ ਉਤਸ਼ਾਹਿਤ ਕਰ ਸਕਦਾ ਹੈ। ਬੁਲਡੋਜ਼ਰ ਨਿਆਂ ਅਕਸਰ ਕਾਨੂੰਨੀ ਪ੍ਰਕਿਰਿਆਵਾਂ ਨੂੰ ਬਾਈਪਾਸ ਕਰਦਾ ਹੈ ਜਿਵੇਂ ਕਿ ਸਹੀ ਨੋਟਿਸ ਜਾਂ ਬਚਾਅ ਕਰਨ ਦਾ ਮੌਕਾ, ਸੰਵਿਧਾਨ ਵਿੱਚ ਦਰਜ ਨਿਰਪੱਖ ਸੁਣਵਾਈ ਦੇ ਅਧਿਕਾਰ ਨੂੰ ਚੁਣੌਤੀ ਦੇਣਾ। ਹਾਲ ਹੀ ਵਿੱਚ ਢਾਹੇ ਗਏ ਕੰਮਾਂ ਵਿੱਚ, ਪਰਿਵਾਰਾਂ ਨੂੰ ਘੱਟੋ-ਘੱਟ ਨੋਟਿਸ ਦਿੱਤਾ ਗਿਆ ਸੀ, ਜੋ ਕਿ ਧਾਰਾ 21 ਦੀ ਉਲੰਘਣਾ ਹੈ ਜੋ ਜੀਵਨ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਕਰਦੀ ਹੈ। ਇਹ ਅਭਿਆਸ ਨਿਰਦੋਸ਼ ਹੋਣ ਦੀ ਧਾਰਨਾ ਦਾ ਖੰਡਨ ਕਰਦਾ ਹੈ, ਜਿੱਥੇ ਵਿਅਕਤੀਆਂ ਨੂੰ ਮੁਕੱਦਮੇ ਜਾਂ ਸਜ਼ਾ ਤੋਂ ਬਿਨਾਂ ਦੋਸ਼ੀ ਮੰਨਿਆ ਜਾਂਦਾ ਹੈ, ਜੋ ਕਿ ਕਾਨੂੰਨ ਦੇ ਨਿਯਮ ਦੀ ਉਲੰਘਣਾ ਹੈ। ਉੱਤਰ ਪ੍ਰਦੇਸ਼ ਵਿੱਚ, ਸਬੂਤ ਦੇ ਕਾਨੂੰਨੀ ਮਾਪਦੰਡਾਂ ਦੀ ਅਣਦੇਖੀ ਕਰਦੇ ਹੋਏ, ਬਿਨਾਂ ਕਿਸੇ ਠੋਸ ਸਬੂਤ ਦੇ ਸਿਰਫ਼ ਦੋਸ਼ਾਂ ਦੇ ਆਧਾਰ ‘ਤੇ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਸੀ। ਸਮੂਹਿਕ ਸਜ਼ਾ ਦੇ ਵਿਰੁੱਧ ਸਿਧਾਂਤ ਦੀ ਉਲੰਘਣਾ ਕਰਦੇ ਹੋਏ ਨਾ ਸਿਰਫ਼ ਦੋਸ਼ੀ, ਸਗੋਂ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਵੀ ਢਾਹੁਣਾ ਪ੍ਰਭਾਵਿਤ ਕਰਦਾ ਹੈ। ਮੱਧ ਪ੍ਰਦੇਸ਼ ਵਿੱਚ, ਇੱਕ ਮੈਂਬਰ ਦੀ ਕਥਿਤ ਸ਼ਮੂਲੀਅਤ ਕਾਰਨ ਢਾਹੇ ਜਾਣ ਕਾਰਨ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਗਿਆ, ਜਿਸ ਨਾਲ ਨਿਰਦੋਸ਼ ਆਸ਼ਰਿਤ ਪ੍ਰਭਾਵਿਤ ਹੋਏ। ਬੁਲਡੋਜ਼ਰ ਨਿਆਂ ਕਾਰਜਕਾਰੀ ਅਤੇ ਨਿਆਂਇਕ ਭੂਮਿਕਾਵਾਂ ਨੂੰ ਧੁੰਦਲਾ ਕਰ ਦਿੰਦਾ ਹੈ, ਕਿਉਂਕਿ ਪ੍ਰਬੰਧਕੀ ਸੰਸਥਾਵਾਂ ਧਾਰਾ 50 ਦੀ ਉਲੰਘਣਾ ਕਰਨ ਵਾਲੀਆਂ ਅਦਾਲਤਾਂ ਲਈ ਸਜ਼ਾਵਾਂ ਲਾਗੂ ਕਰਦੀਆਂ ਹਨ। ਅਦਾਲਤ ਦੇ ਨਿਰਦੇਸ਼ਾਂ ਤੋਂ ਬਿਨਾਂ ਜਾਇਦਾਦਾਂ ਨੂੰ ਢਾਹੁਣਾ ਅਧਿਕਾਰੀਆਂ ਨੂੰ ਉਨ੍ਹਾਂ ਦੇ ਦਾਇਰੇ ਤੋਂ ਬਾਹਰ ਕੰਮ ਕਰਦੇ ਦਿਖਾਉਂਦਾ ਹੈ, ਜੋ ਨਿਆਂਪਾਲਿਕਾ ਦੀ ਭੂਮਿਕਾ ਦੀ ਉਲੰਘਣਾ ਕਰਦਾ ਹੈ। ਜਿਵੇਂ ਕਿ ਸੁਪਰੀਮ ਕੋਰਟ ਦੁਆਰਾ ਉਜਾਗਰ ਕੀਤਾ ਗਿਆ ਹੈ, ਉਚਿਤ ਨੋਟਿਸ ਜਾਂ ਸੁਣਵਾਈ ਦੀ ਘਾਟ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਬਚਾਅ ਦਾ ਕੋਈ ਮੌਕਾ ਨਹੀਂ ਮਿਲਦਾ। ਬੁਲਡੋਜ਼ਰ ਜਸਟਿਸ ਪ੍ਰਸ਼ਾਸਨਿਕ ਕੁਸ਼ਲਤਾ ਨੂੰ ਕਾਇਮ ਰੱਖਦਾ ਹੈ ਅਤੇ ਕਬਜ਼ਿਆਂ ‘ਤੇ ਤੁਰੰਤ ਕਾਰਵਾਈ ਕਰਦਾ ਹੈ। ਅਣਅਧਿਕਾਰਤ ਢਾਂਚਿਆਂ ਨੂੰ ਤੁਰੰਤ ਢਾਹੁਣਾ ਸ਼ਹਿਰੀ ਵਿਕਾਸ ਵਿੱਚ ਦੇਰੀ ਨੂੰ ਦੂਰ ਕਰਦਾ ਹੈ ਅਤੇ ਭੂਮੀ ਪ੍ਰਬੰਧਨ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਂਦਾ ਹੈ। ਦਿੱਲੀ (2023) ਵਿੱਚ, ਜਹਾਂਗੀਰਪੁਰੀ ਵਰਗੇ ਖੇਤਰਾਂ ਵਿੱਚ ਢਾਹੁਣ ਦੀ ਮੁਹਿੰਮ ਦਾ ਉਦੇਸ਼ ਗੈਰ-ਕਾਨੂੰਨੀ ਉਸਾਰੀ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਜਨਤਕ ਥਾਵਾਂ ‘ਤੇ ਤੇਜ਼ੀ ਨਾਲ ਮੁੜ ਦਾਅਵਾ ਕਰਨਾ ਸੀ, ਜਿਸ ਨਾਲ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਗਿਆ ਸੀ। ਗੈਰ-ਕਾਨੂੰਨੀ ਉਸਾਰੀ ਦੇ ਫੌਰੀ ਨਤੀਜੇ ਇੱਕ ਸ਼ਕਤੀਸ਼ਾਲੀ ਚੇਤਾਵਨੀ ਦੇ ਰੂਪ ਵਿੱਚ ਕੰਮ ਕਰਦੇ ਹਨ, ਭਵਿੱਖ ਵਿੱਚ ਉਲੰਘਣਾਵਾਂ ਨੂੰ ਨਿਰਾਸ਼ ਕਰਦੇ ਹਨ। ਕਬਜ਼ੇ ਵਾਲੇ ਖੇਤਰਾਂ ਦੀ ਤੇਜ਼ੀ ਨਾਲ ਮੁੜ ਪ੍ਰਾਪਤੀ ਉਹਨਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਂਦੀ ਹੈ, ਜਿਸ ਨਾਲ ਬਿਹਤਰ ਸ਼ਹਿਰੀ ਸ਼ਾਸਨ ਅਤੇ ਜਨਤਕ ਉਪਯੋਗਤਾ ਵਿੱਚ ਯੋਗਦਾਨ ਹੁੰਦਾ ਹੈ। ਨਿਰਣਾਇਕ ਕਾਰਵਾਈ ਕਾਨੂੰਨਾਂ ਨੂੰ ਬਰਕਰਾਰ ਰੱਖਣ ਦੀ ਰਾਜ ਦੀ ਯੋਗਤਾ ਨੂੰ ਮਜ਼ਬੂਤ ​​ਕਰਦੀ ਹੈ, ਜਿਸ ਨਾਲ ਪ੍ਰਸ਼ਾਸਨ ਵਿੱਚ ਜਨਤਾ ਦਾ ਵਿਸ਼ਵਾਸ ਵਧਦਾ ਹੈ। ਲੰਮੀ ਕਾਨੂੰਨੀ ਅਤੇ ਨੌਕਰਸ਼ਾਹੀ ਦੇਰੀ ਨੂੰ ਬਾਈਪਾਸ ਕਰਕੇ, ਇਹ ਲਾਗਤਾਂ ਨੂੰ ਘਟਾਉਂਦਾ ਹੈ ਅਤੇ ਜ਼ਮੀਨੀ ਵਿਵਾਦਾਂ ਦੇ ਹੱਲ ਨੂੰ ਤੇਜ਼ ਕਰਦਾ ਹੈ। ਦਿੱਲੀ ਵਿੱਚ G20 ਸਿਖਰ ਸੰਮੇਲਨ (2023) ਦੀਆਂ ਤਿਆਰੀਆਂ ਦੌਰਾਨ, ਅੰਤਰਰਾਸ਼ਟਰੀ ਸਮਾਗਮਾਂ ਲਈ ਪ੍ਰਭਾਵਸ਼ਾਲੀ ਸਰੋਤ ਪ੍ਰਬੰਧਨ ਦਾ ਪ੍ਰਦਰਸ਼ਨ ਕਰਦੇ ਹੋਏ, ਖੇਤਰ ਨੂੰ ਸੁੰਦਰ ਬਣਾਉਣ ਅਤੇ ਸੁਰੱਖਿਆ ਨੂੰ ਵਧਾਉਣ ਲਈ ਮੁੱਖ ਸਥਾਨਾਂ ਤੋਂ ਕਬਜ਼ੇ ਨੂੰ ਤੇਜ਼ੀ ਨਾਲ ਹਟਾ ਦਿੱਤਾ ਗਿਆ। ਜੀਵਨ ਅਤੇ ਨਿੱਜੀ ਸੁਤੰਤਰਤਾ ਦੇ ਅਧਿਕਾਰ ਦੀ ਉਲੰਘਣਾ: ਉਚਿਤ ਪ੍ਰਕਿਰਿਆ ਤੋਂ ਬਿਨਾਂ ਢਾਹੁਣਾ ਆਰਟੀਕਲ 21 ਦੀ ਉਲੰਘਣਾ ਕਰਦਾ ਹੈ, ਜੋ ਸ਼ਰਣ ਦੇ ਅਧਿਕਾਰ ਸਮੇਤ ਜੀਵਨ ਅਤੇ ਨਿੱਜੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ। ਓਲਗਾ ਟੇਲਿਸ ਬਨਾਮ ਬੰਬੇ ਮਿਉਂਸਪਲ ਕਾਰਪੋਰੇਸ਼ਨ ਵਿੱਚ, ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਰਿਹਾਇਸ਼ੀ ਅਧਿਕਾਰ ਜੀਵਨ ਦੇ ਅਧਿਕਾਰ ਦਾ ਅਨਿੱਖੜਵਾਂ ਅੰਗ ਹਨ, ਇੱਕ ਸਿਧਾਂਤ ਜਿਸਦੀ ਹਾਲ ਹੀ ਵਿੱਚ ਢਾਹੇ ਜਾਣ ਦੇ ਦੌਰਾਨ ਉਲੰਘਣਾ ਕੀਤੀ ਗਈ ਸੀ। ਢਾਹੁਣ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਇਕਸਾਰਤਾ ਦੀ ਘਾਟ ਪ੍ਰਕਿਰਿਆਤਮਕ ਮਨਮਾਨੀਆਂ ਨੂੰ ਜਨਮ ਦਿੰਦੀ ਹੈ, ਜੋ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦੀ ਹੈ। ਪੂਜਾ ਸਥਾਨਾਂ ਜਾਂ ਸੱਭਿਆਚਾਰਕ ਮਹੱਤਵ ਵਾਲੇ ਸਥਾਨਾਂ ਦੀ ਤਬਾਹੀ ਧਰਮ ਦੇ ਅਭਿਆਸ ਅਤੇ ਪ੍ਰਚਾਰ ਦੀ ਆਜ਼ਾਦੀ ਦੀ ਉਲੰਘਣਾ ਕਰ ਸਕਦੀ ਹੈ (ਆਰਟੀਕਲ 25-30)। ਕਾਨੂੰਨੀ ਨੋਟਿਸ ਜਾਂ ਸੁਣਵਾਈ ਤੋਂ ਬਿਨਾਂ ਮਨਮਾਨੇ ਢੰਗ ਨਾਲ ਢਾਹਣਾ ਕਿਸੇ ਵਿਅਕਤੀ ਦੇ ਜਾਇਦਾਦ ਦੇ ਮਾਲਕ ਹੋਣ ਅਤੇ ਆਨੰਦ ਲੈਣ ਦੇ ਅਧਿਕਾਰ ਨੂੰ ਕਮਜ਼ੋਰ ਕਰਦਾ ਹੈ। ਸੰਵਿਧਾਨ ਇਹ ਹੁਕਮ ਦਿੰਦਾ ਹੈ ਕਿ ਕਾਨੂੰਨ ਦੇ ਅਧਿਕਾਰ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਉਸਦੀ ਜਾਇਦਾਦ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ। ਢਾਹੁਣ ਦੀਆਂ ਮੁਹਿੰਮਾਂ ਦਾ ਅਸਹਿਮਤੀ ‘ਤੇ ਠੰਡਾ ਪ੍ਰਭਾਵ ਪੈਂਦਾ ਹੈ ਜਦੋਂ ਕਾਰਕੁੰਨਾਂ, ਪੱਤਰਕਾਰਾਂ, ਆਦਿ ਦੇ ਵਿਰੁੱਧ ਸਜ਼ਾਤਮਕ ਉਪਾਵਾਂ ਵਜੋਂ ਵਰਤਿਆ ਜਾਂਦਾ ਹੈ। ਨਾਗਰਿਕਾਂ ਨੂੰ ਜਾਇਦਾਦ ਅਤੇ ਢਾਹੁਣ ਦੇ ਅਧਿਕਾਰਾਂ ਬਾਰੇ ਸਿੱਖਿਅਤ ਕਰਨਾ ਭਾਈਚਾਰਿਆਂ ਨੂੰ ਗੈਰ-ਕਾਨੂੰਨੀ ਕਾਰਵਾਈਆਂ ਦਾ ਵਿਰੋਧ ਕਰਨ ਅਤੇ ਉਚਿਤ ਪ੍ਰਕਿਰਿਆ ਦੀ ਮੰਗ ਕਰਨ ਵਿੱਚ ਮਦਦ ਕਰਦਾ ਹੈ। ਮਹਾਰਾਸ਼ਟਰ ਵਿੱਚ ਸਥਾਨਕ ਐਨਜੀਓਜ਼ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਕਾਨੂੰਨੀ ਸਲਾਹ ਪ੍ਰਦਾਨ ਕਰਦੀਆਂ ਹਨ, ਪਰਿਵਾਰਾਂ ਨੂੰ ਨਾਜਾਇਜ਼ ਢਾਹੇ ਜਾਣ ਦਾ ਵਿਰੋਧ ਕਰਨ ਦੇ ਯੋਗ ਬਣਾਉਂਦੀਆਂ ਹਨ। ਜਵਾਬਦੇਹੀ ਫਰੇਮਵਰਕ ਨੂੰ ਲਾਗੂ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਜੋ ਅਧਿਕਾਰੀ ਉਚਿਤ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦੇ ਹਨ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਂਦਾ ਹੈ, ਜਿਸ ਨਾਲ ਪ੍ਰਸ਼ਾਸਨ ਵਿੱਚ ਵਿਸ਼ਵਾਸ ਵਧਦਾ ਹੈ। ਢਾਹੇ ਜਾਣ ਦੀ ਨਿਗਰਾਨੀ ਕਰਨ ਲਈ ਇੱਕ ਲੋਕਪਾਲ ਦੀ ਸਥਾਪਨਾ ਕਰਨਾ ਦੁਰਵਿਵਹਾਰ ਨੂੰ ਰੋਕ ਸਕਦਾ ਹੈ ਅਤੇ ਨਿਰਪੱਖਤਾ ਨੂੰ ਉਤਸ਼ਾਹਿਤ ਕਰ ਸਕਦਾ ਹੈ। ਪੂਰਵ ਨੋਟਿਸ, ਨਿਆਂਇਕ ਸਮੀਖਿਆ ਅਤੇ ਅਪੀਲ ਦੇ ਸਮੇਂ ਲਈ ਪ੍ਰੋਟੋਕੋਲ ਵਿਕਸਿਤ ਕਰਨਾ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ 15 ਦਿਨਾਂ ਦੇ ਨੋਟਿਸ ਪੀਰੀਅਡ ਨੂੰ ਲਾਜ਼ਮੀ ਕਰਦੇ ਹਨ ਜੋ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦੇ ਹਨ ਅਤੇ ਮਨਮਾਨੇ ਢਾਹੁਣ ਤੋਂ ਬਚਦੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਵਿਕਲਪਕ ਰਿਹਾਇਸ਼ ਜਾਂ ਮੁਆਵਜ਼ਾ ਪ੍ਰਦਾਨ ਕਰਨਾ ਪ੍ਰਬੰਧਕੀ ਕਾਰਵਾਈਆਂ ਨੂੰ ਸਮਾਜਿਕ ਨਿਆਂ ਦੇ ਸਿਧਾਂਤਾਂ ਨਾਲ ਜੋੜਦਾ ਹੈ। ਦਿੱਲੀ ਵਿੱਚ, ਕਬਜ਼ੇ ਹਟਾਉਣ ਦੌਰਾਨ ਵਿਸਥਾਪਿਤ ਪਰਿਵਾਰਾਂ ਦੇ ਮੁੜ ਵਸੇਬੇ ਨੇ ਆਸਰਾ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਿਆ। ਢਾਹੁਣ ਦੀ ਨਿਗਰਾਨੀ ਨਿਰਪੱਖਤਾ

ਬੁਲਡੋਜ਼ਰ ਜਸਟਿਸ – ਪ੍ਰਸ਼ਾਸਨਿਕ ਕੁਸ਼ਲਤਾ ਅਤੇ ਸੰਵਿਧਾਨਕ ਅਧਿਕਾਰਾਂ ਵਿਚਕਾਰ ਟਕਰਾਅ/ਡਾ: ਸਤਿਆਵਾਨ ਸੌਰਭ Read More »

ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ – ਲਾਹੌਰ ’ਚ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਵਿਚ ਡੂੰਘੀਆਂ ਵਿਚਾਰਾਂ

-ਪੰਜਾਬੀ ਸਿਨਮੇ ਨੂੰ ਵਿਰਸੇ ਤੇ ਸਭਿਆਚਾਰ ਦਾ ਸ਼ੰਦੇਸ਼ਵਾਹਕ ਬਣਾਈਏ ਲਾਹੌਰ, 19 ਨਵੰਬਰ 2024 (-ਹਰਜਿੰਦਰ ਸਿੰਘ ਬਸਿਆਲਾ-) – ‘ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਲਾਹੌਰ ਦਾ ਅੱਜ ਦੂਜਾ ਦਿਨ ਸੀ। ਉਪਰ ਲਿਖੇ ਮੁੱਖ ਉਦੇਸ਼ ਕਿ ‘ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ’ ਵੱਲ ਨੂੰ ਵਧਦਿਆਂ ਅੱਜ ਬਹੁਤ ਹੀ ਡੂੰਗੀਆਂ ਵਿਚਾਰਾਂ ਹੋਈਆਂ। ਅੱਜ ਕਾਨਫਰੰਸ ਦਾ ਆਗਾਜ਼ ਇਨਾਮ ਜੇਤੂ ਗਵੱਈਏ ਬੱਚਿਆਂ ਨੇ ਉਸਤਾਦੀ ਸੁਰਾਂ ਦੇ ਸੰਗ ਕੀਤਾ। ਗਵਰਨਰ ਸਾਹਿਬ ਪਹੁੰਚੇ, ਰਸਮੀ ਸ਼ੁਰੂਆਤ ਹੋਈ। ਸ੍ਰੀ ਐਸ. ਅਸ਼ੌਕ ਭੌਰਾ, ਸ੍ਰੀ ਨਾਸਿਰ ਢਿੱਲੋਂ, ਫਰਹਾਦ ਇਕਬਾਲ ਨੇ ਸਵਾਗਤੀ ਸ਼ਬਦਾਂ ਦੇ ਨਾਲ ਗੱਲ ਅੱਗੇ ਤੋਰੀ। ਡਾ. ਸੁਰਿੰਦਰ ਸਿੰਘ ਗਿੱਲ ਹੋਰਾਂ ਦੀ ਕਿਤਾਬ ਜਾਰੀ ਕੀਤੀ ਗਈ। ਉਨ੍ਹਾਂ ਇਥੇ ਪੰਜਾਬੀ ਸਕੂਲ ਖੋਲ੍ਹਣ ਦਾ ਐਲਾਨ ਕਰਕੇ ਪੰਜਾਬੀ ਮਾਂ ਬੋਲੀ ਨੂੰ ਵੱਡਾ ਹੁਲਾਰਾ ਦਿੱਤਾ ਅਤੇ ਭਾਈ ਮਰਦਾਨਾ ਸੰਗੀਤ ਵਿਦਿਆਲਾ ਖੋਲ੍ਹਣ ਦੀ ਵੀ ਗੱਲ ਕੀਤੀ। ਪਹਿਲੀ ਵਿਚਾਰ ਚਰਚਾ ਦੇ ਵਿਚ ਅੱਜ ਬਾਬਾ ਫਰੀਦ, ਬਾਬਾ ਨਾਨਕ, ਬੁੱਲ੍ਹੇ ਸ਼ਾਹ ਅਤੇ ਅਜੋਕੇ ਸਮਾਜ ਦੇ ਵਿਸ਼ੇ ਨੂੰ ਛੋਹਿਆ ਗਿਆ। ਪੈਨਲ ਦੇ ਵਿਚ ਮੌਜੂਦ ਖਾਲਿਦ, ਮੰਜੂਰ ਸ਼ਾਹ, ਪ੍ਰੋ. ਕਲਿਆਣ ਸਿੰਘ ਕਲਿਆਣ ਅਤੇ ਸੁਗਰਾ ਸੈਦਫ ਸ਼ਾਮਿਲ ਹੋਏ। ਦੂਜੀ ਵਿਚਾਰ ਚਰਚਾ ਦੇ ਵਿਚ ਪੰਜਾਬੀ ਸਿਨਮੇ ਦੇ ਬਦਲਦੇ ਰੂਪ ਉਤੇ ਵਿਚਾਰ ਹੋਈ। ਪੈਨਲ ਦੇ ਵਿਚ ਸੋਹੇਲ ਅਹਿਮਦ, ਮੈਡਮ ਗੁਰਪ੍ਰੀਤ ਕੌਰ ਭੰਗੂ ਅਤੇ ਸ. ਮਲਕੀਤ ਸਿੰਘ ਰੌਣੀ ਬੈਠੇ। ਸ. ਰੌਣੀ ਨੇ ਫਿਲਮਾਂ ਨੂੰ ਦੂਰਦਰਸ਼ੀ ਨਜ਼ਰੀਏ ਤੋਂ ਵੇਖਣ ਅਤੇ ਬਨਾਉਣ ਦੀ ਗੱਲ ਕੀਤੀ ਅਤੇ ਕਿਹਾ ਕਿ ਬਹੁਤੀਆਂ ਫਿਲਮਾਂ ਅਖੀਰ ਦੇ ਵਿਚ ਕਹਾਣੀ ਸਮੇਟਣ ਤੱਕ ਰਹਿ ਜਾਂਦੀਆਂ ਹਨ, ਪਰ ਉਸ ਤੋਂ ਬਾਅਦ ਦੀ ਕਹਾਣੀ ਕਿੰਝ ਹੁੰਦੀ ਹੈ, ਉਥੇ ਤੱਕ ਪਹੁੰਚ ਨਹੀਂ ਹੁੰਦੀ। ਪਰ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਅਜੋਕੀਆਂ ਪੰਜਾਬੀ ਫਿਲਮਾਂ ਹੁਣ ਮਨੋਰਥ ਭਰਪੂਰ ਬਨਣ ਲੱਗੀਆਂ ਹਨ। ਮੈਡਮ ਗੁਰਪ੍ਰੀਤ ਕੌਰ ਭੰਗੂ ਹੋਰਾਂ ਵੀ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਪੰਜਾਬੀ ਸਿਨਮਾ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਜ਼ਰੀਆ ਬਣ ਰਿਹਾ ਹੈ। ਉਨ੍ਹਾਂ ਵੀ ਚੰਗੀਆਂ ਫਿਲਮਾਂ ਬਨਣ ਦੀ ਪ੍ਰੋੜਤਾ ਉਤੇ ਜੋਰ ਦਿੱਤਾ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੁੱਦੇ, ਸੁਰ-ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕਾਂ ਦੀ ਗੱਲ ਹੋਈ। ਅੱਜ ਚੜ੍ਹਦੇ ਪੰਜਾਬ ਤੋਂ ਪੁੱਜੇ ਫਿਲਮ ਐਕਟਰ ਕਰਮਜੀਤ ਅਨਮੋਲ ਹੋਰਾਂ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਥੇ ਪੁੱਜਣ ਉਤੇ ਬੇਅੰਤ ਖੁਸ਼ੀ ਹੋਈ ਹੈ। ਉਨ੍ਹਾਂ ਆਪਣਾ ਮਸ਼ਹੂਰ ਗੀਤ ‘ਮੈਂ ਚਾਦਰ ਕੱਢਦੀ ਨੀ’ ਗਾ ਕੇ ਖੂਬ ਰੰਗ ਬੰਨਿ੍ਹਆ। ਪ੍ਰਸਿੱਧ ਗਾਇਕ ਬੀਰ ਸਿੰਘ ਨੇ ਵੀ ਬਹੁਤ ਹੀ ਦੋ ਸੁੰਦਰ ਰਚਨਾਵਾਂ ਪੇਸ਼ ਕੀਤੀਆਂ ਅਤੇ ਤਾੜੀਆਂ ਦਾ ਮੀਂਹ ਪੈ ਗਿਆ। ਇੰਗਲੈਂਡ ਤੋਂ ਪੁੱਜੇ ਪ੍ਰਸਿੱਧ ਗੀਤਕਾਰ ਅਤੇ ਪੇਸ਼ੇ ਵਜੋਂ ਡਾਕਟਰ ਬੱਲ ਸਿੱਧੂ ਹੋਰਾਂ ਨੇ ਆਪਣੇ ਲਿਖੇ ਇਕ-ਦੋ ਗੀਤ ਗਾ ਕੇ ਮਾਹੌਲ ਖੁਸ਼ਗਵਾਰ ਕਰ ਦਿੱਤਾ। ਅੱਜ ਵੀ ਸਥਾਨਿਕ ਕਲਾਕਾਰਾਂ ਨੇ ਸਟੇਜ ਉਤੇ ਕਈ ਤਰ੍ਹਾਂ ਦੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਰਿਝਾਈ ਰੱਖਿਆ। ਕੱਲ੍ਹ ਆਖਰੀ ਦਿਨ ਦੀ ਕਾਨਫਰੰਸ ਹੈ ਅਤੇ ਨਾਮ ਕਲਾਕਾਰ ਅਤੇ ਹੋਰ ਵਿਦਵਾਨ ਕੱਲ੍ਹ ਵੀ ਪਹੁੰਚ ਰਹੇ ਹਨ।

ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ – ਲਾਹੌਰ ’ਚ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਵਿਚ ਡੂੰਘੀਆਂ ਵਿਚਾਰਾਂ Read More »