ਕੇਂਦਰੀ ਯੂਨੀਵਰਸਿਟੀ ਨੇ ਸਾਈਮੈਗੋ ਇੰਸਟੀਟਿਊਸ਼ਨਜ਼ ਰੈਂਕਿੰਗ 2025 ਵਿੱਚ ਪ੍ਰਾਪਤ ਕੀਤਾ 53ਵਾਂ ਰੈਂਕ

ਬਠਿੰਡਾ, 2 ਅਪ੍ਰੈਲ – ਵਿਗਿਆਨ, ਨਵੀਨਤਾ, ਖੋਜ ਅਤੇ ਪੰਜਾਬ ਸੂਬੇ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨਾਲ ਲਗਾਤਾਰ ਕੰਮ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ‘ਸਾਈਮੈਗੋ ਇੰਸਟੀਟਿਊਸ਼ਨਜ਼ ਰੈਂਕਿੰਗ 2025 ਵਿੱਚ ‘ਭਾਰਤ ਦੀਆਂ ਸਰਵੋਤਮ ਯੂਨੀਵਰਸਿਟੀਆਂ’ ਵਿੱਚੋਂ 53ਵਾਂ ਰੈਂਕ ਪ੍ਰਾਪਤ ਕਰਕੇ ਇਕ ਹੋਰ ਮੀਲ ਪੱਥਰ ਹਾਸਿਲ ਕੀਤਾ ਹੈ।ਸਾਈਮਾਗੋ ਇੰਸਟੀਚਿਊਸ਼ਨਜ਼ ਰੈਂਕਿੰਗ (ਐਸ.ਆਈ.ਆਰ.–25) ਸਾਈਮਾਗੋ ਦੁਆਰਾ ਪ੍ਰਕਾਸ਼ਿਤ ਅਕਾਦਮਿਕ ਅਤੇ ਖੋਜ-ਸੰਬੰਧੀ ਸੰਸਥਾਵਾਂ ਦਾ ਇੱਕ ਵਰਗੀਕਰਨ ਹੈ ਜੋ ਖੋਜ ਦੀ ਕਾਰਗੁਜ਼ਾਰੀ, ਨਵੀਨਤਾ ਅਤੇ ਸਮਾਜਿਕ ਪ੍ਰਭਾਵ ਵਰਗੇ ਤਿੰਨ ਸੂਚਕਾਂ ਦੇ ਆਧਾਰ ‘ਤੇ ਦੁਨੀਆ ਭਰ ਦੇ ਅਕਾਦਮਿਕ ਅਤੇ ਖੋਜ-ਸੰਬੰਧੀ ਸੰਸਥਾਵਾਂ ਨੂੰ ਦਰਜਾਬੰਦੀ ਦਿੰਦਾ ਹੈ।

ਐਸ.ਆਈ.ਆਰ.–25 ਵਿੱਚ ਸਾਈਮਾਗੋ ਨੇ ਇਹਨਾਂ ਤਿੰਨਾਂ ਸੂਚਕਾਂ ਦੇ ਅਧਾਰ ਤੇ ਦੁਨੀਆ ਭਰ ਵਿੱਚ 9,750 ਤੋਂ ਵੱਧ ਵਿਦਿਅਕ ਅਤੇ ਖੋਜ-ਸਬੰਧਤ ਸੰਸਥਾਵਾਂ ਦਾ ਮੁਲਾਂਕਣ ਕੀਤਾ ਹੈ। ਇਸ ਰੈਂਕਿੰਗ ਦੀ ਯੂਨੀਵਰਸਿਟੀ ਸ਼੍ਰੇਣੀ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਭਾਰਤ ਵਿੱਚ 53ਵਾਂ, ਏਸ਼ੀਆਈ ਖੇਤਰ ਵਿੱਚ 741ਵਾਂ ਅਤੇ ਵਿਸ਼ਵ ਪੱਧਰ ’ਤੇ 2093ਵਾਂ ਸਥਾਨ ਦਿੱਤਾ ਗਿਆ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐਸ.ਆਈ.ਆਰ.–25 ਦੇ ਵੱਖ-ਵੱਖ ਮਾਪਦੰਡਾਂ ਜਿਵੇਂ ਕਿ ਖੋਜ, ਨਵੀਨਤਾ ਅਤੇ ਸਮਾਜਿਕ ਪ੍ਰਭਾਵ ਵਿੱਚ ਰਾਸ਼ਟਰੀ ਪੱਧਰ ‘ਤੇ ਪ੍ਰਭਾਵਸ਼ਾਲੀ ਪਰਸੈਂਟਾਈਲ ਅੰਕ ਪ੍ਰਾਪਤ ਕੀਤੇ ਹਨ। ਨਤੀਜੇ ਵਜੋਂ, ਯੂਨੀਵਰਸਿਟੀ ਨੇ ਭਾਰਤ ਦੀਆਂ ਸਾਰੀਆਂ ਵਿਦਿਅਕ ਅਤੇ ਖੋਜ-ਅਧਾਰਿਤ ਸੰਸਥਾਵਾਂ ਵਿੱਚੋਂ 89ਵਾਂ ਰੈਂਕ ਅਤੇ ਭਾਰਤ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿੱਚੋਂ 53ਵਾਂ ਰੈਂਕ ਹਾਸਲ ਕੀਤਾ ਹੈ।

ਸਾਂਝਾ ਕਰੋ

ਪੜ੍ਹੋ