admin

ਜਦੋਂ ਤੱਕ ਸਿੱਧੂ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਉਹ ਕੋਈ ਮੁਲਾਕਾਤ ਨਹੀਂ ਕਰਨਗੇ- ਕੈਪਟਨ

ਪੰਜਾਬ ਕਾਂਗਰਸ ਵਿਚਲਾ ਘਮਾਸਾਨ ਜਾਰੀ ਹੈ। ਭਾਵੇਂ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾ ਚੁੱਕਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੂ ਨਾਲ ਨਾਰਾਜ਼ਗੀ ਅਜੇ ਵੀ ਬਰਕਰਾਰ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਕਿਹਾ ਕਿ ਸਿੱਧੂ ਨਾਲ ਕੈਪਟਨ ਦੇ ਮਿਲਣ ਦੀਆਂ ਸਾਰੀਆਂ ਖਬਰਾਂ ਸਰਾਸਰ ਝੂਠੀਆਂ ਹਨ। ਅਜੇ ਤੱਕ ਮੁਲਾਕਾਤ ਦਾ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ ਹੈ। ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਉਨ੍ਹਾਂ ਕੋਲੋਂ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਉਹ ਕੋਈ ਮੁਲਾਕਾਤ ਨਹੀਂ ਕਰਨਗੇ।

ਜਦੋਂ ਤੱਕ ਸਿੱਧੂ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਉਹ ਕੋਈ ਮੁਲਾਕਾਤ ਨਹੀਂ ਕਰਨਗੇ- ਕੈਪਟਨ Read More »

ਅਦਾਲਤ ਨੇ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਹਿਰਾਸਤ ‘ਚ ਭੇਜਿਆ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਦਾਲਤ ਨੇ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦਰਅਸਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਵਿਦੇਸ਼ੀ ਐਪ ਜ਼ਰੀਏ ਵੇਚਣ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਕੇਸ ਫਰਵਰੀ ਮਹੀਨੇ ਵਿਚ ਸਾਹਮਣੇ ਆਇਆ ਸੀ।ਕੋਰਟ ਨੇ ਕਿਹਾ ਕਿ ਰਾਜ ਅਪਣੇ ਹਾਟਸ਼ਾਟ ਐਪ ਜ਼ਰੀਏ ਅਸ਼ਲੀਲ ਵੀਡੀਓ ਬਣਾ ਰਹੇ ਸਨ। ਜਦੋਂ ਗਹਿਣਾ ਵਸ਼ਿਸ਼ਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹਨਾਂ ਨੇ ਉਮੇਸ਼ ਕਾਮਤ ਦਾ ਨਾਮ ਲਿਆ। ਉਮੇਸ਼ ਰਾਜ ਕੁੰਦਰਾ ਦੇ ਸਾਬਕਾ ਪੀਏ ਹਨ। ਉਮੇਸ਼ ਕਾਮਤ ਨੇ ਪੁਲਿਸ ਨੂੰ ਰੈਕੇਟ ਵਿਚ ਰਾਜ ਕੁੰਦਰਾ ਦੀ ਸ਼ਮੂਲੀਅਤ ਬਾਰੇ ਦੱਸਿਆ।ਰਾਜ ਕੁੰਦਰਾ ਨੂੰ ਇਸੇ ਕੇਸ ਦੇ ਮੁੱਖ ਆਰੋਪੀ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਖਿਲਾਫ ਉਹਨਾਂ ਕੋਲ ਪੁਖਤਾ ਸਬੂਤ ਹਨ। ਮੁੰਬਈ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਰਵਰੀ 2021 ਵਿਚ ਅਪਰਾਧ ਸ਼ਾਖਾ ਵੱਲੋਂ ਅਸ਼ਲੀਲ ਫਿਲਮਾਂ ਬਣਾਉਣ ਅਤੇ ਵੱਖ-ਵੱਖ ਓਟੀਟੀ ਪਲੇਟਫਾਰਮਾਂ ’ਤੇ ਜਾਰੀ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਪੁਲਿਸ ਮੁਤਾਬਕ ਇਸ ਦੇ ਲਈ ਯੂਕੇ ਵਿਚ ਕੰਪਨੀ ਬਣਾਈ ਗਈ। ਮੁੰਬਈ ਵਿਚ ਵੀ ਇਸ ਨਾਲ ਜੁੜੀ ਸ਼ੂਟਿੰਗ ਕੀਤੀ ਜਾਂਦੀ ਸੀ। ਫਿਲਮਾਂ ਨੂੰ ਵੀ-ਟ੍ਰਾਂਸਫਰ ਜ਼ਰੀਏ ਯੂਕੇ ਦੀ ਕੰਪਨੀ ਦੇ ਸਰਵਰ ’ਤੇ ਅਪਲੋਡ ਕੀਤਾ ਜਾਂਦਾ ਸੀ। ਆਰੋਪ ਹੈ ਕਿ ਇਸ ਰੈਕੇਟ ਲਈ ਰਾਜ ਕੁੰਦਰਾ ਨੇ ਫਾਈਨਾਂਸ ਦੀ ਵਿਵਸਥਾ ਕੀਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਈ ਪੀੜਤ ਲੜਕੀਆਂ ਨੇ ਪੁਲਿਸ ਕੋਲ ਆ ਕੇ ਬਿਆਨ ਦਰਜ ਕਰਵਾਏ। ਇਹਨਾਂ ਵਿਚ ਕੁਝ ਟੀਵੀ ਅਭਿਨੇਤਰੀਆਂ ਦੇ ਵੀ ਬਿਆਨ ਸਾਹਮਣੇ ਆਏ।

ਅਦਾਲਤ ਨੇ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਹਿਰਾਸਤ ‘ਚ ਭੇਜਿਆ Read More »

ਪੈਗਾਸਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ- ਕਪਿਲ ਸਿੱਬਲ

ਨਵੀਂ ਦਿੱਲੀ, 21 ਜੁਲਾਈ- ਸਾਬਕਾ ਆਈਟੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਮੰਗਵਾਰ ਨੂੰ ਮੰਗ ਕੀਤੀ ਕਿ ਪੈਗਾਸਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਾਈ ਜਾਵੇ ਅਤੇ ਸਰਕਾਰ ਇਸ ਸਬੰਧੀ ਸੰਸਦ ਵਿੱਚ ਵ੍ਹਾਈਟ ਪੇਪਰ ਲਿਆਏ ਤੇ ਦੇੇਸ਼ ਨੂੰ ਦੱਸੇ ਕਿ ਇਜ਼ਰਾਇਲੀ ਸਪਾਈਵੇਅਰ ਦੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ। ਇਸ ਮੁੱਦੇ ’ਤੇ ਵਿਰੋਧੀ ਧਿਰ ਨੇ ਸਰਕਾਰ ’ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਜਦੋਂ ਕਿ ਕੇਂਦਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਿਹਾ ਹੈ। ਆਪਣੇ ਨਿਵਾਸ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਉਨ੍ਹਾਂ ਦੀ ਇਸ ਟਿੱਪਣੀ ਜਿਸ ਵਿੱਚ ਉਨ੍ਹਾਂ ਜਾਸੂਸੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਵਿਰੋਧੀ ਧਿਰ ਅਜਿਹਾ ਭਾਰਤ ਨੂੰ ਆਲਮੀ ਪੱਧਰ ’ਤੇ ਬਦਨਾਮ ਕਰਨ ਲਈ ਕਰ ਰਹੀ ਹੈ, ਲਈ ਮੋੜਵਾਂ ਹਮਲਾ ਕਰਦਿਆਂ ਕਿਹਾ, ‘‘ਮੁਲਕ ਨੂੰ ਬਦਨਾਮ ਨਹੀਂ ਕੀਤਾ ਜਾ ਰਿਹਾ, ਸਗੋਂ ਤੁਹਾਡੀ ਸਰਕਾਰ ਆਪਣੇ ਕਾਰਨਾਮਿਆਂ ਕਾਰਨ ਬਦਨਾਮ ਹੋ ਰਹੀ ਹੈ।’’-

ਪੈਗਾਸਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ- ਕਪਿਲ ਸਿੱਬਲ Read More »

ਪੰਜਾਬ ‘ਚ 26 ਜੁਲਾਈ ਤੋਂ ਖੁਲਣਗੇ ਸਕੂਲ, ਨਵੀਆਂ ਹਿਦਾਇਤਾਂ ਹੋਈਆਂ ਜਾਰੀ

ਚੰਡੀਗੜ੍ਹ, 21ਜੁਲਾਈ– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਕਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਦਰ ਘਟਣ ਦੇ ਮੱਦੇਨਜ਼ਰ ਕੋਵਿਡ-19 ਸਬੰਧੀ ਪਾਬੰਦੀਆਂ ’ਚ ਢਿੱਲਾਂ ਦਿੱਤੀਆਂ ਹਨ ਜਿਨ੍ਹਾਂ ’ਚ ਮੁੱਖ ਤੌਰ ’ਤੇ ਹੁਣ 26 ਜੁਲਾਈ ਤੋਂ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਤੱਕ ਸਕੂਲ ਕੋਵਿਡ-19 ਦੇ ਨਿਯਮਾਂ ਨਾਲ ਖੋਲ੍ਹੇ ਜਾ ਸਕਣਗੇ। ਪੰਜਾਬ ਸਰਕਾਰ ਨੇ ਇਹ ਸ਼ਰਤ ਲਗਾਈ ਹੈ ਕਿ ਸਿਰਫ ਕਰੋਨਾ ਰੋਕੂ ਟੀਕੇ ਦੀਆਂ ਖੁਰਾਕਾਂ ਲਗਵਾਉਣ ਵਾਲੇ ਅਧਿਆਪਕਾਂ ਅਤੇ ਸਟਾਫ ਨੂੰ ਸਰੀਰਕ ਤੌਰ ’ਤੇ ਹਾਜ਼ਰ ਹੋਣ ਦੀ ਪ੍ਰਵਾਨਗੀ ਮਿਲੇਗੀ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਤੌਰ ਉਤੇ ਸੂਚਿਤ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਸਕੂਲਾਂ ’ਚ ਬਾਕੀ ਕਲਾਸਾਂ ਵੀ ਇਸੇ ਤਰ੍ਹਾਂ 2 ਅਗਸਤ ਤੋਂ ਖੋਲ੍ਹਣ ਦੀ ਆਗਿਆ ਹੋਵੇਗੀ। ਮੁੱਖ ਮੰਤਰੀ ਨੇ  ਕੋਵਿਡ-19 ਦੀ ਸਮੀਖਿਆ ਮੀਟਿੰਗ ’ਚ ਪਾਬੰਦੀਆਂ ਨਰਮ ਕਰਦਿਆਂ ਅੰਦਰੂਨੀ ਇਕੱਠਾਂ ਲਈ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਧਾ ਕੇ 150 ਤੇ ਬਾਹਰੀ ਇਕੱਠਾਂ ਲਈ 300 ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਸਮਰੱਥਾ ਦੀ ਉਪਰਲੀ ਹੱਦ 50 ਫੀਸਦੀ ਤੱਕ ਰੱਖਣ ਦੀ ਸ਼ਰਤ ਲਾਈ ਗਈ ਹੈ। ਮੁੱਖ ਮੰਤਰੀ ਨੇ ਸਮਾਜਿਕ ਇਕੱਠਾਂ ਦੇ ਸਬੰਧ ਵਿਚ ਕਲਾਕਾਰਾਂ, ਗਾਇਕਾਂ ਨੂੰ ਅਜਿਹੇ ਸਮਾਗਮਾਂ ਲਈ ਇਜਾਜ਼ਤ ਵੀ ਦੇ ਦਿੱਤੀ ਹੈ ਅਤੇ ਉਨ੍ਹਾਂ ਨਾਲ ਹੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਪੰਜਾਬ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀ ਵਜੋਂ ਐਮਰਜੈਂਸੀ ਕੋਵਿਡ ਰਿਸਪੌਂਸ ਲਈ 331 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਹਿਰ ਤੋਂ ਪਹਿਲਾਂ ਇਸੇ ਮਹੀਨੇ ਵਿਸ਼ੇਸ਼ ਤੌਰ ’ਤੇ 6-17 ਸਾਲ ਦੀ ਉਮਰ ਦੇ ਬੱਚਿਆਂ ’ਤੇ ਧਿਆਨ ਕੇਂਦਰਿਤ ਕਰਦਿਆਂ ਤੀਜਾ ਸੈਂਟੀਨਲ ਸੀਰੋ-ਸਰਵੇ ਸ਼ੁਰੂ ਕੀਤਾ ਜਾਵੇਗਾ। ਬੱਚਿਆਂ ਨੂੰ ਆਧਾਰ ਬਣਾ ਕੇ ਸੀਰੋ ਸਰਵੇ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਬੈੱਡਾਂ ਦੀ ਗਿਣਤੀ ਵਧਾ ਕੇ 142 ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸਾਰੀਆਂ ਅਸਾਮੀਆਂ ਦੀ ਭਰਤੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਮੁੱਖ ਮੰਤਰੀ ਨੂੰ ਹਸਪਤਾਲਾਂ ਆਦਿ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਡਾ. ਕੇਕੇ ਤਲਵਾੜ ਨੇ ਦੱਸਿਆ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਸੁਖਾਵੇਂ ਹਨ, ਹਾਲਾਂਕਿ ਤੀਜੀ ਲਹਿਰ ਦਾ ਡਰ ਬਣਿਆ ਹੋਇਆ ਹੈ ਅਤੇ ਆਈਸੀਐੱਮਆਰ ਵੱਲੋਂ ਅਗਸਤ ਦੇ ਅੰਤ ਵਿੱਚ ਜਾਂ ਸਤੰਬਰ ਦੀ ਸ਼ੁਰੂਆਤ ਤੱਕ ਇਸ ਲਹਿਰ ਦੇ ਆਉਣ ਦਾ ਖਦਸ਼ਾ ਜਤਾਇਆ ਗਿਆ ਹੈ। ਅਮਰਿੰਦਰ ਸਿੰਘ ਨੇ ਦਿਵਿਆਂਗ ਵਿਅਕਤੀਆਂ ਲਈ ਮੌਜੂਦਾ ਸਕੀਮਾਂ ਦਾ ਘੇਰਾ ਮੋਕਲਾ ਕਰਦੇ ਹੋਏ ਇਨ੍ਹਾਂ ਦੇ ਲਾਭ ਉਨ੍ਹਾਂ ਵਿਅਕਤੀਆਂ ਨੂੰ ਵੀ ਦੇਣ ਦਾ ਐਲਾਨ ਕੀਤਾ ਜੋ ਮਿਊਕਰਮਾਇਕੋਸਿਸ ਕਾਰਨ ਦਿਵਿਆਂਗ (ਸਰੀਰਕ ਤੌਰ ’ਤੇ ਪੀੜਤ) ਹੋ ਗਏ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਮਿਊਕਰਮਾਇਕੋਸਿਸ ਦੇ ਠੀਕ ਹੋਏ ਕੇਸਾਂ ਦੀ ਮੁਫ਼ਤ ਜਾਂਚ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਪੋਸਟ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਜਾਣ। ਮੁੱਖ ਮੰਤਰੀ ਨੇ ਹਵਾਲਾ ਦਿੱਤਾ ਕਿ ਕੈਂਬਰਿਜ ਯੂਨੀਵਰਸਿਟੀ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਂਦੇ ਹਫਤਿਆਂ ਵਿਚ ਕੇਸਾਂ ਵਿਚ ਹੋਰ ਕਮੀ ਆਵੇਗੀ। ਉਨ੍ਹਾਂ ਕਿਹਾ ਕੋਵਿਡ ਦੇ ਸਰੂਪ ਵਿਚ ਆਏ ਬਦਲਾਅ ਬਾਰੇ ਸੰਕੇਤ ਮਿਲੇ ਹਨ ਕਿ 90 ਫੀਸਦੀ ਤੋਂ ਵੱਧ ਵਾਇਰਸ ਦੀ ਕਿਸਮ ਚਿੰਤਾਜਨਕ ਹੈ। ਹਾਲਾਂਕਿ ਡੈਲਟਾ ਪਲੱਸ ਦਾ ਕੋਈ ਨਵਾਂ ਕੇਸ ਨਹੀਂ ਹੈ।

ਪੰਜਾਬ ‘ਚ 26 ਜੁਲਾਈ ਤੋਂ ਖੁਲਣਗੇ ਸਕੂਲ, ਨਵੀਆਂ ਹਿਦਾਇਤਾਂ ਹੋਈਆਂ ਜਾਰੀ Read More »

ਕੇਂਦਰ ਸਰਕਾਰ 42 ਲੱਖ ਤੋਂ ਵੱਧ ਅਯੋਗ ਕਿਸਾਨਾਂ ਤੋਂ 3000 ਕਰੋੜ ਦੀ ਕਰੇਗੀ ਵਸੂਲੀ

ਨਵੀਂ ਦਿੱਲੀ, 21 ਜੁਲਾਈ : ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ ਕੇਂਦਰ ਸਰਕਾਰ ਦੁਆਰਾ ਦੇਸ ਭਰ ਦੇ ਕਿਸਾਨਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਪਰ ਬਹੁਤ ਸਾਰੇ ਅਯੋਗ ਕਿਸਾਨ ਇਸ ਯੋਜਨਾ ਦਾ ਲਾਭ ਲੈ ਰਹੇ ਹਨ | ਇਸ ਦੇ ਮੱਦੇਨਜ਼ਰ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ | ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ 42 ਲੱਖ ਤੋਂ ਵੱਧ ਅਯੋਗ ਕਿਸਾਨਾਂ ਤੋਂ 3000 ਕਰੋੜ ਦੀ ਵਸੂਲੀ ਕੀਤੀ ਜਾ ਰਹੀ ਹੈ | ਸਰਕਾਰ ਨੇ ਸੰਸਦ ਵਿਚ ਇਸ ਬਾਰੇ ਜਾਣਕਾਰੀ ਦਿਤੀ ਹੈ | ਪ੍ਰਧਾਨ ਮੰਤਰੀ-ਯੋਜਨਾ ਤਹਿਤ ਕੇਂਦਰ ਹਰ ਸਾਲ ਤਿੰਨ ਬਰਾਬਰ ਕਿਸ਼ਤਾਂ ਵਿਚ ਦੇਸ਼ ਭਰ ਦੇ ਕਿਸਾਨਾਂ ਨੂੰ 6,000 ਰੁਪਏ ਭੇਜਦੀ ਹੈ ਹਾਲਾਂਕਿ, ਇਸ ਯੋਜਨਾ ਦਾ ਲਾਭ ਲੈਣ ਵਾਲਿਆਂ ਲਈ, ਕੁਝ ਮਾਪਦੰਡ ਪੂਰੇ ਕਰਨੇ ਜਰੂਰੀ ਹਨ ਜਿਵੇਂ ਕਿ ਉਸਨੂੰ ਆਮਦਨੀ ਟੈਕਸ ਦਾ ਭੁਗਤਾਨ ਕਰਨ ਵਾਲਾ ਨਹੀਂ ਹੋਣਾ ਚਾਹੀਦਾ | ਮੰਗਲਵਾਰ ਨੂੰ ਸੰਸਦ ਵਿਚ ਦਿਤੇ ਜਵਾਬ ਵਿਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ-ਯੋਜਨਾ ਸਕੀਮ ਤਹਿਤ ਪੈਸੇ ਪ੍ਰਾਪਤ ਕਰਨ ਵਾਲੇ 42.16 ਲੱਖ ਅਯੋਗ ਕਿਸਾਨਾਂ ਤੋਂ 2,992 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ | ਸੱਭ ਤੋਂ ਵੱਧ ਅਜਿਹੇ ਅਯੋਗ ਕਿਸਾਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ-ਕਿਸਾਨੀ ਪੈਸਾ ਮਿਲਿਆ, ਉਹ ਆਸਾਮ ਵਿਚ ਸਨ | ਅਸਾਮ ਵਿਚ 8.35 ਲੱਖ ਅਯੋਗ ਕਿਸਾਨਾਂ ਨੇ ਇਸ ਦਾ ਲਾਭ ਲਿਆ ਹੈ | ਉਸ ਤੋਂ ਬਾਅਦ 7.22 ਲੱਖ ਕਿਸਾਨਾਂ ਨੇ ਤਾਮਿਲਨਾਡੂ, ਪੰਜਾਬ ਵਿਚ 5.62 ਲੱਖ, ਮਹਾਰਾਸਟਰ ਵਿਚ 4.45 ਲੱਖ, ਉੱਤਰ ਪ੍ਰਦੇਸ ਵਿਚ 2.65 ਲੱਖ ਅਤੇ ਗੁਜਰਾਤ ਵਿਚ 2.36 ਲੱਖ ਕਿਸਾਨਾਂ ਨੇ ਲਾਭ ਲਿਆ ਹੈ |

ਕੇਂਦਰ ਸਰਕਾਰ 42 ਲੱਖ ਤੋਂ ਵੱਧ ਅਯੋਗ ਕਿਸਾਨਾਂ ਤੋਂ 3000 ਕਰੋੜ ਦੀ ਕਰੇਗੀ ਵਸੂਲੀ Read More »

ਸੰਸਦ ਦੇ ਹੇਠਲੇ ਸਦਨ ਦੀ ਕਾਰਵਾਈ ਦੂਜੇ ਦਿਨ ਵੀ ਨਾ ਚੱਲ ਸਕੀ

ਨਵੀਂ ਦਿੱਲੀ, 21 ਜੁਲਾਈ- ਲੋਕ ਸਭਾ ‘ਚ ਮੰਗਲਵਾਰ ਨੂੰ ਮਹਿੰਗਾਈ ਅਤੇ ਪੇਗਾਸਸ ਜਾਸੂਸੀ ਮਾਮਲਾ ਛਾਇਆ ਰਿਹਾ ਅਤੇ ਇਨ੍ਹਾਂ ਮੁੱਦਿਆਂ ‘ਤੇ ਕਾਂਗਰਸ ਸਮੇਤ ਕੁੱਝ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਣ ਦੇ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ | ਦੋ ਵਾਰ ਮੁਲਤਵੀ ਹੋਣ ਦੇ ਬਾਅਦ ਦੁਪਿਹਰ 3 ਵਜੇ ਬੈਠਕ ਸ਼ੁਰੂ ਹੋਣ ‘ਤੇ ਵਿਰੋਧੀ ਧਿਰਾਂ ਨੇ ਪੇਗਾਸਸ ਜਾਸੂਸੀ ਮਾਮਲੇ ਨੂੰ ਚੁਕਦੇ ਹੋਏ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਜਿਸ ਦੇ ਬਾਅਦ ਬੈਠਕ ਪੂਰੇ ਦਿਨ ਲਈ ਉਠਾ ਦਿਤੀ ਗਈ | ਬੁਧਵਾਰ ਨੂੰ ਈਦ ਦੀ ਛੁੱਟੀ ਹੋਣ ਕਾਰਨ ਸਦਨ ਦੀ ਅਗਲੀ ਬੈਠਕ ਹੁਣ ਵੀਰਵਾਰ 22 ਜੁਲਾਈ ਨੂੰ ਹੋਵੇਗੀ | ਵਿਰੋਧੀ ਧਿਰ ਵੱਲੋਂ ਅੱਜ ਪੈਗਾਸਸ ਜਾਸੂਸੀ ਮਾਮਲਾ ਤੇ ਮਹਿੰਗਾਈ ਦੇ ਮੁੱਦੇ ਸਮੇਤ ਹੋਰ ਮਸਲਿਆਂ ’ਤੇ ਕੀਤੇ ਗਏ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਉੱਧਰ ਰਾਜ ਸਭਾ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਵਾਰ ਵਾਰ ਮੁਤਲਵੀ ਕੀਤੀ ਗਈ ਪਰ ਬਾਅਦ ਦੁਪਹਿਰ ਸਦਨ ’ਚ ਕਰੋਨਾ ਮਹਾਮਾਰੀ ਬਾਰੇ ਚਰਚਾ ਹੋਈ। ਇਸ ਦੌਰਾਨ ਕੇਂਦਰ ਨੇ ਤੀਜੀ ਲਹਿਰ ਨਾਲ ਨਜਿੱਠਣ ਲਈ ਸਰਕਾਰ ਦੀਆਂ ਤਿਆਰੀਆਂ ਹੋਣ ਦਾ ਦਾਅਵਾ ਕੀਤਾ ਜਦਕਿ ਵਿਰੋਧੀ ਧਿਰ ਨੇ ਸਰਕਾਰ ਦੇ ਦੂਜੀ ਲਹਿਰ ਨਾਲ ਨਜਿੱਠਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਪਹਿਲਾਂ ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ 3 ਵਜੇ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੈਗਾਸਸ ਜਾਸੂਸੀ ਮਾਮਲੇ ’ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰ ਸੰਸਦ ਦੇ ਮੌਨਸੂਨ ਸੈਸ਼ਨ ’ਚ ਸਰਕਾਰ ਨੂੰ ਤਿੰਨ ਕੇਂਦਰੀ ਖੇਤੀ ਕਾਨੂੰਨਾਂ, ਪੈਗਾਸਸ ਜਾਸੂਸੀ ਮਾਮਲਾ ਤੇ ਮਹਿੰਗਾਈ ਸਮੇਤ ਵੱਖ ਵੱਖ ਮੁੱਦਿਆਂ ’ਤੇ ਘੇਰਨ ਦੀ ਕੋਸ਼ਿਸ਼ ਕੀਤੀ ਗਈ।

ਸੰਸਦ ਦੇ ਹੇਠਲੇ ਸਦਨ ਦੀ ਕਾਰਵਾਈ ਦੂਜੇ ਦਿਨ ਵੀ ਨਾ ਚੱਲ ਸਕੀ Read More »

ਅਫ਼ਗ਼ਾਨਿਸਤਾਨ ਨੂੰ ਹੁਣ ਅਮਨ ਦੀ ਲੋੜ/ਰਾਜੇਸ਼ ਰਾਮਾਚੰਦਰਨ

ਸੋਵੀਅਤ ਸੰਘ ਦੀ ਲਾਲ ਫੌਜ ਨੇ 1989 ਵਿਚ ਜਦੋਂ ਅਫ਼ਗ਼ਾਨਿਸਤਾਨ ਵਿਚੋਂ ਵਾਪਸੀ ਕੀਤੀ ਤਾਂ ਨਾਲ ਹੀ ਸੋਵੀਅਤ ਸੰਘ ਦੇ ਅੰਤ ਦੀ ਸ਼ੁਰੂਆਤ ਹੋ ਗਈ ਅਤੇ ਅਮਰੀਕਾ ਦੇ ਸੰਸਾਰ ਦੀ ਇਕੋ-ਇਕ ਸੁਪਰ ਪਾਵਰ ਬਣਨ ਦਾ ਰਾਹ ਵੀ ਸਾਫ਼ ਹੋ ਗਿਆ। ਨਾਲ ਹੀ ਦੁਨੀਆ ਵਿਚ ਹਰ ਕਿਤੇ, ਖ਼ਾਸਕਰ ਜੰਮੂ ਕਸ਼ਮੀਰ ਵਿਚ ਅਮਰੀਕਾ ਵੱਲੋਂ ਮਾਨਤਾ ਪ੍ਰਾਪਤ ਸਿਆਸੀ ਏਜੰਡੇ ਵਜੋਂ ਇਸਲਾਮੀ ਵੱਖਵਾਦ ਦੇ ਉਭਾਰ ਨੂੰ ਵੀ ਇਸ ਨਾਲ ਹੁਲਾਰਾ ਮਿਲਿਆ। ਆਖ਼ਰ ਜਹਾਦ ਨੇ ਸਾਮਵਾਦ ਨੂੰ ਹਰਾ ਦਿੱਤਾ ਸੀ, ਭਾਵੇਂ ਉਹ ਸਟਿੰਗਰ ਮਿਜ਼ਾਈਲਾਂ ਨਾਲ ਹੀ ਲੈਸ ਸੀ। ਜ਼ਾਹਿਰ ਹੈ ਕਿ ਇਸ ਨਾਲ ਨਾ ਸਿਰਫ਼ ਜੰਮੂ ਕਸ਼ਮੀਰ ਸਗੋਂ ਇਸ ਰਾਹੀਂ ਸਾਰੇ ਭਾਰਤ ਨੂੰ ਹੀ ਇਸ ਉਬਾਲ਼ੇ ਮਾਰਦੇ ਇਸਲਾਮੀ ਜੋਸ਼ ਦਾ ਸੇਕ ਸਹਿਣਾ ਪਿਆ। ਹੁਰੀਅਤ ਕਾਨਫਰੰਸ ਦੀ ਕਾਇਮੀ ਵਿਚ ਅਮਰੀਕੀ ਸਫ਼ੀਰ ਰੌਬਿਨ ਰਾਫੇਲ ਦੀ ਭੂਮਿਕਾ (ਰਾਫੇਲ ਦੀ ਬਾਅਦ ਵਿਚ ਪਾਕਿਸਤਾਨ ਲਈ ਜਾਸੂਸੀ ਕਰਨ ਸਬੰਧੀ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ ਜਾਂਚ ਵੀ ਕੀਤੀ), ਪਾਕਿਸਤਾਨ ਨੂੰ ਅਰਬਾਂ ਅਮਰੀਕੀ ਡਾਲਰਾਂ ਦੀ ਫ਼ੌਜੀ ਇਮਦਾਦ ਅਤੇ ਧਾਰਮਿਕ ਅਲਹਿਦਗੀਪਸੰਦੀ ਨੂੰ ਬੁੱਧੀਜੀਵੀ ਮਾਨਤਾ ਆਦਿ ਸੋਵੀਅਤ ਸੰਘ ਦੀ ਅਫ਼ਗ਼ਾਨਿਸਤਾਨ ਤੋਂ ਵਾਪਸੀ ਦੇ ਪੈਣ ਵਾਲੇ ਫ਼ੌਰੀ ਮਾੜੇ ਅਸਰ ਸਨ। ਹੁਣ ਜਦੋਂ ਅਮਰੀਕਾ ਵੀ ਅਫ਼ਗ਼ਾਨਿਸਤਾਨ ਤੋਂ ਵਾਪਸ ਜਾ ਰਿਹਾ ਹੈ ਤਾਂ ਇਹ ਸਾਰਾ ਵਰਤਾਰਾ ਭਾਰਤ ਵਿਚ ਵੀ ਚੇਤੇ ਆ ਜਾਂਦਾ ਹੈ, ਭਾਵੇਂ ਇਹ ਸਤੰਬਰੀ ਹਮਲਿਆਂ (9/11) ਤੋਂ ਵੀਹ ਸਾਲ ਬਾਅਦ ਵਾਲਾ ਦੌਰ ਹੈ, ਨਾ ਕਿ 1990ਵਿਆਂ ਦਾ ਇਸਲਾਮੀ ਦਹਿਸ਼ਤਗਰਦੀ ਦਾ ਦਹਾਕਾ। ਇਸ ਦੌਰ ਨੇ ਭਾਰਤੀ ਰਾਜ ਪ੍ਰਬੰਧ ਨੂੰ ਨਵਾਂ ਰੂਪ ਦੇ ਦਿੱਤਾ ਜਿਸ ਨੇ ਅਖ਼ੀਰ ਮੁਲਕ ਵਿਚ ਹਿੰਦੂਤਵੀ ਤਾਕਤਾਂ ਦੇ ਉਭਾਰ ਦਾ ਰਾਹ ਪੱਧਰਾ ਕਰ ਦਿੱਤਾ। ਹੁਣ ਭਾਰਤ ਨੂੰ ਮੁੜ 1990ਵਿਆਂ ਦੇ ਵਾਪਰਨ ਦਾ ਡਰ ਹੋ ਸਕਦਾ ਹੈ ਪਰ ਅਸਲ ਵਿਚ ਅਜਿਹਾ ਸੰਭਵ ਨਹੀਂ ਜਾਪਦਾ। ਜ਼ਾਹਿਰ ਹੈ ਕਿ ਇਸ ਸਮੇਂ ਅਮਰੀਕਾ ਦੀ ਵਾਪਸੀ ਅਸਲ ਵਿਚ ਤਾਲਿਬਾਨ ਦੀ ਜਿੱਤ ਜਾਂ ਜਹਾਦ ਦੀ ਪੁਸ਼ਟੀ ਨਹੀਂ ਹੈ। ਅੱਜ ਭਾਵੇਂ ਕਰੀਬ ਅੱਧਾ ਅਫ਼ਗ਼ਾਨਿਸਤਾਨ ਤਾਲਿਬਾਨ ਦੇ ਕਬਜ਼ੇ ਹੇਠ ਹੈ ਪਰ ਤਾਂ ਵੀ ਇਸ ਦੇ 34 ਸੂਬਿਆਂ ਵਿਚੋਂ ਕਿਸੇ ਇਕ ਦੀ ਵੀ ਰਾਜਧਾਨੀ ਉਤੇ ਇਨ੍ਹਾਂ ਦਾ ਮੁਕੰਮਲ ਕਬਜ਼ਾ ਨਹੀਂ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਅਫ਼ਗ਼ਾਨ ਫ਼ੌਜਾਂ ਹਾਲੇ ਧੂੜ ਭਰੀਆਂ ਪਹਾੜੀਆਂ ਵਿਚ ਪੂਰੀ ਤਰ੍ਹਾਂ ਗਵਾਚੀਆਂ ਨਹੀਂ। ਤਾਲਿਬਾਨ ਕੋਲ ਹਵਾਈ ਫ਼ੌਜ ਨਹੀਂ ਹੈ, ਦੂਜੇ ਪਾਸੇ ਅਮਰੀਕਾ ਤੋਂ ਮਿਲੇ ਹੈਲੀਕਾਪਟਰ ਸਰਕਾਰੀ ਅਫ਼ਗ਼ਾਨ ਫ਼ੌਜ ਲਈ ਮਦਦਗਾਰ ਸਾਬਤ ਹੋ ਰਹੇ ਹਨ। ਹਜ਼ਾਰਾਂ ਅਫ਼ਗ਼ਾਨ ਫ਼ੌਜੀਆਂ ਦੇ ਭੱਜ ਕੇ ਤਾਜਿਕਸਤਾਨ ਚਲੇ ਜਾਣ ਦੀਆਂ ਕਹਾਣੀਆਂ ਦੇ ਬਾਵਜੂਦ ਅਜੇ ਵੀ ਅਮਰੀਕਾ ਦੇ ਦਖ਼ਲ ਨਾਲ ਜੰਗਬੰਦੀ ਹੋ ਸਕਦੀ ਹੈ ਅਤੇ ਨਾਲ ਹੀ ਗ਼ੈਰ-ਤਾਲਿਬਾਨ ਧਿਰਾਂ ਨੂੰ ਅੰਤਰਿਮ ਸਰਕਾਰ ਵਿਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਅਸ਼ਰਫ਼ ਗ਼ਨੀ ਸਰਕਾਰ ਦੇ ਗ਼ੈਰ-ਵਾਜਬ ਹੋਣ ਦੇ ਅਮਲ ਨੂੰ ਮਹਿਜ਼ ਇਕ ਹੋਰ ਕਠਪੁਤਲੀ ਸਰਕਾਰ ਦੇ ਪਤਨ ਵਜੋਂ ਹੀ ਦੇਖਿਆ ਜਾ ਸਕਦਾ ਹੈ ਜਿਸ ਨੂੰ ਬੇਵੱਸ ਲੋਕਾਂ ਉਤੇ ਠੋਸਿਆ ਗਿਆ ਸੀ ਅਤੇ ਇਹ ਉਥੇ ਵਿਦੇਸ਼ੀ ਤਾਕਤਾਂ ਦੇ ਸਾਰੇ ਤਜਰਬਿਆਂ ਤੋਂ ਵੱਖਰਾ ਅਮਲ ਨਹੀਂ ਸੀ। ਦੂਜੇ ਪਾਸੇ ਤਾਲਿਬਾਨ ਹਨ ਜੋ ਅਜੇ ਵੀ ਕਬਾਇਲੀ ਢੰਗ-ਤਰੀਕਿਆਂ ਰਾਹੀਂ ਰਾਜ ਕਰਨਾ ਚਾਹੁੰਦੇ ਹਨ ਅਤੇ ਆਪਣੇ ਆਪ ਨੂੰ ਸਿਆਸੀ ਹਸਤੀ ਵਿਚ ਬਦਲਣ ਦੇ ਚਾਹਵਾਨ ਨਹੀਂ ਜੋ ਸੰਸਦ ਕਾਇਮ ਕਰੇ ਜਾਂ ਚੋਣਾਂ ਕਰਵਾਏ ਅਤੇ ਲੜੇ। ਇਸ ਲਈ ਅੰਤਰਿਮ ਸਰਕਾਰ ਮੁਲਾਣਿਆਂ ਦੀ ਜਿਰਗਾ ਵਰਗੀ ਹੀ ਹੋ ਸਕਦੀ ਹੈ। ਉਂਜ, ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਅਜੋਕੇ ਤਾਲਿਬਾਨ ਦੀ ਇਕ ਧਾਰਾ ਨਹੀਂ ਹੈ ਅਤੇ ਨਾ ਹੀ ਹੁਣ ਉਹ ਪੂਰੀ ਤਰ੍ਹਾਂ ਪਾਕਿਸਤਾਨ ਦੇ ਕੰਟਰੋਲ ਵਿਚ ਹਨ। ਤਾਲਿਬਾਨ ਦੇ ਪਿਸ਼ਾਵਰ, ਦੋਹਾ ਵਿਚਲੇ ਆਗੂ ਅਤੇ ਜ਼ਮੀਨੀ ਫ਼ੌਜਾਂ ਜ਼ਰੂਰੀ ਨਹੀਂ ਕਿ ਹੁਣ ਵੀ ਪਾਕਿਸਤਾਨ ਦੀ ਰਣਨੀਤਕ ਖੇਡ ਦੇ ਮੋਹਰੇ ਬਣੇ ਰਹਿਣ। ਇਹ ਸਹੀ ਹੈ ਕਿ ਪਾਕਿਸਤਾਨ ਵਿਚਲੇ ਉਨ੍ਹਾਂ ਦੇ ਪਰਿਵਾਰ ਆਈਐੱਸਆਈ ਦੇ ਰਹਿਮ ਉਤੇ ਹਨ ਅਤੇ ਆਗੂਆਂ ਨੂੰ ਬਿਨਾ ਕਿਸੇ ਸ਼ੱਕ ਉਸ ਕੀਮਤ ਬਾਰੇ ਦੱਸ ਦਿੱਤਾ ਗਿਆ ਹੈ ਜਿਹੜੀ ਉਨ੍ਹਾਂ ਨੂੰ ਭਾਰਤ ਨਾਲ ਗੱਲਬਾਤ ਕਰਨ ਦੀ ਸੂਰਤ ਵਿਚ ਚੁਕਾਉਣੀ ਪੈ ਸਕਦੀ ਹੈ। ਦਰਅਸਲ, ਪਾਕਿਸਤਾਨ ਚਾਹੁੰਦਾ ਹੈ ਕਿ ਤਾਲਿਬਾਨ ਨੂੰ ਕੌਮਾਂਤਰੀ ਵਾਜਬੀਅਤ ਮਿਲੇ ਤੇ ਉਹ ਹਰ ਕਿਸੇ ਨਾਲ ਗੱਲਬਾਤ ਕਰ ਸਕਣ ਪਰ ਭਾਰਤ ਨੂੰ ਛੱਡ ਕੇ। ਪਿਛਲੀ ਵਾਰ ਜਿਥੇ ਤਾਲਿਬਾਨ ਦਾ ਮੁਕਤੀਦਾਤਾਵਾਂ ਵਜੋਂ ਸਵਾਗਤ ਹੋਇਆ ਸੀ, ਇਸ ਵਾਰ ਉਨ੍ਹਾਂ ਬਾਰੇ ਸ਼ੱਕ ਹੈ। ਇਸ ਕਾਰਨ ਉਨ੍ਹਾਂ ਨੇ ਵੀ ਹੁਣ ਆਪਣੇ ਆਪ ਨੂੰ ਚੰਗੇ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਆਪਣੇ ਅੱਗੇ ਸਪਰਪਣ ਕਰਨ ਵਾਲਿਆਂ ਦੇ ਕਤਲ ਨਹੀਂ ਕਰ ਰਹੇ। ‘ਫੌਰਨ ਪਾਲਿਸੀ’ ਨਾਮੀ ਪਰਚੇ ਦੀ ਬੀਤੇ ਸਾਲ ਦੀ ਇਕ ਰਿਪੋਰਟ ਵਿਚ ਤਾਲਿਬਾਨ ਜੰਗਜੂਆਂ ਦੀਆਂ ਭੈਣਾਂ ਅਤੇ ਧੀਆਂ ਨੇ ਸਕੂਲੇ ਪੜ੍ਹਨ ਜਾਣ ਦੀ ਗੱਲ ਕੀਤੀ ਸੀ ਜਿਸ ਬਾਰੇ ਇਸ ਤੋਂ ਪਹਿਲਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਉਂਝ ਇਸ ਦਾ ਇਹ ਮਤਲਬ ਨਹੀਂ ਕਿ ਤਾਲਿਬਾਨ ਹੁਣ ਪਿਛਾਂਹਖਿਚੂ ਨਹੀਂ ਰਹੇ। ਅਜਿਹੀਆਂ ਰਿਪੋਰਟਾਂ ਹਨ ਕਿ ਤਾਲਿਬਾਨ ਮੁਲਾਣਿਆਂ ਨੇ 15 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਅਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ ਦੀਆਂ ਸੂਚੀਆਂ ਮੰਗੀਆਂ ਹਨ ਤਾਂ ਕਿ ਉਨ੍ਹਾਂ ਦਾ ਤਾਲਿਬਾਨ ਜੰਗਜੂਆਂ ਨਾਲ ਵਿਆਹ ਕੀਤਾ ਜਾ ਸਕੇ ਪਰ ਇਹ ਵੀ ਸੱਚ ਹੈ ਕਿ ਤਾਲਿਬਾਨ ਦੇ ਬਦਲਣ ਦੇ ਕਈ ਵੱਖ ਵੱਖ ਰੂਪ ਹਨ। ਇਸੇ ਕਰਕੇ ਮਾਹਿਰ ਉਨ੍ਹਾਂ ਬਾਰੇ ਇਹ ਮੰਨਦੇ ਹਨ ਕਿ ਇਨ੍ਹਾਂ ਦਾ ਨਜ਼ਰੀਆ, ਖ਼ਾਹਿਸ਼ਾਂ ਅਤੇ ਵਫ਼ਾਦਰੀ ਦੇ ਵੱਖ ਵੱਖ ਰੂਪ ਹੋ ਸਕਦੇ ਹਨ। ਇਸ ਦੌਰਾਨ ਜਾਪਦਾ ਹੈ ਕਿ ਆਈਐੱਸਆਈ ਤਾਲਿਬਾਨ ਦੀ ਨਵੀਂ ਲੀਡਰਸ਼ਿਪ ਤਿਆਰ ਕਰ ਰਹੀ ਹੈ ਜੋ ਮੁੱਲਾ ਬਰਦਾਰ ਜਾਂ ਮੁੱਲਾ ਯਾਕੂਬ ਵਰਗਿਆਂ ਦੇ ਉਲਟ ਅੱਖਾਂ ਮੀਟ ਕੇ ਇਸ (ਆਈਐੱਸਆਈ) ਦੀ ਗੱਲ ਮੰਨੇ। ਇਨ੍ਹਾਂ ਪੁਰਾਣੇ ਅਫ਼ਗ਼ਾਨ ਕੌਮਪ੍ਰਸਤਾਂ ਵਿਚੋਂ ਕੁਝ ਕੁ ਜ਼ਰੂਰ ਇਸਲਾਮੀ ਕੌਮਾਂਤਰੀਵਾਦ ਤੋਂ ਪਾਰ ਦੇਖ ਅਤੇ ਭਾਰਤੀ ਸੁਨੇਹਿਆਂ ਪ੍ਰਤੀ ਹੁੰਗਾਰਾ ਭਰ ਸਕਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਆਗੂ ਆਪਣੇ ਉਤੇ ਪਾਕਿਸਤਾਨੀ ਕੰਟਰੋਲ ਤੋਂ ਔਖ ਮਹਿਸੂਸ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਆਜ਼ਾਦਾਨਾ ਰੋਲ ਹੋਵੇ ਤੇ ਅਫ਼ਗ਼ਾਨ ਹਕੂਮਤ ਵਿਚ ਉਨ੍ਹਾਂ ਦਾ ਉੱਚਾ ਰੁਤਬਾ ਹੋਵੇ। ਜਿਹੜੇ ਤਾਲਿਬਾਨ ਆਗੂ ਭਾਰਤ ਨਾਲ ਤਾਲਮੇਲ ਰੱਖਣ ਲਈ ਤਿਆਰ ਹੁੰਦੇ ਹਨ, ਉਨ੍ਹਾਂ ਤੋਂ ਭਾਰਤੀ ਏਜੰਸੀਆਂ ਜੋ ਘੱਟੋ-ਘੱਟ ਚਾਹੁਣਗੀਆਂ, ਉਹ ਇਹੋ ਹੋਵੇਗਾ ਕਿ ਅਫ਼ਗ਼ਾਨਿਸਤਾਨ ਵਿਚ ਭਾਰਤੀ ਸਫ਼ਾਰਤਖ਼ਾਨੇ, ਕੌਂਸਲਖ਼ਾਨੇ ਅਤੇ ਭਾਰਤੀ ਜਾਇਦਾਦ ਸੁਰੱਖਿਅਤ ਰਹੇ। ਇਹੋ ਅਫ਼ਗ਼ਾਨਿਸਤਾਨ ਵਿਚ ਭਾਰਤੀ ਉੱਦਮ ਦੀ ਅਸਲੀ ਅਜ਼ਮਾਇਸ਼ ਹੋਵੇਗੀ। ਅਫ਼ਗ਼ਾਨਿਸਤਾਨ ਵਿਚ ਬੁਨਿਆਦੀ ਢਾਂਚਾ, ਖ਼ਾਸਕਰ ਲੋਕਾਂ ਤੱਕ ਬਿਜਲੀ, ਸੜਕਾਂ, ਸਕੂਲ ਤੇ ਸਿਹਤ ਸਹੂਲਤਾਂ ਪਹੁੰਚਾਉਣ ਲਈ ਭਾਰਤ ਕਰੀਬ 3 ਅਰਬ ਡਾਲਰ ਖ਼ਰਚ ਕਰ ਚੁੱਕਾ ਹੈ। ਭਾਰਤ ਵੱਲੋਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਵਜ਼ੀਫਿ਼ਆਂ ਤੇ ਮੈਡੀਕੇਅਰ ਦੀਆਂ ਸਹੂਲਤਾਂ ਨੇ ਲੋਕਾਂ ਵਿਚ ਜ਼ਰੂਰ ਭਾਰਤ ਪ੍ਰਤੀ ਦੋਸਤਾਨਾ ਭਾਵ ਪੈਦਾ ਕੀਤਾ ਹੋਵੇਗਾ। ਜੇ ਬੀਤੇ ਦੋ ਦਹਾਕਿਆਂ ਦੌਰਾਨ ਭਾਰਤ ਦੇ ਇਸ ਨਿਵੇਸ਼ ਦੀ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਆਪਣੇ ਕੰਮ ਪ੍ਰਤੀ ਸੰਜੀਦਾ ਸਨ ਤਾਂ ਪੂਰੀ ਸੰਭਾਵਨਾ ਹੈ ਕਿ ਉਹ ਤਾਲਿਬਾਨ ਨਾਲ ਗੱਲਬਾਤ ਵਿਚ ਸਫਲ ਰਹਿਣਗੀਆਂ ਅਤੇ ਨਾਲ ਹੀ ਕੁਝ ਚੰਗੇ ਭਾਈਵਾਲ ਵੀ ਲੱਭ ਸਕਣਗੀਆਂ ਤਾਂ ਕਿ ਅਫ਼ਗ਼ਾਨਿਸਤਾਨ ਵਿਚ ਹੀ ਨਹੀਂ ਸਗੋਂ ਭਾਰਤ ਵਿਚ ਵੀ ਭਾਰਤੀ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਅਫ਼ਗ਼ਾਨਿਸਤਾਨ ਦੇ ਪੂਰੀ ਤਰ੍ਹਾਂ ਪਾਕਿ-ਤਾਲਿਬਾਨ ਦੇ ਕੰਟਰੋਲ ਵਿਚ ਚਲੇ ਜਾਣ ਅਤੇ ਇਸ ਤੋਂ ਬਾਅਦ ਇਸ ਦੇ ਸਾਰੇ ਹੀ ਇਸਲਾਮੀ ਕੱਟੜਪੰਥੀਆਂ ਲਈ ਮਨੁੱਖੀ ਬੰਬ ਤਿਆਰ ਕਰਨ

ਅਫ਼ਗ਼ਾਨਿਸਤਾਨ ਨੂੰ ਹੁਣ ਅਮਨ ਦੀ ਲੋੜ/ਰਾਜੇਸ਼ ਰਾਮਾਚੰਦਰਨ Read More »

ਆਕਸੀਜਨ ਦੀ ਘਾਟ ਕਾਰਨ ਕਿਸੇ ਮਰੀਜ਼ ਦੀ ਮੌਤ ਹੋਣ ਦੀ ਖਬਰ ਨਹੀਂ- ਕੇਂਦਰ ਸਰਕਾਰ

ਨਵੀਂ ਦਿੱਲੀ, 21 ਜੁਲਾਈ : ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਡ -19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਆਕਸੀਜਨ ਦੀ ਘਾਟ ਕਾਰਨ ਕਿਸੇ ਮਰੀਜ਼ ਦੀ ਮੌਤ ਹੋਣ ਦੀ ਖਬਰ ਨਹੀਂ ਹੈ | ਉਨ੍ਹਾਂ ਇਹ ਜਾਣਕਾਰੀ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿਤੀ | ਉਨ੍ਹਾਂ ਇਹ ਵੀ ਕਿਹਾ, Tਹਾਲਾਂਕਿ, ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਮੰਗ ਅਚਾਨਕ ਵਧ ਗਈ ਸੀ | ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਇਸ ਜੀਵਨ-ਬਚਾਉਣ ਵਾਲੀ ਗੈਸ ਦੀ ਮੰਗ 3095 ਮੀਟਰਕ ਟਨ ਸੀ ਜੋ ਦੂਜੀ ਲਹਿਰ ਦੌਰਾਨ ਵੱਧ ਕੇ 9000 ਮੀਟਰਕ ਟਨ ਹੋ ਗਈ | ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਦੂਜੀ ਲਹਿਰ ਦੌਰਾਨ ਆਕਸੀਜਨ ਨਾ ਮਿਲਣ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ | ਪਵਾਰ ਨੇ ਕਿਹਾ ਕਿ ਸਿਹਤ ਰਾਜ ਦਾ ਵਿਸ਼ਾ ਹੈ ਅਤੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨਿਯਮਤ ਤੌਰ ‘ਤੇ ਕੇਂਦਰ ਨੂੰ ਕੋਵਿਡ ਦੇ ਮਾਮਲਿਆਂ ਅਤੇ ਮੌਤਾਂ ਦੀ ਜਾਣਕਾਰੀ ਦਿੰਦੇ ਹਨ | ਉਨ੍ਹਾਂ ਕਿਹਾ, ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਰਿਪੋਰਟ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ |”

ਆਕਸੀਜਨ ਦੀ ਘਾਟ ਕਾਰਨ ਕਿਸੇ ਮਰੀਜ਼ ਦੀ ਮੌਤ ਹੋਣ ਦੀ ਖਬਰ ਨਹੀਂ- ਕੇਂਦਰ ਸਰਕਾਰ Read More »

ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਵਲੋਂ ਮੰਗਾਂ ਮਨਵਾਉਣ ਲਈ ਵਿਸਾਲ ਰੋਸ ਧਰਨਾ 

ਗੁਰਜੰਟ ਸਿੰੰਘ ਬਾਜੇਵਾਲੀਆਂ ਮਾਨਸਾ,21 ਜੁਲਾਈ 2021 ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਯੂਨੀਅਨ, ਪੰਜਾਬ ਦੇ ਸੱਦੇ ਤੇ ਜਿਲ੍ਹਾ ਇਕਾਈ ਮਾਨਸਾ ਵਲੋਂ ਕਰੋਨਾ ਮਹਾਂਮਾਰੀ ਦੇ ਵੱਧਦੇ ਫੈਲਾਅ ਨੂੰ ਵੇਖਦੇ ਹੋਏ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵਿੱਚ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ ਪ੍ਰੰਤੂ ਇਸ ਦੇ ਬਦਲੇ ਵਿੱਚ ਆਸਾ ਵਰਕਰ ਅਤੇ ਫੈਸਿਲੀਟੇਟਰ ਨੂੰ ਨਿਗੁਣੇ ਮਾਣਭੱਤੇ ਤੇ ਗੁਜਾਰਾ ਨਾ ਪੈ ਰਿਹਾ ਹੈ ਜਿਸ ਸਬੰਧੀ ਸਮੂਹ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਆਪਣੀ ਮੰਗਾਂ ਸਬੰਧੀ ਵੱਖ ਵੱਖ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਪ੍ਰੰਤੂ ਆਸ਼ਾ ਵਰਕਰ ਤੇ ਫੈਸਿਲੀਟੇਟਰ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਜਿਸ ਕਾਰਨ ਸਮੂਹ ਆਸ਼ਾ ਵਰਕਰ ਤੇ ਫੈਸਿਲੀਟੇਟਰ ਵਿੱਚ ਰੋਸ ਪੈਦਾ ਹੋ ਚੁੱਕਾ ਹੈ । ਸੁਖਵਿੰਦਰ ਕੌਰ ਬੁਢਲਾਡਾ ਜਿਲ੍ਹਾ ਪ੍ਰਧਾਨ ਨੇ ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਡੀਆਂ ਪ੍ਰਮੁੱਖ ਮੰਗਾ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4000/ਰੁਪੈ ਮਾਸਕ^ਇੰਨਸੈਟਿਵ ਦਿੱਤਾ ਜਾਵੇ। ਆਸ਼ਾ ਫੈਸਿਲੀਟੇਟਰਾਂ ਨੂੰ 250/ਰੁਪਏ ਟੂਰ ਮਨੀ ਨੂੰ ਵਧਾ ਕੇ ਪਰ ਟੂਰ 500/ਰੁ ਦਿੱਤਾ ਜਾਵੇ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 15000/ਰੁ ਮਾਸਕ ਲਾਗੂ ਕੀਤਾ ਜਾਵੇ।ਆਸ਼ਾ ਵਰਕਰਾਂ ਨੂੰ ਸੀ,ਐਚ,ਓ, ਦਾ ਇੰਨਸੈਟਿਵ ਦੀ ਪੇਮੈਂਟ ਹਰ ਮਹੀਨੇ ਦੇਣੀ ਯਕੀਨੀ ਕੀਤੀ ਜਾਵੇ।ਆਸ਼ਾ ਫੈਸਿਲੀਟੇਟਰਾਂ ਨੂੰ ਸੀ,ਐਚ,ਓ,ਦੇ ਇੰਨਸੈਟਿਵ ਦੀ ਪੇਮੈਂਟ ਵਿੱਚ ਜ਼ੋੜਿਆ ਜਾਵੇ। ਆਂਗਣਵਾੜੀ ਸੈਟਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਆਸ਼ਾ ਵਰਕਰਾਂ/ਆਸ਼ਾ ਫੈਸਿਲੀਟੇਟਰਾਂ ਲਈ ਸੈਂਟਰ ਬਣਾਏ ਜਾਣ।ਗਰਮੀਆਂ ਸਰਦੀਆਂ ਦੀਆਂ ਵਰਦੀਆਂ ਦਾ ਭੁਗਤਾਨ ਹਰ ਛਿਮਾਹੀ ਕਰਨਾ ਯਕੀਨੀ ਬਣਾਇਆ ਜਾਵੇ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਤੋਂ ਵਾਧੂ ਕੰਮ ਵਾਧੂ ਇੰਨਸੈਟਿਵ ਦਿੱਤਾ ਜਾਵੇ।ਡਿਊਟੀ ਦੌਰਾਨ ਹਾਦਸਾ ਗ੍ਰਸਤ ਆਸ਼ਾ ਵਰਕਰਾਂ/ਆਸ਼ਾ ਫੈਸਿਲੀਟੇਟਰਾਂ ਨੂੰ ਕਰਮਚਾਰੀਆਂ ਦੀ ਤਰ੍ਹਾਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।ਕਰੋਨਾ ਪਾਜੇਟਿਵ ਮਰੀਜ ਦੀ ਜਾਂਚ ਜਾਂ ਦੇਖਭਾਲ ਲਈ ਇਕੱਲੀ ਆਸ਼ਾ ਵਰਕਰ,ਆਸ਼ਾ ਫੈਸਿਲੀਟੇਟਰ ਨਹੀਂ ਜਾਵੇਗੀ। ਉਸ ਨਾਨ ਸਿਹਤ ਵਿਭਾਗ ਦਾ ਇਕ ਮੁਲਾਜਮ ਵੀ ਭੇਜਿਆ ਜਾਵੇ।ਸੇਫਟ ਕਿੱਟਾਂ ਦਿੱਤੀਆਂ ਜਾਣ।ਜੇਕਰ ਸਾਨੂੰ ਸਰਵੇ ਕਰਨ ਲਈ ਕਿਹਾ ਜਾਂਦਾ ਹੈ ਤਾਂ ਸਾਡੀ ਪੂਰੀ ਹੈਲਥ ਟੀਮ ਤਿਆਰ ਕੀਤੀ ਜਾਵੇ।ਜ਼ੋ ਸਬ ਸੈਂਟਰਾਂ ਤੇ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਤਾਂ ਉਸ ਦਾ ਸਾਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਵੈਕਸੀਨ ਲੈ ਕੇ ਆਉਣ ਜਾਣ ਲਈ ਕੋਈ ਕਿਰਾਇਆ ਦਿੱਤਾ ਜਾਂਦਾ ਹੈ ਕਿਉਂਕਿ ਆਸ਼ਾ ਵਰਕਰ ਇਸ ਦੀ ਮੁਫਤ ਸੇਵਾ ਕਰ ਰਹੀ ਹੈ। ਜੇਕਰ ਸਮੇ ਸਿਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਜੁਲਾਈ ਤੋਂ ਸਤੰਬਰ 2021 ਤੱਕ ਪੰਜਾਬ ਦੇ ਜਿਿਲ੍ਹਆਂ ਪੱਧਰਾਂ ਦੇ ਕੰਮ ਛੋੜ ਰੈਲੀਆਂ ਕੀਤੀਆਂ ਜਾਣਗੀਆਂ। ਉਪਰੰਤ ਸੂਬਾ ਪੱਧਰੀ ਰੈਲੀ ਪਟਿਆਲਾ ਵਿਖੇ ਕਰਕੇ ਆਪਣੀਆਂ ਮੰਗਾਂ ਪ੍ਰਤੀ ਰੋਸ ਮਾਰਚ ਕੀਤਾ ਜਾਵੇਗਾ । ਇਸ ਸਮੇਂ ਰਾਜਵੀਰ ਕੌਰ ਸਰਦੂਲਗੜ੍ਹ, ਬਲਜੀਤ ਮੋਫਰ, ਕੁਲਵੰਤ ਕੌਰ, ਕਰਮਜੀਤ ਕੌਰ, ਵੀਰਪਾਲ ਉੱਭਾ, ਰਾਜਵੀਰ ਕੌਰ ਖਿਆਲਾ, ਬਲਵਿੰਦਰ ਭੈਣੀ, ਬਲਵਿੰਦਰ ਮਾਨਸਾ, ਕਿਰਨਜੀਤ ਕੌਰ ਟਾਹਲੀਆਂ, ਜਗਪਾਲ, ਹਰਸਰਨ ਕੌਰ ਬੁਢਲਾਡਾ ਆਦਿ ਆਸਾ ਵਰਕਰਾ ਅਤੇ ਆਸਾ ਫੈਸਿਲੀਟੇਟਰ ਨੇ ਸੰਬੋਧਨ ਕਰਦੇ ਹੋਏ ਧਮਕੀ ਦਿੱਤੀ ਹੈ ਕਿ ਜੇਕਰ ਸਾਡੀਆਂ ਉਕਤ ਮੰਗਾਂ ਸਮੇ ਸਿਰ ਨਾ ਮੰਨੀਆਂ ਗਈਆਂ ਤਾਂ ਸਾਨੂੰ ਮਜਬੂਰਨ ਅਗਲੀ ਰਣਨੀਤੀ ਅਖਤਿਆਰ ਕਰਨੀ ਪਵੇਗੀ ਜਿਸ ਦੀ ਸਾਰੀ ਜੁੰਮੇਵਾਰੀ ਸਿਹਤ ਵਿਭਾਗ, ਪੰਜਾਬ ਸਰਕਾਰ ਦੀ ਹੋਵੇਗੀ।

ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਵਲੋਂ ਮੰਗਾਂ ਮਨਵਾਉਣ ਲਈ ਵਿਸਾਲ ਰੋਸ ਧਰਨਾ  Read More »

ਮਾਨਸਾ ਪੁਲਿਸ ਦੀ ਮਾਂਹ ਦੌੌਰਾਨ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ 117 ਮੁਕੱਦਮੇ ਦਰਜ਼ ਕਰਕੇ 138 ਮੁਲਜਿਮ ਕੀਤੇ ਗ੍ਰਿਫਤਾਰ

-ਹੈਰੋਇੰਨ, ਨਸ਼ੀਲੀਆਂ ਗੋੋਲੀਆਂ/ਸ਼ੀਸੀਆਂ, ਸਮੈਕ, ਭੁੁੱਕੀ ਚੂਰਾਪੋਸਤ, ਚਾਲੂ ਭੱਠੀਆਂ, ਲਾਹਣ ਅਤੇ ਸ਼ਰਾਬ ਕੀਤੀ ਬਰਾਮਦ —————- ਗੁਰਜੰਟ ਸਿੰੰਘ ਬਾਜੇਵਾਲੀਆਂ ਮਾਨਸਾ, 20 ਜੁਲਾਈ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜੀਰੋੋ ਸਹਿਨਸ਼ੀਲਤਾ (ਕੱਗਰ ੳਰ;ਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆ ਦੀ ਰੋੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸ ਮੁਹਿੰਮ ਤਹਿਤ ਵੱਧ ਤੋੋਂ ਵੱਧ ਫੋੋਰਸ ਲਗਾ ਕੇ ਵੱਖ ਵੱਖ ਥਾਵਾਂ ਤੋੋਂ ਨਸ਼ਿਆਂ ਦੀ ਬਰਾਮਦਗੀ ਕਰਕੇ ਮੁਕੱਦਮੇ ਦਰਜ਼ ਕੀਤੇ ਗਏ ਹਨ। ਡਾ,ਨਰਿੰਦਰ ਭਾਰਗਵ, ਆਈ,ਪੀ,ਐਸ,ਵੱਲੋੋਂ ਮਿਤੀ 19-06-2021 ਨੂੰ ਐਸ,ਐਸ,ਪੀ,ਮਾਨਸਾ ਦਾ ਚਾਰਜ ਸੰਭਾਲਣ ਤੋੋਂ ਅੱਜ ਤੱਕ ਇੱਕ ਮਹੀਨੇ ਦੌਰਾਨ ਜਿਲ੍ਹਾ ਅੰਦਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਂਦੇ ਹੋੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ। ਮਾਨਸਾ ਪੁਲਿਸ ਵੱਲੋੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋੋਏ ਐਨ.ਡੀ.ਪੀ.ਐਸ.ਐਕਟ ਤਹਿਤ 50 ਮੁਕੱਦਮੇ ਦਰਜ਼ ਕਰਕੇ 65 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋੋਂ 70 ਗ੍ਰਾਮ ਹੈਰੋਇੰਨ (ਚਿੱਟਾ), 9 ਗ੍ਰਾਮ ਸਮੈਕ, 200 ਗ੍ਰਾਮ ਅਫੀਮ, 89 ਕਿਲੋੋ 500 ਗ੍ਰਾਮ ਭੁੱਕੀ ਚੂਰਾਪੋੋਸਤ, 9655 ਨਸ਼ੀਲੀਆਂ ਗੋੋਲੀਆਂ ਅਤੇ 31 ਨਸ਼ੀਲੀਆਂ ਸੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਆਬਕਾਰੀ ਐਕਟ ਤਹਿਤ 67 ਮੁਕੱਦਮੇ ਦਰਜ਼ ਕਰਕੇ 73 ਮੁਲਜਿਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਹਨਾਂ ਪਾਸੋੋਂ 1745 ਲੀਟਰ ਲਾਹਣ, 3 ਚਾਲੂ ਭੱਠੀਆਂ, 1690 ਲੀਟਰ ਸ਼ਰਾਬ ਠੇਕਾ, 590 ਲੀਟਰ ਸ਼ਰਾਬ ਨਜਾਇਜ, 359 ਲੀਟਰ ਸ਼ਰਾਬ ਅੰਗਰੇਜੀ ਅਤੇ 63 ਲੀਟਰ ਬੀਅਰ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ। ਐਸ.ਐਸ.ਪੀ.ਮਾਨਸਾ ਡਾ. ਨਰਿੰਦਰ ਭਾਰਗਵ, ਆਈ,ਪੀ,ਐਸ ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

ਮਾਨਸਾ ਪੁਲਿਸ ਦੀ ਮਾਂਹ ਦੌੌਰਾਨ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ 117 ਮੁਕੱਦਮੇ ਦਰਜ਼ ਕਰਕੇ 138 ਮੁਲਜਿਮ ਕੀਤੇ ਗ੍ਰਿਫਤਾਰ Read More »