admin

ਓਲੰਪਿਕ ਖੇਡਾਂ: ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲੀ ਨਿਰਾਸ਼ਾ

ਓਲੰਪਿਕ ਖੇਡਾਂ ਦਾ ਸ਼ੁੱਕਰਵਾਰ ਨੂੰ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ।  ਦੂਸਰੇ ਦਿਨ ਭਾਰਤ ਨੇ ਆਪਣੀ ਮੈਡਲ ਟੈਲੀ ਦਾ ਖਾਤਾ ਵੇਟਲਿਫਟਰ ਮੀਰਾਬਾਈ ਚਾਨੂ ਦੇ ਸਿਲਵਰ ਮੈਡਲ ਨਾਲ ਖੋਲ੍ਹਿਆ।  ਟੋਕੀਉ ਉਲੰਪਿਕਸ ਦੇ ਤੀਸਰੇ ਦਿਨ ਭਾਰਤ ਦੀ ਸ਼ੁਰੂਆਤ ਮਿਲੀ ਜੁਲੀ ਰਹੀ।ਇਸ ਦੇ ਨਾਲ ਹੀ  10 ਮੀਟਰ ਏਅਰ ਰਾਈਫਲ ਮੇਨਸ ਕਵਾਲੀਫਿਕੇਸ਼ਨ ‘ਚ ਭਾਰਤ ਦੇ ਦਿਵਿਆਂਸ਼ ਪੰਵਾਰ ਤੇ ਦੀਪਕ ਕੁਮਾਰ ਮੈਡਲ ਦੌੜ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੇ। ਇਸ ਤੋਂ ਇਲਾਵਾ 10 ਮੀਟਰ ਏਅਰ ਪਿਸਟਲ ‘ਚ ਮਨੂ ਭਾਕਰ  ਤੇ ਯਸ਼ਸਵਨੀ ਸਿੰਘ ਦੇਸਵਾਲ, ਦੋਵੇਂ ਹੀ ਫਾਈਨਲ ਦੀ ਦੌੜ ‘ਚੋਂ ਬਾਹਰ ਹੋ ਗਈਆਂ। ਮਨੂ 575 ਅੰਕਾਂ ਦੇ ਨਾਲ 12ਵੇਂ ਜਦਕਿ ਯਸ਼ਸਵਨੀ 574 ਅੰਕਾਂ ਦੇ ਨਾਲ 13ਵੇਂ ਨੰਬਰ ‘ਤੇ ਰਹੀ। ਇਸ ਤਰ੍ਹਾਂ ਦੋਵੇਂ ਖਿਡਾਰਨਾਂ ਮੈਡਲ ਦੀ ਦੌੜ ਤੋਂ ਬਾਹਰ ਹੋ ਗਈਆਂ। ਇਸ ਦੇ ਨਾਲ ਹੀ ਦੱਸ ਦਈਏ ਕਿ ਬੈਡਮਿੰਟਨ ਮਹਿਲਾ ਖਿਡਾਰੀ ਪੀਵੀ ਸਿੰਧੂ ਨੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਉਸ ਨੇ ਇਜ਼ਰਾਈਲ ਦੀ ਕੇਸਨੇਨੀਆ ਪੋਲਿਕਾਰਪੋਵਾ ਨੂੰ ਹਰਾਇਆ। ਸ਼ੁਰੂ ‘ਚ ਪੋਲਿਕਾਰਪੋਵਾ ਨੇ 3-1 ਦੀ ਬੜ੍ਹਤ ਲਈ ਸੀ, ਪਰ ਸਿੰਧੂ ਨੇ 5-5 ਨਾਲ ਲਗਾਤਾਰ 12 ਅੰਕ ਜਿੱਤੇ। ਉਸ ਨੇ ਇਸ ਗਰੁੱਪ ਮੈਚ ਨੂੰ ਸਿਰਫ਼ 29 ਮਿੰਟਾਂ ‘ਚ 21-7, 21-10 ਨਾਲ ਜਿੱਤ ਲਿਆ। ਇਸ ਤੋਂ ਅੱਗੇ ਟੈਨਿਸ ਮਹਿਲਾ ਡਬਲ (Tennis Woman Double) ‘ਚ ਵੀ ਭਾਰਤ ਦੇ ਹੱਥ ਵੱਡੀ ਨਿਰਾਸ਼ਾ ਲੱਗੀ ਹੈ। ਸਾਨੀਆ ਮਿਰਜ਼ਾ ਤੇ ਅੰਕਿਤਾ ਰੈਣਾ  ਪਹਿਲੇ ਦੌਰ ‘ਚ ਬਾਹਰ ਹੋ ਗਈਆਂ ਹਨ। ਦੋਵਾਂ ਨੇ ਸ਼ੁਰੂਆਤ ਚੰਗੀ ਕੀਤੀ ਤੇ ਪਹਿਲਾ ਸੈੱਟ 6-0 ਨਾਲ ਜਿੱਤਿਆ। ਦੂਸਰੇ ਸੈੱਟ ਤੇ ਮੈਚ ਲਈ 5-3 ‘ਤੇ ਸਰਵਿਸ ਕਰ ਰਹੀਆਂ ਸਨ, ਪਰ ਯੂਕ੍ਰੇਨ ਦੀ ਲਿਊਡਮਿਲਾ ਤੇ ਨਾਦੀਆ ਕਿਚੇਨੋਕ ਨੇ ਆਪਣੀ ਲੈਅ ਹਾਸਲ ਕਰ ਲਈ ਤੇ ਤੀਸਰਾ ਸੈੱਟ ਟਾਈ-ਬ੍ਰੇਕਰ ਲਈ ਮਜਬੂਰ ਕਰ ਦਿੱਤਾ। ਅਖੀਰ ਵਿਚ ਯੂਕ੍ਰੇਨ ਦੀ ਜੋੜੀ ਨੇ ਮੈਚ ਨੂੰ 6-0, 6-7 (0), 8-10 ਨਾਲ ਜਿੱਤ ਲਿਆ।      

ਓਲੰਪਿਕ ਖੇਡਾਂ: ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲੀ ਨਿਰਾਸ਼ਾ Read More »

ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ,ਜਿਲ੍ਹਾ ਕਪੂਰਥਲਾ ਜ਼ੋਨ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸਖਤ ਵਿਰੋਧ ਕਰਦੇ ਹੋਏ ਧਰਨਾ ਤੇ ਮੰਗ ਪੱਤਰ ਦਿੱਤਾ

ਕਪੂਰਥਲਾ 26 ਜੁਲਾਈ 2021 ( ਏ.ਡੀ.ਪੀ. ਨਿਊਜ਼) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋ ਇੰਜ:ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ)ਇੰਜ: ਸੁਖਵਿੰਦਰ ਸਿੰਘ ਬਾਂਗੋਬਾਨੀ (ਸਕੱਤਰ ਜਨਰਲ), ਇੰਜ: ਦਿਲਪ੍ਰੀਤ ਸਿੰਘ ਲੋਹਟ (ਸੀਨੀਅਰ ਵਾਈਸ ਚੇਅਰਮੈਂਨ) ਅਤੇ ਇੰਜ: ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਂਨ) ਦੀ ਸਰਪ੍ਰਸਤੀ ਵਿੱਚ 26 ਜੁਲਾਈ ਨੂੰ ਕਪੂਰਥਲਾ ਜ਼ੋਨ ਵੱਲੋ ਜਿਲਾ ਪੱਧਰੀ ਰੋਸ ਧਰਨਾ ਡਿਪਟੀ ਕਮਿਸਨਰ ਕਪੂਰਥਲਾ ਦੇ ਦਫਤਰ ਵਿਖੇ ਪੰਜਾਬ ਸਰਕਾਰ ਵੱਲੋਂ ਗਠਿਤ 6ਵੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਭਰਪੂਰ ਰਿਪੋਰਟ ਤੇ ਸਿਫਾਰਸ਼ਾਂ ਅਤੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 05-07-2021 ਨੂੰ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਵਿੱਚ ਸਥਾਨਕ ਪੱਧਰ ਤੇ ਸਾਂਤਮਈ ਭਾਰੀ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਦਿੱਤਾ ਗਿਆ।ਧਰਨੇ ਦੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਇੰਜੀ: ਸੰਤੋਖ ਸਿੰਘ ਸੰਮੀ ਕਨਵੀਨਰ ਅਤੇ ਕੋ-ਕਨਵੀਨਰ ਇੰਜੀ. ਪੰਕਜ਼ ਸਿੱਧੀ ਜਿਲ੍ਹਾ ਜੋਨ ਕਪੂਰਥਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਪੰਜਾਬ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਰਹਿ ਗਈਆਂ ਤਰੁੱਟੀਆਂ ਭਰਪੂਰ ਸਿਫਾਰਸਾਂ ਦੀ ਸੋਧਾਂ ਕੀਤਿਆਂ ਬਗੈਰ ਹੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮਿਤੀ 05-07-2021 ਨੂੰ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਨਾਲ਼ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਵੱਖ-2 ਬੁਲਾਰਿਆਂ ਸਖਤ ਨਿਖੇਧੀ ਕਰਦੇ ਹੋਏ ਵਿਰੋਧ ਕੀਤਾ ਗਿਆ ਹੈ। ਇੱਥੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਇੰਜ: ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ, ਇੰਜ: ਰਾਜੀਵ ਉੱਪਲ ਸੂਬਾ ਜੱਥੇਬੰਦਕ ਸਕੱਤਰ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਾਲ 2011 ਵਿੱਚ ਜੱਥੇਬੰਦਕ ਸਖ਼ਤ ਸੰਘਰਸ਼ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਵੱਲੋਂ ਦਿੱਤੇ ਗਏ ਸਨਮਾਨਜਨਕ ਸਕੇਲਾਂ ਤੇ ਤਨਖਾਹ ਕਮਿਸ਼ਨ ਵੱਲੋਂ 2.25 ਦਾ ਨਾ ਪ੍ਰਵਾਨ ਕਰਨ ਯੋਗ ਗੁਣਾਂਕ ਦੇ ਕੇ ਇਸ ਵਰਗ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ। ਜਿਸ ਨਾਲ ਇਸ ਵਰਗ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ ਅਤੇ ਪੱਦ ਉੁੱਨਤ ਐੱਸ ਡੀ ਈ/ ਓਜ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਥਾਂ ਘਟਾਉਣ ਦਾ ਕੰਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੇ ਇਸ ਬੇਤਹਾਸ਼ਾ ਮਹਿੰਗਾਈ ਦੇ ਦੌਰ ਵਿੱਚ ਤਨਖਾਹ ਵਧਾਉਣ ਦੀ ਥਾਂ ਮਨਮਾਨੇ ਢੰਗ ਨਾਲ਼ ਤਨਖਾਹਾਂ ਘਟਾਉਣ ਦਾ ਕੰਮ ਕਰਦੇ ਹੋਏ ਮੁਲਾਜ਼ਮ ਵਰਗ ਦਾ ਸੋਸਣ ਕੀਤਾ ਗਿਆ ਹੈ। ਇਸ ਜਿਲਾ ਪੱਧਰੀ ਰੋਸ ਧਰਨੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਵੱਲੋਂ ਗਠਿਤ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋ ਹੀ ਰੱਦ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਤਨਖ਼ਾਹਾ ਸਬੰਧੀ ਜਾਰੀ ਨੋਟੀਫਿਕੇਸ਼ਨ ਵਿੱਚ ਵੱਖ-2 ਮੁਲਾਜ਼ਮ ਜੱਥੇਬੰਦੀਆਂ ਵੱਲੋਂ ਹੱਕੀ ਤੇ ਜਾਇਜ ਮੰਗਾਂ ਅਨੁਸਾਰ ਸੋਧਾਂ ਕਰਕੇ ਪੰਜਾਬ ਦੀ ਸਮੂਹ ਮੁਲਾਜ਼ਮਤ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ ਹੈ। ਕੌਂਸਲ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰਜ਼ ਵਰਗ ਨੂੰ ਸਾਲ 2011 ਵਿੱਚ ਦਿੱਤੇ ਗਏ ਤਨਖਾਹ ਸਕੇਲਾਂ ਤੇ 3.01 ਦਾ ਗੁਣਾਂਕ ਦੇਣ ਦੀ ਮੰਗ ਕੀਤੀ ਗਈ। ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਸਮੂਹ ਜੇ.ਈ./ਏ.ਈ. ਵਰਗ ਦੇ ਖ਼ਤਮ ਕੀਤੇ 30 ਲੀਟਰ ਪੈਟਰੋਲ ਫਿਕਸ ਟਰੈਵਲਿੰਗ ਅਲਾਊਂਸ ਨੂੰ ਬਹਾਲ ਕਰਦੇ ਹੋਏ 80 ਲੀਟਰ ਪੈਟਰੋਲ ਭੱਤਾ ਫਿਕਸ ਟਰੈਵਲਿੰਗ ਅਲਾਊਸ ਦੇਣ ਦੀ ਮੰਗ ਕੀਤੀ ਗਈ । ਜਥੇਬੰਦੀ ਵੱਲੋਂ ਮਿਤੀ 1.1.2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਰਾਜ ਵਿੱਚ ਠੇਕੇ / ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨ, ਆਉਟ ਸੋਰਸਿੰਗ ਭਰਤੀ ਬੰਦ ਕਰਕੇ, ਪੱਕੀ ਭਰਤੀ ਕਰਨ, ਨਵੀਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀ ਥਾਂ ਤੇ ਪੰਜਾਬ ਸਰਕਾਰ ਦੇ ਤਨਖਾਹ ਸਕੇਲਾਂ ਤੇ ਭਰਤੀ ਕਰਨ, ਜੇ.ਈ /ਏ. ਈ ਦੀ ਅਸਾਮੀ ਤੋਂ ਉਪ ਮੰਡਲ ਇੰਜੀਨੀਅਰ ਦੀ ਅਸਾਮੀ ਲਈ ਤਰੱਕੀ ਕੋਟਾ ਚੰਡੀਗੜ੍ਹ ਦੀ ਤਰਜ ਤੇ 50% ਤੋਂ ਵਧਾ ਕੇ 75% ਕਰਨ ਦੀ ਮੰਗ ਕੀਤੀ ਗਈ । ਧਰਨੇ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਪੰਜਾਬ ਦੀਆਂ ਸਮੂਹ ਮੁਲਾਂਜਮ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਮੰਨਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਗਈ । ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਸਾਂਤਮਈ ਰੋਸ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ । ਕੌਂਸਲ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਜੇਕਰ ਇਸ ਵਰਗ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਪੰਜਾਬ ਵਿੱਚ ਚਲਦੇ ਸਾਰੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਵਿਰੋਧ ਕੀਤਾ ਜਾਵੇਗਾ। ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ/ਉਪ ਮੰਡਲ ਇੰਜੀਨੀਅਰ,ਅਫਸਰ (ਪਦ ਉੱਨਤ) ਵਰਗ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਮੰਨਣ ਦੀ ਸੂਰਤ ਵਿੱਚ ਕੌਸਲ ਵੱਲੋਂ ਜਲਦ ਹੀ ਵਿਧਾਨ ਸਭਾ ਤੇ ਮੋਤੀ ਮਹਿਲ ਪਟਿਆਲਾ ਦਾ ਘੇਰਾਓ ਕਰਨ ਦੀ ਚਿਤਾਵਨੀ ਵੀ ਅਗਲੇ ਉਲੀਕੇ ਗਏ ਪ੍ਰੋਗਰਾਮ ਦੌਰਾਨ ਕਰਨ ਦੀ ਦਿੱਤੀ ਗਈ ਹੈ। ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਇੱਕ ਹੋਰ ਪਾਸ ਮਤੇ ਰਾਹੀਂ ਮੋਹਾਲੀ ਵਿਖੇ ਕੱਚੇ ਅਧਿਆਪਕਾ ਦੇ ਚੱਲ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਇਨ੍ਹਾਂ ਸਮੂਹ ਕੱਚੇ ਅਧਿਆਪਕਾ ਨੂੰ ਪੱਕਾ ਕਰਨ ਦੀ ਮੰਗ ਵੀ ਕੀਤੀ ਗਈ । ਕੌਸਲ ਵੱਲੋਂ ਰਾਜ ਦੇ ਸਮੂਹ ਪੈਨਸ਼ਨਰਾਂ ਨੂੰ ਵੀ ਫੈਕਟਰ 3.01 ਦੇ ਗੁਣਾਂਕ ਨਾਲ ਪੈਨਸ਼ਨ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਧਰਨੇ ਦੇ ਅਖੀਰ ਵਿੱਚ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਨਾਲ਼ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਸਾਂਤਮਈ ਰੋਸ ਧਰਨੇ ਵਿੱਚ ਵੱਖ-2 ਇੰਜੀਨੀਅਰਿੰਗ ਵਿਭਾਗਾਂ ਦੀਆਂ ਇੰਜੀਨੀਅਰਜ਼ ਐਸ਼ੋਸੀਏਸ਼ਨਾਂ ਦੇ ਪ੍ਰਮੁੱਖ ਆਹੁਦੇਦਾਰਾਂ ਵੱਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ ਜਿਨ੍ਹਾਂ ਵਿੱਚ ਇੰਜ: ਦਿਲਜੀਤ ਕੁਮਾਰ,ਕਨਵੀਨਰ ਜਿਲਾ ਜ਼ੋਨ, ਜਲੰਧਰ, ਇੰਜ: ਮੁਨੀਸ਼ ਸੇਠ ਜਿਲਾ ਚੈਅਰਮੈਨ,ਜਲੰਧਰ ਜ਼ੋਨ, ਤਿਲਕ ਰਾਜ ਐਸ.ਡੀ.ਓ, ਪ੍ਰਦੀਪ ਚਟਾਨੀ ਐੱਸ ਡੀ ਓ, ਰਾਜਵਿੰਦਰ ਸਿੰਘ ਗਿੱਲ ਐਸ.ਡੀ.ਓ (ਸੀਵਰੇਜ ਬੋਰਡ), ਕੁਲਜੀਤ ਕੁਮਾਰ ਸਰਕਲ ਪ੍ਰਧਾਨ, ਸੰਗਤ ਰਾਮ, ਕਪੂਰਥਲਾ ਪ੍ਰਧਾਨ ਪੀ.ਐੱਸ.ਐੱਮ.ਐੱਸ.ਯੂ., ਅਨਿਲ ਕੁਮਾਰ ਜੇ.ਈ, ਇੰਜ: ਅਸਵਨੀ ਗੇਹਰਾ ਮੁੱਖ ਸਰਪ੍ਰਸਤ ਕੌਂਸਲ ਜਲੰਧਰ ਜ਼ੋਨ , ਇੰਜ: ਸੁਸੀਲ ਚੌਧਰੀ, ਇੰਜ: ਦੀਪਕ ਐਸ ਡੀ ਓ,ਇੰਜ: ਹਰਸ਼ਵਰਧਨ, ਇੰਜ: ਕੰਵਰਜੀਤ ਸਿੰਘ ਏ ਈ,ਇੰਜ: ਅਵਿਨਾਸ਼ ਜੇ ਈ ( ਪੰਚਾਇਤੀ ਰਾਜ ਜੇ ਈ/ ਏ ਈ/ ਉਪ ਮੰਡਲ ਇੰਜੀਨੀਅਰ- ਪਦ ਉੱਨਤ ਐਸ਼ੋਸੀਏਸ਼ਨ , ਪੰਜਾਬ ) ਇੰਜ: ਸੁਖਦੇਵ ਸਿੰਘ ਸੂਬਾ ਸਲਾਹਕਾਰ ਡੀ ਈ ਏ ਪੰਜਾਬ ( ਉਪ ਮੰਡਲ ਇੰਜੀਨੀਅਰ (ਲੋ:ਨਿ: ਵਿ:)ਅਤੇ ਹੋਰ ਬਹੁਤ ਸਾਰੇ ਇੰਜੀਨੀਅਰਿੰਗ ਵਿਭਾਗਾਂ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ,ਅਫਸਰਜ਼- ਪਦ ਉੱਨਤ ਆਦਿ ਜਿੰਨਾ ਵਿੱਚ ਇੰਜ: ਤਰਲੋਕ ਸੁਰੀਲਾ ਜਨਰਲ ਸਕੱਤਰ,ਸਰਕਲ ਜਲੰਧਰ-1,ਇੰਜ: ਜਤਿੰਦਰ ਸਿੰਘ ਸੂਬਾ ਵਧੀਕ ਵਿੱਤ ਸਕੱਤਰ,ਇੰਜ: ਗੁਰਪ੍ਰੀਤ ਸਿੰਘ, ਇੰਜ: ਸਚਿਨ ਖੰਨਾ( ਸਾਰੇ ਜੂਨੀਅਰ ਇੰਜੀਨੀਅਰ) ਸਮੇਤ ਜਿਲੇ ਦੇ ਵੱਖ – ਵੱਖ ਪੈਨਸ਼ਨਰ ਸ਼ਾਮਲ ਵੀ ਹੋਏ।

ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ,ਜਿਲ੍ਹਾ ਕਪੂਰਥਲਾ ਜ਼ੋਨ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਸਖਤ ਵਿਰੋਧ ਕਰਦੇ ਹੋਏ ਧਰਨਾ ਤੇ ਮੰਗ ਪੱਤਰ ਦਿੱਤਾ Read More »

ਬੈਂਕਾਂ ਦੇ ਡੁਬਦੇ ਕਰਜ਼ਿਆਂ( ਵਧਦੇ ਐਨਪੀਏ) ਦੇ ਸੰਕਟ ਦਾ ਹੱਲ ਹੋਵੇ ਕੀ ?/ਡਾ ਅਜੀਤਪਾਲ ਸਿੰਘ ਐਮ ਡੀ

ਮਕੁਲ ਚੋਕਸੀ,ਵਿਜੇ ਮਾਲਿਆ, ਲਲਿਤ ਮੋਦੀ, ਨੀਰਵ ਮੋਦੀ ਜਾਂ ਉਨ੍ਹਾਂ ਵਰਗੇ ਹੋਰ 72 ਭਗੌੜਿਆਂ ਲਈ ਭਾਰਤ ਦੇ ਕਾਨੂੰਨ ਦੇ ਹੱਥ ਬੇਹੱਦ ਬੌਣੇ ਸਾਬਿਤ ਹੋ ਰਹੇ ਹਨ। ਇਨ੍ਹਾਂ ਵਿੱਚੋਂ ਕੋਈ ਗ੍ਰੇਟ ਬ੍ਰਿਟੇਨ ਤੇ ਕੋਈ ਐਂਟੀਗੁਆ ਵਰਗੇ ਸੇਫ ਹੈਵਨ (ਸੁਰੱਖਿਅਤ ਸਥਾਨ/ਦੇਸ਼ਾਂ) ਵਿੱਚ ਸ਼ਾਨੋ ਸ਼ੌਕਤ ਅਤੇ ਮੌਜ ਮਸਤੀ ਨਾਲ ਜ਼ਿੰਦਗੀ ਬਸਰ ਕਰ ਰਿਹਾ ਹੈ ਬਲਕਿ ਆਪਣੇ ਕਾਰੋਵਾਰ ਨੂੰ ਵੀ ਅੱਗੇ ਵਧਾ ਰਿਹਾ ਹੈ। ਉਨ੍ਹਾਂ ਦੇ ਕਾਰਨਾਮਿਆਂ ਅਤੇ ਗੋਰਖਧੰਦਿਆਂ ਨਾਲ ਸਾਡੇ ਖ਼ਸਤਾ ਹਾਲਤ ਬੈਂਕ ਮਾਨੋ ਅਜਿਹੀ ਖੱਡ ਦੇ ਕਿਨਾਰੇ ਪਹੁੰਚ ਗਏ ਹਨ ਕਿ ਬਸ ਕੋਈ ਮਾਮੂਲੀ ਜਿਹਾ ਝਟਕਾ ਵੀ ਸਾਡੇ ਪਹਿਲਾਂ ਤੋਂ ਵੀ ਡੂੰਘੇ ਖੱਡੇ ਵਿੱਚ ਧਸੇ ਆਰਥਚਾਰੇ ਨੂੰ ਗਹਿਰੀ ਖਾਈ ਵਿਚ ਧੱਕ ਸਕਦਾ ਹੈ। ਦਰਅਸਲ ਪੁਰਾਣੀਆਂ ਗ਼ਲਤੀਆਂ ਤੋਂ ਸਬਕ ਨਾ ਸਿੱਖਣ ਦੀ ਆਦਤ, ਵਧਦੀ ਰਾਜਸੀ ਦਖ਼ਲਅੰਦਾਜ਼ੀ, ਅਤੇ ਕੋਵਿਡ ਮਹਾਂਮਾਰੀ ਨੇ ਬੈਂਕਾਂ ਨੂੰ ਨਿਚੋੜ ਕੇ ਖਤਰਨਾਕ ਹਾਲਤ ਵਿੱਚ ਪਹੁੰਚਾ ਦਿੱਤਾ ਹੈ। ਪੰਜ ਸਾਲ ਵਿੱਚ ਵਿਜੈ ਮਾਲਿਆ, ਨੀਰਵ ਮੋਦੀ, ਮੇਕੁਲ ਚੌਕਸੀ ਵਰਗੇ ਵਿਲਫੁਲ ਡਿਫਾਲਟਰ (ਪੱਚੀ ਲੱਖ ਰੁਪਏ ਤੋਂ ਉੱਪਰ ਦਾ ਕਰਜ਼ਾ ਲੈ ਕੇ ਵਾਪਿਸ ਨਾ ਕਰਨ ਦੀ ਨੀਅਤ ਵਾਲੇ) ਦੀ ਗਿਣਤੀ 75,78 ਤੋਂ ਵਧ ਕੇ 12,736 ਹੋ ਚੁੱਕੀ ਹੈ। ਕਰੈਡਿਟ ਬਿਊਰੋ ਟਰਾਂਸਯੂਨੀਅਨ-ਸਿਬਲ ਦੀ ਰਿਪੋਰਟ ਅਨੁਸਾਰ ਮਾਰਚ 2016 ਤੋਂ ਮਾਰਚ 2021 ਵਿੱਚਕਾਰ ਵਿਲਫੁਲ ਡਿਫਾਲਟਰਾਂ ਦੀ ਗਿਣਤੀ 68 ਫੀਸਦੀ ਵਧੀ ਹੈ। ਇਨ੍ਹਾਂ ਵਿਲਫੁਲ ਡਿਫਾਲਟਰਾਂ ਨੇ ਮਾਰਚ 2021 ਤੱਕ ਬੈਂਕਾਂ ਦੇ ਢਾਈ ਲੱਖ ਕਰੋੜ ਰੁਪਏ ਡਕਾਰੇ ਹਨ। ਜੋ ਮਾਰਚ 2016 ਦੇ ਕਰੀਬ 79 ਹਜ਼ਾਰ ਕਰੋੜ ਰੁਪਏ ਤੋਂ ਤਿੰਨ ਗੁਣਾ ਵਧ ਚੁਕਿਆ ਹੈ। ਇਸ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਤਾਜ਼ਾ ਫਾਇਨਾਂਸ਼ੀਅਲ ਸਟੇਬਿਲਿਟੀ ਰਿਪੋਰਟ ਦੇ ਅਨੁਸਾਰ ਜਨਤਕ ਬੈਂਕਾਂ ਦੇ ਜਿਹੋ ਜਿਹੇ ਹਾਲਾਤ ਹਨ, ਉਹਨਾਂ ਕਰਕੇ ਮਾਰਚ 2022 ਤੱਕ ਉਨ੍ਹਾਂ ਦਾ ਡੁੱਬਿਆ ਕਰਜ਼ਾ 12.52 ਫੀਸਦੀ ਤੱਕ ਪਹੁੰਚ ਜਾਵੇਗਾ ਜੋ ਮਾਰਚ ਇੱਕੀ ਵਿਚ 9.54 ਫੀਸਦੀ ਸੀ। ਇਸ ਡੁੱਬੇ ਹੋਏ ਕਰਜ਼ੇ ਨੂੰ ਬੈਂਕ ਜਾਂ ਸਰਕਾਰ ਦੀ ਭਾਸ਼ਾ ਚ ਨਾ ਮੋੜਨਯੋਗ ਸੰਪਤੀਆਂ (ਐੱਨਪੀਏ) ਕਹਿ ਕੇ ਕੁਝ ਅੱਛਾ ਜਿਹਾ ਨਾਮ ਦਿੱਤਾ ਗਿਆ ਹੈ, ਜੋ ਸਾਡੇ ਦੇਸ਼ ਚ ਹੀ ਸੰਭਵ ਹੈ, ਕਿਉਂਕਿ ਜਿਸ ਦਾ ਭੁਗਤਾਨ ਨਾ ਹੋ ਸਕੇ ਜਾਂ ਜੋ ਕੰਮ ਨਾ ਅਾ ਸਕੇ ਉਹ ਸੰਪਤੀ ਕਿਵੇਂ ਹੋ ਸਕਦੀ ਹੈ ? ਦੂਜੇ ਪਾਸੇ ਲਗਾਤਾਰ ਖ਼ਸਤਾਹਾਲੀ ਵੱਲ ਧੱਕੀ ਜਾ ਰਹੇ ਬੈਂਕਾਂ ਅਤੇ ਜਨਤਕ ਪੈਸੇ ਦੀ ਲੁੱਟ ਦੀ ਕਹਾਣੀ ਵੀ ਖੁੱਲ੍ਹਦੀ ਜਾਰੀ ਹੈ। ਆਰਬੀਆਈ ਦੇ ਅੰਕੜਿਆਂ ਅਨੁਸਾਰ 2014-15 ਲੈ ਕੇ 2019-20 ਦਰਮਿਅਾਨ ਸਦੀ ਚ ਬੈਂਕਾਂ ਦੇ ਕੁੱਲ ਐੱਨਪੀਏ ਵਿੱਚ 18.28 ਲੱਖ ਕਰੋੜ ਰੁਪਏ ਦਾ ਇਜ਼ਾਫਾ ਹੋਇਆ ਹੈ, ਜਿਸ ਵਿੱਚੋਂ 6.83 ਲੱਖ ਕਰੋੜ ਰੁਪਏ ਦੇ ਕਰਜ਼ੇ ਬੈਂਕਾਂ ਨੇ ਰਾਈਟ ਅਾਫ (ਮੁਅਾਫ) ਕਰ ਦਿੱਤੇ ਹਨ। ਵਧਦੇ ਬੈਡ ਲੋਨ (ਡੁੱਬੇ ਕਰਜ਼ੇ) ਨੂੰ ਦੇਖਦੇ ਹੋਏ ਹੁਣ ਕੇਂਦਰ ਸਰਕਾਰ ਬੈਡ ਬੈਂਕ ਬਣਾਉਣ ਦਾ ਐਲਾਨ ਕਰ ਚੁੱਕੀ ਹੈ। ਨਵਾਂ ਬੈਂਕ ਡੁੱਬੇ ਕਰਜ਼ਿਆਂ ਦਾ ਨਿਪਟਾਰਾ ਕਰੇਗਾ। ਇਸ ਦੌਰਾਨ ਸਰਕਾਰ ਨੇ ਸੱਤ ਜਨਤਕ ਖੇਤਰ ਦੇ ਬੈਂਕਾਂ ਦਾ ਵੀ ਰਲੇਵਾਂ ਕਰ ਦਿੱਤਾ ਹੈ। ਇਸ ਤਹਿਤ ਦੇਨਾ ਬੈਂਕ, ਵਿਜੈ ਬੈਂਕ, ਕਾਰਪੋਰੇਸ਼ਨ ਬੈਂਕ, ਆਂਧਰਾ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਅਤੇ ਇਲਾਹਾਬਾਦ ਬੈਂਕ ਦਾ ਵੱਖ ਵੱਖ ਬੈਂਕਾਂ ਵਿੱਚ ਰਲੇਵਾਂ ਕੀਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਬੈਂਕਾਂ ਦੀ ਬੈਲੈਂਸ ਸ਼ੀਟ ਸੁਧਰੇਗੀ। ਹਾਲਾਂ ਕਿ ਇੱਕ ਉਚ ਬੈਂਕਰ ਦਾ ਕਹਿਣਾ ਹੈ ਕਿ ਬੈਂਕ ਭੰਵਰਜਾਲ ਵਿੱਚ ਵਸ ਗਏ ਹਨ। ਉਨ੍ਹਾਂ ਨੂੰ ਇੱਕ ਦੂਸਰੇ ਨਾਲ ਅਡਜਸਟ ਕਰਨ ਵਿਚ ਵੀ ਬੜੀ ਦਿੱਕਤ ਆ ਰਹੀ ਹੈ। ਇਸ ਲਈ ਇਹ ਕੋਸ਼ਿਸ਼ਾਂ ਮੁਲੰਮਾ ਚੜ੍ਹਾਉਣ ਵਰਗੀਆਂ ਹੀ ਹਨ ਤਾਂ ਕਿ ਰੋਗ ਛੁਪ ਜਾਏ। ਇਸ ਦੌਰਾਨ ਇੱਕ ਖ਼ਬਰ ਸਵਿਟਜ਼ਰਲੈਂਡ ਤੋਂ ਵੀ ਆ ਗਈ ਹੈ। ਸਵਿਸ ਬੈਂਕ ਦੇ ਅਨੁਸਾਰ ਉੱਥੋਂ ਦੇ ਬੈਂਕਾਂ ਵਿੱਚ ਭਾਰਤੀਆਂ ਦੀ ਜਮ੍ਹਾ ਰਾਸ਼ੀ 2019 ਦੀ ਤੁਲਨਾ ਵਿੱਚ 2020 ਚ 286 ਫੀਸਦੀ ਵਧ ਗਈ ਹੈ। 2019 ਵਿੱਚ ਜਿਥੇ ਭਾਰਤੀਆਂ ਦਾ 7200 ਕਰੋੜ ਰੁਪਏ ਜਮਾਂ ਸੀ,ਜੋ 2020 ਚ ਵਧ ਕੇ 20,706 ਕਰੋੜ ਰੁਪਏ ਹੋ ਗਿਅਾ ਹੈ। ਹਾਲਾਂ ਕਿ ਵਿੱਤ ਮੰਤਰਾਲੇ ਨੇ ਬਿਨਾਂ ਕੋਈ ਅੰਕੜਾ ਜ਼ਾਹਰ ਕੀਤੇ ਇਹ ਦਾਅਵਾ ਕਰ ਦਿੱਤਾ ਹੈ ਕਿ ਸਿਵਿਸ ਬੈਂਕ ਵਿੱਚ ਜਮ੍ਹਾਂ ਰਾਸ਼ੀ ਵਧੀ ਨਹੀਂ ਬਲਕਿ ਘਟੀ ਹੈ। ਸਰਕਾਰੀ ਦਾਅਵਾ ਇਹ ਵੀ ਹੈ ਕਿ ਮੋਟੇ ਤੌਰ ਤੇ ਅਣ-ਐਲਾਨੀ ਆਮਦਨ ਵਧਣ ਦੇ ਸੰਕੇਤ ਨਹੀਂ ਹਨ। ਸਾਡੀ ਰਾਜਸੀ ਨੇਤਾਵਾਂ ਅਤੇ ਬੈਂਕਿੰਗ ਸੈਕਟਰ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਗੱਲ ਚਾਹੇ ਬੀਤੇ 1992 ਦੇ ਹਰਸ਼ਦ ਮਹਿਤਾ ਘੁਟਾਲੇ ਦੀ ਹੋਵੇ,2001 ਕੇਤਨ ਪਾਰੇਖ ਘਪਲੇ,2016 ਚ ਦੇਸ਼ ਛੱਡ ਕੇ ਭੱਜੇ ਵਿਜੈ ਮਾਲਿਅਾ ਦੀ ਹੋਵੇ ਜਾਂ ਫਿਰ ਭਗੌੜੇ ਮਕੁੱਲ ਚੌਕਸੀ ਅਤੇ ਨੀਰਵ ਮੋਦੀ ਦਾ 2018 ਵਿੱਚ ਕੀਤਾ ਗਿਆ ਪੰਜਾਬ ਨੈਸ਼ਨਲ ਬੈਂਕ ਦਾ ਘਪਲਾ,ਸਾਰਿਆਂ ਵਿਚ ਵੱਡੀਆਂ ਗਲਤੀਆਂ ਪਿਛਲੇ ਤੀਹ ਸਾਲ ਤੋਂ ਦੁਹਰਾਈਆਂ ਜਾ ਰਹੀਆਂ ਹਨ। ਰਾਜਸੀ ਦਖਲਅੰਦਾਜ਼ੀ’ ਬੈਂਕਿੰਗ ਸੈਕਟਰ ਦੀਆਂ ਖਾਮੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲੱਗ ਜਾਂਦਾ ਹੈ ਅਤੇ ਪੂਰਾ ਸਿਸਟਮ ਹੱਥ ਤੇ ਹੱਥ ਧਰੀ ਬੈਠਾ ਰਹਿ ਜਾਂਦਾ ਹੈ। ਆਖਿਰ ਕਿੰਨਾ ਕੁ ਕਰਜਾ ਛੱਡਣਗੇ ਬੈਂਕ ? ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ (ਆਈਬੀਸੀ) ਦੇ ਜ਼ਰੀਏ ਬੈਂਕ ਡੁੱਬੇ ਕਰਜ਼ਿਆਂ ਦੀ ਵਸੂਲੀ ਦੇ ਲਈ ਕੰਪਨੀਆਂ ਦੇ ਨਾਲ ਸਮਝੌਤੇ ਕਰ ਰਹੇ ਹਨ। ਇਸ ਦੇ ਤਹਿਤ ਮਾਰਚ 2021 ਤੱਕ 43,76 ਕੰਪਨੀਆਂ ਰੈਜ਼ੋਲਿਊਸ਼ਨ ਪਲਾਨ ਦੇ ਲਈ ਪਹੁੰਚੀਆਂ ਪਰ ਇਨ੍ਹਾਂ ਵਿਚੋਂ ਸਿਰਫ 348 ਕੰਪਨੀਆਂ ਰਿਵਾਈਵਲ ਪਲਾਨ ਤੱਕ ਪਹੁੰਚ ਸਕੀਆਂ। 1,277 ਕੰਪਨੀਆਂ ਬੰਦ ਹੋ ਗਈਆਂ। ਉਨ੍ਹਾਂ ਤੋਂ ਬੈਂਕ ਕਰਜ਼ੇ ਦਾ 60 ਫੀਸਦੀ ਪੈਸਾ ਹੀ ਲੈ ਸਕੇ। ਪੰਤਜਲੀ ਸਮੂਹ ਨੇ ਕਰਜ਼ੇ ਦੇ ਮੁਕਾਬਲੇ 43 ਫੀਸਦੀ ਰਕਮ ਦੇ ਕੇ ਰੁਚੀ ਸੋਆ ਕੰਪਨੀ ਖ਼ਰੀਦੀ। ਬੈਂਕਾਂ ਨੇ ਵੀਡੀਓਕੋਨ ਸਮੂਹ ਦੇ ਲਈ ਸਿਰਫ ਦੱਸ ਫੀਸਦੀ ਰਕਮ ਤੇ ਵੇਧਾਂਤਾ ਸਮੂਹ ਨਾਲ ਸਮਝੌਤਾ ਕੀਤਾ। ਚੇਨੱਈ ਦੀ ਸ਼ਿਵਾ ਇੰਡਸਟਰੀਜ਼ ਐਂਡ ਹੋਲਡਿੰਗ ਕੰਪਨੀ ਦੇ ਉਪਰ ਬੈਂਕ ਦਾ 48,63 ਕਰੋੜ ਰੁਪਏ ਕਰਜ਼ਾ ਬਕਾਇਆ ਸੀ। ਆਈ ਡੀ ਬੀ ਆਈ ਬੈਂਕ ਦੀ ਅਗਵਾਈ ਵਾਲੇ ਕੰਸ੍ਰੋਸ਼ਿਅਮ ਨੇ ਸਿਰਫ਼ 318 ਕਰੋੜ ਰੁਪਏ ਵਿੱਚ ਸੈਟਲਮੈਂਟ ਕੀਤੀ। ਇਨ੍ਹਾਂ ਅੰਕੜਿਆਂ ਤੇ ਗੌਰ ਕਰੀਏ ਤੇ ਬੈਂਕਾਂ ਦੀ ਸਮੱਸਿਆ ਬਾਰੇ ਜੁਲਾਈ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਯਾਦ ਕਰੀਏ। ਉਨ੍ਹਾਂ ਨੇ ਕਿਹਾ ਸੀ “ਯੂਪੀਏ ਸੈਸ਼ਨ ਦੇ ਦੌਰਾਨ ਫੋਨ ਬੈਂਕਿੰਗ ਘਪਲਾ ਹੋਇਆ ਸੀ।” ਉਨ੍ਹਾਂ ਦਾ ਇਸ਼ਾਰਾ ਸੀ ਕਿ ਫੋਨ ਕਰਕੇ ਕਰਜ਼ੇ ਦੀ ਬਾਂਦਰਵੰਡ ਕਰਾਈ ਗਈ। ਉਮੀਦ ਸੀ ਕੀ ਨਵੀਂ ਸਰਕਾਰ ਇਸ ਹਾਲਤ ਨੂੰ ਬਦਲੇਗੀ ਪਰ ਹਾਲਤ ਅਤੇ ਅੰਕੜੇ ਤਾਂ ਇਹੀ ਦੱਸਦੇ ਹਨ ਕਿ ਉਸ ਜਾਂ ਉਸ ਵਰਗੀ ਬਾਂਦਰਵੰਡ ਵਿਚ ਹੋਰ ਤੇਜ਼ੀ ਆਈ ਹੈ। ਕੋ੍ਨੀ ਕੈਪੀਟਲਿਜ਼ਮ (ਯਾਰਾਨਾ ਪੂੰਜੀਵਾਦ) ਦੀ ਚਾਂਦੀ ਹੈ। ਜੇ ਯਾਦ ਕਰੀਏ ਤਾਂ ਕ੍ਰੋਨੀ ਕੈਪੀਟਲਿਸਟ (ਯਾਰਾਨਾ ਪੂੰਜੀਵਾਦ) ਦਾ ਦੋਸ਼ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਦੌਰਾਨ ਖੂਬ ਉਛਲਿਆ ਸੀ। ਇਸ ਲਈ ਇਹ ਵੀ ਉਮੀਦ ਸੀ ਕਿ ਕੇਂਦਰ ਵਿੱਚ ਸੱਤਾ ਤਬਦੀਲੀ ਦੇ ਨਾਲ ਇਹ ਹਾਲਾਤ ਬਦਲਣਗੇ ਪਰ 2014 ਪਿੱਛੋਂ ਅੰਕੜੇ ਇਹੀ ਜ਼ਾਹਰ ਕਰਦੇ ਹਨ ਇਹ ਯਾਰਨਾ ਪੂੰਜੀਵਾਦ ਵਿੱਚ ਤੇਜ਼ੀ ਆਈ ਹੈ। ਉਧਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ 2019 ਤੋਂ ਪਿਛੋਂ ਜਿਵੇਂ ਇਹ ਤੇਜੀ ਕਈ ਗੁਣਾਂ ਵਧ ਗਈ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਦਾ ਕਹਿਣਾ ਹੈ ਕਿ ” ਦੇਸ਼ ਵਿੱਚ ਕ੍ਰੋਨੀ ਕੈਪੀਟਲਿਜਮ ਦੀ ਖੇਡ ਕਿਵੇਂ ਚੱਲ ਰਹੀ ਹੈ, ਇਸ ਨੂੰ ਰੁਚੀ ਸੋਇਆ ਦੀ ਉਦਾਹਰਣ ਤੋਂ ਸਮਝਿਆ ਜਾ ਸਕਦਾ ਹੈ।” ਦਰਅਸਲ 2017 ਵਿੱਚ ਰੁਚੀ ਸੋਅਾ ਕੰਪਨੀ

ਬੈਂਕਾਂ ਦੇ ਡੁਬਦੇ ਕਰਜ਼ਿਆਂ( ਵਧਦੇ ਐਨਪੀਏ) ਦੇ ਸੰਕਟ ਦਾ ਹੱਲ ਹੋਵੇ ਕੀ ?/ਡਾ ਅਜੀਤਪਾਲ ਸਿੰਘ ਐਮ ਡੀ Read More »

ਸ. ਜਗਦੀਪ ਸਿੰਘ ਵੜੈਚ ਮੁੜ ਪ੍ਰਧਾਨ ਅਤੇ ਸ. ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ ਬਣੇ

-ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ 13ਵਾਂ ਸਲਾਨਾ ਇਜਲਾਸ ਹੋਇਆ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 26 ਜੁਲਾਈ, 2021: ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਲਗਪਗ 13 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਲੱਬ ਆਪਣਾ ਉਦੇਸ਼ ਕਿ ‘ਸਾਡਾ ਸਭਿਆਚਾਰ-ਸਾਡੀਆਂ ਖੇਡਾਂ’ ਪ੍ਰਤੀ ਹਮੇਸ਼ਾਂ ਸਕਾਰਿਤਮਕ ਸੋਚ ਅਪਣਾ ਕੇ ਸੰਜੀਦਗੀ ਸਮਾਜਿਕ ਕਾਰਜ ਕਰਕੇ ਵਧੀਆ ਪਿਰਤਾਂ ਪਾ ਰਿਹਾ ਹੈ। ਪਿਛਲੇ ਸਾਲ ਇਸਨੇ ਜਿੱਥੇ ਸਥਾਨਿਕ ਪੱਧਰ ਉਤੇ ਬੈਰੀ ਕਰਟਿਸ ਪਾਰਕ ਫਲੈਟਬੁੱਸ਼ ਵਿਖੇ ਖੇਡ ਕਾਰਨੀਵਲ ਕਰਵਾ ਕੇ ਕਰੋਨਾ ਦੇ ਚਲਦਿਆਂ ਉਦਾਸੀਨ ਮੁਖੜਿਆਂ ਉਤੇ ਖੁਸ਼ੀ ਲਿਆਂਦੀ ਸੀ, ਉਥੇ ਲੇਡੀਜ਼ ਨਾਈਟ ਕਰਵਾ ਕੇ ਗ੍ਰਹਿਣੀਆਂ ਨੂੰ ਵੀ ਖੁਸ਼ੀ ਭਰਿਆ ਦਾ ਸਮਾਂ ਨੱਚਣ-ਟੱਪਣ ਲਈ ਦਿੱਤਾ ਸੀ ਤੇ ਇਥੋਂ ਇਕੱਤਰ ਕੁਝ ਮਾਇਆ ਬ੍ਰੈਸਟ ਕੈਂਸਰ ਸੁਸਾਇਟੀ ਨੂੰ ਭੇਟ ਕੀਤੀ ਗਈ ਸੀ। ਅੰਤਰਰਾਸ਼ਟਰੀ ਪੱਧਰ ਉਤੇ ਕਾਰਜ ਕਰਦਿਆਂ ਇਸ ਕਲੱਬ ਨੇ ਧੰਨ ਮਾਤਾ ਗੁਜਰੀ ਟ੍ਰਸਟ ਜਗਰਾਉਂ ਦੇ ਲਈ ਦੋ ਡਾਇਲਸਸ ਮਸ਼ੀਨਾਂ ਦੇ ਕੇ ਪੰਜਾਬ ਨਾਲ ਵੀ ਆਪਣੀ ਸਮਾਜਿਕ ਸਾਂਝ ਬਰਕਰਾਰ ਰੱਖੀ ਸੀ। ਬੀਤੀ ਰਾਤ ਇਸ ਕਲੱਬ ਦਾ ਸਲਾਨਾ ਇਜਲਾਸ ਹੋਇਆ ਜਿਸ ਦੇ ਵਿਚ ਬਹੁ ਗਿਣਤੀ ਮੈਂਬਰਾਂ ਨੇ ਹਾਜ਼ਰੀ ਭਰੀ। ਆਏ ਮੈਂਬਰਾਂ ਨੂੰ ਚੱਲੇ ਆ ਰਹੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਵਲੋਂ ‘ਜੀ ਆਇਆਂ’ ਆਖਿਆ ਗਿਆ। ਉਪਰੰਤ ਪਿਛਲੇ ਸਾਲ ਦੀ ਕਾਰਗੁਜ਼ਾਰੀ ਉਤੇ ਵਿਚਾਰ ਕੀਤਾ ਗਿਆ ਜਿਸ ਉਤੇ ਸਾਰਿਆਂ ਨੇ ਸਹਿਮਤੀ ਤੇ ਤਸੱਲੀ ਪ੍ਰਗਟ ਕੀਤੀ। ਇਸ ਤੋਂ ਬਾਅਦ ਅਗਲੇ ਸਾਲ ਦੇ ਲਈ ਨਵੀਂ ਕਮੇਟੀ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਅਤੇ ਫੈਸਲਾ ਹੋਇਆ ਕਿ ਬਹੁਤੀ ਗਿਣਤੀ ਪ੍ਰਬੰਧਕੀ ਕਮੇਟੀ ਨੂੰ ਇਕ ਵਾਰ ਫਿਰ ਇਸੇ ਤਰ੍ਹਾਂ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੱਤਾ ਜਾਵੇ। ਸੋ ਨਵ-ਗਠਿਤ ਕਮੇਟੀ ਦੇ ਅਨੁਸਾਰ ਸ. ਜਗਦੀਪ ਸਿੰਘ ਵੜੈਚ ਪ੍ਰਧਾਨ, ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ, ਗਗਨ ਧਾਲੀਵਾਲ ਜਨਰਲ ਸਕੱਤਰ, ਕੁਲਵੰਤ ਸਿੰਘ ਬੱਧਣੀ ਉਪ ਸਕੱਤਰ, ਗੈਰੀ ਬਰਾੜ ਖਜ਼ਾਨਚੀ, ਪੈਰੀ ਭੁੱਲਰ ਉਪ ਖਜ਼ਾਨਚੀ, ਹਰਬੰਸ ਸਿੰਘ ਸੰਘਾ ਖੇਡ ਸਕੱਤਰ, ਨਿੱਕਾ ਗਿੱਲ ਉਪ ਖੇਡ ਸਕੱਤਰ, ਪ੍ਰੀਤਮ ਸਿੰਘ ਧਾਲੀਵਾਲ ਸਭਿਆਚਾਰਕ ਸਕੱਤਰ, ਅਮਨ ਬਰਾੜ ਉਪ ਸਭਿਆਚਾਰਕ ਸਕੱਤਰ ਅਤੇ ਔਡੀਟਰ ਕਮਲਜੀਤ ਸਿੰਘ ਨੂੰ ਥਾਪਿਆ ਗਿਆ। ਬਾਕੀ ਹਾਜ਼ਿਰ ਮਹਿਮਾਨਾਂ ਦੇ ਵਿਚ ਸ਼ਾਮਿਲ ਸਨ ਜਗਦੇਵ ਸਿੰਘ ਜੱਗੀ, ਹਰਵੰਤ ਸਿੰਘ ਗਰੇਵਾਲ, ਪਰਮਿੰਦਰ ਸਿੰਘ ਤੱਖਰ, ਪਿ੍ਰਤਪਾਲ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਗਿੱਲ, ਜਗਜੀਤ ਸਿੰਘ ਸਿੱਧੂ, ਬੱਬੀ ਧਾਲੀਵਾਲ, ਗਗਨ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਔਲਖ, ਸੁਖਵਿੰਦਰ ਸਿੰਘ ਕਾਕੂ, ਜਸਦੀਪ ਸਿੰਘ ਬਰਾੜ, ਮਨਪ੍ਰੀਤ ਸਿੰਘ ਗਿੱਲ, ਗੁਰਜੀਤਪਾਲ ਭੱਠਲ, ਅਮਰਜੀਤ ਸਿੰਘ, ਇਕਬਾਲ ਬਰਾੜ ਅਤੇ ਪਾਲ ਰਣੀਆ। ਆਉਣ ਵਾਲਾ ਖੇਡ ਟੂਰਨਾਮੈਂਟ: ਕਲੱਬ ਵੱਲੋਂ ਫੈਸਲਾ ਕੀਤਾ ਗਿਆ ਕਿ ਇਸ ਸਾਲ ਫਿਰ 17 ਅਕਤੂਬਰ ਨੂੰ ਬੈਰੀ ਕਰਟਿਸ ਪਾਰਕ ਵਿਖੇ ਖੇਡ ਟੂਰਨਾਮੈਂਟ ਕਰਵਾਇਆ ਜਾਵੇਗਾ। ਅੰਤ ਸ. ਜਗਦੀਪ ਸਿੰਘ ਵੜੈਚ ਨੇ ਸਮੁੱਚੇ ਮੈਂਬਰਜ਼ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਸਾਰਿਆਂ ਦੇ ਸਹਿਯੋਗ ਨਾਲ ਉਹ ਸਮਾਜਿਕ ਕਾਰਜਾਂ ਦੇ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣਗੇ।

ਸ. ਜਗਦੀਪ ਸਿੰਘ ਵੜੈਚ ਮੁੜ ਪ੍ਰਧਾਨ ਅਤੇ ਸ. ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ ਬਣੇ Read More »

ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ/ਉਜਾਗਰ ਸਿੰਘ

ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦਾਂ ਦੀ ਦਾਸਤਾਨ ਹੈ। ਭਾਵੇਂ ਰਾਜ ਲਾਲੀ ਬਟਾਲਾ ਦਾ ਇਹ ਪਲੇਠਾ ਗ਼ਜ਼ਲ ਸੰਗ੍ਰਹਿ ਹੈ ਪ੍ਰੰਤੂ ਗ਼ਜ਼ਲਾਂ ਪੜ੍ਹਨ ਤੋਂ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਇਕ ਹੰਡੇ ਵਰਤੇ ਗ਼ਜ਼ਲ ਦੇ ਮਾਹਿਰ ਦੀਆਂ ਗ਼ਜ਼ਲਾਂ ਹਨ। ਗ਼ਜ਼ਲਗੋ ਨੇ ਇਨਸਾਨੀਅਤ ਨੂੰ ਸਮਾਜ ਵਿਚ ਵਿਚਰਦਿਆਂ ਆ ਰਹੀਆਂ ਅੜਚਣਾਂ, ਮੁਸ਼ਕਲਾਂ, ਸਮੱਸਿਆਵਾਂ ਅਤੇ ਤਕਲੀਫ਼ਾਂ ਦਾ ਬੜੇ ਹੀ ਸੰਜੀਦਾ ਢੰਗ ਨਾਲ ਗ਼ਜ਼ਲ ਦੇ ਨਿਯਮਾ ਅਨੁਸਾਰ ਪ੍ਰਗਟਾਵਾ ਕਰਦਿਆਂ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਮ ਤੌਰ ‘ਤੇ ਗ਼ਜ਼ਲਾਂ ਨੂੰ ਗ਼ਜ਼ਲਗੋ ਬਹੁਤੇ ਰੁਮਾਂਸਵਾਦ ਵਿਚ ਲਪੇਟਕੇ ਪੇਸ਼ ਕਰਦੇ ਹਨ। ਪ੍ਰੰਤੂ ਰਾਜ ਲਾਲੀ ਬਟਾਲਾ ਦੀਆਂ ਬਹੁਤੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾਉਂਦੀਆਂ ਹਨ। ਜੇਕਰ ਕਿਸੇ ਗ਼ਜ਼ਲ ਵਿਚ ਉਨ੍ਹਾਂ ਨੇ ਰੋਮਾਂਸਵਾਦ ਦੀ ਗੱਲ ਕੀਤੀ ਹੈ ਤਾਂ ਉਸਦੇ ਨਾਲ ਹੀ ਮਾਨਵਤਾ ਦੇ ਦਰਦ ਦੀ ਤਰਜ਼ਮਾਨੀ ਵੀ ਕੀਤੀ ਹੈ। ਪਰਿਵਾਰਾਂ ਦੇ ਆਪਸੀ ਸੰਬੰਧਾਂ ਵਿਚ ਆ ਰਹੀ ਖਟਾਸ ਅਤੇ ਉਸ ਤੋਂ ਉਤਪਨ ਹੋਣ ਵਾਲੇ ਦੁਖਾਂਤ ਦਾ ਵੀ ਜ਼ਿਕਰ ਕੀਤਾ ਹੈ। ਨੌਜਵਾਨਾ ਵੱਲੋਂ ਆਪਣੇ ਮਾਪਿਆਂ ਦੀ ਅਣਗਹਿਲੀ ਅਤੇ ਮਾਪਿਆਂ ਦੇ ਅਜਿਹੇ ਵਿਵਹਾਰ ਹੋਣ ਕਰਕੇ ਅਹਿਸਾਸਾਂ ਨੂੰ ਵੀ ਆਪਣੀਆਂ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ। ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਵਿਚ  ਬੱਚਿਆਂ ਦੇ ਪਰਵਾਸ ਵਿਚ ਜਾਣ ਨਾਲ ਮਾਪਿਆਂ ਦੇ ਦਿਲਾਂ ਵਿਚ ਜੋ ਵਾਪਰਦੀ ਹੈ। ਉਸ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ ਕਿ ਮਾਵਾਂ ਪੁਤਰਾਂ ਦੇ ਵਿਛੋੜੇ ਦਾ ਸੰਤਾਪ ਹੰਢਾੳਂੁਦੀਆਂ ਝੋਰੇ ਵਿਚ ਹੀ ਰਹਿੰਦੀਆਂ ਹਨ। ਗ਼ਜ਼ਲਗੋ ਇਛਰਾਂ ਦਾ ਜ਼ਿਕਰ ਕਰਕੇ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਨੂੰ ਵੀ ਯਾਦ ਕਰਵਾਉਂਦਾ ਹੋਇਆ ਕਹਿੰਦਾ ਹੈ ਇਛਰਾਂ ਵਰਗੀਆਂ ਮਾਵਾਂ ਆਪਣੇ ਘਰ ਵਿਚ ਹੀ ਬਿਰਹਾ ਦੇ ਦੁੱਖ ਵਿਚ ਹੀ ਰੁਲ ਜਾਂਦੀਆਂ ਹਨ। ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਸੰਤਾਪ ਦਾ ਜ਼ਿਕਰ ਵੀ ਅਸਿਧੇ ਤੌਰ ‘ਤੇ ਕਰਦਾ ਲਾਲੀ ਲਿਖਦਾ ਹੈ ਕਿ  ਉਹ ਆਪਣੇ ਦੇਸ਼ ਵਿਚ ਰੋਜ਼ੀ ਰੋਟੀ ਦਾ ਸਾਧਨ ਨਾ ਹੋਣ ਕਰਕੇ ਪ੍ਰਦੇਸਾਂ ਵਿਚ ਜਾਂਦੇ ਹਨ- ਪਰਦੇਸਾਂ ਵਿਚ ਪੂਰਨ ਪੁੱਤ ਭਟਕਣ ਰੋਜ਼ੀ ਰੋਟੀ ਖ਼ਾਤਿਰ। ਪਿੱਛੇ ਦੇਸ਼ ‘ਚ ਰੁਲ ਗਈਆਂ ਨੇ ਇਛਰਾ ਵਰਗੀਆਂ ਮਾਵਾਂ। ਪੁੱਤ ਜਦੋਂ ਦੇ ਘਰ ਨੂੰ ਭੁੱਲੇ, ਮਾਵਾਂ ਜਾਵਣ ਹੰਝੂ ਕੇਰੀ। ਦਿਲ ਪਰਦੇਸ਼ਾਂ ਦੇ ਵਿਚ ਬੇਸ਼ਕ ਲਗਦਾ ਹੈ, ਮੈਂ ਘਰ ਵਾਪਿਸ ਆਇਆ, ਤੇਰੇ ਕਰਕੇ। ਜਿਸ ਘਰ ਅੰਦਰ ਹੋਰ ਬਣੇ ਘਰ, ਮੈਂ ਘਬਰਾਵਾਂ, ਓਥੇ ਅਕਸਰ। ਪਿਆਰ ਮੁਹੱਬਤ ਮਮਤਾ ਮਿਲਦੀ, ਜਿੱਥੇ ਮਾਵਾਂ, ਓਥੇ ਅਕਸਰ। ਪਿਤਾਵਾਂ ਤੋਂ ਨਾ ਇਹ ਪੁੱਛੋ ਕੇ ਮਮਤਾ ਚੀਜ਼ ਕੀ ਹੁੰਦੀ, ਤੁਸੀਂ ਮਾਵਾਂ ਦੇ ਦਿਲ ਫੋਲੋ, ਗੁਜ਼ਾਰਿਸ਼ ਹੈ ਮੇਰੀ ਸਭ ਨੂੰ। ਆਪਣੇ ਹੀ ਘਰ ਦੇ ਅੰਦਰ, ਮੈਨੂੰ ਨਕਾਰਦੇ ਹਨ, ਨੁੱਕਰ ‘ਚ ਜੀਅ ਰਿਹਾ ਹਾਂ, ਨੁੱਕਰ ‘ਚ ਮਰ ਰਿਹਾ ਹਾਂ। ਹੈ ਘਰਾਂ ਅੰਦਰ ਹਕੂਮਤ ਨੇਰ੍ਹ ਦੀ, ਜਜ਼ਬਿਆਂ ਦਾ ਦੀਪ ਕੋਈ ਬਾਲ ਫਿਰ। ਸਮਾਜ ਵਿਚ ਹਓਮੈ ਦੀ ਸਮਾਜਿਕ ਬੀਮਾਰੀ ਬਾਰੇ ਵੀ ਰਾਜ ਲਾਲੀ ਨੇ ਲਿਖਿਆ ਹੈ ਕਿ ਹਰ ਇਨਸਾਨ ਦੇ ਦਿਮਾਗ਼ ਵਿਚ ਹਓਮੈ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸਨੇ ਸਮਾਜਿਕਤਾ ਨੂੰ ਠੇਸ ਪਹੁੰਚਾਈ ਹੈ। ਦੂਜਿਆਂ ਤੋਂ ਜ਼ੋਰ ਜ਼ਬਰਦਸਤੀ ਖੋਹ ਲੈਣ ਨੂੰ ਇਨਸਾਨ ਆਪਣਾ ਹੱਕ ਸਮਝਦਾ ਹੈ। ਜਿਤਨੀ ਦੇਰ ਇਨਸਾਨ ਨਫ਼ਰਤ ਅਤੇ ਹਓਮੈ ਤੋਂ ਛੁਟਕਾਰਾ ਨਹੀਂ ਪਾ ਲੈਂਦਾ ਉਤਨੀ ਦੇਰ ਸਮਾਜ ਵਿਚ ਆਪਸੀ ਪਿਆਰ ਅਤੇ ਸਦਭਾਵਨਾ ਪੈਦਾ ਨਹੀਂ ਹੋ ਸਕਦੀ- ਹੂਕ  ਨੂੰ ਜਦ ਤੋਂ ਮੇਰੇ ਵਿਚ ਵਾਸ ਲੱਭਾ, ਆਪਣੀ ਹਉਮੈ ਦਾ ਹੀ ਅਹਿਸਾਸ ਲੱਭਾ। ਰਲ ਕੇ ਆਪਾਂ ਹੱਕ ਆਪਣਾ ਖੋਹ ਲਿਆ ਹੈ, ਇੱਲ ਦੇ ਇੱਕ ਆਲ੍ਹਣੇ ‘ਚੋਂ ਮਾਸ ਲੱਭਾ। ਨਫ਼ਰਤ ਹਊਮੈ ਭੁੱਲ ਭੁਲਾ ਕੇ, ਪਿਆਰ ਦੀ ਹਾਮੀ ਭਰ ਦਿੱਤੀ, ਸਿਮਟਣ ਦੇ ਨਾ ਬਿੰਦੂ ਵਾਂਗਰ, ਦਾਇਰੇ ਵਾਂਗਰ ਫੈਲਣ ਦੇ। ਇਹ ਤਾਂ ਹਉਮੈ ਦੇ ਕੋਲੋਂ ਮੁਨਾਸਿਬ ਨਾ ਸੀ, ਪਿਆਰ ਕੋਲੋਂ ਜੋ ਦੀਪਕ ਜਗਾ ਹੋ ਗਿਆ। ਨਫ਼ਰਤਾਂ ਦੇ ਸੇਕ ਤੋਂ ਜੋ ਅੱਕ ਚੁੱਕਾ, ਯੱਖ ਠੰਡਾ ਸ਼ੀਤ ਹੋਣਾ ਲੋਚਦਾ ਹੈ। ਸਮਾਜ ਵਿਚ ਸਮਾਜਿਕ ਨਾਬਰਾਬਰੀ ਦਾ ਜ਼ਿਕਰ ਕਰਦਿਆਂ ਰਾਜ ਲਾਲੀ ਕਹਿੰਦਾ ਹੈ ਕਿ ਉਤਨੀ ਦੇਰ ਲੋਕਾਈ ਦਾ ਭਲਾ ਨਹੀਂ ਹੋ ਸਕਦਾ ਜਿਤਨੀ ਦੇਰ ਸਮਾਜ ਵਿਚ ਸਾਰੇ ਵਰਗਾਂ ਦੇ ਲੋਕਾਂ ਨੂੰ ਇਕੋ ਜਹੇ ਮੌਕੇ ਨਹੀਂ ਮਿਲਦੇ। ਕੋਈ ਵੀ ਇਨਸਾਨ ਭੁੱਖਾ ਨਾ ਰਹੇ, ਸਗੋਂ ਸਾਰੇ ਇਕ ਦੂਜੇ ਦੇ ਪੂਰਕ ਬਣਨ। ਆਪਣੇ ਹੀ ਆਪਣਿਆਂ ਦਾ ਨੁਕਸਾਨ ਕਰੀ ਜਾ ਰਹੇ ਹਨ। ਜਿਤਨੀ ਦੇਰ ਅਸੀਂ ਇਕ ਦੂਜੇ ਦੇ ਹੱਕਾਂ ‘ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਉਤਨੀ ਦੇਰ ਸਮਾਜ ਵਿਚ ਇਨਸਾਫ਼ ਨਹੀਂ ਮਿਲ ਸਕਦਾ। ਆਰਥਿਕ ਤੌਰ ਤੇ ਤਾਕਤਵਰ ਲੋਕ ਗ਼ਰੀਬ ਲੋਕਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਉਤਨੀ ਦੇਰ ਬਰਾਬਰਤਾ ਆ ਹੀ ਨਹੀਂ ਸਕਦੀ।  ਗ਼ਜ਼ਲਗੋ ਇਹ ਵੀ ਪ੍ਰੇਰਨਾ ਕਰਦਾ ਹੈ ਕਿ ਇਨਸਾਨ ਨੂੰ ਇਕ ਦੂਜੇ ਤੋਂ ਡਰਨ ਦੀ ਲੋੜ ਨਹੀਂ ਸਗੋਂ ਮੇਲ ਮਿਲਾਪ ਵਧਾਕੇ ਇਕਮੁੱਠ ਹੋ ਕੇ ਆਪੋ ਆਪਣੇ ਹੱਕਾਂ ਲਈ ਲੜਨਾ ਸਿਖਣਾ ਚਾਹੀਦਾ ਹੈ। ਅਮੀਰ ਲੋਕ ਗ਼ਰੀਬਾਂ ਦੀ ਮਦਦ ਨਹੀਂ ਕਰਦੇ ਸਗੋਂ ਬੈਂਕਾਂ ਨੂੰ ਭਰ ਦਿੰਦੇ ਹਨ ਗ਼ਰੀਬ ਭੁੱਖੇ ਢਿੱਡ ਸੌਂਦਾ ਹੈ- ਉਹ ਖੀਸੇ ਵਿੱਚ ਪਾ ਤਾਲਾ ਸਦਾ ਲੱਭਦਾ ਰਿਹਾ ਚਾਬੀ, ਹੈ ਉਸਨੂੰ ਇਹ ਪਤਾ ਪੱਕਾ ਕਿ ਉਸਦਾ ਘਰ ਨਹੀਂ ਕੋਈ। ਮਿਲੇ ਰੋਟੀ ਦੋ ਵੇਲੇ ਦੀ, ਕੋਈ ਭੁੱਖਾ ਨਹੀਂ ਸੌਂਵੇ, ਸਿਵਾ ਇਸਦੇ ਮੇਰੀ ਚਾਹਤ, ਮੇਰੀ ਸੱਧਰ ਨਹੀਂ ਕੋਈ। ਸ਼ਰੇ ਬਾਜ਼ਾਰ ‘ਲਾਲੀ’ ਮਾਰਿਆ ਰਲ ਕੇ ਖੁਦਾਵਾਂ ਨੇ, ਕਿਤੋਂ ਇਨਸਾਫ਼ ਮਿਲ ਜਾਵੇ ਅਜੇਹਾ ਦਰ ਨਹੀਂ ਕੋਈ। ਬਣ ਜਾਂਦਾ ਜੋ ਦਰਸ਼ਕ ਏਥੇ, ਨਾ ਜਿਤਦਾ ਨਾ ਹਰਦਾ ਬੰਦਾ। ਮਾੜੇ ਦੀ ਇਹ ਬਾਤ ਨਾ ਪੁਛੇ, ਤਕੜੇ ਕੋਲੋਂ ਡਰਦਾ ਬੰਦਾ। ਢਿੱਡ ਕਿਸੇ ਦਾ ਭਰ ਨਾ ਸਕਦਾ, ਬੈਂਕਾਂ ਨੂੰ ਹੈ ਭਰਦਾ ਬੰਦਾ। ਮੇਰੇ ਨਾਲ ਦਗ਼ਾ ਜਿਸ ਕੀਤਾ, ਮੇਰਾ ਸੀ ਉਹ ਘਰ ਦਾ ਬੰਦਾ। ਧਾਰਮਿਕ ਲੋਕਾਂ ਦੀ ਕਾਰਗੁਜ਼ਾਰੀ ‘ਤੇ ਕਿੰਤੂ ਪ੍ਰੰਤੂ ਕਰਦਾ ਰਾਜ ਲਿਖਦਾ ਹੈ ਕਿ ਉਨ੍ਹਾਂ ਤੋਂ ਵੀ ਸਮਾਜ ਦਾ ਵਿਸ਼ਵਾਸ਼ ਉਠ ਗਿਆ ਹੈ।- ਪੂਜਾ ਵੀ ‘ਤੇ ਲੁੱਟਾਂ ਖੋਹਾਂ, ਕੀ ਕੀ ਕਾਰੇ ਕਰਦਾ ਬੰਦਾ। ਸਭ ਕੁਝ ਏਥੇ ਰਹਿ ਜਾਣਾ ਪਰ, ਮੇਰੀ ਮੇਰੀ ਕਰਦਾ ਬੰਦਾ। ਧਰਮਾਂ ਵਾਲੇ ਪੱਲੜੇ ਵਿਚ ਮੈਂ ਊਣਾ ਹਾਂ, ਭੇਜੇ ਕਿਹੜਾ ਪੀਰ ਪੈਗੰਬਰ, ਸੋਚ ਰਿਹਾਂ। ਕਤਲ ਕਰੇ ਜੋ ਮਾਨਵਤਾ ਦਾ, ਇਕ ਦਿਨ ਖੁਦ ਵੀ ਮਰਦਾ ਬੰਦਾ। ਮਾੜਾ ਸੀ ਬੰਦਾ ਹੁਣ ‘ਬਾਬਾ’ ਹੈ ਬਣਿਆਂ, ਮੰਦਿਰ, ਮਸਜਿਦ ਤੇ ਦਰਗਾਹਾਂ ਦੇ ਕਰਕੇ। ਸ਼ਿਵਾਲੇ ਬਣ ਗਏ ਹਨ ਹਰ ਨਗਰ ਹਰ ਮੋੜ ਦੇ ਉਤੇ, ਸਕੂਲਾਂ ਨੂੰ ਕਿਤੇ ਖੋਲ੍ਹੋ, ਗੁਜ਼ਾਰਿਸ਼ ਹੈ ਮੇਰੀ ਸਭ ਨੂੰ।   ਮਾਨਵਤਾ ਦੇ ਦਰਦਾਂ ਦੀ ਪੀੜ ਦਾ ਅਹਿਸਾਸ ਕਰਦਾ ਹੋਇਆ ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿਚ ਪੀੜ ਨੂੰ ਮੁੱਖ ਵਿਸ਼ਾ ਬਣਾਕੇ ਲਗਪਗ ਹਰ ਗ਼ਜ਼ਲ ਵਿਚ ਆਪਣੇ ਇਸ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਇਸ ਕਰਕੇ ਇਨਸਾਨ ਦੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਪ੍ਰੰਤੂ ਜੇ ਮੁਕੰਮਲ ਹੋ ਜਾਣ ਤਾਂ ਪੀੜ ਹੋਰ ਵੱ ਜਾਂਦੀ ਹੈ। ਇਨਸਾਨ ਸੰਤੁਸ਼ਟ ਨਹੀਂ ਹੋ ਰਿਹਾ- ਆਪਣੇ ਪੈਰੀਂ ਜਿੰਨੇ ਦੁੱਖ ਹੰਡਾਈ ਬੈਠੇ ਲੋਕ, ਸੀਨੇ ਦੇ ਵਿਚ ਓਨੇ ਦਰਦ ਛੁਪਾਈ ਬੈਠੇ ਲੋਕ। ਪੀੜ ਪਰਾਹੁਣੀ ਕਦ ਤਕ ਮੇਰੇ ਨਾਲ ਰਹੇ, ਖੁਦ ਹੀ ਜਦ ਮੈਂ ਖੁਦ ਤੋਂ ਨਾਬਰ, ਸੋਚ ਰਿਹਾਂ। ਪੀੜ ਦੀ ਮੁਨਿਆਦ ਨਾਪਣ ਵਾਸਤੇ, ਫੱਟ ਦਿਲ ਦੇ ਖੋਲਦਾ ਦਿਨ ਰਾਤ ਉਹ। ਉਹ ਨਹੀਂ ਹਟਿਆ ਕਦੇ ਵੀ ਦਿਲ ਦੁਖਾਉਣੋਂ, ਫਿਰ ਕਿਵੇਂ ਮਨ-ਜੀਤ ਹੋਣਾ ਲੋਚਦਾ ਹੈ। ਪੂਰਾ ਸਾਗਰ ਪੀ ਕੇ ਵੀ ਹਾਲੇ ਤਿਰਹਾਏ ਹਨ, ਮਾਰੂਥਲ ਦੀ ਪਿਆਸ ਜੋ ਹੋਠੀਂ ਲਾਈ ਬੈਠੇ ਲੋਕ। ਘਰ ਵੰਡੇ ਹਨ ਜ਼ਰ ਵੰਡੇ ਹਨ ਵੰਡ ਲਏ ਹਨ ਸਾਕ, ਪਾਣੀ ਉਤੇ ਵੀ ਹੁਣ ਲੀਕਾਂ ਪਾਈ ਬੈਠੇ

ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ/ਉਜਾਗਰ ਸਿੰਘ Read More »

ਗ਼ਜ਼ਲ/ ਜਿਸ ਨੂੰ ਕਹਿ ਬੈਠਾ ਹਾਂ /  ਮਹਿੰਦਰ ਸਿੰਘ ਮਾਨ

ਜਿਸ ਨੂੰ ਕਹਿ ਬੈਠਾ ਹਾਂ ਜ਼ਖਮਾਂ ਤੇ ਦਵਾਈ ਲਾਣ ਨੂੰ, ਉਹ ਤਾਂ ਕਾਹਲਾ ਹੈ ਬੜਾ ਕੋਲੋਂ ਮੇਰੇ ਤੁਰ ਜਾਣ ਨੂੰ । ਜ਼ਿੰਦਗੀ ਵਿਚ ਉਸ ਨੂੰ ਹਿੰਮਤ ਤੇ ਸਬਰ ਦੀ ਲੋੜ ਹੈ, ਮਿਲ ਗਏ ਨੇ ਜਿਸ ਨੂੰ ਹੰਝੂ ਪੀਣ ਤੇ ਗ਼ਮ ਖਾਣ ਨੂੰ । ਪਿਆਰ ਦੇ ਗੀਤਾਂ ਨੇ ਉਸ ਬੰਦੇ ਨੂੰ ਕੀ ਹੈ ਕੀਲਣਾ, ਜਿਸ ਨੂੰ ਮਿਲਦੀ ਹੀ ਨਹੀਂ ਹਰ ਰੋਜ਼ ਰੋਟੀ ਖਾਣ ਨੂੰ । ਜਿਉਂਦੇ ਜੀ ਜਿਹੜਾ ਕਿਸੇ ਦੇ ਕੰਮ ਆ ਸਕਿਆ ਨਹੀਂ, ਹਰ ਕੋਈ ਕਾਹਲਾ ਹੈ ਹੁਣ ਉਸ ਬੰਦੇ ਨੂੰ ਭੁੱਲ ਜਾਣ ਨੂੰ । ਏਨੇ ਸਾਲਾਂ ਪਿੱਛੋਂ ਵੀ ਇੱਥੇ ਕਰਾਂਤੀ ਆਈ ਨਾ, ਭਾਵੇਂ ਸਾਰੇ ਕਹਿ ਰਹੇ ਨੇ ਇਸ ਦੇ ਕੱਲ੍ਹ ਨੂੰ ਆਣ ਨੂੰ । ਮੈਂ ਕਰਾਂਗਾ ਸਜਦੇ ਸੌ ਸੌ ਵਾਰ ਉਸ ਇਨਸਾਨ ਨੂੰ, ਜੋ ਤੁਰੇਗਾ ਘਰ ਤੋਂ ਮਜ਼ਦੂਰਾਂ ਦੇ ਦੁੱਖ ਵੰਡਾਣ ਨੂੰ । *** ਜੋ ਦੁੱਖਾਂ ਦਾ ਸਮੁੰਦਰ / ਗ਼ਜ਼ਲ ਜੋ ਦੁੱਖਾਂ ਦਾ ਸਮੁੰਦਰ ਤਰ ਨਹੀਂ ਸਕਦਾ , ਕਦੇ ਉਹ ਸੁੱਖ ਪ੍ਰਾਪਤ ਕਰ ਨਹੀਂ ਸਕਦਾ । ਜੋ ਔਕੜ ਵੇਖ ਕੇ ਵੀ ਦਿਲ ਨਹੀਂ ਛੱਡਦਾ , ਕਦੇ ਉਹ ਮੰਜ਼ਿਲ ਯਾਰੋ , ਹਰ ਨਹੀਂ ਸਕਦਾ । ਬਹਾਦਰ ਤਾਂ ਕੇਵਲ ਇੱਕ ਵਾਰ ਮਰਦਾ ਹੈ , ਉਹ ਕਾਇਰ ਵਾਂਗ ਪਲ ਪਲ ਨਹੀਂ ਮਰ ਨਹੀਂ ਸਕਦਾ । ਹਰਿਕ ਘਰ ਰੌਸ਼ਨੀ ਸੂਰਜ ਦੀ ਪਹੁੰਚਦੀ ਹੈ , ਕਿਸੇ ਇੱਕ ਘਰ ਉਹ ਨੇਰ੍ਹਾ ਕਰ ਨਹੀਂ ਸਕਦਾ । ਜੋ ਕਰਦਾ ਹੈ ਕਿਸੇ ਨੂੰ ਪਿਆਰ ਤਹਿ ਦਿਲ ਤੋਂ , ਘੜਾ ਉਸ ਦੀ ਵਫਾ ਦਾ ਖਰ ਨਹੀਂ ਸਕਦਾ । ਸਿਰੜ ਤੇ ਸਬਰ ਬੰਦੇ ਕੋਲ ਚਾਹੀਦੈ , ਉਹ ਕਿਹੜਾ ਕੰਮ ਹੈ , ਜੋ ਉਹ ਕਰ ਨਹੀਂ ਸਕਦਾ । ਮਹਿੰਦਰ ਸਿੰਘ ਮਾਨ ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼ ਨਵਾਂ ਸ਼ਹਿਰ(9915803554)

ਗ਼ਜ਼ਲ/ ਜਿਸ ਨੂੰ ਕਹਿ ਬੈਠਾ ਹਾਂ /  ਮਹਿੰਦਰ ਸਿੰਘ ਮਾਨ Read More »

ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦਾ ਸਾਲਾਨਾ ਇਜਲਾਸ-ਹੋਈ ਨਵੀਂ ਕਮੇਟੀ ਦੀ ਚੋਣ

ਔਕਲੈਂਡ 26 ਜੁਲਾਈ, 2021: ਇਥੋਂ ਲਗਪਗ 425 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸੇ ਸ਼ਹਿਰ ਹੇਸਟਿੰਗਜ਼ ਦੇ ਵਿਚ ਭਾਰਤੀਆਂ ਖਾਸ ਕਰ ਪੰਜਾਬੀਆਂ ਦਾ ਸੋਹਣਾ ਕਾਰੋਬਾਰ ਹੈ। ਇਥੇ ਧਾਰਮਿਕ, ਖੇਡ ਅਤੇ ਸਭਿਆਚਾਰਕ ਸਰਗਰਮੀਆਂ ਵੀ ਚਲਦੀਆਂ ਰਹਿੰਦੀਆਂ ਹਨ। ਇਨ੍ਹਾਂ ਖੇਡ ਮੇਲਿਆਂ ਦੇ ਆਯੋਜਿਨ ਵਿਚ ਚਾਰ ਕੁ ਸਾਲ ਪਹਿਲਾਂ ਹੋਂਦ ਵਿਚ ਆਏ ‘ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼’ ਦੀ ਪ੍ਰਬੰਧਕੀ ਟੀਮ ਅਤੇ ਖਿਡਾਰੀ ਕਾਫੀ ਸਰਗਰਮ ਰਹਿੰਦੇ ਹਨ। ਅੱਜ ਇਸ ਕਲੱਬ ਦਾ ਸਲਾਨਾ ਇਜਲਾਸ ਹੋਇਆ। ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਸ. ਬੂਟਾ ਸਿੰਘ ਬਰਾੜ ਨੇ ਆਏ ਮੈਂਬਰਜ਼ ਨੂੰ ‘ਜੀ ਆਇਆਂ’ ਆਖਿਆ ਤੇ ਪਹੁੰਚਣ ਲਈ ਧੰਨਵਾਦ ਕੀਤਾ। ਪਿਛਲੇ ਸਾਲ ਦਾ ਲੇਖਾ-ਜੋਖਾ ਸਕੱਤਰ ਸ. ਰਣਜੀਤ ਸਿੰਘ ਪੇਸ਼ ਕੀਤਾ ਜਿਸ ਉਤੇ ਸਾਰਿਆਂ ਨੇ ਸਹਿਮਤੀ ਤੇ ਸੰਤੁਸ਼ਟੀ ਪ੍ਰਗਟਾਈ। ਅੱਜ ਸਰਬ ਸੰਮਤੀ ਦੇ ਨਾਲ ਅਗਲੇ ਸਾਲ ਲਈ ਨਵੀਂ ਕਮੇਟੀ ਦੀ ਚੋਣ ਵੀ ਕਰ ਲਈ ਗਈ ਜਿਸ ਦੇ ਵਿਚ ਬਹੁਤੇ ਅਹੁਦੇਦਾਰ ਪਹਿਲਾਂ ਵਾਲੇ ਹੀ ਰਹੇ। ਨਵੀਂ ਕਮੇਟੀ ਦੇ ਵਿਚ ਸ. ਬੂਟਾ ਸਿੰਘ ਬਰਾੜ ਪ੍ਰਧਾਨ, ਸ. ਪਰਮਜੀਤ ਸਿੰਘ ਪੰਮੀ ਉਪ ਪ੍ਰਧਾਨ, ਸ. ਰਣਜੀਤ ਸਿੰਘ ਜੀਤਾ, ਸ. ਜਸਵੀਰ ਸਿੰਘ ਸੋਹਲ ਉਪ ਸਕੱਤਰ, ਸ. ਬਲਜੀਤ ਸਿੰਘ ਬਾਸੀ ਖਜ਼ਾਨਚੀ, ਸ. ਗੁਰਿੰਦਰ ਸਿੰਘ ਪੱਡਾ ਉਪ ਖਜ਼ਾਨਚੀ ਤੇ ਕ੍ਰਿਕਟ ਪ੍ਰਬੰਧਕ, ਸ. ਬਲਦੇਵ ਸਿੰਘ ਕੁਲਾਰ ਹਾਕੀ ਪ੍ਰਬੰਧਕ, ਸ. ਇੰਦਰਜੀਤ ਸਿੰਘ ਬਾਠ ਕ੍ਰਿਕਟ ਪ੍ਰਬੰਧਕ ਅਤੇ ਸ. ਜਰੈਨਲ ਸਿੰਘ ਹਜ਼ਾਰਾ ਜੇ.ਪੀ. ਮੀਡੀਆ ਪਰਸਨ ਥਾਪੇ ਗਏ। ਹਾਕੀ ਟੂਰਨਾਮੈਂਟ ਦੇ ਪ੍ਰਬੰਧ ਵਿਚ ਤਿੰਨ ਹੋਰ ਮੈਂਬਰਾਂ ਸ. ਗੁਰਮੁੱਖ ਸਿੰਘ ਢੇਸੀ, ਸ. ਹਰਵਿੰਦਰ ਸਿੰਘ ਸੰਘਾ ਅਤੇ ਸ. ਜਸਵਿੰਦਰ ਸਿੰਘ ਜੱਸੀ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ। ਸੋ ਕਲੱਬ ਦੀ ਸਮੁੱਚੀ ਟੀਮ ਖੇਡਾਂ ਤੇ ਸਭਿਆਚਾਰ ਸਮਾਗਮਾਂ ਲਈ ਤਿਆਰ ਬਰ ਤਿਆਰ ਹੈ। ਅਗਲਾ ਖੇਡ ਟੂਰਨਾਮੈਂਟ: ਇਸ ਸਾਲ ਅਕਤੂਬਰ ਮਹੀਨੇ ਹੋਣ ਵਾਲੇ ਕੱਬਡੀ ਖੇਡ ਟੂਰਨਾਮੈਂਟ ਸਬੰਧੀ ਵੀ ਵਿਚਾਰ ਕੀਤੀ ਗਈ ਜਿਸ ਦੀ ਤਰੀਕ ਬਾਰੇ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੇ ਨਾਲ ਤਾਲਮੇਲ ਕਰਕੇ ਦੱਸਿਆ ਜਾਵੇਗਾ। ਇਸ ਖੇਡ ਮੇਲੇ ਦੇ ਵਿਚ ਮਹਿਲਾਵਾਂ ਲਈ ਮਿਊਜ਼ੀਕਲ ਚੇਅਰ ਅਤੇ ਬੱਚਿਆਂ ਦੀਆਂ ਖੇਡਾਂ ਵੀ ਸ਼ਾਮਿਲ ਹੁੰਦੀਆਂ ਹਨ। ਕਲੱਬ ਵੱਲੋਂ ਭਾਰਤੀ ਟੀਮਾਂ ਦੇ ਕ੍ਰਿਕਟ ਮੈਚ ਵੀ ਆਉਣ ਵਾਲੇ ਕੁਝ ਮਹੀਨਿਆਂ ਵਿਚ ਕਰਵਾਏ ਜਾਣੇ ਹਨ। ਤੀਜੀਆਂ ਸਿੱਖ ਖੇਡਾਂ ਦੀ ਤਿਆਰੀ: ਕਲੱਬ ਵੱਲੋਂ ਆਪਣੇ ਕ੍ਰਿਕਟ ਅਤੇ ਹਾਕੀ ਦੇ ਖਿਡਾਰੀਆਂ ਨੂੰ ਪੂਰੀ ਤਿਆਰੀ ਦੇ ਨਾਲ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਜੋ ਕਿ 27 ਅਤੇ 28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਹੋ ਰਹੀਆਂ ਹਨ, ਦੇ ਵਿਚ ਲਿਆਂਦਾ ਜਾਵੇਗਾ। ਹੇਸਟਿੰਗਜ਼ ਤੋਂ ਖੇਡ ਦਲ ਦੀ ਪੂਰੀ ਤਿਆਰੀ ਦੇ ਲਈ ਸ. ਮਹਿੰਦਰ ਸਿੰਘ ਨਾਗਰਾ ਜੇ.ਪੀ. ਆਪਣਾ ਵੱਡਾਮੁੱਲਾ ਸਮਾਂ ਦੇ ਰਹੇ ਹਨ ਅਤੇ ਖਿਡੀਰਆਂ ਦੇ ਨਾਲ ਤਾਲਮੇਲ ਕਰ ਰਹੇ ਹਨ।

ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼ ਦਾ ਸਾਲਾਨਾ ਇਜਲਾਸ-ਹੋਈ ਨਵੀਂ ਕਮੇਟੀ ਦੀ ਚੋਣ Read More »

ਸਾਹਿਤ ਜਾਗ੍ਰਿਤੀ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਰਚਨਾਵਾਂ ਦਾ ਦੌਰ ਚੱਲਿਆ  

ਬਠਿੰਡਾ ,26 ਜੁਲਾਈ (ਲਾਲ ਚੰਦ ਸਿੰਘ) ਸਾਹਿਤ ਜਾਗ੍ਰਿਤੀ ਸਭਾ, ਬਠਿੰਡਾ ਦੀ ਮਹੀਨਾਵਾਰ ਮੀਟਿੰਗ ਅੱਜ ਫੁਲਵਾਡ਼ੀ ਕਾਲਜ ਪਬਲਿਕ ਲਾਇਬਰੇਰੀ,ਬਠਿੰਡਾ ਵਿੱਚ ਸਭਾ ਦੇ ਸਰਪ੍ਰਸਤ ਜਗਦੀਸ਼ ਸਿੰਘ ਘਈ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਭਾ ਦੇ ਪ੍ਰਧਾਨ ਅਮਰਜੀਤ ਜੀਤ ਨੇ ਸਭਾ ਦੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਕੁਮਾਰ ਗਰਗ ਨੇ ਸਭਾ ਦੀ ਕਾਰਵਾਈ ਚਲਾਉਂਦਿਆਂ ਸਭਾ ਦੇ ਮੈਂਬਰਾਂ ਨੂੰ ਆਪੋ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦੀ ਅਪੀਲ ਕੀਤੀ।ਜਿਸ ਵਿੱਚ  ਸਭਾ ਦੇ ਹਜਾਰ ਮੈਬਰਾਂ ਨੇ ਅਜੋਕੇ ਸਮੇਂ ਵਿੱਚ ਚੱਲ ਰਹੇ ਲੋਕ ਮਾਰੂ ਫੈਸਲਿਆਂ, ਕਿਸਾਨ ਅੰਦੋਲਨ, ਬੁਧਜੀਵੀਆ ਦੀ ਅਵਾਜ ਦਿਵਾਉਣ  ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਤੇ ਸਭਾ ਦੇ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਰੱਖੇ। ਸਭਾ ਦੇ ਦੂਸਰੇ ਸੈਸ਼ਨ ਵਿਚ ਸਭਾ ਦੇ ਸਕੱਤਰ ਤਰਸੇਮ ਬਸ਼ਰ ਦੁਆਰਾ  ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦਿਆਂ ਹਾਜ਼ਰ ਲੇਖਕਾਂ/ਕਵੀਆਂ ਨੂੰ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਨ ਦਾ ਸੱਦਾ ਦਿੱਤਾ,ਜਿਸ ਵਿਚ ਲੇਖਕਾਂ/ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਕੇ ਚੰਗੀ ਵਾਹ ਵਾਹ ਖਟੀ। ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਮੁੱਲਵਾਨ ਪ੍ਰਤੀਕਰਮ ਸਭਾ ਦੇ ਸਰਪ੍ਰਸਤ ਪ੍ਰਿਸੀਪਲ ਜਗਦੀਸ਼ ਘਈ ਜੀ ਨੇ ਪੇਸ਼ ਕੀਤੇ। ਇਸ ਮੌਕੇ ਰੂਪ ਚੰਦ ਸ਼ਰਮਾ , ਗੁਰਸੇਵਕ ਚੁੱਘੇ ਖੁਰਦ,ਪੋਰਿੰਦਰ ਸਿੰਗਲਾ,ਨਿਰੰਜਣ ਪ੍ਰੇਮੀ,ਨਛੱਤਰ ਝੁੱਟੀਕਾ,ਸੁਖਦਰਸ਼ਨ ਗਰਗ, ਜਗਦੀਸ ਬਾਂਸਲ ਸ਼ਮੇਤ ਹਾਜਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਬਾਖੂਬ ਰੰਗ ਬੰਨ੍ਹਿਆਂ। ਲੇਖਕਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ‘ਤੇ ਜਗਦੀਸ਼ ਸਭਾ ਦੇ ਸਰਪ੍ਰਸਤ ਜਗਦੀਸ਼ ਘਈ ਨੇ ਪੜਚੋਲ ਕਰਦਿਆਂ ਆਪਣੇ ਮੁੱਲਵਾਨਵਿਚਾਰ ਰੱਖੇ। ਅੰਤ ਵਿੱਚ ਸਭਾ ਦੇ ਪ੍ਰਧਾਨ ਅਮਰਜੀਤ ਜੀਤ ਵੱਲੋਂ ਆਏ ਹੋਏ ਲੇਖਕਾਂ ਦਾ ਧੰਨਵਾਦ ਕਰਦਿਆਂ ਨੇੜ ਭਵਿੱਖ ਵਿੱਚ ਵੱਡਾ ਪ੍ਰੋਗਰਾਮ ਉਲੀਕਣ ਲਈ ਅਗਲੀ ਮੀਟਿੰਗ ਵਿੱਚ ਸਭਾ ਦੇ ਬਾਕੀ ਮੈਂਬਰਾਂ ਨੂੰ ਪਹੁੰਚਣ ਦੀ ਗੁਜ਼ਾਰਿਸ਼ ਕੀਤੀ, ਤਾਂ ਜੋ ਕਿ ਇਸ ਪ੍ਰੋਗ੍ਰਾਮ ਨੂੰ ਅਮਲੀ ਰੂਪ ਦਿੱਤਾ ਜਾ ਸਕੇ।

ਸਾਹਿਤ ਜਾਗ੍ਰਿਤੀ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਰਚਨਾਵਾਂ ਦਾ ਦੌਰ ਚੱਲਿਆ   Read More »

ਫਗਵਾੜਾ ਵਿਖੇ ਕਰਵਾਇਆ ਗਿਆ ਸਾਵਣ ਕਵੀ ਦਰਬਾਰ

-ਕਮਲ ਬੰਗਾ ਸੈਕਰਾਮੈਂਟੋ ਦੀ ਪੁਸਤਕ “ਸ਼ਬਦਾਂ ਦੀ ਫ਼ਕੀਰੀ” ਲੋਕ ਅਰਪਨ ਫਗਵਾੜਾ, 26 ਜੁਲਾਈ 2021( ਏ.ਡੀ.ਪੀ. ਨਿਊਜ਼)- ਸਕੇਪ ਸਾਹਿੱਤਕ ਸੰਸਥਾ (ਰਜਿ:) ਵਲੋਂ ਆਪਣਾ ਮਹੀਨਾ ਵਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਮੌਜੂਦਾ ਸਮੇਂ ਦੇ ਹਾਲਾਤਾਂ, ਸਾਵਣ ਅਤੇ ਵੱਖ-ਵੱਖ ਵਿਸ਼ਿਆਂ ਸਬੰਧੀ ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸਾਹਿੱਤਕਾਰ ਡਾ: ਸੰਧੂ ਵਰਿਆਣਵੀ, ਪ੍ਰਿੰਸੀਪਲ ਭਜਨ ਸਿੰਘ ਵਿਰਕ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਕਵੀ ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀਆ, ਸਕੇਪ ਸਾਹਿੱਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਪ੍ਰਸਿੱਧ ਗ਼ਜ਼ਲਗੋ ਜਸਪਾਲ ਜ਼ੀਰਵੀ ਸ਼ਾਮਲ ਸਨ। ਕਵੀ ਸੀਤਲ ਰਾਮ ਬੰਗਾ, ਗੁਰਨਾਮ ਸਿੰਘ, ਲਾਲੀ ਕਰਤਾਰਪੁਰੀ, ਲਸ਼ਕਰ  ਸਿੰਘ, ਰਵਿੰਦਰ ਰਾਏ, ਸੁਖਦੇਵ ਸਿੰਘ ਗੰਡਮ,ਕਮਲੇਸ਼ ਸੰਧੂ, ਮਨਦੀਪ ਸਿੰਘ, ਸੁਨੀਤਾ ਰਾਣੀ,ਦੇਵ ਰਾਜ ਦਾਦਰ, ਸੋਹਨ  ਸਿੰਘ ਭਿੰਡਰ, ਜਸਪਾਲ ਜ਼ੀਰਵੀ, ਤਰਲੋਕ ਸਿੰਘ, ਕਵੀ ਬਲਦੇਵ ਰਾਜ ਕੋਮਲ, ਸੋਢੀ ਸੱਤੋਵਾਲੀਆ, ਰਵਿੰਦਰ ਚੋਟ, ਡਾ: ਸੰਧੂ ਵਰਿਆਣਵੀ, ਪ੍ਰਿੰਸੀਪਲ ਭਜਨ ਸਿੰਘ ਵਿਰਕ, ਪ੍ਰਸਿੱਧ ਗ਼ਜ਼ਲਗੋ ਜਸਪਾਲ ਜ਼ੀਰਵੀ ਨੇ ਕਵਿਤਾਵਾਂ ਸੁਣਾਈਆਂ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਬਸੰਤ ਸੁਹੇਲ ਪਬਲੀਕੇਸ਼ਨ ਫਗਵਾੜਾ ਦੇ ਸ਼੍ਰੀ ਵਿਰਦੀ, ਰਾਮ ਲੁਭਾਇਆ ਜਨਰਲ ਸਕੱਤਰ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਨੇ ਹਾਜ਼ਰ ਸਨ। ਪੰਜਾਬੀ ਵਿਰਸਾ ਟਰੱਸਟ (ਰਜਿ.) ਵਲੋਂ ਕਮਲ ਬੰਗਾ ਸੈਕਰਾਮੈਂਟੋ ਦਾ ਛਾਪਿਆ ਗਿਆ ਕਾਵਿ-ਸੰਗ੍ਰਹਿ “ਸ਼ਬਦਾਂ ਦੀ ਫ਼ਕੀਰੀ” ਸਕੇਪ ਸਾਹਿੱਕਤ ਸੰਸਥਾ ਵਲੋਂ ਕਰਵਾਏ ਗਏ ਇੱਕ ਵਿਸ਼ੇਸ਼  ਸਮਾਗਮ ਦੌਰਾਨ ਲੋਕ ਅਰਪਨ ਕੀਤਾ ਗਿਆ। ਫੋਟੋ ਕੈਪਸ਼ਨ:

ਫਗਵਾੜਾ ਵਿਖੇ ਕਰਵਾਇਆ ਗਿਆ ਸਾਵਣ ਕਵੀ ਦਰਬਾਰ Read More »

ਬਲਿੰਕਨ ਦਾ ਭਾਰਤ ਦੌਰਾ: ਅਫ਼ਗਾਨਿਸਤਾਨ ਦੇ ਹਾਲਾਤ ਤੇ ਪਾਕਿਸਤਾਨ ਦੀ ਅਤਿਵਾਦੀ ਫੰਡਿੰਗ ਬਾਰੇ ਹੋਵੇਗੀ ਚਰਚਾ

ਨਵੀਂ ਦਿੱਲੀ, 26 ਜੁਲਾਈ-  ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ 27 ਜੁਲਾਈ ਤੋਂ ਸ਼ੁਰੂ ਹੋ ਰਹੇ ਭਾਰਤ ਦੇ ਦੋ ਦਿਨਾ ਦੌਰੇ ਦੌਰਾਨ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀ ਸੈਨਿਕਾਂ ਦੀ ਵਾਪਸੀ ਤੇ ਅਤਿਵਾਦੀ ਫੰਡਿੰਗ ਅਤੇ ਸੁਰੱਖਿਅਤ ਪਨਾਹਗਾਹਾਂ ਲਈ ਪਾਕਿਸਤਾਨ ’ਤੇ ਲਗਾਤਾਰ ਦਬਾਅ ਬਣਾਉਣ ਵਰਗੇ ਮੁੱਦਿਆਂ ’ਤੇ ਚਰਚਾ ਹੋਵੇਗੀ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਭਾਰਤ ਤੇ ਅਮਰੀਕਾ ਦੇ ਆਗੂਆਂ ਵਿਚਾਲੇ ਹੋਣ ਵਾਲੀ ਇਸ ਚਰਚਾ ਵਿਚ ਭਾਰਤ ਵੱਲੋਂ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਪੜਾਅਵਾਰ ਕੌਮਾਂਤਰੀ ਪੱਧਰ ਦੀ ਯਾਤਰਾ ਮੁੜ ਸ਼ੁਰੂ ਕਰਨ, ਵਿਦਿਆਰਥੀਆਂ, ਪੇਸ਼ੇਵਰਾਂ ਤੇ ਕਾਰੋਬਾਰੀਆਂ ਤੇ ਹੋਰਾਂ ਨੂੰ ਆਉਣ-ਜਾਣ ਦੀ ਛੋਟ ਦੇਣ ’ਤੇ ਜ਼ੋਰ ਦਿੱਤਾ ਜਾਵੇਗਾ। ਭਾਰਤ ਵੱਲੋਂ ਕਰੋਨਾਵਾਇਰਸ ਰੋਕੂ ਵੈਕਸੀਨ ਬਣਾਉਣ ਲਈ ਲੋੜੀਂਦੀ ਸਮੱਗਰੀ ਤੇ ਵਸਤਾਂ ਦੀ ਸਪਲਾਈ ਚੇਨ ਦੀ ਇਕਸਾਰਤਾ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਆਪਣੇ ਇਸ ਦੋ ਦਿਨਾ ਦੌਰੇ ਦੌਰਾਨ ਬਲਿੰਕਨ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਦੌਰਾਨ ਇਸ ਸਾਲ ਦੇ ਅਖ਼ੀਰ ਤੱਕ ਅਮਰੀਕਾ ਵਿਚ ਹੋਣ ਵਾਲੀ ਰੱਖਿਆ ਤੇ ਵਿਦੇਸ਼ ਮੰਤਰੀ ਪੱਧਰ ਦੀ 2+2 ਗੱਲਬਾਤ ਦੇ ਅਗਲੇ ਐਡੀਸ਼ਨ ਤੋਂ ਪਹਿਲਾਂ ਦੋਹਾਂ ਦੇਸ਼ਾਂ ਵੱਲੋਂ ਰੱਖਿਆ ਤੇ ਤਕਨਾਲੋਜੀ ਸਬੰਧੀ ਭਾਈਵਾਲੀ ਹੋਰ ਮਜ਼ਬੂਤ ਕਰਨ ਬਾਰੇ ਗੱਲਬਾਤ ਕੀਤੇ ਜਾਣ ਦੀ ਆਸ ਹੈ। ਇਸੇ ਸਾਲ ਭਾਰਤ, ਅਮਰੀਕਾ, ਆਸਟਰੇਲੀਆ ਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਦੀ ਇਕ ਮੀਟਿੰਗ ਹੋਣ ਦੀ ਸੰਭਾਵਨਾ ਦੇ ਨਾਲ ਕੁਆਡ ਤਹਿਤ ਦੋਵੇਂ ਪੱਖ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਸਹਿਯੋਗ ਹੋਰ ਵਧਾਉਣ ਤੇ ਖਿੱਤੇ ਦੀ ਸੁਰੱਖਿਆ ਬਾਰੇ ਵੀ ਗੱਲਬਾਤ ਕਰ ਸਕਦੇ ਹਨ

ਬਲਿੰਕਨ ਦਾ ਭਾਰਤ ਦੌਰਾ: ਅਫ਼ਗਾਨਿਸਤਾਨ ਦੇ ਹਾਲਾਤ ਤੇ ਪਾਕਿਸਤਾਨ ਦੀ ਅਤਿਵਾਦੀ ਫੰਡਿੰਗ ਬਾਰੇ ਹੋਵੇਗੀ ਚਰਚਾ Read More »