admin

ਜੰਤਰ-ਮੰਤਰ ‘ਤੇ ਰੈਲੀ ਦੌਰਾਨ ਵਿਵਾਦਿਤ ਨਾਅਰੇ ਦੇ ਦੋਸ਼ ਹੇਠ ਸਾਬਕਾ ਭਾਜਪਾ ਬੁਲਾਰੇ ਸਮੇਤ 6 ਗ੍ਰਿਫ਼ਤਾਰ

ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਵਕੀਲ ਅਤੇ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਨੀ ਉਪਾਧਿਆਏ ਅਤੇ ਪੰਜ ਹੋਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ‘ਤੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ’ ਤੇ ਰੋਸ ਮੁਜ਼ਾਹਰੇ ਦੌਰਾਨ ਮੁਸਲਿਮ ਵਿਰੋਧੀ ਨਾਅਰੇ ਲਗਾਉਣ ਦਾ ਦੋਸ਼ ਹੈ। ਉਪਾਧਿਆਏ ਤੋਂ ਇਲਾਵਾ ਵਿਨੋਦ ਸ਼ਰਮਾ, ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ ਅਤੇ ਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 153 ਏ ਅਤੇ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਉਪਾਧਿਆਏ ਸਮੇਤ ਸਾਰੇ ਦੋਸ਼ੀਆਂ ਤੋਂ ਮੰਗਲਵਾਰ ਸਵੇਰ ਤੱਕ ਪੁੱਛਗਿੱਛ ਕੀਤੀ। ਪੁਲਿਸ ਨੇ ਸੋਮਵਾਰ ਰਾਤ ਨੂੰ ਉਪਾਧਿਆਏ ਨੂੰ ਕਨਾਟ ਪਲੇਸ ਥਾਣੇ ਆਉਣ ਲਈ ਸੰਮਨ ਭੇਜਿਆ ਸੀ। ਕੁਝ ਹੋਰ ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਸ਼ਹਿਰ ਵਿਚ ਛਾਪੇ ਮਾਰੇ ਜਾ ਰਹੇ ਹਨ। ਸੋਮਵਾਰ ਨੂੰ ਰੋਸ ਪ੍ਰਦਰਸ਼ਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਇਆ ਸੀ। ਇਸ ਵਿਰੋਧ ਦਾ ਵੀਡੀਓ ਸੋਸ਼ਲ ਮੀਡੀਆ’ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਵੀਡੀਓ ‘ਚ ਸਾਫ਼ ਦਿਖ ਰਿਹਾ ਸੀ ਕਿ ਦਿੱਲੀ ਦੇ ਜੰਤਰ-ਮੰਤਰ’ ਤੇ ਇਕੱਠੀ ਹੋਈ ਭੀੜ ‘ਰਾਮ-ਰਾਮ’ ਅਤੇ ‘ਹਿੰਦੁਸਤਾਨ ਵਿਚ ਰਹਿਣਾ ਹੋਵੇਗਾ, ਜੈ ਸ਼੍ਰੀ ਰਾਮ ਕਹਿਣਾ ਹੋਵੇਗਾ’ ਦੇ ਨਾਅਰੇ ਲਗਾ ਰਹੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਦੇ ਕਾਰਨ ਇਸ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਸੀ, ਫਿਰ ਵੀ ਭੀੜ ਉੱਥੇ ਇਕੱਠੀ ਹੋ ਗਈ। ਇਸ ਦੌਰਾਨ ਕੋਈ ਵੀ ਪੁਲਿਸ ਕਰਮਚਾਰੀ ਉੱਥੇ ਮੌਜੂਦ ਨਹੀਂ ਸੀ। ਆਪਣੇ ਭੜਕਾਊ ਭਾਸ਼ਣਾਂ ਲਈ ਜਾਣੇ ਜਾਂਦੇ ਪੰਡਤ ਨਰਸਿਹਮਾਨੰਦ ਸਰਸਵਤੀ, ਅਤੇ ਟੀਵੀ ਅਦਾਕਾਰ ਅਤੇ ਭਾਜਪਾ ਨੇਤਾ ਗਜੇਂਦਰ ਚੌਹਾਨ ਵੀ ਵਿਰੋਧ ਦਾ ਹਿੱਸਾ ਸਨ। ਇੱਕ ਬਿਆਨ ਵਿਚ ਅਸ਼ਵਨੀ ਉਪਾਧਿਆਏ ਨੇ ਕਿਹਾ, ‘ਰੈਲੀ ਸੇਵ ਇੰਡੀਆ ਫਾਊਡੇਸ਼ਨ ਦੁਆਰਾ ਆਯੋਜਿਤ ਕੀਤੀ ਗਈ ਸੀ। ਮੇਰਾ ਇਸ ਸੰਗਠਨ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਮੈਂ ਉੱਥੇ ਆਰਵੀਐਸ ਮਨੀ, ਫਿਰੋਜ਼ ਬਖ਼ਤ ਅਹਿਮਦ ਅਤੇ ਗਜੇਂਦਰ ਚੌਹਾਨ ਦੀ ਤਰ੍ਹਾਂ ਮਹਿਮਾਨ ਵਜੋਂ ਗਿਆ ਸੀ। ਅਸੀਂ ਉੱਥੇ 11 ਵਜੇ ਪਹੁੰਚੇ ਅਤੇ 12 ਵਜੇ ਨਿਕਲ ਗਏ ਸੀ। ਨਾਅਰੇ ਲਾਉਣ ਵਾਲਿਆਂ ਨੂੰ ਮੈਂ ਨਹੀਂ ਮਿਲਿਆ। ਮੈਂ ਤੁਹਾਨੂੰ ਮਿਲ ਕੇ ਅਪਣਾ ਲਿਖਤੀ ਬਿਆਨ ਦੇਣ ਲਈ ਤਿਆਰ ਹਾਂ।ਇਸ ਤੋਂ ਪਹਿਲਾਂ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਨ੍ਹਾਂ ਵੀਡਿਓਜ਼ ਬਾਰੇ ਜਾਣੂ ਨਹੀਂ ਸੀ। ਜਦੋਂ ਇਹ ਸਭ ਹੋਇਆ, ਨਾ ਤਾਂ ਮੈਂ ਉੱਥੇ ਸੀ, ਨਾ ਹੀ ਮੈਨੂੰ ਇਸ ਬਾਰੇ ਪਤਾ ਸੀ, ਨਾ ਹੀ ਮੈਂ ਇਨ੍ਹਾਂ ਲੋਕਾਂ ਨੂੰ ਬੁਲਾਇਆ ਸੀ। ਇਹ ਸਭ ਮੇਰੇ ਤੋਂ ਬਾਅਦ ਹੋਇਆ ਹੋਵੇਗਾ। ਵੀਡੀਓ ਵਿਚ ਦਿਖਾਈ ਦੇਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿਰਫ 5-6 ਲੋਕਾਂ ਨੇ ਇਹ ਨਾਅਰੇ ਲਗਾਏ, ਉਹ ਵੀ ਉਦੋਂ ਜਦੋਂ ਰੈਲੀ ਖ਼ਤਮ ਹੋ ਗਈ ਸੀ। ਹਾਲਾਂਕਿ, ਅਜਿਹੇ ਨਾਅਰੇ ਨਹੀਂ ਲਾਉਣੇ ਚਾਹੀਦੇ ਸਨ।

ਜੰਤਰ-ਮੰਤਰ ‘ਤੇ ਰੈਲੀ ਦੌਰਾਨ ਵਿਵਾਦਿਤ ਨਾਅਰੇ ਦੇ ਦੋਸ਼ ਹੇਠ ਸਾਬਕਾ ਭਾਜਪਾ ਬੁਲਾਰੇ ਸਮੇਤ 6 ਗ੍ਰਿਫ਼ਤਾਰ Read More »

ਸਰਕਾਰ ਨੂੰ ਮਜ਼ਬੂਰੀ ‘ਚ ਲਿਆਉਣਾ ਪਿਆ ਓਬੀਸੀ ਬਿੱਲ – ਕਾਂਗਰਸ

ਨਵੀਂ ਦਿੱਲੀ – ਲੋਕ ਸਭਾ ਵਿੱਚ ਓਬੀਸੀ ਸੋਧ ਬਿੱਲ ‘ਤੇ ਕਾਂਗਰਸੀ ਨੇਤਾ ਅਧੀਰ ਰੰਜਨ ਨੇ ਪੁੱਛਿਆ,’ ਸਵਾਲ ਇਹ ਹੈ ਕਿ ਅੱਜ ਓਬੀਸੀ ਬਿੱਲ ਵਿਚ ਸੋਧ ਕਰਨ ਦੀ ਲੋੜ ਕਿਉਂ ਪਈ? ‘ ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ,’ ‘102 ਵਾਂ ਸੰਵਿਧਾਨਕ ਸੋਧ 2018 ਵਿਚ ਲਿਆਂਦਾ ਗਿਆ ਸੀ। ਤੁਸੀਂ ਓਬੀਸੀ ਕਮਿਸ਼ਨ ਬਣਾਇਆ ਪਰ ਤੁਸੀਂ ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ। ਯੂਪੀ, ਉੱਤਰਾਖੰਡ ਵਿਚ ਚੋਣਾਂ ਹਨ। ਇਸ ਲਈ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਇਹ ਸੋਧਾਂ ਲਿਆਂਦੀਆਂ। ਅਧੀਰ ਰੰਜਨ ਨੇ ਕਿਹਾ, ‘ਸਦਨ ਦੇ ਤਿੰਨ ਹਫ਼ਤੇ ਬੀਤ ਗਏ ਹਨ। ਅਸੀਂ ਇੱਕ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹਾਂ। ਅਸੀਂ ਆਪਣੀ ਜ਼ਿੰਮੇਵਾਰੀ ਜਾਣਦੇ ਹਾਂ। ਇਸ ਲਈ ਅਸੀਂ ਇਸ ਬਿੱਲ ‘ਤੇ ਚਰਚਾ ਕਰਨ ਲਈ ਤਿਆਰ ਹਾਂ। ਅਸੀਂ ਸਦਨ ਵਿਚ ਸਿਰਫ ਹਵਾ ਖਾਣ ਲਈ ਨਹੀਂ ਆਉਂਦੇ’।ਲੋਕ ਸਭਾ ਵਿਚ ਓਬੀਸੀ ਸੋਧ ਬਿੱਲ ਬਾਰੇ ਭਾਜਪਾ ਨੇਤਾ ਡਾ.ਸੰਘਮਿੱਤਰ ਮੌਰਿਆ ਨੇ ਕਿਹਾ, “ਕਾਂਗਰਸ ਨੇ ਸਾਲ 2010 ਵਿਚ ਰਾਖਵਾਂਕਰਨ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇਕਰ ਕਾਂਗਰਸ ਚਾਹੁੰਦੀ ਤਾਂ 2014 ਤੋਂ ਪਹਿਲਾਂ ਇਸ ਬਿੱਲ ਵਿਚ ਸੋਧ ਕਰ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਜੇ ਕਾਂਗਰਸ ਨੇ ਇਸ ਲਈ ਕੁਝ ਕੀਤਾ ਹੁੰਦਾ। ਘੱਟ ਗਿਣਤੀਆਂ, ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਨਹੀਂ ਕੱਢਣਾ ਸੀ। ਪੀਐਮ ਮੋਦੀ ਦੀ ਸਰਕਾਰ ਵਿੱਚ ਓਬੀਸੀ ਸੋਧ ਬਿੱਲ ਲਿਆਂਦਾ ਗਿਆ। ਹੁਣ ਜ਼ਰੂਰ ਗਰੀਬਾਂ ਅਤੇ ਲੋੜਵੰਦਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇਗਾ। “

ਸਰਕਾਰ ਨੂੰ ਮਜ਼ਬੂਰੀ ‘ਚ ਲਿਆਉਣਾ ਪਿਆ ਓਬੀਸੀ ਬਿੱਲ – ਕਾਂਗਰਸ Read More »

ਕੈਨੇਡਾ ਨੇ ਉਡਾਣ ‘ਤੇ 21 ਸਤੰਬਰ ਤੱਕ ਵਧਾਈ ਪਾਬੰਦੀ

ਟੋਰੰਟੋ, 10 ਅਗਸਤ – ਕੈਨੇਡਾ ਦੀ ਸਰਕਾਰ ਵਲੋਂ ਭਾਰਤ ਤੋਂ ਸਿੱਧੀ ਉਡਾਣ ‘ਤੇ ਕੋਵਿਡ19 ਨੂੰ ਲੈ ਕੇ ਲਗਾਈ ਗਈ ਪਾਬੰਦੀ ‘ਚ 21 ਸਤੰਬਰ ਤੱਕ ਵਾਧਾ ਕਰ ਦਿੱਤਾ ਗਿਆ ਹੈ।

ਕੈਨੇਡਾ ਨੇ ਉਡਾਣ ‘ਤੇ 21 ਸਤੰਬਰ ਤੱਕ ਵਧਾਈ ਪਾਬੰਦੀ Read More »

ਸਰਕਾਰ ਨੇ ਮੰਨਿਆ ਕਿ ਵੱਡੀਆਂ ਈ-ਕਾਮਰਸ ਕੰਪਨੀਆਂ ਕਾਰਨ ਛੋਟੇ ਦੁਕਾਨਦਾਰਾਂ ਨੂੰ ਹੋ ਰਿਹਾ ਖਤਰਾ

ਸਰਕਾਰ ਨੇ ਅੱਜ ਲੋਕ ਸਭਾ ‘ਚ ਮੰਨਿਆ ਹੈ ਕਿ ਛੋਟੇ ਅਤੇ ਪ੍ਰਚੂਨ ਵਪਾਰੀਆਂ ਨੂੰ ਦੇਸ਼ ਦੀਆਂ ਵੱਡੀਆਂ ਈ-ਕਾਮਰਸ ਕੰਪਨੀਆਂ ਕਾਰਨ ਨੁਕਸਾਨ ਪਹੁੰਚ ਰਿਹਾ ਹੈ ਅਤੇ ਕਿਹਾ ਕਿ ਕੇਂਦਰ ਸਰਕਾਰ ਖਪਤਕਾਰਾਂ ਅਤੇ ਛੋਟੇ ਦੁਕਾਨਦਾਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਇਸ ਸਬੰਧ ਵਿੱਚ ਨਿਯਮਾਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ। ਖਪਤਕਾਰ ਸੁਰੱਖਿਆ (ਈ-ਕਾਮਰਸ) ਨਿਯਮਾਂ ਨੂੰ ਹੋਰ ਮਜ਼ਬੂਤ ​​ਕਰਨ ਦਾ ਭਰੋਸਾ ਦਿੰਦਿਆਂ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਵੀ ਲੋਕ ਸਭਾ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਤਰਜ਼ ‘ਤੇ ਈ-ਕਾਮਰਸ ਕੰਪਨੀਆਂ ਵਿੱਚ ਸ਼ਿਕਾਇਤ ਅਧਿਕਾਰੀ ਬਣਾਉਣ ਦਾ ਵਿਚਾਰ ਹੈ।

ਸਰਕਾਰ ਨੇ ਮੰਨਿਆ ਕਿ ਵੱਡੀਆਂ ਈ-ਕਾਮਰਸ ਕੰਪਨੀਆਂ ਕਾਰਨ ਛੋਟੇ ਦੁਕਾਨਦਾਰਾਂ ਨੂੰ ਹੋ ਰਿਹਾ ਖਤਰਾ Read More »

ਬਾਕਸਿੰਗ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਕਾਰ ਪਾਰਕਿੰਗ ਦੀਆਂ ਟਿਕਟਾਂ ਕੱਟਣ ਲਈ ਮਜ਼ਬੂਰ

ਚੰਡੀਗੜ੍ਹ-  ਜਦੋਂ ਕੋਈ ਵੀ ਖਿਡਾਰੀ ਦੇਸ਼ ਲਈ ਮੈਡਲ ਲੈ ਕੇ ਆਉਂਦਾ ਹੈ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਖਿਡਾਰੀਆਂ ਦੀ ਕੀਤੀ ਸਖ਼ਤ ਰੰਗ ਲਿਆਉਂਦੀ ਹੈ ਤੇ  ਉਹਨਾਂ  ਨੂੰ ਮਿਹਨਤ ਦਾ ਫਲ ਮਿਲਦਾ ਹੈ। ਮੈਡਲ ਪ੍ਰਾਪਤ ‘ਤੇ ਖਿਡਾਰੀਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ।ਪਰ ਅੱਜ ਤੁਹਾਨੂੰ ਇਕ ਅਜਿਹੀ ਖਿਡਾਰਨ ਬਾਰੇ ਦੱਸਾਂਗੇ ਜੋ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਆਪਣੀ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕੀ। ਰੀਤੂ ਜੋ ਕਿ ਬਾਕਸਿੰਗ ਦੀ ਖਿਡਾਰਨ ਹੈ ਤੇ ਨੈਸ਼ਨਲ ਪੱਧਰ ‘ਤੇ ਖੇਡ ਚੁੱਕੀ ਹੈ। ਅੱਜ ਰੀਤੂ ਚੰਡੀਗੜ੍ਹ ਦੀ ਪਾਰਕ ਵਿਚ ਕਾਰ ਪਾਰਕਿੰਗ ਦੀਆਂ ਟਿਕਟਾਂ ਕੱਟ ਰਹੀ ਹੈ। ਕਿਸੇ ਨਿਊਜ਼ ਏਜੰਸੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰੀਤੂ ਨੇ ਦੱਸਿਆ ਕਿ ਉਸਨੇ ਦੇਹਰਾਦੂਨ, ਮੱਧ ਪ੍ਰਦੇਸ਼, ਕਰਨਾਟਕ ਅਤੇ ਹੋਰ ਵੀ ਬਹੁਤ ਸਾਰੇ ਰਾਜਾਂ ਵਿਚ ਹੋਏ ਬਾਕਸਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਤੇ ਜਿੱਤ ਵੀ ਪ੍ਰਾਪਤ ਕੀਤੀ।ਰੀਤੂ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਕਾਰ ਪਾਰਕਿੰਗ ਦੀਆਂ ਪਰਚੀਆਂ ਕੱਟਣ ਦਾ ਕੰਮ ਕਰ ਰਹੀ ਹੈ ਕਿਉਂਕਿ ਉਸਦੇ ਪਿਤਾ ਜੀ ਬੀਮਾਰ ਹੋ ਗਏ ਤੇ ਉਸਨੂੰ ਇਹ ਕੰਮ ਕਰਨਾ ਪਿਆ। ਰੀਤੂ ਨੇ ਦੱਸਿਆ ਕਿ ਉਸਦੇ ਪਰਿਵਾਰ ਵਿਚ 8 ਜੀਅ ਹਨ ਤੇ ਉਹ ਚਾਰ ਭੈਣ ਭਰਾ ਹਨ। ਵੱਡਾ ਭਰਾ ਖਰੜ ‘ਚ ਕੰਟੀਨ ‘ਤੇ ਕੰਮ ਕਰਦਾ ਤੇ ਛੋਟੇ ਭਰਾ ਵੀ ਦਿਹਾੜੀ ਕਰ ਰਹੇ ਹਨ।ਉਸਨੂੰ ਇਕ ਦਿਨ ਦੇ 350 ਰੁਪਏ ਮਿਲਦੇ ਹਨ ਤੇ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਉਸਦੀ ਡਿਊਟੀ ਹੁੰਦੀ ਹੈ। ਰੀਤੂ ਨੇ ਦੱਸਿਆ ਕਿ 2016-17 ਵਿਚ ਆਖਰੀ ਵਾਰ ਬਾਕਸਿੰਗ ਦਾ ਮੈਚ ਖੇਡਿਆ। ਉਸਨੇ ਮੈਡਲ ਵੀ ਜਿੱਤੇ ਪਰ ਕਦੇ ਉਸਨੂੰ ਸਕਾਲਪਸ਼ਿਪ ਨਹੀਂ ਮਿਲੀ ਜਿਸ ਕਰਕੇ ਉਸਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ।ਸਕਾਲਰਸ਼ਿਪ ਲਈ ਬਹੁਤ ਸਾਰੇ ਫਾਰਮ ਵੀ ਭਰੇ ਤੇ ਬੜੇ ਦਫਤਰਾਂ ਦੇ ਚੱਕਰ ਵੀ ਲਾਏ ਪਰ ਹਰ ਵਾਰ ਉਸਨੂੰ ਇਹੀ ਕਿਹਾ ਜਾਂਦਾ ਸੀ ਕਿ ਸਕਾਲਰਸ਼ਿਪ ਆ ਜਾਵੇਗੀ ਪਰ ਉਸਦੀ ਹਜੇ ਤੱਕ ਸਕਾਲਰਸ਼ਿਪ ਨਹੀਂ ਮਿਲੀ। ਸਾਡੇ ਕੋਲ ਮੈਚ ਖੇਡਣ ਲਈ ਦਸਤਾਨੇ ਵੀ ਨਹੀਂ ਹੁੰਦੇ ਸਨ ਅਸੀਂ ਦੂਜੇ ਖਿਡਾਰੀਆਂ ਤੋਂ ਮੰਗ ਕੇ ਦਸਤਾਨੇ ਪਾਉਂਦੇ ਸਨ ਤੇ ਮੈਚ ਖੇਡਦੇ।ਰੀਤੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸਨੂੰ ਤੇ ਉਸ ਵਰਗਾ ਹੋਰ ਖਿਡਾਰੀ ਜਿਹਨਾਂ ਨੂੰ ਸਕਾਲਰਸ਼ਿਪ ਨਹੀਂ ਮਿਲੀ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇ ਤੇ ਖੇਡਾਂ ਵਿਚ ਉਹਨਾਂ ਦੀ ਮਦਦ ਕੀਤੀ ਜਾਵੇ।

ਬਾਕਸਿੰਗ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਕਾਰ ਪਾਰਕਿੰਗ ਦੀਆਂ ਟਿਕਟਾਂ ਕੱਟਣ ਲਈ ਮਜ਼ਬੂਰ Read More »

ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲਣਾ ਇੱਕ ਸਿਆਸੀ ਖੇਡ- ਸ਼ਿਵ ਸੈਨਾ

ਮੁੰਬਈ, 10 ਅਗਸਤ- ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਵੱਲੋਂ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਨਾਮ ’ਤੇ ਰੱਖਣ ਦਾ ਫ਼ੈਸਲਾ ਲੋਕਾਂ ਦੀਆਂ ਇੱਛਾਵਾਂ ’ਤੇ ਆਧਾਰਿਤ ਨਹੀਂ ਹੈ ਸਗੋਂ ਇਹ ਸਿਆਸੀ ਖੇਡ ਹੈ। ਸ਼ਿਵ ਸੈਨਾ ਦੇ ਰਸਾਲੇ ‘ਸਾਮਨਾ’ ’ਚ ਪ੍ਰਕਾਸ਼ਿਤ ਸੰਪਾਦਕੀ ’ਚ ਸਵਾਲ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਕਟ ਲਈ ਅਜਿਹਾ ਕੀ ਯੋਗਦਾਨ ਦਿੱਤਾ ਕਿ ਅਹਿਮਦਾਬਾਦ ’ਚ ਸਟੇਡੀਅਮ ਦਾ ਨਾਮ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨ੍ਹਾਂ ਲਿਖਿਆ ਹੈ,‘‘ਰਾਜੀਵ ਗਾਂਧੀ ਦੇ ਬਲਿਦਾਨ ਦਾ ਅਪਮਾਨ ਕੀਤੇ ਬਿਨਾਂ ਮੇਜਰ ਧਿਆਨਚੰਦ ਦਾ ਸਨਮਾਨ ਕੀਤਾ ਜਾ ਸਕਦਾ ਸੀ। ਪਰ ਮੁਲਕ ’ਚ ਅਜਿਹੀ ਰਵਾਇਤ ਅਤੇ ਸੱਭਿਆਚਾਰ ਖ਼ਤਮ ਹੋ ਗਿਆ ਹੈ। ਇਸ ਫ਼ੈਸਲੇ ਨਾਲ ਧਿਆਨਚੰਦ ਜੰਨਤ ’ਚ ਵੀ ਨਿਰਾਸ਼ ਤੇ ਉਦਾਸ ਹੋ ਗਏ ਹੋਣਗੇ।’’ ਸੰਪਾਦਕੀ ਮੁਤਾਬਕ ਮੋਦੀ ਸਰਕਾਰ ਵੱਲੋਂ ਪੁਰਸਕਾਰ ਦਾ ਨਾਮ ਬਦਲਣ ਦਾ ਇਹ ਅਰਥ ਨਹੀਂ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਧਿਆਨਚੰਦ ਨੂੰ ਵਿਸਾਰ ਦਿੱਤਾ ਸੀ। ‘ਰਾਜੀਵ ਗਾਂਧੀ ਦਾ ਨਾਮ ਹਟਾਉਣਾ ਸਿਆਸੀ ਨਫ਼ਰਤ ਦੀ ਨਿਸ਼ਾਨੀ ਹੈ।’ ਮਰਾਠੀ ਅਖ਼ਬਾਰ ਨੇ ਕਿਹਾ ਹੈ ਕਿ ਕੁਝ ਭਾਜਪਾ ਆਗੂਆਂ ਵੱਲੋਂ ਰਾਜੀਵ ਗਾਂਧੀ ਦੇ ਕਦੇ ਹਾਕੀ ਫੜਨ ਬਾਰੇ ਪੁੱਛਿਆ ਗਿਆ ਸਵਾਲ ਜਾਇਜ਼ ਹੈ। ‘ਲੋਕ ਤਾਂ ਇਹ ਵੀ ਸਵਾਲ ਕਰ ਰਹੇ ਹਨ ਕਿ ਨਰਿੰਦਰ ਮੋਦੀ ਨੇ ਕ੍ਰਿਕਟ ਲਈ ਕੀ ਕੀਤਾ ਹੈ ਕਿਉਂਕਿ ਅਹਿਮਦਾਬਾਦ ’ਚ ਸਟੇਡੀਅਮ ਦਾ ਨਾਮ ਸਰਦਾਰ ਪਟੇਲ ਤੋਂ ਬਦਲ ਕੇ ਉਨ੍ਹਾਂ ਦੇ ਨਾਮ ’ਤੇ ਰੱਖ ਦਿੱਤਾ ਗਿਆ ਹੈ।’ ਇਹੋ ਪੈਮਾਨਾ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ’ਤੇ ਵੀ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਉਸ ਦਾ ਨਾਮ ਵੀ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ’ਤੇ ਰੱਖਿਆ ਗਿਆ ਹੈ। ਸੰਪਾਦਕੀ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਓਲੰਪਿਕ ਖੇਡਾਂ ’ਚ ਭਾਰਤ ਦੇ ਪ੍ਰਦਰਸ਼ਨ ਦਾ ਭਾਵੇਂ ਜਸ਼ਨ ਮਨਾ ਰਹੀ ਹੈ ਪਰ ਉਸ ਨੇ ਖੇਡਾਂ ਦਾ ਬਜਟ 300 ਕਰੋੜ ਰੁਪਏ ਤੱਕ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਰਸ਼ਾਂ ਦੀ ਹਾਕੀ ਟੀਮ ਵੱਲੋਂ ਕਾਂਸੀ ਦਾ ਤਗਮਾ ਜਿੱਤਣ ਦਾ ਸਿਹਰਾ ਉੜੀਸਾ ਸਰਕਾਰ ਨੂੰ ਵੀ ਜਾਂਦਾ ਹੈ ਕਿਉਂਕਿ ਉਨ੍ਹਾਂ ਟੀਮ ਨੂੰ ਸਪਾਂਸਰ ਕੀਤਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਜਦੋਂ ਖਸਾਬਾ ਜਾਧਵ ਨੇ ਮੁਲਕ ਲਈ ਪਹਿਲਾ ਵਿਅਕਤੀਗਤ ਓਲੰਪਿਕ ਮੈਡਲ (ਕਾਂਸੀ) ਜਿੱਤਿਆ ਸੀ ਤਾਂ ਉਸ ਸਮੇਂ ਕਿਸੇ ਨੇ ਉਨ੍ਹਾਂ ਦੇ ਨਾਮ ’ਤੇ ਖੇਲ ਰਤਨ ਪੁਰਸਕਾਰ ਸਥਾਪਤ ਕਰਨ ਬਾਰੇ ਕਿਉਂ ਨਹੀਂ ਵਿਚਾਰ ਕੀਤਾ ਸੀ।

ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲਣਾ ਇੱਕ ਸਿਆਸੀ ਖੇਡ- ਸ਼ਿਵ ਸੈਨਾ Read More »

5G ਮਾਮਲੇ ‘ਤੇ ਦਿੱਲੀ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਜੂਹੀ ਚਾਵਲਾ ਨੇ ਦਿੱਤੇ ਸਬੂਤ, ਦੱਸਿਆ ਕਿੰਨੀ ਖ਼ਤਰਨਾਕ ਹੈ 5G ਰੇਡੀਏਸ਼ਨ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਕੁਝ ਸਮਾਂ ਪਹਿਲਾਂ 5 ਜੀ ਵਾਇਰਲੈਸ ਨੈਟਵਰਕ ਤਕਨਾਲੋਜੀ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਇਸ ਦੁਆਰਾ ਨਿਕਲਣ ਵਾਲੀ ਰੇਡੀਏਸ਼ਨ ਦਾ ਜਾਨਵਰਾਂ, ਪੌਦਿਆਂ ਅਤੇ ਲੋਕਾਂ ਉੱਤੇ ਕੀ ਪ੍ਰਭਾਵ ਪਵੇਗਾ, ਇਸਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਜੂਹੀ ਦੀ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਫਟਕਾਰ ਲਗਾਈ ਅਤੇ ਖਾਰਜ ਕਰ ਦਿੱਤਾ ਅਤੇ ਅਦਾਕਾਰਾ ਨੂੰ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇਸ ਤੋਂ ਬਾਅਦ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ। ਹਾਲਾਂਕਿ ਜੂਹੀ ਹੁਣ ਤਕ ਇਸ ਪੂਰੇ ਮਾਮਲੇ ‘ਤੇ ਚੁੱਪ ਰਹੀ, ਪਰ ਹੁਣ ਉਸ ਨੇ ਚੁੱਪੀ ਤੋੜੀ ਹੈ।ਜੂਹੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਸਬੂਤਾਂ ਦੇ ਨਾਲ ਦੱਸਿਆ ਹੈ ਕਿ ਉਸ ਨੇ 5 ਜੀ ਵਾਇਰਲੈਸ ਨੈੱਟਵਰਕ ਤਕਨਾਲੋਜੀ ਦੇ ਵਿਰੁੱਧ ਪਟੀਸ਼ਨ ਕਿਉਂ ਦਾਇਰ ਕੀਤੀ ਸੀ। ਅਦਾਕਾਰਾ ਨੇ ਇਹ ਵੀ ਕਿਹਾ ਕਿ ਸਾਨੂੰ ਸਿਰਫ਼ ਇਹ ਦੱਸਣ ਲਈ ਸਰਕਾਰ ਤੋਂ ਇਕ ਸਰਟੀਫਿਕੇਟ ਦੀ ਲੋੜ ਸੀ ਕਿ ਇਹ ਤਕਨੀਕ ਲੋਕਾਂ, ਬੱਚਿਆਂ, ਬੁੱਢਿਆਂ, ਪੰਛੀਆਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ। ਅਦਾਕਾਰਾ ਨੇ ਕਿਹਾ, ”2019 ਵਿਚ, ਅਸੀਂ ਆਰਟੀਆਈ (ਸੂਚਨਾ ਦਾ ਅਧਿਕਾਰ) ਦੇ ਤਹਿਤ ਕੁਝ ਪੱਤਰ ਭੇਜੇ ਸਨ। ਅਸੀਂ ਆਪਣੇ ਪੱਤਰ ਵਿਚ ਜਵਾਬ ਮੰਗਿਆ ਸੀ ਕਿ ਇਨ੍ਹਾਂ ਨੈੱਟਵਰਕਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਾ ਕੀ ਪ੍ਰਭਾਵ ਹੁੰਦਾ ਹੈ, ਜਿਸ ਤੋਂ ਬਾਅਦ ਸਾਨੂੰ ਆਈ. ਸੀ. ਐੱਮ. ਆਰ. (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਤੋਂ ਜਵਾਬ ਮਿਲਿਆ। ਫਿਰ ਅਸੀਂ ਐੱਸ. ਈ. ਆਰ. ਬੀ. (ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ) ਵਿਚ ਉਹੀ ਪ੍ਰਸ਼ਨ ਪੁੱਛਿਆ ਅਤੇ ਸਾਨੂੰ ਉੱਥੋਂ ਵੀ ਜਵਾਬ ਮਿਲਿਆ। ਸਾਡੇ ਕੋਲ ਦਿੱਲੀ ਵਿਚ ਉਠਾਏ ਗਏ ਪ੍ਰਸ਼ਨਾਂ ਦੇ ਉੱਤਰ ਸਨ।” ”ਸਾਲ 2010 ਵਿਚ ਇਕ ਦਿਨ ਜਦੋਂ ਅਸੀਂ ਆਪਣੀ ਬਾਲਕੋਨੀ ਵਿਚ ਖੜ੍ਹੇ ਸੀ, ਅਸੀਂ ਦੇਖਿਆ ਕਿ ਸਾਡੇ ਘਰ ਦੇ ਸਾਹਮਣੇ ਲਗਪਗ 14 ਟਾਵਰ ਹਨ, ਉਸ ਸਮੇਂ ਅਸੀਂ ਉਨ੍ਹਾਂ ਬਾਰੇ ਜਾਣੂ ਸੀ। ਫਿਰ ਇਕ ਦਿਨ ਅਸੀਂ ਇਕ ਰਸਾਲੇ ਵਿਚ ਰੇਡੀਏਸ਼ਨ ਬਾਰੇ ਇਕ ਅਧਿਐਨ ਵੇਖਿਆ। ਇਹ ਪੜ੍ਹਨ ਤੋਂ ਬਾਅਦ ਮੈਂ ਥੋੜਾ ਡਰ ਗਈ। ਇਸਦੇ ਬਾਅਦ ਮੈਂ ਇਸ ਬਾਰੇ ਹੈਦਰਾਬਾਦ ਦੀ ਇਕ ਏਜੰਸੀ ਨਾਲ ਸੰਪਰਕ ਕੀਤਾ। ਉਸਨੇ ਮੀਟਰ ਨਾਲ ਮੇਰੇ ਘਰ ਦੇ ਉੱਚੇ ਮੀਨਾਰ ਤੋਂ ਆਉਣ ਵਾਲੇ ਰੇਡੀਏਸ਼ਨ ਦੀ ਜਾਂਚ ਕੀਤੀ। ਉਸ ਨੇ ਮੈਨੂੰ ਇਸ ਬਾਰੇ ਇਕ ਰਿਪੋਰਟ ਵੀ ਭੇਜੀ ਜਿਸ ਵਿਚ ਸਪੱਸ਼ਟ ਲਿਖਿਆ ਗਿਆ ਸੀ ਕਿ ਇਹ ਰੇਡੀਏਸ਼ਨ ਬਹੁਤ ਹਾਨੀਕਾਰਕ ਹੈ। ਇਹ ਕਿਸੇ ਵਿਅਕਤੀ ਦੀ ਸੋਚਣੇ ਦੀ ਸਮਰੱਥਾ, ਯਾਦਦਾਸ਼ਤ, ਸਿਰ ਦਰਦ ਵਰਗੀਆਂ ਚੀਜ਼ਾਂ ‘ਤੇ ਪ੍ਰਭਾਵ ਪਾ ਸਕਦੀ ਹੈ।” ਇਸ ਤੋਂ ਬਾਅਦ ਮੈਂ ਕੁਝ ਜਾਣਕਾਰ ਲੋਕਾਂ ਨੂੰ ਮਿਲੀ ਅਤੇ ਆਪਣੇ ਗੁਆਂਢੀਆਂ ਦੀ ਮਦਦ ਨਾਲ ਮੈਂ ਸਿੱਧਾ ਪ੍ਰਸ਼ਨ ਪੁੱਛਦੇ ਹੋਏ ਇਕ ਆਰ. ਟੀ. ਆਈ. ਦਾਖ਼ਲ ਕੀਤੀ। ਫਿਰ ਅਸੀਂ ਇਸ ਦੇ ਲਈ ਦਿੱਲੀ ਗਏ ਅਤੇ ਸੰਸਦੀ ਸਥਾਈ ਕਮੇਟੀ ਦੇ ਚੇਅਰਪਰਸਨ ਸ਼੍ਰੀ ਰਾਓ ਇੰਦਰਜੀਤ ਸਿੰਘ ਜੀ ਨੂੰ ਮਿਲੇ ਅਤੇ ਇਸ ਬਾਰੇ ਵਿਸਥਾਰ ਵਿਚ ਗੱਲ ਕੀਤੀ। ਫਿਰ ਅਸੀਂ ਬੰਬੇ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕੀਤੀ, ਤਰੀਕ ਤੇ ਤਰੀਕ ਮਿਲਦੀ ਰਹੀ ਪਰ ਕਈ ਸਾਲਾਂ ਤੋਂ ਕੁਝ ਨਹੀਂ ਹੋਇਆ। 2019 ਵਿਚ, ਤੰਗ ਆ ਕੇ ਅਸੀਂ ਫਿਰ ਆਰਟੀਆਈ ਵਿਚ ਪੱਤਰ ਲਿਖੇ ਅਤੇ ਇਹ ਸਭ ਪੁੱਛਿਆ। 2020 ਵਿਚ 5 ਜੀ ਦੀਆਂ ਖ਼ਬਰਾਂ ਹੋਰ ਆਉਣ ਲੱਗੀਆਂ। ਜੇ ਤੁਸੀਂ ਮੇਰੇ ‘ਤੇ ਵਿਸ਼ਵਾਸ ਨਹੀਂ ਕਰਦੇ ਤਾਂ ਦੂਰਸੰਚਾਰ ਵਿਭਾਗ ਵਿਚ ਆਪਣੇ ਦੋਸਤਾਂ ਨੂੰ ਪੁੱਛੋ ਕਿ 5 ਜੀ ਕਿੰਨੀ ਖ਼ਤਰਨਾਕ ਹੈ। ਇਸ ਵਿਚ ਰੇਡੀਏਸ਼ਨ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾਣਗੀਆਂ। ਦੁਨੀਆ ਦਾ ਕੋਈ ਵੀ ਕੋਨਾ ਅਜਿਹਾ ਨਹੀਂ ਹੋਵੇਗਾ ਜਿੱਥੇ ਇਹ ਰੇਡੀਏਸ਼ਨ ਨਾ ਪਹੁੰਚੇ। ਜੇ ਅਸੀਂ ਲੋਕਾਂ ਦੀ ਸੁਰੱਖਿਆ ਲਈ ਇਸ ਵਿਰੁੱਧ ਆਵਾਜ਼ ਉਠਾਈ ਤਾਂ ਕੀ ਅਸੀਂ ਗਲ਼ਤ ਕੀਤਾ?

5G ਮਾਮਲੇ ‘ਤੇ ਦਿੱਲੀ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਜੂਹੀ ਚਾਵਲਾ ਨੇ ਦਿੱਤੇ ਸਬੂਤ, ਦੱਸਿਆ ਕਿੰਨੀ ਖ਼ਤਰਨਾਕ ਹੈ 5G ਰੇਡੀਏਸ਼ਨ Read More »

ਸਰਵਉੱਚ ਅਦਾਲਤ ਨੇ ਐਮਾਜ਼ੋਨ ਤੇ ਫਲਿੱਪਕਾਰਟ ਵੱਲੋਂ ਦਾਖ਼ਲ ਪਟੀਸ਼ਨਾਂ ’ਤੇ ਸੁਣਵਾਈ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੰਪੀਟੀਸ਼ਨ ਲਾਅ’ ਦੀ ਕਥਿਤ ਉਲੰਘਣਾ ਦੇ ਮਾਮਲੇ ਦੀ ਮੁੱਢਲੀ ਜਾਂਚ ਸਬੰਧੀ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੂੰ ਮਿਲੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਐਮਾਜ਼ੋਨ ਤੇ ਫਲਿੱਪਕਾਰਟ ਵੱਲੋਂ ਦਾਖ਼ਲ ਪਟੀਸ਼ਨਾਂ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਜਾਂਚ ਨੂੰ ਚੁਣੌਤੀ ਦੇਣਾ ਅਪਰਾਧਿਕ ਕਾਨੂੰਨ ਹੇੇਠ ਐੱਫਆਈਆਰ ਦਰਜ ਹੋਣ ਤੋਂ ਪਹਿਲਾਂ ਨੋਟਿਸ ਦੇਣ ਦੀ ਮੰਗ ਕਰਨ ਦੇ ਬਰਾਬਰ ਹੈ। ਸਰਵਉੱਚ ਅਦਾਲਤ ਨੇ ਕੰਪਨੀਆਂ ਨੂੰ ਸੀਸੀਆਈ ਨੂੰ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ।

ਸਰਵਉੱਚ ਅਦਾਲਤ ਨੇ ਐਮਾਜ਼ੋਨ ਤੇ ਫਲਿੱਪਕਾਰਟ ਵੱਲੋਂ ਦਾਖ਼ਲ ਪਟੀਸ਼ਨਾਂ ’ਤੇ ਸੁਣਵਾਈ ਕਰਨ ਤੋਂ ਇਨਕਾਰ Read More »

ਤਾਲਿਬਾਨ ਨੇ ਦੋ ਸੂਬਾਈ ਰਾਜਧਾਨੀਆਂ ‘ਤੇ ਕੀਤਾ ਕਬਜ਼ਾ

ਹਮਲਾਵਰ ਤਾਲਿਬਾਨ ਹੁਣ ਅਫਗਾਨਿਸਤਾਨ ‘ਚ ਤੇਜ਼ੀ ਨਾਲ ਦਬਦਬਾ ਵਧਾ ਰਿਹਾ ਹੈ। ਤਿੰਨ ਦਿਨਾਂ ‘ਚ ਉਸਨੇ ਤਿੰਨ ਰਾਜਧਾਨੀਆਂ ‘ਤੇ ਕਬਜ਼ਾ ਕਰ ਲਿਆ ਹੈ। ਪਿਛਲੇ 24 ਘੰਟਿਆਂ ‘ਚ ਉਸਨੇ ਦੋ ਹੋਰ ਸੂਬਾਈ ਰਾਜਧਾਨੀਆਂ ਸਰ-ਏ-ਪੁਲ ਤੇ ਤਖਾਰ ਸੂਬੇ ਦੀ ਰਾਜਧਾਨੀ ਤਾਲੋਕਾਨ ਨੂੰ ਕੰਟਰੋਲ ‘ਚ ਲੈ ਲਿਆ ਹੈ। ਰਾਜਧਾਨੀ ਕਾਬੁਲ ‘ਚ ਕਾਰਜਕਾਰੀ ਰੱਖਿਆ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਤੋਂ ਬਾਅਦ ਹੁਣ ਇਕ ਰੇਡੀਓ ਸਟੇਸ਼ਨ ਦੇ ਸੰਪਾਦਕ ਦੀ ਹੱਤਿਆ ਕਰ ਦਿੱਤੀ ਗਈ ਹੈ। ਇਕ ਸੰਪਾਦਕ ਨੂੰ ਹੇਲਮੰਦ ਸੂਬੇ ਤੋਂ ਅਗਵਾ ਕਰ ਲਿਆ ਗਿਆ। ਰੱਖਿਆ ਮੰਤਰਾਲੇ ਨੇ ਪਿਛਲੇ 24 ਘੰਟਿਆਂ ਦੌਰਾਨ 570 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।ਜ਼ਿਆਦਾਤਰ ਪੇਂਡੂ ਇਲਾਕਿਆਂ ‘ਤੇ ਕਬਜ਼ੇ ਮਗਰੋਂ ਹੁਣ ਸ਼ਹਿਰਾਂ ‘ਚ ਵੀ ਤਾਲਿਬਾਨ ਨੂੰ ਬੜ੍ਹਤ ਮਿਲ ਰਹੀ ਹੈ। ਹਾਲੀਆ ਹਫਤਿਆਂ ‘ਚ ਉਸਨੇ ਤੇਜ਼ੀ ਨਾਲ ਆਪਣਾ ਕੰਟਰੋਲ ਕੀਤਾ ਹੈ। ਪਿਛਲੇ ਦਿਨੀਂ ਉਸਨੇ ਜੌਜਾਨ ਸੂਬੇ ਦੀ ਰਾਜਧਾਨੀ ਸ਼ਬਰਗਾਨ, ਨਿਮਰੂਜ ਦੀ ਰਾਜਧਾਨੀ ਜਰੰਜ ਤੇ ਕੁੰਦੁਜ ਸੂਬੇ ਦੀ ਰਾਜਧਾਨੀ ਕੁੰਦੁਜ ‘ਤੇ ਕਬਜ਼ਾ ਕੀਤਾ ਸੀ। ਹੁਣ ਤਾਲਿਬਾਨ ਨੇ ਸਰ-ਏ-ਪੁਲ ‘ਤੇ ਕਬਜ਼ਾ ਕਰ ਲਿਆ ਹੈ। ਇੱਥੋਂ ਦੇ ਸੂਬਾਈ ਕੌਂਸਲ ਦੇ ਮੁਖੀ ਮੁਹੰਮਦ ਨੂਰ ਰਹਿਮਾਨੀ ਦੇ ਮੁਤਾਬਕ ਸੁਰੱਖਿਆ ਦਸਤਿਆਂ ਨੇ ਲਗਾਤਾਰ ਸੱਤ ਦਿਨਾਂ ਤਕ ਵਿਰੋਧ ਕਰਨ ਦੇ ਬਾਅਦ ਹੁਣ ਸਰ-ਏ-ਪੁਲ ਨੂੰ ਤਾਲਿਬਾਨ ਦੇ ਹਵਾਲੇ ਕਰ ਦਿੱਤਾ ਹੈ। ਇੱਥੋਂ ਸੁਰੱਖਿਆ ਦਸਤੇ ਪੂਰੀ ਤਰ੍ਹਾਂ ਹੱਟ ਗਏ ਹਨ। ਕਈ ਸਰਕਾਰ ਹਮਾਇਤੀ ਮਿਲੀਸ਼ੀਆ ਕਮਾਂਡਰਾਂ ਨੇ ਤਾਲਿਬਾਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਆਈਏਐੱਨਐੱਸ ਮੁਤਾਬਕ, ਅੱਤਵਾਦੀਆਂ ਨੇ ਤਖਾਰ ਸੂਬੇ ਦੀ ਰਾਜਧਾਨੀ ਤਾਲੋਕਾਨ ‘ਤੇ ਵੀ ਕਬਜਾ ਕਰ ਲਿਆ ਹੈ। ਇੱਥੇ ਜੇਲ੍ਹ ‘ਤੇ ਕਬਜ਼ਾ ਕਰ ਲਿਆ ਤੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ। ਅੱਤਵਾਦੀਆਂ ਨੇ ਸਾਮੰਗਨ ਸੂਬੇ ਦੇ ਏਬਾਕ ਜ਼ਿਲ੍ਹੇ ‘ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ। ਇੱਥੇ ਸੰਘਰਸ਼ ‘ਚ 20 ਅੱਤਵਾਦੀ ਮਾਰੇ ਗਏ। ਏਐੱਨਆਈ ਮੁਤਾਬਕ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ‘ਚ ਅਫ਼ਗਾਨ ਫ਼ੌਜ ਤੇ ਤਾਲਿਬਾਨੀ ਅੱਤਵਾਦੀ ਦੋਵੇਂ ਹੀ ਸ਼ਹਿਰ ‘ਚ ਹਨ ਤੇ ਸ਼ਹਿਰ ਦੇ ਅੰਦਰ ਦਸ ਦਿਨਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਫਵਾਦ ਅਮਾਨ ਨੇ ਕਿਹਾ ਹੈ ਕਿ ਸਾਡੀ ਫ਼ੌਜ ਲਸ਼ਕਰ ਗਾਹ ਨੂੰ ਅੱਤਵਾਦੀਆਂ ਤੋਂ ਖਾਲੀ ਕਰਾ ਰਹੀ ਹੈ। ਅਫ਼ਗਾਨਿਸਤਾਨ ਦੇ 34 ਸੂਬਿਆਂ ‘ਚੋਂ ਅੱਧੇ ਸੂਬਿਆਂ ਦੀ ਰਾਜਧਾਨੀਆਂ ‘ਤੇ ਕਬਜ਼ੇ ਨੂੰ ਲੈ ਕੇ ਜ਼ਬਰਦਸਤ ਸੰਘਰਸ਼ ਚੱਲ ਰਿਹਾ ਹੈ।ਰਾਜਧਾਨੀ ਕਾਬੁਲ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਬੁਲ ‘ਚ ਰਹਿਣ ਵਾਲੇ ਪਾਕਤੀਆ ਸੂਬੇ ਦੇ ਰੇਡੀਓ ਸਟੇਸ਼ਨ ਘਾਗ ਦੇ ਸੰਪਾਦਕ ਤੂਫਾਨ ਉਮਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਮਰੀ ਬਗਰਾਮ ਜ਼ਿਲ੍ਹੇ ‘ਚ ਜੁਡੀਸ਼ੀਅਲ ਐਂਡ ਜਸਟਿਸ ਸੈਂਟਰ ਦੇ ਅਟਾਰਨੀ ਵੀ ਸਨ। ਇਸਦੇ ਇਲਾਵਾ ਬੂਸਟ ਰੇਡੀਓ ਸਟੇਸ਼ਨ ਦੇ ਸੰਪਾਦਕ ਨਿਆਮਤੁੱਲਾਹ ਨੂੰ ਅਗਵਾ ਕਰ ਲਿਆ ਗਿਆ। ਨਿਆਮਤੁੱਲਾ ਨੂੰ ਉਨ੍ਹਾਂ ਦੇ ਘਰੋਂ ਹੀ ਅਗਵਾ ਕੀਤਾ ਗਿਆ ਹੈ। ਹਾਲੇ ਤਕ ਕਿਸੇ ਜਥੇਬੰਦੀ ਨੇ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਨਹੀਂ ਲਈ।

ਤਾਲਿਬਾਨ ਨੇ ਦੋ ਸੂਬਾਈ ਰਾਜਧਾਨੀਆਂ ‘ਤੇ ਕੀਤਾ ਕਬਜ਼ਾ Read More »

ਹਾਈ ਕੋਰਟ ਨੇ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ਸੁਣਵਾਈ ’ਤੇ ਰੋਕ ਵਧਾਈ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ’ਚ ਹੇਠਲੀ ਅਦਾਲਤ ’ਚ ਚੱਲ ਰਹੀ ਸੁਣਵਾਈ ’ਤੇ ਰੋਕ ਵਧਾ ਦਿੱਤੀ ਹੈ। ਇਸ ਕੇਸ ’ਚ ਕਾਂਗਰਸ ਆਗੂ ਪੀ ਚਿਦੰਬਰਮ ਅਤੇ ਉਨ੍ਹਾਂ ਦਾ ਪੁੱਤਰ ਕਾਰਤੀ ਮੁਲਜ਼ਮ ਹਨ। ਸੀਬੀਆਈ ਵੱਲੋਂ ਦਾਖ਼ਲ ਪਟੀਸ਼ਨ ’ਤੇ ਜਸਟਿਸ ਮੁਕਤਾ ਗੁਪਤਾ ਨੇ ਜਾਂਚ ਏਜੰਸੀ ਦੇ ਵਕੀਲ ਨੂੰ ਸੁਪਰੀਮ ਕੋਰਟ ਦੇ ਇਸ ਮੁੱਦੇ ਬਾਰੇ ਫ਼ੈਸਲੇ ਨੂੰ ਦੇਖਣ ਲਈ ਹੋਰ ਸਮਾਂ ਦੇ ਦਿੱਤਾ ਹੈ। ਜੱਜ ਨੇ ਅੰਤਰਿਮ ਰੋਕ ਜਾਰੀ ਰੱਖਣ ਦੇ ਹੁਕਮ ਦਿੰਦਿਆਂ ਇਸ ਮਾਮਲੇ ਦੀ ਸੁਣਵਾਈ 27 ਅਗਸਤ ਲਈ ਮੁਲਤਵੀ ਕਰ ਦਿੱਤੀ ਹੈ।

ਹਾਈ ਕੋਰਟ ਨੇ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ਸੁਣਵਾਈ ’ਤੇ ਰੋਕ ਵਧਾਈ Read More »