admin

ਅਫ਼ਗਾਨਿਸਤਾਨ ਦੀ ਉਲਝੀ ਤਾਣੀ ਤੇ ਤਾਲਿਬਾਨ/ ਜੀ ਪਾਰਥਾਸਾਰਥੀ

ਭਾਰਤ ਵਿਚ ਇਹ ਭਰਮ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਇਸ ਦੇ ਬਹੁਤੇ ਹਿੱਸੇ ਦੀ ਨੁਮਾਇੰਦਗੀ ਕਰਦੇ ਹਨ। ਤਾਲਿਬਾਨ ਕੁੱਲ ਮਿਲਾ ਕੇ ਪੂਰੀ ਤਰ੍ਹਾਂ ਪਖ਼ਤੂਨਾਂ/ਪਠਾਣਾਂ ਉਤੇ ਆਧਾਰਿਤ ਹਨ ਜਿਹੜੇ ਅਫ਼ਗਾਨਿਸਤਾਨ ਦੀ ਆਬਾਦੀ ਦਾ ਕਰੀਬ 45 ਫ਼ੀਸਦੀ ਹਨ। ਤਾਲਿਬਾਨ ਦੇ ਆਗੂ ਅਤੇ ਇਸ ਦਾ ਕਾਡਰ ਆਪਣੀਆਂ ਪਾਕਿਸਤਾਨ ਵਿਚਲੀਆਂ ਛੁਪਣਗਾਹਾਂ ਤੋਂ ਨਿਕਲ ਕੇ ਅਫ਼ਗਾਨਿਸਤਾਨ ਪਰਤ ਗਿਆ ਹੈ, ਬਿਲਕੁਲ ਉਵੇਂ ਹੀ ਜਿਵੇਂ ਅਫ਼ਗਾਨਿਸਤਾਨ ’ਤੇ ਕਬਜ਼ਾ ਸੋਵੀਅਤ ਫ਼ੌਜਾਂ ਨੇ ਫਰਵਰੀ 1989 ਵਿਚ ਵਾਪਸੀ ਸ਼ੁਰੂ ਕੀਤੀ ਸੀ। ਪਾਕਿਸਤਾਨ ਵਿਚ ਜਨਰਲ ਜਿ਼ਆ-ਉਲ-ਹੱਕ ਦੀ ਹਕੂਮਤ ਦੌਰਾਨ ਮੁਲਕ ਦੇ ਕੁਝ ਜਿ਼ਆਦਾ ਕੱਟੜ ਮਦਰੱਸਿਆਂ ਵਿਚ ਸਿਖਲਾਈ ਪ੍ਰਾਪਤ ਅਤੇ ਨਾਲ ਹੀ ਵਿਚਾਰਧਾਰਕ ਤੌਰ ’ਤੇ ਸਿੱਖਿਅਤ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚੋਂ ਸੋਵੀਅਤ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਉਥੇ ਪੈਦਾ ਹੋਏ ਸਿਆਸੀ ਅਤੇ ਸੁਰੱਖਿਆ ਖ਼ਲਾਅ ਨੂੰ ਭਰਨ ਦੀ ਕੋਸ਼ਿਸ਼ ਕੀਤੀ; ਦਹਿਸ਼ਤ ਤੇ ਦਮਨ ਦੀ ਖੁੱਲ੍ਹੀ ਹਕੂਮਤ ਚਲਾਈ। ਇਸ ਦੌਰਾਨ ਤਾਲਿਬਾਨ ਨੂੰ ਹੋਰ ਕਰੀਬ ਸਾਰੇ ਹੀ ਅਫ਼ਗ਼ਾਨ ਨਸਲੀ ਗਰੁੱਪਾਂ ਦੇ ਹਥਿਆਰਬੰਦ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਾਜਿਕਾਂ ਨੇ ਜ਼ੋਰਦਾਰ ਟੱਕਰ ਦਿੱਤੀ ਜਿਨ੍ਹਾਂ ਦੀ ਆਬਾਦੀ ਕਰੀਬ 35 ਫ਼ੀਸਦ ਹੈ। ਅਸਲ ਵਿਚ, ਤਾਲਿਬਾਨ ਦੇ ਕਬਜ਼ੇ ਦੇ ਫ਼ੌਰੀ ਬਾਅਦ ਅਫ਼ਗਾਨਿਸਤਾਨ ਦੁਨੀਆ ਭਰ ਦੇ ਕੱਟੜ ਦਹਿਸ਼ਤੀ ਗਰੁੱਪਾਂ ਲਈ ਸੁਰੱਖਿਅਤ ਟਿਕਾਣਾ ਬਣ ਗਿਆ। ਮੁਲਕ ਵਿਚ ਅਮਰੀਕੀ ਫ਼ੌਜੀ ਦਖ਼ਲ ਨਿਊ ਯਾਰਕ ਅਤੇ ਵਾਸ਼ਿੰਗਟਨ ਵਿਚ 2001 ਵਿਚ ਹੋਏ ਸਤੰਬਰੀ (9/11) ਹਮਲਿਆਂ ਤੋਂ ਬਾਅਦ 2003 ਵਿਚ ਸ਼ੁਰੂ ਹੋਇਆ। ਇਸ ਕਾਰਵਾਈ ਰਾਹੀਂ ਅਫ਼ਗਾਨਿਸਤਾਨ ਤੋਂ ਬਾਹਰ ਧੱਕੇ ਤਾਲਿਬਾਨ ਨੇ ਬਾਅਦ ਵਿਚ ਆਪਣੀਆਂ ਕਾਰਵਾਈਆਂ ਅਤੇ ਸਰਗਰਮੀਆਂ ਪਾਕਿਸਤਾਨ ਵਾਲੇ ਆਪਣੇ ਟਿਕਾਣਿਆਂ ਤੋਂ ਜਾਰੀ ਰੱਖੀਆਂ। ਹੈਰਾਨੀ ਦੀ ਗੱਲ ਹੈ ਕਿ ਤਾਲਿਬਾਨ ਦੀ ਸਰਹੱਦ ਪਾਰਲੀ ਦਹਿਸ਼ਤਗਰਦੀ ਨੂੰ ਆਈਐੱਸਆਈ ਦੇ ਖੁੱਲ੍ਹੇ ਸਹਿਯੋਗ ਦੇ ਬਾਵਜੂਦ ਇਸ ਮਾਮਲੇ ਵਿਚ ਪਾਕਿਸਤਾਨ ਦੇ ਬੇਕਸੂਰ ਹੋਣ ਦੇ ਦਾਅਵਿਆਂ ਨੂੰ ਅਮਰੀਕਾ ਸਵੀਕਾਰ ਕਰਦਾ ਰਿਹਾ। ਇਸ ਦੌਰਾਨ ਪਾਕਿਸਤਾਨ ਨੂੰ ਅਮਰੀਕਾ ਤੋਂ ਹਰ ਤਰ੍ਹਾਂ ਦੀ ਫ਼ੌਜੀ ਤੇ ਮਾਲੀ ਇਮਦਾਦ ਮਿਲਦੀ ਰਹੀ। ਦੂਜੇ ਪਾਸੇ ਤਾਲਿਬਾਨ ਨੇ ਆਈਐੱਸਆਈ ਦੀ ਮਦਦ ਨਾਲ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਦਹਿਸ਼ਤੀ ਗਰੁੱਪਾਂ ਨਾਲ ਗੂੜ੍ਹੇ ਸਬੰਧ ਬਣਾ ਲਏ। ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਮੌਜੂਦਗੀ ਵੀ ਤਾਲਿਬਾਨ ਨੂੰ ਸੰਸਾਰ ਭਰ ਦੇ ਕੱਟੜ ਇਸਲਾਮੀ ਗਰੁੱਪਾਂ ਨਾਲ ਕਰੀਬੀ ਰਿਸ਼ਤੇ ਬਣਾਉਣ ਤੋਂ ਰੋਕ ਨਾ ਸਕੀ। ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚਲੇ ਆਪਣੇ ਸੁਰੱਖਿਅਤ ਟਿਕਾਣਿਆਂ ਉਤੇ ਅਜਿਹੇ ਦਹਿਸ਼ਤਗਰਦਾਂ ਦੀ ਮੇਜ਼ਬਾਨੀ ਜਾਰੀ ਰੱਖੀ। ਅਜਿਹੇ ਦਹਿਸ਼ਤੀ ਗਰੁੱਪਾਂ ਵਿਚ ਅਲ-ਕਾਇਦਾ, ਇਸਲਾਮੀ ਸਟੇਟ, ਤਹਿਰੀਕ-ਏ-ਤਾਲਿਬਾਨ (ਪਾਕਿਸਤਾਨ) ਅਤੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਸਰਗਰਮ ‘ਪੂਰਬੀ ਤੁਰਕਿਸਤਾਨ ਆਜ਼ਾਦੀ ਮੁਹਿੰਮ’ ਆਦਿ ਸ਼ਾਮਲ ਹਨ। ਚੀਨ ਨੂੰ ਤਾਲਿਬਾਨ ਤੋਂ ਭਰੋਸਾ ਮਿਲਿਆ ਹੈ ਕਿ ਉਹ ਚੀਨ ਵਿਚ ਹਥਿਆਰਬੰਦ ਬਗ਼ਾਵਤ ਨੂੰ ਹਵਾ ਨਹੀਂ ਦੇਣਗੇ, ਨਾਲ ਹੀ ਅਫ਼ਗਾਨ ਹਕੂਮਤ ਨਾਲ ਵੀ ਅਮਨ ਕਾਇਮ ਕਰਨ ਦੀ ਕੋਸ਼ਿਸ਼ ਕਰਨਗੇ ਪਰ ਅਜਿਹਾ ਨਹੀਂ ਹੋਇਆ। ਇਸ ਦੇ ਬਾਵਜੂਦ ਪਾਕਿਸਤਾਨ ਨੇ ਅਮਰੀਕਾ ਨੂੰ ਉਦੋਂ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ, ਜਦੋਂ ਉਸ ਨੇ ਆਪਣੀ ਸਰਜ਼ਮੀਨ ਉਤੇ ਉਸਾਮਾ ਬਿਨ-ਲਾਦਿਨ ਨੂੰ ਪਨਾਹ ਦਿੱਤੀ ਜੋ ਸਤੰਬਰੀ ਹਮਲਿਆਂ ਦਾ ਮੁੱਖ ਸਾਜਿ਼ਸ਼ ਘਾੜਾ ਸੀ। ਤਾਲਿਬਾਨ ਲੀਡਰਸ਼ਿਪ ਨੇ ਹੁਣ ਵੀ ਆਪਣੇ ਵਿਚਾਰ ਸਾਫ਼ ਕਰ ਦਿੱਤੇ ਹਨ ਕਿ ਉਹ ਅਫ਼ਗਾਨਿਸਤਾਨ ਉਤੇ ਕਿਵੇਂ ਹਕੂਮਤ ਕਰਨਗੇ। ਤਾਲਿਬਾਨ ਦੇ ਤਰਜਮਾਨ ਜ਼ਬੀਹੁੱਲਾ ਮੁਜਾਹਿਦ ਨੇ ਐਲਾਨ ਕੀਤਾ ਹੈ ਕਿ ਮੁਲਕ ਵਿਚ ਸ਼ਰੀਅਤ ਮੁਤਾਬਕ ਰਾਜ ਚਲਾਇਆ ਜਾਵੇਗਾ ਅਤੇ ਸ਼ਰੀਅਤ ‘ਬਹੁਤ ਸਖ਼ਤੀ’ ਨਾਲ ਲਾਗੂ ਹੋਵੇਗੀ। ਇਹ ਵੀ ਕਿਹਾ ਕਿ ਇਸਲਾਮੀ ਮੁਲਕਾਂ ਵਿਚ ਚੋਣਾਂ ਤੋਂ ਵਧੀਆ ਨਤੀਜੇ ਨਹੀਂ ਨਿਕਲਦੇ, ਇਹ ਕੁਝ ਖੇਤਰਾਂ ਵਿਚ ਹੀ ਚੰਗਾ ਕੰਮ ਕਰ ਸਕਦੀਆਂ ਹਨ। ਔਰਤਾਂ ਨੂੰ ਗਾਉਣ ਆਦਿ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਉਹ ਅਜਿਹੇ ਕੁਝ ਕੁ ਖੇਤਰਾਂ ਵਿਚ ਹੀ ਕੰਮ ਕਰਨਗੀਆਂ ‘ਜਿਥੇ ਉਨ੍ਹਾਂ ਦੀ ਇੱਜ਼ਤ ਨਾਲ ਕੋਈ ਸਮਝੌਤਾ ਨਾ ਹੋਵੇ’। ਔਰਤਾਂ ਦੇ ਘਰੋਂ ਬਾਹਰ ਜਾਣ ਸਮੇਂ ਉਨ੍ਹਾਂ ਦੀ ‘ਰਾਖੀ’ ਲਈ ਉਨ੍ਹਾਂ ਨਾਲ ਕਿਸੇ ਮਰਦ ਦਾ ਹੋਣਾ ਜ਼ਰੂਰੀ ਹੋਵੇਗਾ। ਮਰਦਾਂ ਨੂੰ ਪੱਛਮੀ ਲਿਬਾਸ ਪਹਿਨਣ ਦੀ ਮਨਾਹੀ ਹੋਵੇਗੀ ਅਤੇ ਲੰਮੀ ਦਾੜ੍ਹੀ ਰੱਖਣੀ ਪਵੇਗੀ। ਇਹ ਵਾਰ ਵਾਰ ਕਿਹਾ ਗਿਆ ਕਿ ਮੁਲਕ ਵਿਚ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ ਤੇ ਇਸਲਾਮੀ ਸ਼ਰ੍ਹਾ ਦੇ ਨਿਯਮ ਲਾਗੂ ਕੀਤੇ ਜਾਣਗੇ। ਇਹੀ ਨਹੀਂ, ਇਕ ਬਦਲ ਵਜੋਂ ਜੰਗ ਨੂੰ ਨਕਾਰਿਆ ਨਹੀਂ ਜਾ ਸਕਦਾ ਅਤੇ ਜਹਾਦ ਜਾਰੀ ਰਹੇਗਾ। ਇਸ ਵਕਤ ਤਾਲਿਬਾਨ ਦੱਖਣੀ ਅਫ਼ਗਾਨਿਸਤਾਨ ਵਿਚ ਸਥਿਤ ਅਤੇ ਪਾਕਿਸਤਾਨ ਸਰਹੱਦ ਨੇੜਲੇ ਸ਼ਹਿਰ ਕੰਧਾਰ ਉਤੇ ਕਬਜ਼ੇ ਲਈ ਜ਼ੋਰ ਲਾ ਰਹੇ ਹਨ। ਅਫ਼ਗਾਨ ਵਾਸੀ ਕੰਧਾਰ ਨੂੰ ਦੂਜੇ ਮੱਕੇ ਦੇ ਬਰਾਬਰ ਮੰਨਦੇ ਹਨ, ਉਥੇ ਪੈਗੰਬਰ ਹਜ਼ਰਤ ਮੁਹੰਮਦ ਦਾ ਸੰਨ 621 ਵਿਚ ਪਹਿਨਿਆ ਚੋਗਾ ਨਿਸ਼ਾਨੀ ਵਜੋਂ ਸੰਭਾਲਿਆ ਪਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਚੋਗਾ ਅਫ਼ਗ਼ਾਨਿਸਤਾਨ ਦੇ ਉਸ ਵੇਲੇ ਦੇ ਹਾਕਮ ਅਹਿਮਦ ਸ਼ਾਹ ਅਬਦਾਲੀ (ਅਹਿਮਦ ਸ਼ਾਹ ਦੁਰਾਨੀ) ਨੂੰ ਬੁਖ਼ਾਰਾ (ਹੁਣ ਉਜ਼ਬੇਕਿਸਤਾਨ) ਦੇ ਹਾਕਮ ਅਮੀਰ ਮੁਰਾਦ ਬੇਗ ਨੇ ਅਬਦਾਲੀ ਦੀ ਉਥੋਂ ਦੀ ਫੇਰੀ ਸਮੇਂ ਭੇਟ ਕੀਤਾ ਸੀ। ਇਸ ਚੋਗੇ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਕੰਧਾਰ ਸਥਿਤ ਮਕਬਰੇ ਦੇ ਨਜ਼ਦੀਕ ਦਰਗਾਹ ਕਿਰਕਾ ਸ਼ਰੀਫ਼ ਵਿਖੇ ਸੰਭਾਲ ਕੇ ਰੱਖਿਆ ਗਿਆ ਹੈ। ਤਾਲਿਬਾਨ ਹੁਣ ਜਦੋਂ ਸਾਰੇ ਅਫ਼ਗਾਨਿਸਤਾਨ ਉਤੇ ਕਬਜ਼ੇ ਦੀ ਕੋਸ਼ਿਸ਼ ਕੇ ਰਹੇ ਹੈ, ਤਾਂ ਉਨ੍ਹਾਂ ਲਈ ਕੰਧਾਰ ਉਤੇ ਕਬਜ਼ਾ ਪਹਿਲੀ ਤਰਜੀਹ ਹੈ। ਤਾਲਿਬਾਨ ਆਗੂ ਮੁੱਲਾ ਉਮਰ 1996 ਵਿਚ ਉਦੋਂ ਮਸ਼ਹੂਰ ਹੋਇਆ ਸੀ, ਜਦੋਂ ਉਹ ਕੰਧਾਰ ਦੀ ਮਸਜਿਦ ਵਿਚ ਹਜ਼ਰਤ ਮੁਹੰਮਦ ਦੇ ਚੋਗੇ ਨਾਲ ਸਾਹਮਣੇ ਆਇਆ ਸੀ। ਖ਼ਦਸ਼ਾ ਇਹ ਹੈ ਕਿ ਤਾਲਿਬਾਨ ਅਫ਼ਗਾਨ ਫ਼ੌਜ ਨੂੰ ਹਰਾ ਦੇਣਗੇ। ਇਹ ਪ੍ਰਭਾਵ ਵੀ ਹੈ ਕਿ ਅਫ਼ਗਾਨ ਫ਼ੌਜ ਕੋਲ ਤਾਲਿਬਾਨ ਦੀ ਚੁਣੌਤੀ ਦੇ ਟਾਕਰੇ ਲਈ ਸਮਝਦਾਰੀ ਅਤੇ ਰਣਨੀਤੀ ਦੀ ਘਾਟ ਹੈ। ਮੁਲਕ ਦਾ ਵੱਡਾ ਹਿੱਸਾ ਜਿਵੇਂ ਦੱਖਣੀ ਤੇ ਪੱਛਮੀ ਅਫ਼ਗਾਨਿਸਤਾਨ, ਖ਼ਾਸਕਰ ਇਰਾਨ ਤੇ ਤਾਜਿਕਿਸਤਾਨ ਦੀਆਂ ਸਰਹੱਦਾਂ ਨਾਲ ਲੱਗਦੇ ਇਲਾਕੇ ਤਾਲਿਬਾਨ ਦੇ ਕਬਜ਼ੇ ਹੇਠ ਹਨ। ਇਸ ਟਕਰਾਅ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਸਾਫ਼ ਦਿਖਾਈ ਦਿੰਦੀ ਹੈ। ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਤੇ ਤਹਿਰੀਕ-ਏ-ਤਾਲਿਬਾਨ (ਪਾਕਿਸਤਾਨ) ਦੇ ਵੱਡੀ ਗਿਣਤੀ ਦਹਿਸ਼ਤੀ ਤਾਲਿਬਾਨ ਨਾਲ ਮਿਲ ਕੇ ਅਫ਼ਗਾਨ ਫ਼ੌਜ ਖਿ਼ਲਾਫ਼ ਲੜ ਰਹੇ ਹਨ। ਰੂਸ ਨੇ ਅਫ਼ਗਾਨ ਟਕਰਾਅ ਦੇ ਆਪਣੇ ਸਾਬਕਾ ਕੇਂਦਰੀ ਏਸ਼ਿਆਈ ਗਣਰਾਜਾਂ ਜਿਵੇਂ ਤਾਜਿਕਿਸਤਾਨ ਵੱਲ ਵਧਣ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਰਾਨ ਵੀ ਆਪਣੇ ਇਤਹਾਦੀਆਂ, ਖ਼ਾਸਕਰ ਸ਼ੀਆ ਹਜ਼ਾਰਾ ਭਾਈਚਾਰੇ ਉਤੇ ਤਾਲਿਬਾਨ ਦੇ ਹਮਲਿਆਂ ਕਾਰਨ ਫਿ਼ਕਰਮੰਦ ਹੈ। ਸ਼ੀਆ ਹਜ਼ਾਰਾ ਭਾਈਚਾਰਾ ਅਫ਼ਗਾਨਿਸਤਾਨ ਵਿਚ ਇਰਾਨ ਦੀ ਸਰਹੱਦ ਨਾਲ ਲਗਦੇ ਇਲਾਕਿਆਂ ਵਿਚ ਰਹਿੰਦਾ ਹੈ। ਇਸ ਲਈ ਅਫ਼ਗਾਨਿਸਤਾਨ ਦੀਆਂ ਪੱਛਮੀ ਸਰਹੱਦਾਂ ’ਤੇ ਭਵਿੱਖ ਵਿਚ ਰੂਸੀ ਅਤੇ ਇਰਾਨੀ ਦਖ਼ਲ ਦੀ ਸੰਭਾਵਨਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਤੇ ਰੂਸ ਅਤੇ ਅਫ਼ਗਾਨਿਸਤਾਨ ਦੇ ਕੁੱਲ ਮਿਲਾ ਕੇ ਸਾਰੇ ਹੀ ਮੱਧ ਏਸ਼ਿਆਈ ਗੁਆਂਢੀ ਮੁਲਕਾਂ ਨਾਲ ਦੁਵੱਲੀ ਅਤੇ ਸ਼ੰਘਾਈ ਸਹਿਯੋਗ ਸੰਸਥਾ ਵਿਚ ਬਹੁਪੱਖੀ ਗੱਲਬਾਤ ਕੀਤੀ ਹੈ। ਜੈਸ਼ੰਕਰ ਦੀ ਤਹਿਰਾਨ ਵਿਚ ਇਰਾਨ ਦੇ ਨਾਮਜ਼ਦ ਸਦਰ ਇਬਰਾਹੀਮ ਰਾਇਸੀ ਨਾਲ ਹੋਈ ਅਣਕਿਆਸੀ ਮੀਟਿੰਗ ਵੀ ਅਹਿਮੀਅਤ ਰੱਖਦੀ ਹੈ। ਇਰਾਨ ਕਿਸੇ ਸਮੇਂ ਨਵੀਂ ਦਿੱਲੀ ਦਾ ਕਰੀਬੀ ਇਲਾਕਾਈ ਭਾਈਵਾਲ ਸੀ ਜਦੋਂ ਭਾਰਤ, ਇਰਾਨ ਤੇ ਰੂਸ ਨੇ ਅਫ਼ਗ਼ਾਨਿਸਤਾਨ ਵਿਚ ਅਮੀਰੀਕੀ ਦਖ਼ਲ ਤੋਂ ਵੀ ਪਹਿਲਾਂ ‘ਨੌਰਦਰਨ ਅਲਾਇੰਸ’’ (ਉੱਤਰੀ ਗੱਠਜੋੜ) ਵਿਚ ਸ਼ਾਮਲ ਗਰੁੱਪਾਂ ਦੀ ਪਿੱਠ ਥਾਪੜੀ ਸੀ। ਇਹ ਗਰੁੱਪ ਅਫ਼ਗਾਨਿਸਤਾਨ ਦੇ ਗ਼ੈਰ-ਪਖ਼ਤੂਨ ਬਹੁਗਿਣਤੀ ਭਾਈਚਾਰਿਆਂ ਉਤੇ ਆਧਾਰਿਤ ਸਨ। ਤਾਲਿਬਾਨ ਅਫ਼ਗਾਨਿਸਤਾਨ ਦੇ ਕੁੱਲ 424 ਜਿ਼ਲ੍ਹਿਆਂ ਵਿਚੋਂ ਕਰੀਬ 200 ਉਤੇ ਪਕੜ ਬਣਾ ਚੁੱਕੇ ਹਨ, ਇਸੇ ਕਾਰਨ ਉਨ੍ਹਾਂ ਦੁਨੀਆ ਭਰ ਦਾ ਧਿਆਨ ਖਿੱਚਿਆ ਹੈ। ਉਂਜ, ਅਜੇ ਤੱਕ ਮੁਲਕ ਦੇ 34 ਸੂਬਿਆਂ ਵਿਚੋਂ ਕਿਸੇ ਇਕ ਦੀ ਵੀ ਰਾਜਧਾਨੀ ਉਨ੍ਹਾਂ ਦੇ ਕਬਜ਼ੇ ਵਿਚ ਨਹੀਂ ਆਈ। ਅਮਰੀਕੀ

ਅਫ਼ਗਾਨਿਸਤਾਨ ਦੀ ਉਲਝੀ ਤਾਣੀ ਤੇ ਤਾਲਿਬਾਨ/ ਜੀ ਪਾਰਥਾਸਾਰਥੀ Read More »

ਸੰਨੀ ਕੌਸ਼ਿਲ ਦੇ ਰੈਸਟੋਰੈਂਟ ਵਿਖੇ ਵਰਕ ਐਂਡ ਇਨਕਮ ਤੋਂ ਆਇਆ ਸਟਾਫ 12,000 ਡਾਲਰ ਸੇਫ ਵਿਚੋ ਲੈ ਗਿਆ

ਆਦਤਾਂ ਮਾੜੀਆਂ: ਕੌਣ ਰੱਖੇਗਾ ਅਜਿਹਾ ਸਟਾਫ? -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 09 ਅਗਸਤ, 2021:-ਅਕਸਰ ਭਾਰਤੀ ਵਪਾਰਕ ਅਦਾਰਿਆਂ ਦੇ ਲਈ ਲੰਬੀ ਜੱਦੋ-ਜ਼ਹਿਦ ਕਰਨ ਵਾਲੇ ਸੰਨੀ ਕੌਸ਼ਿਲ ਹੋਰਾਂ ਦਾ ਆਪਣਾ ਬਿਜ਼ਨਸ ਐਕਲੈਂਡ ਵਿਖੇ ਰੈਸਟੋਰੈਂਟ (ਸੈਕਸ਼ਪੀਅਰ ਟੈਵਰਨ) ਐਂਡ ਪੱਬ ਹੈ। ਕਰੋਨਾ ਦੇ ਬਾਅਦ ਜਦੋਂ ਸਟਾਫ ਦੀ ਸਮੱਸਿਆ ਆ ਰਹੀ ਸੀ ਤਾਂ ਉਨ੍ਹਾਂ ਵਰਕ ਐਂਡ ਇਨਕਮ ਵਿਭਾਗ ਰਾਹੀਂ ਇਕ 57 ਸਾਲਾ ਨਿਊਜ਼ੀਲੈਂਡ ਬਾਸ਼ਿੰਦਾ ਸ਼ੈਫ ਰੱਖ ਲਿਆ। ਉਸਨੂੰ ਕੰਮ ਦੇ ਨਾਲ ਰਹਿਣ ਲਈ ਥਾਂ ਅਤੇ ਅੱਧ ਮੁੱਲ ਉਤੇ ਖਾਣਾ ਆਦਿ ਵੀ ਮੁਹੱਈਆ ਕੀਤਾ। ਉਮਰ ਦੇ ਹਿਸਾਬ ਨਾਲ ਬਹੁਤ ਸਤਿਕਾਰ ਵੀ ਦਿੱਤਾ। ਪਰ ਇਹ ਵਿਅਕਤੀ 6 ਕੁ ਹਫਤਿਆਂ ਦੇ ਵਿਚ ਹੀ ਬੀਤੇ ਮੰਗਲਵਾਰ ਨੂੰ ਕਾਰਾ ਕਰ ਗਿਆ। ਉਸਨੇ ਰੈਸਟੋਰੈਂਟ ਦੀ ਸੇਫ ਵਿਚੋਂ 12,000 ਡਾਲਰ ਚੋਰੀ ਕਰ ਲਏ। ਉਸਨੂੰ ਸ਼ਾਇਦ ਪਤਾ ਸੀ ਕਿ ਹੁਣ ਸੇਫ ਵਿਚ ਕੁਝ ਰਕਮ ਜਮ੍ਹਾ ਹੋ ਗਈ ਹੈ। ਉਹ ਸਵੇਰੇ 7.30 ਵਜੇ ਆਇਆ ਅਤੇ ਸਫਾਇਆ ਕਰ ਗਿਆ। ਉਸਨੇ ਮਾਸਟਰ ਚਾਬੀ ਅਤੇ ਪਾਸਵਰਡ ਕਿਸੀ ਤਰ੍ਹਾਂ ਚੋਰੀ ਕਰ ਲਿਆ ਸੀ। ਸਟਾਫ ਦੀ ਘਾਟ ਕਾਰਨ ਸੰਨੀ ਕੌਸ਼ਲ ਹੋਰੀਂ ਕਾਫੀ ਲੰਬੇ ਸਮੇਂ ਬਾਅਦ ਇਕ ਦਿਨ ਦੀ ਛੁੱਟੀ ਹੀ ਕੀਤੀ ਸੀ ਕਿ ਇਹ ਸਟਾਫ ਮੈਂਬਰ ਕਾਰਾ ਕਰ ਗਿਆ। ਸੀ.ਸੀ. ਟੀ.ਵੀ. ਦੇ ਵਿਚ ਸਾਰਾ ਕੁਝ ਆ ਗਿਆ ਅਤੇ ਇਹ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੰਨੀ ਕੌਸ਼ਿਲ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਸਰਕਾਰੀ ਅਦਾਰਿਆਂ ਤੋਂ ਸਟਾਫ ਲਿਆ ਜਾ ਸਕਦਾ ਹੈ? ਜੇਕਰ ਅਜਿਹੇ ਲੋਕ ਮਾੜੀਆਂ ਉਦਾਹਰਣਾ ਪੇਸ਼ ਕਰਨਗੇ ਤਾਂ ਕੋਈ ਵੀ ਅਜਿਹਾ ਸਟਾਫ ਲੈਣਾ ਪਸੰਦ ਨਹੀਂ ਕਰੇਗਾ। ਗੱਲ ਵਿਚਾਰਨ ਦੀ ਹੈ ਕਿ ਕਿ ਮਾੜੀਆਂ ਆਦਤਾਂ ਵਾਲਿਆਂ ਨੂੰ ਕੌਣ ਕੰਮ ’ਤੇ ਰੱਖੇਗਾ। ਸਰਕਾਰੀ ਬੰਦਿਸ਼ਾਂ ਦੇ ਕਾਰਨ ਸਟਾਫ ਦੀ ਵੱਡੀ ਘਾਟ ਪੈਦਾ ਹੋ ਗਈ ਹੈ ਅਤੇ ਬਿਜ਼ਨਸ ਅਦਾਰ ਬੰਦ ਹੋ ਰਹੇ ਹਨ।

ਸੰਨੀ ਕੌਸ਼ਿਲ ਦੇ ਰੈਸਟੋਰੈਂਟ ਵਿਖੇ ਵਰਕ ਐਂਡ ਇਨਕਮ ਤੋਂ ਆਇਆ ਸਟਾਫ 12,000 ਡਾਲਰ ਸੇਫ ਵਿਚੋ ਲੈ ਗਿਆ Read More »

ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ/ ਉਜਾਗਰ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਅਨੇਕਾਂ ਨਾਨਕ ਨਾਮ ਲੇਵਾ ਸੰਸਥਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਚਿਰ ਸਥਾਈ ਬਣਾਈ ਰੱਖਣ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਸਮਾਗਮ ਆਯੋਜਤ ਕਰਕੇ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਜਾਣ ਲਈ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਸਹਿਯੋਗ ਨਾਲ ‘ਕਰਤਾਰਪੁਰ ਲਾਂਘਾ’ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਖੋਲ੍ਹਿਆ ਗਿਆ। ਸਾਰੇ ਸੰਸਾਰ ਵਿਚ ਜਿਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦੇ ਹਨ, ਉਨ੍ਹਾਂ ਵੱੱਲੋਂ ਵੀ ਉਥੇ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿਤਨੇ ਵੀ ਪ੍ਰੋਗਰਾਮ ਅਤੇ ਸਮਾਗਮ ਹੋਏ, ਉਨ੍ਹਾਂ ਸਾਰਿਆਂ ਦੀ ਆਪੋ ਆਪਣੀ ਮਹੱਤਤਾ ਹੈ। ਬਹੁਤਿਆਂ ਖਾਸ ਤੌਰ ਤੇ ਸਰਕਾਰਾਂ ਨੇ ਤਾਂ ਕਾਰਵਾਈਆਂ ਪਾ ਕੇ ਵਾਹਵਾ ਸ਼ਾਹਵਾ ਖੱਟਣ ਦੇ ਉਪਰਾਲੇ ਕੀਤੇ ਹਨ, ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਫ਼ੈਲਾਉਣ ਅਰਥਾਤ ਲੋਕਾਂ ਨੂੰ ਉਸ ਵਿਚਾਰਧਾਰਾ ਦੀ ਜਾਣਕਾਰੀ ਦੇਣ ਦਾ ਇਕੋ ਇਕ ਸਾਧਨ ਸ਼ਬਦ ਹੁੰਦੇ ਹਨ, ਜੋ ਪੁਸਤਕਾਂ ਦੇ ਰੂਪ ਪ੍ਰਕਾਸ਼ਤ ਹੋਣੇ ਚਾਹੀਦੇ ਹਨ। ਪੁਸਤਕਾਂ ਇਤਿਹਾਸ ਦਾ ਹਿੱਸਾ ਬਣਦੀਆਂ ਹਨ। ਪੰਜਾਬ ਦੇ ਸਿੱਖ ਵਿਦਵਾਨਾ ਦੀ ਜਿੰੰਮੇਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸੌਖੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ  ਬਣਦੀ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਸਿੱਖ ਵਿਦਵਾਨ ਸੌਖੀ ਸ਼ਬਦਾਵਲੀ ਵਿਚ ਪੰਜਾਬੀਆਂ ਨੂੰ ਹੀ ਜਾਣੂ ਨਹੀਂ ਕਰਵਾ ਸਕੇ। ਹੋਰ ਭਾਸ਼ਾਵਾਂ ਜਾਨਣ ਵਾਲੇ ਲੋਕਾਂ ਤੱਕ ਪਹੁੰਚਾਉਣਾ ਤਾਂ ਦੂਰ ਦੀ ਗੱਲ ਹੈ। ਇਹ ਵੀ ਸ਼ੁਭ ਸੰਕੇਤ ਹਨ ਕਿ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਬਹੁਤ ਸਾਰੇ ਵਿਦਵਾਨਾ ਨੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਸਨ। ਪ੍ਰੰਤੂ ਕੁਝ ਕੁ ਅਖੌਤੀ ਵਿਦਵਾਨਾ ਦੀ ਹਓਮੈ ਨੇ ਆਪਣੀ ਵਿਦਵਾਨੀ ਦਾ ਰੋਹਬ  ਪਾਉਣ ਲਈ ਔਖੀ ਸ਼ਬਦਾਵਲੀ ਨੂੰ ਤਰਜੀਹ ਦਿੱਤੀ ਹੈ। ਡਾ ਰਤਨ ਸਿੰਘ ਜੱਗੀ ਦੀ  ‘ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ’ ਪੁਸਤਕ ਨਵੇਕਲੀ ਕਿਸਮ ਦੀ ਹੈ, ਜਿਸ ਵਿਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਮਾਣਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਪ੍ਰਥਾ ਤੇ ਰਾਗ-ਕ੍ਰਮ ਅਨੁਸਾਰ ਸੰਕਲਿਤ ਕਰਕੇ ਸਰਲ ਸ਼ਬਦਾਂ ਵਿਚ ਆਮ ਸਾਧਰਨ ਲੋਕਾਂ ਦੇ ਸਮਝ ਵਿਚ ਅਉਣ ਵਾਲੇ ਅਰਥ ਕੀਤੇ ਹਨ।  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 20 ਰਾਗਾਂ ਵਿਚ ਹੈ। ਜਪੁਜੀ ਸਾਹਿਬ, ਚਉਪਦੇ, ਅਸਟਪਦੀਆਂ,  ਪਹਰੇ, ਸਲੋਕ, ਵਾਰਾਂ, ਪਉੜੀਆਂ, ਛੰਤ, ਅਲਾਹਣੀਆਂ, ਕੁਚਜੀ-ਸੁਚਜੀ, ਪਦੇ ਅਤੇ ਸੋਲਹੇ, ਜਿਨ੍ਹਾਂ ਦੀ ਗਿਣਤੀ 958 ਬਣਦੀ ਹੈ, ਦੀ ਵਿਆਖਿਆ ਭਾਵ ਅਰਥ ਅਜਿਹੇ ਢੰਗ ਨਾਲ ਕੀਤੇ ਗਏ ਹਨ ਤਾਂ ਜੋ ਆਮ ਪਾਠਕ ਦੇ ਸਮਝ ਵਿਚ ਆ ਸਕਣ। 556 ਪੰਨਿਆਂ ਵਾਲੀ ਵੱਡ ਅਕਾਰੀ ਅਤੇ ਰੂਹ ਨੂੰ ਸਕੂਨ ਦੇਣ ਵਾਲੀ ਇਹ ਅਧਿਆਤਮਵਾਦ ਵਿਚ ਪਰੁਚੀ ਇਹ ਪੁਸਤਕ, ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ, ਉਚੇਰੀ ਸਿਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਈ ਹੈ। ਪੰਜਾਬ ਸਰਕਾਰ ਦੇ ਇਸ ਉਦਮ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਸ ਪੁਸਤਕ ਦੀ ਕੀਮਤ 1930 ਰੁਪਏ ਰੱਖੀ ਗਈ ਹੈ। ਇਹ ਸਹੀ ਅਰਥਾਂ ਵਿਚ ਪੰਜਾਬ ਸਰਕਾਰ ਅਤੇ ਡਾ ਰਤਨ ਸਿੰਘ ਜੱਗੀ ਵੱਲੋਂ ਸੱਚੀ ਸੁੱਚੀ ਸ਼ਰਧਾਂਜ਼ਲੀ ਹੈ। ਇਹ ਕੰਮ ਕਿਸੇ ਇਕ ਵਿਅਕਤੀ ਲਈ ਇਕ ਨਿਸਚਤ ਸਮੇਂ ਵਿਚ ਮੁਕੰਮਲ ਕਰਨਾ ਅਸੰਭਵ ਅਤੇ ਅਤਿਅੰਤ ਕਠਨ ਸੀ। ਪ੍ਰੰਤੂ ਡਾ ਰਤਨ ਸਿੰਘ ਜੱਗੀ ਅਤੇ ਉਨ੍ਹਾਂ ਦੀ ਅਰਧਾਂਗਣੀ ਡਾ ਗੁਰਸ਼ਰਨ ਕੌਰ ਜੱਗੀ ਦੀ ਦਿ੍ਰੜ੍ਹਤਾ, ਸੂਝ, ਲਗਨ ਅਤੇ ਪ੍ਰਤੀਬੱਧਤਾ ਨੇ  ਇਹ ਸੰਭਵ ਕਰਕੇ ਵਿਖਾਇਆ ਹੈ। ਅਜਿਹਾ ਵੱਡਾ ਅਤੇ ਵਿਦਵਤਾ ਵਾਲਾ ਕੰਮ ਇਕ ਧਰਮ ਅਤੇ ਭਾਸ਼ਾ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ ਨਹੀਂ ਕਰ ਸਕਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜਾਬੀ, ਪਾਲੀ, ਸੰਸਕਿ੍ਰਤ, ਬ੍ਰਜ, ਫਾਰਸੀ ਅਤੇ ਉਰਦੂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਡਾ ਰਤਨ ਸੰਘ ਜੱਗੀ ਅਤੇ ਇਸ ਕੰਮ ਵਿਚ ਉਨ੍ਹਾਂ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਨ ਵਾਲੇ ਡਾ ਗੁਰਸ਼ਰਨ ਕੌਰ ਜੱਗੀ ਦੋਵੇਂ ਹੀ ਪੰਜਾਬੀ, ਹਿੰਦੀ, ਸੰਸਕਿ੍ਰਤ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਹਨ। ਸੰਸਾਰ ਦੇ ਬਾਕੀ ਧਰਮਾ ਦਾ ਵੀ ਉਨ੍ਹਾਂ ਨੇ ਅਧਿਐਨ ਕੀਤਾ ਹੋਇਆ ਹੈ। ਉਹ ਦੋਵੇਂ ਅਧਿਆਤਮਕਤਾ ਦੇ ਰੰਗ ਵਿਚ ਰੰਗੇ ਹੋਏ ਹਨ, ਜਿਸ ਕਰਕੇ ਭਾਸ਼ਾ ਦੀ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ। ਇਸ ਸਮੇਂ ਜਦੋਂ ਸੰਸਾਰ ਵਿਚ ਲੋਕ ਕੁਰਾਹੇ ਪਏ ਹੋਏ ਹਨ। ਸਾਰੇ ਪਾਸੇ ਅੰਧਕਾਰ ਫ਼ੈਲਿਆ ਹੋਇਆ ਹੈ। ਜ਼ਾਤ ਪਾਤ ਦਾ ਬੋਲਬਾਲਾ ਹੈ। ਝੂਠ, ਫ਼ਰੇਬ ਕਰਕੇ ਇਨਸਾਨਾਂ ਵਿਚ ਆਪੋਧਾਪੀ ਫ਼ੈਲੀ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਵੱਲੋਂ ਕਿ੍ਰਤ ਕਰਨ, ਨਾਮ ਜਪਣ ਅਤੇ ਵੰਡ ਛਕੇ ਦੇ ਦਿੱਤੇ ਮਾਰਗ ਦਰਸ਼ਨ ਤੇ ਚਲਣ ਦੀ ਥਾਂ ਲੋਕ ਵਿਹਲੜ ਬਣ ਗਏ ਹਨ। ਨਾਮ ਜਪਣ ਤੋਂ ਵੀ ਮੁਨਕਰ ਹੋ ਗਏ ਹਨ। ਅਜਿਹੇ ਸਮੇਂ ਇਕ ਅਜਿਹੀ ਪੁਸਤਕ ਦੀ ਲੋੜ ਸੀ, ਜਿਸਨੂੰ ਪੜ੍ਹਕੇ ਗੁਰੂ ਦੀ ਦਿੱਤੀ ਨਸੀਅਤ ਉਪਰ ਪਹਿਰਾ ਦੇ ਸਕਣ। ਪ੍ਰੰਤੂ ਇਸ ਪੁਸਤਕ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਹੈ। ਪੰਜਾਬ ਸਰਕਾਰ ਨੂੰ ਅਜਿਹੀਆਂ ਪੁਸਤਕਾਂ ਨਾ ਮਾਤਰ ਮੁੱਲ ਉਪਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਡਾ ਰਤਨ ਸਿੰਘ ਜੱਗੀ ਵਰਗੇ ਵਿਦਵਾਨ ਦੀ ਮਿਹਨਤ ਦਾ ਲਾਭ ਉਠਾਇਆ ਜਾ ਸਕੇ ਅਤੇ ਗੁਰੂ ਦੀ ਵਿਚਾਰਧਾਰਾ ਆਮ ਲੋਕਾਂ ਵਿਚ ਪਹੁੰਚ ਸਕੇ। ਇਸ ਪੁਸਤਕ ਦੇ ਆਕਾਰ ਅਤੇ ਕੀਤੇ ਕੰਮ ਨੂੰ ਵੇਖਕੇ ਡਾ ਰਤਨ ਸਿੰਘ ਜੱਗੀ ਦੀ ਘਾਲਣਾ ਅੱਗੇ ਸਿਰ ਝੁਕ ਜਾਂਦਾ ਹੈ ਕਿ ਗੁਰੂ ਨੇ ਇਤਨੀ ਵੱਡੀ ਉਮਰ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਇਸ ਪੁਸਤਕ ਨੂੰ ਲਿਖਣ ਦੀ ਅਥਾਹ ਸਮਰੱਥਾ ਬਖ਼ਸ਼ੀ ਹੈ। ਡਾ ਰਤਨ ਸਿੰਘ ਜੱਗੀ ਨੇ ਬੜੀ ਸਰਲ ਭਾਸ਼ਾ ਵਿਚ ਅਰਥ ਕੀਤੇ ਹਨ, ਜਿਹੜੇ ਆਮ ਪਾਠਕ ਦੇ ਸਮਝ ਵਿਚ ਆ ਜਾਂਦੇ ਹਨ। ਉਦਾਹਰਣ ਲਈ  ਸਿਰੀ ਰਾਗੁ ਵਿਚ ਪੁਸਤਕ ਦੇ ਪੰਨਾ 79 ‘ਤੇ ਸਲੋਕ ਹੈ- ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ॥ ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ॥ ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ॥ ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ॥ ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ॥ ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦ ਪਛਾਣ॥4॥ ਇਸਦੇ ਅਰਥ ਇਸ ਪ੍ਰਕਾਰ ਹਨ-ਹੇ ਵਣਜਾਰੇ ਮਿਤਰ! ਉਮਰ ਦੇ ਚੌਥੇ ਪਹਿਰ ਵਿਚ (ਜੀਵ) ਬਿਰਧ ਹੋ ਜਾਂਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਹੇ ਵਣਜਾਰੇ ਮਿਤਰ! ਅੱਖਾਂ ਅਗੇ ਹਨੇਰਾ ਆ ਜਾਣ ਕਾਰਣ ਦਿਸਦਾ ਨਹੀਂ ਅਤੇ ਕੰਨਾਂ ਰਾਹੀਂ ਬੋਲ ਵੀ ਨਹੀਂ ਸੁਣ ਸਕਦਾ। ਅੱਖਾਂ ਤੋਂ ਅੰਨ੍ਹਾ (ਹੋ ਜਾਂਦਾ ਹੈ) ਅਤੇ ਜੀਭ ਰਸ ਮਾਣਨ (ਦੀ ਰੁਚੀ) ਨਹੀਂ ਰਹਿੰਦੀ, ਸ਼ਕਤੀ ਅਤੇ ਪਰਾਕ੍ਰਮ/ ਉਦਮ ਮੁਕ ਜਾਂਦੇ ਹਨ। ਹਿਰਦੇ ਵਿਚ ਗੁਣ ਨਹੀਂ ਹੁੰਦੇ, (ਫਿਰ) ਉਹ ਮਨਮੁਖ ਕਿਵੇਂ ਸੁਖ ਪ੍ਰਾਪਤ ਕਰ ਸਕਦਾ ਹੈ, (ਬਸ) ਆਵਾਗਵਣ ਦੇ ਚੱਕਰ ਵਿਚ (ਪਿਆ ਰਹਿੰਦਾ ਹੈ)। (ਉਮਰ ਰੂਪ) ਖੇਤੀ ਦੇ ਪਕ ਜਾਣ ‘ਤੇ ਕੁੜਕ ਕੇ ਟੁੱਟ ਜਾਂਦਾ ਹੈ (ਭਾਵ ਮਿ੍ਰਤੂ ਹੋ ਜਾਂਦੀ ਹੈ)। (ਸੰਸਾਰ ਵਿਚ) ਜਨਮ ਲੈ ਕੇ ਫਿਰ ਚਲੇ ਜਾਣ ਵਿਚ ਕੋਈ ਮਾਣ ਦੀ ਗੱਲ ਨਹੀਂ ਹੁੰਦੀ। ਨਾਨਕ ਦਾ ਕਥਨ ਹੈ ਕਿ ਹੇ ਪ੍ਰਣੀ! (ਜੀਵਨ ਦੇ) ਚੌਥੇ ਪਹਿਰ ਵਿਚ ਗੁਰੂ ਦੀ ਸਿਖਿਆ ਅਨੁਸਾਰ ਸ਼ਬਦ ਦੀ ਪਛਾਣ ਕਰ।4। ਡਾ ਰਤਨ ਸਿੰਘ ਜੱਗੀ ਨੇ ਸਰਲ ਢੰਗ ਨਾਲ ਅਰਥ ਦੱਸੇ ਹਨ। ਇਤਨੇ ਵੱਡੇ ਵਿਦਵਾਨ ਦਾ ਆਮ ਪਾਠਕਾਂ ਦੇ ਪੱਧਰ ਤੇ ਪਹੁੰਚਕੇ ਲਿਖਣਾ ਮੁਸ਼ਕਲ

ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ/ ਉਜਾਗਰ ਸਿੰਘ Read More »

ਕੈਪਟਨ ਅਮਰਿੰਦਰ ਸਿੰਘ ਵਾਂਗ  ਸੁਖਬੀਰ ਬਿਜਲੀ ਦੇ   ਝੂਠੇ ਵਾਅਦੇ ਕਰ ਸੱਤਾ ਹਾਸਲ ਕਰਨੀ ਚਾਹੁੰਦਾ: ਢੀਂਡਸਾ  

  ਖਹਿਰਾ ਖੁਰਦ ਚ ਅਕਾਲੀਦਲ ਬਾਦਲ ਨੂੰ ਛੱਡ ਕੇ  ਸੰਯੁਕਤ ਮੋਰਚੇ ਨੂੰ ਮਿਲਿਆ ਸਮਰਥਨ  ਓਲੰਪੀਅਨ ਖਿਡਾਰੀਆਂ ਨੂੰ  ਦਿੱਤੀ ਵਧਾਈ  ਗੁਰਜੰਟ ਸਿੰਘ ਬਾਜੇਵਾਲੀਆ  ਮਾਨਸਾ  9 ਅਗਸਤ ਪੰਜਾਬ ਚ ਪਹਿਲਾਂ  ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ  ਸੱਤਾ ਹਾਸਲ ਕੀਤੀ ਉਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ  ਪੰਜਾਬ ਵਾਸੀਆਂ ਨੂੰ 6 ਸੋ ਯੂਨਿਟ   ਬਿਜਲੀ ਮੁਫ਼ਤ ਦੇਣ ਦੇ ਵਾਅਦੇ ਕਰ ਰਿਹਾ ਹੈ ਜਦਕਿ ਪੰਜਾਬ ਚ 72 ਲੱਖ 30 ਹਜ਼ਾਰ ਬਿਜਲੀ ਕੁਨੈਕਸ਼ਨ ਹਨ  ,ਜਿਸ ਦਾ 20 ਹਜਾਰ ਕਰੋੜ   ਰੁਪਏ ਸਾਲਾਨਾ ਖਜ਼ਾਨੇ ਤੇ ਬੋਝ ਪਵੇਗਾ ਇਹ ਕਿਥੋਂ ਪੂਰਾ ਕਰ ਦੇਣਗੇ।  ਪੰਜਾਬ ਦਾ ਖ਼ਜ਼ਾਨਾ ਪਹਿਲਾਂ ਹੀ ਘਾਟੇ ਨਾਲ ਚੱਲ ਰਿਹਾ ਹੈ।ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਸਰਦੂਲਗਡ਼੍ਹ ਹਲਕੇ ਦੇ ਪਿੰਡ ਖਹਿਰਾ ਖੁਰਦ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਕੋਲ ਕੀਤਾ ।ਉਨ੍ਹਾਂ ਕਿਹਾ  ਕਿ ਸਾਡੇ ਖਿਡਾਰੀਆਂ ਨੇ ਪਹਿਲਾਂ ਨਾਲੋਂ  ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ  ਅਤੇ ਸੁਧਾਰ ਵੀ ਹੋਇਆ ਹੈ ਪਰ ਫਿਰ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਖੇਡ ਬੁਨਿਆਦੀ ਢਾਂਚਾ ਹੈ ਉਸ ਉਪਰ ਬਹੁਤ ਪੈਸਾ ਖਰਚਣ ਦੀ ਲੋੜ ਹੈ ਤੇ ਖ਼ਾਸ ਕਰਕੇ ਜਿਹੜੇ ਖਿਡਾਰੀ ਹਨ  ਉਨ੍ਹਾਂ ਦੀਆਂ ਸੁਵਿਧਾਵਾਂ ਨੂੰ ਪੂਰਾ ਕਰਨ ਦੀ ਲੋੜ ਹੈ ।ਬਹੁਤ ਛੋਟੀ ਉਮਰ ਚ ਖਿਡਾਰੀਆਂ ਨੂੰ  ਟ੍ਰੇਨਿੰਗ ਅਤੇ ਸਹੂਲਤਾਂ  ਦੇਣ ਦੀ  ਜ਼ਰੂਰਤ ਹੈ। ਟਰੇਨਿੰਗ ਤੇ ਬੁਨਿਆਦੀ ਢਾਂਚੇ ਚ ਹੋਰ ਸੁਧਾਰ ਹੋਵੇ ਤਾਂ ਸਾਡੇ ਨੌਜਵਾਨ ਵਧੀਆ  ਹੋਰ ਵੀ ਚੰਗੀ ਸਫਲਤਾ ਹਾਸਿਲ ਕਰ ਸਕਦੇ ਹਨ।ਪਰ ਫਿਰ ਵੀ ਜੋ ਖਿਡਾਰੀਆਂ ਨੇ  ਤਗ਼ਮੇ ਜਿੱਤੇ ਹਨ ਖ਼ਾਸ ਤੌਰ ਤੇ ਦੋ ਸਿਲਵਰ,  ਚਾਰ ਕਾਂਸੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਹ ਉਲੰਪੀਅਨਜ ਦਾ ਹੁਣ ਤਕ ਦਾ ਸਭ ਤੋ ਵਧੀਆ ਪ੍ਰਦਰਸ਼ਨ ਹੈ।2022 ਦੀਆਂ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਅਸੀ ਅਜੇ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰ ਰਹੇ ਪਰ ਸਾਡਾ ਇਕ ਫੈਸਲਾ ਜਰੂਰ ਹੈ ਬੀਜੇਪੀ, ਅਕਾਲੀਦਲ ਬਾਦਲ  ਅਤੇ ਕਾਗਰਸ ਨਾਲ ਕਿਸੇ ਵੀ ਹਾਲਾਤ ਚ ਸਮਝੌਤਾ ਨਹੀ ਹੋ ਸਕਦਾ।ਬਾਕੀ ਅਸੀ ਖੁਦ ਸਾਰੀਆਂ ਸੀਟਾਂ ਤੇ ਤਿਆਰੀ ਕਰ ਰਹੇ ਹਾਂ ਤੇ  ਜਥੇਬੰਦੀ ਤਿਆਰ ਕਰ ਚੁੱਕੇ ਹਾਂ ।ਹੁਣ ਜਿਲ੍ਹੇ ਅਤੇ ਸਰਕਲ ਚ ਜਥੇਬੰਦੀ ਤਿਆਰ ਕਰ ਰਹੇ ਹਾਂ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਚ 1972 ਤੋ ਕੰਮ ਕਰ ਰਹੇ ਜੁਝਾਰੂ ਬਜ਼ੁਰਗ ,ਨੌਜਵਾਨ ,ਮਾਤਾ ਭੈਣਾਂ ਆਦਿ ਦੇ ਧੰਨਵਾਦੀ ਹਾਂ ਖ਼ਾਸ ਤੌਰ ਤੇ  ਨੌਜਵਾਨ ਸਾਥੀ ਚਰਨਾ ਰਾਮ ਖਹਿਰਾ ਖੁਰਦ ਦੇ  ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀਦਲ (ਸ) ਨੂੰ ਆਪਣਾ ਵੱਡੀ ਗਿਣਤੀ ਚ ਸਮਰਥਨ ਦਿੱਤਾ ਹੈ ਕਿ ਉਹ ਭਵਿੱਖ ਚ ਸਾਡੇ ਨਾਲ ਚਲਣਗੇ।ਜਿਨ੍ਹਾਂ ਦਾ ਅਸੀ ਸਵਾਗਤ ਕਰਦੇ ਹਾਂ ਅਤੇ ਵਿਸ਼ਵਾਸ ਦਿਵਾਉਦੇ ਹਾਂ  ਕਿ ਇਨ੍ਹਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨ ਦਾ ਯਤਨ ਕਰਾਗੇ।ਪੰਜਾਬ ਦੇ ਭਵਿੱਖ ਅਤੇ ਤਰਕੀ ਲਈ ਸ਼੍ਰੋਮਣੀ ਅਕਾਲੀਦਲ(ਸ) ਹਮੇਸ਼ਾ ਤਤਪਰ ਹੋ ਕੇ ਕੰਮ ਕਰੇਗਾ।   ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ  ,ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ ,ਸੂਬਾ ਕਮੇਟੀ ਮੈਂਬਰ ਗੁਰਸੇਵ ਸਿੰਘ ਖਹਿਰਾ ,ਚਰਨਾ ਰਾਮ,ਸ਼ਮਸ਼ੇਰ ਸਿੰਘ  ਖੈਰਾ ਖੁਰਦ ,ਬਲਜਿੰਦਰ ਢਿੱਲੋਂ ਆਹਲੂਪੁਰ  ,ਗੁਰਪ੍ਰੀਤ ਸਿੰਘ ਝੰਡੂਕੇ ,ਲਲਿਤ ਸ਼ਰਮਾ ਦਵਿੰਦਰ ਢਿੱਲੋਂ ਐਮਸੀ ਮਾਨਸਾ ,ਦਵਿੰਦਰ ਪੱਪਾ ਘੁਰਕਣੀ ਆਦਿ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਵਾਂਗ  ਸੁਖਬੀਰ ਬਿਜਲੀ ਦੇ   ਝੂਠੇ ਵਾਅਦੇ ਕਰ ਸੱਤਾ ਹਾਸਲ ਕਰਨੀ ਚਾਹੁੰਦਾ: ਢੀਂਡਸਾ   Read More »

ਸਫ਼ਾਈ ਮੁਹਿੰਮ ਦੇ ਦੂਜੇ ਹਫ਼ਤੇ ਵਾਰਡ ਨੰਬਰ 5 ਤੋਂ ਕੀਤੀ ਸ਼ੁਰੂਆਤ

ਏਡੀਸੀ ਨੇ ਲੋਕਾਂ ਨੂੰ ਸਫ਼ਾਈ ਮੁਹਿੰਮ ਵਿੱਚ ਵੱਧ ਚੜ੍ਹ ਕੇ ਅੱਗੇ ਆਉਣ ਦੀ ਕੀਤੀ ਅਪੀਲ ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ, 09 ਅਗਸਤ:ਮਾਨਸਾ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਦੀ ਮੁਹਿੰਮ ਦੇ ਦੂਜੇ ਹਫ਼ਤੇ ਅੱਜ ਸ਼ਹਿਰ ਦੇ ਵਾਰਡ ਨੰਬਰ 5 ਵਿੱਚ ਸਫਾਈ ਮੁਹਿੰਮ ਚਲਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਅੱਜ ‘ਘਰੇਲੂ ਹਾਨੀਕਾਰਕ ਕਚਰੇ ਸੇ ਆਜ਼ਾਦੀ’ ਵਿਸ਼ੇ ਤਹਿਤ ਸਫ਼ਾਈ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ ਅਤੇ ਵਾਰਡ ਨਿਵਾਸੀਆਂ ਨੂੰ ਲਗਾਤਾਰ ਸਾਫ਼ ਸਫ਼ਾਈ ਲਈ ਪ੍ਰੇਰਿਤ ਕੀਤਾ ਗਿਆ। ਮਾਨਸਾ ਦੀ 3ਡੀ ਸੁਸਾਇਟੀ ਤੇ ਨਗਰ ਕੌਂਸਲ ਦੇ ਸਾਂਝੇ ਉਪਰਾਲੇ ਸਦਕਾ 1 ਅਗਸਤ ਤੋਂ ਆਰੰਭ ਹੋਈ ਮੁਹਿੰਮ ਵਿੱਚ ਲੋਕਾਂ ਨੂੰ ਵਧ ਚੜ੍ਹ ਕੇ ਅੱਗੇ ਆਉਣ ਦੀ ਅਪੀਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਕਿਹਾ ਕਿ ਆਪਣੇ ਇਲਾਕੇ ਦੀ ਸਾਫ਼ ਸਫ਼ਾਈ ਲਈ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੂੜਾ ਥਾਂ-ਥਾਂ ’ਤੇ ਨਹੀਂ ਸੁੱਟਣਾ ਚਾਹੀਦਾ ਅਤੇ ਜੋ ਸਫ਼ਾਈ ਸੇਵਕ ਕੂੜਾ-ਕਚਰਾ ਲੈਣ ਲਈ ਆਉਂਦੇ ਹਨ ਉਨ੍ਹਾਂ ਨੂੰ ਹੀ ਕੂੜਾ-ਕਚਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣਾ ਆਲਾ-ਦੁਆਲਾ ਸਾਫ਼-ਸੁੱਥਰਾ ਰੱਖਣਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਹਰ ਐਤਵਾਰ ਅਜਿਹੀ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਾਰਡ ਕੌਂਸਲਰਾਂ ਤੇ ਹੋਰ ਪਤਵੰਤਿਆਂ ਨੂੰ ਹੱਥੀਂ ਸਫਾਈ ਕਰਨ ਲਈ ਪ੍ਰੇਰਿਆ ਜਾਵੇਗਾ ਤਾਂ ਜੋ ਆਪਣੇ ਜ਼ਿਲ੍ਹੇ, ਸ਼ਹਿਰ ਅਤੇ ਵਾਰਡ ਨੂੰ ਸੁੰਦਰ ਦਿੱਖ ਦੇਣ ਵਿੱਚ ਹਰੇਕ ਵਿਅਕਤੀ ਆਪਣਾ ਬਣਦਾ ਯੋਗਦਾਨ ਪਾਵੇ। ਸ. ਉਪਕਾਰ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ‘ਸਵੱਛਤਾ ਸੰਕਲਪ ਦੇਸ਼ ਕਾ ਹਰ ਰਵੀਵਾਰ ਵਿਸ਼ੇਸ਼ ਸਾ’ ਦੇ ਨਾਅਰੇ ਹੇਠ ਲੜੀਵਾਰ ਸਫ਼ਾਈ ਅਭਿਆਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਬਜ਼ਾਰਾਂ ਅਤੇ ਘਰਾਂ ਵਿੱਚ ਫੈਲੇ ਨੁਕਸਾਨਦਾਇਕ ਕੂੜਾ ਕਰਕਟ, ਪਲਾਸਟਿਕ ਕਚਰੇ, ਜਨਤਕ ਸਥਾਨਾਂ ’ਤੇ ਥੁੱਕਣ ਆਦਿ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਉਥੇ ਹੀ ਪ੍ਰਸ਼ਾਸਨ ਵੱਲੋਂ ਜਨਤਾ ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਅਭਿਆਨ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਾਨਸਾ ਜਸਵੀਰ ਕੌਰ, ਉਪ ਪ੍ਰਧਾਨ ਪਵਨ ਕੁਮਾਰ, ਕੁਲਵਿੰਦਰ ਕੌਰ ਮਹਿਤਾ, ਰਿੰਪਲ ਰਾਣੀ, ਰੇਖਾ ਰਾਣੀ, ਕੰਚਨ ਸੇਠੀ, ਕਮਲੇਸ਼ ਰਾਣੀ, ਅਜੇ ਪਰੋਚਾ, ਦਵਿੰਦਰ ਕੁਮਾਰ, ਰਾਮਪਾਲ (ਸਾਰੇ ਕੌਂਸਲਰ) ਅਤੇ ਸਕੱਤਰ 3 ਡੀ ਸੋਸਾਇਟੀ ਸ਼੍ਰੀ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੋਨੀ ਅਤੇ ਸ਼ਤੀਸ਼ ਮਹਿਤਾ ਤੋਂ ਇਲਾਵਾ ਸਫ਼ਾਈ ਸੇਵਕ ਅਤੇ ਹੋਰ ਮੋਹਤਵਰ ਵਿਅਕਤੀ ਮੌਜੂਦ ਸਨ।

ਸਫ਼ਾਈ ਮੁਹਿੰਮ ਦੇ ਦੂਜੇ ਹਫ਼ਤੇ ਵਾਰਡ ਨੰਬਰ 5 ਤੋਂ ਕੀਤੀ ਸ਼ੁਰੂਆਤ Read More »

ਜਿਲ੍ਹਾ ਮਾਨਸਾ ਦੇ ਜਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ 09 ਅਗਸਤ  ਜਗਜੀਤ ਸਿੰਘ ਰਿਟਾਇਰ ਪੰਜਾਬੀ ਮਾਸਟਰ ਵੱਲੋਂ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਅਤੇ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਆਪਣੇ ਪਿਤਾ ਜੀ ਕੈਪਟਨ ਦਿਆ ਸਿੰਘ ਨੰਗਲ ਕਲਾਂ ਦੀ ਯਾਦ ਨੂੰ ਸਮਰਪਿਤ ਪਹਿਲੀ ਤੋਂ ਪੰਜਵੀਂ ਅਤੇ ਛੇਵੀਂ ਤੋਂ ਬਾਰ੍ਹਵੀਂ ਦੇ ਮਾਨਸਾ ਜਿਲ੍ਹੇ ਨਾਲ ਸਬੰਧਤ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਮਾਨਸਾ ਸ਼ਹਿਰ ਦੇ ਲਗਭਗ ਸਾਰੇ ਹੀ ਪ੍ਰਾਈਵੇਟ ਸਕੂਲ ਅਤੇ ਸਰਕਾਰੀ ਸਕੂਲਾਂ ਨੇ ਭਾਗ ਲਿਆ। ਮੁਕਾਬਲੇ ਦੇ ਨਤੀਜੇ ਇਸ ਤਰ੍ਹਾਂ ਰਹੇ। ਸੀਨੀਅਰ ਵਰਗ ਮੁਕਾਬਲੇ ਵਿੱਚ ਪੰਜਾਬੀ ਦੀ ਲਿਖਾਈ ਵਿੱਚ ਰਮਨਦੀਪ ਕੌਰ ਸਰਕਾਰੀ ਸਕੂਲ ਕੋਟ ਧਰਮੂ ਪਹਿਲੇ ਸਥਾਨ ਤੇ, ਮਹਿਕਦੀਪ ਕੌਰ ਕੋਟ ਧਰਮੂ ਦੂਜਾ ਸਥਾਨ, ਰਸਦੀਪ ਕੌਰ ਸ.ਸ.ਸ. ਖਾਰਾ ਤੀਜੇ ਸਥਾਨ ਤੇ ਰਹੇ। ਰਤੁਲ ਗਰਗ ਸਿੰਘਲ ਸਟਾਰ ਮਾਨਸਾ ਗੁਰਪ੍ਰੀਤ ਕੌਰ ਖਾਰਾ ਸਕੂਲ ਚੌਥੇ ਤੇ ਪੰਜਵੇਂ ਸਥਾਨ ਤੇ ਰਹੇ। ਇਸ ਤਰ੍ਹਾਂ ਸੀਨੀਅਰ ਵਰਗ ਅੰਗਰੇਜੀ ਦੀ ਲਿਖਾਈ ਵਿੱਚ ਖੁਸ਼ਪ੍ਰੀਤ ਕੌਰ ਸ.ਹ.ਸ. ਕੋਟ ਧਰਮੂ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਕੋਟ ਧਰਮੂ ਦੂਜਾ ਸਥਾਨ, ਖੁਸ਼ਪ੍ਰੀਤ ਕੌਰ ਖਾਰਾ ਤੀਜਾ ਸਥਾਨ ਪ੍ਰਾਪਤ ਕੀਤਾ। ਹਰਮਨਦੀਪ ਕੌਰ ਕੋਟ ਧਰਮੂ ਅਤੇ ਰਣਜੀਤ ਸਿੰਘ ਵਿਦਿਆ ਭਾਰਤੀ ਸਕੂਲ ਮਾਨਸਾ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ਤੇ ਰਹੇ। ਕਲਮ ਨਾਲ ਜੋ ਮੁਕਾਬਲੇ ਹੋਏ ਉਸ ਵਿੱਚ ਸਿਰਫ ਇੱਕ ਬੱਚੀ ਨੇ ਭਾਗ ਲਿਆ। ਸਿਮਰਨਜੋਤ ਕੌਰ ਸ.ਸ.ਸ. ਮਾਨਸਾ ਗਰਲਜ ਸਕੂਲ ਫਸਟ ਰਹੀ। ਜੂਨੀਅਰ ਗਰੁੱਪ ਪੰਜਾਬੀ ਮਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਿਦਿਆ ਭਾਰਤੀ ਸਕੂਲ ਮਾਨਸਾ ਪਹਿਲੇ ਸਥਾਨ ਤੇ ਸਮਰਬੀਰ ਸਿੰਘ ਜੇ ਆਰ ਮਿਲੇਨੀਅਮ ਸਕੂਲ ਮਾਨਸਾ ਸੈਕਿੰਡ ਕੈਰਵੀ ਸਿੰਘਲ ਸਟਾਰ ਸਕੂਲ ਮਾਨਸਾ ਥਰਡ ਪੁਜੀਸ਼ਨ ਜੂਨੀਅਰ ਗਰੁੱਪ ਅੰਗਰੇਜੀ ਸੁੰਦਰ ਲਿਖਾਈ 1. ਹਨੀਸ਼ਾ ਗੁਪਤਾ ਸਿੰਘਲ ਸਟਾਰ ਸਕੂਲ ਮਾਨਸਾ ਫਸਟ। 2. ਅਭਿਨਵ ਗਰਗ ਜੇ.ਆਰ. ਮਿਲੇਨੀਅਮ ਮਾਨਸਾ ਸੈਕਿੰਡ 3. ਹੇਜਲ ਅਰੋੜਾ ਸਿੰਗਲ ਸਟਾਰ ਸਕੂਲ ਮਾਨਸਾ ਥਰਡ 4. ਸੰਦੀਪ ਗਰਗ ਜੇ.ਆਰ. ਮਿਲੇਨੀਅਮ ਸਕੂਲ, ਮਾਨਸਾ। ਬੱਚਿਆਂ ਦੀ ਹੌਂਸਲਾ ਅਫਜਾਈ ਲਈ ਸ੍ਰ. ਤਰਨਜੀਤ ਸਿੰਘ ਉਰਫ ਬੌਬੀ ਵੱਲੋਂ ਜੇਤੂ ਬੱਚਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਸੁਖਵਿੰਦਰ ਸਿੰਘ ਪੀ.ਟੀ.ਆਈ. ਦੂਲੋਵਾਲ ਸਕੂਲ ਵੱਲੋਂ ਵੀ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਅਮਰਜੀਤ ਕੌਰ ਸੁਪਰਵਾਈਜਰ ਪਤਨੀ ਜਗਜੀਤ ਸਿੰਘ ਵੱਲ਼ੋਂ ਵੀ ਜੇਤੂ ਬੱਚਿਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਸ੍ਰ. ਬਲਵਿੰਦਰ ਬੱਪੀਆਣਾ, ਗੁਰਲਾਲ ਸਿੰਘ ਪੰਜਾਬੀ ਮਾਸਟਰ ਧਿੰਗੜ ਕਾਕਾ ਮਾਨ ਹੀਰੇਵਾਲ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। ਮੈਡਮ ਵਰਿੰਦਰ ਕੌਰ ਖਾਰਾ, ਮੈਡਮ ਪੂਨਮ ਰਾਣੀ, ਮੈਥ ਮਿਸਟ੍ਰੈੱਸ ਮੈਡਮ ਅਨੂ ਬਾਲਾ ਭੰਮੇ ਕਲਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਗਜੀਤ ਸਿੰਘ, ਸਮਸ਼ੇਰ ਸਿੰਘ, ਦਿਲਬਾਗ ਸਿੰਘ ਵੱਲੋ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਕਿਹਾ।

ਜਿਲ੍ਹਾ ਮਾਨਸਾ ਦੇ ਜਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ Read More »

ਪੰਜ ਰਾਜਾਂ ਦੀ ਸਾਂਝੀ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਸੂਬਾ ਪੱਧਰੀ ਮੀਟਿੰਗ ਬਠਿੰਡਾ ਵਿਖੇ ਅੱਜ

ਫਗਵਾੜਾ 9 ਅਗਸਤ 2021 ( ਏ.ਡੀ.ਪੀ. ਨਿਊਜ਼) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰਾਂ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ , ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਆਗੂਆਂ ਇੰਜ: ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ), ਇੰਜ: ਸੁਖਵਿੰਦਰ ਸਿੰਘ ਬਾਂਗੋਵਾਨੀ (ਸਕੱਤਰ ਜਨਰਲ), ਇੰਜ: ਦਿਲਪ੍ਰੀਤ ਸਿੰਘ ਲੋਹਟ ( ਸੀਨੀਅਰ ਵਾਈਸ ਚੇਅਰਮੈਨ), ਇੰਜ: ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਨ), ਇੰਜ: ਗੁਰਤੇਜ ਸਿੰਘ ਕੋ ਚੇਅਰਮੈਨ (ਸੂਬਾ ਪ੍ਰਧਾਨ), ਇੰਜ: ਗੁਰਵਿੰਦਰ ਸਿੰਘ ਸੂਬਾ ਜਨਰਲ ਸਕੱਤਰ, ਇੰਜੀਨੀਅਰਜ਼ ਐਸ਼ੋਸੀਏਸ਼ਨ,ਵਾਟਰ ਸਪਲਾਈ ਤੇ ਸੀਵਰੇਜ ਬੋਰਡ,ਪੰਜਾਬ, ਇੰਜ: ਹਰਿੰਦਰ ਸਿੰਘ ਗਿੱਲ, ਕੋ ਚੇਅਰਮੈਨ (ਸੂਬਾ ਪ੍ਰਧਾਨ), ਇੰਜ:ਪਲਵਿੰਦਰ ਸਿੰਘ ਪੰਧੇਰ ਸੂਬਾ ਜਨਰਲ ਸਕੱਤਰ ,ਜੇ ਈ/ਏ ਈ/ਪਦ ਉਨਤ-ਉਪ ਮੰਡਲ ਅਫਸਰਜ਼ ਐਸ਼ੋਸੀਏਸ਼ਨ ਪੰਜਾਬ, ਇੰਜ: ਸਤਨਾਮ ਸਿੰਘ ਮੱਟੂ ਕੋ ਚੈਅਰਮੈਨ (ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ), ਇੰਜ: ਗਗਨਦੀਪ ਸੰਘਾ ਕੋ ਚੈਅਰਮੈਨ (ਜਲ ਸਰੋਤ ਵਿਭਾਗ ਪੰਜਾਬ), ਇੰਜ:ਬਿਕਰਮਜੀਤ ਸਿੰਘ ਕੋ ਚੈਅਰਮੈਨ ਆਈ ਟੀ ਸੈੱਲ (ਲੋਕ ਨਿਰਮਾਣ ਵਿਭਾਗ ਪੰਜਾਬ), ਇੰਜ: ਮਹਿੰਦਰ ਸਿੰਘ ਮਲੋਆ,ਚੇਅਰਮੈਨ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ,ਪੁੱਡਾ ਪੰਜਾਬ, ਇੰਜ: ਥਰੂ ਰਾਮ ਸੂਬਾ ਸਲਾਹਕਾਰ, ਡੀ.ਈ.ਏ. ਲੋ:ਨਿ:ਵਿ:(ਬਿਜਲੀ ਵਿੰਗ) ਇੰਜ: ਪਰਵਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਡੀ: ਈ: ਏ;,ਲੋ: ਨਿ: ਵਿ: (ਭ ਤੇ ਮ )ਸ਼ਾਖਾ ਪੰਜਾਬ, ਇੰਜ: ਹਰਵਿੰਦਰ ਸਿੰਘ ਕੋ ਚੈਅਰਮੈਨ ਸਥਾਨਕ ਸਰਕਾਰ (ਕਾਰਜਕਾਰੀ ਇੰਜੀਨੀਅਰ), ਇੰਜ: ਅਵਤਾਰ ਸਿੰਘ ਹਾਂਸ ਕੋ ਚੈਅਰਮੈਨ,ਪੰਜਾਬ ਮੰਡੀ ਬੋਰਡ ਆਦਿ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ.ਈਜ਼./ਏ.ਈਜ਼./ਪਦ ਉੱਨਤ-ਐਸ.ਡੀ.ਈਜ਼,ਐਸ.ਡੀ.ਓਜ਼. ਦੀਆਂ ਹੱਕੀ ਤੇ ਜਾਇਜ਼ ਵਾਜਿਬ ਮੰਗਾਂ ਬਾਰੇ ਚਰਚਾ ਕਰਨ ਅਤੇ ਜੱਥੇਬੰਦੀ ਵੱਲੋਂ ਅਗਲੇਰੇ ਸੰਘਰਸ਼ ਦੀ ਭਵਿੱਖੀ ਰੂਪ ਰੇਖਾ ਉਲੀਕਣ ਲਈ ਸੂਬਾ ਪੱਧਰੀ ਮੀਟਿੰਗ ਸਥਾਨਕ ਡੀ ਸੀ ਦਫਤਰ ਨੇੜੇ ਸਾਂਤਮਈ ਜਿਲਾ ਪੱਧਰੀ ਰੋਸ ਧਰਨੇ ਤੋਂ ਬਾਅਦ ਅੱਜ 9 ਅਗਸਤ 1:00 ਵਜੇ ਬਾਅਦ ਦੁਪਹਿਰ ਰੱਖੀ ਗਈ ਹੈ। ਜੱਥੇਬੰਦੀ ਵੱਲੋ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਵੱਲੋਂ ਸਾਡੇ ਵਰਗ ਦੀਆਂ ਮੰਗਾਂ ਦੀ ਸੁਣਵਾਈ ਨਾ ਕੀਤੀ ਅਤੇ ਮੰਗਾਂ ਦਾ ਠੋਸ ਹੱਲ ਨਾ ਕੱਢਿਆ ਗਿਆ ਤਾਂ ਜੱਥੇਬੰਦੀ ਨੂੰ ਮਜਬੂਰਨ ਵੱਡਾ ਲੋਕਤੰਤਰਿਕ ਸੰਘਰਸ਼ ਟੂਲ ਡਾਊਨ ਆਦਿ ਦਾ ਫੈਸਲਾ ਕਰਨਾ ਪਵੇਗਾ। ਜਿਸ ਦੀ ਸਾਰੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ, ਵਿੱਤ ਮੰਤਰੀ ਅਤੇ ਤਨਖਾਹ ਕਮਿਸ਼ਨ ਦੀ ਹੋਵੇਗੀ।

ਪੰਜ ਰਾਜਾਂ ਦੀ ਸਾਂਝੀ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਸੂਬਾ ਪੱਧਰੀ ਮੀਟਿੰਗ ਬਠਿੰਡਾ ਵਿਖੇ ਅੱਜ Read More »

ਸਿਵਲ ਹਸਪਤਾਲ ਫਗਵਾੜਾ ਦੇ ਐਸ ਐਮ ਓ ਨੇ ਜੁਲਾਈ 2021 ਦੀ ਮਹੀਨਾਵਾਰ ਰਿਪੋਰਟ ਕੀਤੀ ਪੇਸ਼

ਕਾਬਿਲ ਡਾਕਟਰਾਂ ਅਤੇ ਮਿਹਨਤੀ ਸਟਾਫ ਸਦਕਾ ਮਰੀਜ਼ਾਂ ਨੂੰ ਮਿਲ ਰਿਹੈ ਫਾਇਦਾ : ਡਾ ਲੈਂਬਰ ਰਾਮ ਫਗਵਾੜਾ, 9 ਅਗਸਤ 2021 (ਏ.ਡੀ.ਪੀ. ਨਿਊਜ਼ ) – ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆ ਜੁਲਾਈ 2021 ਦੀ ਮਹੀਨਾਵਾਰ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਹਸਪਤਾਲ ਦੀ ਜਰਨਲ ਓ ਪੀ ਡੀ 2636 ਅਤੇ ਐਮਰਜੈਸੀ 1088 ਤਹਿਤ ਕੁਲ 3724 ਓ ਪੀ ਡੀ ਮਰੀਜ਼ ਵੇਖੇ ਗਏ ਜਦਕਿ 809 ਮਰੀਜ਼ਾਂ ਦਾ ਇੰਨਡੋਰ ੲਿਲਾਜ ਕੀਤਾ ਗਿਆ ਜੱਚਾ ਬੱਚਾ ਕੇਸਾ ਦੇ ਵਿੱਚ 87 ਡਿਲਵਰੀਆ ਸਜੇਰਿਅਨ ਓਪਰੇਸ਼ਨ ਦੁਆਰਾ ਕੀਤੀਆ ਗਈਆ ਜਦਕਿ 87 ਡਿਲਵਰੀਆ ਨਾਰਮਲ ਕੀਤੀਆ ਗਈਆ ਇਸ ਤੋਂ ਇਲਾਵਾ ਐਕਸ ਰੇ 644 ਈ ਸੀ ਜੀ 165 ਲੈਬ; ਟੈਸਟ 2262 ਪੋਸਟਮਾਰਟਮ 17 ਨਲਬੰਦੀ 21 ਨਸ਼ਾਬੰਦੀ ਕੋਈ ਨਹੀ ਨਵੇਂ ਅੰਗਹੀਣ ਸਰਟੀਫਿਕੇਟ 11, ਜਦਕਿ 20 ਅੰਗਹੀਣ (ਯੂ ਡੀ ਆੲੀ ਡੀ ) ਸਰਟੀਫਿਕੇਟ ਪੁਰਾਣੇ ਬਣਾਏ ਗਏ ਮੇਜਰ ਅਪਰੇਸ਼ਨ 130 ਮਾਇਨਰ ਅਪ੍ਰੇਸ਼ਨ 229 ਕੀਤੇ ਗਏ ਉਨ੍ਹਾਂ ਦੱਸਿਆ ਕਿ ਗੁਪਤ ਰੋਗਾ ਨਾਲ ਸੰਬੰਧਿਤ ਆੲੀ ਸੀ ਟੀ ਸੀ ਸੈਂਟਰ ਵਿੱਖੇ 382 ਜਰਨਲ ਮਰੀਜ਼ , 18 ਟੀ ਬੀ , ਗਰਭਵਤੀ ਅਤੇ ਚਮੜੀ ਨਾਲ ਸਬੰਧਤ ਮਰੀਜ਼ ਵੇਖੇ ਗਏ ਜਦਕਿ 180 ਐਨਟੀਨੈਟਲ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਜਿਸ ਵਿੱਚ 1 ਮਰੀਜ ਐਚ ਆਈ ਵੀ ਪੋਜ਼ੀਟਿਵ ਪਾਇਆ ਗਿਆ ਇਸੇ ਤਰ੍ਹਾਂ ਐਸ ਟੀ ਆਈ ਸੈਂਟਰ ਵਿੱਖੇ 120 ਮਰੀਜ਼ ਨਾਲ ਗੱਲਬਾਤ ਕਰ ਕੋਸਲਿੰਗ ਕੀਤੀ ਗਈ ਜਿਸ ਵਿੱਚ180 ਕੇਸ ਬੀ ਡੀ ਆਰ ਐਲ ਨੈਗੇਟਿਵ ਪਾਏ ਗਏ ਹਸਪਤਾਲ ਵਿੱਖੇ ਚੱਲ ਰਹੇ ਓਟਸ ਸੈਂਟਰ ਵਿੱਖੇ 1403 ਮਰੀਜ ਰਜਿਸਟਰ ਕੀਤੇ ਗਏ ਅਤੇ 817 ਮਰੀਜਾ ਦੀ ਦਵਾਈ ਸ਼ੂਰੁ ਕੀਤੀ ਗਈ ਜਦਕਿ ਨੋਜਵਾਨ ਪੀੜ੍ਹੀ ਨੂੰ ਕੂਰਸਤੇ ਤੋਂ ਰਸਤੇ ਪਾਉਣ ਲਈ ਨਸ਼ਾ ਛੁਡਾਊ ਕੇਂਦਰ ਵਿੱਖੇ 85 ਮਰੀਜ਼ਾਂ ਦੀ ਦਵਾਈ ਸ਼ੂਰੁ ਕੀਤੀ ਗਈ ਅਤੇ 55 ਮਰੀਜ਼ਾਂ ਦੀ ਕੋਸਲਿੰਗ ਕੀਤੀ ਗਈ ਵੈਕਸੀਨੈਸ਼ਨ ਵਿਭਾਗ ਵਿੱਖੇ ਗਰਭਵਤੀ ਔਰਤਾਂ , ਛੋਟੇ ਬੱਚਿਆਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀ ਓ ਪੀ ਡੀ ਦੋਰਾਨ 8700 ਵੈਕਸੀਨ ਲਗਾਈ ਗਈ ਜਿਸ ਵਿੱਚ ਕਰੋਨਾ ਵੈਕਸੀਨ , ਟੈਟਨਸ , ਬੀ ਸੀ ਜੀ, ਡੀ ਪੀ ਟੀ , ਪੋਲੀਓ , ਹੈਪਾਟਾਈਟਸ ਬੀ ਪ੍ਰਮੁੱਖ ਹਨ ਜਦਕਿ ਹਸਪਤਾਲ ਨੇ 296945 ਯੂਜ਼ਰ ਚਾਰਜਰ ਇੱਕਤਰਤ ਕੀਤੇ ਗਏ ਡਾ ਲੈਂਬਰ ਰਾਮ ਨੇ ਕਿਹਾ ਕਿ ਕਾਬਿਲ ਡਾਕਟਰਾਂ ਅਤੇ ਮਿਹਨਤੀ ਸਟਾਫ ਸਦਕਾ ਇਥੋਂ ਦੇ ਮਰੀਜਾ ਨੂੰ ਕਾਫੀ ਲਾਭ ਮਿਲ ਰਿਹਾ ਹੈ।

ਸਿਵਲ ਹਸਪਤਾਲ ਫਗਵਾੜਾ ਦੇ ਐਸ ਐਮ ਓ ਨੇ ਜੁਲਾਈ 2021 ਦੀ ਮਹੀਨਾਵਾਰ ਰਿਪੋਰਟ ਕੀਤੀ ਪੇਸ਼ Read More »

ਅਪੋਜ਼ੀਸ਼ਨ ਲੀਡਰ ਪੁੱਜੇ ਕਿਸਾਨ ਸੰਸਦ ‘ਚ

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸ਼ੁੱਕਰਵਾਰ ਕਿਹਾ ਕਿ ਖੇਤੀ ਕਾਨੂੰਨਾਂ ‘ਤੇ ਬਹਿਸ ਨਾਲ ਕੋਈ ਫਾਇਦਾ ਨਹੀਂ ਹੋਣਾ, ਇਹ ਤਾਂ ਰੱਦ ਹੀ ਕਰਨੇ ਪੈਣਗੇ | 12 ਅਪੋਜ਼ੀਸ਼ਨ ਪਾਰਟੀਆਂ ਦੇ ਆਗੂਆਂ ਨਾਲ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਨੇ ਕਿਹਾ—ਅਸੀਂ ਇਥੇ ਅੰਦੋਲਨਕਾਰੀ ਕਿਸਾਨਾਂ ਨਾਲ ਯਕਜਹਿਤੀ ਪ੍ਰਗਟਾਉਣ ਆਏ ਸੀ | ਕਾਲੇ ਕਾਨੂੰਨ ਹਰ ਹਾਲਤ ਵਿਚ ਰੱਦ ਕੀਤੇ ਜਾਣੇ ਚਾਹੀਦੇ ਹਨ, ਇਨ੍ਹਾਂ ‘ਤੇ ਬਹਿਸ ਦੀ ਕੋਈ ਲੋੜ ਨਹੀਂ | ਇਹ ਰੱਦ ਹੀ ਕੀਤੇ ਜਾਣੇ ਚਾਹੀਦੇ ਹਨ | ਉਨ੍ਹਾ ਕਿਹਾ—ਅਪੋਜ਼ੀਸ਼ਨ ਨੂੰ ਸੰਸਦ ਵਿਚ ਮੁੱਦੇ ਨਹੀਂ ਉਠਾਉਣ ਦਿੱਤੇ ਜਾ ਰਹੇ ਪਰ ਉਹ ਲੜਾਈ ਜਾਰੀ ਰੱਖਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਗਾਸਸ ਨਾਲ ਹਰ ਕਿਸੇ ਦੇ ਫੋਨ ਵਿਚ ਵੜ ਗਏ ਹਨ | ਅਸੀਂ ਜਾਸੂਸੀ ਉੱਤੇ ਬਹਿਸ ਚਾਹੁੰਦੇ ਹਾਂ ਪਰ ਉਹ ਆਗਿਆ ਨਹੀਂ ਦੇ ਰਹੇ | ਅਸੀਂ ਆਪਣੀਆਂ ਮੰਗਾਂ ‘ਤੇ ਡਟੇ ਰਹਾਂਗੇ | ਰਾਹੁਲ ਦੇ ਨਾਲ ਹੋਰਨਾਂ ਸਾਂਸਦਾਂ ਤੋਂ ਇਲਾਵਾ ਸੀ ਪੀ ਆਈ ਦੇ ਬਿਨੋਇ ਵਿਸਵਮ, ਸੀ ਪੀ ਆਈ (ਐਮ) ਦੇ ਏਮਾਲਰਮ ਕਰੀਮ, ਸ਼ਿਵ ਸੈਨਾ ਦੇ ਸੰਜੇ ਰਾਉਤ, ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਤੇ ਆਰ ਐਸ ਪੀ ਦੇ ਐਨ ਕੇ ਪ੍ਰੇਮਚੰਦਰਨ ਵੀ ਸਨ | ਪੰਜਾਬ ਤੋਂ ਕਾਂਗਰਸ ਦੇ ਸਾਂਸਦ ਅੰਬਿਕਾ ਸੋਨੀ, ਮਨੀਸ਼ ਤਿਵਾੜੀ, ਗੁਰਜੀਤ ਔਜਲਾ, ਅਮਰ ਸਿੰਘ, ਪ੍ਰਤਾਪ ਸਿੰਘ ਬਾਜਵਾ ਤੇ ਹਰਿਆਣਾ ਤੋਂ ਦੀਪਿੰਦਰ ਹੁੱਡਾ ਵੀ ਸਨ | ਜੰਤਰ-ਮੰਤਰ ਪੁੱਜਣ ਵਾਲੇ ਆਗੂਆਂ ਨੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ—ਕਿਸਾਨ ਬਚਾਓ, ਭਾਰਤ ਬਚਾਓ | ਆਗੂਆਂ ਨੇ ਗੈਲਰੀ ਵਿਚ ਬੈਠ ਕੇ ਕਿਸਾਨ ਸੰਸਦ ਦੀ ਕਾਰਵਾਈ ਦੇਖੀ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਪੋਜ਼ੀਸ਼ਨ ਉਨ੍ਹਾਂ ਦੀਆਂ ਮੰਗਾਂ ਦੀ ਹਮਾਇਤ ਕਰ ਰਹੀ ਹੈ, ਇਹ ਚੰਗੀ ਗੱਲ ਹੈ ਪਰ ਉਹ ਅਪੋਜ਼ੀਸ਼ਨ ਆਗੂਆਂ ਨੂੰ ਕਿਸਾਨਾਂ ਦੇ ਮੰਚ ‘ਤੇ ਥਾਂ ਨਹੀਂ ਦੇ ਸਕਦੇ

ਅਪੋਜ਼ੀਸ਼ਨ ਲੀਡਰ ਪੁੱਜੇ ਕਿਸਾਨ ਸੰਸਦ ‘ਚ Read More »

ਸਰਕਾਰ ਬਣਨ ’ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ: ਅਸ਼ਵਨੀ ਸ਼ਰਮਾ

ਅੰਮ੍ਰਿਤਸਰ- ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਪੰਜਾਬ ਵਾਸੀਆਂ ਨੂੰ ਸਸਤੀ ਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ ਅਤੇ ਬੇਅਦਬੀ ਮਾਮਲੇ ਦੇ ਦੋੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅੱਜ ਇੱਥੇ ਭਾਜਪਾ ਵਿੱਚ ਕਈ ਵਿਅਕਤੀ ਸ਼ਾਮਲ ਹੋਏ। ਭਾਜਪਾ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨਾਲ ਸਿਰਫ਼ ਉਹੀ ਵਾਅਦੇ ਕਰੇਗੀ, ਜਿਨ੍ਹਾਂ ਨੂੰ ਉਹ ਪੂਰਾ ਕਰ ਸਕਦੀ ਹੈ। ਕਾਂਗਰਸ ’ਤੇ ਵਰ੍ਹਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਕਾਂਗਰਸ ਨੇ ਨਵੀਂ ਸਕ੍ਰਿਪਟ ਲਿਖੀ ਹੈ, ਜਿਸ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੀ ਅਕਾਲੀ ਸਰਕਾਰ ਵਿੱਚ ਭਾਜਪਾ ਵੀ ਸ਼ਾਮਲ ਸੀ ਪਰ ਉਹ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਇਸ ਮੌਕੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਲੋਕ ਅੱਜ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਵੱਡੀ ਗਿਣਤੀ ਲੋਕ ਭਾਜਪਾ ਵਿੱਚ ਸ਼ਾਮਲ ਹੋਏ ਹਨ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਡੀਐੱਸਪੀ ਦਰਸ਼ਨ ਸਿੰਘ ਤੇ ਹੋਰ ਸ਼ਾਮਲ ਸਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਵੀ ਹਾਜ਼ਰ ਸਨ

ਸਰਕਾਰ ਬਣਨ ’ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ: ਅਸ਼ਵਨੀ ਸ਼ਰਮਾ Read More »