admin

ਸੰਪਾਦਕੀ/ ਜ਼ਹਿਰੀਲਾ ਹੋ ਰਿਹਾ ਧਰਤੀ ਹੇਠਲਾ ਪਾਣੀ/ ਗੁਰਮੀਤ ਸਿੰਘ

  ਕੇਂਦਰ ਸਰਕਾਰ ਹਰ ਪਰਿਵਾਰ ਨੂੰ 2024 ਤੱਕ ਸਾਫ਼ ਅਤੇ ਸ਼ੁੱਧ ਪਾਣੀ ਮੁਹੱਈਆ ਕਰਨ ਦਾ ਤਹੱਈਆ ਕਰ ਚੁੱਕੀ ਹੈ ਲੇਕਿਨ ਸਵਾਲ ਪੈਦਾ ਹੁੰਦਾ ਹੈ ਕਿ ਨਦੀਆਂ, ਝੀਲਾਂ, ਨਹਿਰਾਂ ਅਤੇ ਤਲਾਬਾਂ ਦਾ ਪਾਣੀ ਸਾਫ਼ ਕਰਕੇ ਕੀ ਸਭ ਨੂੰ ਸ਼ੁੱਧ ਪਾਣੀ ਦਿੱਤਾ ਜਾ ਸਕਦਾ ਹੈ? ਇਸ ਵੇਲੇ ਵੱਡੀ ਸਮੱਸਿਆ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਜਾਣ ਅਤੇ ਬੇਹੱਦ ਗੰਦਾ ਹੋਣ ਦੀ ਹੈ। ਅੰਕੜਿਆਂ ਮੁਤਾਬਕ  ਇਸ ਪਾਣੀ ਵਿੱਚ ਫਲੋਰਾਈਡ, ਆਰਸੈਨਿਕ, ਲੋਹਤੱਤ ਅਤੇ ਨਾਈਟਰੇਟ ਸਮੇਤ ਹੋਰ ਤੱਤ ਵੀ ਵਧੇਰੇ ਹਨ। ਇਸ ਪਾਣੀ ਨਾਲ ਦੇਸ਼ ਦੀ 47.41 ਕਰੋੜ ਅਬਾਦੀ  ਪ੍ਰਭਾਵਿਤ ਹੋ ਰਹੀ ਹੈ। ਰਾਜਸਥਾਨ ਦੀ 19657 ਬਸਤੀਆਂ ਦੇ 77.70 ਲੱਖ ਲੋਕ, ਪੱਛਮੀ ਬੰਗਾਲ ਦੀਆਂ 17650 ਬਸਤੀਆਂ ਦੇ 1.10 ਕਰੋੜ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਹਨ।  ਵਿਕਸਤ ਦੇਸ਼ ਤਾਂ ਧਰਤੀ ਹੇਠਲੇ ਜ਼ਹਿਰੀਲੇ ਪਾਣੀ ਨੂੰ ਸਾਫ਼ ਕਰਨ ‘ਚ ਸਫ਼ਲਤਾ ਪਾ ਚੁੱਕੇ ਹਨ, ਪਰ ਭਾਰਤ ਇਸ ਮਾਮਲੇ ‘ਚ  ਕਾਫ਼ੀ ਪਿੱਛੇ ਹੈ। ਇਸ ਨਾਲ ਜ਼ਹਿਰੀਲੇ ਤੱਤ ਖੇਤੀ ਉਤੇ ਵੀ ਭੈੜਾ ਅਸਰ ਪਾਉਂਦੇ ਹਨ। ਜੇਕਰ ਸਚਮੁੱਚ ਸਾਫ਼-ਸੁਥਰਾ ਪਾਣੀ ਲੋਕਾਂ ਨੂੰ ਮੁਹੱਈਆ ਕਰ ਦਿੱਤਾ ਜਾਵੇ ਤਾਂ ਕਰੋੜਾਂ ਲੋਕ ਬਿਮਾਰੀਆਂ ਤੋਂ ਬਚ ਸਕਦੇ ਹਨ। -9815802070

ਸੰਪਾਦਕੀ/ ਜ਼ਹਿਰੀਲਾ ਹੋ ਰਿਹਾ ਧਰਤੀ ਹੇਠਲਾ ਪਾਣੀ/ ਗੁਰਮੀਤ ਸਿੰਘ Read More »

ਸੰਪਾਦਕੀ/ ਅੱਗਾ ਦੌੜ ਪਿੱਛਾ ਦੌੜ/ ਗੁਰਮੀਤ ਸਿੰਘ ਪਲਾਹੀ

  ਈਦ ਦੇ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲਾ ਬਣਾ ਦਿੱਤਾ ਗਿਆ ਹੈ। ਮਲੇਰਕੋਟਲਾ ਸੰਗਰੂਰ ਦਾ ਹਿੱਸਾ ਹੈ। ਮਲੇਰਕੋਟਲਾ ਜ਼ਿਲੇ ਵਿੱਚ 68 ਫ਼ੀਸਦੀ ਮੁਸਲਮਾਨ ਅਬਾਦੀ ਹੈ। ਪਹਿਲਾਂ ਸੰਗਰੂਰ ਜ਼ਿਲੇ ਵਿਚੋਂ ਇਲਾਕਾ ਕੱਟਕੇ ਬਰਨਾਲਾ ਜ਼ਿਲਾ ਬਣਾਇਆ ਗਿਆ ਸੀ, ਹੁਣ ਮਲੇਰਕੋਟਲਾ ਜ਼ਿਲਾ ਵੀ ਸੰਗਰੂਰ ਵਿਚੋਂ ਇਲਾਕਾ ਕੱਟਕੇ ਬਣਾਇਆ ਗਿਆ ਹੈ। ਇਹ ਜ਼ਿਲਾ ਸੂਬੇ ਪੰਜਾਬ ਦਾ ਸਭ ਤੋਂ ਛੋਟਾ ਜ਼ਿਲਾ ਹੈ। ਪੰਜਾਬ ਦੇ 22 ਜ਼ਿਲਿਆਂ ਵਿੱਚ ਪ੍ਰਬੰਧਕੀ ਤਾਣਾ-ਬਾਣਾ ਪਹਿਲਾਂ ਹੀ ਔਖੀ ਸਥਿਤੀ ‘ਚ ਹੈ। ਦਫ਼ਤਰ ‘ਚ ਅਮਲੇ ਦੀ ਘਾਟ ਹੈ। ਨਵਾਂ ਅਮਲਾ ਭਰਤੀ ਨਹੀਂ ਹੋ ਰਿਹਾ। ਨਵੇਂ ਜ਼ਿਲੇ ਬਨਣ ਨਾਲ ਕਰੋੜਾਂ ਦਾ ਹੋਰ ਪ੍ਰਬੰਧਕੀ ਬੋਝ ਪਵੇਗਾ। ਅਸਲ ਵਿੱਚ ਤਾਂ ਲੋੜ ਦੇ ਅਧਾਰ ਉਤੇ ਜ਼ਿਲਿਆਂ ਦਾ ਪੁਨਰਗਠਨ ਕਰਨਾ ਚਾਹੀਦਾ ਹੈ। ਫਗਵਾੜਾ ਨੂੰ ਜ਼ਿਲਾ ਬਨਾਉਣ ਦੀ ਮੰਗ ਇਸ ਕਰਕੇ ਹੈ ਕਿ ਇਥੋਂ ਦੇ ਲੋਕਾਂ ਨੂੰ ਜਲੰਧਰ ਪਾਰ ਕਰਕੇ ਕਪੂਰਥਲਾ ਜਾਣਾ ਪੈਂਦਾ ਹੈ। ਪਰ ਸਰਕਾਰ ਵਲੋਂ ਕਦੇ ਵੀ  ਫਗਵਾੜਾ ਵਾਲਿਆਂ ਦੀ ਗੱਲ ਨਹੀਂ ਸੁਣੀ ਗਈ। ਆਰਥਿਕ ਤੌਰ ਤੇ ਕੰਮਜ਼ੋਰ ਸੂਬੇ, ਪੰਜਾਬ ਦੇ ਹਾਲਾਤ ਮਾੜੇ ਹਨ। ਨਵੇਂ ਬੋਝ ਪਾਉਣਾ ਲੋਕਾਂ ਦੇ ਹਿੱਤ ‘ਚ ਨਹੀਂ ਹੈ। -9815802070

ਸੰਪਾਦਕੀ/ ਅੱਗਾ ਦੌੜ ਪਿੱਛਾ ਦੌੜ/ ਗੁਰਮੀਤ ਸਿੰਘ ਪਲਾਹੀ Read More »

ਸੰਪਾਦਕੀ/ ਲੋਕਤੰਤਰ ਦੀਆਂ ਕਮਜ਼ੋਰੀਆਂ/ ਗੁਰਮੀਤ ਸਿੰਘ ਪਲਾਹੀ

  ਦੇਸ਼ ਵਿੱਚ 80 ਕਰੋੜ ਲੋਕਾਂ ਲਈ ਦੂਜੀ ਕਰੋਨਾ ਲਹਿਰ ਸਮੇਂ ਦੁੱਗਣਾ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ, ਜਿਹਨਾ ਕੋਲ ਰਾਸ਼ਨ ਕਾਰਡ ਹਨ। ਪਰ ਹੈਰਾਨੀ ਦੀ ਗੱਲ ਹੈ ਕਿ 80 ਕਰੋੜ (66 ਫ਼ੀਸਦੀ ਅਬਾਦੀ) ਕੋਲ ਰਾਸ਼ਨ ਕਾਰਡ ਹਨ, ਫਿਰ ਵੀ ਦੇਸ਼ ਵਿੱਚ ਭੁੱਖਮਰੀ ਅਤੇ ਲਾਚਾਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਜੋ ਹਾਲ ਕਰੋਨਾ ਦੀ ਪਿਛਲੀ ਲਹਿਰ ਸਮੇਂ ਆਮ ਲੋਕਾਂ ਦਾ ਹੋਇਆ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ। ਜੇਕਰ ਦੇਸ਼ ਵਿੱਚ ਸਚਮੁੱਚ ਲੋਕਤੰਤਰ ਹੁੰਦਾ ਤਾਂ ਪਿਛਲੇ ਸਾਲ ਲੋਕਾਂ ਦੀ ਦੁਰਦਸ਼ਾ ਦੇਖਕੇ ਪੁਰਾਣੀ ਗਲਤੀ ਸੁਧਾਰੀ ਜਾਂਦੀ। ਘੱਟੋ-ਘੱਟ ਦੇਸ਼ ਦੇ ਪੇਂਡੂ ਖੇਤਰਾਂ ਅਤੇ ਸ਼ਹਿਰ ਦੀਆਂ ਝੁੱਗੀਆਂ ‘ਚ ਰਾਸ਼ਨ ਦੀ ਵੰਡ ਸਹੀ ਢੰਗ ਨਾਲ ਹੋਈ ਹੁੰਦੀ। ਹਾਲਾਂਕਿ ਕੇਂਦਰ ਦੇ ਖਾਧ ਨਿਗਮ ਕੋਲ  ਉਨਾ ਹੀ ਆਨਾਜ਼ ਹੈ ਜਿੰਨਾ ਪਿਛਲੇ ਸਾਲ ਸੀ। ਫਿਰ ਵੀ ਸਰਕਾਰ ਨੇ ਕੇਵਲ ਦੋ ਮਹੀਨਿਆਂ ਲਈ ਅਤੇ ਉਹ ਵੀ  ਦੁੱਗਣਾ ਅਨਾਜ ਕਾਰਡ ਧਾਰਕਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਬਿਨ੍ਹਾਂ ਰਾਸ਼ਨ ਕਾਰਡ ਵਾਲੇ ਮਜ਼ਦੂਰ ਇਸ ਰਾਹਤ ਤੋਂ ਵਿਰਵੇ ਰਹਿਣਗੇ। ਇਵੇਂ ਜਾਪਦਾ ਹੈ ਕਿ ਸਭ ਕੁਝ, ਕੁਝ ਹੱਥਾਂ ਵਿੱਚ ਹੀ ਕੇਂਦਰਤ ਹੋਣ ਕਾਰਨ ਸਰਕਾਰ ਦੀ ਕਾਰਜਸ਼ੈਲੀ ਉੱਤੇ ਅਸਰ ਪਿਆ ਹੈ ਅਤੇ ਲੋਕਤੰਤਰ ਕੰਮਜ਼ੋਰ ਹੋ ਰਿਹਾ ਹੈ। -9815802070

ਸੰਪਾਦਕੀ/ ਲੋਕਤੰਤਰ ਦੀਆਂ ਕਮਜ਼ੋਰੀਆਂ/ ਗੁਰਮੀਤ ਸਿੰਘ ਪਲਾਹੀ Read More »

ਕਾਮੇਡੀਅਨ ਤੇ ਮਿਮਿਕਰੀ ਅਦਾਕਾਰ ਮਾਧਵ ਮੋਘੇ ਦਾ ਦੇਹਾਂਤ, ਕੈਂਸਰ ਤੋਂ ਸਨ ਪੀੜਤ

  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ, ਕਾਮੇਡੀਅਨ ਤੇ ਮਿਮਿਕਰੀ ਆਰਟਿਸਟ ਮਾਧਵ ਮੋਘੇ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ‘ਚ ਦਿਹਾਂਤ ਹੋ ਗਿਆ ਹੈ। 68 ਸਾਲ ਦੇ ਮਾਧਵ ਮੋਘੇ ਲੰਮੇਂ ਸਮੇਂ ਤੋਂ ਫੇਫੜਿਆਂ ‘ਚ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਸੀ। ਮਾਧਵ ਮੋਘੇ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰ ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸੰਜੀਵ ਕੁਮਾਰ ਦੀ ਮਿਮਿਕਰੀ ਨਾਲ ਖੂਬ ਨਾਂ ਕਮਾਇਆ ਸੀ। ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਮਾਧਵ ਦੀ ਬੇਟੀ ਪ੍ਰਾਚੀ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਸੀ। ਜਿਸ ਦੌਰਾਨ ਮਾਧਵ ਨੂੰ Bombay Hospital ’ਚ ਭਰਤੀ ਕਰਵਾਇਆ ਗਿਆ ਸੀ। ਉਹ ਪਿਛਲੇ ਇਕ ਹਫ਼ਤੇ ਤੋਂ ਹਸਪਤਾਲ ’ਚ ਭਰਤੀ ਸਨ। ਮਰਹੂਮ ਅਦਾਕਾਰ ਦੀ ਬੇਟੀ ਨੇ ਦੱਸਿਆ ਕਿ ਹਸਪਤਾਲ ’ਚ ਉਨ੍ਹਾਂ ਦੇ ਫੇਫੜਿਆਂ ਦੇ ਕੈਂਸਰ ਬਾਰੇ ਪਤਾ ਚੱਲਿਆ ਜੋ ਅਡਵਾਂਸ ਸਟੇਜ ’ਚ ਪਹੁੰਚ ਚੁੱਕੀ ਸੀ।

ਕਾਮੇਡੀਅਨ ਤੇ ਮਿਮਿਕਰੀ ਅਦਾਕਾਰ ਮਾਧਵ ਮੋਘੇ ਦਾ ਦੇਹਾਂਤ, ਕੈਂਸਰ ਤੋਂ ਸਨ ਪੀੜਤ Read More »

ਸਿਰਫ 3 ਚੀਜ਼ਾਂ ਨਾਲ ਬਣਾਓ ਕਾਜੂ ਦੀ ਬਰਫ਼ੀ

ਕਾਜੂ ਦੀ ਬਰਫੀ ਰੇਸਿਪੀ : ਕਾਜੂ ਦੀ ਬਰਫੀ  ਬਹੁਤ ਹੀ ਲੋਕਾਂ ਦੀ ਮਨ ਪਸੰਦ ਮਠਿਆਈ ਹੈ। ਹਰ ਘਰ ਵਿੱਚ ਤੁਹਾਨੂੰ ਕਾਜੂ ਦੀ ਬਰਫੀ ਦੇਖਣ ਨੂੰ ਮਿਲੇਗੀ। ਇਹ ਇੱਕ ਅਜਿਹੀ ਮਠਿਆਈ ਹੈ ਜਿਸ ਨੂੰ ਤੁਸੀ ਆਰਾਮ ਨਾਲ ਘਰ ਉੱਤੇ ਵੀ ਬਣਾ ਸਕਦੇ ਹੋ। ਕਾਜੂ ਦੀ ਬਰਫੀ ਬਣਾਉਣ ਲਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ।ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ ਕਾਜੂ, ਦੁੱਧ ਅਤੇ ਚੀਨੀ ਦੀ ਜ਼ਰੂਰਤ ਹੁੰਦੀ ਹੈ।ਤੁਸੀ ਚਾਹੇ ਤਾਂ ਇਸ ਵਿੱਚ ਇਲਾਇਚੀ ਪਾਉਡਰ ਵੀ ਪਾ ਸਕਦੇ ਹੋ।ਇਸ ਉੱਤੇ ਤੁਸੀ ਚਾਂਦੀ ਦਾ ਵਰਕ ਲਗਾਕੇ ਸਰਵ ਕਰ ਸਕਦੇ ਹੋ। ਕਾਜੂ ਦੀ ਬਰਫੀ ਬਣਾਉਣ ਲਈ ਸਮੱਗਰੀ 250 ਗਰਾਮ ਕਾਜੂ 250 ਗਰਾਮ ਚੀਨੀ 240 ਗਰਾਮ ਦੁੱਧ ਚਾਂਦੀ ਦਾ ਵਰਕ (ਬਰਫੀ ਜਮਾਉਣ ਦੇ ਲਈ) ਘੀ ਲੱਗਿਆ ਬਰਤਨ ਕਾਜੂ ਦੀ ਬਰਫੀ ਬਣਾਉਣ ਦੀ ਵਿ​ਧੀ – ਸਭ ਤੋਂ ਪਹਿਲਾਂ ਕਾਜੂ ਅਤੇ ਦੁੱਧ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਵੋ। – ਪੇਸਟ ਵਿੱਚ ਚੀਨੀ ਪਾਓ।ਧੀਮੀ ਅੱਗ ਉਤੇ ਪਕਾਉ।ਜਦੋਂ ਚੀਨੀ ਘੁਲ ਜਾਵੇ,  ਤਾਂ ਮਿਕਸਚਰ ਨੂੰ ਇੱਕ ਵਾਰ ਉਬਾਲ ਲਵੋ। – ਮੀਡੀਅਮ ਅੱਗ ਉੱਤੇ ਮਿਕਸਚਰ ਨੂੰ ਹਿਲਾਉਦੇ ਰਹੋ। ਜਦੋਂ ਮਿਕਸਚਰ ਪੈਨ ਦਾ ਕਿਨਾਰਾ ਛੱਡਣ ਲੱਗੇ ਅਤੇ ਗੂੰਨੇ ਹੋਏ ਆਟੇ ਦੀ   ਤਰ੍ਹਾਂ ਹੋ ਜਾਵੇ,  ਤਾਂ ਇਸ ਨੂੰ ਅੱਗ ਉਤੋ ਉਤਾਰ ਲਵੋ। – ਘੀ ਲੱਗੇ ਬਰਤਨ ਉੱਤੇ ਕੱਢ ਲਉ। ਕਰੀਬ ¼ ਅਤੇ 1/8 ਮੋਟੇ ਪੀਸ ਵਿੱਚ ਜਮਾਉਣ ਲਈ ਰੱਖ ਦਿਓ। – ਬਰਫੀ ਦੇ ਉੱਤੇ ਚਾਂਦੀ ਦਾ ਵਰਕ ਲਗਾਉ।ਠੰਡਾ ਹੋਣ ਲਈ ਰੱਖ ਦਿਓ। – ਡਾਈਮੰਡ ਸ਼ੇਪ ਵਿੱਚ ਕੱਟ ਕੇ ਸਰਵ ਕਰੋ।

ਸਿਰਫ 3 ਚੀਜ਼ਾਂ ਨਾਲ ਬਣਾਓ ਕਾਜੂ ਦੀ ਬਰਫ਼ੀ Read More »

ਰੇਸਿਪੀ ਸਿਹਤਮੰਦ ਪਿਸਤਾ ਸ਼ੇਕ

  ਹਰ ਕੋਈ ਗਰਮੀਆਂ ਦੇ ਮੌਸਮ ਵਿਚ ਠੰਢੀਆਂ ਚੀਜਾਂ ਖਾਣਾ ਪਸੰਦ ਕਰਦਾ ਹੈ। ਲੋਕ ਸ਼ਰਬਤ, ਜੂਸ, ਸ਼ੇਕਸ, ਆਈਸ ਕਰੀਮ ਆਦਿ ਦਾ ਸੇਵਨ ਕਰਨਾ ਪਸੰਦ ਕਰਦੇ ਹਨ।ਅਜਿਹੀ ਸਥਿਤੀ ਵਿਚ, ਅੱਜ ਅਸੀਂ ਤੁਹਾਡੇ ਲਈ ਅਜਿਹੇ ਸ਼ੇਕ ਦੀ ਵਿਅੰਜਨ ਲੈ ਕੇ ਆਏ ਹਾਂ, ਜੋ ਤੁਹਾਡੀ ਸਿਹਤ ਦੇ ਨਾਲ-ਨਾਲ ਸਵਾਦ ਵੀ ਹੋਵੇਗੀ। ਕੇਸਰ ਨੂੰ ਗੁਣਾਂ ਦੀ ਖਾਨ ਕਿਹਾ ਜਾਂਦਾ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਕੇਸਰ ਪਿਸਤਾ ਨਾਲ ਤਿਆਰ ਇਸ ਹੈਲਦੀ ਡਰਿੰਕ ਨੂੰ ਬਣਾਉਣ ਦਾ ਤਰੀਕਾ… ਸਮੱਗਰੀ ਪੂਰੀ ਕਰੀਮ ਵਾਲਾ ਦੁੱਧ – 2 ਗਲਾਸ ਪਿਸਤਾ – 10 (ਕੱਟਿਆ ਹੋਇਆ) ਬਦਾਮ – 10 (ਕੱਟਿਆ ਹੋਇਆ)   ਕੇਸਰ – 4-5 ਧਾਗੇ ਇਲਾਇਚੀ – 3 (ਪੀਸੀ) ਖੰਡ – 4 ਚਮਚੇ   ਆਈਸ ਕਿਊਬ – 4 ਸਜਾਉਣ ਲਈ ਕੇਸਰ – 4-5 ਧਾਗੇ ਬਦਾਮ – 1 ਤੇਜਪੱਤਾ, (ਬਾਰੀਕ ਕੱਟਿਆ ਹੋਇਆ   ਵਿਧੀ ਪਹਿਲਾਂ ਇਕ ਕਟੋਰੇ ਵਿਚ ਦੁੱਧ ਅਤੇ ਪਿਸਤਾ ਪਾਓ ਅਤੇ ਇਸ ਨੂੰ 6 ਤੋਂ 7 ਘੰਟਿਆਂ ਲਈ ਇਕ ਪਾਸੇ ਰੱਖੋ। ਹੁਣ ਇਸ ਦੁੱਧ ਵਿਚ ਕੇਸਰ ਪਾ ਕੇ ਗਰਮ ਕਰੋ। ਫਿਰ ਬਦਾਮ, ਚੀਨੀ, ਇਲਾਇਚੀ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਸਰਵਿੰਗ ਗਲਾਸ ਵਿਚ ਪਾਓ ਅਤੇ ਠੰਡਾ ਹੋਣ ਲਈ ਫਰਿੱਜ ਵਿਚ ਰੱਖੋ। ਇਸ ਦੇ ਉੱਪਰ ਆਈਸ ਕਿਊਬ ਅਤੇ ਬਦਾਮ ਅਤੇ ਕੇਸਰ ਮਿਲਾ ਕੇ ਗਾਰਨਿਸ਼ ਕਰੋ।ਤੁਹਾਡਾ ਪਿਸਤਾ ਸ਼ੇਕ ਤਿਆਰ ਹੈ। ਇਸ ਨੂੰ ਠੰਡਾ ਹੀ ਪਰੋਸੋ ਅਤੇ ਇਸ ਨੂੰ ਖੁਦ ਵੀ ਪੀਓ।

ਰੇਸਿਪੀ ਸਿਹਤਮੰਦ ਪਿਸਤਾ ਸ਼ੇਕ Read More »

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਦਾ ਦੇਹਾਂਤ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਸਨੇਹਲਤਾ ਪਾਂਡੇ ਦੇ ਦਿਹਾਂਤ ਦੀ ਖ਼ਬਰ ਆ ਰਹੀ ਹੈ। ਇਸ ਖ਼ਬਰ ਦੇ ਆਉਂਦੇ ਹੀ ਬਾਲੀਵੁੱਡ ‘ਚ ਇਕ ਵਾਰ ਫਿਰ ਸੋਗ ਦੀ ਲਹਿਰ ਦੌੜ ਪਈ ਹੈ। ਚੰਕੀ ਪਾਂਡੇ ਦੀ ਮਾਤਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਕਰੀਬੀ ਲੋਕ ਅਤੇ ਬਾਲੀਵੁੱਡ ਅਦਾਕਾਰ ਬਾਂਦਰਾ ‘ਚ ਸਥਿਤ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਸਨੇਹਲਤਾ ਪਾਂਡੇ ਦੇ ਦਿਹਾਂਤ ਦਾ ਕਾਰਨ ਫਿਲਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ। ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਅਨਨਿਆ ਪਾਂਡੇ ਸਮੇਤ ਕਈ ਲੋਕ ਦੁੱਖ ਪ੍ਰਗਟਾਉਂਦੇ ਨਜ਼ਰ ਆ ਰਹੇ ਹਨ।ਚੰਕੀ ਪਾਂਡੇ ਦੀ ਮਾਤਾ ਸਨੇਹਲਤਾ ਪਾਂਡੇ ਦੇ ਦਿਹਾਂਤ ਦੀ ਖ਼ਬਰ ‘ਤੇ ਫੈਨਜ਼ ਵੀ ਕਾਫੀ ਦੁਖੀ ਹੋਏ ਹਨ। ਅਦਾਕਾਰ ਦੇ ਘਰ ‘ਚ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ, ਭਾਵਨਾ ਪਾਂਡੇ, ਸਮੀਰ ਸੋਨੀ, ਨੀਲਮ ਜਿਹੇ ਬਾਲੀਵੁੱਡ ਸਿਤਾਰੇ ਨਜ਼ਰ ਆਏ ਹਨ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਮਾਤਾ ਦਾ ਦੇਹਾਂਤ Read More »

ਗੰਭੀਰਤਾ ਨਾਲ ਵਿਚਾਰਨਯੋਗ ਹਨ ਪੰਜਾਬ ਦੇ ਕਰਮਚਾਰੀਆਂ ਦੀਆਂ ਮੰਗਾਂ/ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਕਿਸਾਨ, ਕਿਸਾਨੀ ਮੰਗਾਂ ਮਨਾਉਣ ਅਤੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੀਆਂ ਬਰੂਹਾਂ ਉਤੇ ਲੜਾਈ ਲੜ ਰਹੇ ਹਨ। ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਕੇ ਇਸ ਕਦਰ ਉਹਨਾ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਆਪਣੇ ਘਰ ਬਾਰ ਛੱਡਕੇ ਆਪਣੇ ਹੱਕਾਂ ਦੀ ਰਾਖੀ ਲਈ ਸਮਝੋ ਖੁਲ੍ਹੀ ਜੇਲ੍ਹ ਕੱਟਣ ਲਈ ਮਜ਼ਬੂਰ ਕਰ ਦਿੱਤੇ ਗਏ ਹਨ। ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਕੇ ਜਿਵੇਂ ਉਹ ਲੰਮੀ ਲੜਾਈ ਲੜ ਰਹੇ ਹਨ, ਜਾਪਦਾ ਹੈ ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਹੋਰ ਆਜ਼ਾਦੀ ਦੀ ਲੰਮੀ ਲੜਾਈ ਲੜ ਰਹੇ ਹਨ। ਇਧਰ ਪੰਜਾਬ ਦੇ ਹਰ ਵਰਗ ਦੇ ਕਰਮਚਾਰੀ ਪੰਜਾਬ ਸਰਕਾਰ ਦੇ ਅੜੀਅਲ ਮਤਰੇਏ ਵਤੀਰੇ ਵਿਰੁੱਧ ਧਰਨਿਆਂ, ਹੜਤਾਲਾਂ, ਬੰਦ ਕਰਨ ਲਈ ਮਜ਼ਬੂਰ ਹਨ। ਡਾਕਟਰ ਜਿਹਨਾ ਕਰੋਨਾ ਕਾਲ ਵਿੱਚ ਪੰਜਾਬ ਸਰਕਾਰ ਤੇ ਪੰਜਾਬੀਆਂ ਦੀ ਬਾਂਹ ਫੜੀ, ਉਹਨਾ ਵਿੱਚ ਸਰਕਾਰ ਖਿਲਾਫ਼ ਗੁੱਸਾ ਵਧਿਆ ਹੈ , ਉਹ ਹਫ਼ਤਾ ਭਰ ਲਈ ਹੜਤਾਲ ਉਤੇ ਚਲੇ ਗਏ ਹਨ। ਡਾਕਟਰਾਂ ਨੇ ਐਨ.ਪੀ. ਏ.  ਵਿੱਚ ਕਟੌਤੀ ਮਾਮਲੇ ‘ਤੇ ਸਰਕਾਰ ਦੀ ਚੁੱਪ ‘ਤੇ ਇਸਦਾ ਠੋਸ ਹੱਲ ਨਾ ਲੱਭਣ ਕਾਰਨ ਉਹਨਾ ਇਹ ਫ਼ੈਸਲਾ ਕੀਤਾ ਹੈ। ਪੰਜਾਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੀ ਐਸੋਸੀਏਸ਼ਨ ਦੇ ਸੱਦੇ ਉਤੇ ਪੰਜਾਬ ਦੇ ਬੀ.ਡੀ.ਪੀ.ਓਜ਼ ਨੇ ਹੜਤਾਲ ਕੀਤੀ ਹੈ। ਪੰਚਾਇਤ ਦੇ ਪੰਚਾਇਤ ਸਕੱਤਰ, ਮਗਨਰੇਗਾ ਦਾ ਪੂਰਾ ਸਟਾਫ਼, ਸਹਿਕਾਰੀ ਖੇਤੀ ਸਭਾਵਾਂ ਦੇ ਸਕੱਤਰ ਤੇ ਹੋਰ ਕਰਮਚਾਰੀ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ, ਐਸ.ਡੀ.ਐਮ.ਦਫ਼ਤਰਾਂ ਦੇ ਕਰਮਚਾਰੀਆਂ ਨੇ ਹੜਤਾਲ ਉਤੇ ਜਾਕੇ ਪੰਜਾਬ ਦੇ ਦਫ਼ਤਰਾਂ ਦਾ ਕੰਮਕਾਜ ਠੱਪ ਕੀਤਾ ਹੋਇਆ ਹੈ। ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਆਮ ਲੋਕਾਂ ਦੇ ਕੰਮ ਸਰਕਾਰੀ ਦਫ਼ਤਰਾਂ, ਅਦਾਲਤਾਂ ‘ਚ ਨਹੀਂ ਹੋ ਰਹੇ ਸਨ, ਪਰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵੱਖੋ-ਵੱਖਰੇ ਮਹਿਕਮਿਆਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਅਣਦੇਖੀ ਅਤੇ ਮੰਗਾਂ ਤੇ ਨਜ਼ਰਸਾਨੀ ਨਾ ਕਰਨ ਕਾਰਨ ਕਰਮਚਾਰੀਆਂ ‘ਚ ਰੋਸ ਜਾਗਿਆ, ਰੋਹ ਪੈਦਾ ਹੋਇਆ, ਲਾਵਾ ਫੁੱਟਿਆ, ਮੁਲਾਜ਼ਮ ਆਪਣੇ ਹਿੱਤਾਂ, ਹੱਕਾਂ ਦੀ ਰਾਖੀ ਲਈ ਕਲਮਾਂ ਛੱਡ ਬੈਠ ਗਏ। ਨੌਕਰੀ ਮੰਗਦੇ ਪੰਜਾਬ ਦੇ ਬੇਰੁਜ਼ਗਾਰ ਲੰਮੇ ਸਮੇਂ ਤੋਂ ਰੋਸ ਪ੍ਰਗਟ ਕਰ ਰਹੇ ਹਨ। ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਪੰਜਾਬ ਸਰਕਾਰ ਖਿਲਾਫ਼ ਜੰਮਕੇ ਨਾਹਰੇਬਾਜੀ ਕਰ ਰਹੀਆਂ ਹਨ। ਉਹ ਹਰਿਆਣਾ ਪੈਟਰਨ ਵਾਂਗਰ ਮਾਣ ਭੱਤਾ ਮੰਗ ਰਹੀਆਂ ਹਨ। ਮਗਨਰੇਗਾ ਕਰਮਚਾਰੀ ਨਿਗੁਣੀਆਂ ਤਨਖ਼ਾਹਾਂ ਨੂੰ ਵਧਾਉਣ ਲਈ, ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਪੰਜਾਬ ਭਰ ‘ਚ ਚੱਲੇ ਸੰਘਰਸ਼ ‘ਚ ਸ਼ਾਮਲ ਹੋ ਗਏ ਹਨ। ਟੀਚਰ ਯੂਨੀਅਨਾਂ ਪਹਿਲਾਂ ਹੀ ਲੜਾਈ ਲੜ ਰਹੀਆਂ ਹਨ। ਪੰਜਾਬ ਦਾ ਕੋਈ ਮੁਲਾਜ਼ਮ ਵਰਗ ਪੰਜਾਬ ਸਰਕਾਰ ਦੀ ਉਹਨਾ ਪ੍ਰਤੀ ਅਣਗਹਿਲੀ ਵਾਲੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ। ਮੁਲਾਜ਼ਮਾਂ ਦੀ ਨਰਾਜ਼ਗੀ ਕਾਫ਼ੀ ਜਾਇਜ਼ ਜਾਪਦੀ ਹੈ। ਪੰਜਾਬ ਸਰਕਾਰ ਵਲੋਂ ਮੁਲਾਜ਼ਮ ਜਥੇਬੰਦੀਆਂ, ਯੂਨੀਅਨਾਂ ਜਾਂ ਗਰੁੱਪਾਂ ਨਾਲ ਸਭ ਕੁਝ ਲਾਰੇ-ਲੱਪਿਆਂ ਦੀ ਨੀਤੀ ਵਰਤਕੇ ਸਮਾਂ ਟਪਾਉਣ ਦਾ ਯਤਨ ਹੁੰਦਾ ਹੈ ਅਤੇ ਇਕੋ ਗੱਲ ਨਾਲ ਪੱਲਾ ਝਾੜ ਲਿਆ ਜਾਂਦਾ ਹੈ ਕਿ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ।ਮੰਤਰੀਆਂ, ਸਕੱਤਰਾਂ ਨਾਲ ਮੀਟਿੰਗਾਂ ਸਮੱਸਿਆਵਾਂ ਦਾ ਹੱਲ ਨਹੀਂ ਕੱਢ ਰਹੀਆਂ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸੱਚਮੁੱਚ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ ਤਾਂ ਸਰਕਾਰ ਦੇ ਮੰਤਰੀਆਂ, ਸਕੱਤਰਾਂ, ਵੱਖੋ-ਵੱਖਰੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਦੀਆਂ ਦੁੱਧ ਚਿੱਟੀਆਂ ਕਾਰਾਂ ਕਿਥੋਂ ਚੱਲਦੀਆਂ ਹਨ? ਉਹਨਾ ਨੂੰ ਵੱਡੇ-ਵੱਡੇ ਭੱਤੇ, ਤਨਖਾਹਾਂ ਕਿਥੋਂ ਮਿਲਦੇ ਹਨ? ਸਾਬਕਾ ਵਿਧਾਇਕਾਂ, ਮੰਤਰੀਆਂ ਨੂੰ ਪੈਨਸ਼ਨ ਰਕਮਾਂ ਕਿਥੋਂ ਅਦਾ ਹੁੰਦੀਆਂ ਹਨ? ਚੋਣਾਂ ਤੋਂ ਪਹਿਲਾਂ ਵੱਡੇ -ਵੱਡੇ ਕਰੋੜਾਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਿਵੇਂ ਹੋ ਜਾਂਦੀ ਹੈ?  ਲੋਕ-ਲਭਾਊ ਸਕੀਮਾਂ ਵੱਡੇ-ਵੱਡੇ ਕਰਜ਼ੇ ਲੈ ਕੇ (ਵੋਟਾਂ ਵਟੋਰਨ ਲਈ ) ਕਿਵੇਂ ਚਾਲੂ ਕਰ ਦਿੱਤੀਆਂ ਜਾਂਦੀਆਂ ਹਨ? ਇਸ ਸਮੇਂ ਵੱਡਾ ਰੋਸ ਮੁਲਾਜ਼ਮਾਂ ਵਿੱਚ, ਛੇਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਹੈ। ਜਿਸਦੀਆਂ ਕਾਪੀਆਂ ਕਈ ਮੁਲਾਜ਼ਮ ਜੱਥੇਬੰਦੀਆਂ ਵਲੋਂ ਸਾੜੀਆਂ ਜਾ ਰਹੀਆਂ ਹਨ। ਮੁਲਾਜ਼ਮ ਮਹਿਸੂਸ ਕਰਦੇ ਹਨ ਕਿ ਊਠ ਦੇ ਬੁਲ੍ਹ ਹੁਣ ਵੀ ਡਿੱਗਿਆ, ਹੁਣ ਵੀ ਡਿੱਗਿਆ ਤੋਂ ਬਾਅਦ ਮਸਾਂ ਡਿਗੀ ਪੇ-ਕਮਿਸ਼ਨ ਰਿਪੋਰਟ ਮੁਲਾਜ਼ਮਾਂ ‘ਤੇ ਮਾਰੂ ਹੈ। ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਰੀਆਂ ਵਲੋਂ 3.75 ਦਾ ਗੁਣਾਂਕ ਲਾਗੂ ਕਰਦੇ ਹੋਏ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਭੱਤਿਆਂ ਵਿੱਚ ਵਾਧਾ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਵੀ ਮੰਗ ਕਰਦੇ ਹਨ ਜਿਸਦਾ ਵਾਇਦਾ ਕਾਂਗਰਸ ਵਲੋਂ ਪਿਛਲੀਆਂ ਚੋਣਾਂ ਵੇਲੇ ਕੀਤਾ ਗਿਆ ਸੀ। ਮੁਲਾਜ਼ਮ ਠੇਕਾ ਮੁਲਾਜ਼ਮ ਤੇ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਵਲੋਂ ਬਣਾਈ ਗਈ ਤਿੰਨ ਮੈਂਬਰੀ ਸਕੱਤਰਾਂ ਦੀ ਕਮੇਟੀ ਅਤੇ ਮੰਤਰੀਆਂ ਦੀ ਕਮੇਟੀ ਵਲੋਂ ਲਾਰਿਆਂ ਤੋਂ ਸਿਵਾਏ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ , ਸਿੱਟੇ ਵਜੋਂ ਹੜਤਾਲਾਂ ਸਬੰਧੀ ਡੈਡਲਾਕ ਜਾਰੀ ਹੈ। ਤਨਖਾਹ ਅਤੇ ਪੈਨਸ਼ਨ ਤੈਅ ਕਰਨ ਦੇ ਫਾਰਮੂਲੇ ਸਮੇਤ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਰੌਲੇ-ਗੌਲੇ ਵਿੱਚ ਤਨਖਾਹ ਕਮਿਸ਼ਨ ਦੀਆਂ ਬਕਾਇਆ ਕਿਸ਼ਤਾਂ ਅਤੇ ਕਿਸ਼ਤਾਂ ਦਾ ਕਰੋੜਾਂ  ਦਾ ਬਕਾਇਆ ਰੁਲ ਜਾਣ ਦੀਆਂ ਸੰਭਾਵਨਾਵਾਂ ਤੋਂ ਮੁਲਾਜ਼ਮ ਫਿਕਰਮੰਦ ਹਨ। ਉਹਨਾ ਦੀ ਮੰਗ ਹੈ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਣ ਅਤੇ ਪਿਛਲੇ ਸਮੇਂ ਦਿੱਤੀਆਂ ਕਿਸ਼ਤਾਂ ਦਾ ਟੁੱਟਿਆ ਬਕਾਇਆ ਦਿੱਤਾ ਜਾਵੇ। ਅਸਲ ਵਿੱਚ ਤਾਂ ਕੇਂਦਰੀ ਪੈਟਰਨ `ਤੇ ਅਣਸੋਧੇ ਤਨਖਾਹ ਸਕੇਲਾਂ `ਤੇ 1 ਜੁਲਾਈ 2019 ਨੂੰ 148 ਤੋਂ 154 ਫ਼ੀਸਦੀ ਮਹਿੰਗਾਈ ਭੱਤਾ ਕਰਨ ਵਾਲੀ 6 ਫ਼ੀਸਦੀ ਅਤੇ 1 ਜਨਵਰੀ 2020 ਤੋਂ 154 ਤੋਂ ਮਹਿੰਗਾਈ ਭੱਤਾ ਵਧਾਕੇ 164 ਫ਼ੀਸਦੀ ਦੇਣ ਵਾਲੀ 10 ਫ਼ੀਸਦੀ ਕਿਸ਼ਤ ਨਾ ਦੇ ਕੇ ਰਾਜ ਦੇ 5 ਲੱਖ 40 ਹਜ਼ਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵੱਡੀ ਬੇਇਨਸਾਫੀ ਕੀਤੀ ਗਈ ਹੈ। ਪਹਿਲੀ ਜੁਲਾਈ 2015 ਤੋਂ ਲੈ ਕੇ 1 ਜਨਵਰੀ 2019 ਤੱਕ ਬਣਦੀਆਂ ਮਹਿੰਗਾਈ ਕਿਸ਼ਤਾਂ ਬਣਦੀ ਮਿਤੀ ਤੋਂ ਦੇਣ ਦੀ ਵਿਜਾਏ ਸਰਕਾਰ ਨੇ ਪੱਛੜਕੇ  ਦਿੱਤੀਆਂ ਹਨ। ਪਰ ਜਿੰਨ੍ਹੇ ਮਹੀਨੇ ਪਛੜਕੇ ਇਹ ਕਿਸ਼ਤਾਂ ਦਿੱਤੀਆਂ ਉਹਨਾ ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ, ਜਿਹੜਾ ਅੱਜ ਵੀ ਸਰਕਾਰ ਵੱਲ 148 ਮਹੀਨਿਆਂ ਦਾ ਖੜ੍ਹੇ ਦਾ ਖੜ੍ਹਾ ਹੈ। ਦਰਜ਼ਾ ਚਾਰ ਮੁਲਾਜ਼ਮਾਂ ਦੇ ਅਣਸੋਧੇ ਤਨਖਾਹ ਸਕੇਲ ਵਿੱਚ ਮਹਿੰਗਾਈ ਭੱਤੇ ਦੇ 30 ਜੂਨ 2020 ਤੱਕ ਬਣਦੇ ਬਕਾਏ ਦਾ ਜਮ੍ਹਾ ਜੋੜਕੇ ਇਹਨਾ ਮੁਲਾਜਮਾਂ ਦੀ ਜੇਬ ਤੋਂ ਕਰੀਬ 1 ਲੱਖ 50 ਹਜ਼ਾਰ ਅਤੇ ਦਰਜਾ ਤਿੰਨ ਦੀ 2 ਤੋਂ ਢਾਈ ਲੱਖ ਅਤੇ ਇਸੇ ਤਰ੍ਹਾਂ ਦਰਜਾ ਦੋ ਦੇ ਮੁਲਾਜ਼ਮਾਂ ਦੀ ਤੇ ਵੀ 3 ਤੋਂ ਸਾਢੇ ਤਿੰਨ ਲੱਖ ਰੁਪਏ ਦਾ ਸਿੱਧਾ ਡਾਕਾ ਵੱਜਦਾ ਹੈ।    ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਦੇ ਕਾਡਰ ਦੇ ਪੰਜਾਬ `ਚ ਕੰਮ ਕਰਦੇ ਅਧਿਕਾਰੀ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਐਲਾਨਿਆਂ ਮਹਿੰਗਾਈ ਭੱਤਾ ਲੈ ਚੁੱਕੇ ਹਨ। ਇਹ ਦੋਹਰੀ ਵਿਵਸਥਾ ਪੰਜਾਬ ਦੇ ਮੁਲਾਜ਼ਮਾਂ ਵਿੱਚ ਵੱਡਾ ਰੋਸ ਪੈਦਾ ਕਰ ਰਹੀ ਹੈ। ਇਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਨੇ ਮਹਿੰਗਾਈ ਭੱਤੇ ਦੀ ਕਿਸ਼ਤ ਐਲਾਨਣ ਤੋਂ ਹੀ ਬਕਾਏ `ਤੇ ਵਿਆਜ ਲੱਗਣ ਦੀ ਵਿਵਸਥਾ ਖ਼ਤਮ ਕਰਕੇ ਖ਼ਜ਼ਾਨੇ `ਚੋ ਬਕਾਇਆ ਕਢਾਉਣ `ਤੇ ਮੁਲਾਜ਼ਮਾਂ ਦੇ ਖਾਤੇ ਜਮ੍ਹਾਂ ਕਰਾਉਣ ਤੋਂ ਹੀ ਵਿਆਜ ਲਾਉਣ ਦੀ ਵਿਵਸਥਾ ਲਾਗੂ ਕਰਕੇ ਵਿਆਜ ਦੇ ਕਰੋੜਾਂ ਰੁਪਏ ਤੇ ਪਹਿਲਾਂ ਹੀ ਲੀਕ ਮਾਰਨ ਦਾ ਪ੍ਰਬੰਧ ਕੀਤਾ ਹੋਇਆ  ਹੈ। ਮੌਜੂਦਾ ਪੰਜਾਬ ਸਰਕਾਰ ਰਾਜਕੀ ਵਿੱਤ ਲੀਕੇਜ ਰੋਕਣ `ਚ ਨਾਕਾਮਯਾਬ ਹੈ। ਉਸ ਦੇ ਕੁਢੱਬੇ ਵਿੱਤ ਪ੍ਰਬੰਧ ਕਾਰਨ ਰਾਜ ਦਾ ਵਿੱਤ ਪ੍ਰਬੰਧ ਹੋਰ ਵੀ ਦਬਾਅ ਵਿੱਚ ਹੈ। ਮੌਜੂਦਾ ਰਾਜ ਕਾਲ ਦੌਰਾਨ ਰਾਜਕੀ ਵਿੱਤ ਕਰਜਾ ਵਧਾਕੇ ਸਵਾ ਦੋ ਲੱਖ ਕਰੋੜ ਤੱਕ ਜਾ ਸਕਦਾ ਹੈ। ਇਸੇ ਕਰਕੇ ਪੰਜਾਬ ਦਾ

ਗੰਭੀਰਤਾ ਨਾਲ ਵਿਚਾਰਨਯੋਗ ਹਨ ਪੰਜਾਬ ਦੇ ਕਰਮਚਾਰੀਆਂ ਦੀਆਂ ਮੰਗਾਂ/ਗੁਰਮੀਤ ਸਿੰਘ ਪਲਾਹੀ Read More »

ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ

ਕਵੀ ਭਜਨ ਸਿੰਘ ਵਿਰਕ ਨੇ ਆਪਣੀ ਕਵਿਤਾ ਦਾ ਸਫਰ 1978 ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਪੰਜਾਬੀ ਪਾਠਕਾਂ ਦੇ ਵਿਹੜੇ ਪਹਿਲੀ ਪੁਸਤਕ ‘ਉਦਾਸ ਮੌਸਮ (ਕਾਵਿ-ਸੰਗ੍ਰਹਿ)’ 1978 ਵਿੱਚ ਲਿਆਂਦੀ। ਫਿਰ ਲਗਾਤਾਰ ਉਸਦਾ ਸਿਰਜਣਾ ਦਾ ਸਫਰ ਚਲਦਾ ਰਿਹਾ। ਅਹਿਸਾਸ ਦੀ ਅੱਗ (1988) , ਸਰਾਪੇ ਪਾਲ ( 1991), ਸੂਰਜ ਅਤੇ ਸਿਜਦਾ(1994), ਪੀੜ ਦਾ ਦਰਿਆ(1996), ਡਾਚੀਆਂ ਦੀ ਪੈੜ (1999), ਜ਼ਿੰਦਗੀ ਖ਼ੁਦਕੁਸ਼ੀ ਨਹੀਂ ( 2003), ਧੂਪਾਂ ‘ਚ ਤੁਰਦਿਆਂ (2008), ਸਪਤਰਿਸ਼ੀ (2009), ਗਿਰਝਾਂ ਹਵਾਲੇ (2011), ਮੱਥੇ ਵਿਚਲਾ ਤਰਕਸ਼( 2013), ਚਾਮ੍ਹਲੀ ਹੋਈ ਬਦੀ (2013), ਅਣਫੋਲੇ ਵਰਕੇ (2016), ਉਲਝੇ ਤੰਦ(2018) ਤੇ ਬਰਬਾਦੀਆਂ ਦਾ ਮੰਜ਼ਰ (2020) ਪੁਸਤਕਾਂ ਲੋਕ-ਅਰਪਨ ਕੀਤੀਆਂ। ਇਹਨਾ ਪੁਸਤਕਾਂ ਵਿੱਚ ਉਸਦੇ 6 ਕਾਵਿ-ਸੰਗ੍ਰਹਿ ਹਨ ਅਤੇ ਬਾਕੀ 9 ਗ਼ਜ਼ਲ ਸੰਗ੍ਰਹਿ ਹਨ। ਕਵੀ ਭਜਨ ਸਿੰਘ ਵਿਰਕ ਦੇ ਆਪਣੇ ਸ਼ਬਦਾਂ ਵਿੱਚ “ਕਈ ਕਵੀ ਸੁਹਜਵਾਦੀ ਹੋਣ ਦੀ ਖ਼ੁਸ਼ੀ ਲੈਂਦੇ ਹਨ। ਲੋਕ-ਦਰਦ ਨਾਲ ਉਹਨਾ ਦਾ ਵਾਸਤਾ ਨਹੀਂ ਹੁੰਦਾ। ਉਹ ਮਿਲੀ ਪ੍ਰਸੰਸਾ ਨਾਲ ਹੀ ਸੰਤੁਸ਼ਟ ਰਹਿੰਦੇ ਹਨ। ਮਾਨਵ ਦੀ ਤਰਸਯੋਗ ਹਾਲਤ ਵੱਲ ਉਹਨਾ ਦਾ ਧਿਆਨ ਨਹੀਂ ਜਾਂਦਾ।” ਪਰ ਕਵੀ ਵਿਰਕ ਜੁਝਦੇ ਲੋਕਾਂ ਦੀ ਕਵਿਤਾ ਲਿਖਦਾ ਹੈ। ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼, ਧਰਮ ਅਤੇ ਸਿਆਸਤ ਵਿੱਚ ਆਈ ਗਿਰਾਵਟ ਦੀ ਬਾਤ ਪਾਉਂਦਾ ਇਸ ਗੱਲ ਦਾ ਧਾਰਨੀ ਹੈ ਕਿ ਜ਼ਿੰਦਗੀ ਨੂੰ ਲੱਗੇ ਕੌੜ੍ਹ ਦਾ ਇਲਾਜ ਮਨੁੱਖ ਨੇ ਖ਼ੁਦ ਕਰਨਾ ਹੈ। ਇਸੇ ਕਰਕੇ ਉਹ ਸਮਝੋਤਾਵਾਦੀ ਨਾ ਹੋਕੇ ਗਹਿਰ ਗੰਭੀਰ ਕਵਿਤਾ ਲਿਖਦਾ ਹੈ । ਉਸਦੀ ਪੁਸਤਕ “ਬਰਬਾਦੀਆਂ ਦਾ ਮੰਜ਼ਰ” ਦੇ ਕੁਝ ਸ਼ਿਅਰ ਪਾਠਕਾਂ ਸਨਮੁੱਖ ਹਨ: 1.ਵਸਦਾ ਚੰਗਾ ਲਗਦਾ ਹੈ ਸੰਸਾਰ ਪੰਜਾਬੀ ਦਾ।   ਦੁਨੀਆ ਅੰਦਰ ਕਰਨਾ ਮੈਂ ਵਿਸਥਾਰ ਪੰਜਾਬੀ ਦਾ। 2. ਲੋਕਾਂ ਦੇ ਦਰਦ ਨੂੰ ਨਹੀਂ ਜੇਕਰ ਬਿਆਨਦਾ,    ਮਾਰੇਗਾ ਕੁਲ ਜਹਾਨ ਹੀ, ਮਿਹਣਾ ਅਦੀਬ ਨੂੰ।  3. ਪਰਨਾਲਾ ਨਹੀਂ ਬਦਲਦਾ, ਸੁੱਤੀ ਰਹੇ ਹਕੂਮਤ,     ਕੁਛ ਦਿਨ ਰੌਲੇ ਮਗਰੋਂ ਘਟਦੀ  ਉਹੀ ਕਹਾਣੀ। 4. ਜ਼ਿੰਦਗੀ ਤਾਂ ਰੁਲ ਰਹੀ ਹੈ ਪਰ ਮਸਾਣੀਂ ਰੌਣਕਾਂ!    ਮਾਨਵੀ ਕਿਰਦਾਰ ਦੀ ਜਿਉਂ ਹੋ ਰਹੀ ਹੈ ਦੁਰਦਸ਼ਾਂ!! 5. ਆਸਥਾ ਬੀਮਾਰ ਹੋਈ ਜਾਪਦੀ,    ਮਾਨਵੀਂ ਹੱਦ ਪਾਰ ਹੋਈ ਜਾਪਦੀ। ਉਸਦੀ ਗ਼ਜ਼ਲ ਸੰਗ੍ਰਹਿ ਵਿਚਲੇ ਕੁਝ ਸ਼ੇਅਰ: 1. ਲੁੱਟੀ ਜਾਂਦੇ ਨੇ ਦਿਨ-ਰਾਤ ਜ਼ਮਾਨਾਂ ਚੋਰਾਂ ਦਾ    ਇੱਕ ਦੂਜੇ ਨੂੰ ਪਾਉਂਦੇ ਮਾਤ ਜ਼ਮਾਨਾ ਚੋਰਾਂ ਦਾ। 2. ਅੱਖਾਂ ਨਾ ਵਿਖਾ ਮੈਨੂੰ, ਐਵੇਂ ਨਾ ਡਰਾ ਮੈਨੂੰ    ਤੇਰੇ ‘ਚ ਨਹੀਂ ਹਿੰਮਤ, ਦੇਵੇਂ ਤੂੰ ਮਿਟਾ ਮੈਨੂੰ

ਕਵੀ ਭਜਨ ਸਿੰਘ ਵਿਰਕ / ਜਾਣ-ਪਹਿਚਾਣ/ ਗੁਰਮੀਤ ਸਿੰਘ ਪਲਾਹੀ Read More »