ਸੰਪਾਦਕੀ/ ਜ਼ਹਿਰੀਲਾ ਹੋ ਰਿਹਾ ਧਰਤੀ ਹੇਠਲਾ ਪਾਣੀ/ ਗੁਰਮੀਤ ਸਿੰਘ

 

ਕੇਂਦਰ ਸਰਕਾਰ ਹਰ ਪਰਿਵਾਰ ਨੂੰ 2024 ਤੱਕ ਸਾਫ਼ ਅਤੇ ਸ਼ੁੱਧ ਪਾਣੀ ਮੁਹੱਈਆ ਕਰਨ ਦਾ ਤਹੱਈਆ ਕਰ ਚੁੱਕੀ ਹੈ ਲੇਕਿਨ ਸਵਾਲ ਪੈਦਾ ਹੁੰਦਾ ਹੈ ਕਿ ਨਦੀਆਂ, ਝੀਲਾਂ, ਨਹਿਰਾਂ ਅਤੇ ਤਲਾਬਾਂ ਦਾ ਪਾਣੀ ਸਾਫ਼ ਕਰਕੇ ਕੀ ਸਭ ਨੂੰ ਸ਼ੁੱਧ ਪਾਣੀ ਦਿੱਤਾ ਜਾ ਸਕਦਾ ਹੈ? ਇਸ ਵੇਲੇ ਵੱਡੀ ਸਮੱਸਿਆ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਜਾਣ ਅਤੇ ਬੇਹੱਦ ਗੰਦਾ ਹੋਣ ਦੀ ਹੈ।

ਅੰਕੜਿਆਂ ਮੁਤਾਬਕ  ਇਸ ਪਾਣੀ ਵਿੱਚ ਫਲੋਰਾਈਡ, ਆਰਸੈਨਿਕ, ਲੋਹਤੱਤ ਅਤੇ ਨਾਈਟਰੇਟ ਸਮੇਤ ਹੋਰ ਤੱਤ ਵੀ ਵਧੇਰੇ ਹਨ। ਇਸ ਪਾਣੀ ਨਾਲ ਦੇਸ਼ ਦੀ 47.41 ਕਰੋੜ ਅਬਾਦੀ  ਪ੍ਰਭਾਵਿਤ ਹੋ ਰਹੀ ਹੈ। ਰਾਜਸਥਾਨ ਦੀ 19657 ਬਸਤੀਆਂ ਦੇ 77.70 ਲੱਖ ਲੋਕ, ਪੱਛਮੀ ਬੰਗਾਲ ਦੀਆਂ 17650 ਬਸਤੀਆਂ ਦੇ 1.10 ਕਰੋੜ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਹਨ।  ਵਿਕਸਤ ਦੇਸ਼ ਤਾਂ ਧਰਤੀ ਹੇਠਲੇ ਜ਼ਹਿਰੀਲੇ ਪਾਣੀ ਨੂੰ ਸਾਫ਼ ਕਰਨ ‘ਚ ਸਫ਼ਲਤਾ ਪਾ ਚੁੱਕੇ ਹਨ, ਪਰ ਭਾਰਤ ਇਸ ਮਾਮਲੇ ‘ਚ  ਕਾਫ਼ੀ ਪਿੱਛੇ ਹੈ। ਇਸ ਨਾਲ ਜ਼ਹਿਰੀਲੇ ਤੱਤ ਖੇਤੀ ਉਤੇ ਵੀ ਭੈੜਾ ਅਸਰ ਪਾਉਂਦੇ ਹਨ। ਜੇਕਰ ਸਚਮੁੱਚ ਸਾਫ਼-ਸੁਥਰਾ ਪਾਣੀ ਲੋਕਾਂ ਨੂੰ ਮੁਹੱਈਆ ਕਰ ਦਿੱਤਾ ਜਾਵੇ ਤਾਂ ਕਰੋੜਾਂ ਲੋਕ ਬਿਮਾਰੀਆਂ ਤੋਂ ਬਚ ਸਕਦੇ ਹਨ।

-9815802070

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...