admin

ਪਾਣੀ ਦੇ ਮਾਮਲੇ ’ਤੇ ਦਿੱਲੀ ਸਰਕਾਰ ਸੁਪਰੀਮ ਕੋਰਟ ਪੁੱਜੀ

ਦਿੱਲੀ ਸਰਕਾਰ ਨੇ ਸਰਵਉਚ ਅਦਾਲਤ ਕੋਲ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਹਰਿਆਣਾ ਤੋਂ ਪਾਣੀ ਛੱਡਣ ਦੀ ਦਿੱਲੀ ਜਲ ਬੋਰਡ ਦੀ ਪਟੀਸ਼ਨ ’ਤੇ ਜਲਦੀ ਸੁਣਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਕੌਮੀ ਰਾਜਧਾਨੀ ਲਈ ਪਾਣੀ ਦਾ ਵਧਦਾ ਹਿੱਸਾ ਜਾਰੀ ਕਰੇ। ਦਿੱਲੀ ਜਲ ਬੋਰਡ ਦੇ ਵਾਈਸ ਚੇਅਰਮੈਨ ਰਾਘਵ ਚੱਢਾ ਨੇ ਕਿਹਾ ਕਿ ਹਰਿਆਣਾ ਨੇ 609 ਐਮਜੇਡੀ ਪਾਣੀ ਸਪਲਾਈ ਕਰਨਾ ਸੀ ਜਦਕਿ ਉਸ ਵਲੋਂ ਦਿੱਲੀ ਨੂੰ ਸਿਰਫ 479 ਐਮਜੇਡੀ ਪਾਣੀ ਹੀ ਦਿੱਤਾ ਜਾ ਰਿਹਾ ਹੈ

ਪਾਣੀ ਦੇ ਮਾਮਲੇ ’ਤੇ ਦਿੱਲੀ ਸਰਕਾਰ ਸੁਪਰੀਮ ਕੋਰਟ ਪੁੱਜੀ Read More »

ਬੇਅਦਬੀ ਮਾਮਲਾ: ਸਿੱਧੂ ਨੇ ਬਾਦਲਾਂ ’ਤੇ ਸਵਾਲ ਉਠਾਏ

ਚੰਡੀਗੜ੍ਹ, 12 ਜੁਲਾਈ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਵਿੱਚ ਬਾਦਲਾਂ ’ਤੇ ਸਵਾਲ ਉਠਾਏ ਹਨ। ਸਿੱਧੂ ਨੇ ਹੈਰਾਨੀ ਪ੍ਰਗਟਾਈ ਕਿ ਬਾਦਲ ਸਰਕਾਰ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਪਹਿਲੀ ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਕਿਉਂ ਨਾ ਕਰਵਾਈ ਗਈ, ਬਾਅਦ ਵਿੱਚ ਜਿਸ ਦੀ ਬੇਅਦਬੀ ਕੀਤੀ ਗਈ ਅਤੇ ਇਸ ਖ਼ਿਲਾਫ਼ ਵਿਰੋਧ ਦੌਰਾਨ ਅਕਤੂਬਰ 2015 ’ਚ ਗੋਲੀਬਾਰੀ ਦੀ ਘਟਨਾ ਵਾਪਰੀ। ਸ੍ਰੀ ਸਿੱਧੂ ਨੇ ਟਵੀਟ ਕੀਤਾ, ‘ਬਾਦਲ ਸਰਕਾਰ ਵੱਲੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਦੋ ਸਾਲ ਤੱਕ ਬੇਅਦਬੀ ਮਾਮਲਿਆਂ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ।’ ਉਨ੍ਹਾਂ ਕਿਹਾ, ‘ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਬੂਤਾਂ ਨਾਲ ਛੇੜਛਾੜ ਕਰਨ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਐੱਸਐੱਸਪੀ ਚਰਨਜੀਤ ਸ਼ਰਮਾ ਦੀ ਸੁਰੱਖਿਆ ’ਚ ਸ਼ਾਮਲ ਜਿਪਸੀ ਨੂੰ ਪੰਕਜ ਬਾਂਸਲ ਦੀ ਵਰਕਸ਼ਾਪ ’ਚ ਕਿਵੇਂ ਲਿਜਾਇਆ ਗਿਆ ਅਤੇ ਸੋਹੇਲ ਬਰਾਰ ਦੇ ਹਥਿਆਰ ਨਾਲ ਜੀਪ ’ਤੇ ਕਿਵੇਂ ਗੋਲੀ ਦਾ ਨਿਸ਼ਾਨ ਕਿਵੇਂ ਬਣਾਇਆ ਗਿਆ, ਤਾਂ ਕਿ ਇਹ ਦਿਖਾਇਆ ਜਾ ਸਕੇ ਪੁਲੀਸ ਨੂੰ ਆਪਣੀ ਸੁਰੱਖਿਆ ’ਚ ਗੋਲੀ ਚਲਾਉਣੀ ਪਈ। ਇਸ ਦੇ ਹੁਕਮ ਕਿਸ ਨੇ ਦਿੱਤੇ ਸਨ?’ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਹਰ ਕਿਸੇ ਨੂੰ ‘ਬੇਅਦਬੀ’ ਦੇ ਮੁੱਦੇ ’ਤੇ ਹਰ ਢੁੱਕਵਾਂ ਸਵਾਲ ਕੀਤਾ ਹੈ, ਪਿਛਲੇ ਛੇ ਸਾਲਾਂ ’ਚ ਕਿਸ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਸੀ। ‘ਅਸਲ ਮੁਲਜ਼ਮਾਂ, ਬਾਦਲਾਂ ਨੂੰ ਜ਼ਰੂਰ ਸਵਾਲ ਪੁੱਛੇ ਜਾਣੇ ਚਾਹੀਦੇ ਹਨ

ਬੇਅਦਬੀ ਮਾਮਲਾ: ਸਿੱਧੂ ਨੇ ਬਾਦਲਾਂ ’ਤੇ ਸਵਾਲ ਉਠਾਏ Read More »

52 ਸਾਲਾਂ ਬਾਅਦ ਇਟਲੀ ਨੇ ਜਿੱਤਿਆ ਯੂਰੋ ਕੱਪ

  ਇਟਲੀ ਦੀ ਟੀਮ ਨੇ ਯੂਏਫਾ ਯੂਰੋ ਕੱਪ ਜਿੱਤਣ ਦਾ ਆਪਣਾ ਸੁਪਨਾ ਮੁੜ ਸਾਕਾਰ ਕੀਤਾ ਹੈ। ਹਾਲਾਂਕਿ ਯੂਰੋ ਕੱਪ ਦਾ ਦੂਸਰਾ ਖ਼ਿਤਾਬ ਜਿੱਤਣ ਲਈ ਇਟਲੀ ਦੀ ਟੀਮ ਨੂੰ ਇਕ ਜਾਂ ਦੋ ਦਹਾਕੇ ਨਹੀਂ ਬਲਕਿ 5 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਲੱਗਾ ਹੈ। 1968 ਤੋਂ ਬਾਅਦ ਪਹਿਲੀ ਵਾਰ ਇਟਲੀ ਦੀ ਟੀਮ ਯੂਰਪੀਅਨ ਚੈਂਪੀਅਨਸ਼ਿਪ ਦੀ ਜੇਤੂ ਬਣੀ ਹੈ। ਯੂਰੋ ਕੱਪ 2020 ਦੀ ਚੈਂਪੀਅਨ ਟੀਮ ਦਾ ਇਟਲੀ ਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਇਹ ਮੁਕਾਬਲਾ ਪਹਿਲਾਂ ਬਰਾਬਰੀ ‘ਤੇ ਰਿਹਾ। ਅਜਿਹੇ ਵਿਚ ਨਤੀਜਾ ਕੱਢਣ ਲਈ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਤੇ ਇਸ ‘ਚ ਇਟਲੀ ਨੇ 3-2 ਨਾਲ ਬਾਜ਼ੀ ਮਾਰ ਲਈ। ਇਸ ਫਸਵੇਂ ਮੈਚ ‘ਚ ਸਟਾਰ ਖਿਡਾਰੀ ਤੇ ਕਪਤਾਨ ਹੈਰੀ ਕੇਨ-ਸਟਾਰਲਿੰਗ ਦਾ ਜਲਵਾ ਪੂਰੀ ਤਰ੍ਹਾਂ ਗ਼ਾਇਬ ਦਿਸਿਆ, ਜਿਸ ਦਾ ਖਮਿਆਜ਼ਾ ਇੰਗਲੈਂਡ ਨੂੰ ਭੁਗਤਣਾ ਪਿਆ। ਇੰਜਰੀ ਟਾਈਮ ਤਕ ਮੁਕਾਬਲਾ ਬਰਾਬਰੀ ‘ਤੇ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਪਹਿਲਾ ਸ਼ਾਟ ਇੰਗਲਿਸ਼ ਕਪਤਾਨ ਹੈਰੀ ਕੇਨ ਨੇ ਲਿਆ ਤੇ ਗੇਂਦ ਜਾਲ ‘ਚ ਉਲਝਾ ਦਿੱਤੀ। ਇੰਗਲੈਂਡ ਦੇ ਹੈਰੀ ਮੈਗਊਰੇ ਨੇ ਵੀ ਗੋਲ਼ ਦਾਗਿਆ ਜਦਕਿ ਇਟਲੀ ਦੇ ਆਂਦਰੇ ਬੇਲੋਟੀ ਖੁੰਝ ਗਏ। ਇੰਗਲੈਂਡ ਕੋਲ 2-1 ਦੀ ਬੜ੍ਹਤ ਸੀ, ਪਰ ਇਸ ਤੋਂ ਬਾਅਦ ਇਟਲੀ ਲਈ ਬੁਨਾਚੀ ਤੇ ਫੈਡਰੀਕੋ ਨੇ ਧੜਾਧੜ ਗੋਲ਼ ਦਾਗਦੇ ਹੋਏ 3-2 ਦਾ ਫ਼ਰਕ ਕਰ ਦਿੱਤਾ। ਦੂਸਰੇ ਪਾਸੇ, ਇੰਗਲੈਂਡ ਦੇ ਮਾਰਕਸ ਰਸ਼ਫੋਰਡ, ਜਾਦੋਨ ਸਾਂਚੋ ਤੇ ਬੁਕਾਇਓ ਸਾਕਾ ਅਜਿਹਾ ਕਰਨ ਵਿਚ ਅਸਫਲ ਰਹੇ ਤੇ ਇਟਲੀ ਦੀ ਟੀਮ ਜਿੱਤ ਗਈ।

52 ਸਾਲਾਂ ਬਾਅਦ ਇਟਲੀ ਨੇ ਜਿੱਤਿਆ ਯੂਰੋ ਕੱਪ Read More »

ਨੋਵਾਕ ਜੋਕੋਵਿਕ ਨੇ 20ਵੇਂ ਗਰੈਂਡ ਸਲੈਮ ਖਿਤਾਬ ਜਿੱਤਿਆ

ਲੰਡਨ  : ਇੱਥੇ ਖੇਡੇ ਗਏ ਵਿੰਬਲਡਨ ਓਪਨ ਦੇ ਫਾਈਨਲ ਮੁਕਾਬਲੇ ਵਿਚ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਇਟਲੀ ਦੀ ਮਾਟੀਓ ਬੇਰੇਟੀਨੀ ਖ਼ਿਲਾਫ਼ 6-7, 6-4, 6-4, 6-3 ਨਾਲ ਜਿੱਤ ਦਰਜ ਕਰ ਕੇ ਆਪਣੇ ਗਰੈਂਡ ਸਲੈਮ ਖ਼ਿਤਾਬਾਂ ਦੀ ਗਿਣਤੀ ਨੂੰ 20 ਤਕ ਪਹੁੰਚਾ ਦਿੱਤਾ। ਉਨ੍ਹਾਂ ਨੇ ਇਹ ਮੈਚ ਤਿੰਨ ਘੰਟੇ ਤੇ 27 ਮਿੰਟ ਵਿਚ ਜਿੱਤਿਆ ਤੇ ਛੇਵੀਂ ਵਾਰ ਵਿੰਬਲਡਨ ਦੀ ਖ਼ਿਤਾਬੀ ਟਰਾਫੀ ਆਪਣੇ ਨਾਂ ਕੀਤੀ। ਮੈਚ ਤੋਂ ਇਕ ਦਿਨ ਪਹਿਲਾਂ ਵੀ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਨਜ਼ਰਾਂ 20ਵੇਂ ਗਰੈਂਡ ਸਲੈਮ ‘ਤੇ ਹਨ ਤੇ ਉਹ ਇਹੀ ਕਰਨ ਲਈ ਫਾਈਨਲ ਮੁਕਾਬਲਾ ਖੇਡਣਗੇ।

ਨੋਵਾਕ ਜੋਕੋਵਿਕ ਨੇ 20ਵੇਂ ਗਰੈਂਡ ਸਲੈਮ ਖਿਤਾਬ ਜਿੱਤਿਆ Read More »

ਸੰਪਾਦਕੀ/ ਟਰੰਪ ਹਾਰ ਗਿਆ ਪਰ ਅਰਾਜਕਤਾ ਖ਼ਤਮ ਨਹੀਂ/ ਗੁਰਮੀਤ ਸਿੰਘ ਪਲਾਹੀ

  ਅਮਰੀਕਾ ਵਿੱਚ ਟਰੰਪ ਚੋਣ ਹਾਰ ਗਿਆ, ਪਰ ਉਸਨੇ ਅਤੇ ਉਸਦੇ ਸਮਰਥਕਾਂ ਨੇ ਹਾਰ ਨਹੀਂ ਮੰਨੀ। ਉਹਨਾ ਵਲੋਂ ਆਪਣੇ ਢੰਗ ਨਾਲ ਹੀ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦਾ ਵਿਰੋਧ ਲਗਾਤਾਰ ਜਾਰੀ ਹੈ। ਇਹ ਵਿਰੋਧ ਸੜਕੀ ਪ੍ਰਦਰਸ਼ਨ ਰਾਹੀਂ ਵੀ ਹੋ ਰਿਹਾ ਹੈ, ਨਾਲ-ਨਾਲ ਸਰਕਾਰ ਦੀਆਂ ਸਕੀਮਾਂ ਨੂੰ ਨਾ ਮੰਨਕੇ ਵੀ ਕੀਤਾ ਜਾ ਰਿਹਾ ਹੈ। ਉਦਾਹਰਨ ਦੇ ਤੌਰ ‘ਤੇ ਚਾਰ ਕਰੋੜ ਪੱਕੇ ਟਰੰਪ ਸਮਰਥਕਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ, ਜਿਸ ਨਾਲ ਅਮਰੀਕਾ ‘ਚ ਵੈਕਸੀਨੇਸ਼ਨ ਦੀ ਰਫ਼ਤਾਰ ਸੁਸਤ ਹੋਈ ਪਈ ਹੈ। ਅਸਲ ਵਿੱਚ ਟਰੰਪ ਦੀ ਰਾਸ਼ਟਰਵਾਦੀ ਸੋਚ ਨੇ ਦੇਸ਼ ਵਿੱਚ ਅਰਾਜਕਤਾ ਫੈਲਾਈ ਹੋਈ ਹੈ, ਜਿਸਦਾ ਅਸਰ ਸਪਸ਼ਟ ਤੌਰ ਤੇ ਵੇਖਿਆ ਜਾ ਰਿਹਾ ਹੈ। 6 ਜਨਵਰੀ ਨੂੰ ਅਮਰੀਕਾ  ਦੇ ਰਾਸ਼ਟਰਪਤੀ ਦੇ ਚੋਣ ਉਪਰੰਤ ਸੰਸਦ (ਕੈਪੀਟਲ ਹਿੱਲ) ਵਿੱਚ ਹੋਈ ਹਿੰਸਾ ਦੇ ਮਾਮਲੇ ਉਤੇ ਵੀ ਟਰੰਪ ਸਮਰਥਕਾਂ ਨੇ ਵੱਡੇ ਕਾਰੇ ਕੀਤੇ ਸਨ ਜੋ ਉਹਨਾ ਦੀ ਅਰਾਜਕਤਾਵਾਦੀ ਤੇ ਰਾਸ਼ਟਰਵਾਦੀ ਸੋਚ ਨੂੰ ਉਤਸ਼ਾਹਤ ਕਰਨ ਵਾਲੇ ਸਨ। ਅਮਰੀਕਾ ਇਸ ਵੇਲੇ ਵੱਡੇ ਲੋਕਤੰਤਰਿਕ ਸੰਕਟ ਵਿੱਚ ਹੈ। -9815802070

ਸੰਪਾਦਕੀ/ ਟਰੰਪ ਹਾਰ ਗਿਆ ਪਰ ਅਰਾਜਕਤਾ ਖ਼ਤਮ ਨਹੀਂ/ ਗੁਰਮੀਤ ਸਿੰਘ ਪਲਾਹੀ Read More »

ਸੰਪਾਦਕੀ/ ਪੰਜਾਬ ਕਾਂਗਰਸ ਵਿਚਲੀ ਖਾਨਾ ਜੰਗੀ/ਗੁਰਮੀਤ ਸਿੰਘ ਪਲਾਹੀ

ਪੰਜਾਬ ਕਾਂਗਰਸ ਵਿੱਚ ਖਾਨਾ ਜੰਗੀ ਚੱਲ ਰਹੀ ਹੈ। ਦਿਨੋ ਦਿਨ ਇਹ ਗੰਭੀਰ ਹੋ ਰਹੀ ਹੇ। ਇੱਕ-ਦੂਜੇ ਉੱਤੇ ਇਲਜ਼ਾਮ ਲੱਗ ਰਹੇ ਹਨ। ਇਹ ਇਲਜ਼ਾਮਬਾਜੀ ਮਹਿੰਗੀ ਪਵੇਗੀ ਅਤੇ ਸੰਭਾਵਨਾ ਇਸ ਗੱਲ ਦੀ ਹੈ ਕਿ ਪੰਜਾਬ ਵਜ਼ਾਰਤ ਦੇ ਟੁੱਟ ਜਾਣ ਦਾ ਕਾਰਨ ਵੀ ਬਣੇ। ਇਸਦਾ ਅਸਰ ਪੰਜਾਬ ਦੀ ਜਨਤਾ ਉੱਤੇ ਤਾਂ ਪਵੇਗਾ ਹੀ, ਪਰ ਪੰਜਾਬੀਆਂ ਵਲੋ ਕੀਤੇ ਜਾ ਰਹੇ ਕਿਸਾਨ ਸੰਘਰਸ਼ ਲਈ ਇਹ ਘਾਤਕ ਸਿੱਧ ਹੋ ਸਕਦਾ ਹੈ। ਹੁਣ ਜਦੋਂ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਪੰਜਾਬ ਦੇ ਕਿਸਾਨਾਂ ਨੂੰ ਆਪਣੇ ਸੂਬੇ ਵਿੱਚ ਕੋਈ ਵੱਡੀ ਪ੍ਰੇਸ਼ਾਨੀ ਨਹੀਂ, ਪੰਜਾਬੀ ਕਿਸਾਨਾਂ ਵਿਰੁੱਧ ਉਸ ਕਿਸਮ ਦਾ ਵਰਤਾਰਾ ਵੇਖਣ ਨੂੰ ਨਹੀ ਮਿਲ ਰਿਹਾ, ਜਿਹੋ ਜਿਹਾ ਹਰਿਆਣਾ ਵੇਖਣ ਦੀ ਭਾਜਪਾ ਖੱਟਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ। ਸੰਭਾਵਨਾ ਇਸ ਗੱਲ ਦੀ ਹੈ ਕਿ ਮੋਦੀ ਸਰਕਾਰ ਹੱਥ ਕੰਡੇ ਵਰਤਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤੋੜਨ ਦੇ ਰਾਹ ਹੋਵੇ ਤੇ ਫਿਰ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਪੰਜਾਬੀ ਕਿਸਾਨਾਂ ਨੂੰ ਪੰਜਾਬ ਵਿੱਚ ਵੀ ਪ੍ਰੇਸ਼ਾਨ ਕਰੇ। ਕਾਂਗਰਸ ਦੀ ਕੈਪਟਨ ਸਰਕਾਰ ਦੀਆਂ ਪੰਜ ਸਾਲਾਂ ਪ੍ਰਾਪਤੀਆਂ ਵੱਡੀਆਂ ਨਹੀਂ, ਪਰ ਪੰਜਾਬ ਮਸਲਿਆਂ ਅਤੇ ਕਿਸਾਨ ਸੰਘਰਸ਼ ਦੇ ਹਿੱਤ ਵਿੱਚ ਲਏ ਫ਼ੈਸਲੇ ਉਸਦਾ ਹਾਸਲ ਹਨ। ਕਾਂਗਰਸੀਆਂ ਨੂੰ ਇਹ ਖਾਨਾ ਜੰਗੀ ਮਹਿੰਗੀ ਪਵੇਗੀ।

ਸੰਪਾਦਕੀ/ ਪੰਜਾਬ ਕਾਂਗਰਸ ਵਿਚਲੀ ਖਾਨਾ ਜੰਗੀ/ਗੁਰਮੀਤ ਸਿੰਘ ਪਲਾਹੀ Read More »

ਸੰਪਾਦਕੀ/ ਜ਼ਹਿਰੀਲਾ ਹੋ ਰਿਹਾ ਧਰਤੀ ਹੇਠਲਾ ਪਾਣੀ/ ਗੁਰਮੀਤ ਸਿੰਘ

  ਕੇਂਦਰ ਸਰਕਾਰ ਹਰ ਪਰਿਵਾਰ ਨੂੰ 2024 ਤੱਕ ਸਾਫ਼ ਅਤੇ ਸ਼ੁੱਧ ਪਾਣੀ ਮੁਹੱਈਆ ਕਰਨ ਦਾ ਤਹੱਈਆ ਕਰ ਚੁੱਕੀ ਹੈ ਲੇਕਿਨ ਸਵਾਲ ਪੈਦਾ ਹੁੰਦਾ ਹੈ ਕਿ ਨਦੀਆਂ, ਝੀਲਾਂ, ਨਹਿਰਾਂ ਅਤੇ ਤਲਾਬਾਂ ਦਾ ਪਾਣੀ ਸਾਫ਼ ਕਰਕੇ ਕੀ ਸਭ ਨੂੰ ਸ਼ੁੱਧ ਪਾਣੀ ਦਿੱਤਾ ਜਾ ਸਕਦਾ ਹੈ? ਇਸ ਵੇਲੇ ਵੱਡੀ ਸਮੱਸਿਆ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਜਾਣ ਅਤੇ ਬੇਹੱਦ ਗੰਦਾ ਹੋਣ ਦੀ ਹੈ। ਅੰਕੜਿਆਂ ਮੁਤਾਬਕ  ਇਸ ਪਾਣੀ ਵਿੱਚ ਫਲੋਰਾਈਡ, ਆਰਸੈਨਿਕ, ਲੋਹਤੱਤ ਅਤੇ ਨਾਈਟਰੇਟ ਸਮੇਤ ਹੋਰ ਤੱਤ ਵੀ ਵਧੇਰੇ ਹਨ। ਇਸ ਪਾਣੀ ਨਾਲ ਦੇਸ਼ ਦੀ 47.41 ਕਰੋੜ ਅਬਾਦੀ  ਪ੍ਰਭਾਵਿਤ ਹੋ ਰਹੀ ਹੈ। ਰਾਜਸਥਾਨ ਦੀ 19657 ਬਸਤੀਆਂ ਦੇ 77.70 ਲੱਖ ਲੋਕ, ਪੱਛਮੀ ਬੰਗਾਲ ਦੀਆਂ 17650 ਬਸਤੀਆਂ ਦੇ 1.10 ਕਰੋੜ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਹਨ।  ਵਿਕਸਤ ਦੇਸ਼ ਤਾਂ ਧਰਤੀ ਹੇਠਲੇ ਜ਼ਹਿਰੀਲੇ ਪਾਣੀ ਨੂੰ ਸਾਫ਼ ਕਰਨ ‘ਚ ਸਫ਼ਲਤਾ ਪਾ ਚੁੱਕੇ ਹਨ, ਪਰ ਭਾਰਤ ਇਸ ਮਾਮਲੇ ‘ਚ  ਕਾਫ਼ੀ ਪਿੱਛੇ ਹੈ। ਇਸ ਨਾਲ ਜ਼ਹਿਰੀਲੇ ਤੱਤ ਖੇਤੀ ਉਤੇ ਵੀ ਭੈੜਾ ਅਸਰ ਪਾਉਂਦੇ ਹਨ। ਜੇਕਰ ਸਚਮੁੱਚ ਸਾਫ਼-ਸੁਥਰਾ ਪਾਣੀ ਲੋਕਾਂ ਨੂੰ ਮੁਹੱਈਆ ਕਰ ਦਿੱਤਾ ਜਾਵੇ ਤਾਂ ਕਰੋੜਾਂ ਲੋਕ ਬਿਮਾਰੀਆਂ ਤੋਂ ਬਚ ਸਕਦੇ ਹਨ। -9815802070

ਸੰਪਾਦਕੀ/ ਜ਼ਹਿਰੀਲਾ ਹੋ ਰਿਹਾ ਧਰਤੀ ਹੇਠਲਾ ਪਾਣੀ/ ਗੁਰਮੀਤ ਸਿੰਘ Read More »

ਸੰਪਾਦਕੀ/ ਅੱਗਾ ਦੌੜ ਪਿੱਛਾ ਦੌੜ/ ਗੁਰਮੀਤ ਸਿੰਘ ਪਲਾਹੀ

  ਈਦ ਦੇ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲਾ ਬਣਾ ਦਿੱਤਾ ਗਿਆ ਹੈ। ਮਲੇਰਕੋਟਲਾ ਸੰਗਰੂਰ ਦਾ ਹਿੱਸਾ ਹੈ। ਮਲੇਰਕੋਟਲਾ ਜ਼ਿਲੇ ਵਿੱਚ 68 ਫ਼ੀਸਦੀ ਮੁਸਲਮਾਨ ਅਬਾਦੀ ਹੈ। ਪਹਿਲਾਂ ਸੰਗਰੂਰ ਜ਼ਿਲੇ ਵਿਚੋਂ ਇਲਾਕਾ ਕੱਟਕੇ ਬਰਨਾਲਾ ਜ਼ਿਲਾ ਬਣਾਇਆ ਗਿਆ ਸੀ, ਹੁਣ ਮਲੇਰਕੋਟਲਾ ਜ਼ਿਲਾ ਵੀ ਸੰਗਰੂਰ ਵਿਚੋਂ ਇਲਾਕਾ ਕੱਟਕੇ ਬਣਾਇਆ ਗਿਆ ਹੈ। ਇਹ ਜ਼ਿਲਾ ਸੂਬੇ ਪੰਜਾਬ ਦਾ ਸਭ ਤੋਂ ਛੋਟਾ ਜ਼ਿਲਾ ਹੈ। ਪੰਜਾਬ ਦੇ 22 ਜ਼ਿਲਿਆਂ ਵਿੱਚ ਪ੍ਰਬੰਧਕੀ ਤਾਣਾ-ਬਾਣਾ ਪਹਿਲਾਂ ਹੀ ਔਖੀ ਸਥਿਤੀ ‘ਚ ਹੈ। ਦਫ਼ਤਰ ‘ਚ ਅਮਲੇ ਦੀ ਘਾਟ ਹੈ। ਨਵਾਂ ਅਮਲਾ ਭਰਤੀ ਨਹੀਂ ਹੋ ਰਿਹਾ। ਨਵੇਂ ਜ਼ਿਲੇ ਬਨਣ ਨਾਲ ਕਰੋੜਾਂ ਦਾ ਹੋਰ ਪ੍ਰਬੰਧਕੀ ਬੋਝ ਪਵੇਗਾ। ਅਸਲ ਵਿੱਚ ਤਾਂ ਲੋੜ ਦੇ ਅਧਾਰ ਉਤੇ ਜ਼ਿਲਿਆਂ ਦਾ ਪੁਨਰਗਠਨ ਕਰਨਾ ਚਾਹੀਦਾ ਹੈ। ਫਗਵਾੜਾ ਨੂੰ ਜ਼ਿਲਾ ਬਨਾਉਣ ਦੀ ਮੰਗ ਇਸ ਕਰਕੇ ਹੈ ਕਿ ਇਥੋਂ ਦੇ ਲੋਕਾਂ ਨੂੰ ਜਲੰਧਰ ਪਾਰ ਕਰਕੇ ਕਪੂਰਥਲਾ ਜਾਣਾ ਪੈਂਦਾ ਹੈ। ਪਰ ਸਰਕਾਰ ਵਲੋਂ ਕਦੇ ਵੀ  ਫਗਵਾੜਾ ਵਾਲਿਆਂ ਦੀ ਗੱਲ ਨਹੀਂ ਸੁਣੀ ਗਈ। ਆਰਥਿਕ ਤੌਰ ਤੇ ਕੰਮਜ਼ੋਰ ਸੂਬੇ, ਪੰਜਾਬ ਦੇ ਹਾਲਾਤ ਮਾੜੇ ਹਨ। ਨਵੇਂ ਬੋਝ ਪਾਉਣਾ ਲੋਕਾਂ ਦੇ ਹਿੱਤ ‘ਚ ਨਹੀਂ ਹੈ। -9815802070

ਸੰਪਾਦਕੀ/ ਅੱਗਾ ਦੌੜ ਪਿੱਛਾ ਦੌੜ/ ਗੁਰਮੀਤ ਸਿੰਘ ਪਲਾਹੀ Read More »

ਸੰਪਾਦਕੀ/ ਲੋਕਤੰਤਰ ਦੀਆਂ ਕਮਜ਼ੋਰੀਆਂ/ ਗੁਰਮੀਤ ਸਿੰਘ ਪਲਾਹੀ

  ਦੇਸ਼ ਵਿੱਚ 80 ਕਰੋੜ ਲੋਕਾਂ ਲਈ ਦੂਜੀ ਕਰੋਨਾ ਲਹਿਰ ਸਮੇਂ ਦੁੱਗਣਾ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ, ਜਿਹਨਾ ਕੋਲ ਰਾਸ਼ਨ ਕਾਰਡ ਹਨ। ਪਰ ਹੈਰਾਨੀ ਦੀ ਗੱਲ ਹੈ ਕਿ 80 ਕਰੋੜ (66 ਫ਼ੀਸਦੀ ਅਬਾਦੀ) ਕੋਲ ਰਾਸ਼ਨ ਕਾਰਡ ਹਨ, ਫਿਰ ਵੀ ਦੇਸ਼ ਵਿੱਚ ਭੁੱਖਮਰੀ ਅਤੇ ਲਾਚਾਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਜੋ ਹਾਲ ਕਰੋਨਾ ਦੀ ਪਿਛਲੀ ਲਹਿਰ ਸਮੇਂ ਆਮ ਲੋਕਾਂ ਦਾ ਹੋਇਆ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ। ਜੇਕਰ ਦੇਸ਼ ਵਿੱਚ ਸਚਮੁੱਚ ਲੋਕਤੰਤਰ ਹੁੰਦਾ ਤਾਂ ਪਿਛਲੇ ਸਾਲ ਲੋਕਾਂ ਦੀ ਦੁਰਦਸ਼ਾ ਦੇਖਕੇ ਪੁਰਾਣੀ ਗਲਤੀ ਸੁਧਾਰੀ ਜਾਂਦੀ। ਘੱਟੋ-ਘੱਟ ਦੇਸ਼ ਦੇ ਪੇਂਡੂ ਖੇਤਰਾਂ ਅਤੇ ਸ਼ਹਿਰ ਦੀਆਂ ਝੁੱਗੀਆਂ ‘ਚ ਰਾਸ਼ਨ ਦੀ ਵੰਡ ਸਹੀ ਢੰਗ ਨਾਲ ਹੋਈ ਹੁੰਦੀ। ਹਾਲਾਂਕਿ ਕੇਂਦਰ ਦੇ ਖਾਧ ਨਿਗਮ ਕੋਲ  ਉਨਾ ਹੀ ਆਨਾਜ਼ ਹੈ ਜਿੰਨਾ ਪਿਛਲੇ ਸਾਲ ਸੀ। ਫਿਰ ਵੀ ਸਰਕਾਰ ਨੇ ਕੇਵਲ ਦੋ ਮਹੀਨਿਆਂ ਲਈ ਅਤੇ ਉਹ ਵੀ  ਦੁੱਗਣਾ ਅਨਾਜ ਕਾਰਡ ਧਾਰਕਾਂ ਨੂੰ ਦੇਣ ਦਾ ਐਲਾਨ ਕੀਤਾ ਹੈ। ਬਿਨ੍ਹਾਂ ਰਾਸ਼ਨ ਕਾਰਡ ਵਾਲੇ ਮਜ਼ਦੂਰ ਇਸ ਰਾਹਤ ਤੋਂ ਵਿਰਵੇ ਰਹਿਣਗੇ। ਇਵੇਂ ਜਾਪਦਾ ਹੈ ਕਿ ਸਭ ਕੁਝ, ਕੁਝ ਹੱਥਾਂ ਵਿੱਚ ਹੀ ਕੇਂਦਰਤ ਹੋਣ ਕਾਰਨ ਸਰਕਾਰ ਦੀ ਕਾਰਜਸ਼ੈਲੀ ਉੱਤੇ ਅਸਰ ਪਿਆ ਹੈ ਅਤੇ ਲੋਕਤੰਤਰ ਕੰਮਜ਼ੋਰ ਹੋ ਰਿਹਾ ਹੈ। -9815802070

ਸੰਪਾਦਕੀ/ ਲੋਕਤੰਤਰ ਦੀਆਂ ਕਮਜ਼ੋਰੀਆਂ/ ਗੁਰਮੀਤ ਸਿੰਘ ਪਲਾਹੀ Read More »

ਕਾਮੇਡੀਅਨ ਤੇ ਮਿਮਿਕਰੀ ਅਦਾਕਾਰ ਮਾਧਵ ਮੋਘੇ ਦਾ ਦੇਹਾਂਤ, ਕੈਂਸਰ ਤੋਂ ਸਨ ਪੀੜਤ

  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ, ਕਾਮੇਡੀਅਨ ਤੇ ਮਿਮਿਕਰੀ ਆਰਟਿਸਟ ਮਾਧਵ ਮੋਘੇ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ‘ਚ ਦਿਹਾਂਤ ਹੋ ਗਿਆ ਹੈ। 68 ਸਾਲ ਦੇ ਮਾਧਵ ਮੋਘੇ ਲੰਮੇਂ ਸਮੇਂ ਤੋਂ ਫੇਫੜਿਆਂ ‘ਚ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਸੀ। ਮਾਧਵ ਮੋਘੇ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰ ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸੰਜੀਵ ਕੁਮਾਰ ਦੀ ਮਿਮਿਕਰੀ ਨਾਲ ਖੂਬ ਨਾਂ ਕਮਾਇਆ ਸੀ। ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਮਾਧਵ ਦੀ ਬੇਟੀ ਪ੍ਰਾਚੀ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਸੀ। ਜਿਸ ਦੌਰਾਨ ਮਾਧਵ ਨੂੰ Bombay Hospital ’ਚ ਭਰਤੀ ਕਰਵਾਇਆ ਗਿਆ ਸੀ। ਉਹ ਪਿਛਲੇ ਇਕ ਹਫ਼ਤੇ ਤੋਂ ਹਸਪਤਾਲ ’ਚ ਭਰਤੀ ਸਨ। ਮਰਹੂਮ ਅਦਾਕਾਰ ਦੀ ਬੇਟੀ ਨੇ ਦੱਸਿਆ ਕਿ ਹਸਪਤਾਲ ’ਚ ਉਨ੍ਹਾਂ ਦੇ ਫੇਫੜਿਆਂ ਦੇ ਕੈਂਸਰ ਬਾਰੇ ਪਤਾ ਚੱਲਿਆ ਜੋ ਅਡਵਾਂਸ ਸਟੇਜ ’ਚ ਪਹੁੰਚ ਚੁੱਕੀ ਸੀ।

ਕਾਮੇਡੀਅਨ ਤੇ ਮਿਮਿਕਰੀ ਅਦਾਕਾਰ ਮਾਧਵ ਮੋਘੇ ਦਾ ਦੇਹਾਂਤ, ਕੈਂਸਰ ਤੋਂ ਸਨ ਪੀੜਤ Read More »