ਪੰਜਾਬ ਕਾਂਗਰਸ ਵਿੱਚ ਖਾਨਾ ਜੰਗੀ ਚੱਲ ਰਹੀ ਹੈ। ਦਿਨੋ ਦਿਨ ਇਹ ਗੰਭੀਰ ਹੋ ਰਹੀ ਹੇ। ਇੱਕ-ਦੂਜੇ ਉੱਤੇ ਇਲਜ਼ਾਮ ਲੱਗ ਰਹੇ ਹਨ। ਇਹ ਇਲਜ਼ਾਮਬਾਜੀ ਮਹਿੰਗੀ ਪਵੇਗੀ ਅਤੇ ਸੰਭਾਵਨਾ ਇਸ ਗੱਲ ਦੀ ਹੈ ਕਿ ਪੰਜਾਬ ਵਜ਼ਾਰਤ ਦੇ ਟੁੱਟ ਜਾਣ ਦਾ ਕਾਰਨ ਵੀ ਬਣੇ।
ਇਸਦਾ ਅਸਰ ਪੰਜਾਬ ਦੀ ਜਨਤਾ ਉੱਤੇ ਤਾਂ ਪਵੇਗਾ ਹੀ, ਪਰ ਪੰਜਾਬੀਆਂ ਵਲੋ ਕੀਤੇ ਜਾ ਰਹੇ ਕਿਸਾਨ ਸੰਘਰਸ਼ ਲਈ ਇਹ ਘਾਤਕ ਸਿੱਧ ਹੋ ਸਕਦਾ ਹੈ। ਹੁਣ ਜਦੋਂ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਪੰਜਾਬ ਦੇ ਕਿਸਾਨਾਂ ਨੂੰ ਆਪਣੇ ਸੂਬੇ ਵਿੱਚ ਕੋਈ ਵੱਡੀ ਪ੍ਰੇਸ਼ਾਨੀ ਨਹੀਂ, ਪੰਜਾਬੀ ਕਿਸਾਨਾਂ ਵਿਰੁੱਧ ਉਸ ਕਿਸਮ ਦਾ ਵਰਤਾਰਾ ਵੇਖਣ ਨੂੰ ਨਹੀ ਮਿਲ ਰਿਹਾ, ਜਿਹੋ ਜਿਹਾ ਹਰਿਆਣਾ ਵੇਖਣ ਦੀ ਭਾਜਪਾ ਖੱਟਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ। ਸੰਭਾਵਨਾ ਇਸ ਗੱਲ ਦੀ ਹੈ ਕਿ ਮੋਦੀ ਸਰਕਾਰ ਹੱਥ ਕੰਡੇ ਵਰਤਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤੋੜਨ ਦੇ ਰਾਹ ਹੋਵੇ ਤੇ ਫਿਰ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਪੰਜਾਬੀ ਕਿਸਾਨਾਂ ਨੂੰ ਪੰਜਾਬ ਵਿੱਚ ਵੀ ਪ੍ਰੇਸ਼ਾਨ ਕਰੇ।
ਕਾਂਗਰਸ ਦੀ ਕੈਪਟਨ ਸਰਕਾਰ ਦੀਆਂ ਪੰਜ ਸਾਲਾਂ ਪ੍ਰਾਪਤੀਆਂ ਵੱਡੀਆਂ ਨਹੀਂ, ਪਰ ਪੰਜਾਬ ਮਸਲਿਆਂ ਅਤੇ ਕਿਸਾਨ ਸੰਘਰਸ਼ ਦੇ ਹਿੱਤ ਵਿੱਚ ਲਏ ਫ਼ੈਸਲੇ ਉਸਦਾ ਹਾਸਲ ਹਨ। ਕਾਂਗਰਸੀਆਂ ਨੂੰ ਇਹ ਖਾਨਾ ਜੰਗੀ ਮਹਿੰਗੀ ਪਵੇਗੀ।