ਆਮ ਆਦਮੀ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਜਾਰੀ

ਨਵੀ ਦਿੱਲੀ, 27 ਜਨਵਰੀ – ਆਮ ਆਦਮੀ ਪਾਰਟੀ (ਆਪ) ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਲਈ 15 ਗਾਰੰਟੀਆਂ ਦਾ ਐਲਾਨ ਕੀਤਾ ਹੈ।ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਨਾਲ ਸਾਡਾ ਰਿਸ਼ਤਾ ਵਾਅਦਿਆਂ ਦਾ ਨਹੀਂ ਸਗੋਂ ਗਾਰੰਟੀ ਦਾ ਹੈ। ਇਹ “ਕੇਜਰੀਵਾਲ ਦੀ ਗਾਰੰਟੀ” ਹੈ, ਜੋ ਕਿਹਾ ਹੈ ਉਹ ਕਰ ਕੇ ਦਿਖਾਵਾਂਗੇ। ਆਪ ਵੱਲੋਂ ਜਾਰੀ ਚੋਣ ਮੈਨੀਫੈਸਟੋ ‘ਚ ਔਰਤਾਂ ਲਈ 2100 ਰੁਪਏ ਪ੍ਰਤੀ ਮਹੀਨਾ, ਬਜ਼ੁਰਗਾਂ ਦਾ ਮੁਫ਼ਤ ਇਲਾਜ, ਪਾਣੀ ਦਾ ਕੋਈ ਗਲਤ ਬਿੱਲ ਨਹੀਂ, ਪੁਜਾਰੀ-ਗ੍ਰੰਥੀਆਂ ਨੂੰ ਹਰ ਮਹੀਨੇ 18 ਹਜ਼ਾਰ ਰੁਪਏ, ਗਰੀਬਾਂ ਲਈ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਸਹੂਲਤ ਸਮੇਤ ਕਈ ਵੱਡੇ ਐਲਾਨ ਕੀਤੇ ਗਏ ਹਨ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹ ਜੇਲ ‘ਚ ਸਨ ਤਾਂ ਕਈ ਥਾਵਾਂ ‘ਤੇ ਸੀਵਰੇਜ ‘ਚ ਸੀਮਿੰਟ ਅਤੇ ਪੱਥਰ ਪਾ ਦਿੱਤੇ ਗਏ ਤਾਂ ਕਿ ਜਨਤਾ ਉਨ੍ਹਾਂ ਤੋਂ ਨਾਰਾਜ਼ ਹੋ ਜਾਵੇ। ਹੁਣ ਜਿੱਥੇ ਵੀ ਸੀਵਰੇਜ ਬੰਦ ਹਨ ਜਾਂ ਓਵਰਫਲੋਅ ਹਨ, ਉਨ੍ਹਾਂ ਨੂੰ ਸਰਕਾਰ ਬਣਨ ਤੋਂ 15 ਦਿਨਾਂ ਦੇ ਅੰਦਰ-ਅੰਦਰ ਠੀਕ ਕਰ ਦਿੱਤਾ ਜਾਵੇਗਾ। ਸੀਵਰੇਜ ਦੀਆਂ ਲਾਈਨਾਂ ਡੇਢ ਸਾਲ ਵਿੱਚ ਬਦਲ ਦਿੱਤੀਆਂ ਜਾਣਗੀਆਂ। ਨੌਜਵਾਨਾਂ ਲਈ ਕੇਜਰੀਵਾਲ ਨੇ ਡਾ.ਅੰਬੇਦਕਰ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਗਰੰਟੀ ਦਿੱਤੀ। ਇਸ ਤਹਿਤ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਖਰਚੇ ਕਵਰ ਕੀਤੇ ਜਾਣਗੇ।

ਸਾਂਝਾ ਕਰੋ

ਪੜ੍ਹੋ

ਅਲ ਕਾਇਦਾ ਦੇ ਸਾਬਕਾ ਮੈਂਬਰ ਨੂੰ ਸੀਰੀਆ

ਨਵੀਂ ਦਿੱਲੀ, 30 ਜਨਵਰੀ – ਅਲਕਾਇਦਾ ਦੇ ਸਾਬਕਾ ਮੈਂਬਰ ਅਹਿਮਦ...