ਰਾਜਿੰਦਰਾ ਹਸਪਤਾਲ ਵਿੱਚ ਅਪਰੇਸ਼ਨ ਦੌਰਾਨ ਬੱਤੀ ਗੁੱਲ

ਪਟਿਆਲਾ, 25 ਜਨਵਰੀ – ਇਥੇ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਐਮਰਜੈਂਸੀ ਵਾਰਡ ’ਚ ਉਸ ਵੇਲੇ ਬੱਤੀ ਗੁੱਲ ਹੋ ਗਈ, ਜਦੋਂ ਡਾਕਟਰਾਂ ਦੀ ਟੀਮ ਮਰੀਜ਼ ਦਾ ਅਪਰੇਸ਼ਨ ਕਰ ਰਹੀ ਸੀ। ਇਸ ਕਾਰਨ ਮਰੀਜ਼ ਦੀ ਸਰਜਰੀ ਕਰ ਰਹੇ ਡਾਕਟਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਮਰੀਜ਼ ਨੂੰ ਲਾਇਆ ਵੈਂਟੀਲੇਟਰ ਵੀ ਕੰਮ ਛੱਡ ਗਿਆ। ਅਪਰੇਸ਼ਨ ਦੌਰਾਨ ਬੱਤੀ ਜਾਣ ਦੀ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ’ਚ ਡਾਕਟਰੀ ਟੀਮ ਦਾ ਮੈਂਬਰ ਵੈਂਟੀਲੇਟਰ ਨੂੰ ਹਰਕਤ ’ਚ ਲਿਆਉਣ ਦਾ ਯਤਨ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਮਰੀਜ਼ ਕੈਂਸਰ ਤੋਂ ਪੀੜਤ ਹੈ। ਇਸੇ ਵੀਡੀਓ ਵਿੱਚ ਟੀਮ ਦਾ ਇੱਕ ਮੈਂਬਰ ਘਬਰਾਇਆ ਹੋਇਆ ਵੀ ਨਜ਼ਰ ਆਇਆ, ਜਿਸ ਦਾ ਕਹਿਣਾ ਸੀ ਕਿ ਨਿਰਧਾਰਿਤ ਨਿਯਮਾਂ ਤਹਿਤ ਐਮਰਜੈਂਸੀ ਵਾਰਡ ਲਈ ਲੋੜੀਂਦੀ ਹੌਟ ਲਾਈਨ ਵੀ ਨਹੀਂ ਚੱਲ ਰਹੀ।

ਇਸ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਢੀਂਡਸਾ, ਸੁਰਜੀਤ ਰੱਖੜਾ, ਭਾਜਪਾ ਆਗੂ ਹਰਵਿੰਦਰ ਹਰਪਾਲਪੁਰ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ, ਰਣਧੀਰ ਸਮੂਰਾਂ, ਸਾਬਕਾ ਮੇਅਰ ਅਮਰਿੰਦਰ ਬਜਾਜ, ਅਕਾਲੀ ਦਲ ਦੇ ਹਲਕਾ ਇੰਚਾਰਜ ਬਿੱਟੂ ਚੱਠਾ ਤੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਅਤੇ ਬਸਪਾ ਆਗੂ ਜੋਗਾ ਪਨੌਦੀਆਂ ਸਣੇ ਇਸੇ ਹਸਪਤਾਲ ਦੇ ਸਾਬਕਾ ਡਾਕਟਰ ਤੇ ਕਿਸਾਨ ਨੇਤਾ ਡਾ. ਦਰਸ਼ਨ ਪਾਲ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ‘ਆਪ’ ਸਰਕਾਰ ਦੇ, ਖਾਸ ਕਰਕੇ ਸਿਹਤ ਸੇਵਾਵਾਂ ਨੂੰ ਵਧੇਰੇ ਤਰਜੀਹ ਦੇਣ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ।

ਸਾਂਝਾ ਕਰੋ

ਪੜ੍ਹੋ

ਅਲ ਕਾਇਦਾ ਦੇ ਸਾਬਕਾ ਮੈਂਬਰ ਨੂੰ ਸੀਰੀਆ

ਨਵੀਂ ਦਿੱਲੀ, 30 ਜਨਵਰੀ – ਅਲਕਾਇਦਾ ਦੇ ਸਾਬਕਾ ਮੈਂਬਰ ਅਹਿਮਦ...