ਨਿਊਟਰੇਲਾ ਨਿਊਟ੍ਰੀਸ਼ਨ ਨੇ ਅਦਾਕਾਰ ਸ਼ਾਹਿਦ ਕਪੂਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਕੀਤਾ ਨਿਯੁਕਤ

ਨਵੀਂ ਦਿੱਲੀ, 19 ਦਸੰਬਰ – ਪਤੰਜਲੀ ਫੂਡਜ਼ ਲਿਮਟਿਡ ਦੇ ਬ੍ਰਾਂਡ ਨਿਊਟਰੇਲਾ ਨਿਊਟ੍ਰੀਸ਼ਨ ਨੇ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੂੰ ਆਪਣਾ ‘ਬ੍ਰਾਂਡ ਅੰਬੈਸਡਰ’ ਨਿਯੁਕਤ ਕੀਤਾ ਹੈ। ਪ੍ਰੈੱਸ ਰਿਲੀਜ਼ ਦੇ ਅਨੁਸਾਰ, ਕਪੂਰ ਦਾ ਸਿਹਤ ਪ੍ਰਤੀ ਸਮਰਪਣ ਨਿਊਟ੍ਰੇਲਾ ਨਿਊਟ੍ਰੀਸ਼ਨ ਦੇ ਮੁੱਲਾਂ ਨਾਲ ਮੇਲ ਖਾਂਦਾ ਹੈ। ਸੰਜੀਵ ਅਸਥਾਨਾ, ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.), ਪਤੰਜਲੀ ਫੂਡਜ਼ ਲਿਮਿਟੇਡ, ਨੇ ਕਿਹਾ, “ਨਿਊਟਰੇਲਾ ਨਿਊਟ੍ਰੀਸ਼ਨ ਇੱਕ First Health ਦ੍ਰਿਸ਼ਟੀਕੋਣ ‘ਤੇ ਕੰਮ ਕਰਦੀ ਹੈ, ਜੋ ਸੰਤੁਲਿਤ ਪੋਸ਼ਣ ਅਤੇ ਸਮੁੱਚੀ ਸਿਹਤ ‘ਤੇ ਕੇਂਦਰਿਤ ਹੈ। ਉਨ੍ਹਾਂ ਨੇ ਕਿਹਾ, “ਸਾਡੇ ਉਤਪਾਦਾਂ ਦੀ ਵਰਤੋਂ ਉਹ ਲੋਕ ਕਰਦੇ ਹਨ ਜੋ ਆਪਣੀ ਸਿਹਤ ਨੂੰ ਪਹਿਲ ਦਿੰਦੇ ਹਨ। ਸ਼ਾਹਿਦ ਕਪੂਰ ਸਾਡੇ ਬ੍ਰਾਂਡ ਦੀ ਵਿਸ਼ੇਸ਼ਤਾ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹਨ।

ਸਾਂਝਾ ਕਰੋ

ਪੜ੍ਹੋ