ਕਿੰਨੇ ਤਰੀਕਿਆਂ ਨਾਲ ਹੁੰਦੇ ਹਨ ਬੈਂਕ ਚੈਕ, ਕਦੋਂ ਤੇ ਕਿੱਥੇ ਹੁੰਦਾ ਹੈ ਇਨ੍ਹਾਂ ਦਾ ਇਸਤੇਮਾਲ

ਨਵੀਂ ਦਿੱਲੀ, 13 ਮਾਰਚ – ਅੱਜ ਦੇ ਸਮੇਂ ਵਿੱਚ ਅਸੀਂ ਯੂਪੀਆਈ ਜਾਂ ਆਨਲਾਈਨ ਬੈਂਕਿੰਗ ਰਾਹੀਂ ਪੈਸੇ ਝਟਪਟ ਟਰਾਂਸਫਰ ਕਰ ਸਕਦੇ ਹਾਂ ਪਰ ਅਜੇ ਵੀ ਵੱਡੀਆਂ ਰਕਮਾਂ ਲਈ ਲੋਕ ਬੈਂਕ ਚੈਕ ਦਾ ਇਸਤੇਮਾਲ ਕਰਦੇ ਹਨ ਕਿਉਂਕਿ ਯੂਪੀਆਈ ਰਾਹੀਂ ਇੱਕ ਦਿਨ ਵਿੱਚ ਸਿਰਫ਼ 1 ਲੱਖ ਰੁਪਏ ਹੀ ਟਰਾਂਸਫਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ 20 ਟਰਾਂਜ਼ੈਕਸ਼ਨ ਦੀ ਲਿਮਿਟ ਦਿੱਤੀ ਗਈ ਹੈ। ਕੀ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਬੈਂਕ ਚੈਕਾਂ ਦਾ ਅਸੀਂ ਵੱਡੀਆਂ ਰਕਮਾਂ ਲਈ ਇਸਤੇਮਾਲ ਕਰਦੇ ਹਾਂ ਉਹ ਕਈ ਕਿਸਮਾਂ ਦੇ ਹੋ ਸਕਦੇ ਹਨ? ਸਾਨੂੰ ਜ਼ਿਆਦਾਤਰ ਚਾਰ ਤੋਂ ਪੰਜ ਚੈਕਾਂ ਬਾਰੇ ਹੀ ਪਤਾ ਹੁੰਦਾ ਹੈ ਪਰ ਅਸਲ ਵਿੱਚ ਬੈਂਕ ਚੈਕਾਂ ਦੀਆਂ ਕੁੱਲ 9 ਕਿਸਮਾਂ ਹੁੰਦੀਆਂ ਹਨ।

ਬੇਅਰਰ ਚੈਕ

ਬੇਅਰਰ ਚੈਕ ਵਿੱਚ ਜਮ੍ਹਾਂ ਕਰਨ ਵਾਲੇ ਦਾ ਨਾਂ ਲਿਖਿਆ ਹੁੰਦਾ ਹੈ। ਇਸ ਚੈਕ ਨੂੰ ‘ਪੇਅਬਲ ਟੂ ਬੇਅਰਰ ਚੈਕ’ ਵੀ ਕਿਹਾ ਜਾਂਦਾ ਹੈ। ਹਾਲਾਂਕਿ ਇਹ ਚੈਕ ਖ਼ਤਰੇ ਵਾਲਾ ਹੁੰਦਾ ਹੈ ਕਿਉਂਕਿ ਜੇ ਇਹ ਚੈਕ ਕਿਤੇ ਗੁੰਮ ਗਿਆ ਜਾਂ ਭੁੱਲ ਜਾਓਗੇ ਤਾਂ ਬੈਂਕ ਹੋਲਡਰ ਤੇ ਜਮ੍ਹਾਂ ਕਰਨ ਵਾਲੇ ਦੀ ਇਜਾਜ਼ਤ ਦੇ ਬਿਨਾ ਇਸ ਚੈਕ ਰਾਹੀਂ ਪੈਸੇ ਕੱਢਵਾਏ ਜਾ ਸਕਦੇ ਹਨ।

ਆਰਡਰ ਚੈਕ

ਇਹ ਚੈਕ ਬੇਅਰਰ ਚੈਕ ਮੁਕਾਬਲੇ ਥੋੜ੍ਹਾ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਉਸ ਵਿਅਕਤੀ ਦਾ ਨਾਂ ਵੀ ਲਿਖਿਆ ਜਾਂਦਾ ਹੈ, ਜਿਸ ਨੂੰ ਪੈਸੇ ਕੱਢਵਾਉਣੇ ਹੋਣ। ਇਸ ਲਈ ਇਸ ਚੈਕ ਵਿੱਚ ‘or bearer’ ਦੀ ਥਾਂ ‘or order’ ਲਿਖਿਆ ਜਾਂਦਾ ਹੈ।

ਕਰਾਸਡ ਚੈਕ

ਇਸ ਚੈਕ ਦੇ ਨਾਂ ਤੋਂ ਹੀ ਸਮਝ ਆ ਜਾਂਦਾ ਹੈ ਕਿ ਇਸ ਚੈਕ ਦਾ ਕੀ ਉਦੇਸ਼ ਹੈ। ਇਸ ਚੈਕ ਵਿਚ ਕਰਾਸ ਦਾ ਨਿਸ਼ਾਨ ਬਣਿਆ ਹੁੰਦਾ ਹੈ। ਇਸ ਵਿੱਚ ਧੋਖਾਧੜੀ ਦੇ ਮਾਮਲੇ ਘੱਟ ਹੁੰਦੇ ਹਨ ਕਿਉਂਕਿ ਇਸ ਰਾਹੀਂ ਪੈਸਾ ਸਿੱਧਾ ਬੈਂਕ ਖਾਤੇ ਵਿੱਚ ਜਾਂਦੇ ਹਨ।

ਖੁੱਲਾ ਚੈਕ

ਇਹ ਚੈਕ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਚੈਕ ਰਾਹੀਂ ਕੋਈ ਵੀ ਪੈਸਾ ਕਢਵਾ ਸਕਦਾ ਹੈ। ਇਸ ਨੂੰ ਅਨਕ੍ਰਾਸਡ ਚੈਕ ਵੀ ਕਿਹਾ ਜਾਂਦਾ ਹੈ। ਇਸ ਚੈਕ ਰਾਹੀਂ ਅਸਲ ਪ੍ਰਾਪਤਕਰਤਾ ਤੋਂ ਦੂਜੇ ਪ੍ਰਾਪਤਕਰਤਾ ਨੂੰ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

ਪੋਸਟ ਡੇਟਡ ਚੈਕ

ਪੋਸਟ ਡੇਟਡ ਚੈਕ ਦੀ ਵਰਤੋਂ ਭਵਿੱਖ ਲਈ ਕੀਤੀ ਜਾ ਸਕਦੀ ਹੈ। ਇਸ ਚੈਕ ਨੂੰ ਜਾਰੀ ਹੋਣ ਤੋਂ ਬਾਅਦ ਕਦੇ ਵੀ ਬੈਂਕ ਵਿੱਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਲੋਕ ਅਕਸਰ ਸੋਸਾਇਟੀ ਦੀ ਭੁਗਤਾਨੀ ਜਾਂ ਹਰ ਮਹੀਨੇ ਘਰ ਦਾ ਕਿਰਾਇਆ ਦੇਣ ਲਈ ਇਸ ਚੈਕ ਦੀ ਵਰਤੋਂ ਕਰਦੇ ਹਨ।

ਸਟੇਲ ਚੈਕ (Stale Cheque)

ਇਹ ਉਹ ਚੈਕ ਹਨ, ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਇਸ ਲਈ ਇਸ ਚੈਕ ਰਾਹੀਂ ਪੈਸੇ ਨਹੀਂ ਕੱਢੇ ਜਾ ਸਕਦੇ। ਪਹਿਲਾਂ ਮਿਆਦ ਚੈਕ ਜਾਰੀ ਹੋਣ ਤੋਂ ਛੇ ਮਹੀਨੇ ਤੱਕ ਸੀ। ਹਾਲਾਂਕਿ ਹੁਣ ਇਸ ਨੂੰ ਘਟਾ ਕੇ ਤਿੰਨ ਮਹੀਨੇ ਤੱਕ ਕਰ ਦਿੱਤਾ ਗਿਆ ਹੈ।

ਟ੍ਰੈਵਲਰ ਚੈਕ (Traveller Cheque)

ਜਿਵੇਂ ਕਿ ਇਸ ਦੇ ਨਾਮ ਤੋਂ ਸਮਝ ਆ ਰਹੀ ਹੈ ਇਸ ਚੈਕ ਦੀ ਵਰਤੋਂ ਯਾਤਰਾ ਦੇ ਸਮੇਂ ਕੀਤੀ ਜਾਂਦੀ ਹੈ। ਅਕਸਰ ਲੋਕ ਯਾਤਰਾ ਵਿੱਚ ਜ਼ਿਆਦਾ ਪੈਸੇ ਨਹੀਂ ਰੱਖ ਸਕਦੇ ਤਾਂ ਉਹ ਇਸ ਚੈਕ ਦੀ ਵਰਤੋਂ ਕਰ ਸਕਦੇ ਹਨ।

ਸੈਲਫ ਚੈਕ (Self Cheque)

ਸੈਲਫ ਚੈਕ ਉਹ ਹਨ ਜੋ ਖਾਤਾ ਧਾਰਕ ਆਪਣੇ ਲਈ ਜਾਰੀ ਕਰਦੇ ਹਨ। ਇਸ ਦਾ ਮਤਲਬ ਹੈ ਕਿ ਪ੍ਰਾਪਤਕਰਤਾ ਤੇ ਜਾਰੀ ਕਰਨ ਵਾਲਾ ਇੱਕੋ ਵਿਅਕਤੀ ਹੈ। ਲੋਕ ਇਸ ਚੈਕ ਦੀ ਵਰਤੋਂ ਖੁਦ ਪੈਸੇ ਕੱਢਣ ਲਈ ਕਰਦਾ ਹੈ।

ਬੈਂਕਰਜ਼ ਚੈਕ (Banker’s Cheque)

ਇਸ ਚੈਕ ਨੂੰ ਡਿਮਾਂਡ ਡਰਾਫਟ ਵੀ ਕਿਹਾ ਜਾਂਦਾ ਹੈ। ਇਸ ਚੈਕ ਦੀ ਵਰਤੋਂ ਉਸ ਸ਼ਹਿਰ ਵਿੱਚ ਹੋਵੇਗੀ, ਜਿੱਥੇ ਇਹ ਜਾਰੀ ਕੀਤਾ ਗਿਆ ਹੋਵੇ। ਇਹ ਇਕ ਤਰ੍ਹਾਂ ਦਾ ਡਿਮਾਂਡ ਡਰਾਫਟ (DD) ਹੁੰਦਾ ਹੈ।

ਸਾਂਝਾ ਕਰੋ

ਪੜ੍ਹੋ