ਜੇਈਈ ਮੇਨ ਪ੍ਰੀਖਿਆ ਦੇ ਸੰਬੰਧ ‘ਚ NTA ਨੇ ਜਾਰੀ ਕੀਤੀ ਇਹ ਮਹੱਤਵਪੂਰਣ ਜਾਣਕਾਰੀ

ਨਵੀਂ ਦਿੱਲੀ, 26 ਅਕਤੂਬਰ – ਨੈਸ਼ਨਲ ਟੈਸਟਿੰਗ ਏਜੰਸੀ ਨੇ Joint Entrance Exam ਨੂੰ ਲੈ ਕੇ ਇੱਕ ਅਹਿਮ ਜਾਣਕਾਰੀ ਜਾਰੀ ਕੀਤੀ ਹੈ। ਇਸਦੇ ਅਨੁਸਾਰ PWD ਅਤੇ PWBD ਨੂੰ ਪ੍ਰੀਖਿਆ ਵਿੱਚ ਇੱਕ ਘੰਟੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ, ਜਿਸ ਨਾਲ JEE ਮੇਨ 2025 ਦੀ ਪ੍ਰੀਖਿਆ ਦਾ ਕੁੱਲ ਸਮਾਂ ਚਾਰ ਘੰਟੇ ਤੱਕ ਵਧ ਸਕਦਾ ਹੈ। ਇਸ ਤੋਂ ਇਲਾਵਾ ਜੇ ਉਮੀਦਵਾਰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਾਉਣ ਤਾਂ ਉਹ ਲੇਖਕ ਦੀ ਸਹੂਲਤ ਵੀ ਲੈ ਸਕਦੇ ਹਨ। ਐਨਟੀਏ ਨੇ ਇਸ ਸਬੰਧੀ ਇਨ੍ਹਾਂ ਉਮੀਦਵਾਰਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਕਾਰਨ ਇਹ ਜਾਣਕਾਰੀ ਜਾਰੀ ਕੀਤੀ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਉਹ ਪੋਰਟਲ ‘ਤੇ ਜਾ ਕੇ ਇਸ ਦੀ ਜਾਂਚ ਕਰ ਸਕਦੇ ਹਨ।

ਜਲਦੀ ਸ਼ੁਰੂ ਹੋ ਸਕਦੀ ਹੈ ਜੇਈਈ ਮੇਨ ਪ੍ਰੀਖਿਆ ਲਈ ਰਜਿਸਟ੍ਰੇਸ਼ਨ

NTA ਨੇ ਅਜੇ ਤੱਕ jeemains.nta.nic.in ‘ਤੇ ਜੇਈਈ ਮੇਨ 2025 ਦੀ ਪ੍ਰੀਖਿਆ ਲਈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਉਮੀਦਵਾਰ ਹੇਠਾਂ ਦਿੱਤੇ ਇਹਨਾਂ ਆਸਾਨ ਸਟੈੱਪ ਨੂੰ ਫਾਲੋ ਕਰ ਕੇ ਅਰਜ਼ੀ ਦੇ ਸਕਦੇ ਹਨ।

Joint Entrance Examination ਫਾਰਮ ਭਰਨ ਲਈ ਫਾਲੋ ਕਰੋ ਇਹ ਸਟੈੱਪ

ਜੇਈਈ ਮੇਨ ਪ੍ਰੀਖਿਆ ਫਾਰਮ ਲਈ ਅਰਜ਼ੀ ਦੇਣ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾਣਾ ਪਵੇਗਾ। ਹੁਣ ਜੇਈਈ ਮੇਨ 2025 ਨਿਊ ਰਜਿਸਟ੍ਰੇਸ਼ਨ ਬਟਨ ‘ਤੇ ਕਲਿੱਕ ਕਰੋ। ਆਪਣਾ ਨਾਮ, ਜਨਮ ਮਿਤੀ ਤੇ ਈਮੇਲ ਆਈਡੀ ਵਰਗੀ ਬੇਸਿਕ ਡਿਟੇਲ ਦਰਜ ਕਰ ਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੋ। ਵਿਦਿਅਕ ਯੋਗਤਾ ਤੇ ਤਰਜੀਹੀ ਪ੍ਰੀਖਿਆ ਸ਼ਹਿਰ ਵਰਗੇ ਵੇਰਵੇ ਪ੍ਰਦਾਨ ਕਰੋ। ਦਸਤਾਵੇਜ਼ ਅੱਪਲੋਡ ਕਰੋ। ਆਪਣੀ ਫੋਟੋ, ਹਸਤਾਖਰ ਤੇ ਲੋੜੀਂਦੇ ਸਰਟੀਫਿਕੇਟਾਂ (ਸ਼੍ਰੇਣੀ ਸਰਟੀਫਿਕੇਟ, ਪੀਡਬਲਯੂਡੀ ਸਰਟੀਫਿਕੇਟ, ਜੇ ਲਾਗੂ ਹੋਵੇ) ਦੀ ਸਕੈਨ ਕੀਤੀ ਤਸਵੀਰ ਨੂੰ ਨਿਰਧਾਰਤ ਫਾਰਮੈਟ ਵਿੱਚ ਅੱਪਲੋਡ ਕਰੋ। ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ। ਨੈੱਟ ਬੈਂਕਿੰਗ, ਕ੍ਰੈਡਿਟ, ਡੈਬਿਟ ਕਾਰਡ ਜਾਂ UPI ਰਾਹੀਂ ਐਪਲੀਕੇਸ਼ਨ ਫੀਸ ਦਾ ਆਨਲਾਈਨ ਭੁਗਤਾਨ ਕਰੋ। ਸਫਲ ਭੁਗਤਾਨ ਤੋਂ ਬਾਅਦ ਡਾਊਨਲੋਡ ਕਰੋ ਤੇ ਭਵਿੱਖ ਦੇ ਸੰਦਰਭ ਲਈ ਪੁਸ਼ਟੀਕਰਨ ਪੇਜ਼ ਨੂੰ ਪ੍ਰਿੰਟ ਕਰੋ। ਜੇ ਉਮੀਦਵਾਰ ਚਾਹੁਣ ਤਾਂ ਇਸ ਦਾ ਪ੍ਰਿੰਟ ਆਊਟ ਲੈ ਕੇ ਰੱਖ ਸਕਦੇ ਹਨ।

13 ਭਾਸ਼ਾਵਾਂ ’ਚ ਕਰਵਾਈ ਜਾਂਦੀ ਹੈ ਜੇਈਈ ਮੇਨ ਪ੍ਰੀਖਿਆ

ਜੇਈਈ ਮੇਨ 2025 ਦੀ ਪ੍ਰੀਖਿਆ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਤੇ ਉਰਦੂ ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਲਈ, ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਹੋਵੇਗਾ।

ਸਾਂਝਾ ਕਰੋ

ਪੜ੍ਹੋ

ਬੁੱਧ ਬਾਣ/ਮੁੱਦਿਆਂ ਵਿਹੂਣੀ ਸਿਆਸੀ ਸਰਕਸ!/ਬੁੱਧ ਸਿੰਘ ਨੀਲੋਂ

ਇਸ ਸਮੇਂ ਪੰਜਾਬ ਵਿੱਚ ਮੁੱਦਿਆਂ ਤੋਂ ਵਿਹੂਣੀ ਸਿਆਸੀ ਸਰਕਸ ਲੋਕਾਂ...