ਬਾਜ਼ਾਰ ‘ਚ ਲਾਂਚ ਹੋਇਆ ਸੈਮਸੰਗ ਦਾ 200MP ਕੈਮਰਾ ਸੈਂਸਰ ਵਾਲਾ Galaxy Z Fold 6 ਸਮਾਰਟਫੋਨ

ਨਵੀਂ ਦਿੱਲੀ, 21 ਅਕਤੂਬਰ – ਦੱਖਣੀ ਕੋਰੀਆ ਦੀ ਦਿੱਗਜ ਟੇਕ ਕੰਪਨੀ ਨੇ ਸੈਮਸੰਗ Galaxy Z Fold 6 Special Edition ਨੂੰ ਗਲੋਬਲ ਮਾਰਕੀਟ ‘ਚ ਲਾਂਚ ਕਰ ਦਿੱਤਾ ਹੈ। ਸੈਮਸੰਗ ਦਾ ਇਹ ਫੋਲਡੇਬਲ ਸਮਾਰਟਫੋਨ Galaxy Z Fold 6 ਮੁਕਾਬਲੇ ਪਤਲਾ ਤੇ ਹਲਕਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਕੁਝ ਫੀਚਰਜ਼ ਨਾਲ ਕੈਮਰਾ ਸਿਸਟਮ ਤੇ ਡਿਸਪਲੇਅ ‘ਚ ਵੀ ਬਦਲਾਅ ਕੀਤੇ ਹਨ। ਕੰਪਨੀ ਨੇ ਫਿਲਹਾਲ ਇਸ ਫੋਲਡੇਬਲ ਸਮਾਰਟਫੋਨ ਦੇ ਸਪੈਸ਼ਲ ਅਡੀਸ਼ਨ ਨੂੰ ਸਿਰਫ਼ ਦੱਖਣੀ ਕੋਰੀਆ ‘ਚ ਵਿਕਰੀ ਲਈ ਉਪਲੱਬਧ ਕਰਵਾਇਆ ਹੈ। ਇੱਥੇ ਤੁਹਾਨੂੰ ਇਸ ਸਪੈਸ਼ਲ ਅਡੀਸ਼ਨ ਸਮਾਰਟਫੋਨ ਦੀ ਕੀਮਤ ਤੇ ਖੂਬੀਆਂ ਬਾਰੇ ਡਿਟੇਲ ‘ਚ ਜਾਣਕਾਰੀ ਦੇ ਰਹੇ ਹਾਂ।

ਸੈਮਸੰਗ Galaxy Z Fold 6 Special Edition ਕੀਮਤ

ਸੈਮਸੰਗ Galaxy Z Fold 6 Special Edition ਨੂੰ ਦੱਖਣੀ ਕੋਰੀਆ ‘ਚ KRW 2,789,600 (ਕਰੀਬ 1,70,000 ਰੁਪਏ) ‘ਚ ਲਾਂਚ ਕੀਤਾ ਹੈ। ਇਸ ਫੋਨ ਨੂੰ ਫਿਲਹਾਲ ਸਿੰਗਲ ਵੇਰੀਐਂਟ 16GB ਰੈਮ ਤੇ 512GB ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ਨੂੰ ਬਲੈਕ ਸ਼ੇਡੋ ਕਲਰ ਆਪਸ਼ਨ ਨਾਲ ਬਾਜ਼ਾਰ ‘ਚ ਲਿਆਦਾ ਗਿਆ ਹੈ। ਦੱਖਣੀ ਕੋਰੀਆ ‘ਚ ਇਸ ਫੋਲਡੇਬਲ ਸਮਾਰਟਫੋਨ ਦੀ ਵਿਕਰੀ 25 ਅਕਤੂਬਰ ਨੂੰ ਸ਼ੁਰੂ ਹੋਵੇਗੀ। ਇਸ ਨੂੰ ਕੰਪਨੀ ਦੀ ਆਫੀਸ਼ਲ ਵੈੱਬਾਸਈਟ ਨਾਲ ਆਨਲਾਈਨ ਰਿਟੇਲ ਪਲੇਟਫਾਰਮ ਵਰਗੇ T Direct Shop, KT, Eu+ ‘ਤੇ ਆਰਡਰ ਕੀਤਾ ਜਾ ਸਕਦਾ ਹੈ। ਇਸ ਫੋਨ ਨਾਲ Buyers ਨੂੰ ਸੈਮਸੰਗ ਦੇ ਦੂਸਰੇ ਪ੍ਰਡੈਕਟ ਵਰਗੇ Galaxy Ring, Galaxy Watch Ultra, Galaxy Buds 3 Pro ਤੇ Galaxy Tab S10 Ultra ‘ਤੇ ਆਫਰ ਮਿਲ ਰਿਹਾ ਹੈ।

ਸੈਮਸੰਗ Galaxy Z Fold 6 Special Edition ਦੀਆ ਖੂਬੀਆਂ

ਸੈਮਸੰਗ Galaxy Z Fold 6 Special Editions ‘ਚ ਅਸਲੀ ਫੋਨ ਮੁਕਾਬਲੇ ਵੱਡੀ ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ‘ਚ 8 ਇੰਚ ਦੀ ਇੰਟਰਨਲ ਤੇ 6.5 ਇੰਚ ਦੀ ਆਉਟਰ ਡਿਸਪਲੇਅ ਦਿੱਤੀ ਗਈ ਹੈ। Galaxy Z Fold 6 ਸਮਾਰਟਫੋਨ ‘ਚ 6.3 ਇੰਚ ਐਕਸਟਰਨਲ ਤੇ 7.60 ਇੰਚ ਦੀ ਇੰਟਰਨਲ ਡਿਸਪਲੇਅ ਦਿੱਤੀ ਗਈ ਸੀ। ਆਸਪੈਕਟ ਰੇਸ਼ੋ ਦੀ ਗੱਲ ਕਰੀਏ ਤਾਂ ਆਉਟਰ ਡਿਸਪਲੇਅ 21:19 ਤੇ 20: 18 ਹੈ। ਸੈਮਸੰਗ ਦੇ ਸਪੈਸ਼ਲ ਅਡੀਸ਼ਨ ਮਾਡਲ ਨੂੰ ਵਧੀਆ ਇਰਗੋਨੋਮਿਕਸ ਨਾਲ ਲਾਂਚ ਕੀਤਾ ਗਿਆ ਹੈ। ਸੈਮਸੰਗ ਦਾ ਕਹਿਣਾ ਹੈ ਕਿ ਇਹ ਅਸਲੀ Galaxy Z Fold 6 ਮੁਕਾਬਲੇ 1.5 mm ਪਤਲਾ ਤੇ 3g ਹਲਕਾ ਹੈ। ਨਵੇਂ ਫੋਨ 10.6mm ਥਿਕ ਤੇ 236 ਗ੍ਰਾਮ ਭਾਰੀ ਹੈ। ਕੈਮਰਾ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ‘ਚ 200 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਕੈਮਰਾ ਸੈਟਅੱਪ ਦੂਸਰੇ ਕੈਮਰਾ ਲੈਂਸ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੈਮਸੰਗ Galaxy Z Fold 6 Special Edition ‘ਚ Qualcomm ਦਾ Snapdragon 8 Gen 3 ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਨਾਲ 16GB ਦੀ ਰੈਮ ਤੇ 512GB ਸਟੋਰੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੈਮਸੰਗ ਦਾ ਇਹ ਫੋਨ Galaxy AI ਸਪੋਰਟ ਨਾਲ ਆਵੇਗਾ। ਫੋਨ ‘ਚ ਯੂਜ਼ਰਜ਼ ਸੈਮਸੰਗ ਦੇ ਆਰਟੀਫਿਸ਼ਲ ਇੰਟੇਲੀਜੈਂਸੀ (AI) ਦੀ ਸਪੋਰਟ ਮਿਲੇਗੀ।

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...