ਸ਼੍ਰੀਲੰਕਾ ਨੇ ਭਾਰਤ ਨੂੰ 2-0 ਨਾਲ ਹਰਾ ਕੇ 110 ਦੌੜਾਂ ਨਾਲ ਜਿੱਤੀਆ ਮੈਚ

ਨਵੀਂ ਦਿੱਲੀ 9 ਅਗਸਤ ਭਾਰਤੀ ਕ੍ਰਿਕਟ ਟੀਮ ਨੂੰ ਬੁੱਧਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਸ਼੍ਰੀਲੰਕਾ ਖਿਲਾਫ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-0 ਨਾਲ ਜਿੱਤ ਲਈ ਹੈ। ਸੀਰੀਜ਼ ਦਾ ਪਹਿਲਾ ਮੈਚ ਟਾਈ ਰਿਹਾ ਸੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸ਼੍ਰੀਲੰਕਾ ‘ਚ ਕੁਝ ਅਜਿਹਾ ਕਰ ਦਿਖਾਇਆ ਹੈ ਜੋ 27 ਸਾਲਾਂ ਤੋਂ ਨਹੀਂ ਕੀਤਾ ਗਿਆ ਸੀ।ਪਹਿਲਾ ਮੈਚ ਟਾਈ ਹੋਣ ਤੋਂ ਬਾਅਦ ਦੂਜੇ ਮੈਚ ਵਿੱਚ ਭਾਰਤ ਨੂੰ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੇਕਰ ਟੀਮ ਇੰਡੀਆ ਤੀਜਾ ਮੈਚ ਜਿੱਤ ਜਾਂਦੀ ਤਾਂ ਸੀਰੀਜ਼ ਟਾਈ ਹੋ ਜਾਣੀ ਸੀ ਪਰ ਮੇਜ਼ਬਾਨ ਟੀਮ ਨੇ ਉਸ ਨੂੰ ਇਸ ਤੋਂ ਵਾਂਝਾ ਕਰ ਦਿੱਤਾ। ਸ਼੍ਰੀਲੰਕਾ ਨੇ ਇਹ ਮੈਚ 110 ਨਾਲ ਜਿੱਤਿਆ।

ਇਸ ਮੈਚ ਦੇ ਨਾਲ ਭਾਰਤ ਨੇ ਸੀਰੀਜ਼ ਗੁਆ ਦਿੱਤੀ ਅਤੇ ਅਜਿਹਾ 27 ਸਾਲ ਬਾਅਦ ਹੋਇਆ ਜਦੋਂ ਭਾਰਤ ਸ਼੍ਰੀਲੰਕਾ ‘ਚ ਵਨਡੇ ਸੀਰੀਜ਼ ਹਾਰ ਗਿਆ। ਭਾਰਤ ਆਖਰੀ ਵਾਰ 1997 ‘ਚ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਹਾਰਿਆ ਸੀ। ਅਰਜੁਨ ਰਣਤੁੰਗਾ ਦੀ ਅਗਵਾਈ ਵਾਲੀ ਸ਼੍ਰੀਲੰਕਾ ਦੀ ਟੀਮ ਨੇ ਸਚਿਨ ਤੇਂਦੁਲਕਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ 3-0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੁੱਲ 11 ਵਨਡੇ ਸੀਰੀਜ਼ ਖੇਡੀ ਗਈ ਅਤੇ ਹਰ ਵਾਰ ਨਤੀਜਾ ਟੀਮ ਇੰਡੀਆ ਦੇ ਪੱਖ ‘ਚ ਆਇਆ। ਸਚਿਨ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਵਾਲੀ ਭਾਰਤੀ ਟੀਮ ਨੂੰ ਸ਼੍ਰੀਲੰਕਾ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਭਾਰਤ ਨੇ ਸਚਿਨ ਤੇਂਦੁਲਕਰ ਦੀ ਕਪਤਾਨੀ ਵਿੱਚ ਸ਼੍ਰੀਲੰਕਾ ਵਿੱਚ ਲੜੀ ਹਾਰੀ ਸੀ, ਤਾਂ ਸਨਥ ਜੈਸੂਰੀਆ ਉਸ ਲੜੀ ਵਿੱਚ ਮੈਨ ਆਫ਼ ਦ ਮੈਚ ਸੀ। ਜੈਸੂਰੀਆ ਮੌਜੂਦਾ ਸ਼੍ਰੀਲੰਕਾ ਟੀਮ ਦੇ ਅੰਤਰਿਮ ਕੋਚ ਹਨ। ਭਾਵ ਜੈਸੂਰੀਆ ਦੋਵੇਂ ਸੀਰੀਜ਼ ਜਿੱਤਣ ‘ਚ ਮੌਜੂਦ ਸਨ।

ਸਾਂਝਾ ਕਰੋ

ਪੜ੍ਹੋ

ਪੰਜਾਬ ਦੇ ਇਸ ਜ਼ਿਲ੍ਹੇ ’ਚ 23 ਸਤੰਬਰ

ਫਰੀਦਕੋਟ ‘ਚ ਬਾਬਾ ਸ਼ੇਖ ਫਰੀਦ ਜੀ ਦੇ ਅਗਮਨ ਪੁਰਬ-2024 ਮੌਕੇ...