
ਪੁਸਤਕ ਦਾ ਨਾਂ – ਸੋਚ ਦੇ ਅੱਖਰ (ਪੰਜਾਬੀ ਗ਼ਜ਼ਲ ਸੰਗ੍ਰਹਿ)
ਲੇਖਕ – ਕਾਸ਼ਿਫ਼ ਤਨਵੀਰ ਕਾਸ਼ਿਫ਼ (ਲਹਿੰਦਾ ਪੰਜਾਬ )
ਲਿਪੀਆਂਤਰ – ਕੁਲਬੀਰ ਸਿੰਘ ਹਸਰਤ
ਪ੍ਰਕਾਸ਼ਕ – ਪੰਜਾਬੀ ਵਿਰਸਾ ਟਰਸੱਟ (ਰਜਿ:) ਪਲਾਹੀ ਫਗਵਾੜਾ
ਲਹਿੰਦੇ ਪੰਜਾਬ ਦੇ ਕਵੀ ‘ਕਾਸ਼ਿਫ਼’ ਦਾ ਗ਼ਜ਼ਲ-ਸੰਗ੍ਰਹਿ ‘ਸੋਚ ਦੇ ਅੱਖਰ’ ਸ਼ਾਇਰ ਦੀ ਸਿਰਜਨਾਤਮਕ ਸ਼ਕਤੀ ਦਾ ਨਿਰੰਤਰਤਾ ਵਿਚ ਵਹਿ ਰਿਹਾ ਵੇਗ ਹੈ।
ਅਜੋਕਾ ਮਸ਼ੀਨੀ ਅਤੇ ਕੰਪਿਊਟਰੀ ਯੁੱਗ ਸਹਿਜਤਾ ਨੂੰ ਖ਼ਤਮ ਕਰ ਰਿਹਾ ਹੈ। ਸਿੱਟਾ ਇਹ ਹੈ ਕਿ ਸ਼ਬਦ ਵਿਚਲਾ ਰਸ ਵੀ ਖਤਮ ਹੋ ਰਿਹਾ ਹੈ। ਕਾਸ਼ਿਫ਼ ਇਸ ਸ਼ਬਦ ਸੰਭਾਲ ਲਈ ਚੇਤੰਨ ਹੈ। ਉਸਦੇ ਬੋਲ ਕੋਈ ਸ਼ੋਰ ਜਾਂ ਚੀਕ ਨਹੀਂ ਸਗੋਂ ਸਹੀ ਅਰਥਾਂ ਵਿੱਚ ਸ਼ਬਦ ਸਿਰਜਨਾ ਹਨ।
ਉਸ ਦੀਆਂ ਗ਼ਜ਼ਲਾਂ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਹੈ ਕਿ ਉਹ ਆਸ਼ਾਵਾਦੀ ਕਵੀ ਹੈ। ਉਸ ਵਿੱਚ ਹਵਾਵਾਂ ਨੂੰ ਚੀਰਨ ਦਾ ਬਲ ਹੈ। ਪਰ ਉਸਦੇ ਇਸ ਉਤਾਵਲੇਪਨ ਵਿੱਚ ਸਹਿਜਤਾ ਹੈ। ਉਸ ਦੀ ਪੁਸਤਕ ਦਾ ਸਮਰਪਣ, ਜ਼ਿੰਦਗੀ ਦੀਆਂ ਤਲਖ਼ੀਆਂ ਨਾਲ ਸੰਵਾਦ ਕਰਨ ਵੱਲ ਸੰਕੇਤ ਹੈ।
-ਗੁਰਮੀਤ ਸਿੰਘ ਪਲਾਹੀ