ਸੰਪਾਦਕੀ/ ਟਰੰਪ ਹਾਰ ਗਿਆ ਪਰ ਅਰਾਜਕਤਾ ਖ਼ਤਮ ਨਹੀਂ/ ਗੁਰਮੀਤ ਸਿੰਘ ਪਲਾਹੀ

 

ਅਮਰੀਕਾ ਵਿੱਚ ਟਰੰਪ ਚੋਣ ਹਾਰ ਗਿਆ, ਪਰ ਉਸਨੇ ਅਤੇ ਉਸਦੇ ਸਮਰਥਕਾਂ ਨੇ ਹਾਰ ਨਹੀਂ ਮੰਨੀ। ਉਹਨਾ ਵਲੋਂ ਆਪਣੇ ਢੰਗ ਨਾਲ ਹੀ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦਾ ਵਿਰੋਧ ਲਗਾਤਾਰ ਜਾਰੀ ਹੈ। ਇਹ ਵਿਰੋਧ ਸੜਕੀ ਪ੍ਰਦਰਸ਼ਨ ਰਾਹੀਂ ਵੀ ਹੋ ਰਿਹਾ ਹੈ, ਨਾਲ-ਨਾਲ ਸਰਕਾਰ ਦੀਆਂ ਸਕੀਮਾਂ ਨੂੰ ਨਾ ਮੰਨਕੇ ਵੀ ਕੀਤਾ ਜਾ ਰਿਹਾ ਹੈ। ਉਦਾਹਰਨ ਦੇ ਤੌਰ ‘ਤੇ ਚਾਰ ਕਰੋੜ ਪੱਕੇ ਟਰੰਪ ਸਮਰਥਕਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ, ਜਿਸ ਨਾਲ ਅਮਰੀਕਾ ‘ਚ ਵੈਕਸੀਨੇਸ਼ਨ ਦੀ ਰਫ਼ਤਾਰ ਸੁਸਤ ਹੋਈ ਪਈ ਹੈ।

ਅਸਲ ਵਿੱਚ ਟਰੰਪ ਦੀ ਰਾਸ਼ਟਰਵਾਦੀ ਸੋਚ ਨੇ ਦੇਸ਼ ਵਿੱਚ ਅਰਾਜਕਤਾ ਫੈਲਾਈ ਹੋਈ ਹੈ, ਜਿਸਦਾ ਅਸਰ ਸਪਸ਼ਟ ਤੌਰ ਤੇ ਵੇਖਿਆ ਜਾ ਰਿਹਾ ਹੈ। 6 ਜਨਵਰੀ ਨੂੰ ਅਮਰੀਕਾ  ਦੇ ਰਾਸ਼ਟਰਪਤੀ ਦੇ ਚੋਣ ਉਪਰੰਤ ਸੰਸਦ (ਕੈਪੀਟਲ ਹਿੱਲ) ਵਿੱਚ ਹੋਈ ਹਿੰਸਾ ਦੇ ਮਾਮਲੇ ਉਤੇ ਵੀ ਟਰੰਪ ਸਮਰਥਕਾਂ ਨੇ ਵੱਡੇ ਕਾਰੇ ਕੀਤੇ ਸਨ ਜੋ ਉਹਨਾ ਦੀ ਅਰਾਜਕਤਾਵਾਦੀ ਤੇ ਰਾਸ਼ਟਰਵਾਦੀ ਸੋਚ ਨੂੰ ਉਤਸ਼ਾਹਤ ਕਰਨ ਵਾਲੇ ਸਨ। ਅਮਰੀਕਾ ਇਸ ਵੇਲੇ ਵੱਡੇ ਲੋਕਤੰਤਰਿਕ ਸੰਕਟ ਵਿੱਚ ਹੈ।

-9815802070

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...