ਦਿੱਲੀ, 11 ਜੁਲਾਈ (ਏ.ਡੀ.ਪੀ.)
ਟਵਿੱਟਰ ਨੇ ਆਖਰਕਾਰ ਭਾਰਤ ਦੇ ਨਵੇਂ ਆਈਟੀ ਨਿਯਮਾਂ ਨੂੰ ਸਵੀਕਾਰ ਕਰ ਲਿਆ ਹੈ। ਟਵਿੱਟਰ ਨੇ ਭਾਰਤ ਵਿਚ ਆਪਣੇ ਰਿਹਾਇਸ਼ੀ ਸ਼ਿਕਾਇਤ ਅਧਿਕਾਰੀ ਨੂੰ ਨਿਯੁਕਤੀ ਕੀਤਾ ਹੈ। ਟਵਿੱਟਰ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਦੱਸਿਆ ਹੈ ਕਿ ਵਿਨੈ ਪ੍ਰਕਾਸ਼ ਨੂੰ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ। ਸਰਕਾਰ ਨੇ 25 ਫਰਵਰੀ ਨੂੰ ਨਵੇਂ ਕਾਨੂੰਨਾਂ ਨੂੰ ਲਾਗੂ ਕੀਤਾ ਸੀ। ਇਨ੍ਹਾਂ ਨਿਯਮਾਂ ਦੀ ਪਾਲਣਾ 3 ਮਈ ਦੇ ਅੰਦਰ-ਅੰਦਰ 25 ਮਈ ਤੋਂ ਪਹਿਲਾਂ ਕੀਤੀ ਜਾਣੀ ਸੀ, ਪਰ ਟਵਿੱਟਰ ਨੇ ਨਿਯਮਾਂ ਦੀ ਅੰਤਮ ਤਾਰੀਖ ਤੋਂ 46 ਦਿਨਾਂ ਬਾਅਦ ਪਾਲਣ ਕੀਤਾ ਹੈ।
ਇਸ ਤੋਂ ਪਹਿਲਾਂ 27 ਜੂਨ ਨੂੰ ਟਵਿੱਟਰ ਭਾਰਤ ਦੇ ਅੰਤਰਿਮ ਸ਼ਿਕਾਇਤ ਅਧਿਕਾਰੀ ਧਰਮਿੰਦਰ ਚਤੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।