ਕਿਸਾਨਾਂ ਵੱਲੋਂ ਪ੍ਰੋਟੈੱਸਟ ਦੀ ਥਾਂ ਬਦਲਣ ਤੇ ਜਥਾ ਛੋਟਾ ਕਰਨ ਤੋਂ ਨਾਂਹ

ਨਵੀਂ ਦਿੱਲੀ : ਪੁਲਸ ਨੇ ਐਤਵਾਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਪੱਤਰ ਲਿਖ ਕੇ ਕਿਹਾ ਕਿ ਕਿਸਾਨਾਂ ਵੱਲੋਂ 22 ਜੁਲਾਈ ਤੋਂ ਸੰਸਦ ਵੱਲ ਮਾਰਚ ਦੇ ਮੱਦੇਨਜ਼ਰ ਉਹ ਆਪਣੇ 7 ਸਟੇਸ਼ਨਾਂ ‘ਤੇ ਖਾਸ ਨਜ਼ਰ ਰੱਖੇ | ਜੇ ਲੋੜ ਸਮਝੇ ਤਾਂ ਜਨਪਥ, ਲੋਕ ਕਲਿਆਣ ਮਾਰਗ, ਪਟੇਲ ਚੌਕ, ਰਾਜੀਵ ਚੌਕ, ਸੈਂਟਰਲ ਸੈਕਰੇਟੇਰਿਅਟ, ਮੰਡੀ ਹਾਊਸ ਤੇ ਉਦਯੋਗ ਭਵਨ ਸਟੇਸ਼ਨਾਂ ਨੂੰ ਬੰਦ ਕਰ ਦੇਵੇ |
ਪੁਲਸ ਨੇ ਇਹ ਪੱਤਰ ਕਿਸਾਨਾਂ ਆਗੂਆਂ ਨਾਲ ਸਿੰਘੂ ਬਾਰਡਰ ਨੇੜੇ ਗੱਲਬਾਤ ਤੋਂ ਬਾਅਦ ਭੇਜਿਆ ਹੈ | ਕਿਸਾਨ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਰੀਬ 8 ਮਹੀਨਿਆਂ ਤੋਂ ਦੇਸ਼-ਭਰ ਵਿਚ ਅੰਦੋਲਨ ਕਰ ਰਹੇ ਹਨ ਤੇ ਹੁਣ ਉਨ੍ਹਾਂ ਸੰਸਦ ਦੇ ਮਾਨਸੂਨ ਅਜਲਾਸ ਦੌਰਾਨ ਉਧਰ ਮਾਰਚ ਕਰਨ ਦਾ ਫੈਸਲਾ ਕੀਤਾ ਹੈ | ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ—ਅਸੀਂ ਦਿੱਲੀ ਪੁਲਸ ਨੂੰ ਦੱਸਿਆ ਹੈ ਕਿ ਰੋਜ਼ਾਨਾ 200 ਕਿਸਾਨ ਸਿੰਘੂ ਬਾਰਡਰ ਤੋਂ ਸੰਸਦ ਵੱਲ ਮਾਰਚ ਕਰਨਗੇ | ਹਰੇਕ ਵਿਅਕਤੀ ਦੇ ਪਛਾਣ ਬੈਜ ਲੱਗਾ ਹੋਵੇਗਾ | ਅਸੀਂ ਪ੍ਰੋਟੈੱਸਟਰਾਂ ਦੀ ਸਰਕਾਰ ਨੂੰ ਲਿਸਟ ਦੇਵਾਂਗੇ | ਪੁਲਸ ਨੇ ਸਾਨੂੰ ਪ੍ਰੋਟੈੱਸਟਰਾਂ ਦੀ ਗਿਣਤੀ ਘਟਾਉਣ ਤੇ ਪ੍ਰੋਟੈੱਸਟ ਸੰਸਦ ਦੀ ਥਾਂ ਕਿਤੇ ਹੋਰ ਕਰਨ ਲਈ ਕਿਹਾ, ਪਰ ਅਸੀਂ ਨਾਂਹ ਕਰ ਦਿੱਤੀ |
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪਿਛਲੇ ਹਫਤੇ ਕਿਹਾ ਸੀ ਕਿ ਮਾਰਚ ਪੁਰਅਮਨ ਹੋਵੇਗਾ | ਉਹ ਸੰਸਦ ਦੇ ਬਾਹਰ ਧਰਨੇ ‘ਤੇ ਬੈਠਣਗੇ | ਕਿਸਾਨ 26 ਨਵੰਬਰ ਤੋਂ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਹਨ | ਸਰਕਾਰ ਨਾਲ ਹੋਈਆਂ ਗੱਲਾਂਬਾਤਾਂ ਵਿਚ ਮਸਲੇ ਦਾ ਹੱਲ ਨਹੀਂ ਨਿਕਲਿਆ | ਸਰਕਾਰ ਕਾਨੂੰਨ ਵਾਪਸ ਨਾ ਲੈਣ ‘ਤੇ ਅੜੀ ਹੋਈ ਹੈ, ਜਦਕਿ ਕਿਸਾਨ ਕਹਿ ਰਹੇ ਹਨ ਕਿ ਉਹ ਕਾਨੂੰਨ ਵਾਪਸ ਕਰਵਾ ਕੇ ਹੀ ਪਰਤਣਗੇ

ਸਾਂਝਾ ਕਰੋ

ਪੜ੍ਹੋ

ਟਰੰਪ ਤੋਂ ਸਤਿਆਂ ਵੱਲੋਂ ਅਮਰੀਕਾ-ਭਰ ’ਚ ਵਿਖਾਵੇ

ਨਿਊਯਾਰਕ, 21 ਅਪ੍ਰੈਲ – ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਤੋਂ...