Jio ਦੇ ਇਸ ਪਲਾਨ ਰਾਹੀਂ ਫ੍ਰੀ ਮਿਲੇਗਾ JioHotstar ਦਾ ਸਬਸਕ੍ਰਿਪਸ਼ਨ

ਹੈਦਰਾਬਾਦ, 19 ਫਰਵਰੀ – Jio ਅਤੇ Hotstar ਨੇ ਇੱਕ-ਦੂਜੇ ਨਾਲ ਹੱਥ ਮਿਲਾ ਕੇ ਨਵਾਂ ਓਟੀਟੀ ਪਲੇਟਫਾਰਮ JioHotstar ਲਾਂਚ ਕੀਤਾ ਹੈ। ਆਈਸੀਸੀ ਚੈਂਪੀਅਨਜ਼ ਟਰਾਫੀ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੋਵਾਂ ਦੀ ਲਾਈਵ-ਸਟ੍ਰੀਮਿੰਗ JioHotstar ‘ਤੇ ਹੋਵੇਗੀ ਪਰ ਇਸ ਲਈ ਗ੍ਰਾਹਕਾਂ ਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਦੱਸ ਦੇਈਏ ਕਿ JioHotstar ਨੇ ਸਬਸਕ੍ਰਿਪਸ਼ਨ ਲਈ 149 ਰੁਪਏ ਦੇ ਰੀਚਾਰਜ ਤੋਂ ਸ਼ੁਰੂਆਤ ਕੀਤੀ ਹੈ।

ਇਸ ਪਲਾਨ ਨਾਲ JioHotstar ਦਾ ਮਿਲੇਗਾ ਫ੍ਰੀ ਸਬਸਕ੍ਰਿਪਸ਼ਨ

ਹਾਲਾਂਕਿ, ਜੀਓ ਨੇ ਆਪਣੇ ਇੱਕ ਪ੍ਰੀਪੇਡ ਪਲਾਨ ਨਾਲ ਯੂਜ਼ਰਸ ਨੂੰ ਮੁਫਤ JioHotstar ਸਬਸਕ੍ਰਿਪਸ਼ਨ ਆਫ਼ਰ ਕੀਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਜੀਓ ਦੇ 949 ਰੁਪਏ ਦੇ ਰੀਚਾਰਜ ਪਲਾਨ ਨਾਲ ਕੰਪਨੀ ਦੇ ਉਪਭੋਗਤਾ JioHotstar ਦੀ ਮੁਫਤ ਵਰਤੋਂ ਕਰ ਸਕਣਗੇ। ਇਸ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ Jio.com ‘ਤੇ ਅਪਡੇਟ ਕੀਤਾ ਗਿਆ ਹੈ।

ਕਿੰਨੀ ਹੋਵੇਗੀ ਵੈਧਤਾ?

ਭਾਰਤ ਦੀ ਮੋਹਰੀ ਟੈਲੀਕਾਮ ਓਪਰੇਟਿੰਗ ਕੰਪਨੀ ਹੁਣ ਆਪਣੇ 949 ਰੁਪਏ ਦੇ ਰੀਚਾਰਜ ਪਲਾਨ ਨਾਲ Jio HotStar ਮੋਬਾਈਲ ਸਬਸਕ੍ਰਿਪਸ਼ਨ ਮੁਫ਼ਤ ਵਿੱਚ ਦੇ ਰਹੀ ਹੈ। ਇਸ ਪਲਾਨ ਦੀ ਵੈਧਤਾ 84 ਦਿਨ ਹੈ, ਜਿਸ ਦੇ ਤਹਿਤ ਰੋਜ਼ਾਨਾ 2GB ਹਾਈ-ਸਪੀਡ 4G ਡੇਟਾ ਅਤੇ ਅਸੀਮਤ 5G ਡੇਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਹ ਪ੍ਰਤੀ ਦਿਨ ਅਸੀਮਤ ਕਾਲਾਂ ਅਤੇ 100 SMS ਦੀ ਪੇਸ਼ਕਸ਼ ਵੀ ਕਰਦਾ ਹੈ।

Jio HotStar ਦਾ 149 ਰੁਪਏ ਵਾਲਾ ਪਲਾਨ: ਤੁਹਾਨੂੰ ਦੱਸ ਦੇਈਏ ਕਿ Jio HotStar ਦਾ 149 ਰੁਪਏ ਵਾਲਾ ਇੱਕ ਮੋਬਾਈਲ ਪਲਾਨ ਹੈ, ਜੋ ਕਿ ਵਿਗਿਆਪਨ-ਸਮਰਥਿਤ ਹੈ ਅਤੇ ਉਪਭੋਗਤਾ ਇਸਨੂੰ ਇੱਕ ਸਮੇਂ ਵਿੱਚ ਸਿਰਫ ਇੱਕ ਡਿਵਾਈਸ ‘ਤੇ ਵਰਤ ਸਕਦੇ ਹਨ। ਇਸ ਵਿੱਚ ਲਾਈਵ ਖੇਡਾਂ, ਨਵੀਨਤਮ ਫਿਲਮਾਂ ਅਤੇ ਡਿਜ਼ਨੀ+ ਓਰੀਜਨਲ ਸ਼ਾਮਲ ਹਨ। ਹਾਲਾਂਕਿ, ਇਸ ਪਲਾਨ ਨਾਲ ਸਟ੍ਰੀਮਿੰਗ 720p ਰੈਜ਼ੋਲਿਊਸ਼ਨ ਤੱਕ ਸੀਮਿਤ ਹੈ।

Jio HotStar ਦਾ 299 ਰੁਪਏ ਵਾਲਾ ਪਲਾਨ: ਇਸ ਪਲਾਨ ਤੋਂ ਇਲਾਵਾ, Jio HotStar ਕੋਲ੍ਹ 299 ਰੁਪਏ ਦਾ ਇੱਕ ਸੁਪਰ ਪਲਾਨ ਵੀ ਹੈ, ਜੋ ਤਿੰਨ ਮਹੀਨਿਆਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਪਲਾਨ ਦੇ ਤਹਿਤ ਐਪ ਨੂੰ ਇੱਕੋ ਸਮੇਂ ਦੋ ਡਿਵਾਈਸਾਂ ‘ਤੇ ਸਟ੍ਰੀਮ ਕੀਤਾ ਜਾ ਸਕਦਾ ਹੈ, ਜੋ ਮੋਬਾਈਲ, ਵੈੱਬ ਅਤੇ ਸਮਾਰਟ ਟੀਵੀ ਨੂੰ ਸਪੋਰਟ ਕਰਦਾ ਹੈ ਅਤੇ ਇਸਨੂੰ 1080p ਵਿੱਚ ਸਟ੍ਰੀਮ ਕੀਤਾ ਜਾ ਸਕਦਾ ਹੈ।

Jio HotStar ਦਾ 499 ਰੁਪਏ ਵਾਲਾ ਪਲਾਨ: ਐਪ ਦਾ ਸਭ ਤੋਂ ਮਹਿੰਗਾ ਪ੍ਰੀਮੀਅਮ ਪਲਾਨ 499 ਰੁਪਏ ਦਾ ਹੈ, ਜਿਸ ਦੇ ਤਹਿਤ ਤੁਸੀਂ 4K ਰੈਜ਼ੋਲਿਊਸ਼ਨ ਵਿੱਚ ਸਟ੍ਰੀਮ ਕਰ ਸਕਦੇ ਹੋ ਅਤੇ ਇਹ ਇੱਕ ਵਿਗਿਆਪਨ-ਮੁਕਤ ਅਨੁਭਵ ਦਿੰਦਾ ਹੈ। ਇਸਦੀ ਵੈਧਤਾ ਵੀ ਤਿੰਨ ਮਹੀਨੇ ਹੈ।

ਸਾਂਝਾ ਕਰੋ

ਪੜ੍ਹੋ

ਇਨਕਲਾਬੀ ਪੰਜਾਬੀ ਕਵੀ ਦਰਸ਼ਨ ਖਟਕੜ ਸ. ਪ੍ਰੀਤਮ

ਲੁਧਿਆਣਾਃ 20 ਫਰਵਰੀ ਸਵਰਗੀ ਡਾ. ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ...