ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਚਿਤਰਕਾਰ ਜਰਨੈਲ ਸਿੰਘ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ 13 ਫਰਵਰੀ

ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਧਾਰਾ,ਇਨਕਲਾਬੀ ਲਹਿਰਾਂ ਤੇ ਸਿੱਖ ਇਤਿਹਾਸ ਦੇ ਚਿਤੇਰੇ ਸ. ਜਰਨੈਲ ਸਿੰਘ ਚਿਤਰਕਾਰ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ, ਰਾਮਗੜੀਆ ਵਿੱਦਿਅਕ ਅਦਾਰਿਆਂ ਦੇ ਪ੍ਰਧਾਨ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਲੇਖਕ ਤੇ ਫੋਟੋ ਕਲਾਕਾਰ ਸ. ਰਣਜੋਧ ਸਿੰਘ, ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ ਤੇਜ ਪ੍ਰਤਾਪ ਸਿੰਘ ਸੰਧੂ, ਪੰਜਾਬ ਦੇ ਸਾਬਕਾ ਕਮਿਸ਼ਨਰ ਪੁਲੀਸ ਗੁਰਪ੍ਰੀਤ ਸਿੰਘ ਤੂਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਰਪ੍ਰਸਤ ਸ. ਦਲਜੀਤ ਸਿੰਘ ਜੱਸਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ , ਨਿਰਮਲ ਜੌੜਾ,ਜਸਮੇਰ ਸਿੰਘ ਢੱਟ, ਕਰਮਜੀਤ ਗਰੇਵਾਲ, ਚਿੱਤਰਕਾਰ ਬਬਲੀ ਸਿੰਘ, ਦੇਵਿੰਦਰ ਸਿੰਘ ਨਾਗੀ, ਹਰੀ ਮੋਹਨ ਤੇ ਕੰਵਲਜੀਤ ਸਿੰਘ ਸ਼ੰਕਰ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸ. ਜਰਨੈਲ ਸਿੰਘ ਭਾਵੇਂ ਸਰੀ(ਕੈਨੇਡਾ) ਵੱਸਦੇ ਸਨ ਪਰ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਆਏ ਹੋਏ ਸਨ। ਆਪਣੇ ਚੰਡੀਗੜ੍ਹ ਨਿਵਾਸ ਵਿੱਚ ਰਹਿੰਦਿਆਂ ਹੀ ਉਹ ਬੀਮਾਰ ਪੈ ਗਏ ਜਿਸ ਕਾਰਨ ਉਹ ਰੋਗ ਤੋਂ ਮੁਕਤ ਨਾ ਹੋ ਸਕੇ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਰਨੈਲ ਸਿੰਘ ਚਿਤਰਕਾਰ ਨੇ ਪੰਜਾਬ ਵਿੱਚ ਫੁਲਕਾਰੀ ਕਲਾ ਨੂੰ ਆਪਣੀਆਂ ਪੇਂਟਿੰਗਜ਼ ਵਿੱਚ ਚਿੱਤਰ ਕੇ ਮੁੜ ਸੁਰਜੀਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਆਪਣੇ ਬਾਪ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ. ਕਿਰਪਾਲ ਸਿੰਘ ਵਾਂਗ ਹੀ ਜਰਨੈਲ ਸਿੰਘ ਨੇ ਸਿੱਖ ਇਤਿਹਾਸ ਚਿੱਤਰ ਕੇ ਦੇਸ਼ ਬਦੇਸ਼ ਵਿੱਚ ਪਹੁੰਚਾਇਆ। ਲੁਧਿਆਣਾ ਦੀਆਂ ਕਲਾ ਸਰਗਰਮੀਆਂ ਨਾਲ ਉਹ 1983 ਤੋਂ ਲਗਾਤਾਰ ਜੁੜੇ ਹੋਏ ਸਨ।
ਇਸੇ ਦੌਰਾਨ “ਮੇਲਾ ਗੀਤਕਾਰਾਂ ਦਾ” ਸੰਸਥਾ ਵੱਲੋਂ ਵੀ ਜਰਨੈਲ ਸਿੰਘ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਇੱਕ ਮੀਟਿੰਗ ਦੌਰਾਨ ਸ਼ਰਧਾਂਜਲੀ ਫੁੱਲ ਭੇਂਟ ਕੀਤੇ ਗਏ ਹਨ।

ਸਾਂਝਾ ਕਰੋ

ਪੜ੍ਹੋ

ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਦੇ

ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਿੰਦਰ ਨਗਰ ਫਗਵਾੜਾ ਵਿਖੇ...