97ਵੇਂ Oscars ਲਈ Scarlett Johansson ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ, 13 ਫਰਵਰੀ – ਦ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਯਾਨੀ ਆਸਕਰ (Oscars) ਦੁਨੀਆ ਦਾ ਸਭ ਤੋਂ ਵੱਕਾਰੀ ਪੁਰਸਕਾਰ ਸਮਾਰਹੋ ਵਿੱਚੋਂ ਇੱਕ ਹੈ। ਸਿਰਫ਼ ਹਾਲੀਵੁੱਡ ਹੀ ਨਹੀਂ, ਸਗੋਂ ਦੁਨੀਆ ਭਰ ਦੇ ਸਿਤਾਰੇ ਇਸ ਪੁਰਸਕਾਰ ਸਮਾਰੋਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਾਰ ਭਾਰਤੀਆਂ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਕ ਭਾਰਤੀ ਫਿਲਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਆਸਕਰ 2025 ਲਈ ਨਾਮੀਨੇਸ਼ਨ ਲਿਸਟ ਜਨਵਰੀ ਵਿੱਚ ਹੀ ਜਾਰੀ ਕੀਤੀ ਗਈ ਸੀ। ਜੇਤੂਆਂ ਦਾ ਐਲਾਨ ਮਾਰਚ ਦੇ ਪਹਿਲੇ ਹਫ਼ਤੇ ਕੀਤਾ ਜਾਵੇਗਾ। ਪੁਰਸਕਾਰ ਸਮਾਰੋਹ ਤੋਂ ਪਹਿਲਾਂ ਦ ਅਕੈਡਮੀ ਨੇ ਆਸਕਰ ਪੇਸ਼ਕਾਰਾਂ ਦੀ ਸੂਚੀ ਜਾਰੀ ਕੀਤੀ ਹੈ। ਕਈ ਹਾਲੀਵੁੱਡ ਹਸਤੀਆਂ ਜੋ ਆਸਕਰ ਜਿੱਤ ਚੁੱਕੀਆ ਹਨ, ਹੁਣ ਪੇਸ਼ਕਾਰੀਆਂ ਵਜੋਂ ਦਿਖਾਈ ਦੇਣਗੀਆਂ।

ਆਸਕਰ 2025 ਦੇ ਪੇਸ਼ਕਾਰਾਂ ਦੀ ਲਿਸਟ

11 ਫਰਵਰੀ 2025 ਨੂੰ ਦ ਅਕੈਡਮੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਇਸ ਸਾਲ ਦੇ ਆਸਕਰ ਪੇਸ਼ਕਾਰਾਂ ਦੀ ਲਿਸਟ ਦਾ ਖੁਲਾਸਾ ਕੀਤਾ ਹੈ। ਇਹ ਦੂਜੀ ਸਲੇਟ ਦੇ ਪੇਸ਼ਕਾਰ ਹਨ।

ਇਸ ਵਾਰ ਦੂਜੇ ਸਲੇਟ ਵਿੱਚ ਆਸਕਰ ਸਟੇਜ ‘ਤੇ ਪੇਸ਼ਕਾਰ ਵਜੋਂ ਦਿਖਾਈ ਦੇਣ ਵਾਲੇ ਇਹ ਹਨ-

ਹੈਲ ਬੇਰੀ, ਪੇਨੇਲੋਪ ਕਰੂਜ਼, ਐਲੇ ਫੈਨਿੰਗ, ਹੂਪੀ ਗੋਲਡਬਰਗ, ਸਕਾਰਲੇਟ ਜੋਹਾਨਸਨ, ਜੌਨ ਲਿਥਗੋ, ਐਮੀ ਪੋਹਲਰ, ਜੂਨ ਸਕਿੱਬ, ਬੋਵੇਨ ਯਾਂਗ

ਆਸਕਰ 2025 ‘ਚ ਲਈ ਨਾਮੀਨੇਟ ਹੋਈ ਭਾਰਤੀ ਫਿਲਮ

ਆਸਕਰ 2025 ਦੀ ਦੌੜ ਵਿੱਚ ਬਹੁਤ ਸਾਰੀਆਂ ਭਾਰਤੀ ਫਿਲਮਾਂ ਦੌੜਨ ਵਾਲੀਆਂ ਸਨ ਪਰ ਅੰਤ ਵਿੱਚ ਨਾਮੀਨੇਸ਼ਨ ਵਿੱਚ ਸਿਰਫ਼ ਇੱਕ ਹੀ ਫਿਲਮ ਨੂੰ ਮੌਕਾ ਮਿਲਿਆ ਤੇ ਇਹ ਅਨੁਜਾ (Anuja) ਹੈ। ਭਾਰਤੀ-ਅਮਰੀਕੀ ਫਿਲਮ ਅਨੁਜਾ ਨੂੰ ਆਸਕਰ ਵਿੱਚ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ ਵਿੱਚ ਨਾਮੀਨੇਟ ਕੀਤਾ ਗਿਆ ਹੈ। ਅਨੁਜਾ ਦੇ ਨਾਲ ਏ ਲੀਅਨ (A Lien), ਆਈ ਐਮ ਨਾਟ ਏ ਰੋਬੋਟ (I’M Not A Robot), ਦ ਮੈਨ ਹੂ ਕਾਟ ਰਿਮੇਨ ਸਾਈਲੈਂਟ (The Man Who Could Not Remain Silent) ਨੂੰ ਵੀ ਆਸਕਰ ਵਿੱਚ ਨਾਮੀਨੇਟ ਕੀਤਾ ਗਿਆ ਹੈ। ਹੁਣ ਸਾਨੂੰ ਦੇਖਣਾ ਹੋਵੇਗਾ ਕਿ ਅਨੁਜਾ ਉਨ੍ਹਾਂ ਨੂੰ ਹਰਾ ਕੇ ਜਿੱਤਣ ਦੇ ਯੋਗ ਹੁੰਦੀ ਹੈ ਜਾਂ ਨਹੀਂ।

ਸਾਂਝਾ ਕਰੋ

ਪੜ੍ਹੋ

ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਦੇ

ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਿੰਦਰ ਨਗਰ ਫਗਵਾੜਾ ਵਿਖੇ...