
ਬਠਿੰਡਾ, 28 (ਏ.ਡੀ.ਪੀ ਨਿਊਜ਼) – ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਸ਼ਹਿਰੀਆਂ ਨੇ ਨਮ ਅੱਖਾਂ ਨਾਲ ਪਹਿਲਗਾਮ ਚ ਫਿਰਕੂ ਸਿਆਸਤ ਦੀ ਭੇਟ ਚੜ੍ਹੇ ਸ਼ੈਲਾਨੀਆ ਦੀ ਯਾਦ ਵਿਚ ਟੀਚਰਜ ਹੋਮ ਬਠਿੰਡਾ ਵਿਖੇ ਸ਼ੋਕ ਸਭਾ ਕੀਤੀ ਅਤੇ ਦੋ ਮਿੰਟ ਦਾ ਮੋਨ ਧਾਰਿਆ। ਸ਼ੋਕ ਸਭਾ ਸੰਬੋਧਿਤ ਹੁੰਦਿਆਂ ਬੱਗਾ ਸਿੰਘ ਤੇ ਐਡਵੋਕੇਟ ਸੁਦੀਪ ਸਿੰਘ ਸਿੰਘ(ਏਐਫਡੀਆਰ), ਰਾਜਪਾਲ ਸਿੰਘ(ਤਰਕਸ਼ੀਲ ਸੁਸਾਇਟੀ), ਲਛਮਣ ਸਿੰਘ ਮਲੂਕਾ(ਟੀਚਰਜ ਹੋਮ) ਗੁਰਪ੍ਰੀਤ ਸਿੰਘ ਕਲਾਕਾਰ, ਜਸਪਾਲ ਮਾਨ ਖੇੜਾ (ਸਹਿਤ ਸਭਾ), ਬਲਜਿੰਦਰ ਸਿੰਘ (ਡੀਟੀਐਫ), ਰੁਪਿੰਦਰ (ਪੀਐਸਯੂਲਲਕਾਰ) ਪੋ੍ ਅਵਤਾਰ ਸਿੰਘ, ਮਨੋਹਰ ਦਾਸ ਅਤੇ ਜਗਜੀਤ ਲਹਿਰਾ (ਟੀਐਸਯੂ) ਆਦਿ ਬੁਲਾਰਿਆਂ ਨੇ ਬੈਦੋਸ਼ੇ ਸ਼ੈਲਾਨੀਆ ਦੇ ਧਰਮ ਦੇ ਨਾਮ ਉੱਤੇ ਕਤਲਾਂ ਉੱਤੇ ਦੁਖ ਪ੍ਗਟ ਕੀਤਾ।
ਕਸ਼ਮੀਰੀ ਨੌਜਵਾਨ ਸਈਅਦ ਆਦਿਲ ਹੁਸੈਨ ਸ਼ਾਹ ਨੇ ਆਪਣੀ ਕੁਰਬਾਨੀ ਦੇ ਕੇ, ਨਜ਼ਾਕਤ ਅਲੀ ਨੇ ਜਾਨ ਦੀ ਪਰਵਾਹ ਕੀਤੇ ਬਿਨਾਂ 11 ਲੋਕਾਂ ਦੀ ਜਾਨ ਬਚਾਉਣ ਅਤੇ ਕਸਮੀਰੀਆ ਵੱਲੋਂ ਇਸ ਘਟਨਾ ਵਿਚ ਸ਼ੈਲਾਨੀਆ ਦੀ ਕੀਤੀ ਮਨੁੱਖੀ ਮੱਦਦ ਅਤੇ ਪ੍ਗਟਾਏ ਦੁੱਖ ਸਲਾਮ ਕਰਦਿਆਂ ਕਿਹਾ ਕਿ ਮਨੁੱਖਤਾ ਦਾ ਇਤਿਹਾਸ ਹੈ ਹਰ ਧਰਮ ਦੇ ਲੋਕ ਹਮੇਸ਼ਾ ਹਰ ਪੀੜਤ ਇਨਸਾਨਾਂ ਦੀ ਮੱਦਦ ਲਈ ਅੱਗੇ ਆਉਂਦੀ ਹੈ ਅਤੇ ਹੁਣ ਕਸ਼ਮੀਰੀਆ ਨੇ ਮਨੁੱਖਤਾ ਦਾ ਫਰਜ ਨਿਭਾਇਆ ਹੈ।ਪਰ ਹਰ ਜਗਾ ਕੁੱਝ ਕੱਟੜ ਅਤੇ ਖੁਦਗਰਜ਼ ਸਿਆਸਤਦਾਨ ਲੋਕਾਂ ਅੰਦਰ ਨਫਰਤ ਦੀਆਂ ਵੰਡੀਆਂ ਪਾਉਂਦੇ ਅਤੇ ਲੜਾਉਂਦੇ ਆ ਰਹੇ ਹਨ। ਇਸ ਸਮੇ ਵੀ ਪਾਕਿਸਤਾਨੀ ਤੇ ਭਾਰਤੀ ਹਾਕਮ ਲੋਕਾਂ ਅੰਦਰ ਅਜਿਹੀ ਫਿਰਕੂ ਜਹਿਰ ਦਾ ਜਨੂੰਨ ਭਰ ਰਹੇ ਹਨ ਕਿ ਇਹਨਾਂ ਨੂੰ ਡੰਗਣ ਵਾਲਾ ਸੱਪ ਵੀ ਜਿੰਦਾ ਨਹੀਂ ਰਹਿਣਾ।
ਪਹਿਲਗਾਮ ਕਾਰੇ ਨੂੰ ਅੰਜਾਮ ਦੇਣ ਵਾਲੇ ਭਾਰਤ ਅੰਦਰ ਮੁਸਲਮਾਨਾਂ ਖਿਲਾਫ ਨਿੱਤ ਦਿਨ ਕੀਤੀ ਜਾ ਰਹੀ ਸਰਕਾਰੀ ਸ਼ਹਿ ਪਾ੍ਪਤ ਹਿੰਸਾ ਦਾ ਬਦਲਾ ਲੈਣ ਵਾਲੇ ਕੱਟੜ ਵਾਦੀ ਹੋਣ ਜਾਂ ਲੋਕਾਂ ਦੇ ਮਸਲਿਆਂ ਤੋ ਧਿਆਨ ਭਟਕਾਉਣ ਵਾਲੀ ਕੇਂਦਰੀ ਜਾ ਪਾਕਿਸਤਾਨੀ ਹਕੂਮਤ ਹੋਵੇ ਪਰ ਅਜਿਹੇ ਸੰਵੇਦਨਸ਼ੀਲ ਇਲਾਕੇ ਵਿੱਚ ਸੁਰੱਖਿਆ ਚ ਰਹੀ ਕੁਤਾਹੀ ਲਈ ਮੁੱਖ ਜੁੰਮੇਵਾਰੀ ਭਾਰਤ ਦੀ ਕੇਂਦਰ ਸਰਕਾਰ ਦੀ ਹੈ।
ਮੰਗ ਕੀਤੀ ਗਈ ਕਿ ਵਾਰ ਵਾਰ ਵਾਪਰਨ ਵਾਲੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਹੋਵੇ ਅਤੇ ਜੁੰਮੇਵਾਰ ਤਾਕਤ ਦੀ ਨਿਸ਼ਾਨਦੇਹੀ ਕਰ ਕੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ, ਬੇਦੋਸ਼ਿਆਂ ਨੂੰ ਟਾਰਗੇਟ ਕਰਨਾ ਬੰਦ ਕੀਤਾ ਜਾਵੇ ਅਤੇ ਘਟਨਾ ਉਪਰ ਰਾਏ ਪ੍ਗਟ ਕਰਨ ਵਾਲਿਆਂ ਦੀ ਜੁਬਾਨਬੰਦੀ ਕਰਨ ਦੇ ਹਰ ਕਦਮ ਵਿਰੋਧ ਕਰਨ ਅਤੇ ਫਿਰਕਾਪ੍ਰਸਤਾਂ ਵੱਲੋਂ ਬੇਦੋਸ਼ੇ ਕਸ਼ਮੀਰੀਆ ਦੇ ਕਤਲਾ ਬੰਦ ਕਰਨ ਅਤੇ ਉਹਨਾਂ ਦੀ ਸੁਰੱਖਿਆ ਲਈ ਇਨਸਾਫ ਪਸੰਦ ਪੰਜਾਬੀਆਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਲੋਕਾਂ ਨੂੰ ਅੱਗੇ ਆਉਣ ਅਤੇ ਭਾਈਚਾਰਕ ਸਾਂਝ ਦੀ ਤਾਕਤ ਨਾਲ ਮਨੁੱਖਤਾ ਵਿਰੋਧੀ ਸ਼ਕਤੀਆਂ ਨੂੰ ਮਾਤ ਦੇਣ ਦਾ ਸੱਦਾ ਦਿੱਤਾ ਗਿਆ।ਇਸ ਸਭਾ ਵਿੱਚ ਮਹਿੰਦਰ ਪਾਲ ਬਿਜਲੀ ਬੋਰਡ ਸ਼ਪੈਨਸ਼ਨਰ ਐਸੋਸੀਏਸ਼ਨ(ਸ਼ਹਿਰੀ) ਮਹਿੰਦਰਪਾਲ ਸਾਮਲ ਹੋਏ।