ਡਾਲਰ ਦੇ ਮੁਕਾਬਲੇ ਰੁਪੱਈਆ 15 ਪੈਸੇ ਚੜ੍ਹ ਕੇ 87.44 ’ਤੇ ਹੋਇਆ ਬੰਦ

ਮੁੰਬਈ, 8 ਫਰਵਰੀ – ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਦਰ ’ਚ 0.25 ਫ਼ੀਸਦ ਦੀ ਕਟੌਤੀ ਮਗਰੋਂ ਸ਼ੁੱਕਰਵਾਰ ਨੂੰ ਰੁਪੱਈਆ 15 ਪੈਸੇ ਚੜ੍ਹ ਕੇ 87.44 (ਆਰਜ਼ੀ) ਪ੍ਰਤੀ ਡਾਲਰ ਤੱਕ ਪਹੁੰਚ ਗਿਆ। ਅੰਤਰ ਬੈਂਕ ਵਿਦੇਸ਼ੀ ਐਕਸਚੇਂਜ ’ਚ ਰੁਪੱਈਆ 87.57 ਪ੍ਰਤੀ ਡਾਲਰ ’ਤੇ ਖੁੱਲ੍ਹਿਆ ਸੀ। ਕਾਰੋਬਾਰ ਦੌਰਾਨ ਰੁਪਏ ਨੇ ਡਾਲਰ ਦੇ ਮੁਕਾਬਲੇ 87.33 ਦੇ ਉਪਰਲੇ ਪੱਧਰ ਅਤੇ 87.57 ਦੇ ਹੇਠਲੇ ਪੱਧਰ ਨੂੰ ਛੋਹਿਆ। ਰੁਪੱਈਆ ਅਖੀਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ 87.44 (ਆਰਜ਼ੀ) ’ਤੇ ਬੰਦ ਹੋਇਆ ਜੋ ਪਿਛਲੇ ਬੰਦ ਰੇਟ ਤੋਂ 15 ਪੈਸੇ ਦਾ ਵਾਧਾ ਦਰਸਾਉਂਦਾ ਹੈ।

ਸਾਂਝਾ ਕਰੋ

ਪੜ੍ਹੋ