
ਨਵੀਂ ਦਿੱਲੀ, 7 ਫਰਵਰੀ – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਮੌਜੂਦਾ ਵਿੱਤੀ ਸਾਲ ਦੀ ਆਖਰੀ ਦੋ-ਮਾਸਿਕ ਮੁਦਰਾ ਨੀਤੀ ਦਾ ਐਲਾਨ ਕੀਤਾ, ਜਿਸ ਦੇ ਮੁੱਖ ਅੰਸ਼ ਇਸ ਪ੍ਰਕਾਰ ਹਨ:
* ਰੈਪੋ ਰੇਟ (ਥੋੜ੍ਹੇ ਸਮੇਂ ਦੀ ਉਧਾਰ ਦਰ) 0.25 ਪ੍ਰਤੀਸ਼ਤ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤੀ ਗਈ।
* ਪੰਜ ਸਾਲਾਂ ਦੇ ਅੰਤਰਾਲ ਤੋਂ ਬਾਅਦ ਪਹਿਲੀ ਵਾਰ ਰੈਪੋ ਰੇਟ ਵਿੱਚ ਕਟੌਤੀ; ਆਖਰੀ ਕਟੌਤੀ ਮਈ, 2020 ਵਿੱਚ ਕੀਤੀ ਗਈ ਸੀ।
* ‘ਨਿਰਪੱਖ’ ਮੁਦਰਾ ਨੀਤੀ ਦਾ ਰੁਖ਼ ਜਾਰੀ ਰਹੇਗਾ।
* ਵਿੱਤੀ ਸਾਲ 2025-26 ਲਈ ਕੁੱਲ ਘਰੇਲੂ ਉਤਪਾਦ (GDP) ਵਿਕਾਸ ਦਰ 6.7 ਪ੍ਰਤੀਸ਼ਤ ਰਹਿਣ ਦਾ ਅਨੁਮਾਨ।
* ਵਿੱਤੀ ਸਾਲ 2025-26 ਵਿੱਚ ਮਹਿੰਗਾਈ ਦਰ ਘਟ ਕੇ 4.2 ਪ੍ਰਤੀਸ਼ਤ ਹੋਣ ਦੀ ਉਮੀਦ ਹੈ। ਮੌਜੂਦਾ ਸਾਲ ਵਿੱਚ ਇਹ 4.8 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ।
* ਖੁਰਾਕੀ ਮੁਦਰਾਸਫੀਤੀ ਦੇ ਦਬਾਅ ਵਿੱਚ ਕਾਫ਼ੀ ਕਮੀ ਆਉਣ ਦੀ ਉਮੀਦ ਹੈ।
* ਮੁੱਖ ਮੁਦਰਾਸਫੀਤੀ ਵਧਣ ਦੀ ਉਮੀਦ ਹੈ, ਪਰ ਇਹ ਦਰਮਿਆਨੀ ਰਹੇਗੀ।
* ਬੈਂਕਾਂ ਲਈ ਵਿਸ਼ੇਸ਼ ਇੰਟਰਨੈੱਟ ਡੋਮੇਨ ‘bank.in’ ਹੋਵੇਗਾ, ਜਦੋਂ ਕਿ ਗੈਰ-ਬੈਂਕਿੰਗ ਇਕਾਈਆਂ ਲਈ ਇਹ ‘fin.in’ ਹੋਵੇਗਾ।
* ਆਰਬੀਆਈ ਨੇ ਵਿਸ਼ਵ ਆਰਥਿਕ ਪਿਛੋਕੜ ਨੂੰ ਚੁਣੌਤੀਪੂਰਨ ਦੱਸਿਆ।
* ਭਾਰਤੀ ਅਰਥਵਿਵਸਥਾ ਮਜ਼ਬੂਤਅਤੇ ਲਚਕੀਲੀ ਬਣੀ ਹੋਈ ਹੈ।
* ਚਾਲੂ ਖਾਤੇ ਦੇ ਘਾਟੇ ਦੇ ਸਥਿਰ ਪੱਧਰ ਦੇ ਅੰਦਰ ਰਹਿਣ ਦੀ ਉਮੀਦ।