ਸਮਾਂ, ਸਿਹਤ ਤੇ ਸਲਾਨਾ ਪ੍ਰੀਖਿਆ

ਪ੍ਰੀਖਿਆ ਦੀ ਸਰਲ ਪਰਿਭਾਸ਼ਾ ਪ੍ਰਾਪਤ ਗਿਆਨ ਜਾਂ ਯੋਗਤਾ ਦੀ ਪਰਖ ਕੀਤਾ ਜਾਣਾ ਹੈ। ਵਿਦਿਆਰਥੀ ਦੀ ਸਿੱਖਿਆ ਦਾ ਪਤਾ ਲਗਾਉਣ ਲਈ ਪ੍ਰੀਖਿਆ ਜ਼ਰੂਰੀ ਹੈ। ਇਹ ਪ੍ਰਕਿਰਿਆ ਸਿੱਖਣ ਦੀ ਪਹੁੰਚ ਨੂੰ ਦਰਸਾਉਂਦੀ ਹੈ। ਜਿਸ ਸਦਕਾ ਵਿਦਿਆਰਥੀ ਦੀ ਰੁਚੀ ਤੇ ਕੰਮ ਕਰਨ ਯੋਗ ਖੇਤਰਾਂ ਦੀ ਪਛਾਣ ਹੁੰਦੀ ਹੈ। ਸਿੱਖਿਆ ਅਤੇ ਪ੍ਰੀਖਿਆ ਨਾਲ- ਨਾਲ ਚਲਦੇ ਹਨ । ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ਤੇ ਵਿਕਸਤ ਕਰਨ ਵਿੱਚ ਮਦਦ ਕਰਦੀਆਂ ਅਤੇ ਅਸਫਲਤਾ ਨੂੰ ਦੂਰ ਕਰਨ ਦਾ ਤਰੀਕਾ ਸਿਖਾਉਂਦੀਆਂ ਹਨ । ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਕਾਰਾਤਮਕਤਾ ਨਾਲ ਭਰਨਾ ਹੈ ਤਾਂ ਜੋ ਉਹ ਆਪਣਾ ਮੁਲਾਂਕਣ ਅਤੇ ਸਿੱਖਿਆ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਕਰ ਸਕਣ। ਭਾਰਤ ਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ ਕਿਹਾ ਸੀ, “ ਸਿੱਖਣਾ ਰਚਨਾਤਮਕਤਾ ਦਿੰਦਾ ਹੈ, ਰਚਨਾਤਮਕਤਾ ਸੋਚ ਵੱਲ ਲੈ ਜਾਂਦੀ ਹੈ, ਸੋਚ ਗਿਆਨ ਪ੍ਰਦਾਨ ਕਰਦੀ ਹੈ, ਅਤੇ ਗਿਆਨ ਤੁਹਾਨੂੰ ਮਹਾਨ ਬਣਾਉਂਦਾ ਹੈ।

ਨਵੀ ਪੀੜੀ ਆਪਣੇ ਭਵਿੱਖ ਲਈ ਵਧੇਰੇ ਸੁਚੇਤ ਹੈ ਪਰ ਫਿਰ ਵੀ ਮਾਪੇ ਆਪਣੀ ਜੁਮੇਵਾਰੀ ਵਿੱਚ ਕੋਈ ਢਿੱਲ ਨਹੀ ਵਰਤਦੇ। ਡੇਟਸੀਟ ਅਉਦਿਆ ਹੀ ਵਿਦਿਆਰਥੀ ਪੜਾਈ ਵਿੱਚ ਪੂਰੀ ਤਰਾ ਮਸਰੂਫ ਹੋ ਜਾਦੇ ਤੇ ਜਰੂਰੀ ਵੀ ਹੈ । ਕਿਉਕਿ ਚੰਗੇ ਨਤੀਜੇ ਨਾਲ ਸੁਨਹਿਰੀ ਭਵਿੱਖੀ ਦੇ ਫੈਸਲੇ ਹੁੰਦੇ ਹਨ । ਜਦੋ ਕਿ ਅੱਜ ਦੇ ਡਿਜੀਟਲ ਜਮਾਨੇ ਵਿੱਚ ਵਾਧੂ ਕੋਰਸ ਤੇ ਸੰਸਥਾਵਾ ਦੀ ਮੋਜੂਦੀ ਦੇ ਚਲਦਿਆ ਬੱਚਾ ਰੁੱਚੀ ਅਨੁਸਾਰ ਕੋਰਸ ਕਰਨ ਲਈ ਹਰ ਖੇਤਰ ਵੱਲ ਜਾ ਸਕਦਾ ਹੈ । ਪ੍ਰਾਈਵੇਟ (ਨਿੱਜੀ) ਸਕੂਲਾ ਦੇ ਆਪਸੀ ਮੁਕਾਬਲੇ ਦੇ ਕਾਰਨ ਇਹਨਾ ਮਹੀਨਿਆ ਵਿੱਚ ਅਧਿਆਪਕ ਤੇ ਮੈਨਜਮੈਂਟ (ਪ੍ਰਬੰਧਕੀ ਕਮੇਟੀ) ਵਿਦਿਆਰਥੀ ਦੀ ਪੜਾਈ ਵੱਲ ਪੂਰਨ ਕੇਂਦਰਤ ਹੋ ਕੇ 100 ਪ੍ਰਤੀਸਤ ਨਤੀਜੇ ਲਿਆਉਣ ਵੱਲ ਜੁਟਦੇ ਹਨ ਤਾ ਜੋ ਅਖਬਾਰੀ ਮਸਹੂਰੀ ਨਾਲ ਮਾਪਿਆ ਨੂੰ ਦਾਖਲੇ ਲਈ ਪ੍ਰੇਰਤ ਕਰਕੇ ਨਵਾ ਸੈਸਨ ਹੋਰ ਹਰਿਆਲੀ ਵਾਲਾ ਬਣਾ ਸਕਣ । ਕਾਸ਼ ਅਜਿਹਾ ਵਰਤਾਰਾ ਸਰਕਾਰੀ ਸਕੂਲਾ ਵਿੱਚ ਵੀ ਹੁੰਦਾ ਤਾ ਜੋ ਕੰਮੀਆ ਤੇ ਮੇਹਨਤਕਸ਼ ਜਮਾਤ ਦੇ ਹੋਣਹਾਰ ਬੱਚਿਆ ਦੀ ਪ੍ਰਤਿਭਾ ਵੀ ਨਿੱਖਰ ਕੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੀ ਜੋ ਕਈ ਵਾਰ ਸਰਕਾਰੀ ਸਹੂਲਤਾ ਦੀ ਘਾਟ ਤੇ ਅਣਦੇਖੀ ਕਾਰਨ ਦਬਕੇ ਰਿਹ ਜਾਦੀ ਹੈ । ਅਮਰੀਕੀ ਖੇਤੀਬਾੜੀ ਵਿਗਿਆਨੀ ਜਾਰਜ ਵਾਸ਼ਿੰਗਟਨ ਕਾਰਵਰ ਨੇ ਲ਼ਿਖਿਆ ਕਿ “ ਸਿੱਖਿਆ ਉਹ ਕੁੰਜੀ ਹੈ ਜੋ ਆਜ਼ਾਦੀ ਦੇ ਸੁਨਹਿਰੀ ਦਰਵਾਜ਼ੇ ਨੂੰ ਖੋਲ੍ਹਦੀ ਹੈ”

ਇਹਨਾ ਪੇਪਰਾ ਦਾ ਦਬਾਅ ਇਕੱਲੇ ਬੱਚੇ ਹੀ ਨਹੀ ਸਗੋ ਮਾਪੇ ਤੇ ਅਧਿਆਪਕ ਵੀ ਬਰਾਬਰ ਝੱਲਦੇ ਹਨ । ਭਾਂਵੇ ਬੱਚੇ ਸਿਲੇਬਸ ਦੀ ਪੇਪਰਾ ਤੋ ਪਹਿਲਾ 3-4 ਵਾਰ ਪੁਣ ਛਾਣ ਕਰ ਲੈਦੇ ਹਨ ਪਰ ਡੇਟਸੀਟ ਤੋ ਪਹਿਲਾ ਤੇ ਬਾਅਦ ਦੇ ਸਮੇ ਵਾਲੀ ਸਹੀ ਅਨੁਪਾਤਕ ਵੰਡ ਇਹਨਾ ਦੇ ਸਰਟੀਫਕੇਟ ਨੂੰ ਹੋਰ ਚਾਰ ਚੰਨ ਲਗਾ ਸਕਦੀ ਹੈ। ਡੇਟਸੀਟ ਤੋ ਪਹਿਲਾ ਦਾ ਮਹੀਨਾ ਕੁਝ ਇਸ ਤਰਾ ਵੰਡੋ ਕਿ ਸਾਰੇ ਵਿਸਿਆ ਦੀ ਪੂਰਨ ਦੁਹਰਾਈ ਬਿਨਾ ਕਿਸੇ ਕਾਹਲ ਤੋ ਹੋ ਜਾਵੇ ਕੋਈ ਵਿਸਾ ਵੱਡਾ ਹੋਣ ਕਾਰਨ ਅਸੀ ਇਕ ਬੈਠਕ ਵਿੱਚ ਖਤਮ ਕਰਨਾ ਲੋਚਦੇ ਹਾ ਜੋ ਸਾਨੂੰ ਅਕਾਊ ਤੇ ਦਿਮਾਗੀ ਥਕਾਵਟ ਵੱਲ ਲੈ ਜਾਦਾ ਤਾ ਇਸੇ ਸਮੇ ਦੌਰਾਨ ਕੋਈ ਮਨਪਸੰਦ ਵਿਸਾ ਪੜਨ ਨਾਲ ਇਸ ਤੋ ਸਾਂਤੀ ਮਿਲ ਸਕਦੀ ਹੈ । ਪੜਾਈ ਸਬੰਧੀ ਮੁਸਕਲ ਨੂੰ ਹੱਲ ਕਰਨ ਲਈ ਆਪਣੇ ਦੋਸਤ ਜਾ ਟੀਚਰ ਤੋ ਮੱਦਦ ਲੈਣ ਵਿੱਚ ਨਾ ਝਿਜਕੋ ਤਾ ਜੋ ਬਹੁਮੁੱਲੇ ਸਮੇ ਦਾ ਇਕ ਵੀ ਪਲ ਬੇਅਰਥ ਨਾ ਜਾਵੇ । ਬਾਅਦ ਦੇ ਦਿਨ ਤੇ ਘੰਟਿਆ ਦੀ ਸਹੀ ਵੰਡ ਜਿਆਦਾ ਜਰੂਰੀ ਹੈ ਕਿ ਕਈ ਵਾਰ ਪੇਪਰਾ ਵਿਚਲੀਆ ਛੁੱਟੀਆ ਦੀ ਵਾਧ ਘਾਟ ਸਾਡੇ ਬਣਾਏ ਪੜਾਈ ਕਰਨ ਦੇ ਖਾਕੇ ਅਨੁਸਾਰ ਨਹੀ ਹੁੰਦੀਆ ਅਫਰੀਕਾ ਦੇਸ ਦੀ ਕਹਾਵਤ ਹੈ । ” ਕਿ ਭਵਿੱਖ ਉਸਦਾ ਹੈ ਜਿਸਨੇ ਵਰਤਮਾਨ ਸਮੇ ਵਿਚ ਉਸਦੀ ਤਿਆਰੀ ਕਰ ਲਈ ਹੋਵੇ ” ਸੋ ਜਿਵੇ ਕਿਸੇ ਅਸਾਨ ਵਿਸ਼ੇ ਅੱਗੇ ਵੱਧ ਛੁੱਟੀਆ ਹੋਣ ਮੁਸਕਲ ਅੱਗੇ ਘੱਟ ਤਾ ਉਹਨਾ ਵਿਚੋ ਕੁਝ ਛੁੱਟੀ ਮੁਸਕਲ ਵਿਸ਼ੇ ਦੇ ਅਭਿਆਸ ਲਈ ਵਰਤਣ ਵਿੱਚ ਕੋਈ ਹਰਜ ਨਹੀ ਹੁੰਦਾ ।

ਜਿਥੇ ਅਸੀ ਪੇਪਰਾ ਵਿੱਚ ਪੜਨ ਲਈ ਪੂਰਾ ਧਿਆਨ ਰੱਖਦੇ ਹਾ ਉਥੇ ਹੀ ਸਾਨੂੰ ਆਪਣੀ ਸੇਹਤ ਦਾ ਧਿਆਨ ਰੱਖਣਾ ਵੀ ਅਤਿ ਜਰੂਰੀ ਹੈ ਕਿਉਕਿ ਇਕ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਵਾਸ਼ ਕਰਦਾ ਹੈ । ਖੁਲੀ ਹਵਾ ਵਿੱਚ ਸੈਰ ਜਾ ਯੋਗ ਆਂਸਣ ,ਪਰਿਵਾਰ ਤੇ ਦੋਸਤਾ ਨਾਲ ਪੇਪਰਾ ਸਬੰਧੀ ਚਰਚਾ ,ਨਿਸਚਤ ਸਮੇ ਲਈ ਮਨਪਸੰਦ ਟੀ.ਵੀ ਪ੍ਰੋਗਰਾਮ ਤੇ ਕੋਈ ਹਲਕੀ ਖੇਡ ਨਾਲ ਦਿਮਾਗ ਤਾਜਾ ਤੇ ਸਰੀਰ ਚੁਸਤ ਮਹਿਸੂਸ ਕਰਦਾ ਹੈ ਕਿਉ ਅੰਦਰੂੰਨੀ ਮਹੋਲ ਦੇ ਕਾਰਨ ਸਰੀਰ ਸੁਸਤ ਤੇ ਨਿਢਾਲ ਹੋ ਜਾਦਾ ਹੈ । ਜਿਆਦਾ ਸਮਾ ਬੈਠਣ ਦੇ ਕਾਰਨ ਪੌਸਟਿਕ ਹਲਕਾ ਤੇ ਜਲਦੀ ਪਾਚਣ ਵਾਲਾ ਭੋਜਨ ,ਜੂਸ , ਦੁੱਧ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਪੇਪਰਾ ਵਿੱਚ ਤਲੇ , ਫਾਸਟ ਫੂਡ ਖਾਣਿਆ ਤੋ ਪ੍ਰਹੇਜ ਕਰਕੇ ਪੇਟ ਜਾ ਦੂਸਰੀਆ ਬੀਮਰੀਆ ਤੋ ਬਚਿਆ ਜਾਵੇ । ਸਰੀਰਕ ਅਤੇ ਮਾਨਸਕ ਮਜਬੂਤੀ ਲਈ ਰਾਤ ਨੂੰ 6-8 ਘੰਟੇ ਦੀ ਨੀਂਦ ਅਤਿ ਜਰੂਰੀ ਹੈ । ਜੋ ਸਾਡੀ ਪੜਨ ਦੀ ਸਮਰਥਾ ਤੇ ਅਤੇ ਯਾਦ ਸਕਤੀ ਵਧਾਉਦੀ ਹੈ ।

ਪੇਪਰ ਤੋ ਇਕ ਘੰਟਾ ਪਹਿਲਾ ਕਿਤਾਬੀ ਦੁਨੀਆ ਤੋ ਹਟ ਕੇ ਆਪਣਾ ਸਰੀਰ ਤੇ ਦਿਮਾਗ ਦੋਵੇ ਸਾਂਤ ਕਰਨੇ ਜਰੂਰੀ ਹਨ । ਕਈ ਵਾਰ ਕਾਹਲ ਤੇ ਘਬਰਾਹਟ ਵਿੱਚ ਸਹੀ ਉੱਤਰ ਵੀ ਗਲਤ ਕਰ ਲੈਦੇ ਜਾ ਭੁੱਲ ਜਾਦੇ ਹਾ । ਪੇਪਰ ਵਿੱਚ ਬੈਠਦੇ ਹੋਏ ਪ੍ਰਸਨ ਪੱਤਰ ਨੂੰ ਚੰਗੀ ਤਰਾ ਪੜ ਕੇ ਛੋਟੇ ਵੱਡੇ ਸਭ ਪ੍ਰਸਨਾ ਲਈ ਸਮੇ ਦੀ ਸਹੀ ਵੰਡ ਕਰੋ ਤਾ ਜੋ ਪੂਰਾ ਪੇਪਰ ਨਿਰਧਾਤ ਤਿੰਨ ਘੰਟਿਆ ਵਿੱਚ ਹੱਲ ਹੋ ਜਾਵੇ ।ਸਮੇਂ ਨੂੰ ਸਮਝਣਾ ਅਤੇ ਪ੍ਰਬੰਧਨ ਕਰਨਾ ਸਫਲਤਾ ਲਈ ਬਹੁਤ ਜ਼ਰੂਰੀ ਹੁੰਦਾ ਹੈ । ਇਸ ਦੇ ਅੱਗੜ ਪਿੱਛੜ ਕਾਰਨ ਹੀ ਕਈ ਵਾਰ ਪ੍ਰਸਨ ਰਿਹ ਜਾਦੇ ਹਨ ਪਰ ਫਿਰ ਪਛਤਾਵੇ ਤੋ ਬਿਨਾ ਕੁਝ ਨਹੀ ਹੁੰਦਾ ।

 

ਸਾਂਝਾ ਕਰੋ

ਪੜ੍ਹੋ

ਅਲ ਕਾਇਦਾ ਦੇ ਸਾਬਕਾ ਮੈਂਬਰ ਨੂੰ ਸੀਰੀਆ

ਨਵੀਂ ਦਿੱਲੀ, 30 ਜਨਵਰੀ – ਅਲਕਾਇਦਾ ਦੇ ਸਾਬਕਾ ਮੈਂਬਰ ਅਹਿਮਦ...