ਨਵੀਂ ਦਿੱਲੀ, 29 ਜਨਵਰੀ – ਉਲਟ ਮੌਸਮ ਅਤੇ ਬਿਮਾਰੀ ਕਾਰਨ ਗੰਨੇ ਦੇ ਉਤਪਾਦਨ ’ਚ ਗਿਰਾਵਟ ਦੇ ਨਾਲ ਨਾਲ ਖੰਡ ਦੀ ਰਿਕਵਰੀ ਦਰ ’ਚ ਵੀ ਕਮੀ ਦੇਖੀ ਜਾ ਰਹੀ ਹੈ। ਇਸ ਨਾਲ ਚੀਨੀ ਉਦਯੋਗ ਦੀ ਚਿੰਤਾ ਵੱਧ ਗਈ ਹੈ। ਕਿਸਾਨਾਂ ਦਾ ਨੁਕਸਾਨ ਤੈਅ ਹੈ। ਖ਼ਪਤਕਾਰਾਂ ਦੀ ਜੇਬ ’ਤੇ ਵੀ ਅਸਰ ਪੈ ਸਕਦਾ ਹੈ। ਰਿਕਵਰੀ ਦਾ ਮਤਲਬ ਗੰਨੇ ਤੋਂ ਖੰਡ ਨਿਕਲਣ ਦੀ ਦਰ ਤੋਂ ਹੈ, ਜੋ ਫ਼ਸਲ ਦੀ ਗੁਣਵੱਤਾ, ਮੌਸਮ ਦੇ ਹਾਲਾਤ ਅਤੇ ਖੰਡ ਮਿੱਲਾਂ ਦੇ ਸ਼ੁਰੂ ਹੋਣ ਦੇ ਸਮੇਂ ’ਤੇ ਨਿਰਭਰ ਕਰਦਾ ਹੈ। ਭਾਰਤ ’ਚ ਰਿਕਵਰੀ ਦਰ ਨੂੰ ਦਸ ਫ਼ੀਸਦੀ ਤੋਂ ਉੱਪਰ ਰਹਿਣ ’ਤੇ ਬਿਹਤਰ ਮੰਨਿਆ ਜਾਂਦਾ ਹੈ, ਪਰ ਇਸ ਵਾਰ ਕੋਈ ਸੂਬਾ ਇਸ ਦੇ ਆਲੇ ਦੁਆਲੇ ਵੀ ਨਹੀਂ ਪੁੱਜਾ ਹੈ। ਰਾਸ਼ਟਰੀ ਪੱਧਰ’ਤੇ ਰਿਕਵਰੀ ਦਰ 8.81 ਫ਼ੀਸਦੀ ਹੈ। ਪਿਛਲੇ ਸਾਲ ਇਸ ਦੌਰਾਨ ਇਹ ਅੰਕੜਾ 9.37 ਫੀਸਦੀ ਸੀ।
ਸਾਫ਼ ਹੈ ਕਿ ਇਸ ਵਾਰ ਅਜੇ ਤੱਕ ਗੰਨੇ ਤੋਂ 0.56 ਫ਼ੀਸਦੀ ਘੱਟ ਖੰਡ ਦੀ ਪ੍ਰਾਪਤੀ ਹੋ ਰਹੀ ਹੈ। ਇਸ ਨੂੰ ਆਮ ਭਾਸ਼ਾ ’ਚ ਇਵੇਂ ਸਮਝਿਆ ਜਾ ਸਕਦਾ ਹੈ ਕਿ ਪਿਛਲੇ ਸਾਲ ਖੰਡ ਮਿੱਲਾਂ ਤੱਕ ਪੁੱਜਣ ਵਾਲੇ ਗੰਨੇ ਤੋਂ ਪ੍ਰਤੀ ਕੁਇੰਟਲ 9.37 ਕਿੱਲੋਗ੍ਰਾਮ ਖੰਡ ਨਿਕਲਦੀ ਸੀ। ਇਸ ਵਾਰ ਓਨੇ ਹੀ ਗੰਨੇ ਤੋਂ ਸਿਰਫ਼ 8.81 ਕਿੱਲੋ ਖੰਡ ਨਿਕਲ ਰਹੀ ਹੈ। ਜਦਕਿ ਪਿਛਲੇ ਸਾਲ ਦੀ ਤੁਲਨਾ ’ਚ ਗੰਨੇ ਦੀਆਂ ਕੀਮਤਾਂ ਵਧੀਆਂ ਹਨ। ਉੱਤਰ ਪ੍ਰਦੇਸ਼ ਦੀ ਤੁਲਨਾ ’ਚ ਗੰਨੇ ਦੀਆਂ ਕੀਮਤਾਂ ਵਧੀਆਂ ਹਨ।
ਉੱਤਰ ਪ੍ਰਦੇਸ਼ ’ਚ ਪ੍ਰਤੀ ਕੁਇੰਟਲ 20 ਰੁਪਏ ਦੀ ਵਾਧਾ ਹੋ ਚੁੱਕਾ ਹੈ। ਆਵਾਜਾਈ ਲਾਗਤ ਤੇ ਮਜ਼ਬੂਤੀ ਦੇ ਨਾਲ ਹੋਰ ਖਰਚੇ ਵੀ ਵਧੇ ਹਨ ਪਰ ਗੰਨੇ ਤੋਂ ਖੰਡ ਨਿਕਲਣ ਦੀ ਮਾਤਰਾ ਘਟ ਗਈ ਹੈ। ਇਹ ਵੱਡਾ ਸੰਕਟ ਹੈ ਇਸ ਦੀ ਸਿੱਧੀ ਮਾਰ ਕਿਸਾਨਾਂ ’ਤੇ ਪੈ ਸਕਦੀ ਹੈ। ਖੰਡ ਮਿੱਲ ਸੰਚਾਲਕ ਕਿਸਾਨਾਂ ਦੇ ਗੰਨੇ ਨੂੰ ਘੱਟ ਵਰਗ ਦਾ ਦੱਸ ਕੇ ਮੁੱਲ ਘਟਾ ਰਹੇ ਹਨ। ਕਿਸਾਨ ਬੇਵੱਸ ਹਨ, ਕਿਉਂਕਿ 11 ਫ਼ੀਸਦੀ ਤੱਕ ਰਿਕਵਰੀ ਵਾਲੀ ਗੰਨੇ ਦੀ ਉੱਨਤ ਕਿਸਮ 0238 ਤੇਜ਼ੀ ਨਾਲ ਬਿਮਾਰੀ ਦੀ ਲਪੇਟ ’ਚ ਆ ਰਹੀ ਹੈ।