ਓਂਟਾਰੀਓ ’ਚ 27 ਫਰਵਰੀ ਨੂੰ ਹੋਵੇਗਾ ਮੱਧਾਕਲੀ ਚੋਣਾਂ

ਵੈਨਕੂਵਰ, 29 ਜਨਵਰੀ – ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੀ ਵਿਧਾਨ ਸਭਾ ਭੰਗ ਹੋਣ ਤੋਂ ਬਾਅਦ 27 ਫਰਵਰੀ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਹੋ ਗਿਆ ਹੈ। ਸੂਬੇ ਦੀ 43ਵੀਂ ਵਿਧਾਨ ਸਭਾ ਮਾਰਚ ਦੇ ਪਹਿਲੇ ਹਫਤੇ ਗਠਿਤ ਹੋਣੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਭੰਗ ਹੋਈ ਵਿਧਾਨ ਸਭਾ ਦੀ ਚੋਣ 7 ਜੂਨ 2022 ਨੂੰ ਹੋਈ ਸੀ, ਜਿਸ ਵਿੱਚ 124 ਮੈਂਬਰੀ ਹਾਊਸ ਲਈ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 83 ਸੀਟਾਂ ਜਿੱਤੀਆਂ ਤੇ 31 ਸੀਟਾਂ ’ਤੇ ਐਨਡੀਪੀ ਕਾਬਜ ਹੋਈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਨੇ 8 ਤੇ ਗਰੀਨ ਪਾਰਟੀ ਤੇ ਅਜਾਦ ਨੇ ਇੱਕ ਇੱਕ ਸੀਟ ਜਿੱਤੀਆਂ ਸਨ।

ਗੌਰਤਲਬ ਹੈ ਕਿ ਓਂਟਾਰੀਓ ’ਚ 1981 ਤੋਂ ਬਾਅਦ ਸਰਦੀਆਂ ‘ਚ ਹੋਣ ਵਾਲੀ ਇਹ ਪਹਿਲੀ ਚੋਣ ਹੈ। ਮੁੱਖ ਮੰਤਰੀ ਡੱਗ ਫੋਰ਼ਡ ਵਲੋਂ ਇਸ ਚੋਣ ਦੇ ਨਤੀਜਿਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਟੈਰਿਫ ਵਾਧੇ ਵਾਲੀ ਚੁਣੌਤੀ ਦਾ ਸਾਹਮਣਾ ਕਰਨ ਲਈ ਸ਼ਕਤੀਸ਼ਾਲੀ ਸਰਕਾਰ ਦੇ ਗਠਿਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਡੱਗ ਫੋਰਡ ਨੇ 2018 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ 15 ਸਾਲਾਂ ਚੋਂ ਕਾਬਜ ਲਿਬਰਲ ਪਾਰਟੀ ਨੂੰ ਵਿਰੋਧੀ ਧਿਰ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ।

ਉਧਰ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਮੱਧਕਾਲੀ ਚੋਣ ਨੂੰ ਸੂਬੇ ਦੇ ਲੋਕਾਂ ਸਿਰ 17 ਕਰੋੜ ਦਾ ਬੇਲੋੜਾ ਬੋਝ ਪਾਉਣ ਅਤੇ ਸੂਬੇ ਦੇ ਵਾਤਾਵਰਣ ਦੀ ਖਰਾਬੀ ਨਾਲ ਜੁੜੇ ਗਰੀਨ ਬੈਲਟ ਘੁਟਾਲੇ ਵਜੋਂ ਜਾਣੇ ਜਾਂਦੇ 7400 ਏਕੜ ਭੂਮੀ ਘੁਟਾਲੇ ਮੁੱਦਾ ਚੁੱਕਿਆ ਜਾ ਰਿਹਾ ਹੈ। ਚੋਣਾਂ ਦੇ ਜਨਤਕ ਐਲਾਨ ਤੋਂ ਪਹਿਲਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆਗੂ ਤੇ ਮੁੱਖ ਮੰਤਰੀ ਡੱਗ ਫੋਰਡ ਸੂਬੇ ਦੀ ਲੈਫਟੀਨੈਂਟ ਗਵਰਨਰ ਮੈਡਮ ਐਡਿਥ ਡੂਮੋਟ ਨੂੰ ਮਿਲਣ ਗਏ ਤੇ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਕਰਾਉਣ ਦਾ ਬੇਨਤੀ ਪੱਤਰ ਦਿੱਤਾ। ਡੋਮੋਟ ਨੇ ਬੇਨਤੀ ਤੁਰੰਤ ਪ੍ਰਵਾਨ ਕਰਕੇ 27 ਫਰਵਰੀ ਨੂੰ ਚੋਣਾਂ ਦੀ ਤਜਵੀਜ ਪ੍ਰਵਾਨ ਕਰ ਲਈ।

ਸਾਂਝਾ ਕਰੋ

ਪੜ੍ਹੋ

ਅਲ ਕਾਇਦਾ ਦੇ ਸਾਬਕਾ ਮੈਂਬਰ ਨੂੰ ਸੀਰੀਆ

ਨਵੀਂ ਦਿੱਲੀ, 30 ਜਨਵਰੀ – ਅਲਕਾਇਦਾ ਦੇ ਸਾਬਕਾ ਮੈਂਬਰ ਅਹਿਮਦ...