ਰਾਘਵ ਚੱਢਾ ਨੇ ਮਹਾਕੁੰਭ ‘ਚ ਸ਼ਰਧਾਲੂਆਂ ਕੋਲੋਂ ਵੱਧ ਕਿਰਾਇਆ ਵਸੂਲਣ ‘ਤੇ ਏਅਰਲਾਈਨਾਂ ਤੇ ਲਗਾਇਆ ਦੋਸ਼

ਨਵੀਂ ਦਿੱਲੀ, 28 ਜਨਵਰੀ – ‘ਆਪ’ ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਏਅਰਲਾਈਨਾਂ ‘ਤੇ ਪ੍ਰਯਾਗਰਾਜ ਲਈ ਜ਼ਿਆਦਾ ਕਿਰਾਇਆ ਵਸੂਲ ਕੇ ਸ਼ਰਧਾਲੂਆਂ ਦਾ ਫ਼ਾਇਦਾ ਉਠਾਉਣ ਦਾ ਦੋਸ਼ ਲਗਾਇਆ ਹੈ। ਆਮ ਤੌਰ ‘ਤੇ, ਪ੍ਰਯਾਗਰਾਜ ਲਈ ਏਅਰ ਟਿਕਟਾਂ ਦੀ ਕੀਮਤ 5,000 ਤੋਂ 8,000 ਰੁਪਏ ਦੇ ਵਿਚਕਾਰ ਹੁੰਦੀ ਹੈ, ਪਰ ਮਹਾਕੁੰਭ ਤਿਉਹਾਰਾਂ ਦੇ ਚੱਲਦਿਆਂ, ਏਅਰਲਾਈਨਾਂ 50,000 ਤੋਂ 60,000 ਰੁਪਏ ਕੀਮਤ ਵਸੂਲ ਰਹੀਆਂ ਹਨ। X ‘ਤੇ ਇਕ ਵੀਡੀਉ ਸੰਦੇਸ਼ ਵਿਚ, ਰਾਘਵ ਨੇ ਏਅਰਲਾਈਨਾਂ ‘ਤੇ ਮਹਾਕੁੰਭ ਸ਼ਰਧਾਲੂਆਂ ਪਾਸੋਂ ਬਹੁਤ ਜ਼ਿਆਦਾ ਕਿਰਾਏ ਵਸੂਲ ਕੇ ਮੁਨਾਫ਼ਾ ਕਮਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕੇਂਦਰ ਨੂੰ ਦਖ਼ਲ ਦੇਣ ਅਤੇ ਸ਼ਰਧਾਲੂਆਂ ਨਾਲ ਨਿਰਪੱਖ ਵਿਵਹਾਰ ਨੂੰ ਯਕੀਨੀ ਬਣਾਉਣ ਲਈ ਏਅਰ ਟਿਕਟਾਂ ਦੀਆਂ ਕੀਮਤਾਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆ ਕਿਹਾ ਮਹਾਕੁੰਭ ਇਕ ਪਵਿੱਤਰ ਸਮਾਗਮ ਹੈ, ਅਤੇ ਏਅਰਲਾਈਨਾਂ ਲਈ ਸ਼ਰਧਾਲੂਆਂ ਦੀਆਂ ਅਧਿਆਤਮਕ ਯਾਤਰਾਵਾਂ ਤੋਂ ਮੁਨਾਫ਼ਾ ਕਮਾਉਣਾ ਸਵੀਕਾਰ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ, ‘ਮਹਾਕੁੰਭ ਸਨਾਤਨ ਧਰਮ ਲਈ ਸੱਭ ਤੋਂ ਵੱਡਾ ਅਧਿਆਤਮਕ ਅਤੇ ਧਾਰਮਕ ਸਮਾਗਮ ਹੈ। 144 ਸਾਲਾਂ ਬਾਅਦ, ਇਹ ਵਿਸ਼ਾਲ ਮਹਾਕੁੰਭ ਪ੍ਰਯਾਗਰਾਜ ਵਿਚ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੁਨੀਆਂ ਭਰ ਦੇ ਲੱਖਾਂ ਸ਼ਰਧਾਲੂ ਪਵਿੱਤਰ ਡੁਬਕੀ ਲਗਾਉਣ ਅਤੇ ‘ਸਾਧਨਾ’ ਅਤੇ ‘ਤਪਸਿਆ’ ਵਿਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ। ਹਾਲਾਂਕਿ, ਇਹ ਦੇਖਣਾ ਨਿਰਾਸ਼ਾਜਨਕ ਹੈ ਕਿ ਕੁੱਝ ਏਅਰਲਾਈਨਾਂ ਇਸ ਮੌਕੇ ਦਾ ਫ਼ਾਇਦਾ ਚੁਕਦਿਆਂ ਹਵਾਈ ਕਿਰਾਏ ਦੀਆਂ ਟਿਕਟਾਂ ’ਚ ਵਾਧਾ ਕਰ ਅਪਣਾ ਮੁਨਾਫ਼ਾ ਕਰ ਰਹੀਆਂ ਹਨ। ਜਦਕਿ ਪ੍ਰਯਾਗਰਾਜ ਲਈ ਆਮ ਹਵਾਈ ਟਿਕਟ ਦੀ ਕੀਮਤ ਲਗਭਗ 5,000 ਤੋਂ 8,000 ਰੁਪਏ ਹੈ, ਸ਼ਰਧਾਲੂਆਂ ਨੂੰ ਹੁਣ 50,000 ਤੋਂ 60,000 ਰੁਪਏ ਦੇ ਖ਼ਰਚੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਅਲ ਕਾਇਦਾ ਦੇ ਸਾਬਕਾ ਮੈਂਬਰ ਨੂੰ ਸੀਰੀਆ

ਨਵੀਂ ਦਿੱਲੀ, 30 ਜਨਵਰੀ – ਅਲਕਾਇਦਾ ਦੇ ਸਾਬਕਾ ਮੈਂਬਰ ਅਹਿਮਦ...