ਬੀ.ਐਸ.ਐਨ.ਐਲ ਦਾ ਸਸਤਾ ਪਲਾਨ, ਸਿਰਫ਼ 7 ਰੁਪਏ ਪ੍ਰਤੀਦਿਨ ‘ਚ ਉਠਾਉ ਰੋਜ਼ਾਨਾ 2GB ਡਾਟਾ ਦੀ ਸੁਵਿਧਾ

ਨਵੀਂ ਦਿੱਲੀ, 14 ਅਕਤੂਬਰ – ਯੂਜ਼ਰਜ਼ ਲਈ ਕਿਫ਼ਾਇਤੀ ਰੀਚਾਰਜ ਪਲਾਨ ਇਕ ਚੁਣੌਤੀ ਬਣ ਗਿਆ ਹੈ। ਜਦੋਂ ਤੋਂ ਰੀਚਾਰਜ ਮਹਿੰਗ ਹੋਏ ਹਨ ਉਦੋਂ ਤੋਂ ਹੀ ਯੂਜ਼ਰਜ਼ ਆਪਣੇ ਲਈ ਕਿਫ਼ਾਇਤੀ ਰੀਚਾਰਜ ਆਪਸ਼ਨ ਲੱਭ ਰਹੇ ਹਨ। ਸਸਤੇ ਰੀਚਾਰਜ ਲਈ ਲੱਖਾਂ ਲੋਕ ਇਸ ਤਰ੍ਹਾਂ ਦੇ ਹਨ, ਜੋ ਸਿਮ ਪੋਰਟ ਕਰਵਾ ਚੁੱਕੇ ਹਨ। ਇੱਥੇ Jio, Airtel ਵਰਗੀਆਂ ਕੰਪਨੀਆਂ ਦੇ ਪਲਾਨ ਬਹੁਤ ਮਹਿੰਗੇ ਹਨ ਤੇ ਦੂਜੀ ਸਾਈਡ BSNL ਹੈ। ਜੋ ਦੋਵਾਂ ਦੀ ਤੁਲਨਾ ‘ਚ ਸਸਤੇ ਪਲਾਨ ਆਫਰ ਕਰ ਰਹੀ ਹੈ।ਜੇ ਤੁਸੀ ਵੀ BSNL ਦਾ ਕੋਈ ਸਸਤਾ ਪਲਾਨ ਲੱਭ ਰਹੇ ਹੋ ਤਾਂ ਅਸੀਂ ਤੁਹਾਨੂੰ ਇੱਕ ਪਲਾਨ ਦੇ ਬਾਰੇ ਦੱਸ ਰਹੇ ਹਾਂ। ਜਿਸ ‘ਚ 7 ਰੁਪਏ ਤੋਂ ਘੱਟ ਖ਼ਰਚ ‘ਚ ਰੋਜ਼ਾਨਾ 2GB ਡਾਟਾ ਤੇ Unlimited Calling ਵਰਗੇ Benifit ਮਿਲਦੇ ਹਨ।

BSNL ਦਾ ਕਿਫ਼ਾਇਤੀ ਪਲਾਨ

ਸਰਕਾਰੀ ਟੈਲੀਕਾਮ ਕੰਪਨੀ 105 ਦਿਨਾਂ ਦੀ Validity ਲਈ ਇਕ ਕਿਫ਼ਾਇਤੀ ਪਲਾਨ ਆਫਰ ਕਰਦੀ ਹੈ। ਇਸ ‘ਚ ਯੂਜ਼ਰਜ਼ ਨੂੰ ਇਸ Validity ਲਈ ਰੋਜ਼ਾਨਾ 2GB ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ 100 SMS ਤੇ Unlimited Calling ਦੀ ਸੁਵਿਧਾ ਵੀ ਮਿਲਦੀ ਹੈ। ਇਸ ‘ਚ ਕੁੱਲ 210GB ਡਾਟਾ ਰੋਲਆਊਟ ਕੀਤਾ ਜਾਂਦਾ ਹੈ। ਇਸ ਦੀ ਕੀਮਤ 666 ਰੁਪਏ ਹੈ। ਇਸ ਨੂੰ BSNL ਦਾ ‘ਸਿਕਸਰ ਪਲਾਨ’ ਵੀ ਕਿਹਾ ਜਾਂਦਾ ਹੈ। ਕੰਪਨੀ ਇਸ ਨੂੰ ਪਹਿਲੀ ਵਾਰ 2017 ‘ਚ ਲੈ ਕੇ ਆਈ ਸੀ।

Jio ਤੇ Airtel ਤੋਂ ਵੀ ਸਸਤਾ

Jio ਤੇ Airtel ਦੀ ਤੁਲਨਾ ‘ਚ BSNL ਦਾ ਇਹ ਪਲਾਨ ਕਾਫ਼ੀ ਘੱਟ ਕੀਮਤ ‘ਚ ਆਉਂਦਾ ਹੈ, ਜਦ ਕਿ ਦੋਵੇ ਕੰਪਨੀਆਂ ਇਸ ਤਰ੍ਹਾਂ ਦਾ ਕੋਈ ਪਲਾਨ ਆਫਰ ਨਹੀਂ ਕਰਦੀਆ ਹਨ। ਇਸ ‘ਚ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਦੀ Validity ਮਿਲ ਰਹੀ ਹੈ। Jio ਤੇ Airtel ਦੇ Validity ਵਾਲੇ ਪਲਾਨ ਕਾਫ਼ੀ ਮਹਿੰਗੇ ਹਨ।

BSNL RS 108 ਪਲਾਨ : ਕੰਪਨੀ ਦਾ 108 ਰੁਪਏ ਵਾਲਾ ਪਲਾਨ ਵੀ ਹੈ, ਜੋ ਸਿਮ Active ਰੱਖਣ ਲਈ ਸਹੀ ਹੈ। ਇਸ ‘ਚ ਰੋਜ਼ਾਨਾ 1 GB ਰੋਲਆਊਟ ਕੀਤਾ ਜਾਂਦਾ ਹੈ ਤੇ ਮਹੀਨੇ ਦੀ Unlimited Calling ਦੀ ਸੁਵਿਧਾ ਮਿਲਦੀ ਹੈ।

Infrastructure ਵਧੀਆ ਕਰ ਰਹੀ ਕੰਪਨੀ

BSNL ਆਪਣੇ Infrastructure ਨੂੰ ਵਧੀਆ ਕਰਨ ‘ਤੇ ਜ਼ੋਰ ਦੇ ਰਹੀ ਹੈ। ਕੰਪਨੀ ਨੇ ਅਗਲੇ ਇਕ ਸਾਲ ‘ਚ 5G ਤੇ 4G Connectivity ਨੂੰ ਵਧੀਆ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਇਕ ਲੱਖ ਮੋਬਾਈਲ ਟਾਵਰਾਂ ਨੂੰ 4G ਸਰਵਿਸ ਨਾਲ ਲੈਸ ਕਰ ਕੇ ਬੁਨਿਆਦੀ ਢਾਂਚੇ ਨੂੰ ਵਧਾਉਣ ਵਾਲੀ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਹੈ, ਜੋ ਮੌਜੂਦਾ 24,000 ਟਾਵਰਾਂ ਨਾਲ ਕਾਫ਼ੀ ਜ਼ਿਆਦਾ ਹੈ। ਇਸ ਤੋਂ ਇਲਾਵਾਂ ਪਿਛਲੇ ਕੁਝ ਮਹੀਨਿਆਂ ‘ਚ ਕੰਪਨੀ ਦੇ ਗਾਹਕਾ ‘ਚ ਠੀਕ-ਠਾਕ ਵਾਧਾ ਹੋਇਆ ਹੈ। ਜਦ ਕਿ ਦੂਜੀਆਂ ਕੰਪਨੀਆਂ ਦੇ ਗਾਹਕ ਇਸ ਦੌਰਾਨ ਘੱਟ ਹੋਏ ਹਨ।

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...