ਕਾਂਗਰਸ ਦੀ ਹਰਿਆਣਾ ’ਚ ਨਹੀਂ ਬਣੀ ਗੱਲ

ਚੰਡੀਗੜ੍ਹ, 9 ਅਕਤੂਬਰ – ਹਰਿਆਣਾ ਵਿਚ ਭਾਜਪਾ ਜਾਟ ਬਨਾਮ ਗੈਰ-ਜਾਟ ਦੀ ਸਿਆਸਤ ਨਾਲ ਤੀਜੀ ਵਾਰ ਸੱਤਾ ਵਿਚ ਆ ਗਈ। ਉਸ ਨੇ ਜਾਟਾਂ ਦੇ ਗੜ੍ਹ ’ਚ ਵੀ 7 ਸੀਟਾਂ ਜਿੱਤ ਲਈਆਂ। ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਨੇ ਹੈਟਟਿ੍ਰਕ ਮਾਰੀ ਹੈ। ਭਾਜਪਾ ਦੇ ਮੁੱਖ ਮੰਤਰੀ ਦੇ ਚਿਹਰੇ ਨਾਇਬ ਸਿੰਘ ਸੈਣੀ ਵੀ ਲਾਡਵਾ ਹਲਕੇ ਤੋਂ ਸ਼ਾਨਦਾਰ ਢੰਗ ਨਾਲ ਜਿੱਤੇ ਹਨ। 90 ਮੈਂਬਰੀ ਅਸੰਬਲੀ ਵਿਚ ਭਾਜਪਾ ਨੇ 48 ਸੀਟਾਂ ਜਿੱਤੀਆਂ ਹਨ। ਪਿਛਲੀ ਵਾਰ ਉਸ ਨੂੰ ਸਰਕਾਰ ਬਣਾਉਣ ਲਈ ਦੁਸ਼ਯੰਤ ਚੌਟਾਲਾ ਦੀ ਜੇ ਜੇ ਪੀ ਨੂੰ ਨਾਲ ਰਲਾਉਣਾ ਪਿਆ ਸੀ, ਪਰ ਐਤਕੀਂ ਕਿਸੇ ਦੀ ਲੋੜ ਨਹੀਂ ਪੈਣੀ। ਗਿਣਤੀ ਦੇ ਸ਼ੁਰੂਆਤੀ ਦੌਰ ਵਿਚ ਕਾਂਗਰਸ ਨੂੰ ਤਕੜਾ ਬਹੁਮਤ ਦਾ ਰੌਲਾ ਪਿਆ ਸੀ, ਪਰ ਜਿਉ-ਜਿਉ ਗਿਣਤੀ ਵਧਦੀ ਗਈ, ਦੁਪਹਿਰ ਤੱਕ ਭਾਜਪਾ ਗੈਰ-ਜਾਟਾਂ ਦੀ ਹਮਾਇਤ ਦੇ ਸਦਕੇ ਬਾਜ਼ੀ ਮਾਰ ਗਈ। ਕਾਂਗਰਸ ਦੇ ਪੱਲੇ 36 ਸੀਟਾਂ ਪਈਆਂ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਕਿਲੋਈ ਤੋਂ ਚੋਣ ਜਿੱਤ ਗਏ, ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ ਹੋਡਲ ਹਲਕੇ ਤੋਂ ਚੋਣ ਹਾਰ ਗਏ ਹਨ।

ਪੰਚਕੂਲਾ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਬੇਟੇ ਚੰਦਰਮੋਹਨ ਜਿੱਤ ਗਏ ਹਨ। ਉਨ੍ਹਾ ਭਾਜਪਾ ਆਗੂ ਤੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਹਰਾਇਆ। ਹਰਿਆਣਾ ਦੀ ਉਚਾਨਾ ਕਲਾਂ ਸੀਟ ਤੋਂ ਭਾਜਪਾ ਉਮੀਦਵਾਰ ਦਵਿੰਦਰ ਚਤਰਭੁਜ ਅੱਤਰੀ ਨੇ ਸਿਰਫ 32 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਆਈ ਏ ਐੱਸ ਅਧਿਕਾਰੀ ਬਿ੍ਰਜੇਂਦਰ ਸਿੰਘ ਨੂੰ ਹਰਾਇਆ ਹੈ। ਇਸ ਸੀਟ ਤੋਂ ਸਾਬਕਾ ਉਪ ਮੁੱਖ ਮੰਤਰੀ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਵਿਧਾਇਕ ਸਨ, ਪਰ ਉਹ ਪੰਜਵੇਂ ਸਥਾਨ ’ਤੇ ਰਹੇ। ਅੱਤਰੀ ਨੂੰ 48,968 ਵੋਟਾਂ ਮਿਲੀਆਂ, ਜਦਕਿ ਬਿ੍ਰਜੇਂਦਰ ਸਿੰਘ ਨੂੰ 48,936 ਵੋਟਾਂ ਮਿਲੀਆਂ। ਦੁਸ਼ਯੰਤ ਚੌਟਾਲਾ ਨੂੰ 7,950 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਹਲਕੇ ਤੋਂ 16054 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।

ਉਨ੍ਹਾ ਕਾਂਗਰਸ ਦੇ ਉਮੀਦਵਾਰ ਮੇਵਾ ਸਿੰਘ ਅਤੇ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਚੀਮਾ ਨੂੰ ਹਰਾਇਆ। ਸੈਣੀ ਨੇ ਹਰਿਆਣਾ ਦੇ 2.80 ਕਰੋੜ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ। ਅੰਬਾਲਾ ਕੈਂਟ ਤੋਂ ਸੀਨੀਅਰ ਭਾਜਪਾ ਆਗੂ ਅਨਿਲ ਵਿਜ 7277 ਵੋਟਾਂ ਨਾਲ ਜਿੱਤ ਗਏ। ਉਹ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਨੂੰ ਹਰਾ ਕੇ ਸੱਤਵੀਂ ਵਾਰ ਵਿਧਾਇਕ ਚੁਣੇ ਗਏ। ਪੰਚਕੂਲਾ ਤੋਂ ਸਾਬਕਾ ਮੁੱਖ ਮੰਤਰੀ ਮਰਹੂਮ ਭਜਨ ਲਾਲ ਦੇ ਬੇਟੇ ਤੇ ਕਾਂਗਰਸ ਉਮੀਦਵਾਰ ਚੰਦਰਮੋਹਨ ਨੇ ਭਾਜਪਾ ਆਗੂ ਤੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਹਰਾਇਆ। ਅੰਬਾਲਾ ਕੈਂਟ ਤੋਂ ਸੀਨੀਅਰ ਭਾਜਪਾ ਆਗੂ ਅਨਿਲ ਵਿਜ 7277 ਵੋਟਾਂ ਨਾਲ ਜਿੱਤ ਗਏ। ਉਹ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਨੂੰ ਹਰਾ ਕੇ ਸੱਤਵੀਂ ਵਾਰ ਵਿਧਾਇਕ ਚੁਣੇ ਗਏ। ਜੁਲਾਨਾ ਤੋਂ ਕਾਂਗਰਸ ਦੀ ਵਿਨੇਸ਼ ਫੋਗਾਟ ਨੇ ਭਾਜਪਾ ਦੇ ਕੈਪਟਨ ਯੋਗੇਸ਼ ਬੈਰਾਗੀ ਨੂੰ 5761 ਵੋਟਾਂ ਨਾਲ ਹਰਾਇਆ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...