ਰੋਪੜ-ਮੋਰਿੰਡਾ ਰੋਡ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ‘ਨੋ ਟਰੱਕ ਜੋਨ’ ਐਲਾਨਿਆ

ਰੂਪਨਗਰ, 4 ਅਪ੍ਰੈਲ – ਵਧੀਕ ਜ਼ਿਲ੍ਹਾ ਮੈਜਿਟਰੇਟ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਭਾਰਤੀਆਂ ਨਾਗਰਿਕ ਸੁਰਕਸ਼ਾ ਸੰਹਿਤਾ ਐਕਟ 2023 ਅਧੀਨ 163 ਐਕਟ ਅਧੀਨ ਮਿਲੇ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰੋਪੜ-ਮੋਰਿੰਡਾ ਰੋਡ (ਜੋ ਕਿ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਕੋਲੋਂ ਅੱਗੇ ਬਾਈਪਾਸ ਨੂੰ ਮਿਲਦਾ ਹੈ) ਨੂੰ ਬਾਈਪਾਸ ਤੱਕ ਸਕੂਲੀ ਸਮਾਂ ਸਵੇਰੇ 07 ਵਜੇ ਤੋਂ ਸ਼ਾਮ 05 ਵਜੇ ਤੱਕ ‘ਨੋ ਟਰੱਕ ਜੋਨ’ ਘੋਸ਼ਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁਆਰਡੀਨੇਟਰ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਵੱਲੋਂ ਪ੍ਰਾਪਤ ਹੋਏ ਪੱਤਰ ਨੰਬਰ SASA/GC/24/3508, ਮਿਤੀ 27-12-2024 ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੋਰਿੰਡਾ ਰੋਡ ਜੋ ਕਿ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਕੋਲੇ ਅੱਗੇ ਪਾਈਪਾਸ ਨੂੰ ਮਿਲਦਾ ਹੈ।

ਇਸ ਰੋਡ ਤੇ ਭਾਰੀ ਵਾਹਨ ਲੰਘਣ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਕਾਫੀ ਦਿੱਕਤ ਆ ਰਹੀ ਹੈ ਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਅਤੇ ਰਿਜਨਲ ਟਰਾਂਸਪੋਰਟ ਅਫਸਰ ਰੂਪਨਗਰ ਤੋਂ ਪ੍ਰਾਪਤ ਕੀਤੀ ਗਈ ਰਿਪੋਰਟ ਦੇ ਅਧਾਰ ਤੇ ਰੋਪੜ ਮੋਰਿੰਡਾ ਰੋਡ ਜੋ ਕਿ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਕੋਲੇ ਅੱਗੇ ਬਾਈਪਾਸ ਨੂੰ ਮਿਲਦਾ ਹੈ ਇਸ ਰੋਡ ਨੂੰ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲੀ ਸਮਾਂ ਸਵੇਰੇ 07 ਵਜੇ ਤੋਂ ਸ਼ਾਮ 05 ਵਜੇ ਤੱਕ ‘ਨੋ ਟਰੱਕ ਜੋਨ’ ਘੋਸ਼ਿਤ ਕਰਨ ਦੀ ਸਿਫਾਰਸ਼ ਕੀਤੀ ਹੈ।

ਸਾਂਝਾ ਕਰੋ

ਪੜ੍ਹੋ