ਡਾ.ਅਟਵਾਲ ਦੀ ਅੰਤਿਮ ਅਰਦਾਸ ਵੇਲੇ ਵੱਡੀ ਗਿਣਤੀ ਵਿੱਚ ਪੁੱਜੇ ਸਾਹਿਤਕਾਰ

 

ਜਲੰਧਰ, 10 ਅਪ੍ਰੈਲ – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਸਕੱਤਰ ਡਾਕਟਰ ਹਰਜਿੰਦਰ ਸਿੰਘ ਅਟਵਾਲ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਰਾਜਸੀ ਆਗੂਆਂ ਅਤੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ। ਭੋਗਪੁਰ ਲਾਗੇ ਉਨ੍ਹਾਂ ਦੇ ਜੱਦੀ ਪਿੰਡ ਚਾਹੜਕੇ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਸ ਭਿੰਨਾ ਕੀਰਤਨ ਹੋਇਆ ਅਤੇ ਡਾਕਟਰ ਅਟਵਾਲ ਦੇ ਸਨੇਹੀਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਡਾਕਟਰ ਅਟਵਾਲ 31ਮਾਰਚ ਨੂੰ ਦਿਲ ਦਾ ਦੌਰਾ ਨਾ ਸਹਾਰਦੇ ਹੋਏ ਵਿਛੋੜਾ ਦੇ ਗਏ ਸਨ। ਸ਼ਰਧਾਂਜਲੀ ਸਮਾਗਮ ਵਿੱਚ ਸਾਰੇ ਬੁਲਾਰਿਆਂ ਨੇ ਡਾਕਟਰ ਹਰਜਿੰਦਰ ਸਿੰਘ ਅਟਵਾਲ ਦੀ ਵਿਦਵਤਾ, ਨਿਮਰਤਾ ਅਤੇ ਸ਼ਾਲੀਨਤਾ ਨੂੰ ਯਾਦ ਕਰਦਿਆਂ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਡਾ. ਵਰਿਆਮ ਸਿੰਘ ਸੰਧੂ, ਡਾ. ਬਿਕਰਮ ਸਿੰਘ ਘੁੰਮਣ, ਡਾ. ਜਸਵਿੰਦਰ ਸਿੰਘ ਪਟਿਆਲਾ, ਸਾਬਕਾ ਮੰਤਰੀ ਅਤੇ ਇਲਾਕਾ ਵਿਧਾਇਕ ਬਲਕਾਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਮਾਂਗੇਕੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਡਾ. ਲਾਭ ਸਿੰਘ ਖੀਵਾ ਆਦਿ ਸ਼ਾਮਿਲ ਸਨ।

ਪੰਜਾਬ ਭਰ ਵਿੱਚੋਂ ਵੱਖ ਵੱਖ ਸਾਹਿਤਿਕ, ਸੱਭਿਆਚਾਰਕ ਅਤੇ ਰਾਜਨੀਤਕ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ੋਕ ਸੰਦੇਸ਼ ਵੀ ਭੇਜੇ ਗਏ। ਇਹ ਸ਼ੋਕ ਸੰਦੇਸ਼ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਵੱਲੋਂ ਪੜ੍ਹ ਕੇ ਸੁਣਾਏ ਗਏ। ਸ਼ੋਕ ਸੰਦੇਸ਼ ਭੇਜਣ ਵਾਲੀਆਂ ਸੰਸਥਾਵਾਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ),ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ, ਲਾਇਲਪੁਰ ਖਾਲਸਾ ਕਾਲਜ ਜਲੰਧਰ, “ਹੁਣ” ਮੈਗਜ਼ੀਨ ਚੰਡੀਗੜ੍ਹ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ,ਪੰਜਾਬੀ ਭਾਸ਼ਾ ਅਕੈਡਮੀ (ਰਜਿ) ਜਲੰਧਰ, ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਨਾਭਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਸਾਹਿਤ ਆਸ਼ਰਮ ਟਾਂਡਾ ਉੜਮੁੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬੀ ਲੇਖਕ ਸਭਾ (ਰਜਿ) ਜਲੰਧਰ, ਪੰਜਾਬੀ ਲੇਖਕ ਸਭਾ ਚੰਡੀਗੜ੍ਹ (ਦੀਪਕ ਸ਼ਰਮਾ ਚਨਾਰਥਲ ਤੇ ਭੁਪਿੰਦਰ ਮਲਿਕ), ਮਾਰਕਸਵਾਦੀ ਲੈਨਨਵਾਦੀ ਨਿਊ ਡੈਮੋਕਰੇਸੀ ਪਾਰਟੀ ਦੇ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ, ਪੰਜਾਬੀ ਸਾਹਿਤ ਸਭਾ ਭੋਗਪੁਰ ਅਤੇ ਉੱਘੇ ਲੇਖਕ ਬਲਬੀਰ ਮਾਧੋਪੁਰੀ, ਰੋਜ਼ਾਨਾ ‘ਨਵਾਂ ਜ਼ਮਾਨਾ’ ਜਲੰਧਰ( ਕਾਮਰੇਡ ਗੁਰਮੀਤ), ਪੰਜਾਬੀ ਸਾਹਿਤ ਸਭਾ ਮੁਕੇਰੀਆਂ, ਪੰਜਾਬੀ ਸਾਹਿਤ ਸਭਾ ਸਮਰਾਲਾ, ਪੰਜਾਬੀ ਸਾਹਿਤ ਸਭਾ (ਰਜਿ) ਦੁਸਾਂਝ ਕਲਾਂ, ਪੰਜਾਬੀ ਸਾਹਿਤ ਸਭਾ ਮੁਹਾਲੀ, ਲੇਖਕ ਮੰਚ (ਰਜਿ) ਸਮਰਾਲਾ, ਜ਼ਿਲਾ ਸਾਹਿਤ ਕੇਂਦਰ ਗੁਰਦਾਸਪੁਰ ਆਦਿ ਸੰਸਥਾਵਾਂ ਸ਼ਾਮਿਲ ਸਨ।

ਡਾਕਟਰ ਅਟਵਾਲ ਦੀ ਪਤਨੀ ਅਮਨਜੀਤ ਕੌਰ, ਸਪੁੱਤਰ ਹਰਮਿੰਦਰ ਸਿੰਘ ਅਟਵਾਲ ਅਤੇ ਸਪੁੱਤਰੀ ਅਜਿੰਦਰ ਕੌਰ ਬੈਂਸ ਵੱਲੋਂ ਲਗਭਗ 10 ਸੰਸਥਾਵਾਂ ਨੂੰ 51-51ਸੌ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ। ਜਿਨਾਂ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਕੇਂਦਰੀ ਪੰਜਾਬੀ ਲੇਖਕ ਸਭਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚਾਹੜਕੇ,ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਚਾਹੜਕੇ, ਵਾਲਮੀਕੀ ਮੰਦਰ ਚਾਹੜਕੇ ਗੁਰਇਕਬਾਲ ਸਿੰਘ ਜੀ ਦੇ ਸਥਾਨ ਆਦਿ ਸੰਸਥਾਵਾਂ ਸ਼ਾਮਿਲ ਹਨ ।

ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਹੋਰ ਵਿਦਵਾਨਾਂ ਵਿੱਚ ਡਾ. ਕੁਲਵੰਤ ਸਿੰਘ ਸੰਧੂ ਮੱਖਣਕੋਹਾੜ,,ਡਾ. ਆਸਾ ਸਿੰਘ ਘੁੰਮਣ, ਮਦਨ ਵੀਰਾ,ਪੰਮੀ ਦਿਵੇਦੀ, ਸੁਰਿੰਦਰ ਸਿੰਘ ਨੇਕੀ,ਵਿਸ਼ਾਲ ਬਿਆਸ, ਬਲਦੇਵ ਸਿੰਘ ਬੱਲੀ,ਨਵਤੇਜ ਗੜ੍ਹਦੀਵਾਲ, ਜਸਪਾਲ ਮਾਨਖੇੜਾ,ਸੁਰਿੰਦਰਪ੍ਰੀਤ ਘਣੀਆ, ਚਰਨਜੀਤ ਸਿੰਘ ਗੁਮਟਾਲਾ,ਬੂਟਾ ਰਾਮ ਆਜ਼ਾਦ, ਸੁਰਜੀਤ ਸੁਮਨ, ਪਰਮਜੀਤ ਸਿੰਘ ਮਾਨ, ਉਮਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬਾਜਵਾ, ਗੋਪਾਲ ਸਿੰਘ ਬੁੱਟਰ, ਕੁਲਵਿੰਦਰ ਕੌਰ ਬੁੱਟਰ, ਪ੍ਰੋਫ਼ੈਸਰ ਕਮਲਦੀਪ ਸਿੰਘ, ਪ੍ਰੋਫੈਸਰ ਦਵਿੰਦਰ ਮੰਡ, ਪ੍ਰੋਫ਼ੈਸਰ ਸੁਖਦੇਵ ਸਿੰਘ ਰੰਧਾਵਾ, ਪ੍ਰੋਫ਼ੈਸਰ ਸੁਖਦੇਵ ਸਿੰਘ ਨਾਗਰਾ,ਡਾ. ਕਰਮਜੀਤ ਸਿੰਘ, ਡਾ.ਜਸਵੰਤ ਰਾਏ, ਕਾਮਰੇਡ ਮਲੂਕ ਸਿੰਘ, ਦਲਜੀਤ ਸਿੰਘ ਸ਼ਾਹੀ, ਸੁਰਜੀਤ ਜੱਜ, ਮੱਖਣ ਮਾਨ, ਭਗਵੰਤ ਰਸੂਲਪੁਰੀ,ਪ੍ਰੋਫ਼ੈਸਰ ਹਰਜਿੰਦਰ ਸਿੰਘ ਸੇਖੋਂ, ਪ੍ਰੋਫ਼ੈਸਰ ਕੁਲਦੀਪ ਸਿੰਘ ਸੋਢੀ, ਪ੍ਰੋਫ਼ੈਸਰ ਹਰੀ ਓਮ ਵਰਮਾ, ਸਿਮਰਨਜੀਤ ਸਿੰਘ ਬੈਂਸ ਪ੍ਰੋਫ਼ੈਸਰ ਅਹੂਜਾ, ਕਾਮਰੇਡ ਹਰਜਿੰਦਰ ਸਿੰਘ ਮੌਜੀ, ਰਣਵੀਰ ਰਾਣਾ, ਐਡਵੋਕੇਟ ਰਘਵੀਰ ਸਿੰਘ ਟੇਰਕੀਆਣਾ, ਸੀਤਾ ਰਾਮ ਬਾਂਸਲ ਮਾਧੋਪੁਰੀ, ਸ਼ੈਲਿੰਦਰਜੀਤ ਸਿੰਘ ਰਾਜਨ,ਰਘਬੀਰ ਸਿੰਘ ਸੋਹਲ,ਮਨਜੀਤ ਸਿੰਘ ਰਾਸੀ, ਮੱਖਣ ਭੈਣੀਵਾਲ, ਕੈਪਟਨ ਸਿੰਘ ਮਹਿਤਾ ਆਦਿ ਸ਼ਾਮਿਲ ਸਨ। ਸ਼ਰਧਾਂਜਲੀ ਸਮਾਗਮ ਦੇ ਅੰਤ ਉੱਤੇ ਸਮੁੱਚੇ ਪਰਿਵਾਰ ਵੱਲੋਂ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਆਏ ਹੋਏ ਸਾਰੇ ਸਨੇਹੀਆਂ ਦਾ ਧੰਨਵਾਦ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਪ੍ਰੋਫ਼ੈਸਰ ਬਲਿੰਦਰ ਸਿੰਘ ਭੰਗੂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ ਵੱਲੋਂ ਚਲਾਈ ਗਈ।

ਸਾਂਝਾ ਕਰੋ

ਪੜ੍ਹੋ

CM ਮਾਨ ਵੱਲੋਂ ਹਰੀ ਝੰਡੀ, ਪਿੰਡਾਂ ਦੀ

ਚੰਡੀਗੜ੍ਹ, 18 ਅਪ੍ਰੈਲ – ਨਸ਼ੇ ਵਿਰੁੱਧ ਜੰਗ ਦੇ ਨਾਲ-ਨਾਲ ਹੁਣ...